dr t virli

dr t virli

Sunday 3 March 2013

ਮੀਡੀਏ ਨੂੰ ਅੰਬਾਨੀ ਵੱਲੋਂ ਨੋਟਿਸ ਤੇ ਕੇਜਰੀਵਾਲ ਦਾ ਖੁੱਲਾ ਖੱਤ

  
                                                                               ਡਾ. ਤੇਜਿੰਦਰ ਵਿਰਲੀ (9464797400)
ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਇਸ ਥੰਮ ਉਪਰ ਸਮੇਂ ਸਮੇਂ ਮਾਰੂ ਵਾਰ ਹੁੰਦੇ ਰਹੇ ਹਨ। ਪਰ ਹਰ ਵਾਰੀ ਦੇ ਮਾਰੂ ਵਾਰਾਂ ਤੋਂ ਬਾਦ ਇਹ ਥੰਮ ਹੋਰ ਵੀ ਮਜਬੂਤ ਹੋ ਕੇ ਸਾਹਮਣੇ ਆਇਆ ਹੈ। ਭਾਂਵੇ ਐਮਰਜੈਨਸੀ ਦੇ ਉਹ ਖੌਫਨਾਕ ਦਿਨ ਹੋਣ ਭਾਂਵੇ ਸਰਕਾਰੀ ਤੇ ਗੈਰ ਸਰਕਾਰੀ ਦਹਿਸ਼ਤਗਰਦੀ ਦੇ ਕਾਲੇ ਦਿਨ ਹੋਣ । ਮੀਡੀਆ ਨੇ ਹਰ ਵਾਰੀ ਆਪਣੀ ਜਿੰਮੇਵਰੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਹੈ। ਭਾਂਵੇ ਇਸ ਲਈ ਉਸ ਨੂੰ ਕਿੰਨੀ ਵੀ ਕੀਮਤ ਕਿਉਂ ਨਾ ਤਾਰਨੀ ਪਈ ਹੋਵੇ। ਲੋਕਤੰਤਰ ਦਾ ਇਹ ਚੌਥਾ ਥੰਮ ਹਰ ਸਮੱਸਿਆ ਦੇ ਨਾਲ ਨਾ ਕੇਵਲ ਆਪ ਹੀ ਮਜਬੂਤ ਹੋਕੇ ਉਭਰਦਾ ਰਿਹਾ  ਸਗੋਂ ਲੋਕਤੰਤਰ ਦੀ ਮਜਬੂਤੀ ਲਈ ਵੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਂਦਾ ਰਿਹਾ ਹੈ।ਇਸ ਲਈ ਜਿੱਥੇ ਮੀਡੀਏ ਨੇ ਆਪਣੀ ਜਿੰਮੇਵਾਰੀ ਨਿਭਾਈ ਹੈ ਉੱਥੇ ਲੋਕਤੰਤਰ ਨੇ ਵੀ ਆਪਣੇ ਇਸ ਥੰਮ ਦੀ ਬੇਬਾਕੀ ਲਈ ਇਸ ਦੀ ਆਜ਼ਾਦੀ ਨੂੰ ਬਹਾਲ ਰੱਖਿਆ ਹੈ। ਸੰਸਾਰ ਦੇ ਜਿਸ ਵੀ ਲੋਕਤੰਤਰੀ ਦੇਸ਼ ਵਿਚ ਲੋਕਤੰਤਰ ਮੀਡੀਏ ਦੀ ਆਜ਼ਾਦੀ ਲਈ ਜਾਰੂਰੀ ਕਦਮ ਨਹੀਂ ਚੁੱਕਦਾ ਉਸ ਦੇਸ਼ ਦਾ  ਲੋਕਤੰਤਰ ਵੀ ਕੇਵਲ ਕਾਗਜੀ ਲੋਕਤੰਤਰ ਬਣਕੇ ਰਹਿ ਜਾਂਦਾ ਹੈ। ਐਸੀਆਂ ਅਨੇਕਾਂ ਹੀ ਉਦਾਹਰਣਾ ਦੇਖੀਆਂ ਜਾ ਸਕਦੀਆਂ ਹਨ।
ਅੱਜ ਵਿਸ਼ਵੀਕਰਨ ਦੇ ਨਵਉਦਾਰਵਾਦੀ ਦੌਰ ਵਿਚ ਮੀਡੀਆ ਵੀ ਵਿਸ਼ੇਸ ਕਿਸਮ ਦੀਆਂ ਸਥਿਤੀਆਂ ਦੇ ਸਨਮੁਖ ਹੋ ਰਿਹਾ ਹੈ। ਇਸ ਵਿਸ਼ਵੀਕਰਨ ਦੇ ਦੌਰ ਵਿਚ ਵਿਕਾਊ ਤੇ ਟਕਾਊ ਮੀਡੀਏ ਦਾ ਟਕਰਾ ਜਿੱਥੇ ਤਿੱਖਾ ਹੋ ਰਿਹਾ ਹੈ ਉੱਥੇ ਫੇਸਬੁਕ ਟਵੀਵਰ ਵਰਗਾ ਲੋਕ ਮੀਡੀਆ ਵੀ ਜਵਾਨ ਹੋ ਰਿਹਾ ਹੈ। ਭਾਂਵੇ ਇਸ ਦੀਆਂ ਆਪਣੀਆਂ ਵੀ ਅਨੇਕਾਂ ਹੀ ਸੀਮਾਂਵਾਂ ਹਨ। ਅੱਜ ਸੰਸਾਰ ਪੱਧਰ 'ਤੇ ਇਸ ਸੋਸਲ ਮੀਡੀਆ ਦੀ ਆਜ਼ਾਦੀ ਤੇ ਇਸ ਦੀਆਂ ਜਿੰਮੇਵਾਰੀਆਂ ਨਿਰਧਾਰਤ ਕਰਨ ਸੰਬੰਧੀ ਵੀ ਵਿਚਾਰ ਚਰਚਾ ਆਰੰਭ ਹੋ ਗਈ ਹੈ। ਇਸ ਸੋਸਲ ਮੀਡੀਏ ਨੂੰ ਬੰਦਸ਼ਾਂ ਵਿਚ ਕੈਦ ਕਰਨ ਦੀਆਂ ਤਰਕੀਬਾਂ ਵੀ ਸੋਚੀਆਂ ਜਾ ਰਹੀਆਂ ਹਨ। ਪਰ ਇਸ ਦੇ ਨਾਲ ਹੀ ਨਾਲ ਸਾਡੀਆਂ ਸਰਕਾਰਾਂ ਸੋਸਲ ਮੀਡੀਏ ਦੇ ਪ੍ਰਭਾਵ ਨੂੰ ਤੇ ਇਸ ਦੇ ਮਹੱਤਵ ਨੂੰ ਵੀ ਸਮਝਣ ਲੱਗ ਪਈਆਂ ਹਨ। ਇਸ ਸਦੀ ਦੇ ਪਹਿਲੇ ਦਹਾਕੇ ਵਿਚ ਹੀ ਸੰਸਰ ਦੇ ਕਈ ਦੇਸ਼ਾਂ ਵਿਚ ਇਹ ਮੀਡੀਆ ਆਪਣਾ ਰੰਗ ਦਿਖਾ ਚੱਕਾ ਹੈ। ਅਮਰੀਕਾ ਸਮੇਤ ਸੰਸਾਰ ਦੇ ਵੱਡੇ ਦੇਸ਼ ਇਸ ਵੱਡੀ ਸ਼ਕਤੀ ਤੋਂ ਡਰ ਵੀ ਰਹੇ ਹਨ। ਇਸੇ ਲਈ ਹੀ ਹਾਕਮ ਧਿਰਾਂ ਇਹ ਚਾਹੁੰਦੀਆਂ ਹਨ ਕਿ ਸੋਸਲ ਮੀਡੀਏ ਉਪਰ ਲਗਾਮ ਕੱਸੀ ਜਾਵੇ ਤੇ ਸਰਮਾਏਦਾਰੀ ਪੱਖੀ ਮੀਡੀਆ ਹੀ ਲੋਕਾਂ ਦੀ ਮਾਨਸਿਕਤਾ ਘੜਨ ਦਾ ਕੰਮ ਕਰੇ। ਇਸ ਲਈ ਲੋਕਤੰਤਰ ਦਾ ਇਹ ਚੋਥਾ ਥੰਮ ਵਿਸ਼ਵ ਸਰਮਾਏਦਾਰੀ ਦੀ ਅੱਖ ਵਿਚ ਰੜਕ ਰਿਹਾ ਹੈ। ਭਾਰਤ ਵਿਚ ਅੱਜ ਨਾ ਕੇਵਲ ਸ਼ੋਸਲ ਮੀਡੀਆ ਹੀ ਸਰਕਾਰ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ ਸਗੋਂ ਭਾਰਤ ਦੀ ਸਰਮਾਏਦਾਰੀ ਜਿਹੜੀ ਵਿਸ਼ਵੀਕਰਨ ਦੇ ਇਸ ਦੌਰ ਵਿਚ ਵਿਸ਼ਵ ਪੱਧਰ ਦੀ ਸਰਮਾਏਦਾਰੀ ਬਣ ਕੇ ਉਭਰੀ ਹੈ ਮੀਡੀਏ ਉਪਰ ਵੱਖਰੀ ਕਿਸਮ ਦੀ ਪਕੜ ਬਣਾਉਣ ਲਈ ਕਾਨੂੰਨੀ ਦਾ ਪੇਚਾਂ ਦਾ ਸਹਾਰਾ ਲੈ ਰਹੀ ਹੈ। ਮੀਡੀਏ ਲਈ ਅੱਜ ਫਿਰ ਇਤਿਹਾਸਕ ਜਿੰਮੇਵਾਰੀ ਨਿਭਾਉਣ ਦੇ ਦਿਨ ਹਨ।
ਭਾਰਤ ਦੇ ਸਭ ਤੋਂ ਵੱਡੇ ਸਰਮਾਏਦਾਰ ਮੁਕੇਸ਼ ਅੰਬਾਨੀ ਨੇ ਉਸ ਸਾਰੇ ਹੀ ਮੀਡੀਏ ਨੂੰ ਨੋਟਿਸ ਭੇਜ ਦਿੱਤੇ ਹਨ ਜਿਨ•ਾਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਐਡਵੋਕੇਟ ਪ੍ਰਸ਼ਾਂਤ ਭੂਸ਼ਨ ਦੀਆਂ ਪ੍ਰੈਸ ਕਾਂਨਫਰੰਸਾਂ ਨੂੰ ਲਾਇਵ ਪਰਸਾਰਿਤ ਕੀਤਾ ਸੀ। ਉਨ•ਾਂ ਟੀਵੀ ਚੈਨਲਾ ਦਾ ਇਹ ਹੀ ਦੋਸ਼ ਹੈ ਕਿ ਪ੍ਰੈਸ ਕਾਨਫਰੰਸ ਦਾ ਸਿੱਧਾ ਪ੍ਰਸ਼ਾਰਨ ਕੀਤਾ ਜਿਸ ਨਾਲ ਭਾਰਤ ਦੇ ਇਸ ਵੱਡੇ ਉਦਯੋਗ ਪਤੀ ਦੀ ਮਾਨਹਾਨੀ ਹੋਈ ਹੈ ਜਿਸ ਦਾ ਬਿਨ•ਾਂ ਛੱਕ ਭਾਰਤ ਹੀ ਨਹੀਂ ਸਗੋਂ ਸੰਸਾਰ ਵਿਚ ਨਾ ਕੇਵਲ ਵੱਡਾ ਨਾਮ ਹੈ ਸਗੋਂ ਵੱਡਾ ਕਾਰੋਬਾਰ ਵੀ ਹੈ। ਇਸ ਨੋਟਿਸ ਨੇ ਮੀਡੀਏ ਲਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਇਨ•ਾਂ ਸਵਾਲਾਂ ਤੋਂ ਪਾਸਾ ਵੱਟਕੇ ਨਹੀਂ ਲੰਘਿਆ ਜਾ ਸਕਦਾ। ਅੱਜ ਜੇ ਭਾਰਤ ਦਾ ਬੁੱਧੀਜੀਵੀ ਵਰਗ ਇਨ•ਾਂ ਸਵਾਲਾਂ ਤੋਂ ਪਾਸਾ ਵੱਟਕੇ ਲੰਘਣ ਦੀ ਕੇਸਿਸ ਕਰਦਾ ਹੈ ਤਾਂ ਭਵਿੱਖ ਕਦੇ ਵੀ ਉਸ ਨੂੰ ਮੁਆਫ ਨਹੀਂ ਕਰੇਗਾ ਤੇ ਇਤਿਹਾਸ ਵਿਚ ਉਸ ਦੀ ਕੋਈ ਵੀ ਥਾਂ ਨਹੀਂ ਹੋਵੇਗੀ।
ਇਨ•ਾਂ ਨੋਟਿਸਾਂ ਦੇ ਜਵਾਬ ਵਿਚ ਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਕ ਖੁੱਲਾ ਪੱਤਰ ਮੁਕੇਸ਼ ਅੰਬਾਨੀ ਨੂੰ ਲਿਖ ਕੇ ਇਸ ਮਾਨਹਾਨੀ ਦੇ ਮੁਕੱਦਮੇਂ ਦੀ ਅਸਲੀਅਤ ਵੀ ਜੱਗ ਜਾਹਰ ਕਰ ਦਿੱਤੀ ਹੈ ਤੇ ਇਹ ਵੀ ਕਿਹਾ ਹੈ ਕਿ ਜੇ ਇਹ ਮਾਨ ਹਾਨੀ ਹੈ? ਤਾਂ ਇਹ ਮਾਨਹਾਨੀ ਉਨ•ਾਂ ਵੱਲੋਂ ਤੇ ਉਨ•ਾਂ ਦੇ ਸਾਥੀ ਸ਼੍ਰੀ ਪੁਰਸ਼ਾਤ ਭੂਸਨ ਵੱਲੋਂ ਹੋਈ ਹੈ ਇਸ ਲਈ ਨੋਟਿਸ ਉਨ•ਾਂ ਨੂੰ ਮਿਲਣਾ ਚਾਹੀਦਾ ਸੀ ਪਰ ਕਿਉਂਕਿ  ਉਨ•ਾਂ ਨੂੰ ਇਹ ਨੋਟਿਸ ਨਹੀਂ ਮਿਲਿਆ ਇਸ ਕਰਕੇ ਉਹ ਹੈਰਾਨ ਹਨ। ਇਸ ਪੱਤਰ ਨੂੰ ਭਾਰਤ ਦੇ ਸੋਸ਼ਲ ਮੀਡੀਏ ਨੇ ਹੱਥੋ ਹੱਥੀ ਪਲਾ ਵਿਚ ਹੀ ਸੰਸਾਰ ਪੱਧਰ ਵਿਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਇਹ ਪੱਤਰ ਅੰਗਰੇਜ਼ੀ ਤੇ ਹਿੰਦੀ ਦੋ ਭਾਸ਼ਵਾਂ ਵਿਚ ਫੇਸਬੁਕ ਉਪਰ ਇਕ ਤੋਂ ਦੂਜੇ ਪਾਸੇ ਜਾ ਰਿਹਾ ਹੈ। ਇਸ ਖੁੱਲੇ ਪੱਤਰ ਵਿਚ ਸ਼੍ਰੀ ਕੇਜਰੀਵਾਲ ਨੇ ਇਸ ਨੋਟਿਸ ਦੇ ਪਿੱਛੇ ਕੰਮ ਕਰਦੀ ਮਾਨਸਿਕਤਾ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਮੁਕੇਸ਼ ਅੰਬਾਨੀ ਭਾਰਤੀ ਮੀਡੀਏ ਉਪਰ ਮਾਨਸਿਕ ਰੂਪ ਵਿਚ ਇਹ ਦਬਾਅ ਬਣਾਉਣਾ ਚਾਹੁੰਦੇ ਹਨ। ਭਾਂਵੇ ਇਸ ਕੇਸ ਵਿਚ ਕੁਝ ਵੀ ਨਹੀਂ ਪਰ ਕਾਨੂੰਨ ਦੀ ਦਹਿਸ਼ਤ  ਦਾ ਕੁੰਡਾ ਮੀਡੀਏ ਦੇ ਸਿਰ ਉਪਰ  ਡਰਾਉਣ ਨੂੰ ਰੱਖਿਆ ਜਾ ਰਿਹਾ ਹੈ। ਤਾਂ ਕਿ ਕੋਈ ਵੀ ਵਿਅਕਤੀ ਹਾਕਮ ਧਿਰਾਂ ਸੰਬੰਧੀ ਮੂੰਹ ਖੋਲਣ ਦੀ ਜੁਰਤ ਹੀ ਨਾ ਕਰੇ। 
31ਅਕਤੂਬਰ ਤੇ 9 ਨਵੰਬਰ 2012 ਨੂੰ ਹੋਣ ਵਾਲੀਆਂ ਇਨ•ਾਂ ਦੋਹਾਂ ਕਾਂਨਫਰੰਸਾਂ ਵਿਚ ਰੀਲਾਇਸ ਕੰਪਣੀ ਦੇ ਕਾਰੋਬਾਰੀਆਂ ਦੇ ਨਾਮ ਆਏ ਸਨ। ਇਨ•ਾਂ ਪ੍ਰੈਸ ਕਾਂਨਫਰੰਸਾਂ ਵਿਚ ਗੈਸ ਕੰਪਣੀਆਂ ਦੇ ਦਬਾਅ ਹੇਠ ਵਧਾਈਆਂ ਗੈਸ ਦੀਆਂ ਕੀਮਤਾਂ ਦਾ ਜ਼ਿਕਰ ਵੀ ਹੋਇਆ ਸੀ। ਜਿਨ•ਾਂ ਅਸਹਿ ਗੈਸ ਦੀਆਂ ਕੀਮਤਾਂ ਨੇ ਭਾਰਤ ਦੇ ਮਧ ਵਰਗੀ ਵਿਅਕਤੀ ਦਾ ਜੀਉਣਾ ਹੋਰ ਮੁਸ਼ਕਲ ਕਰ ਦਿੱਤਾ ਹੈ। ਜਿਸ ਸੰਬੰਧੀ ਭਾਰਤ ਦੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਰੋਸ ਪ੍ਰਦਰਸ਼ਨ ਕੀਤੇ ਹਨ ਤੇ ਇਸ ਵਾਧੇ ਲਈ ਸਰਕਾਰ ਨੂੰ ਕੋਸਿਆ ਹੈ। ਇਹ ਵਾਧਾ ਏਨ•ਾਂ ਅਸਹਿ ਹੈ ਕਿ ਕਾਂਗਰਸ ਦੀ ਆਗਵਾਈ ਵਾਲੀਆਂ ਉਹ ਸੂਬਾਈ ਸਰਕਾਰਾਂ ਜਿੱਥੇ ਛੇਤੀ ਚੋਣਾ ਹੋਣ ਵਾਲੀਆਂ ਹਨ ਇਸ ਵਾਧੇ ਨੂੰ ਵਾਪਸ ਲੈਣ ਦੀ ਗੱਲ ਦੱਬਵੀ ਜੁਬਾਨ ਨਾਲ ਕਰ ਚੁੱਕੀਆਂ ਹਨ। ਕੇਜਰੀਵਾਲ ਤੇ ਪ੍ਰਸ਼ਾਂਤ ਭੂਸਨ ਦਾ ਦੋਸ਼ ਇਹ ਹੈ ਕਿ ਉਨ•ਾਂ ਨੇ ਇਸ ਵਆਦੇ ਦੇ ਪਿੱਛੇ ਕੰਮ ਕਰਦੇ ਮੁਕੇਸ਼ ਆਬਾਨੀ ਦੇ ਦਬਾਅ ਨੂੰ ਕੇਂਦਰ ਵਿਚ ਲਿਆਂਦਾ ਸੀ। ਤੇ ਦੱਸਿਆ ਹੈ ਕਿ ਗੈਸ ਸੈਕਟਰ ਵਿਚ ਅਸਲ ਵਿਚ ਹੋ ਕੀ ਰਿਹਾ ਹੈ? ਜਿਸ ਦੀ ਸਮਝ ਆਉਣੀ ਭਾਰਤ ਦੇ ਆਮ ਨਾਗਰਿਕ ਨੂੰ ਬਹੁਤ ਹੀ ਜਰੂਰੀ ਹੈ।
ਇਕ ਪ੍ਰੈਸ ਕਾਨਫਰੰਸ ਵਿਚ ਮੁਕੇਸ਼ ਅੰਬਾਨੀ, ਉਸ ਦੇ ਸਾਥੀਆਂ ਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਮਾਂ ਦਾ ਇਜਹਾਰ ਉਪਰੋਕਤ ਦੋਹਾਂ ਹੀ ਆਗੂਆਂ ਨੇ ਕੀਤਾ ਸੀ ਜਿਨ•ਾਂ ਦੇ ਨਾਮ ਸਵਿਸ ਬੈਂਕ ਖਾਤਿਆਂ ਵਿਚ ਦਰਜ਼ ਕਾਲੇ ਧਨ ਦੇ ਮਾਲਕਾਂ ਵਜੋਂ ਦਰਜ ਹਨ। ਜਿਨ•ਾਂ ਨਾਵਾਂ ਨੂੰ ਜੱਗ ਜਾਹਰ ਕਰਨ ਤੋਂ ਭਾਰਤ ਦੀ ਨਾ ਕੇਵਲ ਸਤਾਧਾਰੀ ਪਾਰਟੀ ਹੀ ਡਰਦੀ ਸੀ ਸਗੋਂ ਵ੍ਰਿਰੋਧੀ ਧਿਰ ਵੀ ਇਸ ਮੁੱਦੇ ਨੂੰ ਜੱਗ ਜਾਹਰ ਹੋਇਆ ਨਹੀਂ ਸੀ ਦੇਖਣਾ ਚਹੁੰਦੀ। ਜਿਸ ਮੁੱਦੇ ਉਪਰ ਸ਼ਾਂਤਮਈ ਅੰਦੋਲਨ ਕਰਦੇ ਬਾਬਾ ਰਾਮ ਦੇਵ ਤੇ ਉਸ ਦੇ ਸਾਥੀਆਂ ਦਾ ਜੋ ਹਸ਼ਰ ਭਾਰਤੀ ਲੋਕਤੰਤਰ ਵਿਚ ਹੇਇਆ ਉਹ ਵੀ ਜੱਗ ਜਾਹਰ ਹੀ ਹੈ। ਇਸ ਗੰਭੀਰ ਮੁੱਦੇ ਬਾਰੇ ਉਪਰੋਕਤ ਪ੍ਰੈਸ ਕਾਂਨਫਰੰਸ ਵਿਚ ਵੱਡੇ ਸਵਾਲ ਖੜੇ ਕੀਤੇ ਗਏ ਸਨ। ਹੁਣ ਕੇਜਰੀਵਾਲ ਦੇ ਇਸ ਪੱਤਰ ਨੇ ਇਸ ਚਰਚਾ ਨੂੰ ਹੋਰ ਅੱਗੇ ਤੋਰਿਆ ਹੈ। ਪੱਤਰ ਰਾਹੀ ਕੇਜਰੀਵਾਲ ਨੇ ਮੁਕੇਸ਼ ਅੰਬਾਨੀ ਨੂੰ ਭਾਰਤੀ ਲੋਕਾਂ ਵੱਲੋਂ ਸਿੱਧੇ ਸਵਾਲ ਪੁੱਛੇ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਕਿ ਕੀ ਸਵਿਸ ਬੈਂਕ ਵਿਚ ਉਨ•ਾਂ ਦਾ ਤੇ ਉਨ•ਾਂ ਦੇ ਰਿਸ਼ਤੇਦਾਰਾਂ ਦਾ ਨਾਮ ਨਹੀਂ ਹੈ? ਕੀ ਹੁਣ ਬਣਦਾ ਟੈਕਸ ਜਮਾਂ ਕਰਵਾ ਕੇ ਤੁਸੀਂ ਸਿੱਧ ਨਹੀਂ ਕਰ ਦਿੱਤਾ ਕਿ ਤੁਸੀ ਗੁਨਾਹ ਕੀਤਾ ਸੀ? ਕੀ ਇਸ  ਨਾਲ ਚੋਰੀ ਸਾਬਤ ਨਹੀਂ ਹੁੰਦੀ? ਕੀ ਇਸ ਲਈ ਤੁਹਾਨੂੰ ਜੇਲ• ਨਹੀਂ ਜਾਣਾ ਚਾਹੀਦਾ? ਕੇਜਰੀ ਵਾਲ ਨੇ ਪੱਤਰ ਵਿਚ ਅੱਗੇ ਲਿਖਿਆ ਹੈ , ਲੇਕਿੰਨ ਇਸ ਤਰ•ਾਂ ਨਹੀਂ ਹੋਵੇਗਾ ਕਿਉਂਕਿ ਸਰਕਾਰ ਤੁਹਾਡੇ ਤੋਂ ਡਰਦੀ ਹੈ। ਕਿਉਕਿ ਤੁਸੀਂ ਆਪ ਹੀ ਕਿਹਾ ਹੈ ਕਿ ਕਾਂਗਰਸ ਪਾਰਟੀ ਤੁਹਾਡੀ ਦੁਕਾਨ ਹੈ। ਕੇਜਰੀਵਾਲ ਨੇ ਅਖ਼ਬਾਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸੋਨੀਆਂ ਗਾਂਧੀ ਤੁਹਾਡੇ ਨਿੱਜੀ ਜਹਾਜ ਰਾਹੀਂ ਸਫਰ ਕਰ ਦੀ ਹੈ। ਇਸੇ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੈਪਾਲ ਰੈਡੀ ਦਾ ਮੰਤਰਾਲਾ ਤੁਹਾਡੇ ਦੁਬਆ ਕਰਕੇ ਹੀ ਬਦਲਿਆ ਗਿਆ ਹੈ।ਇਸ ਪੱਤਰ ਰਾਹੀ ਕੇਜਰੀਵਾਲ ਨੇ ਆਪੋਜੀਸ਼ਨ ਪਾਰਟੀ ਬੀਜੇਪੀ ਦੇ ਆਗੂਆਂ ਨੂੰ ਵੀ ਮੁਕੇਸ਼ ਅੰਬਾਨੀ ਦੇ ਵਫਾਦਾਰ ਹੋਣ ਬਾਰੇ ਲਿਖਿਆ ਗਿਆ ਹੈ। ਇਸੇ ਕਰਕੇ ਹੀ ਉਹ ਸਵਿਸ ਬੈਂਕ ਦੇ ਖਾਤਿਆਂ ਬਾਰੇ ਜਾਂਚ ਕਰਵਾਉਣ ਦੀ ਗੱਲ ਕੇਵਲ ਕਾਗਜ਼ੀ ਪੱਧਰ 'ਤੇ ਹੀ ਕਰਦੇ ਹਨ। ਕੇਜਰੀਵਾਲ ਦਾ ਇਹ ਕਥਨ ਹੈ ਕਿ ਸਭ ਪਾਰਟੀਆਂ ਤਾਂ ਤੁਹਾਡੇ ਤੋਂ ਡਰ ਸਕਦੀਆਂ ਹਨ ਪਰ ਭਾਰਤ ਦੇ ਆਮ ਨਾਗਰਿਕ ਨਹੀਂ ਡਰਦੇ। ਭਾਰਤ ਦੇ ਆਮ ਨਾਗਰਿਕ ਨੇ ਤੁਹਾਡੇ ਤੋਂ ਕੁਝ ਨਹੀਂ ਲੈਣਾ। ਕਿਉਂਕਿ ਲੀਡਰ ਤਾਂ ਵਿਕ ਸਕਦੇ ਹਨ ਪਰ ਭਾਰਤ ਦੇ ਆਮ ਲੋਕ ਵਿਕਾਊ ਨਹੀਂ ਹਨ ਇਹ ਦੇਸ਼ ਭਾਰਤ ਦੇ ਆਮ  ਲੋਕਾਂ ਦਾ ਦੇਸ਼ ਹੈ ਲੀਡਰਾਂ ਦਾ ਨਹੀਂ। ਆਮ ਲੋਕ ਦੇਸ਼ ਨੂੰ ਵਿਕਣ ਨਹੀਂ ਦੇਣਗੇ।
ਇਹ ਪੱਤਰ ਭਾਂਵੇ ਲਿਖਿਆ ਤਾਂ ਮੁਕੇਸ਼ ਅੰਬਾਨੀ ਨੂੰ ਗਿਆ ਹੈ ਪਰ ਇਹ ਭਾਰਤ ਦੇ ਆਮ ਨਾਗਰਿਕ ਵੱਲੋਂ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀ ਨੂੰ ਲਿਖਿਆ ਜਾਪਦਾ ਹੈ। ਜਿਸ ਪੱਤਰ ਵਿਚ ਮੁਕੇਸ਼ ਅੰਬਾਨੀ ਦੀ ਰਹਾਇਸ ਬਾਰੇ ਵੀ ਜਾਣਕਾਰੀ ਹੈ ਕਿ ਇਹ ਵਾਕਫ  ਦੀ ਉਸ ਜਮੀਨ ਉਪਰ ਬਣਿਆ ਹੈ। ਜਿਸ ਜ਼ਮੀਨ ਦਾ ਪ੍ਰਯੋਗ ਗਰੀਬ ਲੋਕਾਂ ਲਈ ਰਹਾਇਸ ਬਣਾਉਣ ਲਈ ਕੀਤਾ ਜਾਂਣਾ ਸੀ।   ਭਾਰਤ ਦੀ 27% ਅਬਾਦੀ ਦੇ ਕੋਲ ਸਿਰ ਢਕਣ ਲਈ ਥਾਂ ਨਹੀਂ।  ਫਾਇਨਸ਼ਿਅਲ ਟਾਇਮਜ਼ (6 ਜੂਨ 2008) ਦੀ ਇਕ ਖਬਰ  ਅਨੁਸਾਰ ਮੁਕੇਸ਼ ਅੰਬਾਨੀ ਦੇ ਆਲੀਸ਼ਾਨ ਭਵਨ ਦਾ ਨਾਮ '' ਅੰਟੀਲਾ '' ਹੈ। ਗਰਮੀ ਨੂੰ ਆਪਣੇ ਆਪ ਵਿਚ ਸੋਖ ਲੈਣ ਵਾਲੀ ਇਸ ਇਮਾਰਤ ਦੀ ਉਚਾਈ 570 ਫੁੱਟ ਹੈ। ਇਸ ਤੋਂ ਅਰਬ ਸਾਗਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਸ ਇਮਾਰਤ ਦੀ ਲਾਗਤ ਕੀਮਤ 2,500 ਕਰੋੜ ਤੋਂ ਵੀ ਵੱਧ ਹੋਵੇਗੀ। ਇਸ ਦੀ ਛੱਤ 'ਤੇ ਇੱਕੋ ਸਮੇਂ ਤਿੰਨ ਹੈਲੀਕਾਪਟਰ ਉੱਤਰ ਸਕਦੇ ਹਨ। ਇਸ ਦੀਆਂ ਛੇ ਮੰਜਲਾਂ ਕਾਰਾਂ ਰੱਖਣ ਵਾਸਤੇ ਹਨ। ਇਸ ਦੀ ਇਕ ਮੰਜ਼ਲ ਤੇ ਥੀਏਟਰ ਤੇ ਦੋ ਮੰਜ਼ਲਾਂ ਤੇ ਹੈਲਥ ਕਲੱਬ ਹਨ। ਇਹ ' ਆਸ਼ੀਆਨਾਂ ' ਪਰਿਵਾਰ ਦੇ ਕੇਵਲ ਛੇ ਮੈਂਬਰਾਂ ਦੇ ਰਹਿਣ ਲਈ ਹੀ ਬਣਾਇਆ ਜਾ ਰਿਹਾ ਹੈ। 

ਇਹ ਪੱਤਰ ਅੱਜ ਚਰਚਾ ਦਾ ਵਿਸ਼ਾ ਹੀ ਨਹੀਂ ਹੈ ਸਗੋਂ ਇਹ ਫਿਕਰ ਦਾ ਵਿਸ਼ਾ ਵੀ ਹੈ ਕਿ ਭਾਰਤ ਦੀ ਸਰਮਾਏਦਾਰੀ ਭਾਰਤ ਦੇ ਹਾਕਮਾਂ ਵਰਗ ਨੂੰ ਹੀ ਅਗਵਾਈ ਨਹੀਂ ਦੇ ਰਹੀ ਸਗੋਂ ਮੀਡੀਏ ਨੂੰ ਵੀ ਆਪਣੇ ਹੱਥਾਂ ਵਿਚ ਕਰਨ ਵੱਲ ਰੁਚਿਤ ਹੋ ਰਹੀ ਹੈ।

No comments:

Post a Comment