dr t virli

dr t virli

Sunday 31 March 2013

ਗੀਤ/ਪਾਸ਼


ਪੈਰਾਂ ਦੀਏ ਮਿੱਟੀਏ, ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ, ਮੀਨਾਰ ਬਣ ਜਾਈਂ
ਆਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ...........
ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ 

ਜੁੱਗਾਂ ਦੀ ਉਸਾਰੀ ਤੇਰੇ ਕੱਖਾਂ ਵਿੱਚ ਖੇਲ•ਦੀ
ਸਦੀਆਂ ਤੋਂ ਆਈ ਏਂ ਗੁਲਾਮੀਆਂ ਨੂੰ ਝੇਲਦੀ
ਹੋ ਜਾ ਹੁਸ਼ਿਆਰ, ਬਾਹਰ ਆਈ ਏ ਬਹਾਰ
ਹੁਣ ਮੇਲ ਅੰਬਰਾਂ ਦੇ ਨਾਲ਼ ਅੱਖ ਨੀ
ਕਿਰਤੀ ਦੀਏ ਕੁੱਲੀਏ..........

ਉੱਠ ਤੇਰੇ ਵਾਰਸਾਂ ਦਾ ਆ ਗਿਆ ਜ਼ਮਾਨਾ ਨੀ
ਪੌਣਾਂ ਵਿਚ ਗੂੰਜਿਆ ਆਜ਼ਾਦੀ ਦਾ ਤਰਾਨਾ ਨੀ
ਲੋਕਾਂ ਚੁੱਕੇ ਹਥਿਆਰ, ਅੱਜ ਬੰਨ• ਕੇ ਕਤਾਰ
ਲੈਣੀ ਵੈਰੀਆਂ ਦੀ ਧਾੜ ਉਨ•ਾਂ ਡੱਕ ਨੀ
ਕਿਰਤੀ ਦੀਏ ਕੁੱਲੀਏ..........

ਕਈ ਤੇਰੇ ਵਾਰਸਾਂ ਨੇ ਦਿੱਤੀ ਜਿੰਦ ਵਾਰ ਨੀ
ਜਿਹੜੇ ਰਾਹੇ ਗਿਆ ਸੀ ਸਰਾਭਾ ਕਰਤਾਰ ਨੀ
ਓਹੀਓ ਫੜ ਲਿਆ ਰਾਹ, ਸਾਰੀ ਦੁਨੀਆ ਗਵਾਹ
ਕੋਈ ਹਾਕਮਾਂ ਤੋਂ ਪੁੱਛ ਲਏ ਬੇਸ਼ੱਕ ਨੀ
ਕਿਰਤੀ ਦੀਏ ਕੁੱਲੀਏ..........

ਕੱਲ• ਬਾਬਾ ਬੁੱਢਾ ਇੱਕ ਮਾਰਿਆ ਪੁਲਿਸ ਨੇ
ਹਿੱਕ ਵਿਚ ਗੋਲ਼ੀ ਖਾਧੀ ਬਾਬੂ ਤੇ ਦਲੀਪ ਨੇ
ਪੂਰੀ ਕੀਤੀ ਏ ਰਸਮ ਦਾਇਆ ਸਿੰਘ ਦੀ ਕਸਮ
ਗੱਲ ਰਹੀ ਨਾ ਹਕੂਮਤਾਂ ਦੇ ਵੱਸ ਨੀ
ਕਿਰਤੀ ਦੀਏ ਕੁੱਲੀਏ..........

ਜੁੱਗਾਂ ਤੱਕ ਰਹਿਣੇ ਏਹੋ ਸਾਕੇ ਮਸ਼ਹੂਰ ਨੀ
ਲਿਖੇ ਇਤਿਹਾਸ ਜਿਹੜੇ ਪਿੰਡ ਦੱਦਾਹੂਰ ਨੀ
ਬਾਜਾਂ ਵਾਲੇ ਦੀ ਕਟਾਰ, ਅੱਜ ਰਹੀ ਲਲਕਾਰ
ਉਹਨੇ ਵੱਢ ਵੱਢ ਦੇਣੇ ਵੈਰੀ ਰੱਖ ਨੀ
ਕਿਰਤੀ ਦੀਏ ਕੁੱਲੀਏ..........

ਝੁੱਗੀਏ ਨੇ ਹੁਣ ਪਾਸਬਾਨ ਤੇਰੇ ਜਾਗ ਪਏ
ਜਾਗੇ ਤੇਰੇ ਖੇਤ ਤੇ ਕਿਸਾਨ ਤੇਰੇ ਜਾਗ ਪਏ
ਖੋਲ•ੀ ਅੱਖ ਮਜ਼ਦੂਰ, ਹਾਲੀ ਜਾਣਾ ਬੜੀ ਦੂਰ
ਉਹਨੇ ਖੋਹਣਾ ਅਜੇ ਜਾਬਰਾਂ ਤੋਂ ਹੱਕ ਨੀ
ਕਿਰਤੀ ਦੀਏ ਕੁੱਲੀਏ..........

ਪੈਰਾਂ ਦੀਏ ਮਿੱਟੀਏ, ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ, ਮੀਨਾਰ ਬਣ ਜਾਈਂ
ਆਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ...........
ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ

Friday 29 March 2013

ਐਫ.ਡੀ.ਆਈ ਦੇ ਮੁੱਦੇ ਉਪਰ ਪਾਰਟੀਆਂ ਦੀ ਭੇਖੀ ਨੀਤੀ ਜਗ ਜਾਹਰ ਹੋਈ

                                                                                            ਡਾ. ਤੇਜਿੰਦਰ ਵਿਰਲੀ (9464797400)
ਪਿਛਲੇ ਇਕ ਦਹਾਕੇ ਤੋਂ ਐਫ ਡੀ.ਆਈ. ਭਾਰਤ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੇ ਇਹ ਕਹਿ ਲਿਆ ਜਾਵੇ ਕਿ ਜਦੋਂ ਤੋਂ ਹੀ ਭਾਰਤ ਨੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਅਪਣਾਇਆ ਹੈ ਉਦੋਂ ਤੋਂ ਹੀ ਇਹ ਚਰਚਾ ਵਿਚ ਸੀ ਤਾਂ ਵੀ ਇਹ ਗਲਤ ਨਹੀਂ ਹੋਵੇਗਾ। ਉਦੋਂ ਤੋਂ ਹੀ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਕ ਦਿਨ ਉਹ ਵੀ ਆਵੇਗਾ ਜਦੋਂ ਪ੍ਰਚੂਨ ਵਿਉਪਾਰ ਵਿਚ 51 ਫੀਸਦੀ ਸਿੱਧੇ ਬਦੇਸ਼ੀ ਨਿਵੇਸ਼ ਨੂੰ ਵੀ ਪ੍ਰਵਾਨਗੀ ਮਿਲ ਜਾਵੇਗੀ। ਉਸੇ ਸਮੇਂ ਤੋਂ ਹੀ ਭਾਰਤ ਵਿਚ ਨਿੱਕੀ ਦਕਾਨਦਾਰੀ ਦਾ ਕੰਮ ਕਰ ਰਹੇ ਲਗਭਗ 20 ਕਰੋੜ ਲੋਕਾਂ ਦੇ ਪ੍ਰਭਾਵਿਤ ਹੋ ਜਾਣ ਦੀਆਂ ਕਿਆਸ ਰਾਈਆਂ ਵੀ ਲੱਗ ਰਹੀਂਆਂ ਸਨ। ਇਸੇ ਕਰਕੇ ਲੋਕਾਂ ਵਿਚ ਇਸ ਦਾ ਵਿਰੋਧ ਵੀ ਹੋ ਰਿਹਾ ਸੀ ਤੇ ਦੂਸਰੇ ਪਾਸੇ ਇਸ ਨੂੰ ਜਲਦੀ ਲਾਗੂ ਕਰਨ ਦੀਆਂ ਕੋਸ਼ਿਸਾਂ ਵੀ ਨਾਲੋਂ ਨਾਲ ਇਕ ਖਾਸ ਵਰਗ ਕਰ ਰਿਹਾ ਸੀ। ਇਹ ਸੀ ਹਾਕਮ ਵਰਗ ਤੇ ਲੋਕਾਂ ਦਾ ਪਾੜਾ। ਜਿਸ ਵਿਚ ਅੱਜ ਹਾਕਮ ਵਰਗ ਦੀ ਜਿੱਤ ਹੋ ਗਈ ਹੈ।

ਯੂਪੀਏ-2 ਦੀ ਸਰਕਾਰ ਵੱਲੋਂ ਪਹਿਲਾਂ ਲੋਕ ਸਭਾ ਵਿਚ ਤੇ ਬਾਦ ਵਿਚ ਰਾਜ ਸਭਾ ਵਿਚ ਬਹੁਮਤ ਮਿਲਣ ਨਾਲ ਪ੍ਰਚੂਨ ਖੇਤਰ ਵਿਚ ਸਿੱਧੇ ਬਦੇਸ਼ੀ ਨਿਵੇਸ਼ ਨੂੰ ਭਾਰਤ ਵਿਚ ਪ੍ਰਵੇਸ਼ ਕਰਨ ਲਈ ਕਾਨੂੰਨੀ ਅੜਚਣਾ ਸਾਫ ਹੋ ਗਈਆਂ ਹਨ। ਪਰ ਬੜੇ ਹੀ ਦੁਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਭਾਰਤੀ ਲੋਕਤੰਤਤਰ ਦਾ ਇਸ ਇਕ ਇਕੱਲੀ ਘਟਨਾ ਨੇ ਜਿਸ ਤਰੀਕੇ ਨਾਲ ਦਵਾਲਾ ਕੱਢ ਦਿੱਤਾ ਹੈ ਇਸ ਦੀ ਮਿਸਾਲ ਵੀ ਇਹ ਆਪ ਹੀ ਹੈ। ਭਾਰਤੀ ਰਾਜਸੀ ਪਾਰਟੀਆਂ ਦਾ ਕਰਦਾਰ ਵੀ ਬਦੇਸ਼ਾਂ ਤੱਕ ਜੱਗ ਜਾਹਰ ਹੋ ਗਿਆ ਹੈ। ਭਾਂਵੇ ਕਿ ਪਹਿਲਾਂ ਵੀ ਬਹੁਤ ਵਾਰੀ ਭਾਰਤੀ ਲੋਕਤੰਤਰ ਵਿਚ ਅਜਿਹਾ ਹੁੰਦਾ ਰਿਹਾ ਹੈ ਪਰ ਪ੍ਰਚੂਨ ਖੇਤਰ ਵਿਚ ਸਿੱਧੇ ਬਦੇਸ਼ੀ ਨਿਵੇਸ਼ ਦੇ ਮਾਮਲੇ ਉਪਰ ਲਗ ਭਗ ਸਾਰੀਆਂ ਹੀ ਰਾਜਸੀ ਪਾਰਟੀਆਂ ਦੀ ਪਹੁੰਚ ਜੱਗ ਜਾਹਰ ਹੋ ਗਈ ਹੈ। ਬੀਜੇਪੀ ਜਿਹੜੀ ਇਸ ਦੇ ਵਿਰੋਧ ਵਿਚ ਸੰਸਦ ਅੰਦਰ ਮਤਾ ਲੈਕੇ ਆਉਂਦੀ ਹੈ ਉਹ ਵੀ ਅਸਲ ਵਿਚ ਇਸ ਦੀ ਵਿਰੋਧੀ ਨਹੀਂ।  ਉਸ ਦੀ ਵਿਉਤਬੰਦੀ ਵਿਚ ਵੀ ਕਦੇ ਐਫਡੀਆਈ ਬੋਲਦੀ ਸੀ।
ਐਫਡੀਆਈ ਦੇ ਵਿਰੋਧ ਵਿਚ 20 ਸਤੰਬਰ ਦੇ ਭਾਰਤ ਬੰਦ ਵਿਚ ਸ਼ਾਮਲ ਰਾਜਸੀ ਪਾਰਟੀਆਂ ਪ੍ਰਧਾਨ ਮੰਤਰੀ ਵੱਲੋਂ ਪਰੋਸੇ ਗਏ ਖਾਣੇ ਨਾਲ ਹੀ ਉਸ ਦੇ ਹੱਕ ਵਿਚ ਕਿਵੇਂ ਭੁਗਤ ਗਈਆਂ ਇਹ ਸਮਝਣ ਦੀ ਲੋੜ ਹੈ? ਇਹ ਇਕ ਵੱਡਾ ਸਵਾਲ ਹੈ। ਸਾਰੀਆਂ ਹੀ ਪਾਰਟੀਆਂ ਨੇ ਇਸ ਮੁੱਦੇ ਨੂੰ ਰਾਜਸੀ ਪੈਂਤੜੇ ਵਜੋਂ ਹੀ ਲਿਆ ਹੈ ਨਾ ਕੇ ਇਸ ਦਾ ਅਧਿਐਨ ਕਰਕੇ ਹੋਰ ਦੇਸ਼ਾਂ ਦੇ ਪ੍ਰਸੰਗ ਵਿਚ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਨ•ਾਂ ਦੇਸ਼ਾਂ ਨੇ ਅੱਜ ਤੋਂ ਦਸ ਸਾਲ ਪਹਿਲਾਂ ਅਜਿਹੇ ਹੀ ਫੈਸਲੇ ਲਏ ਸਨ ਉਨ•ਾਂ ਦੇਸ਼ਾਂ ਵਿਚ ਐਫਡੀਆਈ ਰੁਜ਼ਗਾਰ ਲੈਕੇ ਆਈ ਜਾਂ ਬੇਰੁਜ਼ਗਾਰੀ? ਪਰ ਸਾਡੀਆਂ ਰਾਜਸੀ ਪਾਰਟੀਆਂ ਨੇ ਇਸ ਬਾਰੇ ਜਿਹੜੇ ਪੈਂਤੜੇ ਲਏ ਉਹ ਲੋਕਾਂ ਨੂੰ ਕੇਵਲ ਬੁੱਧੂ ਬਣਾਉਣ ਵਾਲੇ ਹੀ ਹਨ। ਮਮਤਾ ਬੇਨਰਜੀ ਦੀ ਤਰਿਨਮੂਲ ਪਾਰਟੀ ਨੇ ਬੰਗਾਲ ਵਿਚ ਖੱਬੀਆਂ ਪਾਰਟੀਆਂ ਨੂੰ ਠਿੱਬੀ ਲਾਉਣ ਲਈ ਆਵਿਸ਼ਵਾਸ ਦਾ ਜਿਹੜਾ ਨੋਟਿਸ ਦਿੱਤਾ ਉਹ ਕੇਵਲ ਤੇ ਕੇਵਲ ਇਕ ਤਿਕੜਮ ਹੀ ਸੀ। ਜਦਕਿ ਮਮਤਾ ਨੂੰ ਵੀ ਇਹ ਪਤਾ ਹੀ ਸੀ ਕਿ 50 ਮੈਂਬਰਾਂ ਦੇ ਸਮਰਥਨ ਤੋਂ ਘੱਟ ਆਵਿਸ਼ਵਾਸ ਦਾ ਮਤਾ ਪ੍ਰਵਾਨਗੀ ਲਈ ਨਹੀਂ ਰੱਖਿਆ ਜਾ ਸਕਦਾ। ਉਸ ਨੂੰ ਤਾਂ ਕੇਵਲ ਆਉਂਦੀਆਂ ਪਾਰਲੀਮਾਨੀ ਚੋਣਾ ਹੀ ਦਿਖਾਈ ਦੇ ਰਹੀਂਆਂ ਹਨ। ਕਿ ਖੱਬੀਆਂ ਪਾਰਟੀਆਂ ਤੋਂ ਮੈਂ ਤਿੱਖਾਂ ਵਾਰ ਕਾਂਗਰਸ ਸਰਕਾਰ ਉਪਰ ਕਰਾਂ ਤਾਂ ਕਿ ਲੋਕ ਮੈਨੂੰ ਦੁਬਾਰਾ ਪਾਰਲੀਮੈਂਟ ਵਿਚ ਉਹ ਵਿਸ਼ਵਾਸ ਦੇ ਸਕਣ ਜਿਹੜਾ ਬੰਗਾਲ ਦੀ ਵਿਧਾਨ ਸਭਾ ਦੀਆਂ ਚੋਣਾ ਵਿਚ ਦਿੱਤਾ ਸੀ।


ਸਭ ਤੋਂ ਮਾੜੀ ਕਾਰਗੁਜ਼ਾਰੀ ਸਮਾਜਵਾਦੀ ਪਾਰਟੀ ਤੇ ਬੀਐਸਪੀ ਦੀ ਰਹੀ। ਇਹ ਦੋਵੇ ਹੀ ਪਾਰਟੀਆਂ ਯੂਪੀਏ-2 ਲਈ ਸਭ ਤੋਂ ਵਧੇਰੇ ਕਾਰਗਰ ਸਾਬਤ ਹੋਈਆਂ। ਜਿਨ•ਾਂ ਦਾ ਆਖਣ ਨੂੰ ਪੈਂਤੜਾ ਭਾਂਵੇ ਐਫਡੀਆਈ ਦੇ ਵਿਰੋਧ ਵਿਚ ਹੀ ਰਿਹਾ ਪਰ ਅਸਲੀਅਤ ਵਿਚ ਇਹ ਦੋਵੇਂ ਔਖੇ ਵੇਲੇ ਯੂਪੀਏ ਦੀ ਹੀ ਧਿਰ ਬਣ ਗਈਆਂ। ਬੀਐਸਪੀ ਜਿਹੜੀ ਲੋਕ ਸਭਾ ਵਿਚ ਵਾਕ ਆਉਟ ਕਰਕੇ ਯੂਪੀਏ-2 ਦਾ ਸਾਥ ਦਿੰਦੀ ਹੈ। ਉਹ ਦੂਸਰੇ ਹੀ ਦਿਨ ਰਾਜ ਸਭਾ ਵਿਚ ਸਰਕਾਰ ਨੂੰ ਐਫਡੀਆਈ ਦੇ ਮੁੱਦੇ 'ਤੇ ਬਚਾਉਣ ਲਈ ਮਤੇ ਦੇ ਵਿਰੋਧ ਵਿਚ ਤੇ ਸਰਕਾਰ ਦੇ ਹੱਕ ਵਿਚ ਵੋਟ ਪਾਉਣ ਤੋਂ ਵੀ ਝਿਜਕਦੀ ਨਹੀਂ। ਬੀਐਸਪੀ ਦੀ ਲੀਡਰ ਕੁਮਾਰੀ ਮਾਇਆਵਤੀ ਦਸ ਦਿਨ ਪਹਿਲਾਂ ਤੋਂ ਇਹ ਆਖ ਰਹੀ ਸੀ ਕਿ ਉਸ ਦੀ ਪਾਰਟੀ ਸੰਸਦ ਦੇ ਅੰਦਰ ਹੀ ਆਪਣਾ ਰੁਖ ਤੈਅ ਕਰੇਗੀ ਕਿ ਹਾਥੀ ਕਿਸ ਕਰਵਟ ਬੈਠਣਾ ਹੈ। ਪਰ ਬੀਐਸਪੀ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਦੇ ਜਾਣੂ ਲੋਕ ਇਹ ਜਾਣਦੇ ਹੀ ਸਨ ਕਿ ਹਾਥੀ ਨੇ ਕਿਸ ਹਾਉਸ ਵਿਚ ਕਿਸ ਕਰਵਟ ਬੈਠਣਾ ਹੈ। ਹੈਰਾਨੀ ਆਪਣੇ ਆਪ ਨੂੰ ਸਮਾਜਵਾਦੀ ਅਖਵਾਉਣ ਵਾਲੀ ਪਾਰਟੀ ਦੀ ਵੀ ਬਹੁਤੀ ਨਹੀਂ ਹੋਈ ਕਿਉਂਕਿ ਸਾਈਕਲ ਨੂੰ ਬੈਕ ਗੇਅਰ ਵੀ ਅੱਜ ਦੇ ਵਿਗਿਆਨਕ ਤਕਨੌਲੋਜੀ ਦੇ ਯੁੱਗ ਵਿਚ ਲੱਗ ਹੀ ਸਕਦੇ ਹਨ? ਸੋ ਸਾਇਕਲ ਨੂੰ ਬੈਕ ਗੇਅਰ ਲੱਗ ਗਏ। ਦੋ ਹੈਂਡਲਾਂ ਵਾਲੇ ਇਸ ਸਾਈਕਲ ਦੀ ਕਮਾਲ ਹੀ ਇਹ ਹੈ ਕਿ ਇਹ ਕਦੀ ਲੋਕਾਂ ਦਾ ਬਣ ਜਾਂਦਾ ਹੈ ਤੇ ਕਦੀ ਜੋਂਕਾਂ  ਦਾ। ਇਸ ਨੇ ਆਪਣਾ ਕਿਹੜਾ ਹੈਡਲ ਕਿਸ ਸਮੇਂ ਵਰਤਣਾ ਹੁੰਦਾ ਹੈ ਇਸ ਦਾ ਪਤਾ ਕੇਵਲ ਤੇ ਕੇਵਲ ਇਸ ਦੇ ਸਪਰੀਮੋਂ ਮੁਲਾਇਮ ਸਿੰਘ ਯਾਦਵ ਨੂੰ ਹੀ ਹੁੰਦਾ ਹੈ।

ਇਸ ਦੇ ਬਾਵਜੂਦ ਵੀ ਲੋਕ ਸਭਾ ਵਿਚ ਯੂਪੀਏ-2 ਦੀ ਸਰਕਾਰ 272 ਦਾ ਆਂਕੜਾ ਬਰਕਰਾਰ ਨਹੀਂ ਰੱਖ ਸਕੀ। ਤੇ ਵਿਰੋਧੀ ਧਿਰ ਵੱਲੋਂ ਰੱਖਿਆ ਮਤਾ 218 ਵੋਟਾਂ ਦੇ ਮੁਕਾਬਲੇ 254 ਵੋਟਾਂ ਨਾਲ ਰੱਦ ਹੋ ਗਿਆ। ਇਸ ਦੇ ਮੁਕਾਬਲੇ ਰਾਜ ਸਭਾ ਅੰਦਰ ਯੂਪੀਏ-2 ਦੀ ਹਾਲਤ ਹੋਰ ਵੀ ਮਾੜੀ ਸੀ। ਜਿੱਥੇ ਬੀਐਸਪੀ ਨੇ ਉਸ ਦੇ ਫੈਸਲੇ ਉਪਰ ਮੋਹਰ ਲਾ ਕੇ ਐਫਡੀਆਈ ਨੂੰ ਪਰਵਾਨਗੀ ਦਵਾਉਣ ਦਾ ਕੰਮ ਕੀਤਾ। ਇੱਥੇ ਵਿਰੋਧੀ ਧਿਰ ਵੱਲੋਂ ਬਹੁ ਬਰਾਂਡ ਪ੍ਰਚੂਨ ਖੇਤਰ 'ਚ 51 ਫੀਸਦੀ ਤੱਕ ਸਿੱਧੇ ਬਦੇਸ਼ੀ ਨਿਵੇਸ਼ ਦੇ ਵਿਰੋਧ ਵਾਲਾ ਮਤਾ 102 ਵੋਟਾਂ ਦੇ ਮੁਕਾਬਲੇ 123 ਵੋਟਾਂ ਦੇ ਫਰਕ ਨਾਲ ਰੱਦ ਹੋ ਗਿਆ।
ਕਮਾਲ ਦੀ ਗੱਲ ਇਹ ਹੈ ਕਿ ਦੋਹਾਂ ਹੀ ਪਾਰਟੀਆਂ ਨੇ ਲੋਕ ਸਭਾ ਅੰਦਰ ਪ੍ਰਚੂਨ ਖੇਤਰ ਵਿਚ ਸਿੱਧੇ ਬਦੇਸ਼ੀ ਨਿਵੇਸ਼ ਦਾ ਡੱਟਕੇ ਵਿਰੋਧ ਕੀਤਾ। ਤੇ ਸਾਫ ਸਾਫ ਇਹ ਵੀ ਕਿਹਾ ਕਿ 51 ਫੀਸਦੀ ਤੱਕ ਪ੍ਰਚੂਨ ਖੇਤਰ ਵਿਚ ਸਿੱਧਾ ਵਿਦੇਸ਼ੀ ਨਿਵੇਸ਼ ਕਰਨਾ ਦੇਸ਼ ਦੇ ਹਿੱਤ ਵਿਚ ਨਹੀਂ ਪਰ ਵੋਟ ਪਾਉਣ ਦੇ ਸਮੇਂ ਉਨ•ਾਂ ਨੇ ਉਹ ਹੀ ਪੈਂਤੜਾ ਲਿਆ ਜਿਹੜਾ ਉਨ•ਾਂ ਦੀ ਕਰਨੀ ਤੇ ਕਥਨੀ ਦੇ ਵਿਚਾਰ ਸੀ। ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਨੇ ਬਾਈਕਾਟ ਬਾਦ ਇਹ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਉਨ•ਾਂ ਦੀ ਪਾਰਟੀ ਬਾਈਕਾਟ ਕਰ ਰਹੀ ਹੈ। ਜਦ ਕਿ ਬਾਈਕਾਟ ਕਰਕੇ ਉਹ ਸਰਕਾਰ ਦੀ ਹਮਾਇਤ ਹੀ ਕਰ ਰਹੇ ਸਨ।
ਇਸ ਗੱਲ ਬਾਰੇ ਸਰਕਾਰ ਨੂੰ ਵੀ ਪਤਾ ਸੀ ਕਿ ਜਦੋਂ ਧਾਰਾ 184 ਦੇ ਅਧੀਨ ਬਹਿਸ ਹੋਈ ਤਾਂ ਵੋਟਾਂ ਦੇ ਸਮੇਂ ਸਭ ਦੀ ਪਾਜ ਖੁੱਲ ਜਾਵੇਗੀ। ਇਸੇ ਲਈ ਸਰਕਾਰ ਇਸ ਮੱਦੇ ਉਪਰ ਬਹਿਸ ਹੀ ਨਹੀਂ ਸੀ ਕਰਵਾਉਣਾ ਚਾਹੁੰਦੀ। ਜੇ ਸਹਿਮਤ ਹੋਈ ਵੀ ਤਾਂ ਉਹ ਧਾਰਾ 193 ਦੇ ਤਹਿਤ ਬਹਿਸ ਕਰਵਾਉਣਾ ਚਾਹੁੰਦੀ ਸੀ। ਪਰ ਭਾਜਪਾ ਤੇ ਖੱਬੇ ਪੱਖੀ ਪਾਰਟੀਆਂ ਦੇ ਦਬਆ ਕਰਕੇ ਉਨ•ਾਂ ਨੂੰ ਧਾਰਾ 184 ਦੇ ਤਹਿਤ ਬਹਿਸ ਕਰਵਾਉਣੀ ਪਈ ਜਿਸ ਬਹਿਸ ਨੇ ਭਾਰਤੀ ਲੋਕਤੰਤਰ ਦੀਆਂ ਕਮਝੋਰੀਆਂ ਨੂੰ ਜਗ ਜਾਹਰ ਕਰਕੇ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ ਦੀ ਜਮਹੂਰੀਅਤ ਦੇ ਦਰਸ਼ਣ ਵੀ ਸੰਸਾਰ ਨੂੰ ਕਰਵਾ ਦਿੱਤੇ ਹਨ ਕਿ ਭਾਰਤ ਅੰਦਰ ਕਿਸ ਕਿਸਮ ਦਾ ਲੋਕਤੱਤਰ ਹੈ।

Ñਲੋਕ ਸਭਾ ਵਿਚ ਵਿਚ ਪ੍ਰਚੂਨ ਖੇਤਰ ਵਿਚ ਸਿੱਧੇ ਬਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਅਠਾਰਾਂ ਰਾਜਸੀ ਪਾਰਟੀਆਂ ਦੇ ਬਾਈ ਆਗੂਆਂ ਨੇ ਭਾਗ ਲਿਆ ਜਿਨ•ਾਂ ਵਿੱਚੋਂ ਚੌਦਾਂ ਨੇ ਐਫਡੀਆਈ ਦਾ ਵਿਰੋਧ ਕੀਤਾ। ਪਰ ਇਹ ਵਿਰੋਧ ਕੇਵਲ ਇਕ ਦਿਖਾਵਾ ਹੀ ਸੀ ਇਸ ਲਈ ਵਿਰੋਧੀ ਧਿਰ ਦਾ ਮਤਾ ਤਾਂ ਭਾਂਵੇ ਡਿਗ ਪਿਆ ਪਰ ਭਾਰਤੀ ਲੋਕਤੰਤਰ ਦੀਆਂ ਜੜ•ਾਂ ਕਿਸ ਹੱਦ ਤੱਕ ਖੋਖਲੀਆਂ ਹਨ ਇਸ ਦਾ ਬੋਧ ਸਾਰੇ ਸੰਸਾਰ ਨੂੰ ਜਾਰੂਰ ਕਰਵਾ ਗਿਆ। ਜਿਸ ਦਾ ਫਾਇਦਾ ਸਾਮਰਾਜੀ ਧਿਰਾਂ ਕਦੇ ਵੀ ਮੁੜ ਉਠਾ ਸਕਣਗੀਆਂ। ਜੇ ਵਿਰੋਧ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਦੀ ਕਹਿਣੀ ਤੇ ਕਰਨੀ ਵਿਚ ਅਜਿਹਾ ਅੰਤਰ ਨਾ ਹੁੰਦਾ ਤਾਂ ਵਿਰੋਧੀ ਧਿਰ ਦਾ ਇਹ ਮਤਾ 224 ਵੋਟਾਂ ਦੇ ਮੁਕਾਬਲੇ 282 ਵੋਟਾਂ ਦੇ ਮੁਕਾਬਲੇ ਜਿਤ ਹਾਸਲ ਕਰ ਜਾਂਦਾ। ਭਾਰਤੀ ਜਮਹੂਰੀਅਤ ਅੰਦਰ ਛਲ ਕਪਟ ਕਿੰਨਾਂ ਹਾਵੀ ਹੋ ਚੁੱਕਾ ਹੈ ਇਸ ਨੂੰ ਇਸ ਘਟਨਾ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾਂਣਾ ਚਾਹੀਦਾ ਕਿ ਭਾਰਤੀ ਹਾਕਮਾਂ ਤੋਂ ਬਿਨਾਂ ਦੁਨੀਆਂ ਭਰ ਦੀਆਂ ਸਾਮਰਾਜੀ ਧਿਰਾਂ ਇਸ ਜਟਲ ਕਾਰਜ ਨੂੰ ਕਰਵਾਉਣ ਲਈ ਜੀ ਜਾਨ ਨਾਲ ਲੱਗੀਆਂ ਹੋਈਆਂ ਸਨ। ਜਿਨਾਂ ਦੇ ਜਿੱਤ ਜਾਣ ਦਾ ਸਿੱਧਾ ਮਤਲਬ ਹੀ ਇਹ ਹੈ ਕਿ ਭਾਰਤ ਦੇ ਫੈਸਲੇ ਹੁਣ ਭਾਰਤੀ ਸੰਸਦ ਵਿਚ ਬੈਠਕੇ ਨਹੀਂ ਸਗੋਂ ਭਾਰਤ ਉਪਰ ਬਾਜ ਅੱਖ ਰੱਖ ਰਹੀਆਂ ਧਿਰਾਂ ਦੇ ਮੁਨਾਫਿਆ ਉਪਰ ਨਿਰਭਰ ਕਰਿਆ ਕਰਨਗੇ।

Tuesday 26 March 2013

ਗ਼ਦਰ ਤੋਂ ਗ਼ਦਰ ਦੀ ਅਮਰ ਕਹਾਣੀ ਵਿਚ 21 ਅਪ੍ਰੈਲ ਦਾ ਮਹੱਤਵ

                                                                                             ਡਾ. ਤੇਜਿੰਦਰ ਵਿਰਲੀ 9464797400
1757 ਈ. ਵਿਚ ਪਲਾਸੀ ਦੀ ਲੜਾਈ ਜਿੱਤ ਲੈਣ ਤੋਂ ਬਾਅਦ ਭਾਰਤ ਅੰਦਰ ਈਸਟ ਇੰਡੀਆ ਕੰਪਨੀ ਦੀ ਲੁੱਟ ਦਾ ਬਾਜ਼ਾਰ ਗਰਮ ਹੋ ਗਿਆ। ਅੰਗਰੇਜ਼ ਜਿੱਥੇ ਪੁਰਾਣੇ ਸਮਾਜਕ,ਆਰਥਿਕ ਤੇ ਸਭਿਆਚਾਰਕ ਪ੍ਰਬੰਧ ਨੂੰ ਤੋੜਦੇ ਬਦਲਦੇ ਗਏ, ਉੱਥੇ ਨਵੀਆਂ ਕਦਰਾਂ ਕੀਮਤਾਂ ਵਾਲੇ ਪ੍ਰੰਬੰਧ ਨੂੰ ਆਪਣੇ ਅਨੁਸਾਰ ਸਿਰਜਦੇ ਗਏ। ਇਸ ਮਕਸਦ ਲਈ ਅੰਗਰੇਜ਼ ਨੀਤੀਵਾਨ ਮੈਕਾਲੇ ਨੇ ਜਿੱਥੇ ਅੰਗਰੇਜ਼ੀ ਨੂੰ ਸਿੱਖਿਆ ਤੰਤਰ ਵਿਚ ਲਾਗੂ ਕੀਤਾ ਉਥੇ ਕਰਿਸ਼ਚੀਅਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਭਾਰਤੀ ਸਮਾਜ ਅੰਦਰ ਉਹ ਵਰਗ ਤਿਆਰ ਕਰਨਾ ਆਰੰੰਭ ਕੀਤਾ ਜਿਹੜਾ ਅੰਗਰੇਜ਼ ਦਾ ਅਨੁਸਾਰੀ ਸੀ। 19ਵੀਂ ਸਦੀ ਦੇ ਅੱਧ ਤੱਕ ਈਸਟ ਇੰਡੀਆ ਕੰਪਨੀ ਨੇ ਭਾਰਤ ਅੰਦਰ ਚੱਲ ਰਿਹਾ ਸਾਂਝੀ ਮਾਲਕੀ ਦਾ ਜ਼ਮੀਨੀ ਪ੍ਰਬੰਧ ਬਦਲਣਾ ਸ਼ੁਰੂ ਕਰ ਦਿੱਤਾ। ਭਾਰਤ ਦਾ ਪੁਰਾਤਨ ਦਸਤਕਾਰੀ ਤੇ ਕਾਰਾਗਰੀ ਦਾ ਪੁਰਾਣਾ ਸਦੀਆਂ ਤੋਂ ਚੱਲ ਰਿਹਾ ਪ੍ਰਬੰਧ ਨਵੀਆਂ ਨੀਤੀਆਂ ਦੇ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਗ਼ਰੀਬੀ ਭਾਰਤ ਵਿਚ ਤੇ ਸਰਮਾਇਆ ਇੰਗਲੈਂਡ ਵਿਚ ਜਾਣ ਲੱਗਾ। ਸ਼ੁਰੂ-ਸ਼ੁਰੂ ਵਿਚ ਇਸ ਬਦਲਵੇਂ ਪ੍ਰਬੰਧ ਨੇ ਕਾਰੀਗਰਾਂ ਨੂੰ ਆਪਣੇ ਵੱਲ ਖਿੱਚਿਆ ਪਰ ਬਾਅਦ ਵਿਚ ਇਸ ਤੋਂ ਜਾਨ ਛਡਵਾਉਣੀ ਉਨ•ਾਂ ਲਈ ਬਹੁਤ ਮੁਸ਼ਕਿਲ ਹੋ ਗਈ। ਬਰਤਾਨੀਵੀ ਲੋਕ ਸਭਾ ਦੀ ਸੀਲੈਕਟ ਕਮੇਟੀ ਨੂੰ ਸਰ ਚਾਰਲਸ

ਟਰੈਵੈਲੀਅਨ ਨੇ 1840 ਵਿਚ ਕਿਹਾ, ''ਅਸਾਂ (ਹਿੰਦੀ) ਸਨਅੱਤਕਾਰਾਂ ਨੂੰ ਹੂੰਝ ਸੁੱਟਿਆ ਹੈ। ਹੁਣ ਉਹ ਜ਼ਮੀਨੀ ਪੈਦਾਵਾਰ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਰੱਖਦੇ ।'' ਜੇਕਰ ਭਾਰਤ ਦੀ ਲੁੱਟ ਬਾਰੇ ਉੱਡਦੀ-ਉੱਡਦੀ ਝਾਤੀ ਵੀ ਮਾਰੀ ਜਾਵੇ ਤਾਂ ਪਤਾ ਲੱਗ ਜਾਂਦਾ ਹੈ ਕਿ ਭਾਰਤ ਦੀ ਆਰਥਿਕਤਾ ਦਾ ਦਿਵਾਲਾ ਕਿਵੇਂ ਨਿਕਲਿਆ। ''1813 ਵਿਚ 90 ਲੱਖ ਪੌਂਡ ਕਪਾਹ ਬਰਤਾਨੀਆ ਲਿਜਾਈ ਗਈ, 1844 ਵਿਚ 880 ਲੱਖ ਪੌਂਡ ਤੇ 1914 ਵਿਚ 9630 ਲੱਖ ਪੌਂਡ। ਜਿੱਥੇ 1849 ਵਿਚ ਸਾਢੇ 8 ਲੱਖ ਪੌਂਡ ਤੋਂ ਵੱਧ ਮੁੱਲ ਦਾ ਅਨਾਜ ਵਲੈਤ ਢੋਇਆ ਗਿਆ, ਉੱਥੇ 1901 ਵਿਚ 93 ਲੱਖ ਪੌਂਡ ਦਾ ਤੇ 1914 ਵਿਚ 193 ਲੱਖ ਪੌਂਡ ਦਾ।'' ਲਾਰਡ ਕਰਜ਼ਨ ਨੇ ਕਲਕੱਤੇ ਅੰਗਰੇਜ਼ ਵਪਾਰੀਆਂ ਦੇ ਸਾਲਾਨਾ ਜਲਸੇ ਵਿਚ ਬੋਲਦਿਆਂ ਕਿਹਾ, ''ਰਾਜ ਪ੍ਰਬੰਧ ਤੇ ਲੁੱਟ ਖੋਹ ਕਰਿੰਗੜੀਆਂ ਪਾ ਕੇ ਚੱਲਦੇ ਹਨ।'' ਰਾਜ ਪ੍ਰਬੰਧ ਤੇ ਲੁੱਟ ਦੀ ਕਰਿੰਗੜੀ ਨੇ ਸਮੁੱਚੇ ਭਾਰਤੀਆਂ ਦਾ ਜੀਵਨ ਨਰਕ ਬਣਾਉਣਾ ਸ਼ੁਰੂ ਕਰ ਦਿੱਤਾ।
             ਇਸ ਲੁੱਟ ਦਾ ਹੀ ਨਤੀਜਾ ਸੀ ਕਿ ਭਾਰਤ ਵਿਚ ਇਕ ਤੋਂ ਬਾਅਦ ਇਕ ਕਾਲ਼ ਪੈਂਦੇ ਰਹੇ। 1850 ਤੋਂ 1900 ਤੱਕ ਭਾਰਤ ਵਿਚ ਕੋਈ 25 ਵਾਰ ਕਾਲ਼ ਪਏ ਜਿਸ ਵਿਚ ਕੋਈ ਦੋ ਕਰੋੜ ਲੋਕਾਂ ਦੀਆਂ ਜਾਨਾਂ ਚਲੇ ਗਈਆਂ। ''1881 ਵਿਚ ਪ੍ਰਤੀ ਵਿਅਕਤੀ ਆਮਦਨ ਜਿਹੜੀ 27 ਰੁਪਏ ਸੀ ਉਹ 1899 ਵਿਚ ਘੱਟ ਕੇ 18 ਰੁਪਏ ਰਹਿ ਗਈ।''
         ਇਸੇ ਸਮੇਂ ਭਾਰਤੀਆਂ ਦੀ ਲੁੱਟ ਬਾਰੇ ਅੰਕੜਿਆਂ ਸਹਿਤ ਚਰਚਾ ਸ਼ੁਰੂ ਹੋ ਗਈ। ਸਰਬ ਪ੍ਰਵਾਨਤ ਅੰਕੜੇ 1868 ਵਿਚ ਦਾਦਾ ਭਾਈ ਨਰੌਜੀ ਨੇ ਦਿੱਤੇ।  ਉਨ•ਾਂ ਦੁਆਰਾ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਕ ਆਦਮੀ ਦੀ ਔਸਤ ਆਮਦਨ 20 ਰੁ. ਸਲਾਨਾ ਸੀ।  ਉਨ•ਾਂ ਦੀ ਪੁਸਤਕ ''ਹਿੰਦੁਸਤਾਨ ਵਿੱਚ ਗ਼ਰੀਬੀ ਅਤੇ ਅੰਗਰੇਜ਼ੀ ਰਾਜ'' ਨੇ ਭਾਰਤ ਦੀ ਆਰਥਿਕ ਵਿਕਾਸ ਰੇਖਾ ਨੂੰ ਚਰਚਾ ਵਿਚ ਲਿਆਂਦਾ।  ਉਨ•ਾਂ ਤੋਂ ਬਿਨ•ਾਂ ਵਾਡੀਆ ਅਤੇ ਜੋਸ਼ੀ ਵਰਗਿਆਂ ਨੇ ਭਾਰਤੀ ਅਰਥਵਿਵਿਸਥਾ ਦਾ ਇਤਿਹਾਸਕ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ। ਉਸ ਸਮੇਂ ਦੇ ਵਿਸ਼ਵ ਚਿੰਤਕ  ਕਾਮਰੇਡ ਵੀ.ਆਈ. ਲੈਨਿਨ ਨੇ 1908 ਵਿਚ ਲਿਖਿਆ ''ਹਿੰਦੁਸਤਾਨ ਵਿਚ ਉਸ ਲੁੱਟ ਦਾ ਕੋਈ ਅੰਤ ਨਹੀਂ, ਜਿਸ ਨੂੰ ਅੰਗਰੇਜ਼ੀ ਰਾਜ ਆਖਿਆ ਜਾਂਦਾ ਹੈ।'' ਇਸ ਲੁੱਟ ਖਸੁੱਟ ਨੇ ਭਾਰਤ ਦੇ ਹਰ ਕਿਸਮ ਦੇ ਵਸਨੀਕਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ। ਕਿਸਾਨੀ ਕਰਜ਼ਾਈ ਹੋ ਕੇ ਰਹਿ ਗਈ। ਭਾਵੇਂ ਪੰਜਾਬ 'ਤੇ ਅੰਗਰੇਜ਼ ਦਾ ਕਬਜ਼ਾ ਬਾਕੀ ਭਾਰਤ ਨਾਲੋਂ ਬਹੁਤ ਬਾਅਦ (1850) ਵਿਚ ਹੋਇਆ ਪਰ ਟੁੱਟ ਰਹੀ ਆਰਥਿਕਤਾ ਦਾ ਅਸਰ ਇਨ•ਾਂ ਪੰਜਾਬੀਆਂ 'ਤੇ ਵੀ ਪਿਆ। ਕਿਸਾਨਾਂ ਲਈ ਮਾਮਲਾ ਤਾਰਨਾ ਵੀ ਮੁਸ਼ਕਲ ਹੋ ਗਿਆ। ਜ਼ਮੀਨਾਂ ਗਹਿਣੇ ਪਾਉਣ ਦਾ ਰਿਵਾਜ਼ ਪੰਜਾਬ ਵਿਚ ਅੰਗਰੇਜ਼ਾਂ ਦੇ ਆਉਣ ਦੇ ਨਾਲ ਹੀ ਪਿਆ। 1887 ਤੱਕ ਪੰਜਾਬ ਦੀ ਜ਼ਮੀਨ ਦਾ 7% ਹਿੱਸਾ ਗਹਿਣੇ ਪੈ ਚੁੱਕਾ ਸੀ। ਕਰਜ਼ੇ ਦੇ ਜਾਲ 'ਚ ਫ਼ਸੀ ਕਿਸਾਨੀ ਲਈ ਜ਼ਮੀਨਾਂ ਵੇਚਣ ਤੋਂ ਬਿਨ•ਾਂ ਹੋਰ ਕੋਈ ਚਾਰਾ ਵੀ ਨਹੀਂ ਸੀ। 1901 ਤੱਕ 4 ਲੱਖ 13 ਹਜ਼ਾਰ ਏਕੜ ਜ਼ਮੀਨ ਵਿਕ ਗਈ ਸੀ (ਪੰਜਾਬ ਦੀ ਜ਼ਰਾਇਤੀ ਰਿਪੋਰਟ 1924-25 ਨੰਬਰ 62 ਸਫ਼ਾ 355) 
          ਬਦਲੇ ਪ੍ਰਬੰਧ ਨੇ ਹਟਵਾਣੀਆਂ, ਦਲਾਲਾਂ, ਠੇਕੇਦਾਰਾਂ, ਤੇ ਸਨਅਤੀ ਮਜ਼ਦੂਰਾਂ ਦੀ ਇਕ ਨਵੀਂ ਜਮਾਤ ਪੈਦਾ ਕਰ ਦਿੱਤੀ। ਕਿਰਤੀ, ਕਿਸਾਨ ਅਤੇ ਉਨ•ਾਂ 'ਤੇ ਨਿਰਭਰ ਦਸਤਕਾਰ ਭੁੱਖੇ ਮਰਨ ਲਈ ਮਜਬੂਰ ਹੋ ਗਏ। ਪਿੰਡਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਇਸ ਨਾਲ ਪੇਂਡੂ ਲੋਕਾਂ ਦੇ ਮਨਾਂ ਵਿਚ ਅੰਗਰੇਜ਼ਾਂ ਪ੍ਰਤੀ ਘਿਰਣਾ ਪੈਦਾ ਹੋਣੀ ਆਰੰਭ ਹੋ ਗਈ।
ਅੰਗਰੇਜ਼ਾਂ ਨੇ ਪਿੰਡਾਂ ਦੇ ਚੱਲ ਰਹੇ ਪੁਰਾਣੇ ਆਰਥਿਕ ਪ੍ਰਬੰਧ ਨੂੰ ਤੋੜ ਕੇ ਨਵਾਂ ਪ੍ਰਬੰਧ ਸਿਰਜ ਦਿੱਤਾ, ਜਿਹੜਾ ਅੰਗਰੇਜ਼ਾਂ ਦੇ ਅਨੁਸਾਰੀ ਸੀ, ਜਿਸ ਨਾਲ ਲੁੱਟੀ ਪੁੱਟੀ ਗਈ ਭਾਰਤ ਦੀ ਜਨਤਾ ਨੂੰ ਕੋਈ ਰਾਹਤ ਤਾਂ ਕੀ ਮਿਲਣੀ ਸੀ, ਸਗੋਂ ਇਸ ਦੇ ਨਾਲ ਪਿੰਡਾਂ ਵਿਚ ਪੈਦਾ ਕੀਤਾ ਗਿਆ ਅਨਾਜ ਤੇ ਹੋਰ ਵਸਤਾਂ ਸ਼ਹਿਰਾਂ ਤੇ ਕਸਬਿਆਂ ਵਿਚ ਇਕੱਠੀਆਂ ਹੋਣ ਲੱਗੀਆਂ। ਨਵੀਆਂ ਬਣੀਆਂ ਮੰਡੀਆਂ ਤੇ ਰੇਲ ਆਵਾਜਾਈ ਦੀ ਸਹੂਲਤ ਨੇ ਭਾਰਤ ਦੇ ਹਰ ਕਿਰਤੀ, ਕਿਸਾਨ ਤੇ ਦਸਤਕਾਰ ਦੀ ਉਪਜ ਨੂੰ ਸਮੁੰਦਰੀ ਘਾਟਾਂ ਨਾਲ ਜੋੜ ਦਿੱਤਾ। ਜਿੱਥੋਂ ਭਾਰਤ ਦੀ ਉਪਜ ਵਿਦੇਸ਼ਾਂ ਨੂੰ ਸਸਤੇ ਭਾਅ 'ਤੇ ਜਾਣ ਲੱਗੀ। ਇਸ ਨਵੇਂ ਪ੍ਰਬੰਧ ਨੇ ਕਿਰਤੀ ਲੋਕਾਂ ਦਾ ਜੀਵਨ ਪੂਰੀ ਤਰ•ਾਂ ਨਰਕ ਬਣਾ ਦਿੱਤਾ। ਵਪਾਰੀਆਂ ਤੇ ਦਲਾਲਾਂ ਦਾ ਇਕ ਨਵਾਂ ਵਰਗ ਵੀ ਪੈਦਾ ਹੋ ਗਿਆ, ਜਿਸ ਨੇ ਇਸ ਪ੍ਰਬੰਧ ਦੇ ਆਰਥਿਕ ਲਾਭਾਂ ਦਾ ਅਨੰਦ ਮਾਨਣਾ ਸ਼ੁਰੂ ਕੀਤਾ ਸੀ। ਉਹ ਅੰਗਰੇਜ਼ਪ੍ਰਸਤ ਵੀ ਬਣ ਗਏ। ਇਸ ਦੇ ਨਾਲ ਵੱਖਰੀਆਂ ਜਮਾਤਾਂ ਵੀ ਜਿੱਥੇ ਹੋਂਦ ਵਿਚ ਆਉਣ ਲੱਗੀਆਂ, ਉੱਥੇ ਅੰਗਰੇਜ਼ਪ੍ਰਸਤੀ ਦਾ ਅਸਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਦਿਖਾਈ ਦੇਣ ਲੱਗ ਪਿਆ।  ਇਸ ਬਦਲੀ ਆਰਥਿਕ ਹਾਲਤ ਨਾਲ ਜਿੱਥੇ ਰਾਜਸੀ ਲਹਿਰਾਂ ਉੱਠੀਆਂ ਉੱਥੇ ਅੰਗਰੇਜ਼ਪ੍ਰਸਤਾਂ ਦੀ ਜਮਾਤ ਵੀ ਆਪਣੇ ਪ੍ਰਭੂਆਂ ਦੇ ਹਿੱਤਾਂ ਵਿਚ ਡਟਕੇ ਖੜਨ ਲੱਗੀ। ਆਰੀਆ

ਸਮਾਜ, ਅੰਜੁਮਨ ਇਸਲਾਮੀਆਂ ਤੇ ਸਿੰਘ ਸਭਾ ਵਰਗੀਆਂ ਲਹਿਰਾਂ ਭਾਵੇਂ ਆਪੋ ਵਿਚ ਸ਼ਰੀਕਾ ਰੱਖਦੀਆਂ ਰਹੀਆਂ ਪਰ ਆਪਣੇ ਕਾਰਜ ਤੇ ਪ੍ਰਕਾਰਜ਼ ਵਿਚ ਉਹ ਇਕੋ ਹੀ ਕੰਮ ਵੱਖ ਵੱਖ ਖੇਤਰਾਂ ਵਿਚ ਕਰਦੀਆਂ ਰਹੀਆਂ। ਜਿਹੜੀਆਂ ਲਹਿਰਾਂ ਚੱਲੀਆਂ ਵੀ ਉਹਨਾਂ ਦਾ ਆਧਾਰ ਜਾਤੀ ਵੱਧ ਤੇ ਜਮਾਤੀ ਬਿਲਕੁਲ ਵੀ ਨਹੀਂ ਸੀ। ਭਾਂਵੇਂ ਅੰਗਰੇਜਾਂ ਦੇ ਖਿਲਾਫ਼ ਸੰਘਰਸ਼ ਤਾਂ ਉਨ•ਾਂ ਦੇ ਆਉਣ ਨਾਲ ਹੀ ਆਰੰਭ ਹੋ ਗਏ ਸਨ।  ਕੇਰਲ ਵਿਚ ਵੇਲੂ ਥੰਪੀ ਦਲਾਬ ਅਤੇ ਪਜਾਸੀ ਰਾਜਾ ਦੀ ਅਗਵਾਈ ਹੇਠ ਸ਼ੁਰੂ ਹੋਏ ਬਰਤਾਨੀਆਂ ਵਿਰੋਧੀ ਅੰਦੋਲਨ ਵਾਂਗ ਭਾਰਤ ਦੇ ਵੱਖ-ਵੱਖ ਆਦਿਵਾਸੀਆਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ ਸੀ।  (ਈ.ਐਮ. ਐਸ. ਨਬੁਦਰੀਪਾਦ, ਪੰਨਾ 2) 1857 ਦਾ ਗ਼ਦਰ ਵੀ ਜਥੇਬੰਦਕ ਕੇਂਦਰ ਦੀ ਅਣਹੋਂਦ ਕਰਕੇ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਅਸਫਲ ਹੋ ਗਿਆ ਸੀ ਤੇ ਇਸ  ਤੋਂ ਬਾਅਦ ਕੋਈ ਵੱਡੀ ਲਹਿਰ ਨਾ ਚੱਲੀ ਜਿਹੜੀ ਅੰਗਰੇਜ਼ੀ ਰਾਜ ਨੂੰ ਕੋਈ ਵੱਡਾ ਚੈਲੰਜ ਦੇ ਸਕਣ ਦੇ ਸਮਰੱਥ ਹੁੰਦੀ।
1870 ਦੇ ਲਾਗੇ ਪੰਜਾਬ ਵਿਚ ਚੱਲੀ ਕੂਕਾ ਲਹਿਰ 57 ਤੋਂ ਬਾਅਦ ਚੱਲਣ ਵਾਲੀ ਪਹਿਲੀ ਵੱਡੀ ਲਹਿਰ ਸੀ, ਜਿਸ ਨੇ ਅੰਗਰੇਜ਼ੀ ਹਕੂਮਤ ਦਾ ਪੂਰੀ ਤਰ•ਾਂ ਨਾਲ ਬਾਈਕਾਟ ਕੀਤਾ। ਇਸ ਦੀਆਂ ਵੀ ਕੁਝ ਆਪਣੀਆਂ ਸੀਮਾਵਾਂ ਸਨ। ਜਿਸ ਵਿਚ ਇਹ ਸਿਮਟ ਕੇ ਰਹਿ ਗਈ। ਅੰਗਰੇਜ਼ਾਂ ਨੇ ਵੀ 1857 ਦੇ ਗ਼ਦਰ ਤੋਂ ਵੱਡੇ ਸਬਕ ਲਏ ਸਨ, ਜਿਨ•ਾਂ ਦੇ ਚਲਦਿਆਂ ਉਨਾਂ ਨੇ ਇਸ ਲਹਿਰ ਨੂੰ ਏਨੀ ਬੇਰਹਿਮੀ ਨਾਲ ਕੁਚਲਿਆ ਕਿ ਬਾਅਦ ਵਿਚ ਉੱਠਣ ਵਾਲੀਆਂ ਅੰਗਰੇਜ਼ ਵਿਰੋਧੀ ਲਹਿਰਾਂ ਲਈ ਇਹ ਦਿਲ ਦਹਿਲਾ ਦੇਣ ਵਾਲੀ ਉਦਾਹਰਣ ਬਣ ਗਈ। 
1882 ਵਿਚ ਅੰਗਰੇਜ਼ ਨੀਤੀਵਾਨ ਏ.ਓ. ਹੀਊਮ ਨੇ ਭਾਰਤ ਦੇ ਵੱਖ-ਵੱਖ ਪੁਲਿਸ ਠਾਣਿਆਂ ਦੀ ਗੁਪਤ ਰਿਪੋਰਟ ਦੇਖੀ ਤਾਂ ਉਹ ਦੰਗ ਰਹਿ ਗਿਆ।  ਥਾਂ-ਥਾਂ ਗੁਪਤ ਜਥੇਬੰਦੀਆਂ ਬਰਤਾਨਵੀ ਸ਼ਾਸਨ ਪ੍ਰਬੰਧ ਦਾ ਤਖ਼ਤਾ ਪਲਟਾਉਣ ਲਈ ਲਾਮਬੰਦ  ਹੋ ਰਹੀਂਆਂ ਸਨ।  ਉਸ ਨੇ ਆਪਣੀ ਬੇਚੈਨੀ ਵਾਇਸ ਰਾਏ ਲਾਰਡ ਡਫ਼ਰਿਨ ਨਾਲ ਸ਼ਿਮਲੇ ਦੀ ਮੀਟਿੰਗ ਵਿਚ ਸਾਂਝੀ ਕੀਤੀ।  ਦੋਹਾਂ ਨੇ ਇਹ ਫੈਸਲਾ ਕੀਤਾ ਕਿ ਆਪਣੇ ਕੰਟਰੋਲ ਹੇਠ ਚੱਲਣ ਵਾਲੀ ਇਕ ਰਾਜਸੀ ਪਾਰਟੀ ਪੈਦਾ ਕੀਤੀ ਜਾਵੇ। ਜਿਸ ਦੇ ਸਿੱਟੇ ਵਜੋਂ ਭਾਰਤ ਦੀ ਬਰਤਾਨਵੀ ਹਕੂਮਤ ਨੇ ਭਾਰਤੀ ਲੋਕਾਂ ਦੇ ਜੋਸ਼ ਨੂੰ ਠੰਡਾ ਕਰਨ ਦੇ ਇਰਾਦੇ ਨਾਲ 1885 ਵਿਚ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ। ਅੰਗਰੇਜ਼ ਨੀਤੀਵਾਨ ਏ. ਓ. ਹੀਊਮ ਦਾ ਇਹ ਮਤ ਸੀ ਕਿ ਭਾਰਤ ਦੇ ਲੋਕ ਹਿੰਸਾਤਮਿਕ ਹੋ ਕੇ ਆਪਣੀ ਗੱਲ ਕਰਨ ਦੀ ਥਾਂ ਬਰਤਾਨਵੀ ਸੰਵਿਧਾਨ ਦੀਆਂ ਬੰਧਸ਼ਾਂ ਵਿਚ ਰਹਿਕੇ ਆਪਣੀਆਂ ਮੰਗਾਂ ਮਨਵਾਉਣ ਲਈ ਉਨ•ਾਂ ਕੋਲ ਆਉਣਗੇ। ਇਸ ਨਾਲ ਜਿੱਥੇ ਉਨ•ਾਂ ਦੇ ਵਿਦਰੋਹ ਨੂੰ ਸੇਫਟੀਵਾਲ ਵਾਂਗ ਕਥਾਰਸਿਸ ਦਾ ਮੌਕਾ ਮਿਲੇਗਾ ਉੱਥੇ ਰਾਜਸੀ ਤੌਰ ਤੇ ਸੁਚੇਤ ਲੋਕਾਂ ਦੀ ਇਕ ਪੂਰੀ ਦੀ ਪੂਰੀ ਟੀਮ ਬਰਤਾਨਵੀ ਸ਼ਾਸਕਾਂ ਦੀ ਪਿੱਠ 'ਤੇ ਆਕੇ ਖੜ ਜਾਵੇਗੀ। ਲੋਕ ਵਿਦਰੋਹ ਦਾ ਕਥਾਰਸਿਸ ਕਰਨ ਵਾਲੀ ਕਾਂਗਰਸ ਪਾਰਟੀ ਨੇ ਆਪਣਾ ਕੰਮ ਮਿੱਥੇ ਹੋਏ ਪ੍ਰੋਗਰਾਮ ਦੇ ਅਨੁਸਾਰ ਕਰਨਾ ਸ਼ੁਰੂ ਕਰ ਦਿੱਤਾ । 
ਭਾਰਤ ਦੀ ਮਾੜੀ ਆਰਥਿਕ ਹਾਲਤ ਕਰਕੇ ਭਹੁਤ ਸਾਰੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਬਦੇਸ਼ਾਂ ਨੂੰ ਜਾਣੇ ਸ਼ੁਰੂ ਹੋ ਗਏ। 19 ਵੀ ਸਦੀ ਦੇ ਪਹਿਲੇ ਦਹਾਕੇ ਵਿਚ ਇਹ ਲੋਕ ਕੈਨੇਡਾ ਅਮਰੀਕਾ ਵੱਲ ਨੂੰ ਚੱਲ ਪਏ। ਉਨ•ਾਂ ਦਿਨਾਂ ਵਿਚ ਕੈਨੇਡਾ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਇੱਥੇ ਭਾਰਤ ਤੋਂ ਆਏ ਕਿਰਤੀ ਕਾਮਿਆਂ ਨੂੰ ਦੋ ਨੰਬਰ ਦੇ ਸ਼ਹਿਰੀ ਵੀ ਨਹੀਂ ਸੀ ਸਮਝਿਆ ਜਾਂਦਾ। ਕੈਨੇਡਾ ਦੀ ਸਰਹੱਦ ਦੇ ਨਾਲ ਲਗਦੇ ਅਮਰੀਕਾ ਦੇ ਸ਼ਹਿਰ ਸਿਆਟਲ ਤੋਂ ਪ੍ਰੋ. ਤਾਰਕਨਾਥ ਦਾਸ ਅਤੇ ਉਨ•ਾਂ ਦੇ ਸਾਥੀ 'ਫਰੀ ਹਿੰਦੋਸਤਾਨ' ਨਾਂ ਦਾ ਇਕ ਇਨਕਲਾਬੀ ਪਰਚਾ ਕੱਢਦੇ ਸਨ। ਕਦੇ ਕਦਾਈਂ ਉਹ ਹਿੰਦੀ, ਪੰਜਾਬੀ, ਉਰਦੂ ਅਤੇ ਮਰਾਠੀ ਵਿਚ ਇਨਕਲਾਬੀ ਸਰਕੂਲਰ ਕੱਢਿਆ ਕਰਦੇ ਸਨ। ਇਹ ਸਰਕੂਲਰ ਅਮਰੀਕਾ ਦੇ ਨਾਲ-ਨਾਲ ਕੈਨੇਡਾ ਦੇ ਹਿੰਦੋਸਤਾਨੀਆਂ ਵਿੱਚ ਵੀ ਵੰਡੇ ਜਾਂਦੇ ਸਨ।  ਤਾਰਕਨਾਥ ਦਾਸ ਇਕ ਬੰਗਾਲੀ ਨੌਜਵਾਨ ਸੀ ਜਿਹੜਾ ਬੰਗਾਲ ਦੀਆਂ ਕ੍ਰਾਂਤੀਕਾਰੀ ਲਹਿਰਾਂ ਤੋਂ ਪ੍ਰਭਾਵਿਤ ਸੀ। 
ਵਿਦੇਸ਼ਾਂ ਵਿੱਚ ਬਰਤਾਨਵੀ ਹਾਕਮਾਂ ਦੇ ਖ਼ਿਲਾਫ਼ ਜਿਹੜੀ ਜਥੇਬੰਦਕ ਲਹਿਰ ਵਿਕਸਤ ਹੋਈ ਉਸ ਵਿੱਚ ਤਾਰਕਨਾਥ ਦਾਸ ਦਾ ਮੋਢੀਆਂ ਵਾਲਾ ਸਥਾਨ ਹੈ। ਜਿਹੜੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ 'ਫਰੀ ਹਿੰਦੋਸਤਾਨ' ਪੜ•ਦੇ ਸਨ ਉਹ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੀ ਲੈਣ ਲੱਗ ਪਏ ਸਨ। ''3 ਅਕਤੂਬਰ 1908 ਈ. ਵਿੱਚ ਭਾਰਤ ਦੀ ਬਰਤਾਨਵੀ ਸਰਕਾਰ ਨੇ 'ਫ਼ਰੀ ਹਿੰਦੋਸਤਾਨ' ਦੀ ਭਾਰਤ ਵਿੱਚ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ।'' 
ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਲੱਕੜ ਦੀ ਮਿਲ ਤੇ ਕੰਮ ਕਰਦਿਆਂ ਜਿੱਥੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਗਿਆਨ ਹੋਇਆ ਉਥੇ ਆਜ਼ਾਦੀ ਲਈ ਸੰਘਰਸ ਕਰਦੇ ਲੋਕਾਂ ਨਾਲ ਵਾਹ ਵੀ ਪੈਣ ਲੱਗਾ। ਉਸ ਸਮੇਂ ਕੈਨੇਡਾ ਦੇ ਲੋਕ ਭਾਰਤੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ। ਇਸ ਅਪਮਾਨ ਦਾ ਅਸਲ ਕਾਰਨ ਭਾਰਤ ਦਾ ਗੁਲਾਮ ਹੋਣਾ ਸੀ। ਇਨ•ਾਂ ਮੁਸ਼ਕਲਾਂ ਤੋ ਨਜਾਤ ਪਾਉਣ ਲਈ ' ਫਰੀ ਹਿੰਦੋਸਤਾਨ ' ਹੋਕਾ ਦੇ ਰਿਹਾ ਸੀ
ਉਸ ਸਮੇਂ ਅਮਰੀਕਾ ਦੇ ਭਾਰਤੀਆਂ ਦਾ ਇਕ ਸੱਦਾ ਪੱਤਰ ਕੈਨੇਡਾ ਦੇ ਭਾਰਤੀਆਂ ਨੂੰ ਮਿਲਿਆ। ਅਮਰੀਕਾ ਦੇ ਭਾਰਤੀ ਪ੍ਰਵਾਸੀਆਂ ਦੇ ਮਸਲਿਆਂ ਬਾਰੇ ਇਕ ਅਹਿਮ ਮੀਂਿਟੰਗ ਕੈਲੇਫੋਰਨੀਆਂ ਦੇ ਸ਼ਹਿਰ ਪੋਰਟਲੈਂਡ ਵਿਚ ਕਰਨਾ ਚਾਹੁੰਦੇ ਸਨ। ਇਕੱਤਰਤਾ ਦੋਹਾਂ ਦੇਸ਼ਾਂ ਵਿਚ ਭਾਰਤੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਕੋਈ ਪੱਕਾ ਹੱਲ ਤਲਾਸ਼ਣ ਬਾਰੇ ਸੀ । ਇਸ ਇਕੱਤਰਤਾ ਵਿਚ ਬਹੁਤ ਵੱਡੀ ਗਿਣਤੀ ਵਿਚ ਭਾਰਤੀ ਸ਼ਾਮਲ ਹੋਏ। ਇਸ ਇਕੱਤਰਤਾ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਸ਼ਾਮਲ ਸਾਰੇ ਭਾਰਤੀ ਆਪਣੇ ਧਰਮ, ਜਾਤ, ਤੇ ਫਿਰਕੇ ਤੋਂ ਉਪਰ ਉਠ ਕੇ ਸ਼ਾਮਲ ਹੋਏ ਸਨ। ਵਿਦੇਸ਼ਾਂ ਵਿਚ ਇਸ ਤਰਾਂ ਦੀ ਪਹਿਲਾਂ ਕੋਈ ਇਕੱਤਰਤਾ ਨਹੀਂ ਸੀ ਹੋਈ ਜਿਸ ਵਿਚ ਭਾਰਤੀ ਕੇਵਲ ਭਾਰਤੀ ਬਣ ਕੇ ਹੀ ਜੁੜ ਬੈਠੇ ਹੋਣ। ਇਸੇ ਇਕੱਤਰਤਾ ਨਾਲ ਹੀ ਗ਼ਦਰ ਪਾਰਟੀ ਦਾ ਅਸਲ ਵਿਚ ਮੁੱਢ ਬੱਝਾ ਸੀ। 
ਇਹ ਇਕ ਤਰ•ਾਂ ਨਾਲ ਭਾਰਤੀਆਂ ਦੇ ਸਾਂਝੇ ਮਸਲਿਆਂ ਦੀ ਪਹਿਲੀ ਪ੍ਰਤੀਨਿਧ ਮੀਟਿੰਗ ਸੀ। ਜਿਸ ਵਿਚ ਭਾਰਤ ਦੇ ਪ੍ਰਤੀਨਿਧ ਭਾਗ ਲੈ ਰਹੇ ਸਨ। ਇਸੇ ਮੀਟਿੰਗ ਨੇ ਹੀ ਇਹ ਤਹਿ ਕੀਤਾ ਕਿ ਭਾਰਤੀ ਕੇਵਲ ਆਪਣੀ ਰੋਟੀ ਰੋਜ਼ੀ ਲਈ ਹੀ ਨਹੀਂ ਲੜ• ਰਹੇ ਸਗੋਂ ਆਪਣੀ ਆਨ—ਸ਼ਾਨ ਤੇ ਇੱਜ਼ਤ ਲਈ ਵੀ ਲੜ• ਰਹੇ ਹਨ। ਇਸ ਮੀਟਿੰਗ ਨੇ ਇਹ ਵੀ ਤਹਿ ਕਰ ਲਿਆ ਸੀ ਕਿ ਭਾਰਤੀਆਂ ਦੀ ਇਸ ਦੁਰਦਸ਼ਾ ਦਾ ਇਕ ਕਾਰਨ ਇਨ•ਾਂ ਦੀ ਗੁਲਾਮੀ ਹੈ ਤੇ ਗੁਲਾਮ ਕੌਮਾਂ ਨਾਲ ਹਰ ਥਾਂ ਤੇ ਇਸ ਤਰਾਂ ਦਾ ਦੁਰ ਵਿਹਾਰ ਹੁੰਦਾ ਹੀ ਹੈ। ਕੈਨੇਡਾ ਤੇ ਅਮਰੀਕਾ ਵਿਚ ਭਾਰਤੀਆਂ ਨਾਲ ਥਾਂ ਪਰ ਥਾਂ ਦੁਰਵਿਹਾਰ ਹੁੰਦਾ ਸੀ। ਜਦ ਕੇ ਬਹੁਤੇ ਭਾਰਤੀ ਆਪਣੇ ਆਪ ਨੂੰ ਬੜੇ ਮਾਣ ਨਾਲ ਬਰਤਾਨਵੀ ਪਰਜਾ ਅਖਵਾਉਂਦੇ ਸਨ। ਇਨ•ਾਂ ਵਿਚੱੋਂ ਬਹੁਤਿਆਂ ਕੋਲ ਬਰਤਾਨਵੀ ਸਾਮਰਾਜ ਲਈ ਲੜ•ੀਆਂ ਜੰਗਾਂ 'ਚ ਮਿਲੇ ਬਹਾਦਰੀ ਦੇ ਤਮਗੇ ਸਨ, ਜਿਹੜੇ ਥਾਂ ਪਰ ਥਾਂ ਦਿਖਾਏ ਜਾਂਦੇ ਸਨ ਪਰ ਫਿਰ ਵੀ ਬਰਤਾਨੀਆਂ ਦੀ ਹੀ ਦੂਸਰੀ ਬਸਤੀ ਕੈਨੇਡਾ ਵਿਚ ਉਨ•ਾਂ ਦਾ ਅਪਮਾਨ ਹੁੰਦਾ ਸੀ। ਇਹ ਬਹਾਦਰੀ ਦੇ ਤਮਗੇ ਵੀ ਇੱਥੇ ਹੁੰਦੇ ਅਪਮਾਨ ਨੂੰ ਕੋਈ ਰੋਕ ਨਹੀਂ ਸਨ ਪਾਉਂਦੇ ਸਗੋਂ ਹੋਰ ਅਪਮਾਨ ਕਰਵਾਉਣ ਦਾ ਸਬੱਬ ਬਣਦੇ ਸਨ। ਆਜ਼ਾਦ ਮੁਲਕਾਂ ਦੇ ਲੋਕ ਆਖਦੇ, ''ਜੇ ਇਨ•ੇ ਹੀ ਬਹਾਦਰ ਹੋ ਤਾਂ ਆਪਣਾ ਦੇਸ਼ ਆਜ਼ਾਦ ਕਿਉ ਨਹੀਂ ਕਰਵਾ ਲੈਂਦੇ।'' ਇਹ ਬਹਾਦਰੀ ਦੇ ਤਮਗੇ ਗੋਰੀ ਚਮੜੀ ਵਾਲਿਆਂ ਦੇ ਬਰਾਬਰ ਹੱਕ ਦਿਵਾਉਣ ਵਿਚ ਅਸਮਰਥ ਸਨ। 
ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਕੋਈ ਖਾਸ ਬੰਦਸ਼ਾਂ ਨਹੀਂ ਸਨ। ਲੋਕ ਇਕ ਦੇਸ਼ ਤੋਂ ਦੂਜੇ ਦੇਸ਼ ਨੂੰ ਆਰਾਮ ਨਾਲ ਹੀ ਆ ਜਾ ਸਕਦੇ ਸਨ। ਕੈਨੇਡਾ ਦੀ ਮਾੜੀ ਹਾਲਤ ਤੇ ਬੇਰੁਜ਼ਗਾਰੀ ਦੇ ਆਥਾਹ ਵਾਧੇ ਕਰਕੇ ਬਹੁਤ ਸਾਰੇ ਭਾਰਤੀ ਕੈਨੇਡਾ ਤੋਂ ਅਮਰੀਕਾ ਜਾਣ ਲੱਗੇ। ਅਮਰੀਕਾ ਸੰਸਾਰ ਦਾ ਅਜ਼ਾਦ ਖਿੱਤਾ ਸੀ। ਆਲੂਆਂ ਦੇ ਬਾਦਸ਼ਾਹ ਵਜੋਂ ਮਸ਼ਹੂਰ ਹੋ ਚੁੱਕੇ ਭਾਈ ਜਵਾਲਾ ਸਿੰਘ ਨੇ ਚਿੱਠੀ ਲਿਖ ਕੇ ਭਾਈ ਸੰਤੋਖ ਸਿੰਘ ਨੂੰ ਆਪਣੇ ਕੋਲ ਅਮਰੀਕਾ ਬੁਲਾ ਲਿਆ ਸੀ। ਕਿਉਂਕਿ ਉਹ ਨੌਜਵਾਨਾ ਨੂੰ ਪੜ•ਨ ਲਈ ਵਜ਼ੀਫੇ ਦਿੰਦੇ ਸਨ। ਉਹ ਵਿਦਿਆਰਥੀਆਂ ਦੇ ਮਨਾਂ ਅੰਦਰ ਦੇਸ਼ ਭਗਤੀ ਦੇ ਜਜ਼ਬੇ ਭਰਨ ਦੇ ਉਪਰਾਲੇ ਵੀ ਕਰਦੇ ਰਹਿੰਦੇ ਸਨ। 
ਦਸੰਬਰ 1911 ਨੂੰ ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਭਾਈ ਸੰਤੋਖ ਸਿੰਘ  ਹੁਰਾਂ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਦੂਰੋਂ ਨੇੜਿਓ ਸਭ ਹਿੰਦੋਸਤਾਨੀ ਇਕੱਠੇ ਹੋਏ ਇਨ•ਾਂ ਵਿਚ ਹਿੰਦੂ ਮੁਸਲਮਾਨ ਸਭ ਧਰਮਾਂ ਦੇ ਲੋਕ ਹਾਜ਼ਰ ਹੋਏ ਸਨ। ਕੈਲੇਫੋਰਨੀਆਂ ਵਿਚ ਹਿੰਦੋਸਤਾਨੀਆਂ ਦਾ ਇਹ ਪਹਿਲਾ ਏਨਾਂ ਵੱਡਾ ਇਕੱਠ ਸੀ। ਇਹ ਇਕੱਠ ਤਿੰਨ ਦਿਨ ਚੱਲਿਆ ਸੀ। ਪਹਿਲੇ ਦਿਨ ਕੇਵਲ ਧਾਰਮਿਕ ਮਸਲਿਆਂ ਤੇ ਹੀ ਗੱਲ ਬਾਤ ਹੋਈ। ਮਗਰਲੇ ਦੋਵੇਂ ਦਿਨ ਦੇਸ਼ ਦੇ ਅੰਦਰੂਨੀ ਮਸਲਿਆਂ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ। ਇਸ ਦਿਨ ਭਾਰਤ ਤੇ ਭਾਰਤੀਆਂ ਦੇ ਰਾਜਸੀ ਮਸਲਿਆਂ ਬਾਰੇ ਇਕ ਕਮੇਟੀ ਸਰਬਸੰਮਤੀ ਨਾਲ ਬਣਾਈ ਗਈ। ਜਿਸ ਦੇ ਪ੍ਰਧਾਨ ਬਾਬਾ ਜਵਾਲਾ ਸਿੰਘ ਨੂੰ ਬਣਾਇਆ ਗਿਆ ਤੇ ਸਕੱਤਰ ਦੀਆਂ ਜਿੰਮੇਵਾਰੀਆਂ ਨੌਜਵਾਨ ਸੰਤੋਖ ਸਿੰਘ ਨੂੰ ਦਿੱਤੀਆਂ ਗਈਆਂ। ਇਸੇ ਇਕੱਠ ਨੇ ਇਹ ਫੈਸਲਾ ਲਿਆ ਕਿ ਸਮੱਸਿਆਂਵਾਂ ਦੇ ਹੱਲ ਵਾਸਤੇ ਜਿੱਥੇ ਜਥੇਬੰਦੀ ਦੀ ਅਹਿਮ ਲੋੜ ਹੈ ਉੱਥੇ ਭਾਰਤੀਆਂ ਦੇ  ਮਿਲ ਬੈਠਣ ਵਾਸਤੇ ਗੁਰੂਦੁਆਰੇ ਦੀ ਵੀ ਜਰੂਰਤ ਹੈ।  ਸੰਤੋਖ ਸਿੰਘ ਕੈਨੇਡਾ ਵਿਚ ਅਜਿਹੇ ਰਾਜਸੀ ਮਹੱਤਵ ਵਾਲੇ ਗੁਰੂਦੁਆਰੇ ਬਾਰੇ ਜਾਣਦਾ ਸੀ ਕਿ ਉਹ ਗੁਰੂਦੁਆਰਾ ਲਹਿਰ ਉਸਾਰਨ ਵਿਚ ਕਿਵੇਂ ਹਾਂ ਪੱਖੀ ਕੰਮ ਕਰ ਰਿਹਾ ਹੈ। ਇਸ ਮਕਸੱਦ ਲਈ ਸਟਾਕਟਨ ਵਿਖੇ ਇਕ ਗੁਰੂਦੁਆਰਾ ਬਣਾਉਂਣ ਦਾ ਫੈਸਲਾ ਕੀਤਾ ਗਿਆ ਜਿਸ ਦੀ ਜਿੰਮੇਵਾਰੀ ਵੀ ਸੰਤੋਖ ਸਿੰਘ ਨੂੰ ਸੌਪ ਦਿੱਤੀ ਗਈ। ਉਸ ਸਮੇਂ ਅਮਰੀਕਾ ਵਿਚ ਇਸ ਕਿਸਮ ਦੇ ਕਾਰਜ ਕਰਨੇ ਅਸਾਨ ਨਹੀਂ 
ਫਰਵਰੀ 1912 ਦੇ ਅੰਤਲੇ ਦਿਨਾਂ ਵਿਚ ਨੌਜਵਾਨ ਸੰਤੋਖ ਸਿੰਘ, ਜਵਾਲਾ ਸਿੰਘ ਤੇ ਵਿਸਾਖਾ ਸਿੰਘ ਨਾਲ ਰਲ ਕੇ ਇਕ ਇਕੱਤਰਤਾ ਵਿਚ ਗੁਰੂ ਗ੍ਰੰਥ ਸਾਹਿਬ ਮੋਹਰੇ ਖ਼ੜ•ੇ ਹੋਕੇ ਕਸਮ ਖਾਦੀ ''ਅੱਜ ਤੋਂ ਅਸੀਂ ਆਪਣਾ ਜੀਵਨ ਦੇਸ਼ ਵਾਸੀਆਂ ਦੀ ਸੇਵਾ ਤੇ ਭਾਰਤ ਦੀ ਆਜ਼ਾਦੀ ਦੇ ਸੰਗ਼ਰਾਮ ਦੇ ਲੇਖੇ ਲਾਉਂਦਾ ਹਾਂ।  ਅਸੀਂ ਕਸਮ ਖਾਂਦੇ ਹਾਂ ਕਿ ਇਸ ਉੱਚੇ ਸੁੱਚੇ ਮਨੋਰਥ ਲਈ ਆਪਣੀ ਜਾਨ ਵਾਰਨ ਤੋਂ ਵੀ ਝਿਜਕਾਂਗੇ ਨਹੀਂ। ਅਸੀਂ ਆਪਣੀ ਮਾਤਭੂਮੀ ਦੀ ਸੁਤੰਤਰਤਾ ਤੇ ਬਰਾਬਰੀ ਲਈ ਆਪਣੇ ਅੰਤਲੇ ਸਾਹਾਂ ਤੱਕ ਜੂਝਾਗੇ। ਇਹ ਮੇਰੇ ਜੀਵਨ ਦਾ ਮਿਸ਼ਨ ਹੋਵੇਗਾ।'' ਇਸ ਮੀਟਿੰਗ ਨੇ ਕੈਨੇਡਾ ਤੇ ਅਮਰੀਕਾ ਵਿਚ ਵਸਦੇ ਭਾਰਤੀਆਂ ਨੂੰ ਜਿੱਥੇ ਇਕ ਸੂਤਰ ਵਿਚ ਪਰੋਇਆ ਉੱਥੇ ਮਨੋਵਿਗਿਆਨਕ ਤਬਦੀਲੀ ਨੇ ਭਾਰਤੀਆਂ ਨੂੰ ਇਕ ਆਜ਼ਾਦ ਕੌਮ ਵਾਂਗ ਜੀਉਣ ਦਾ ਸੁਪਨਾ ਦਿੱਤਾ। 
ਅਮਰੀਕਾ ਕੈਨੇਡਾ ਵਿਚ ਵਸਦੇ ਭਾਰਤੀਆਂ ਦੀਆਂ ਆਪਣੀਆਂ ਵੀ ਕੁਝ ਸਮੱਸਿਆਵਾਂ ਸਨ। ਜਿਹੜੀਆਂ ਉਨ•ਾਂ ਨੂੰ ਹਰ ਰੋਜ਼ ਬਰਦਾਸ਼ਤ ਕਰਨੀਆਂ ਪੈਂਦੀਆਂ ਸਨ।  ਉਨ•ਾਂ ਨੂੰ ਉੱਥੇ ਜੀਉਂਦੇ ਰਹਿਣ ਲਈ ਜਥੇਬੰਦ ਹੋਣਾ ਹੀ ਪੈਣਾ ਸੀ। ਜਥੇਬੰਦੀ ਦੀ ਲੋੜ ਤੇ ਸਥਿਤੀਆਂ ਦੇ ਵਿਗਿਆਨਕ ਅਧਿਐਨ ਨੇ ਉਨ•ਾਂ ਨੂੰ ਇਸ ਤਰ•ਾਂ ਦੇ ਮਹਾਨ ਕਾਰਜ ਨਾਲ ਜੋੜ ਦਿੱਤਾ।  ਉਸ ਮਹਾਨ ਕਾਰਜ ਵਿਚ ਲੱਗੀਆਂ ਸ਼ਖ਼ਸੀਅਤਾਂ ਵੀ ਮਹਾਨ ਹੋ ਗਈਆਂ।
ਅਮਰੀਕਾ ਦੀ ਮੰਦੀ ਦੇ ਸਮੇਂ ਓਥੋਂ ਦੇ ਰੇਲਵੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਕੰਪਨੀ ਨੇ ਹਿੰਦੀ ਮਜ਼ਦੂਰਾਂ ਨੂੰ ਭਰਤੀ ਕਰ ਲਿਆ। ਇਹ ਇਕ ਵੱਡਾ ਅੰਤਰ ਵਿਰੋਧ ਸੀ ਜਿਹੜਾ ਹਿੰਦੀ ਮਜ਼ਦੂਰਾਂ ਨੂੰ ਬਰਦਾਸ਼ਤ ਕਰਨਾ ਪਿਆ। ਹਿੰਦੀ ਮਜ਼ਦੂਰਾਂ 'ਤੇ ਹਮਲੇ ਹੋਰ ਤਿੱਖੇ ਹੋ ਗਏ। ਸੰਭਾਵੀ ਟੱਕਰਾਂ ਦੀਆਂ ਸਥਿਤੀਆਂ ਨੇ ਭਾਰਤੀ ਮਜ਼ਦੂਰਾਂ ਨੂੰ ਹਰ ਵਕਤ ਤਿਆਰ ਰਹਿਣ ਲਈ ਜਿੱਥੇ ਹੋਰ ਵੱਖ ਵੱਖ ਉਪਾਅ ਕਰਨ ਲਈ ਸੁਚੇਤ ਕੀਤਾ ਉੱਥੇ ਜਥੇਬੰਧਕ ਤੌਰ 'ਤੇ ਲਾਮਬੰਦ ਹੋਣ ਦਾ ਖਿਆਲ ਵੀ ਇਸੇ ਲੋੜ ਦੀ ਮਜ਼ਬੂਰੀ ਵਿੱਚੋਂ ਹੀ ਨਿੱਕਲਿਆ।
ਅਮਰੀਕਾ ਵਿਚ ਦੋ ਕਿਸਮ ਦੀ ਮਾਨਸਿਕਤਾ ਬਣ ਗਈ। ਇਕ ਤਾਂ ਉਹ ਲੋਕ ਸਨ ਜਿਨਾਂ ਨੇ ਹਿੰਦੋਸਤਾਨੀ ਮਜ਼ਦੂਰਾਂ ਦਾ ਸਾਥ ਦਿੱਤਾ, ਕਿਉਂਕਿ ਇਨਾਂ ਹਿੰਦੋਸਤਾਨੀ ਮਜ਼ਦੂਰਾਂ ਦੇ ਉੱਥੇ ਰਹਿਣ ਨਾਲ ਉਨ•ਾਂ ਨੂੰ ਸਸਤੀ ਲੇਬਰ ਮਿਲਦੀ ਸੀ ਜਿਸ ਨਾਲ ਉਨ•ਾਂ ਨੂੰ ਆਰਥਿਕ ਲਾਭ ਹੁੰਦਾ ਸੀ। ਦੂਸਰੇ ਪਾਸੇ ਉਹ ਸਨ ਜਿਨ•ਾਂ ਦਾ ਇਨਾਂ ਹਿੰਦੋਸਤਾਨੀ ਮਜ਼ਦੂਰਾਂ ਨਾਲ ਹਿੰਸਾਤਮਕ ਯੁੱਧ ਚਲ ਰਿਹਾ ਸੀ। ਇਸ ਦਾ ਵੀ ਕਾਰਨ ੱਿਸੱਧਾ ਹੀ ਸੀ ਕਿ ਇਸ ਅੰਤਰ ਵਿਰੋਧ ਦੇ ਚੱਲਦਿਆਂ ਹਿੰਦੀ ਮਜ਼ਦੂਰ ਸਸਤੀ ਤੋਂ ਸਸਤੀ ਮਜ਼ਦੂਰੀ ਕਰਨ ਲਈ ਤਿਆਰ ਸਨ। ਅਮਰੀਕੀ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ ਤੇ ਇਸਦੇ ਨਾਲ ਹੀ ਮਹਿੰਗਾਈ ਦੇ ਵਧਣ ਦੇ ਬਾਵਜੂਦ ਉਹ ਸਸਤੀ ਤੋਂ ਸਸਤੀ ਲੇਬਰ ਕਰਨ ਲਈ ਤਿਆਰ ਹੋ ਰਹੇ ਸਨ। ਇਸ ਅੰਤਰਵਿਰੋਧ ਕਰਕੇ ਅਮਰੀਕਾ ਦੀ ਮਜ਼ਦੂਰ ਜਮਾਤ ਨਾਲ ਸਾਂਝ ਦੀ ਬਜਾਏ ਸ਼ਰੀਕਾ ਪੈਦਾ ਹੋ ਗਿਆ ਸੀ। ਉਥੋਂ ਦੀ ਸਰਮਾਏਦਾਰ ਜਮਾਤ ਨਾਲ ਸ਼ਰੀਕੇ ਦੀ ਬਜਾਏ ਸਾਂਝ ਪੈਦਾ ਹੋ ਗਈ । ਇਹ ਦੋਨੇ ਹੀ ਉਲਟ ਸਥਿਤੀਆਂ ਸਨ। ਇਨਾਂ ਸਥਿਤੀਆਂ ਦਾ ਦੇਰ ਸਵੇਰ ਨੁਕਸਾਨ ਹੋਣਾ ਹੀ ਸੀ।

ਇਨ•ਾਂ ਉਪਰੋਕਤ ਸਥਿਤੀਆਂ ਵਿਚ ਬਾਬਾ ਸੋਹਣ ਸਿੰਘ ਭਕਨਾ ਵਰਗੇ ਸਮਝਦਾਰ ਭਾਰਤੀਆਂ ਦਾ ਇਹ ਸੋਚਣਾ ਸੀ ਕਿ ਬੁਨਿਆਦੀ ਕਾਰਨਾਂ ਨੂੰ ਫੜਿਆ ਜਾਵੇ ਤੇ ਉਸ ਦੇ ਹੱਲ ਲਈ ਵੀ ਕੁਝ ਕੀਤਾ ਜਾਵੇ। ਬਾਬਾ ਸੋਹਣ ਸਿੰਘ ਭਕਨਾ ਜੀ ਜਿੱਥੇ ਉਮਰ ਵਿਚ ਵੱਡੇ ਸਨ ਉੱਥੇ ਉਨਾਂ ਦਾ ਪਿਛੋਕੜ ਪੰਜਾਬ ਦੀ ਕੂਕਾ ਲਹਿਰ ਦਾ ਹੋਣ ਕਰਕੇ ਉਹ ਕਿਸੇ ਘਟਨਾ ਦੀ ਤਹਿ ਹੇਠ ਕੰਮ ਕਰਦੇ ਨਿਯਮਾਂ ਨੂੰ ਸਮਝਣ ਦੇ ਕਾਬਲ ਸਨ। ਉਨ•ਾਂ ਦਾ ਮਤ ਸੀ ਕਿ ਸਾਨੂੰ ਜਾਤੀ ਭਿੰਨਤਾ ਛੱਡਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਬਾਬਾ ਜਵਾਲਾ ਸਿੰਘ ਜੀ ਦਾ ਬਾਬਾ ਸੋਹਣ ਸਿੰਘ ਭਕਨਾ ਨਾਲ ਮਿਲਾਪ ਇਕ ਇਤਿਹਾਸਕ ਘਟਨਾ ਬਣ ਗਿਆ। ਸੋ ਇਕ ਸਮਝ ਵਾਲੀ ਜਥੇਬੰਧੀ ਦੀ ਘਾਟ ਤੇ ਇਸ ਲੋੜ ਦੀ ਪੂਰਤੀ ਦੇ ਸਮਰੱਥ ਆਗੂਆਂ ਦੀ ਪਹਿਚਾਣ ਪਹਿਲੀ ਮੀਟਿੰਗ ਤੋਂ ਹੀ ਹੋਣੀ ਆਰੰਭ ਹੋ ਗਈ ਸੀ। ਜਿਹੜੇ ਭਾਰਤੀ ਇਨ•ਾਂ ਸਾਰਿਆਂ ਮਸਲਿਆਂ ਦੀ ਜੜ• ਵਜੋਂ ਭਾਰਤ ਦੇ ਬਸਤੀਵਾਦੀ ਪ੍ਰਬੰਧ ਨੂੰ ਇਸ ਦਾ ਬੁਨਿਆਦੀ ਕਾਰਨ ਸਮਝਦੇ ਸਨ। ਉਨ•ਾਂ ਵਿਚ ਹੋਰਨਾਂ ਦੇ ਨਾਲ ਨੌਜਵਾਨ ਸੰਤੋਖ ਸਿੰਘ ਵੀ ਸੀ ਜਿਨਾਂ ਨੇ ਭਾਰਤੀ ਆਜ਼ਾਦੀ ਨੂੰ ਬੁਨਿਆਦੀ ਲੋੜ ਵਜੋਂ ਚਿਤਰਦਿਆਂ ਕਿਹਾ ਸੀ ਕਿ ਆਜ਼ਾਦ ਕੌਮ ਵਾਲਾ ਸਤਿਕਾਰ ਕੇਵਲ ਆਜ਼ਾਦ ਕੌਮ ਨੂੰ ਹੀ ਮਿਲਦਾ ਹੈ ਇਸ ਕਰਕੇ ਭਾਰਤ ਮਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਸਾਡਾ ਪਹਿਲਾ ਕੰਮ ਹੈ। ਸੰਤੋਖ ਸਿੰਘ ਨੇ ਸਪਸ਼ਟ ਕਿਹਾ ਆਜ਼ਾਦ ਕੌਮਾਂ ਹੀ ਸਤਿਕਾਰ ਦੀਆਂ ਹੱਕਦਾਰ ਹੁੰਦੀਆਂ ਹਨ ਤੇ ਬਹਾਦਰ ਕੌਮਾਂ ਆਜ਼ਾਦੀ ਲਈ ਮਰ ਮਿਟਦੀਆਂ ਹਨ ਤੇ ਇਹ ਸਤਿਕਾਰ ਮਰ ਮਰ ਕੇ ਲੈਣਾ ਪੈਂਦਾ ਹੈ।
ਏਥੇ ਜੇ.ਡੀ ਕੁਮਾਰ, ਬਾਬੂ ਹਰਨਾਮ ਸਿੰਘ ਸਾਹਰੀ, ਸ੍ਰੀ ਤਾਰਕਨਾਥ ਦਾਸ, ਸੰਤ ਤੇਜਾ ਸਿੰਘ ਆਦ ਵੀ ਆਪਣਾ ਕੰਮ ਕਰ ਰਹੇ ਸਨ। ਇਨਾਂ ਦਾ ਵੀ ਇਹ ਹੀ ਮਤ ਸੀ ਕਿ ਸਾਡੀਆਂ ਸਾਰੀਆਂ ਸਮੱਸਿਆਂਵਾਂ ਦਾ ਹਲ ਆਜ਼ਾਦੀ ਹੀ ਹੈ ਤੇ ਸਾਡੀਆਂ ਸਮੱਸਿਆਂਵਾਂ ਦੀ ਜੜ• ਬਰਤਾਨਵੀ ਬਸਤੀਵਾਦ ਦੀ ਗੁਲਾਮੀ ਹੈ। ਇਸ ਕਾਰਜ ਲਈ ਕਈ ਅਖ਼ਬਾਰ ਵੀ ਜੀ ਜਾਨ ਨਾਲ ਕੰਮ ਕਰ ਰਹੇ ਸਨ। ਜਿਨਾਂ ਵਿੱਚੋ ਸਵਦੇਸ਼ ਸੇਵਕ, ਪਰਦੇਸ਼ੀ ਖਾਲਸਾ, ਸੰਸਾਰ, ਫਰੀ ਹਿੰਦੋਸਤਾਨ ਵਰਗੀਆਂ ਅਖ਼ਬਾਰਾਂ ਵੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇਕ ਮਤ ਹੋਣ ਤੇ ਹਥਿਆਬੰਦ ਵਿਦਰੋਹ ਕਰਨ ਦਾ ਹੋਕਾ ਦੇ ਰਹੀਂਆਂ ਸਨ। 
ਮਾਰਚ 1913 ਨੂੰ ਅਮਰੀਕਾ ਦੇ ਸ਼ਾਂਤ ਸਾਗਰੀ ਤੱਟ ਤੇ ਭਾਰਤੀ ਆਜ਼ਾਦੀ ਲਈ ਹਿੰਦੀ ਐਸੋਸੀਏਸ਼ਨ ਕਾਇਮ ਕੀਤੀ। ਇਸ ਵੱਡੀ ਮੀਟਿੰਗ ਵਿਚ ਸਾਰੀਆਂ ਇਕਾਈਆਂ ਦੀ ਸਾਂਝੀ ਜਥੇਬੰਦੀ ਬਣਾਕੇ ਉਸ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ ਤੇ ਜਨਰਲ ਸਕੱਤਰ ਲਾਲਾ ਹਰਦਿਆਲ ਨੂੰ ਬਣਾਇਆ ਗਿਆ। 


             ਆਸਟਰੀਆ ਵਿਖੇ 21 ਅਪ੍ਰੇਲ,1913 ਨੂੰ ਹਿੰਦੁਸਤਾਨੀ ਪਰਵਾਸੀਆਂ ਨੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸਿਫ਼ਿਕ ਕੋਸਟ' ਕਾਇਮ ਕਰ ਲਈ ਜੋ ਕੁਝ ਸਮਾਂ ਪਾਕੇ ਹਿੰਦੁਸਤਾਨ ਗ਼ਦਰ ਪਾਰਟੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ। 1913 ਵਿਚ ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਇਸ ਐਸੋਸੀਏਸ਼ਨ ਦੇ ਕਰਤਾ—ਧਰਤਾ ਭਾਈ ਸੋਹਣ ਸਿੰਘ ਭਕਨਾ (ਪ੍ਰਧਾਨ), ਲਾਲਾ ਹਰਦਿਆਲ ( ਜਨਰਲ ਸਕੱਤਰ ) ਅਤੇ ਪੰਡਿਤ ਕਾਂਸ਼ੀ ਰਾਮ ਮੜੌਲੀ ( ਖਜ਼ਾਨਚੀ ) ਆਦਿ ਨੇ ਸੈਕਰਾਮੈਂਟੋ ਵਿਖੇ ਮੀਟਿੰਗ ਕਰਕੇ ਭਾਈ ਸੰਤੋਖ ਸਿੰਘ ਜੀ ਨੂੰ ਗ਼ਦਰ ਪਾਰਟੀ ਦੇ ਐਗਜ਼ਿਕਟਿਵ ਮੈਂਬਰ ਵਜੋਂ ਇਸ ਵਿਚ ਸ਼ਾਮਲ ਕਰ ਲਿਆ।
        ਲਾਲਾ ਹਰਦਿਆਲ ਦੀ ਅਗਵਾਈ ਹੇਠ 1 ਨਵੰਬਰ 1913 ਨੂੰ ਗ਼ਦਰ ਅਖਬਾਰ ਛਾਪਣਾ ਸ਼ੁਰੂ ਕੀਤਾ ਜੋ ਪਹਿਲਾਂ ਉਰਦੂ ਵਿਚ ਤੇ ਬਾਅਦ ਵਿਚ ਪੰਜਾਬੀ ਜੁਬਾਨ ਵਿਚ ਵੀ ਕੱਢਿਆ ਗਿਆ। ਇਹ ਹਫ਼ਤਾਵਾਰੀ ਅਖਬਾਰ ਸੀ ਜਿਹੜਾ ਐਸੋਸੀਏਸਨ ਦਾ ਕ੍ਰਾਂਤੀਕਾਰੀ ਸੁਨੇਹਾ ਲੈਕੇ ਘਰ ਘਰ ਜਾਣ ਲੱਗਿਆ। ਇਹ ਅਖਬਾਰ ਇਕ ਤਰ•ਾਂ ਦਾ ਇਨਕਲਾਬੀ ਹਥਿਆਰ ਹੀ ਸੀ । 
ਇਸੇ ਕਰਕੇ ਐਸੋਸੀਏਸਨ ਦਾ ਨਾਮ ਵੀ ਲੋਕਾਂ ਨੇ ਅਖਬਾਰ ਦੇ ਨਾਮ ਤੋਂ ਗ਼ਦਰ ਹੀ ਪਾ ਦਿੱਤਾ। ਗ਼ਦਰ ਕਰਨ ਵਾਲਿਆਂ ਲਈ ਗ਼ਦਰੀ ਸ਼ਬਦ ਦਾ ਪ੍ਰਯੋਗ ਹੋਣ ਲੱਗਾ। ਇਹ ਨਾਮ ਸਰਕਾਰ ਨੂੰ ਵੀ ਪਸੰਦ ਸੀ ਕਿਉਂਕਿ ਸਰਕਾਰ ਵੀ ਇਨ•ਾਂ ਨੂੰ ਹਕੂਮਤ ਦੇ ਖਿਲਾਫ ਗ਼ਦਰ ਕਰਨ ਵਾਲੇ ਨਾਂਹਵਾਚੀ ਵਿਸ਼ੇਸ਼ਣ ਦੇ ਤੌਰ ਤੇ ਵਰਤਣਾ ਚਾਹੁੰਦੀ ਸੀ। ਇਕੋ ਸ਼ਬਦ ਜੋ ਹਕੁਮਤ ਲਈ ਨਾਂਹਵਾਚੀ ਸੀ ਉਹ ਭਾਰਤ ਵਾਸੀਆਂ ਲਈ ਮਾਣ ਸਨਮਾਨ ਦਾ ਚਿੰਨ ਬਣ ਗਿਆ ਤੇ ਭਾਰਤ ਮਾਂ ਦੇ ਇਹ ਸਪੂਤ ਗ਼ਦਰੀ ਨਾਮ ਹੇਠ ਸਾਰੇ ਸੰਸਾਰ ਦੇ ਕੋਨੇ ਕੋਨੇ ਵਿਚ ਜਾਣੇ ਗਏ। ਇਹ ਅਖਬਾਰ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵਿਚ ਇਕ ਦਮ ਹਰਮਨ ਪਿਆਰਾ ਹੋ ਗਿਆ। ਅਖ਼ਬਾਰ ਵਿੱਚ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਸੀ, ਉਹ ਸਮਾਂ ਆਉਣ ਤੱਕ ਦੇਸ਼ ਨੂੰ ਬਗ਼ਾਵਤ ਲਈ ਤਿਆਰ ਕੀਤਾ ਜਾਏ, ਅਤੇ ਉਹ ਸਮਾਂ ਜਲਦੀ ਹੀ ਆਉਣ ਵਾਲਾ ਹੈ 'ਜਦੋਂ ਰਾਈਫ਼ਲ ਅਤੇ ਖੂਨ ਨੂੰ ਕਲਮ ਅਤੇ ਸਿਆਹੀ ਵਜੋਂ ਵਰਤਿਆ ਜਾਵੇਗਾ, ਅਤੇ ਅੰਗਰੇਜ਼ ਰਾਜ ਤਬਾਹ ਕਰ ਦਿੱਤਾ ਜਾਏਗਾ।
ਗ਼ਦਰ ਅਖ਼ਬਾਰ ਦਾ ਪੱਕਾ ਕਾਲਮ ਸੀ: ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ।  ਇਸ ਵਿਚ ਹਮੇਸ਼ਾ 14 ਨੁਕਤੇ ਹੁੰਦੇ ਸਨ, ਜਿਹੜੇ ਪਹਿਲੇ ਸਫ਼ੇ ਉਤੇ ਛਾਪੇ ਹੁੰਦੇ ਸਨ।  ਆਖ਼ਰੀ ਨੁਕਤਾ ਹੁੰਦਾ ਸੀ - 1857 ਦੇ ਗ਼ਦਰ ਨੂੰ 56 ਸਾਲ ਹੋ ਚੁੱਕੇ ਹਨ, ਹੁਣ ਦੂਜੇ ਗ਼ਦਰ ਦੀ ਲੋੜ ਹੈ।  ਇੱਕ ਹੋਰ ਬਕਾਇਦਾ ਫੀਚਰ ਸੀ 'ਅੰਕੋਂ ਕੀ ਗਵਾਹੀ'।  ਇਸ ਵਿੱਚ ਭਾਰਤ ਵਿਚ ਬਰਤਾਨਵੀ ਲੁੱਟ-ਖਸੁੱਟ ਦੇ ਮਾਰੂ ਸਿੱਟਿਆਂ ਨੂੰ ਉਘਾੜਿਆ ਗਿਆ ਹੁੰਦਾ ਸੀ।  ਬਰਤਾਨਵੀ ਰਾਜ ਨੂੰ ਕੌਮ ਲਈ ਇਕ ਫੋੜਾ,ਂ ਪਲੇਗ ਦਸਿਆ ਗਿਆ ਹੁੰਦਾ ।  ਇਹ ਲਿਖਿਆ ਜਾਂਦਾ ਕਿ ਜਦੋਂ ਤੱਕ ਇਸ ਨੀਚ, ਦੁਸ਼ਟ ਸਰਕਾਰ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ।
ਭਾਰਤੀਆਂ ਨੂੰ ਅਕਸਰ ਹੀ ਜ਼ੋਰ ਦੇ ਕੇ ਕਿਹਾ ਜਾਂਦਾ ਸੀ ਕਿ ਉਹ ਜਾਗਣ, ਢਿੱਲਾਪਣ ਅਤੇ ਆਰਜ਼ੀ ਆਰਾਮ ਛੱਡਣ ਅਤੇ ਤਨ, ਮਨ ਅਤੇ ਧਨ ਨਾਲ ਆਪਣੇ ਦੇਸ਼ ਦੀ ਸੇਵਾ ਕਰਨ।  ਪਹਿਲੇ ਅੰਕ ਦੇ ਹੀ ਇਕ ਲੇਖ ਵਿੱਚ ਲਿਖਿਆ ਗਿਆ ਸੀ:
ਮੇਰੇ ਯੋਧਿਓ!  ਓ ਸ਼ੇਰੋ!  ਓ ਬਹਾਦਰੋ!  ਹੋਸ਼ ਵਿਚ ਆਓ!  ਕਿੰਨੀ ਦੇਰ ਸੌਂਦੇ ਰਹੋਗੇ?  ਕਦੋਂ ਤੱਕ ਤੁਸੀਂ ਦੂਜਿਆਂ ਦੇ ਛਿੱਤਰ ਖਾਣ ਲਈ ਤਿਆਰ ਰਹੋਗੇ ਅਤੇ ਉਹਨਾਂ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਦੇ ਰਹੋਗੇ।
ਐ ਹਿੰਦੁਸਤਾਨ ਦੇ ਨੌਜਵਾਨੋ, ਆਪਣੇ ਵੱਲ ਦੇਖੋ, ਗੁਲਾਮੀ ਨੇ ਤੁਹਾਨੂੰ ਜਿਊਂਦੇ ਜਾਗਦੇ ਪਿੰਜਰ ਬਣਾ ਛਡਿਆ ਹੈ।  ਇਸ ਨੇ ਤੁਹਾਡਾ ਮਾਸ ਚੂੰਢ ਲਿਆ ਹੈ ਅਤੇ ਸਿਰਫ਼ ਹੱਡੀਆਂ ਰਹਿਣ ਦਿੱਤੀਆਂ ਹਨ।  ਸ਼ਰਮ ਕਰੋ!  ਸ਼ਰਮ ਕਰੋ!  ਸ਼ਰਮ ਕਰੋ!  ਜਾਗੋ ਐ ਸ਼ੇਰੋ!  ਜਾਗੋ!
ਜਾਗੋ, ਐ ਸ਼ੇਰੋ! ਹਿੰਮਤ ਕਰੋ।  ਆਪਣੇ ਦੇਸ਼ ਦੀ ਸੇਵਾ ਕਰੋ ਅਤੇ ਆਪਣਾ ਫਰਜ਼ ਨਿਭਾਓ।  ਦੁਸ਼ਮਣ ਤੁਹਾਨੂੰ ਖਾਈ ਜਾ ਰਿਹਾ ਹੈ।  ਉਸ ਨੂੰ ਮਾਰ ਮਾਰ ਕੇ ਆਪਣੇ ਦੇਸ਼ ਤੋਂ ਬਾਹਰ ਕੱਢ ਦਿਓ।  ਆਓ, ਬਹਾਦਰੋ! ਆਓ ਨਾਨਾ ਸਾਹਿਬ ਅਤੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਬਦਲਾ ਲੈਣ ਲਈ ਇਕਮੁੱਠ ਹੋ ਜਾਓ।  ਜਾਗੋ... ਮੈਂ ਤੁਹਾਨੂੰ ਪੁਕਾਰ ਰਿਹਾ ਹਾਂ।  ਜਾਗੋ!... ਆਪਣੇ ਵਡੇਰਿਆਂ ਦੀ ਇੱਜ਼ਤ ਸੰਭਾਲੋ।  ਆਪਣੇ ਆਪ ਨੂੰ ਸਿੰਘਾਂ, ਖਾਨਾਂ ਅਤੇ ਰਾਜਪੂਤਾਂ ਦੇ ਯੋਗ ਸਪੁੱਤਰ ਸਿੱਧ ਕਰੋ।... ਜੇ ਤੁਸੀਂ ਹੁਣ ਹਿੰਮਤ ਨਹੀਂ ਕਰਦੇ, ਤਾਂ ਮਗਰੋਂ ਤੁਹਾਨੂੰ ਆਪਣੇ ਹੱਥ ਮਲਣੇ ਪੈਣਗੇ।  ਇਹ ਮੌਕਾ ਤੁਹਾਡੇ ਹੱਥ ਮੁੜ ਕੇ ਨਹੀਂ ਆਏਗਾ।  ਇਸ ਲਈ ਮੇਰੀ ਆਖਰੀ ਸਲਾਹ ਤੁਹਾਨੂੰ ਇਹੀ ਹੈ!  ਉਠੋ, ਕਮਰ-ਕੱਸੇ ਕਰੋ। ਉਠੋ।  ਇਹ ਢਿੱਲ-ਮੱਠ ਦਾ ਸਮਾਂ ਨਹੀਂ।(ਡਾ. ਹਰੀਸ਼ ਕੇ. ਪੁਰੀ, ਗ਼ਦਰ ਲਹਿਰ, ਪੰਨਾ 32)
1857 ਦੇ ਗ਼ਦਰ ਨੂੰ ਮੁਕੰਮਲ ਕਰਨ ਦਾ ਸੁਪਨਾ ਗ਼ਦਰੀ ਸੂਰਬੀਰਾਂ ਨੇ ਲਿਆ ਸੀ।  ਇਨ•ੇ ਲੰਮੇ ਸਮੇਂ ਬਾਅਦ ਗ਼ਦਰ ਦੀ ਉਹੀ ਗੂੰਜ ਅੰਗਰੇਜ਼ਾਂ ਦੇ ਕੰਨਾਂ ਵਿਚ ਪੈਣੀ ਸ਼ੁਰੂ ਹੋ ਗਈ ਸੀ ਜਿਸ ਅਸਫ਼ਲ ਗ਼ਦਰ ਤੋਂ ਬਾਦ ਅੰਗਰੇਜ਼ਾਂ ਨੇ ਸੋਚਿਆ ਸੀ ਕਿ ਹੁਣ ਕੋਈ ਆਵਾਜ਼ ਨਹੀਂ ਉੱਠੇਗੀ ਉਨ•ੰ ਦੇ ਕੰਨਾਂ ਵਿਚ ਗ਼ਦਰ ਦੀ ਉਹ ਹੀ ਆਵਾਜ਼ ਪੈਣ ਲੱਗ ਪਈ। ਸ਼ਹੀਦ ਮੰਗਲ ਪਾਂਡਾ ਕਦ ਕਰਤਾਰ ਸਰਾਭਾ ਬਣ ਕੇ ਉਠ ਪਵੇਗਾ ਇਸ ਦੀ ਭਣਿਕ ਅੰਗਰੇਜ਼ਾਂ ਨੂੰ ਨਹੀਂ ਸੀ। ਇਕ ਗ਼ਦਰ ਤੋਂ ਦੂਜੇ ਗ਼ਦਰ ਦੀ ਅਮੁੱਕ ਕਹਾਣੀ ਨੇ ਇਕ ਸਦੀ ਦਾ ਸਫਰ 21 ਅਪ੍ਰੈਲ ਨੂੰ ਤਹਿ ਕਰ ਲਿਆ ਹੈ ਪਰਕ ਗ਼ਦਰ ਅਜੇ ਵੀ ਜਾਰੀ ਹੈ। 

Monday 25 March 2013

ਪੰਜਾਬ ਵਿਚ ਹੁਣ ਪਾਰਕਿੰਗ ਮਾਫੀਆ ਸਰਗਰਮ

                                                                                          ਡਾ. ਤੇਜਿੰਦਰ ਵਿਰਲੀ 9464797400
ਭੂਮੀ ਮਾਫੀਆ, ਰੇਤ ਮਾਫੀਆ, ਡਰਗ ਮਾਫੀਆ, ਟੀਵੀ ਨਿੱਟਵਰਕ ਮਾਫੀਆ ਤੋਂ ਬਾਦ ਪੰਜਾਬ ਵਿਚ ਪੂਰੀ ਤਰ•ਾਂ ਨਾਲ ਪਾਰਕਿੰਗ ਮਾਫੀਆ ਵੀ ਸਰਗਰਮ ਹੋ ਰਿਹਾ ਹੈ। ਭਾਂਵੇ ਓਪਰੀ ਨਜ਼ਰੇ ਦੇਖਿਆਂ ਇਸ ਨੂੰ ਮਾਫੀਆ ਆਖਣਾ ਵਾਜਵ ਨਹੀਂ ਜਾਪਦਾ ਪਰ ਅਸਲ ਵਿਚ ਇਹ ਮਾਫੀਆ ਹੀ ਹੈ ਜਿਹੜਾ ਸਤਾ ਦੀ ਛਤਰ ਛਾਇਆ ਹੇਠ ਕੰਮ ਕਰਦਾ ਹੋਇਆ ਬੜੀ ਜਲਦੀ ਪੂਰੀ ਤਰ•ਾਂ ਨਾਲ ਸਰਗਰਮ ਹੋ ਰਿਹਾ ਹੈ। ਇਸ ਗੱਲ ਵਿਚ ਵੀ ਕੋਈ ਭਰਮ ਨਹੀਂ ਰਹਿਣਾ ਚਾਹੀਦਾ ਕਿ ਹਰ ਕਿਸਮ ਦਾ ਮਾਫੀਆ ਹੀ ਸਤਾ ਦੀ ਦਿਸਦੀ ਅਣਦਿਸਦੀ ਸਰਪ੍ਰਸਤੀ ਤੋਂ ਬਿਨ•ਾਂ ਵਧ ਫੁਲ ਨਹੀਂ ਸਕਦਾ। ਨਸ਼ੇ ਵਰਗੇ ਖੇਤਰ ਵਿਚ ਭਾਂਵੇ ਸਰਕਾਰ ਆਖਣ ਨੂੰ ਇਸ ਮਾਫੀਏ ਦੇ ਵਿਰੁਧ ਹੁੰਦੀ ਹੈ ਪਰ ਅਸਲੀਅਤ ਵਿਚ ਚਲ ਉਹ ਵੀ ਸਤਾ ਦੀ ਸਰਪ੍ਰਸਤੀ ਤੋਂ ਬਿਨ•ਾਂ ਨਹੀਂ ਰਿਹਾ ਹੁੰਦਾ। ਬਹੁਤੀ ਵਾਰ ਇਹ ਸਰਪ੍ਰਸਤੀ ਦਿਖਾਈ ਨਹੀਂ ਦਿੰਦੀ। ਜਾਂ ਇਹ ਕਹਿ ਲਿਆ ਜਾਵੇ ਕਿ ਸਿੱਧੀ ਨਹੀਂ ਹੁੰਦੀ। ਬਹੁਤ ਵਾਰੀ  ਇਸ ਤਰ•ਾਂ ਹੀ ਹੁੰਦਾ ਹੈ ਕਿ ਸਤਾ ਇਕ ਤਰਕ ਸਿਰਜ ਲੈਂਦੀ ਹੈ ਜਿਹੜਾ ਓਪਰੀ ਨਜ਼ਰੇ ਦੇਖਣ ਨੂੰ ਇਹ ਤਰਕ ਲੋਕ ਹਿਤੇਸ਼ੀ ਹੀ ਜਾਪਦਾ ਹੈ। ਅਕਸਰ ਹੀ ਸਤਾ 'ਤੇ ਕਾਬਜ਼ ਧਿਰਾਂ ਕਰਿਆ ਕਰਦੀਆਂ ਹਨ ਪਰ ਇਸ ਦੀ ਅਸਲੀਅਤ ਲੋਕ ਹਿੱਤ ਨਾ ਹੋਕੇ ਸਤਾ ਤੇ ਕਾਬਜ਼ ਧਿਰਾਂ ਦੀ ਜਾਤੀ ਜਾਂ ਜਮਾਤੀ ਤਰਫਦਾਰੀ ਕਰਨਾ ਹੀ ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਸਤਾ 'ਤੇ ਕਾਬਜ਼ ਧਿਰਾਂ ਨਾ ਕੇਵਲ ਜਮਾਤੀ ਤੋਰ ਉਪਰ ਹੀ ਹੋਰ ਮਜਬੂਤ ਹੁੰਦੀਆਂ ਹਨ ਸਗੋਂ ਜਾਤੀ ਤੌਰ 'ਤੇ ਵੀ ਮਜਬੂਤ ਹੁੰਦੀਆਂ ਹਨ। ਉਨ•ਾਂ ਦਾ ਨਿੱਜੀ ਸਰਮਾਇਆ ਹਰ ਸਾਲ ਸੈਕੜਿਆਂ ਵਿਚ ਜਰਬਾਂ ਖਾਂਦਾ ਹੋਇਆ ਵਧਦਾ ਹੀ ਜਾਂਦਾ ਹੈ। ਜਦਕਿ ਦੇਸ਼ ਦੇ ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਰਹਿੰਦੀ ਹੈ। ਪੰਜਾਬ ਵਿਚ ਹਾਲ ਹੀ ਵਿਚ ਸਰਗਰਮ ਹੋਇਆ ਪਾਰਕਿੰਗ ਮਾਫੀਆ ਵੀ ਸਤਾ 'ਤੇ ਕਾਬਜ਼ ਧਿਰਾਂ ਦੀ ਜਾਤੀ ਤੇ ਜਮਾਤੀ ਤਰਫਦਾਰੀ ਲਈ ਹੀ ਕਾਰਜ਼ਸੀਲ ਹੈ। ਜਿਸ ਦਾ ਮਕਸਦ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਨਹੀਂ ਹੈ ਸਗੋਂ ਨਿੱਜੀ ਕੰਪਣੀ ਨੂੰ ਮਾਲੋ ਮਾਲ ਕਰਨਾ ਹੈ। ਦੂਜੇ ਸਬਦਾਂ ਵਿਚ ਜੇ ਇਹ ਕਹਿ ਲਿਆ ਜਾਵੇ ਕਿ ਇਹ ਲੋਕਾਂ ਉੱਪਰ ਠੋਸਿਆ ਜਾਣ ਵਾਲਾ ਟੈਕਸ ਹੀ ਹੈ ਜਿਸ ਦਾ ਲਾਭ ਨਿੱਜੀ ਕੰਪਣੀ ਨੂੰ ਦੇਣਾ ਹੀ ਇਸ ਦਾ ਇਕੋ ਇਕ ਮਨੋਰਥ ਹੈ।
ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਸਰਕਾਰ ਨੇ ਪਾਰਕਿੰਗ ਦੀ ਸਮੱਸਿਆ ਦੇ ਹੱਲ ਵਾਸਤੇ ਕੁਝ ਇਸੇ ਕਿਸਮ ਦੇ ਹੀ ਕਦਮ ਚੁੱਕੇ ਹਨ। ਕਿਉਂਕਿ ਕਾਰਾਂ ਤੇ ਹੋਰ ਵੱਡੀਆਂ ਗੱਡੀਆਂ ਦੀ ਵਧ ਰਹੀ ਗਿਣਤੀ ਦੇ ਕਰਕੇ ਸ਼ਹਿਰ ਵਿਚ ਟਰੈਫਿਕ ਦਾ ਬਹੁਤ ਹੀ ਮੰਦਾ ਹਾਲ ਹੈ। ਸ਼ਹਿਰ ਦੇ ਅੰਦਰ ਤੇ ਖਾਸ ਕਰਕੇ ਬਜ਼ਾਰਾਂ ਦੇ ਵਿਚ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਇਹ ਸਮੱਸਿਆ ਹਰ ਆਏ ਦਿਨ ਵੱਧਦੀ ਹੀ ਜਾ ਰਹੀ ਹੈ। ਲੋਕਾਂ ਨੂੰ ਆਪਣੇ ਰੋਜ਼ਾਨਾਂ ਦੇ ਕੰਮਾਂ ਲਈ ਜਦੋਂ ਘਰੋਂ ਨਿਕਲਣਾ ਪੈਂਦਾ ਹੈ ਤਾਂ ਨਾਲ ਹੀ ਇਕ ਸਮੱਸਿਆ ਇਹ ਵੀ ਹੁੰਦੀ ਹੈ ਕਿ ਉਹ ਸ਼ਹਿਰ ਵਿਚ ਕਿਸ ਤਰ•ਾਂ ਜਾਂ ਕਿਸ ਸਾਦਨ ਉੱਪਰ ਸਵਾਰ ਹੋਕੇ ਜਾਣ, ਕਿਉਂਕਿ ਸ਼ਹਿਰ ਵਿਚ ਵਧੀਆ ਪਾਰਕਿੰਗ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਤੇ ਉਪਰੋਂ ਹੁਣ ਨਿੱਜੀ ਕੰਪਣੀ ਦਾ ਇਹ ਵਾਰ ਉਨ•ਾਂ ਨੂੰ ਹੋਰ ਵੀ ਸੋਚਣ ਲਈ ਮਜਬੂਰ ਕਰ ਦੇਵੇਗਾ। ਵੱਡੇ ਵੱਡੇ ਇਕੱਠ ਕਰਨ ਵਾਲੇ ਹੋਟਲਾਂ, ਰੈਸਟੋਰੇਂਟਾਂ ਤੇ ਸ਼ਾੰਿਪਗ ਮਾਲਾਂ ਤੇ ਹਸਪਤਾਲਾਂ ਦੀ ਆਪਣੀ ਲੋੜ ਜੋਗੀ ਪਾਰਕਿੰਗ ਵੀ ਨਹੀਂ ਹੈ।ਇਕ ਪਾਸੇ ਇਹ ਗਾਹਕ ਤੋਂ ਕਮਾਈ ਕਰਦੇ ਹਨ ਤੇ ਦੂਸਰੇ ਪਾਸੇ ਇਹ ਰਸਤਾ ਰੋਕ ਕੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਵੀ ਕਰਦੇ ਹਨ। ਇਸ ਕਰਕੇ ਲੋਕਾਂ ਨੂੰ ਆਪਣੀ ਗੱਡੀਆਂ ਸੜਕ ਉੱਪਰ ਹੀ ਖੜੀਆਂ ਕਰਨੀਆਂ ਪੈਂਦੀਆਂ ਹਨ। ਇਹ ਲੋਕਾਂ ਦੀ ਮਜਬੂਰੀ ਹੈ ਸਂੌਕ ਨਹੀਂ। ਇਸ ਦੇ ਜਿੰਮੇਦਾਰ ਵਿਉਪਾਰਕ ਅਦਾਰਿਆਂ ਦੇ ਮਾਲਕ ਹਨ ਜਿਹੜੇ ਗਾਹਕ ਤੋਂ ਕਮਾਈ ਕਰਦੇ ਹਨ ਨਾ ਕੇ ਗਾਹਕ।
ਪੰਜਾਬ ਸਰਕਾਰ ਨੇ ਇਸ ਸਮੱਸਿਆ ਦਾ ਵੀ ਉਹ ਹੀ ਹੱਲ ਕੱਢਿਆ ਹੈ ਜਿਸ ਕਿਸਮ ਦਾ ਹੱਲ ਪੰਜਾਬ ਦੀ ਸਰਕਾਰ ਅਕਸਰ ਹੀ ਕੱਢਿਆ ਕਰਦੀ ਹੈ ਜਾਂ ਜਿਸ ਕਿਸਮ ਦੀ ਆਸ ਅਸੀਂ ਇਸ ਤੋਂ ਕਰਦੇ ਹੀ ਹਾਂ। ਹਾਲ ਹੀ ਵਿਚ ਸਰਕਾਰ ਨੇ ਪਾਰਕਿੰਗ ਦੀ ਜਿੰਮੇਵਾਰੀ ਇਕ ਨਿੱਜੀ ਕੰਪਣੀ ਨੂੰ ਦੇ ਦਿੱਤੀ ਹੈ। ਜਿਸ ਦਾ ਕੰਮ ਹੈ ਲੋਕਾਂ ਦੀਆਂ ਗਲਤ ਥਾਂ ਉੱਪਰ ਪਾਰਕ ਹੋਈਆਂ ਗੱਡੀਆਂ ਨੂੰ ਚੁੱਕਣਾ ਤੇ ਟਰੇਫਿਕ ਠਾਣੇ ਵਿਚ ਜਮਾਂ ਕਰਵਾ ਦੇਣਾ। ਦਸ ਮਿੰਟ ਲਈ ਕਿਸੇ ਕੰਮ ਗਿਆ ਕੋਈ ਕਾਰ ਚਾਲਕ ਆਕੇ ਦੇਖਦਾ ਹੈ ਤਾਂ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਉਸ ਦੀ ਗੱਡੀ ਕਿੱਧਰ ਗਈ? ਉਹ ਭਵੱਤਰਿਆ ਦੇਖਦਾ ਹੈ। ਸਭ ਤੋਂ ਪਹਿਲਾਂ ਉਸ ਦੇ ਦਿਮਾਗ ਵਿਚ ਇਹ ਹੀ ਆਉਂਦਾ ਹੈ ਕਿ ਉਸ ਦੀ ਗੱਡੀ ਚੋਰੀ ਹੋ ਗਈ ਹੈ ਪਰ ਬਾਦ ਵਿਚ ਉਸ ਨੂੰ ਕਨਸੋ ਮਿਲਦੀ ਹੈ  ਕਿ ਉਸ ਦੀ ਕਾਰ ਪੁਲਿਸ ਲੈ ਗਈ ਹੈ। ਜਦੋਂ ਪੁਲਿਸ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਪਤਾ ਲਗਦਾ ਹੈ ਕਿ ਇਸ ਨਾਲ ਤਾਂ ਪੁਲਿਸ ਦਾ ਕੋਈ ਸੰਬੰਧ ਹੀ ਨਹੀਂ। ਗੱਡੀ ਤਾਂ ਪਾਰਕਿੰਗ ਵਾਲੇ ਲੈ ਗਏ ਹਨ। ਫੇਰ ਉਹ ਵਿਅਕਤੀ ਖੱਜਲ ਖੁਆਰ ਹੁੰਦਾ ਹੋਇਆ ਟਰੈਫਿਕ ਠਾਣੇ ਵਿਚ ਪੁਹਚਦਾ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਗੱਡੀ ਗਲਤ ਪਾਰਕਿੰਗ ਕਰਕੇ ਜਪਤ ਹੋ ਗਈ ਹੈ ਤੇ 800 ਰੁਪਿਆ ਦੇਣ ਤੋਂ ਬਾਦ ਹੀ ਛੱਡੀ ਜਾ ਸਕਦੀ ਹੈ। ਇਸ 800 ਵਿਚ 500 ਰੁਪਿਆ ਪਾਰਕਿੰਗ ਵਾਲੀ ਨਿੰਜੀ ਕੰਪਣੀ ਦਾ ਤੇ 300 ਰੁਪਿਆ ਪੁਲਿਸ ਰਾਹੀ ਸਰਕਾਰੀ ਖਜ਼ਾਨੇ ਨੂੰ ਭਾਗ ਲਗਾਉਂਦਾ ਹੈ। ਟਰੈਫਿਕ ਠਾਣੇ ਦਾ ਮੁਣਸ਼ੀ ਜਾਂ ਏ ਐਸ ਆਈ ਮੁਸੀਬਤ ਵਿਚ ਤੁਹਾਡੀ ਮਦਦ ਕਰਨ ਦੇ ਇਰਾਦੇ ਨਾਲ ਤੁਹਾਡੀ ਹਮਦਦੀ ਨਾਲ ਬਾਂਹ ਫੜਦਾ  ਹੈ ਤੇ ਆਖਦਾ ਹੈ ਕਿ ਉਹ ਤੁਹਾਡਾ ਡਰਾਇਵਿੰਗ ਲਾਇਸੰਸ ਪੰਚ ਨਹੀਂ ਕਰੇਗਾ ਇਸ ਲਈ ਉਹ 200 ਰੁਪਿਆ ਲੈ ਲੈਂਦਾ ਹੈ। ਇਕ ਹਜਾਰ ਰੁਪਿਆ ਖਰਚ ਕੇ ਤੁਸੀਂ ਆਪਣੀ ਗੱਡੀ ਲੈਕੇ ਕੇ ਸਾਰੇ ਪ੍ਰੋਗਰਾਮ ਨੂੰ ਰੱਦ ਕਰਕੇ ਸਵੇਰ ਦੇ ਗਏ ਸ਼ਾਮ ਨੂੰ ਘਰ ਬਿਨ•ਾਂ ਕੋਈ ਵੀ ਕੰਮ ਕੀਤਿਆਂ ਜਦ ਪਰਤਦੇ ਹੋ ਤਾਂ ਤੁਹਾਡੀ ਹਾਲਤ ਉਸ ਵਿਚਾਰੇ ਵਰਗੀ ਹੋ ਚੁੱਕੀ ਹੁੰਦੀ ਹੈ ਜਿਸ ਨੂੰ ਰਾਹ ਜਾਂਦੇ ਠੱਗਾਂ ਨੇ ਲੁੱਟ ਲਿਆ ਹੁੰਦਾ ਹੈ।
ਪਾਰਕਿੰਗ ਦੀ ਇਸ ਨਵੀਂ ਨੀਤੀ ਨੂੰ ਪੰਜਾਬ ਸਰਕਾਰ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਲਾਗੂ ਕਰ ਦਿੱਤਾ ਹੈ। ਜਿਸ ਦੇ ਤਹਿਤ ਨਿੱਜੀ ਕੰਪਣੀ ਨੂੰ ਠੇਕਾ ਦੇ ਦਿੱਤਾ ਗਿਆ ਹੈ। ਕੰਪਣੀ ਦੇ ਹਿੱਤ ਇਸ ਗੱਲ ਵਿਚ ਸੁਰੱਖਿਅਤ ਹਨ ਕਿ ਵੱਧ ਤੋਂ ਵੱਧ ਗੱਡੀਆਂ ਚੁੱਕੀਆਂ ਜਾਣ। ਤੇ ਵੱਧ ਤੋਂ ਵੱਧ ਪੰਜ ਪੰਜ ਸੌ ਦੇ ਨੋਟ ਇਕੱਠੇ ਕੀਤੇ ਜਾਣ। ਇਹ ਵਰਤਾਰਾ ਜਦੋਂ ਤੋਂ ਇਹ ਨੀਤੀ ਚਾਲੂ ਹੋਈ ਹੈ ਹਰ ਰੋਜ ਚਲ ਰਿਹਾ ਹੈ। ਪਰ ਜੇ ਕਰ ਇਸ ਪ੍ਰਕਿਰਿਆ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਦੀਆਂ ਹੋਰ ਪਰਤਾਂ ਵੀ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਹੀ ਇਹ ਪਾਰਕਿੰਗ ਵਾਲੇ ਕੋਈ ਗੱਡੀ ਚੁੱਕ ਕੇ ਲੈ ਜਾਂਦੇ ਹਨ ਤਾਂ ਗੱਡੀ  ਦਾ ਮਾਲਕ ਤਰੁੰਤ ਹੀ ਫੌਨ ਖੜਾਉਣੇ ਸ਼ੁਰੂ ਕਰ ਦਿੰਦਾ ਹੈ। ਜਿਨਾਂ ਲੋਕਾਂ ਦੀ ਪਹੁੰਚ ਸਰਕਾਰ ਦਰਬਾਰ ਤੱਕ ਹੁੰਦੀ ਹੈ ਉਨ•ਾਂ ਦੀਆਂ ਗੱਡੀਆਂ ਦਾ ਨਿੱਜੀ ਕੰਪਣੀ ਵਾਲਾ 500 ਰਪਿਆ ਮਾਅਫ ਕਰ ਦਿੱਤਾ ਜਾਂਦਾ ਹੈ ਤੇ 300 ਵਿਚ ਹੀ ਛੁਟਕਾਰਾ ਹੋ ਜਾਂਦਾ ਹੈ। ਇਸ ਕਰਕੇ ਕੰਪਣੀ ਵਾਲੇ ਕੇਵਲ ਨਿੱਕੀਆਂ ਜਾਂ ਮਧਵਰਗੀ ਕੀਮਤ ਵਾਲੀਆਂ ਗੱਡੀਆਂ ਨੂੰ ਹੀ ਹੱਥ ਪਾਉਂਦੇ ਹਨ ਵੱਡੀ ਰੇਜ਼ ਦੀਆਂ ਗੱਡੀਆਂ ਇਸ ਕਰਕੇ ਨਹੀਂ ਚੁੱਕੀਆਂ ਜਾਂਦੀਆਂ ਕਿ ਇਸ ਨਾਲ ਅਫਸਰ ਨਿਰਾਜ ਹੁੰਦੇ ਹਨ ਤੇ ਪਾਰਕਿੰਗ ਵਾਲੀ ਕੰਪਣੀ ਨੂੰ ਕਮਾਈ ਵੀ ਨਹੀਂ ਹੁੰੰਦੀ। ਆਪਣੀ ਕਮਾਈ ਨੂੰ ਕੇਂਦਰ ਵਿਚ ਰੱਖ ਕੇ ਉਹ ਕੇਵਲ ਨਿੱਕੀਆਂ ਗੱਡੀਆਂ ਹੀ ਚੁੱਕਦੇ ਹਨ ਇੱਥੋਂ ਤੱਕ ਕੇ ਉਹ ਦੋ ਪਹੀਆ ਵਾਹਨ ਵੀ ਚੁੱਕ ਲੈਂਦੇ ਹਨ। ਇਕ ਤਰੀਕੇ ਨਾਲ ਇਹ ਟੈਕਸ ਕੇਵਲ ਮਧ ਵਰਗੀ ਜਾਂ ਨਿਮਨ ਵਰਗੀ ਲੋਕਾਂ ਉਪਰ ਹੀ ਲਾਗੂ ਹੁੰਦਾ ਹੈ। ਇਸ ਦੀ ਪੜਤਾਲ ਲਈ ਹੁਣ ਤੱਕ ਚੁੱਕੀਆਂ ਗਈਆਂ ਗੱਡੀਆਂ ਦੀ ਆਰ ਟੀ ਆਈ ਰਾਹੀ ਲਈ ਜਾਣਕਾਰੀ ਤੋਂ ਆਂਕੜੇ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇਕ ਇਹ ਵੀ ਸਵਾਲ ਹੋਰ ਵੱਡੇ ਰੂਪ ਵਿਚ ਵਿਚ ਸਾਹਮਣੇ ਆ ਕੇ ਖੜ ਜਾਂਦਾ ਹੈ ਕਿ ਪੀਲੀ ਲਾਇਨ ਦੇ ਬਾਹਰ ਖੜੀਆਂ ਗੱਡੀਆਂ ਸੁਰੱਖਿਅਤ ਹਨ ਪਰ ਪੀਲੀ ਲਾਇਨ ਉਪਰ ਹਰ ਰੋਜ਼ ਉਹ ਹੀ ਗੱਡੀਆਂ ਪੂਰਾ ਪੂਰਾ ਦਿਨ ਖੜੀਆਂ ਰਹਿੰਦੀਆਂ ਹਨ ਜਿਵੇ ਉਨ•ਾਂ ਦਾ ਹੀ ਹੱਕ ਹੋਵੇ। ਇਸ ਦੇ ਨਾਲ ਹੀ ਇਕ ਹੋਰ ਵੱਡਾ ਸਵਾਲ ਇਹ ਵੀ ਖੜ ਜਾਂਦਾ ਹੈ ਕਿ ਕੀ ਜਿਨ•ਾਂ ਚਿਰ ਲੋਕਾਂ ਦੀਆਂ ਗੱਡੀਆਂ ਪਾਰਕ ਕਰਨ ਦਾ ਵਧੀਆ ਪ੍ਰਬੰਧ ਸਰਕਾਰ ਜਾਂ ਸਥਾਨਿਕ ਪ੍ਰਸ਼ਾਸਨ ਪ੍ਰਦਾਨ ਨਹੀਂ ਕਰ ਦਿੰਦਾ ਕੀ ਉਦੋਂ ਤੱਕ ਇਸ ਤਰ•ਾਂ ਗੱਡੀਆਂ ਚੁੱਕਣਾ ਵਾਜਵ ਹੈ?
ਬਹੁਤੀ ਵਾਰ ਉਸ ਥਾਂ ਤੋਂ ਗੱਡੀਆਂ ਚੁੱਕੀਆਂ ਜਾਂਦੀਆਂ ਹਨ ਜਿੱਥੇ ਕਿਸੇ ਧਿਰ ਦੀ ਨਿੱਜੀ ਪਾਰਕਿੰਗ ਵਿਚ ਲੋਕ ਇਸ ਕਰਕੇ ਗੱਡੀਆਂ ਨਹੀਂ ਲਾਉਂਦੇ ਕਿ ਪਾਰਕਿੰਗ ਫੀਸ ਜਿਆਦਾ ਹੈ। ਅਕਸਰ ਹੀ ਇਹ ਦੇਖਣ ਵਿਚ ਆਇਆ ਹੈ ਕਿ ਗੱਡੀਆਂ ਚੁੱਕਣ ਵਾਲੇ ਉਸ ਥਾਂ ਨੂੰ ਹੀ ਟਾਰਗਿਟ ਕਰਦੇ ਹਨ ਕਿ ਲੋਕ ਮਜਬੂਰ ਹੋਕੇ ਉਸ ਨਿੱਜੀ ਪਾਰਕਿੰਗ ਵਿਚ ਗੱਡੀਆਂ ਲਾਉਣ ਲਈ ਮਜਬੂਰ ਹੋਣ। 
ਇਸ ਤਰ•ਾਂ ਗੱਡੀਆਂ ਚੁੱਕਣ ਨੂੰ ਵਾਜਵ ਠਹਿਰਾਉਣ ਵਾਲਿਆਂ ਦਾ ਤਰਕ ਇਹ ਹੈ ਕਿ ਬਦੇਸ਼ਾਂ ਵਿਚ ਵੀ ਇਸ ਤਰ•ਾਂ ਹੀ ਹੁੰਦਾ ਹੈ ਪਰ ਇਹ ਦਲੀਲ ਦੇਣ ਵਾਲੇ ਇਹ ਭੁਲ ਜਾਂਦੇ ਹਨ ਕਿ ਪਾਰਕਿੰਗ ਮਾਫੀਆ ਲਫਜ਼ ਵੀ ਬਦੇਸ਼ਾਂ ਦੀ ਲੋਕ ਪੱਖੀ ਅਵਾਜ ਵਿੱਚੋਂ ਹੀ ਉਭਰ ਕੇ ਸਾਹਮਣੇ ਆਇਆ ਹੈ ਤੇ ਇਸ ਆਵਾਜ਼ ਨੇ ਬਹੁਤੇ ਥਾਂਵਾਂ ਉਪਰ ਪ੍ਰਸ਼ਾਸਨ ਨੂੰ ਇਸ ਗੱਲ ਲਈ ਮਜਬੂਰ ਵੀ ਕਰ ਦਿੱਤਾ ਹੈ ਕਿ ਉਹ ਗੱਡੀਆਂ ਚੁੱਕਣ ਤੋਂ ਪਹਿਲਾਂ ਪਾਰਕਿੰਗ ਦਾ ਪ੍ਰਬੰਧ ਕਰਨ ਜਿਹੜੀ ਪਾਰਕਿੰਗ ਵਾਜਵ ਰੇਟ ਉਪਰ ਹੋਵੇ ਤੇ ਜਿਸ ਵਿਚ ਗੱਡੀ ਸੁਰੱਖਿਅਤ ਵੀ ਹੋਵੇ। ਪਰ ਪੰਜਾਬ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਨਹੀਂ ਹੈ ਸਰਕਾਰੀ ਜਮੀਨਾਂ ਇੱਥੋਂ ਤੱਕ ਕਿ ਹਰ ਇਕ ਨਿੱਕਾ ਨਿੱਕਾ ਕੋਨਾ ਕੌਡੀਆਂ ਦੇ ਭਾਅ ਵੱਡੇ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ ਤੇ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਜÎਾਂਦਾ ਕਿ ਲੋਕਾਂ ਦੀਆਂ ਗੱਡੀਆਂ ਪਾਰਕ ਕਰਨ ਲਈ ਲੋੜੀਦੀ ਥਾਂ ਉਪਲੱਬਦ ਕਰਵਾਈ ਜਾਵੇ। ਕੋਈ ਵੀ ਨੀਤੀ ਬਣਾਉਣ ਵੇਲੇ ਧਿਆਨ ਵਿਚ ਆਮ ਆਦਮੀ ਹੋਣੇ ਚਾਹੀਦੇ ਹਨ ਨਾ ਕੇ ਖਾਸ਼ ਧਿਰਾਂ।

Thursday 21 March 2013

ਹਰ ਰੋਜ਼ ਦੀ ਲੁਟਮਾਰ ਤੇ ਬੇਖ਼ਬਰ ਸਰਕਾਰ


ਲੁਟਮਾਰ ਸੰਬੰਧੀ ਅੱਜਕੱਲ  ਹਰ ਰੋਜ ਇਕੋ ਕਿਸਮ ਦੀਆਂ ਖ਼ਬਰਾਂ ਪੜਨ ਨੂੰ ਮਿਲ ਰਹੀਂਆਂ ਹਨ। ਕਿਤੇ ਚੈਨ ਖਿੱਚੀ ਗਈ, ਕਿਤੇ ਵਾਲੀਆਂ ਧੂਹ ਲਈਆਂ, ਕਿਤੇ ਹੋਰ ਕੀਮਤੀ ਸਮਾਨ ਖੋਹ ਲਿਆ ਤੇ ਕਿਤੇ ਲੁੱਟਣ ਆਏ ਹਮਲਾਵਰਾਂ ਨੇ ਕਤਲ ਕਰ ਦਿੱਤਾ। ਲੁਟੇਰਿਆਂ ਲਈ ਰਾਤ ਦਿਨ ਵਿਚ ਕੋਈ ਫਰਕ ਨਹੀਂ ਹੈ। ਅਖ਼ਬਾਰਾਂ ਵੀ ਇਸ ਤਰ•ਾਂ ਦੀਆਂ ਖ਼ਬਰਾਂ ਛਾਪ- ਛਾਪਕੇ ਜਿਵੇਂ ਅੱਕ ਹੀ ਗਈਆਂ ਹਨ। ਕਿਸ ਦਿਨ ਕਿਸ ਨੇ ਕਿੱਥੇ ਇਨ•ਾਂ ਲੁਟੇਰਿਆਂ ਦੇ ਪੰਜੇ ਵਿਚ ਆ ਫਸਣਾ ਹੈ ਇਸ ਦਾ ਖੌਫ ਹਰ ਵਕਤ ਮਨ ਵਿਚ ਬੈਠਾ ਰਹਿੰਦਾ ਹੈ। ਰਾਤ ਨੂੰ ਤਾਂ ਸੜਕਾਂ 'ਤੇ ਹਰ ਪਾਸੇ ਇਸ ਤਰ•ਾਂ ਚੁਪ ਪਸਰ ਜਾਂਦੀ ਹੈ ਜਿਵੇ ਲੁਟੇਰਿਆਂ ਦਾ ਅਣ ਐਲਾਨਿਆਂ ਕਿਰਫਊ ਹੀ ਲੱਗ ਗਿਆ ਹੋਵੇ। ਜਿਹੜੀ ਪੁਲਿਸ ਸ਼ਹਿਰ ਵਿਚ ਥਾਂ ਥਾਂ ਤੇ ਨਾਕੇ ਲਾਕੇ ਰਾਹਗੀਰਾਂ ਦੇ ਚਲਾਣ ਕੱਟਣ ਵਿਚ ਵਿਅਸਤ ਦਿਖਾਈ ਦਿੰਦੀ ਹੈ ਉਹ ਰਾਤ ਸਮੇਂ ਪਤਾਂ ਨਹੀਂ ਕਿੱਥੇ ਚਲੇ ਜਾਂਦੀ ਹੈ।   
      ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ•ਾਂ ਹਰ ਰੋਜ਼ ਦੀਆਂ ਲੁੱਟਾਂ ਮਾਰਾਂ ਦਾ ਆਖਰ ਕੀ ਕਾਰਨ ਹੈ? ਜੇ ਕੋਈ ਇਕ ਕਾਰਨ ਹੁੰਦਾ ਤਾਂ ਉਸ ਦੀ ਦਵਾ ਵੀ ਦੱਸੀ ਜਾ ਸਕਦੀ ਸੀ। ਜੋ ਵੀ ਹੋਵੇ ਇਹ ਸਮਾਜ ਪ੍ਰਬੰਧ ਦੀ ਉਪਜ ਹੈ। ਇਸ ਕਰਕੇ ਨਾ ਤਾਂ ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਬਿਨ•ਾਂ ਕਿਸੇ ਯਤਨ ਦੇ ਇਹ ਸਮਾਜਕ ਪਬੰਧ ਸੁਧਰ ਜਾਵੇਗਾ। ਜੇ ਸਰਕਾਰ ਇਸ ਬਾਰੇ ਸੰਜੀਦਾ ਨਹੀਂ ਵੀ ਹੁੰਦੀ ਤਾਂ ਕੀ ਇਸ ਪ੍ਰਬੰਧ ਨੂੰ ਇਸੇ ਤਰ•ਾਂ ਚਲਦਾ ਰਹਿਣ ਦੇਣਾ ਚਾਹੀਦਾ ਹੈ? ਇਹ ਹੋਰ ਵੀ ਵੱਡਾ ਸਵਾਲ ਪੈਦਾ ਹੁੰਦਾ ਹੈ। ਕੀ ਡਰ ਦੇ ਮਾਰੇ ਲੋਕਾਂ ਨੂੰ ਘਰਾਂ ਵਿਚ ਵੜ ਜਾਣਾ ਚਾਹੀਦਾ ਹੈ? ਕੀ ਲੋਕਾਂ ਨੂੰ ਇਸ ਤਰ•ਾਂ ਦਾ ਵਰਤਾਰਾ ਕਰਨ ਵਿਲਆਂ ਦੇ ਖਿਲਾਫ ਲਾਮ ਬੰਦ ਹੋਣਾ ਚਾਹੀਦਾ ਹੈ? ਜਾਂ ਚੁਪ ਚਾਪ ਭਲੇ ਦਿਨਾਂ ਦੀ ਉਡੀਕ ਕਰਨੀ ਚਾਹੀਦੀ ਹੈ। ਕੀ ਇਹ ਮਸਲਾ ਕੇਵਲ ਲਾਅ ਐਂਡ ਆਡਰ ਦਾ ਹੀ ਮਸਲਾ ਹੈ? ਜਦੋਂ ਸਾਡੇ ਮਨ ਵਿਚ ਅਜਿਹੇ ਅਨੇਕਾਂ ਸਵਾਲ ਘੁੰਮਣਘੇਰੀ ਬਣ ਕੇ ਆਉਦੇ ਹਨ ਤਾਂ ਹੀ ਅਸੀਂ ਕੁਝ ਸੋਚਣ ਲਈ ਮਜਬੂਰ ਹੁੰਦੇ ਹਾਂ। 
ਆਓ ਝਾਤੀ ਮਾਰੀਏ ਕਿ ਆਖਰ ਉਹ ਕੌਣ ਲੋਕ ਹਨ ਜਿਹੜੇ ਲੁਟਮਾਰ ਦੇ ਵਰਤਾਰਿਆਂ ਨੂੰ ਅੰਜਾਮ ਦਿੰਦੇ ਹਨ। ਅਕਸਰ ਦੇਖਣ ਵਿਚ ਆਇਆ ਹੈ ਕਿ ਕਿਸੇ ਘਟਨਾਂ ਵਿਚ ਮੌਕੇ 'ਤੇ ਫੜਿਆ ਜਾਣ ਵਾਲ ਲੁਟੇਰਾ ਨਸ਼ੇੜੀ ਸੀ। ਜਾਂ ਕਿਸੇ ਨੇ ਐਸ ਪ੍ਰਸਤੀ ਲਈ ਲੁੱਟਾਂ ਮਾਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਨਾਲ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਕਿ ਰਾਤੇ ਰਾਤ ਅਮੀਰ ਹੋਣ ਦੇ ਇਰਾਦੇ ਨਾਲ ਕਿਸੇ ਨੇ ਲੁਟ ਮਾਰ ਕਰਨ ਨੂੰ ਹੀ ਧੰਦੇ ਵਾਂਗ ਅਪਣਾ ਲਿਆ। ਕਿਉਂਕਿ ਇਹ ਧੰਦਾ ਵੱਡੇ ਲੋਕਾਂ ਲਈ ਏਨ•ਾਂ ਖ਼ਤਨਾਕ ਨਹੀਂ। ਇਸ ਤਰ•ਾਂ ਦੇ  ਇਰਾਦੇ ਨਾਲ ਇਸ ਖੇਤਰ ਵਿਚ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਜਰਾਇਮ ਪੇਸ਼ਾ ਲੋਕ ਵੀ ਇਸ ਖੇਤਰ ਵਿਚ ਆ ਰਹੇ ਹਨ। ਕਿਤੇ ਕਿਤੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਲੜਕੀਆਂ ਵੀ ਲੁਟ ਮਾਰ ਦੇ ਇਸ ਧੰਦੇ ਵਿਚ ਸ਼ਾਮਲ ਹੋ ਰਹੀਂਆਂ ਹਨ। ਅਕਸਰ ਹੀ ਚਰਚਾ ਇਹ ਵੀ ਹੁੰਦੀ ਹੈ ਕਿ ਗ਼ਰੀਬ ਝੁੱਗੀਆਂ ਝੋਪੜੀਆਂ ਵਿਚ ਰਹਿਣ ਵਾਲੇ ਲੋਕ ਇਸ ਕਿਸਮ ਦੇ ਧੰਦਿਆਂ ਨੂੰ ਇੰਜਾਮ ਦਿੰਦੇ ਹਨ ਪਰ ਵੱਡੀ ਪੱਧਰ 'ਤੇ ਘਟਨਾ ਦੌਰਾਨ ਫੜੇ ਜਾਣ ਵਾਲੇ ਲੋਕ ਕਦੇ ਘੱਟ ਹੀ ਇਸ ਵਰਗ ਦੇ ਹੁੰਦੇ ਹਨ। ਇਸੇ ਵਿੱਚੋ ਹੀ ਅਸੀਂ ਉਸ ਨੁਕਤੇ ਨੂੰ ਫੜ ਸਕਦੇ ਹਾਂ ਕਿ ਇਸ ਨੂੰ ਇਕ ਪੇਸ਼ੇ ਵਾਂਗ ਕੇਵਲ ਉਹ ਲੋਕ ਹੀ ਅਪਣਾ ਰਹੇ ਹਨ ਜਿਨ•ਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੁੰਦਾ ਹੈ ਕਿ ਉਨ•ਾਂ ਦੇ ਮਾਂ ਬਾਪ ਨੇ ਆਪਣਾ ਅਸਰ ਰਸੂਕ ਵਰਤ ਕੇ ਉਨ•ਾਂ ਨੂੰ ਛਡਾ ਹੀ ਲੈਣਾ ਹੁੰਦਾ ਹੈ। ਕੇਸ ਨਾ ਚੱਲਣ ਵਿਚ ਸਾਡਾ ਪੁਲਿਸ ਤੰਤਰ ਵੀ ਇਨ•ਾਂ ਲਟੇਰਿਆਂ ਦੀ ਜਾਣੇ ਅਣਜਾਣੇ ਮਦਦ ਕਰ ਜਾਂਦਾ ਹੈ।               
       ਜਦੋਂ ਕਿਸੇ ਨਾਲ ਕੋਈ ਲੁਟਮਾਰ ਦੀ ਘਟਨਾ ਵਾਪਰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਦੌੜਦਾ ਹੈ। ਉਸ ਨੂੰ ਇਕ ਵਿਸ਼ਵਾਸ਼ ਹੁੰਦਾ ਹੈ ਕਿ ਹੁੰਣੇ ਹੀ ਸਾਰਾ ਪੁਲਿਸ ਤੰਤਰ ਹਰਕਤ ਵਿਚ ਆ ਜਾਵੇਗਾ ਤੇ ਮਿੰਟਾਂ ਵਿਚ ਹੀ ਲੁਟੇਰੇ ਫੜੇ ਜਾਣਗੇ। ਪਰ ਪਹਿਲੀ ਵਾਰ ਉਸਨੂੰ ਮਾਜੂਸੀ ਉਦੋਂ ਹੁੰਦੀ ਹੈ ਜਦ ਠਾਣੇ ਦਾ ਮੁਣਸ਼ੀ ਉਸ ਨਾਲ ਹੋਈ ਘਟਨਾ ਨੂੰ ਬਿਨ•ਾਂ ਕਿਸੇ ਵੀ ਮਨੁੱਖੀ ਸੰਵੇਦਨਾਂ ਦੇ ਸੁਣਦਾ ਹੈ। ਬੰਦੇ ਦਾ ਵਿਸ਼ਵਾਸ ਉਦੋਂ ਟੁੱਟਦਾ ਹੈ ਜਦੋਂ ਉਹ ਆਖਦਾ ਹੈ ਸਾਹਿਬ ਮੰਤਰੀ ਸਾਹਿਬ ਨਾਲ ਉਦਘਾਟਨ ਕਰਨ ਗਏ ਹੋਏ ਨੇ ਹੁਣੇ ਆਉਂਦੇ ਤਾਂ ਬੰਦੇ ਭੇਜਦੇ ਹਾਂ। ਅਚਾਨਕ ਆਇਆ ਪੱਤਰਕਾਰ ਫੋਟੋ ਖਿੱਚਕੇ ਲੈ ਜਾਂਦਾ ਹੈ ਤੇ ਮੁਣਸ਼ੀ ਲੁਟਮਾਰ ਦਾ ਸਾਰਾ ਵੇਰਵਾ ਦੱਸ ਦਿੰਦਾ ਹੈ ਜਿਵੇਂ ਉਹ ਚਸਮਦੀਦ ਗਵਾਹ ਹੋਵੇ। ਆਪਣੀ ਲੁੱਟੀ ਗਈ ਵਸਤੂ ਦੇ ਕਦੇ ਵੀ ਨਾ ਮੁੜਨ ਦੀ ਸਮਝ ਉਸ ਨੂੰ ਉਸ ਵਕਤ ਆ ਜਾਂਦੀ ਹੈ ਜਦ ਬਾਰ ਬਾਰ ਆਖਣ 'ਤੇ ਵੀ ਐਫ ਆਈ ਆਰ ਠਾਣੇ ਵਿਚ ਦਰਜ਼ ਨਹੀਂ ਹੁੰਦੀ। ਉਹ ਮੁੜਕੇ ਕਦੇ ਵੀ ਠਾਣੇ ਨਾ ਆਉਣ ਬਾਰੇ ਉਦੋਂ ਮਨ ਹੀ ਮਨ ਕਸਮ  ਖਾ ਲੈਂਦਾ ਹੈ। ਜਦੋਂ ਮੁਣਸ਼ੀ ਮੁੱਛਾਂ 'ਤੇ ਹੱਥ ਫੇਰ ਕੇ ਆਖਦਾ ਹੈ ਰੋਜ਼ਨਾਮਚੇ ਵਿਚ ਦਰਜ਼ ਕਰ ਲੈਂਦੇ ਹਾਂ। ਇੱਥੇ ਤਾਂ ਹਰ ਪੰਦਰਾਂ ਮਿੰਟਾਂ ਬਆਦ ਹੀ ਤੇਰੇ ਵਰਗਾ ਆ ਜਾਂਦਾ ਹੈ। ਬੜੀ ਛੇਤੀ ਹੀ ਉਹ ਘਰ ਨੂੰ ਮੁੜ ਪੈਂਦਾ ਹੈ ਹਰ ਰੋਜ਼ ਦੀਆਂ ਮਾੜੀਆਂ ਖ਼ਬਰਾਂ ਦੇ ਵਾਕਫ ਉਸ ਨੂੰ ਤਰੁੰਤ ਹੀ ਹੌਸਲਾ ਦਿੰਦੇ ਹਨ, '' ਸ਼ੁਕਰ ਕਰ ਬਚਕੇ ਆ ਗਿਆ ਪਰਸੋਂ ਤਾਂ ਸਾਲਿਆਂ ਨੇ ਸ਼ੁਰਾ ਮਾਰਕੇ ਬੰਦਾ ਹੀ ਮਾਰ ਦਿੱਤਾ। '' ਕੋਲ ਬੈਠੀ ਮਾਂ ਘਬਰਾ ਜਾਂਦੀ ਹੈ 'ਤੇ ਸੁੱਖਣਾ ਸੁੱਖਦੀ ਹੈ ''ਬਕਸ਼ਣਹਾਰਿਆਂ ਤੂੰ ਹੀ ਰੱਖਿਆ ਇਹ ਤਾਂ ਮੇਰੇ ਪੁੱਤਰ ਦਾ ਦੂਜਾ ਜਨਮ ਹੈ'' ਕੋਲ ਬੈਠੀ ਪਤਨੀ ਹੌਸਲਾ ਦਿੰਦੀ ਆਖਦੀ ਹੈ, '' ਛੱਡੋ ਜੀ ਜਾਨ ਬਚ ਗਈ ਇਹ ਪੈਸੇ ਆਪਣੇ ਕਰਮਾਂ ਵਿਚ ਹੀ ਨਹੀਂ ਸਨ।'' ਕਰਮਾਂ ਦਾ ਐਸਾ ਗੇੜ ਚਲਦਾ ਹੈ ਤੇ ਵਿਅਕਤੀ ਅਚੇਤ ਵਿਚ ਹੋਈਆਂ ਭੁੱਲਾਂ ਬਾਰੇ ਬਿਸਤਰ ਉਪਰ ਉੱਸਲਵੱਟੇ ਲੈਣ ਲੱਗ ਪੈਂਦਾ ਹੈ। ਜਦ ਲੰਮਾਂ ਸਮਾਂ ਨੀਂਦ ਨਹੀਂ ਆਉਂਦੀ ਤਾਂ ਉਹ  ਨੀਂਦ ਦੀ ਗੋਲੀ ਖਾ ਕੇ ਸੌਣ ਦਾ ਯਤਨ ਕਰਦਾ ਹੈ। ਦੋ ਚਾਰ ਦਿਨਾਂ ਤੱਕ ਗੱਲ ਪੁਰਾਣੀ ਹੋਣ ਲੱਗਦੀ ਹੈ। ਜਦ ਫੇਰ ਕਿਸੇ ਨਾਲ ਕੋਈ ਅਜਿਹੀ ਘਟਨਾਂ ਵਾਪਰਦੀ ਹੈ ਤਾਂ ਪਹਿਲਾ ਆਦਮੀ ਆਪਣੇ ਤਜ਼ਬੇ 'ਚੋ ਆਖਦਾ ਹੈ ਛੱਡ ਹੁਣ ਠਾਣੇ ਨਾ ਜਾਵੀ। ਕਰਮਾਂ ਦਾ ਫਲ ਸਮਝ ਕੇ ਸਬਰ ਕਰ ਲੈ । ਪੰਜਾਬ ਵਿਚ ਇਹ ਵਰਤਾਰਾ ਹਰ ਵਿਅਕਤੀ ਦੇ ਨਿੱਜੀ ਅਨੁਭਵ ਦੇ ਨੇੜੇ ਹੁੰਦਾ ਜਾ ਰਿਹਾ ਹੈ।
           ਇਸ ਦੇ ਬਹੁਤੇ ਕਾਰਨਾਂ ਵਿੱਚੋਂ ਇਕ ਕਾਰਨ ਇਹ ਵੀ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਲੋਕਾਂ ਨੂੰ ਕੋਈ ਪੱਕਾ ਰੁਜ਼ਗਾਰ ਨਹੀਂ ਮਿਲ ਰਿਹਾ। ਠੇਕਾ ਪ੍ਰਬੰਧ ਨੇ ਲੋਕਾਂ ਦੀਆਂ ਕੇਵਲ ਪੱਕੀਆਂ ਨੌਕਰੀਆਂ ਨੂੰ ਹੀ ਹੱਥ ਨਹੀਂ ਪਾਇਆ। ਵੱਡੇ ਵੱਡੇ ਲਲਚਾਵਣੇ ਮਹੌਲ ਨੇ ਵਿਅਕਤੀ ਨੂੰ ਬੇਚੈਨ ਵੀ ਕਰ ਦਿੱਤਾ ਹੈ। ਜਿੱਥੇ ਇਕ ਪਾਸੇ ਆਮਦਨ ਦੇ ਵਸੀਲੇ ਸੀਮਤ ਹੋ ਰਹੇ ਹਨ ਉÎੱਥੇ ਦੂਸਰੇ ਪਾਸੇ ਬਜ਼ਾਰ ਨੇ ਲੋਕਾਂ ਦੇ ਮਨਾਂ ਵਿਚ ਪ੍ਰਵੇਸ਼ ਕਰ ਲਿਆ ਹੈ। ਵਧ ਰਹੇ ਬਜ਼ਾਰਵਾਦ ਨੇ ਵਿਅਕਤੀ ਨੂੰ ਉਹ ਹਰ ਕੰਮ ਕਰਨ ਲਈ ਤਿਆਰ ਕਰ ਦਿੱਤਾ ਹੈ ਜਿਹੜਾ ਕਰ ਕੇ ਉਹ ਪੈਸਾ ਕਮਾਂ ਸਕਦਾ ਹੈ। ਇਸੇ ਕਰਕੇ ਨੈਤਿਕ ਕਦਰਾਂ ਕੀਮਤਾਂ ਹਾਸ਼ਈਏ ਉਪਰ ਜਾ ਪਈਆਂ ਹਨ ਤੇ ਜਿਸਮ ਬਜ਼ਾਰ ਦੀ ਇਕ ਮਹਿਜ਼ ਵਸਤ ਬਣ ਕੇ ਰਿਹ ਗਿਆ ਹੈ। ਲੁਟਮਾਰ ਦੀ ਇਕ ਕੜੀ ਇਸ ਕਿਸਮ ਦੀ ਆਜ਼ਾਸੀ ਨਾਲ ਵੀ ਜਾ ਜੁੜਦੀ ਹੈ।
ਜਿਸ ਦੇਸ਼ ਦੀ ਪਾਰਲੀਮੈਂਟ ਦਾ ਪੰਜਵਾਂ ਹਿੱਸਾ ਭਰਿਸ਼ਟ ਲੋਕਾਂ ਨਾਲ ਭਰਿਆ ਪਿਆ ਹੋਵੇ ਉਸ ਦੇਸ਼ ਦੇ ਨੌਜਵਾਨ ਦਾ ਰੋਲ ਮਾਡਲ ਇਨ•ਾਂ ਲੋਕਾਂ ਨੇ ਦੇਰ ਸਵੇਰ ਬਣਨਾ ਹੀ ਸੀ। ਜਿਸ ਦੇਸ਼ ਦੇ ਵਜੀਰ ਭਰਿਸ਼ਟਾਚਾਰ ਦੇ ਕੇਸਾਂ ਵਿਚ ਲਿਪਤ ਹੋਣ ਉਸ ਦੇਸ਼ ਦੇ ਨੌਜਵਾਨ ਨੂੰ ਨਿੱਕੀਆਂ ਮੋਟੀਆਂ ਲੁੱਟਾਂ ਮਾਰਾਂ ਕਰਦਿਆਂ ਕਿਸ ਗੱਲ ਦਾ ਡਰ ਹੋ ਸਕਦਾ ਹੈ।ਉਪਰੋ ਲੈਕੇ ਹੇਠਾਂ ਤੱਕ ਇਕ ਐਸਾ ਪ੍ਰਬੰਧ ਸਥਾਪਿਤ ਹੋ ਗਿਆ ਹੈ ਜਿਸ ਨੇ ਚੋਰਾਂ ਅਚੱਕਿਆਂ ਨੂੰ ਥਾਂ ਥਾਂ ਮਾਣ ਸਨਮਾਨ ਦਿੱਤੇ ਹਨ। ਜਿੰਨਾਂ ਵੱਡਾ ਗੁੰਡਾ ਏਨੀ ਵੱਡੀ ਪਦਵੀ ਵਾਲਾ ਜੰਗਲ ਦਾ ਕਾਨੂੰਨ ਜਿਵੇਂ ਹੁਣ ਪੰਜਾਬ ਵਿਚ ਸਥਾਪਿਤ ਹੋ ਚੱਕਾ ਹੈ। ਕੋਈ ਬੰਦਾ ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਵੱਡਾ ਆਗੂ ਬਣਕੇ ਲਾਲ ਬੱਤੀ ਵਾਲੀ ਕਾਰ ਵਿਚ ਸਫਰ ਕਰਦਾ ਦੇਖਕੇ ਇਕ ਨੌਜਵਾਨ ਕੀ ਪ੍ਰੇਰਨਾਂ ਲੈ ਸਕਦਾ ਹੈ? ਜੇ ਸਰਕਾਰੀ ਅਫਸਰ ਤੇ ਹਾਕਮ ਚੰਦ ਟਕਿਆਂ ਦੀ ਖਾਤਰ ਦੇਸ਼ ਦੇ ਹਿੱਤ ਬਦੇਸ਼ੀਆਂ ਨੂੰ ਵੇਚ ਸਕਦੇ ਹਨ ਤਾਂ ਇਕ ਬੇਰੁਜ਼ਗਾਰ ਨੌਜਵਾਨ ਤਾਂ ਇਸ ਕੰਮ ਲਈ ਹੈ ਹੀ ਵਹਿਲਾ। ਜੇ ਮੁੱਖ ਮੰਤਰੀ ਸਰਕਾਰ ਦੇ ਬਜਟ ਦੇ ਬਰਾਬਰ ਧੋਖਾ ਕਰਕੇ ਜੇਲ• ਦੀਆਂ ਕੋਠੀਆਂ ਵਿਚ ਬੈਠਾ ਪੈਸੇ ਦੇ ਜੋਰ ਨਾਲ ਆਪਣੀ ਪਤਨੀ ਨੂੰ ਐਮ.ਐਲ.ਏ ਦੀ ਚੌਣ ਜਿਤਾ ਸਕਦਾ ਹੈ ਤਾਂ ਇਸ ਤੋਂ ਇਕ ਨੌਜਵਾਨ ਕੀ ਪ੍ਰੇਰਨਾ ਲੈ ਸਕਦਾ ਹੈ।
ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਪਿਛਲੇ ਲੰਮੇਂ ਸਮੇਂ ਤੋਂ ਕੋਈ ਵੀ ਹਾਂ ਪੱਖੀ ਲਹਿਰ ਪੰਜਾਬ ਵਿਚ ਨਹੀਂ ਚੱਲੀ ਜਿਸ ਦੀ ਬਦੌਲਤ ਕੋਈ 'ਵੱਡੇ ਕਰਮ' ਨਾਲੋਂ ਟੁੱਟ ਰਹੇ ਹਨ। ਵਿਅਕਤੀਗਤ ਹੀਰੋਇਜ਼ਮ ਅਤੇ ਵਿਅਕਤੀਗਤ ਵਿਕਾਸ ਦੀ ਅੰਨੀ ਲਾਲਸਾ ਵਿੱਚੋਂ ਅਜਿਹੀਆਂ ਘਟਨਵਾਂ ਨੂੰ ਅੰਜਾਂਮ ਦੇਣ ਵਾਲੀ ਮਾਨਸਿਕਤਾ ਜਨਮ ਲੈਂਦੀ ਹੈ। ਅੱਜ ਦੇ ਮਨੱਖ ਦਾ ਵੱਡੇ ਅਦਰਸ਼ ਨਾਲੋਂ ਟੁੱਟ ਜਾਂਣਾ ਤੇ ਵਸਤਾਂ ਲਈ ਜਿੰਦਗੀ ਨੂੰ ਕੇਂਦਰਿਤ ਕਰਕੇ ਸੋਚਣਾ ਇਹ ਇਸ ਨਾਹਵਾਚੀ ਵਰਤਾਰੇ ਦਾ ਸਿਧਾਂਤਕ ਫਲਸਫਾ ਹੈ। ਹਾਕਮ ਧਿਰਾਂ ਨੂੰ ਅਜਿਹੇ ਗੈਰ ਸਮਾਜਕ ਤੱਤ ਇਸ ਕਰਕੇ ਸੂਟ ਬੈਠਦੇ ਹਨ ਕਿਉਂਕਿ ਅਜਿਹਾਂ ਗੈਰ ਸਮਾਜਕ ਤੱਤਾਂ ਨੂੰ ਕਿਸੇ ਵੀ ਲਾਲਚ 'ਤੇ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਨ•ਾਂ ਗੈਰ ਸਮਾਜਕ ਤੱਤਾਂ ਤੋਂ ਕਿਸੇ ਕਿਸਮ ਦੀ ਇਨਕਲਾਬੀ ਤਬਦੀਲੀ ਦਾ ਡਰ ਸਰਕਾਰ ਨੂੰ ਕਦੇ ਵੀ ਨਹੀਂ ਹੁੰਦਾ ਸਗੋਂ ਇਨ•ਾਂ ਨੂੰ ਤਾਂ ਇਨਕਲਾਬੀ ਸ਼ਕਤੀਆਂ ਦੇ ਖਿਲਾਫ ਵੀ ਬੜੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਗਾਹ ਵਧੂ ਸ਼ਕਤੀਆਂ ਦੇ ਖਿਲਾਫ ਸਰਕਾਰ ਨੇ ਅਜਿਹੇ ਤੱਤਾਂ ਨੂੰ ਕਈ ਵਾਰ ਵਰਤਿਆ ਹੈ। ਇਸ ਕਰਕੇ ਇਹ ਯਕੀਨਨ ਹੀ ਚਿੱਟੇ ਦਿਨ ਵਾਂਗ ਸਾਫ ਹੈ ਕਿ ਇਹ ਕੇਵਲ ਪੁਲਿਸ ਪ੍ਰਸ਼ਾਸਨ ਦੇ ਵਿਗਾੜ ਦਾ ਹੀ ਮਸਲਾ ਨਾ ਹੋਕੇ ਸਮਾਜਕ ਵਿਗਾੜ ਦੀ ਉਪਜ ਹੈ ਜਿਸ ਨੂੰ ਵੱਡੇ ਆਦਸ਼ ਨਾਲ ਜੁੜ ਕੇ ਖ਼ਤਮ ਕੀਤਾ ਜਾ ਸਕਦਾ ਹੈ। ਹੁਣ ਤੱਕ ਦਾ ਇਤਿਹਾਸ ਇਸ ਗੱਲ ਦੇ ਪ੍ਰਣਮਾਣ ਵਜੋਂ ਦੇਖਿਆ ਜਾ ਸਕਦਾ ਹੈ ਕਿ ਵੱਡੇ ਅਦਰਸ਼ ਨੇ ਹੀ ਲੋਕਾਂ ਨੂੰ ਤੇ ਉਨ•ਾਂ ਦੀਆਂ ਨਾਂਹਵਾਚੀ ਪ੍ਰਵਿਰਤੀਆਂ ਨੂੰ ਖਤਮ ਕੀਤਾ ਹੈ। ਜਿੱਥੇ ਹਾਕਮ ਧਿਰਾਂ ਇਸ ਵਰਤਾਰੇ ਨੂੰ ਜਿਊ ਦਾ ਤਿਊ ਬਣਿਆ ਰੱਖਣਾ ਚਾਹੁੰਦੀਆਂ ਹਨ ਉੱਤੇ ਅਗਾਂਹ ਵਧੂ ਧਿਰਾਂ ਦੇ ਹਿੱਤ ਇਸ ਗੱਲ ਵਿਚ ਸਰੱਖਿਅਤ ਹਨ ਇਕ ਇਹ ਨਾਹਵਾਚੀ ਵਰਤਾਰਾ ਲੋਕ ਲਾਮਬੰਦੀ ਦੀ ਤਾਕਤ ਨਾਲ ਖਤਮ ਕੀਤਾ ਜਾਵੇ। ਤਾਂ ਕਿ ਲੋਕ ਟੁੱਟ ਮਾਰ ਕਰਨ ਦੀ ਥਾਂ ਸੰਘਰਸ਼ਾਂ ਰਾਹੀਂ ਹੋਕ ਮੰਗਣ ਲਈ ਲਾਮਬੰਦ ਹੋਣ                                          ਡਾ. ਤੇਜਿੰਦਰ ਵਿਰਲੀ (9464797400)

Wednesday 20 March 2013

ਨਸ਼ਿਆਂ ਵਿਚ ਗਰਕ ਹੋ ਰਿਹਾ ਪੰਜਾਬ

                                                                                        ਡਾ. ਤੇਜਿੰਦਰ ਵਿਰਲੀ (9464797400)

ਜਿਸ ਦਿਨ ਰਾਹੁਲ ਗਾਂਧੀ ਨੇ ਇਹ ਬਿਆਨ ਪੰਜਾਬ ਦੀ ਧਰਤੀ ਉਪਰ ਆਕੇ ਦਿੱਤਾ ਸੀ ਕਿ ਪੰਜਾਬ ਵਿਚ ਦਸਾਂ ਵਿੱਚੋਂ ਸੱਤ ਲੜਕੇ ਨਸ਼ਾ ਕਰਦੇ ਹਨ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਉਪਰ ਇਤਰਾਜ ਕੀਤਾ ਸੀ ਕਿ ਉਸ ਨੇ ਇਹ ਆਂਕੜੇ ਬਹੁਤ ਵਧਾਕੇ ਦੱਸੇ ਹਨ। ਇਸ ਦੇ ਨਾਲ ਕੇਵਲ ਇਕ ਬਵੇਲਾ ਜਿਹਾ ਹੀ ਖ਼ੜਾ ਨਹੀਂ ਸੀ ਹੋਇਆ ਸਗੋਂ ਪੰਜਾਬ ਦੀ ਅਸਲੀਅਤ ਸਾਰੇ ਸੰਸਾਰ ਵਿਚ ਜਗ ਜਾਹਰ ਹੋਈ ਸੀ। ਅਜਿਹੇ ਹੀ ਆਂਕੜੇ ਯੂ ਐਨ ਦੁਆਰਾ ਕਰਵਾਏ ਸਰਵੇ ਨੇ ਵੀ ਦਿੱਤੇ ਹਨ ਜਿਹੜਾ ਸਰਵੇ 'ਇਨਟਰਨੈਸ਼ਨਲ ਕਲਾਸੀਫੀਕੇਸ਼ਨ ਆਫ਼ ਡਜੀਜ਼' ਨੇ ਕੀਤਾ ਸੀ ਉਸ ਨੇ ਕਿਹਾ ਹੈ ਕਿ ਪੰਜਾਬ ਦੇ 73.5% ਨੌਜਵਾਨ ਨਸ਼ਾ ਕਰਦੇ ਹਨ। ਇਨ•ਾਂ ਨਸ਼ੇੜੀਆਂ ਦੀ ਉਮਰ 16 ਸਾਲ ਤੋਂ 40 ਸਾਲ ਦੇ ਵਿਚਕਾਰ ਹੀ ਹੁੰਦੀ ਹੈ। ਪੰਜਾਬ ਵਿਚ ਹਰ ਸਾਲ 29 ਕਰੋੜ ਬੋਤਲਾਂ ਸਰਾਬ ਦੀ ਖਪਤ ਹੋ ਜਾਂਦੀ ਹੈ। ਜਿਹੜੀ ਸੰਸਾਰ ਦੇ ਉਨ•ਾਂ ਦੇਸ਼ਾਂ ਦੇ ਬਰਾਬਰ ਹੈ ਜਿੱਥੇ ਸਭ ਤੋਂ ਵਧ ਮਾਤਰਾ ਵਿਚ ਸ਼ਰਾਬ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਪਿੰਡਾਂ ਦੀ ਹਾਲਤ ਹੀ ਅਸਲ ਵਿਚ ਬਦ ਤੋਂ ਬਦਤਰ ਹੋ ਗਈ ਹੈ ਜਿੱਥੇ 67% ਨੌਜਵਾਨ ਨਸ਼ੇੜੀ ਹਨ। ਪੰਜਾਬ ਦੀ ਵੱਡੀ ਵਸੋਂ ਪਿੰਡਾਂ ਵਿਚ ਰਹਿ ਰਹੀ ਹੈ। ਜਿੱਥੇ ਦੀ ਜਵਾਨੀ ਨੂੰ ਨਸ਼ੇ ਦਾ ਘੁਣ ਲੱਗਿਆ ਹੋਇਆ ਹੈ। ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਹਨ। ਇਸੇ ਸਰਵੇ ਨੇ ਇਹ ਤੱਥ ਵੀ ਪੇਸ਼ ਕੀਤੇ ਹਨ ਕਿ ਦਸ ਵਿੱਚੋਂ ਤਿੰਨ ਕੁੜੀਆਂ ਵੀ ਨਸ਼ੇ ਦੀ ਵਰਤੋਂ ਕਰ ਰਹੀਆਂ ਹਨ। ਕਾਲਜ ਪੜਨ ਵਾਲੇ ਦਸਾਂ ਵਿੱਚੋਂ ਸੱਤ ਵਿਦਿਆਰਥੀ ਨਸ਼ੇੜੀ ਹਨ।
ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਇਹ ਵਿਸ਼ੇਸਣ ਹੁਣ ਕਾਫੀ ਵਾਰ ਵਰਤਿਆ ਜਾਣ ਕਰਕੇ ਬੇਮਾਇਨੇ ਹੋ ਗਿਆ ਜਾਪਦਾ ਹੈ। ਇਸ ਦੇ ਬੇਮਾਇਨੇ ਹੋਣ ਦਾ ਸ਼ਾਇਦ ਇਕ ਕਾਰਨ ਇਹ ਵੀ ਹੈ ਕਿ ਹੁਣ ਇਹ ਪੰਜਾਬ ਵਿਚ ਵਰਤੇ ਜਾਂਦੇ ਨਸ਼ਿਆਂ ਦੇ ਸੰਦਰਭ ਵਿਚ ਵਰਤਣਾ ਇੱਥੋਂ ਦੀ ਸਥਿਤੀ ਨੂੰ ਮਝਾਕ ਕਰਨ ਦੇ ਬਰਾਬਰ ਹੀ ਹੈ। ਕਿਉਕਿ ਸਥਿਤੀ ਇਸ ਤੋਂ ਕਾਫੀ ਬਦਤਰ ਹੋ ਚੁਕੀ ਹੈ। ਹੁਣ ਜੇ ਇਸ ਸਥਿਤੀ ਦੀ ਤੁਲਣਾ ਕਰਨੀ ਹੋਵੇ ਤਾਂ ਇਹ ਕਿਹਾ ਜਾਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਨਸ਼ਿਆਂ ਦੇ ਸਾਗਰਾਂ ਵਿਚ ਗਰਕ ਹੋ ਰਿਹਾ ਹੈ। ਪੰਜਾਬ ਵਿਚ ਫੈਲੇ ਕੈਂਸਰ ਵਾਂਗ ਇਹ ਵੀ ਇਕ ਤਰ•ਾਂ ਦਾ ਕੈਂਸਰ ਹੀ ਹੈ ਜਿਹੜਾ ਪੰਜਾਬ ਦੀ ਜਵਾਨੀ ਨੂੰ ਲੱਗਾ ਹੋਇਆ ਹੈ ਜਿਸ ਕਰਕੇ ਪੰਜਾਬ ਦੇ ਨੌਜਵਾਨ ਜਿਨ•ਾਂ ਨੇ ਬੁੱਢੇ ਮਾਂ ਬਾਪ ਦਾ ਆਸਰਾ ਬਣਨਾ ਸੀ ਉਹ ਬੁੱਢੇ ਮਾਂ ਬਾਪ ਨੂੰ ਜੀ ਭਰਕੇ ਤੰਗ ਕਰਨ ਤੋਂ ਬਾਦ ਮਾਂ ਬਾਪ ਦਿਆਂ ਮੋਢਿਆਂ ਉਪਰ ਜਿੰਦਗੀ ਦਾ ਆਖਰੀ ਸਫਰ ਤਹਿ ਕਰ ਰਹੇ ਹਨ। ਹਰ ਰੋਜ਼ ਦੇ ਕਲਾ ਕਲੇਸ਼ ਤੋਂ ਤੰਗ ਆਏ ਮਾਪੇ ਸੁੱਖਣਾ ਸੁੱਖ ਸੁੱਖ ਲਏ ਤੇ ਲਾਡਾਂ ਨਾਲ ਪਾਲੇ ਪੁੱਤਰ ਦੀ ਮੌਤ ਮੰਗਦੇ ਮੈਂ ਆਪ ਦੇਖੇ ਹਨ। ਪੁੱਤਰਾਂ ਨੂੰ ਨਸ਼ਿਆਂ ਵਿਚ ਗਰਕਦੇ ਦੇਖਦਿਆਂ ਮਾਂਵਾਂ ਆਪਣੀ ਕਿਸਮਤ ਨੂੰ ਕੋਸਦੀਆਂ ਹਨ। ਪੰਜਾਬ ਦੀ ਇਸ ਤਬਾਹੀ ਉਪਰ ਬਣੀ ਰਾਹੁਲ ਬੋਸ ਦੀ ਫਿਲਮ ' ਅਨਟੋਲਡ ਸਟੋਰੀ ਆਫ ਪੰਜਾਬ ' ਰਾਹੀ ਇਸ ਦੁਖਾਂਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਅੱਜ ਤੋਂ ਵੀਹ ਸਾਲ ਪਹਿਲਾਂ ਇਹ ਨਸ਼ੇ ਕੇਵਲ ਬਾਡਰ ਏਰੀਏ ਦੇ ਪਿੰਡਾਂ ਤੱਕ ਹੀ ਸੀਮਤ ਸਨ। ਪਰ ਹੁਣ ਮਾਝਾ, ਮਾਲਵਾ, ਦੁਆਬਾ ਸਭ ਇਸ ਦੀ ਮਾਰ ਹੇਠ ਹੋਣ ਕਰਕੇ ਕੋਈ ਵੀ ਭੂਗੋਲਿਕ ਹੱਦਾਂ ਇਸ ਲਈ ਬੇਮਾਇਨੇ ਹੋ ਗਈਆਂ ਹਨ। ਇਸ ਵਰਤਾਰੇ ਦਾ ਸਭ ਤੋਂ ਦੁੱਖ ਦਾਇਕ ਪਹਿਲੂ ਇਹ ਹੈ ਕਿ ਨਸ਼ੇੜੀ ਪੁੱਤਰ ਆਪਣੇ ਮਾਪਿਆਂ ਦਾ ਕਤਲ ਕਰ ਰਹੇ ਹਨ। ਕਿਤੇ ਭੈਣ ਵੱਡੀ ਜਾ ਰਹੀ ਹੈ ਕਿਤੇ ਭਰਜਾਈ ਤੇ ਕਿਤੇ ਭਰਾ। ਇਸ ਨਸ਼ੇ ਨੇ ਸਭ ਕਿਸਮ ਦੇ ਰਿਸ਼ਤੇ ਖਤਮ ਕਰ ਦਿੱਤੇ ਹਨ। ਗੁਟਕੇ ,ਖੈਣੀ ਤੋਂ ਲੈਕੇ ਚਰਚ, ਅਫੀਮ, ਹੀਰੋਇਨ ਤੱਕ ਸਭ ਨਸ਼ਿਆਂ ਦੀ ਵਰਤੋਂ ਕਰਨ  ਵਾਲੇ ਇਹ ਨੌਜਵਾਨ ਜਦੋਂ ਨਸ਼ੇ ਦੀ ਤੋਟ ਵਿਚ ਮਰਦੇ ਜਾਂਦੇ ਹਨ ਤਾਂ ਘਰ ਜਾਂ ਗੁਆਢ ਦੀ ਕਹਿੜੀ ਚੀਜ਼ ਚੁੱਕ ਕੇ ਵੇਚਣੀ ਹੈ ਇਸ ਦੀ ਵੀ ਪਰਵਾਹ ਨਹੀਂ ਕਰਦੇ ਜਦੋਂ ਕੋਈ ਵੀ ਦਾਅ ਨਾ ਲੱਗੇ ਤਾਂ ਮੈਡੀਕਲ ਸਟੋਰ ਤੋਂ ਮਿਲਦੀਆਂ ਨਸ਼ੇ ਦੀਆਂ ਦਵਾਈਆਂ ਨਾਲ ਗੁਜਾਰਾ ਕਰਕੇ ਹੀ ਟਇਮ ਸਾਰਨਾ ਪੈਂਦਾ ਹੈ। ਬਹੁਤ ਸਾਰੀਆਂ ਦਵਾਈਆਂ ਦੀਆਂ ਦੁਕਾਨਾ ਅੱਜ ਕੇਵਲ ਤੇ ਕੇਵਲ ਨਸ਼ੇ ਦਾ ਹੀ ਕਾਰੋਬਾਰ ਕਰਦੀਆਂ ਹਨ।
ਭਾਂਵੇ ਅਖ਼ਬਾਰਾਂ ਵਿਚ ਨਸੇਂ ਨਾਲ ਸੰਬੰਧਿਤ ਖਬਰਾਂ ਪ੍ਰਕਾਸ਼ਤ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਕਦੇ ਕੋਈ ਨਸ਼ੇ ਦਾ ਛੋਟਾ ਮੋਟਾ ਵਿਉਪਰੀ ਫੜਿਆ ਵੀ ਜਾਂਦਾ ਹੈ ਪਰ ਇਹ ਧੰਦਾ ਦਿਨ ਦੁੱਗਣੀ ਰਾਤ ਚੋਗਣੀ ਵਧ ਫੁਲ ਰਿਹਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਧੰਦਾ ਬੇਰੋਕ  ਟੋਕ ਵਧ ਫੁਲ ਰਿਹਾ ਹੈ ਤਾਂ ਵੀ ਗਲਤ ਨਹੀਂ ਹੋਵੇਗਾ। ਜਿਹੜੇ ਲੋਕ ਇਸ ਧੰਦੇ ਨੂੰ ਮੁਨਾਫੇ ਦੇ ਲਈ ਕਰਦੇ ਹਨ। ਉਨ•ਾਂ ਦੀ ਇਹ ਮਜਬੂਰੀ ਹੈ ਕਿ ਉਨ•ਾਂ ਦੇ ਧੰਦੇ ਦੇ ਵਧਣ ਫੁੱਲਣ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਸਰਪ੍ਰਤਸੀ ਉਨ•ਾਂ ਦੇ ਸਿਰ ਉਪਰ ਹੋਵੇ। ਇਸ ਲਈ ਉਨ•ਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਨ•ਾਂ ਕੋਲ ਲਾਲ ਬੱਤੀ ਵਾਲੀ ਕਾਰ ਹੋਵੇ। ਉਨ•ਾਂ ਦੇ ਅੱਗੇ ਪਿੱਛੇ ਪੁਲਿਸ ਦਾ ਪਹਿਰਾ ਹੋਵੇ ਤੇ ਉੁਹ ਬੇਖੋਫ ਪੰਜਾਬ ਦੀਆਂ ਸੜਕ 'ਤੇ ਤੁਰੇ ਫਿਰਨ। ਸਰਕਾਰੀ ਸਰਪਸਤੀ ਦੇ ਹੇਠ ਇਹ ਧੰਦਾ ਚਾਹੁੰਦਿਆਂ ਨਾ ਚਾਹੁੰਦਿਆਂ ਚੱਲ ਰਿਹਾ ਹੈ। ਪੁਲਿਸ ਤੰਤਰ ਨੂੰ ਭਾਂਵੇ ਇਸ ਦੀ ਭਿਣਕ ਹੋਵੇ ਤੇ ਭਾਂਵੇ ਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ''ਚੁੱਪ ਦਾ ਦਾਨ ਬਕਸ਼ੇ।'' ਇਹ ਚੁੱਪ ਦਾ ਦਾਨ ਕੇਵਲ ਪੁਲਿਸ ਹੀ ਨਹੀਂ ਬਕਸ਼ਦੀ ਸਗੋਂ ਸਾਰੀ ਸਾਦਸੰਗਤ ਵੀ ਬਕਸ਼ਦੀ ਹੈ। ਕਦੀ ਕਿਸੇ ਵੀ ਧਾਰਮਿਕ ਸਥਾਨ ਤੇ ਧਾਰਮਿਕ ਆਗੂ ਨੇ ਇਸ ਤਰ•ਾਂ ਦਾ ਨਾ ਬਿਆਨ ਹੀ ਦਿੱਤਾ ਤੇ ਨਾ ਹੀ ਹੁਕਮਨਾਮਾ ਦਿੱਤਾ ਜਿਸ ਨਾਲ ਇਹ ਪਤਾ ਚੱਲੇ ਇਹ ਇਹ ਧਾਰਮਿਕ ਸਥਾਨ ਜਾਂ ਧਾਰਮਿਕ ਆਗੂ ਨਸ਼ਿਆਂ ਦੇ ਵਿਰੁਧ ਹੈ। ਇਨ•ਾਂ ਧਾਰਮਿਕ ਤੇ ਰਾਜਸੀ ਆਗੂਆਂ ਦਾ ਚੁੱਪ ਵੱਟਕੇ ਸਰ ਸਕਦਾ ਹੈ ਪਰ ਪੰਜਾਬ ਦੇ ਅਗਾਂਹ ਵਧੂ ਵਰਗ ਨੂੰ ਇਸ ਖਲਾਫ ਅਵਾਜ ਬੁਲੰਦ ਕਰਨੀ ਹੀ ਪਵੇਗੀ।
ਇਕ ਨਸ਼ੇੜੀ ਪੁੱਤਰ  ਦੀ ਬਦਕਿਸਮਤ ਮਾਂ ਆਪਣੇ ਆਪ ਨੂੰ ਕੋਸਦੀ ਹੈ। ਆਪਣੀ ਕਿਸਮਤ ਤੇ ਪਿੱਛਲੇ ਜਨਮਾਂ ਦੇ ਕਰਮਾਂ ਨਾਲ ਇਸ ਦਰਦਨਾਕ ਪੀੜ ਨੂੰ ਬਰਦਾਸ਼ਤ ਕਰਨ ਲਈ ਕਦੇ ਕਿਸੇ ਧਾਰਮਿਕ ਸਥਾਂਨ ਉਪਰ ਜਾਂਦੀ ਹੈ ਤੇ ਕਦੇ ਕਿਸੇ ਦੂਸਰੇ ਉਪਰ। ਉਸ ਦੀ ਸਮਝ ਵਿਚ ਇਹ ਵਰਤਾਰਾ ਨਹੀਂ ਆ ਰਿਹਾ ਕਿ ਉਹ ਕੀ ਕਰੇ? ਉਸ ਦਾ ਇਕਲੋਤਾ ਪੁੱਤਰ ਇਸ ਸਮਾਜਕ ਬਿਮਾਰੀ ਦੀ ਭੇਟਾ ਚੜ ਰਿਹਾ ਹੈ। ਉਸ ਦਾ ਅੰਤ ਨੇੜੇ ਆ ਰਿਹਾ ਹੈ। ਉਸ ਨੂੰ ਜਾਪਦਾ ਹੈ ਕਿ ਸਾਰੀ ਉਮਰ ਦੀ ਮਿਹਨਤ ਨਾਲ ਕਮਾਈ ਧਨ ਦੌਲਤ ਦਾ ਇਕਲੋਤਾ ਵਾਰਸ ਕੁਝ ਗਿਣਤੀ ਦੇ ਮਹੀਨੇ ਹੀ ਬਾਕੀ ਹੈ ਤੇ ਇਸੇ ਲਈ ਉਹ ਸੋਚਦੀ ਹੈ ਕਿ ਇਸ ਦਾ ਵਿਆਹ ਕਰ ਦੇਵੇ ਤਾਂ ਕਿ ਘਰ ਦਾ ਵਾਰਸ ਇਕ ਸਾਲ ਵਿਚ ਜੰਮ ਪਵੇ। ਜਦੇਂ ਮੈਂ ਇਸ ਲੇਖ ਦੇ ਸਬੰਧ ਵਿਚ ਉਸ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਸੀ ਤਾਂਕਿ ਅਸਲੀਅਤ ਦੇ ਨੇੜੇ ਹੋ ਸਕਾ ਤਾਂ ਮਾਂ ਨੇ ਤਰਲੇ ਲੈਂਦਿਆਂ ਕਿਹਾ ਕਿ ਮੈਂ ਆਖਦੀ ਤਾਂ ਆਪਣੀ ਮਰਜੀ ਨਾਲ ਜਿਸ ਵੀ ਜਾਤ, ਧਰਮ ਦੀ  ਕੁੜੀ ਨਾਲ ਵਿਆਹ ਕਰ ਲੈ ਤਾਂ ਇਹ ਮੰਨਦਾ ਹੀ ਨਹੀਂ। ਉਹ ਮੈਨੂੰ ਆਖਦੀ ਹੈ ਕਿ ਮੈਂ ਉਸ ਦੇ ਪੁੱਤਰ ਨੂੰ ਵਿਆਹ ਲਈ ਮਨਾਵਾਂ। ਉਹ ਕਿਸੇ ਗਰੀਬ ਘਰ ਦੀ ਕੁੜੀ ਨਾਲ ਪੁੱਤਰ ਦਾ ਵਿਆਹ ਕਰਕੇ ਜਾਇਦਾਦ ਦਾ ਵਾਰਸ ਚਾਹੰਦੀ ਹੈ। ਮੈਂ ਉਸ ਦੇ ਨਸ਼ੇੜੀ ਪੁੱਤਰ ਨੂੰ ਬੜੇ ਹੀ ਪਿਆਰ ਨਾਲ ਇਕੱਲਿਆਂ ਕਰਕੇ ਵਿਆਹ ਬਾਰੇ ਗੱਲ ਕਰਦਾ ਹਾਂ, ਤਾਂ ਉਹ ਇਕ ਦਰਦਨਾਕ ਕਹਾਣੀ ਬਿਆਨ ਕਰਦਾ ਹੈ। ਜਿਹੜੀ ਕਹਾਣੀ ਮੈਂ ਉਸ ਬਦਕਿਸਮਤ ਮਾਂ ਨਾਲ ਤਾਂ ਸਾਝੀ ਨਹੀਂ ਸੀ ਕਰ ਸਕਿਆ ਪਰ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਉਸ ਨੇ ਮੈਨੂੰ ਦੱਸਿਆਂ ਕਿ ਉਹ ਹੁਣ ਸਰੀਰਕ ਤੋਰ 'ਤੇ ਵਿਆਹ ਦੇ ਕਾਬਲ ਹੀ ਨਹੀਂ ਰਿਹਾ। ਮੈਨੂੰ ਗੱਲ ਅਗਾਂਹ ਨਾ ਕਰਨ ਦੀ ਸ਼ਰਤ 'ਤੇ ਉਸ ਨੇ ਦਰਦ ਨਾਕ ਕਰਾਣੀ ਬਿਆਨ ਕਰਦਿਆਂ ਕਿਹਾ ਕਿ ਇਹ ਗੱਲ ਮਾਂ ਨਾਲ ਨਾ ਕਰਨਾ ਕਿ ਜਦੋਂ ਮੈਂ ਮਹਿਗੇ ਨਸ਼ੇ ਨਹੀਂ ਸੀ ਕਰ ਸਕਦਾ ਉਦੋਂ ਨਸ਼ੇ ਦੇ ਟੀਕੇ ਲਾਕੇ ਨਸ਼ਾ ਪੂਰਾ ਕਰਦਾ ਹਾਂ। ਜਦੋਂ ਬਾਂਹ ਦੀ ਨਾੜ ਵਿਚ ਟੀਕਾ ਲਾਉਂਦਾ ਹਾਂ ਤਾਂ ਇਹ ਨਾੜ ਫੁੱਲ ਜਾਂਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ। ਮਾਂ ਬਾਂਹ ਦੀ ਮਾਲਸ਼ ਕਰਦੀ ਕਲਪੀ ਰਹਿੰਦੀ ਹੈ ਤੇ ਮੈਨੂੰ ਕੋਸਦੀ ਰਹਿੰਦੀ।  ਇਸ ਲਈ ਕਿ ਮਾਂ ਨੂੰ ਪਤਾ ਨਾ ਲੱਗੇ ਮੈਂ ਟੀਕੇ ਆਪਣੇ ਗੁਪਤ ਅੰਗਾਂ ਦੀਆਂ ਨਾੜਾਂ ਵਿਚ ਲਾਉਂਦਾ ਰਿਹਾ ਹਾਂ। ਉਸ ਦਾ ਵਾਕ ਖਤਮ ਨਹੀਂ ਸੀ ਹੋਇਆ ਕਿ ਉਹ ਫਿਕਰ ਕਰਨ ਲੱਗਾ ਕਿ ਮੈਂ ਉਸ ਦੇ ਮਾਪਿਆਾਂ ਨਾਲ ਇਹ ਗੱਲ ਸਾਂਝੀ ਨਾ ਕਰਾਂ।  ਮੈਂ ਉਸ ਨਾਲ  ਬਚਨ ਨਾ ਤੋੜਨ ਦੀ ਫਿਰ ਕਸਮ ਖਾਦੀ। ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਤੇ ਉਹ ਆਖਣ ਲੱਗਾ। ਮੈਂ ਆਪ ਮਰਨਾ ਨਹੀਂ ਚਾਹੁੰਦਾ ਕਦੇ ਕਦੇ ਜਾਪਦਾ ਕਿ ਮੈਂ ਆਪਣੇ ਮਾਪਿਆ ਨੂੰ ਬਹੁਤ ਤੰਗ ਕਰ ਲਿਆ ਹੈ ਇਕ ਕਰਕੇ ਮੈਂ ਮਰ ਹੀ ਜਾਵਾਂ ਤਾਂ ਚੰਗਾ ਹੈ। ਉਸ ਨੇ ਦੱਸਿਆ ਕਿ ਉਹ ਜਿੰਦਗੀ ਮੌਤ ਦੇ ਵਿਚਾਰ ਲਟਕ ਰਿਹਾ ਹੈ।
ਹੁਣ ਉਹ ਮੇਰੇ ਨਾਲ ਸਾਰੀਆਂ ਹੀ ਗੱਲਾਂ ਕਰ ਰਿਹਾ ਸੀ। ਉਹ ਆਪ ਜਾਣਦਾ ਸੀ ਕਿ ਕਿਹੜੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਜਾਣਵਾਲੀਆਂ ਹਨ। ਉਸ ਨੇ ਕਿਹਾ ਕਿ ਮੈਂ ਬਹੁਤ ਸਾਰੇ ਨਸ਼ਾ ਛਡਵਾਉਣ ਵਾਲੇ ਕੇਂਦਰਾਂ ਵਿਚ ਛੇ ਛੇ ਮਹੀਨੇ ਰਹਿ ਚੁੱਕਾ ਹਾਂ ਪਰ ਉੱਥੇ ਉਹ ਸਾਲੇ ਆਪ ਨਸ਼ਾ ਦਿੰਦੇ ਹਨ। ਵੱਡੇ ਘਰਾਂ ਦੇ ਵਿਗੜੇ ਕਾਕਿਆਂ ਨੂੰ ਸੁਧਾਰਨ ਦੇ ਨਾਮ ਉਪਰ ਉਹ ਕਮਾਈ ਦੀਆਂ ਦੁਕਾਨਾ ਖੋਲੀ ਬੈਠੇ ਹਨ। ਮੈਂ ਵੱਖ ਵੱਖ ਕੇਂਦਰਾਂ ਦੇ ਅਨੁਭਵਾਂ ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਫਲਾਨਾ ਕੇਂਦਰ ਨਸ਼ਾ ਤਾਂ ਨਹੀਂ ਦਿੰਦਾ ਪਰ ਉੱਥੇ ਕੱਟਦੇ ਬਹੁਤ ਨੇ ਸਾਲੇ ਮਾਰੀ ਜਾਂਦੇ ਹਨ। ਉਸ ਕੁੱਟ ਤੋਂ ਤਾਂ ਚੱਗਾ ਹੈ ਕਿ ਬੰਦਾ ਮਰ ਹੀ ਜਾਵੇ। ਉਸ ਨੇ ਮੈਨੂੰ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਨਸ਼ਾਂ ਛਡਾਊ ਕੇਂਦਰਾਂ ਵਿਚ ਲੰਮਾਂ ਸਮਾਂ ਰਹਿਣ ਕਰਕੇ ਉਸ ਦੀ ਪਹਿਚਾਨ ਪੰਜਾਬ ਭਰ ਦੇ ਨਸ਼ੀੜਆਂ ਨਾਲ ਹੋ ਗਈ ਹੈ ਇਕ ਕਰਕੇ ਹੁਣ ਉਸ ਨੂੰ ਸਸਤਾ ਨਸ਼ਾ ਮਿਲ ਜਾਂਦਾ ਹੈ ਤੇ ਲੋੜ ਪੈਣ ਤੇ ਉਧਾਰ ਵੀ ਮਿਲ ਜਾਂਦਾ ਹੈ। ਉਸ ਨੇ ਬੇਝਿਜਕ ਕਿਹਾ ਕਿ ਜੇ ਤੁਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਰੇ ਕੁਝ ਕਰਨਾ ਹੈ ਤਾਂ ਮੈਂ ਇਸ ਵਿਚ ਤੁਹਾਡੀ ਸਭ ਤੋਂ ਵੱਧ ਮਦਦ ਕਰ ਸਕਦਾ ਹਾਂ। ਮੇਰੇ ਪੁੱਛਣ ਤੇ ਉਸ ਨੇ ਬੇਝਿਜਕ ਕਿਹਾ ਮੈਂ ਦੱਸ ਸਕਦਾ ਹਾਂ ਕਿ ਕਿੱਥੋਂ ਕਿੱਥੇ ਕਿਹੜਾ ਕਿਹੜਾ ਨਸ਼ਾ ਕਿਸ ਕੀਮਤ ਉਪਰ ਮਿਲ ਸਕਦਾ ਹੈ। ਜੇ ਉਨ•ਾਂ ਨੂੰ ਫੜਾ ਸਕਦੇ ਹੋ ਤਾਂ ਅੱਗੇ ਤੋਂ ਇਸ ਨਰਕ ਦਾ ਕੰਮ ਖਤਮ ਹੋ ਸਕਦਾ ਹੈ। ਪਰ ਉਨਾਂ ਵੱਡੇ ਲੋਕਾਂ ਵੱਲ ਤੁਸੀ ਮੂੰਹ ਵੀ ਨਹੀਂ ਕਰ ਸਕਦੇ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਸਭ ਤੋਂ ਪਹਿਲੀ ਵਾਰ ਨਸ਼ਾ ਉਸ ਨੇ ਘਰੋਂ ਹੀ ਕੀਤਾ ਸੀ। ਜਦੋਂ ਚੋਣਾ ਦੇ ਦਿਨ ਸਨ ਵੱਖ ਵੱਖ ਕਿਸਮ ਦਾ ਨਸ਼ਾਂ ਵੰਡਣ ਲਈ ਉਨ•ਾਂ ਦੇ  ਘਰ ਵਿਚ ਹੀ ਪਿਆ ਸੀ ਮੈਂ ਸਭ ਦਾ ਸਵਾਦ ਚੱਖਿਆ ਸੀ। ਅਫੀਮ ਡੋਡੇ ਸਰਾਬ ਸਭ ਉਸ ਨੂੰ ਖੁੱਲੇ ਮਿਲ ਗਏ ਸਨ ਜਦੋਂ ਉਹ ਕੇਵਲ ਨੌਵੀ ਜਮਾਤ ਵਿਚ ਹੀ ਪੜਦਾ ਸੀ। ਉਹ ਨਸ਼ੇ ਨੂੰ ਨਫਰਤ ਕਰਦਾ ਹੈ ਪਰ ਨਸ਼ਾ ਛੱਡ ਨਹੀਂ ਸਕਦਾ ਪਰ ਨਸ਼ਾ ਛਡਾਉਣ ਵਾਲੇ ਸਾਰਿਅੰ ਨੂੰ ਵੱਡੀਆਂ ਗਾਲਾਂ ਕੱਢਦਾ ਹੈ ਕਿ ਇਹ ਮੁਨਾਫੇ ਦੀਆਂ ਦੁਕਾਨਾ ਹਨ। ਉਹ ਮੈਨੂੰ ਵੀ ਨਹੀਂ ਬਕਸ਼ਦਾ ਤੇ ਆਖਦਾ ਹੈ ਜਿਵੇਂ ਤਹਾਡੇ ਲਈ ਕੇਵਲ ਇਕ ਲੇਖ ਦਾ ਮਸਾਲਾ। ਮੈਂ ਉਸ ਜਹੀਨ ਬੱਚੇ ਦੇ ਤਿਲ ਤਿਲ ਮਰਨ ਉਪਰ ਕੇਵਲ ਸ਼ਰਮਿੰਦਾ ਹੀ ਹਾਂ ਕੁਝ ਕਰ ਨਹੀਂ ਸਕਦਾ। ਜਿਸ ਦਾ ਬਾਪ ਕਦੇ ਆਪਣੀ ਪਾਰਟੀ ਦੇ ਐਮ.ਐਲ.ਏ ਲਈ ਵੋਟਾਂ ਲੈਣ ਲਈ ਘਰ ਘਰ ਨਸ਼ੇ ਵੰਡਣ ਲਈ ਦਿਨ ਰਾਤ ਇਕ ਕਰ ਰਿਹਾ ਸੀ।

Tuesday 19 March 2013

ਅਨਏਡਿਡ ਕਾਲਜ ਟੀਚਰਜ ਤੇ ਸਰਵਿਸ ਸੀਕਿਉਰਟੀ ਦਾ ਮਸਲਾ

  ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਦੀਆਂ ਪਿਛਾਂ ਖਿੱਚੂ ਕਾਰਗੁਜਾਰੀਆਂ ਕਰਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੰਮਾਂ ਸਮਾਂ ਪੰਜਾਬ ਦੇ ਲੋਕਾਂ ਨੂੰ ਯਾਦ ਰਹੇਗੀ। ਜਿਸ ਦੇ ਕਾਰਜ ਕਾਲ ਦੌਰਾਨ ਇਕ ਨਹੀਂ ਦੋ ਨਹੀਂ ਸਗੋਂ ਅਨੇਕਾਂ ਹੀ ਐਸੇ ਫੈਸਲੇ ਲਏ ਗਏ ਜਿਨ•ਾਂ ਦੀ ਬਦੌਲਤ ਪੰਜਾਬ ਅਗਿਆਨਤਾ ਦੇ ਹਨੇਰੇ ਸਾਗਰਾਂ ਵਿਚ ਗਰਕ ਹੋਣ ਤੋਂ ਬਿਨਾਂ ਹੋਰ ਕੁਝ ਕਰ ਹੀ ਨਹੀਂ ਸਕਦਾ।  ਪ੍ਰਾਇਮਰੀ ਤੋਂ ਲੈਕੇ ਉੱਚ ਸਿੱਖਿਆ ਦੇ ਖੇਤਰ ਵਿਚ ਅਜਿਹੀਆਂ ਕਈ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ ਜਿਨ•ਾਂ ਤੋਂ ਇਹ ਪਤਾ ਚੱਲੇਗਾ ਕਿ ਪਿਛਲੇ ਵਰਿ•ਆਂ ਵਿਚ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਖਿੱਚ ਕੇ ਕਿਨ•ਾਂ ਪਿੱਛੇ ਲੈ ਗਈ। ਜੇ ਅੰਕੜਿਆਂ ਵੱਲ ਝਾਤ ਪਾਈ ਜਾਵੇ ਤਾਂ ਸਿਰ ਸ਼ਰਮ ਨਾਲ ਝੁਕਦਾ ਹੈ ਕਿ ਪੰਜਾਬ ਦੇ ਕੇਵਲ 4% ਪੈਂਡੂ ਬੱਚੇ ਹੀ ਉਚ ਸਿੱਖਿਆ ਪ੍ਰਾਪਤ ਕਰ  ਰਹੇ ਹਨ। 
ਪੰਜਾਬ ਦੀ ਅਕਾਲੀ- ਭਾਜਪਾ ਸਰਕਾਰ ਨੇ 24 ਦਸੰਬਰ 2007 ਨੂੰ ਸਿੱਖਿਆ ਦੇ ਖੇਤਰ ਵਿਚ ਇਕ ਨਵਾਂ ਕਨੂੰਨ ਬਣਾ ਕੇ ਕਾਲਜ ਅਧਿਆਪਕਾਂ ਦੇ ਮਨ•ਾਂ ਵਿਚ ਬੇਚੈਨੀ ਦੇ ਬੀਜ ਬੀਜ ਦਿੱਤੇ ਹਨ। ਇਹ ਕਨੂੰਨ ਮਾਣਯੋਗ ਸਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾ ਦੀਆ ਧੱਜੀਆਂ ਉਡਾਦਾ ਹੋਇਆ ਪੰਜਾਬ ਦੇ ਅਧਿਆਪਕਾਂ 'ਤੇ ਠੋਸਿਆ ਗਿਆ ਹੈ। ਕਰਨਾਟਕਾ ਸਰਕਾਰ ਬਨਾਮ ਟੀ. ਐੱਮ. ਏ.ਪਾਈ ਫ਼ਾਊਂਡੇਸ਼ਨ ਕੇਸ ਦਾ ਫੈਸਲਾ ਸੁਣਾਦਿਆਂ ਮਾਣ ਯੋਗ ਅਦਾਲਤ ਨੇ ਭਾਰਤ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਆਪਣੇ ਸੂਬਿਆਂ ਅੰਦਰ ਹਰ ਪੱਧਰ ਦੇ ਅਧਿਆਪਕਾਂ ਨੂੰ ਸਸਤਾ, ਸਥਾਨਕ ਤੇ ਫੋਰੀ ਇਨਸਾਫ ਦੇਣ ਲਈ ਐਜੂਕੇਸ਼ਨਲ ਟ੍ਰਿਬਿਊਨਲ ਬਣਾਉਣ ਤਾਂ ਕਿ ਕੌਮ ਦਾ ਨਿਰਮਾਣ ਕਰਨ ਵਾਲੇ ਅਧਿਆਪਕਾਂ ਨੂੰ ਅਦਾਲਤਾਂ ਵਿਚ ਲੰਮਾਂ ਸਮਾਂ ਰੁਲਣਾ ਨਾ ਪਵੇ। ਆਪਣੇ ਇਸ ਫ਼ੇਸਲੇ ਵਿਚ ਮਾਣਯੋਗ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਏਡਿਡ ਤੇ ਅਨਏਡਿਡ ਅਧਿਆਪਕ ਇਸ ਟਿ੍ਿਰਬਊਨਲ ਦਾ ਅੰਗ ਹੋਣਗੇ। ਪਰ ਪੰਜਾਬ ਸਰਕਾਰ ਨੇ ਮਾਣਯੋਗ ਸਪਰੀਮਕੋਟ ਦੇ ਹੁਕਮਾਂ ਦੇ ਉਲਟ  ਬੜੀ ਚਲਾਕੀ ਨਾਲ ਸਰਮਾਏਦਾਰ ਧਿਰਾਂ ਲਈ ਬਣਾਏ ਆਪਣੇ ਇਸ ਕਾਨੂੰਨ ਵਿਚ ਅਨਏਡਿਡ ਅਧਿਆਪਕਾਂ ਨੂੰ ਇਸ ਟ੍ਰਬੀਇਉਨਲ ਵਿੱਚੋਂ ਬਾਹਰ ਕੱਢ ਦਿੱਤਾ। 
ਕਾਲਜ ਅਧਿਆਪਕਾਂ ਦਾ ਇਕ ਵਫਦ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ  ਨੂੰ 7 ਜਨਵਰੀ 2008 ਨੂੰ  ਮਿਲਿਆ ਸੀ ਜਿਸ ਵਿਚ ਬਾਦਲ ਸਾਹਿਬ ਨੇ ਮੰਨਿਆ ਸੀ ਕਿ ਕਾਲਜ ਅਧਿਆਪਕਾਂ ਨੂੰ ਹਰ ਹਾਲਤ ਵਿਚ ਇਸ ਦਾ ਬਣਦਾ ਲਾਭ ਮਿਲਣਾ ਚਾਹੀਦਾ ਹੈ ਤੇ ਇਸ ਲਈ ਇਕ ਕਮੇਟੀ ਵੀ ਗਠਤ ਕੀਤੀ ਗਈ ਜਿਸ ਵਿਚ ਪ੍ਰਿਸੀਪਲ ਸੈਕਟਰੀ, ਐਜੂਕੇਸ਼ਨ ਸੈਕਟਰੀ,ਤੇ ਸਿੱਖਿਆ ਮੰਤਰੀ  ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਕਮੇਟੀ ਦੀ ਇਕ ਮੀਟਿੰਗ ਕਾਲਜ ਅਧਿਆਪਕਾਂ ਦੇ ਵਫਦ ਨਾਲ 17 ਜਨਵਰੀ 2008 ਨੂੰ ਹੋਈ ਜਿਸ ਵਿਚ ਸਰਬਮੰਮਤੀ ਨਾਲ ਇਹ ਫ਼ੈਸਲਾ ਹੋਇਆ ਕੇ ਆਰਡੀਨੈਂਸ ਜਾਰੀ ਕਰਕੇ ਅਨਏਡਿਡ ਕਾਲਜ ਅਧਿਆਪਕਾਂ ਨੂੰ ਵੀ ਇਸ ਕਾਨੂੰਨ ਦਾ ਬਣਦਾ ਲਾਭ ਦੇਣ ਨੂੰ ਇਸ ਐਕਟ ਵਿਚ ਲੋੜੀਂਦੀ ਸੋਧ ਕੀਤੀ ਜਾਵੇਗੀ ਜਿਸ ਕਿਸਮ ਦੀ ਸੋਧ ਅਨਏਡਿਡ ਸਕੂਲ ਅਧਿਆਪਕਾਂ ਦੇ ਪ੍ਰਸੰਗ ਵਿਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਪਰ ਸਾਲਾਂ ਦੇ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੀ ਅਫਸਰਸ਼ਾਹੀ ਨੇ ਮਾਣਜੋਗ ਅਦਾਲਤ ਤੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰ ਕੇ ਜਾਣਿਆਂ ਹੈ।
ਅਨਏਡਿਡ ਅਧਿਆਪਕਾਂ ਪਾਸੋਂ ਉਨ•ਾਂ ਦੀ ਸਰਵਿਸ ਸਕਿਊਰਟੀ ਦਾ ਭਣਦਾ ਹੱਕ ਖੋਹ ਲਿਆ ਗਿਆ ਤੇ ਦੂਸਰੇ ਪਾਸੇ ਅਜੇ ਤਕ ਐਜੂਕੇਸ਼ਨਲ ਟ੍ਰਿਬਿਊਨਲ ਜਿਲ•ਾ ਪੱਧਰ 'ਤੇ ਸਥਾਪਤ ਵੀ ਨਹੀਂ ਕੀਤਾ ਗਿਆ। ਇਸ ਮੰਦ ਭਾਗੇ ਤੇ ਗੈਰਜੁੰਮੇਵਾਰ ਫੈਸਲੇ ਨਾਲ ਜਿੱਥੇ ਅਧਿਆਪਕ ਵਰਗ ਵਿਚ ਬੇਚੈਨੀ ਵਧੀ ਉੱਥੇ ਮੈਂੇਨਜਮੈਂਟਾਂ ਦੇ ਹੱਥ ਹੋਰ ਮਜਬੂਤ ਹੋ ਗਏ। ਅੱਜ ਕਾਲਜਾ ਦੀਆਂ ਬਹੁਤੀਆਂ ਮੈਂਨੇਜਮੈਟਾਂ ਜਿੱਥੇ ਮਨ ਮਰਜੀ ਨਾਲ ਵਿਦਿਆਰਥੀਆਂ ਦਾ ਸ਼ੋਸਣ ਕਰ ਰਹੀਆਂ ਹਨ ਉੱਥੇ ਅਧਿਆਪਕਾਂ ਨੂੰ ਵੀ ਉਨ•ਾਂ ਦੇ ਬਣਦੇ ਹੱਕ ਨਹੀਂ ਦੇ ਰਹੀਆ। ਬਾਦਲ ਸਰਕਾਰ ਵਲੋਂ ਬਣਾਏ ਇਸ ਨਵੇਂ ਕਨੂੰਨ ਕਾਰਨ ਉਨ•ਾਂ ਦੀ ਲੁੱਟ ਨੂੰ ਰੋਕਣ ਤੇ ਟੋਕਣ ਵਾਲਾ ਕੋਈ ਨਹੀਂ ਰਹਿ ਗਿਆ।
ਅੱਜ ਜਦੋਂ ਪੰਜਾਬ ਅੰਦਰ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ। ਧੜਾ ਧੜ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ ਰਹੀਆਂ ਹਨ। ਇਸ ਵੇਲੇ ਲੋੜ ਤਾਂ ਅਜਿਹੇ ਕਾਨੂੰਨ ਦੀ ਸੀ ਜਿਹੜਾ  ਅਧਿਆਪਕਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰੇ ਪਰ ਪੰਜਾਬ ਸਰਕਾਰ ਬਿਲਕੁਲ ਉੱਲਟ ਦਿਸ਼ਾ ਵੱਲ ਚੱਲ ਪਈ ਹੈ। ਸਿੱਖਿਆ ਦੇ ਖੇਤਰ ਵਿਚ ਇਹ ਗੈਰਜੁਮੇਵਾਰੀ ਦੀ ਨੀਤੀ ਪੰਜਾਬ ਨੂੰ ਅਨਪੜ•ਤਾ ਦੇ ਹਨੇਰੇ ਸਾਗਰਾਂ ਵੱਲ ਲੈ ਜਾਵੇਗੀ ਜਿਸ ਵਿਚ ਗਰਕ ਹੋਕੇ ਰਹਿ ਜਾਣਗੀਆਂ ਪੰਜਾਬ ਦੀਆਂ ਆਉਣ ਵਾਲੀਆਂ ਪੀੜੀਅ। ਨੋਲਜ ਕਮਿਸ਼ਨ ਦੀਆਂ ਸ਼ਿਫਾਰਸਾਂ ਦੇ ਤਹਿਤ ਪੰਜਾਬ ਸਰਕਾਰ ਇਕ ਨਵਾਂ ਕਨੂੰਨ ਬਣਾਉਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਅੰਦਰ ਡੀਮਡ ਯੂਨੀਵਰਸਿਟੀਆਂ ਸਥਾਪਤ ਹੋਣਗੀਆਂ ਕਾਲਜਾਂ ਨੂੰ ਖੁੱਦ ਮੁਖਤਿਆਰੀ ਦਿੱਤੀ ਜਾਵੇਗੀ ਕੋਈ ਵੀ ਕਾਲਜ ਆਪਣੇ ਆਪ ਵਿਚ ਪੂਰੀ ਯੂਨੀਵਰਸਿਟੀ ਹੋਵੇਗਾ ਉਹ ਵਿਦਿਆਰਥੀਆਂ ਪਾਸੋ ਮਨ ਮਰਜ਼ੀ ਦੀ ਫੀਸ ਲੈਣਗੇ ਅਧਿਆਪਕਾਂ ਨੂੰ ਮਨ ਮਰਜ਼ੀ ਦੀ ਤਨਖਾਹ ਦੇਣਗੇ ਮਨ ਮਰਜ਼ੀ ਦਾ ਸਲੇਬਸ ਪੜ•ਾਇਆ ਜਾਵੇਗਾ ਮਨ ਮਰਜੀ ਦੇ ਇਸ ਦੌਰ ਵਿਚ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਲੋਕਾਂ ਦੀ ਹੁੰਦੀ ਲੁੱਟ ਨੂੰ ਦੇਖੇਗੀ। ਜਿਸ ਤਰ•ਾਂ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚੋ ਆਪਣੇ ਆਪ ਨੂੰ ਬਾਹਰ ਕੱਢ ਰਹੀ ਹੈ ਉਹ ਅਤਿ ਦੀ ਚਿੰਤਾਜਨਕ ਸਥਿਤੀ ਹੈ। ਇਸ ਅੱਤ ਦੀ ਚਿੰਤਾਜਨਕ ਸਥਿਤੀ ਹੁਣ ਉਸ ਵੇਲੇ ਬਿਸਫੋਟਿਕ ਰੂਪ ਧਾਰਨ ਕਰਦੀ ਜਾ ਰਹੀ ਹੈ ਜਦ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਬਹੁਤੀਆਂ ਮੈਂਨਿਜਮੈਂਟਾਂ ਨੇ ਨਾਹ ਕਰ ਦਿੱਤੀ ਹੈ। ਮਾਹਪੁਰ,ਰਾਏਕੋਟ ਵਰਗੇ ਕਾਲਜਾਂ ਵਿਚ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰਨ ਵਾਲੇ ਤਿੰਨ ਅਧਿਆਪਕਾਂ ਨੂੰ ਨੌਕਰੀ ਤੋ ਹੀਂ ਬਰਖਾਸ਼ਤ ਕਰ ਦਿੱਤਾ ਗਿਆ ਹੈ। ਅਧਿਆਪਕਾਂ ਨੂੰ ਵਧੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਂਆਂ ਜਦ ਕਿ ਵਿਦਿਆਰਥੀਆਂ ਪਾਸੋਂ ਵਧੀ ਹੋਈ ਫੀਸ ਲਈ ਜਾ ਰਹੀਂ ਹੈ। ਇਸ ਪ੍ਰਸੰਗ ਵਿਚ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਦੀ ਸੂਚੀ ਵਿਚ ਸਾਮਿਲ ਕਰਨ ਦੇ ਭੇਖੀ ਕਾਨੂੰਨ ਦੀ ਅਸਲੀਅਤ ਨੂੰ ਵੀ ਸਮਝਿਆ ਜਾ ਸਕਦਾ ਹੈ।
ਇਕ ਪਾਸੇ ਬਾਦਲ ਸਰਕਾਰ ਸੰਗਤ ਦਰਸ਼ਣ ਦੇ ਨਾਮ 'ਤੇ ਕਰੋੜਾਂ ਰੁਪਏ ਵੰਡ ਰਹੀਂ ਹੈ ਦੂਸਰੇ ਪਾਸੇ  ਅਧਿਆਪਕਾਂ ਦੀਆਂ ਵਾਜਿਵ ਤੇ ਹੱਕੀ ਮੰਗਾਂ ਬਾਰੇ ਗੱਲ ਕਰਨ ਲਈ ਸਰਕਾਰ ਕੋਲ ਵਕਤ ਹੀ ਨਹੀਂ। ਕੌਮ ਦਾ ਨਿਰਮਾਣ ਕਰਨ ਵਾਲੀ ਜਮਾਤ ਨੂੰ ਅੱਜ ਧਰਨੇ ਦੇਣੇ ਪੈ ਰਹੇ ਹਨ। ਥਾਂ ਥਾਂ ਮੁਜਾਹਰੇ ਕਰਨੇ ਪੈ ਰਹੇ ਹਨ। ਕੌਮ ਦੇ ਨਿਰਮਾਤਾ ਅੱਜ ਸ਼ੜਕਾਂ ਤੇ ਪੁਲਿਸ ਦੀਆਂ ਡਾਂਗਾਂ ਨਾਲ ਨਵਾਜੇ ਜਾ ਰਹੇ ਹਨ। ਜਿਸ ਸੂਬੇ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਤੋਂ ਲੈਕੇ ਯੂਨੀਵਸਿਟੀ ਦੇ ਪਰਾ ਅਧਿਆਪਕ ਤਕ ਅੱਜ ਬੇਚੈਨ ਹਨ ਉਸ ਸੂਬੇ ਦੇ ਭਵਿਖ ਬਾਰੇ ਅਸਾਨ ਹੀ ਅਨੁਮਾਨ ਲਾਇਆ ਜਾਂ ਸਕਦਾ ਹੈ ਕਿ ਉਹ ਕਿਸ ਤਰਾਂ ਦਾ ਹੋਵੇਗਾ ਅਧਿਆਪਕਾਂ ਦੀ ਬੇਚੈਨੀ ਉਦੋ ਹੋਰ ਵੀ ਵਧ ਜਾਂਦੀ ਹੈ ਜਦ ਕਦੀ ਪੰਜਾਬ ਵੱਲ ਦੇਖਣ ਵਾਲੀਆਂ ਸਾਡੀਆਂ ਗੁਆਢੀ ਸਟੇਟਾਂ ਸਿੱਖਿਆ ਸੰਬੰਧੀ ਅਗਾਹਵਧੂ ਪਰੋਗਰਾਮ ਲੈਕੇ ਚਲ ਰਹੀਆਂ ਜਿਹੜੀਆਂ ਕਦੇ ਪੰਜਾਬ ਤੋਂ ਮਾਰਗ ਦਰਸ਼ਣ ਲਿਆ ਕਰਦੀਆਂ ਸਨ। ਜਦ ਕਿ ਪੰਜਾਬ ਸਿੱਖਿਆ  ਦੇ ਖੇਤਰ ਵਿਚ ਉੜੀਸਾ ਤੇ ਬਿਹਾਰ ਵਰਗਿਆਂ ਸੂਬਿਆਂ ਵਿਚ ਗਿਣਿਆਂ ਜਾਣ ਲੱਗ ਪਿਆ ਹੈ।੍ਰ੍ਰ੍ਰ
ਡਾ. ਤੇਜਿੰਦਰ ਵਿਰਲੀ ( 9464797400)

Monday 18 March 2013

ਵਿਸ਼ਵੀਕਰਨ ਦੇ ਦੌਰ ਵਿਚ ਭੋਜਨ ਦੀ ਵਧਦੀ ਹੋਈ ਸਮੱਸਿਆ

                                                                  ਡਾ. ਤੇਜਿੰਦਰ ਵਿਰਲੀ (9464797400)
ਅੱਜ ਆਮ ਆਦਮੀ ਦਾ ਜੀਉਣਾ ਮੁਸ਼ਕਲ ਹੋ ਰਿਹਾ ਹੈ। ਮਹਿਗਾਈ, ਭੁੱਖ ਮਰੀ, ਗ਼ਰੀਬੀ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਨੇ ਮਿਲ ਕੇ ਭਾਰਤ ਵਰਗੇ ਵਿਸ਼ਾਲ ਦੇਸ਼ ਉਪਰ ਪੂਰੀ ਤਰ•ਾਂ ਨਾਲ ਕਬਜਾ ਕੀਤਾ ਹੋਇਆ ਹੈ। ਅਮੀਰ ਗ਼ਰੀਬ ਦਾ ਪਾੜਾ ਹੈਰਾਨੀ ਜਨਕ ਹੱਦ ਤੱਕ ਵੱਧ ਗਿਆ ਹੈ। ਅੱਜ ਦੇਸ਼ ਦੀ ਆਬਾਦੀ ਨੂੰ ਦੋ ਵਰਗਾਂ ਵਿਚ ਬੜੀ ਹੀ ਆਸਾਨੀ ਨਾਲ ਵੰਡਿਆ ਜਾ ਸਕਦਾ ਹੈ। ਇਕ ਉਹ ਹਨ ਜਿਨ•ਾਂ ਨੂੰ ਭਰ ਪੇਟ ਖਾਣ ਨੂੰ ਨਹੀਂ ਮਿਲ ਰਿਹਾ ਦੂਸਰੇ ਉਹ ਹਨ ਜਿਨ•ਾਂ ਦੀਆਂ ਦੌਲਤਾਂ ਦੇ ਅੰਬਾਰ ਵਿਦੇਸ਼ਾਂ ਦੀਆਂ ਬੈਂਕਾਂ ਵਿਚ ਵੀ ਲੱਗਦੇ ਜਾ ਰਹੇ ਹਨ। ਘਟ ਰਹੇ ਰੁਜ਼ਗਾਰ ਦੇ ਮੌਕਿਆਂ ਤੇ ਵੱਧ ਰਹੇ ਖਰਚਿਆਂ ਨੇ ਅੱਜ ਮੱਧ ਵਰਗੀ ਲੋਕਾਂ ਦਾ ਜੀਉਣਾ ਵੀ ਦੁੱਬਰ ਕਰ ਦਿੱਤਾ ਹੈ। ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਤਾਂ ਪਹਿਲਾਂ ਹੀ ਨਰਕ ਵਰਗੀ ਜ਼ਿੰਦਗੀ ਜੀਉਣ ਲਈ ਮਜਬੂਰ ਸੀ ਵਿਸ਼ਵੀਕਰਨ ਦੀਆਂ ਨੀਤੀਆਂ ਨੇ ਲੋਕਾਂ ਦਾ ਹੋਰ ਵੀ ਕਚੂਮਰ ਕੱਢ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਜਦੋਂ ਅਸੀਂ ਭਾਰਤ ਦੇ ਹਾਕਮਾਂ ਵੱਲੋਂ ਦਿੱਤੇ ਗਏ ਬਿਆਨਾਂ ਦੀ ਅਸਲੀਅਤ ਦਾ ਮੁਲਾਂਕਣ ਕਰਦੇ ਹਾਂ ਸਥਿਤੀ ਦਾ ਅੱਧਾ ਪੱਖ ਸਮਝ ਵਿਚ ਆਉਂਦਾ ਹੈ।  ਵਿਸ਼ਵੀਕਰਨ ਦੇ ਲੁਭਾਵਨੇ ਸੁਪਨਿਆਂ ਦੀ ਅਸਲੀਅਤ ਨੂੰ ਭੁੱਖ ਮਰੀ ਦੇ ਸਵਾਲ ਰਾਹੀਂ ਵੀ ਸਮਝਿਆ ਜਾ ਸਕਦਾ ਹੈ। ਸਮਾਜਵਾਦੀ ਰੂਸ ਦੇ ਢਹਿ ਢੇਰੀ ਹੋ ਜਾਣ ਦੇ ਨਾਲ ਅਮਰੀਕਾ ਸੰਸਾਰ ਦੀ ਇੱਕੋ ਇਕ ਸ਼ਕਤੀ ਬਣ ਕੇ ਰਹਿ ਗਿਆ ਜਿਸ ਨਾਲ ਉਸ ਦੀਆਂ ਨਵ ਸਾਮਰਾਜਵਾਦੀ ਨੀਤੀਆਂ ਨੂੰ ਚਨੌਤੀ ਦੇਣ ਵਾਲਾ ਕੋਈ ਨਹੀਂ ਰਹਿ ਗਿਆ ਜਿਸ ਦੇ ਸਿੱਟੇ ਵਜੋਂ ਉਹ ਆਪਣੀਆਂ ਨੀਤੀਆਂ ਨੂੰ ਧੌਂਸ ਦੇ ਨਾਲ ਲਾਗੂ ਕਰਵਾਉਣ ਤੋਂ ਵੀ ਨਹੀਂ ਝਿਜਕਦਾ। ਵਿਸ਼ਵੀਕਰਨ ਦੀਆਂ ਨੀਤੀਆਂ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਲੋਕਾਂ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਹੈ। ਅੱਜ ਸਰਕਾਰੀ ਅੰਕੜਿਆਂ ਦੇ ਅਨੁਸਾਰ 40% ਆਬਾਦੀ ਕੇਵਲ 15 ਰੁਪਏ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹੈ। 70% ਆਬਾਦੀ 20 ਰੁਪਏ ਤੋਂ ਵੀ ਘੱਟ ਵਿਚ ਗੁਜ਼ਾਰਾ ਕਰ ਰਹੀਂ ਹੈ। ਰਾਸ਼ਟਰੀ ਨਮੂਨਾ ਸਰਵੇਖਣ ਦੇ ਅਨੁਸਾਰ 1993- 94 ਵਿਚ ਬੇਰੁਜ਼ਗਾਰਾਂ ਦੀ ਗਿਣਤੀ 2 ਕਰੋੜ ਸੀ ਜਿਹੜੀ 2004-5 ਵਿਚ ਵੱਧ ਕੇ 3.5 ਕਰੋੜ ਹੋ ਗਈ ਹੈ। ਅਸੀਂ ਜਿਉ ਜਿਉ ਵਿਸ਼ਵੀਕਰਨ ਦੀਆਂ ਨੀਤੀਆਂ ਵੱਲ ਵਧ ਰਹੇ ਹਾਂ ਤਿਉ ਤਿਉ ਪ੍ਰਤੀ ਵਿਅਕਤੀ ਭੋਜਨ ਉਪਲਬਦਤਾ ਵੀ ਘਟਦੀ ਦਾ ਰਹੀ ਹੈ। 1991 ਵਿਚ ਪਤੀ ਵਿਅਕਤੀ 510 ਗ੍ਰਾਮ ਭੋਜਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਪਲਬਦ ਹੁੰਦਾ ਸੀ ਉਹ 2007 ਤੱਕ ਘਟ ਕੇ 443 ਗ੍ਰਾਮ ਹੀ ਰਹਿ ਗਿਆ ਹੈ। ਨੀਊਟੀਸ਼ਨ ਇਨਟੇਕ ਇਨ ਇੰਡੀਆ ਦੇ ਅਨੁਸਾਰ 2004-5 ਵਿਚ ਪੇਂਡੂ ਖੇਤਰਾਂ ਵਿਚ ਕੈਲਰੀ ਉਪਭੋਗ 1983 ਦੇ ਮੁਕਾਬਲੇ ਹੈਰਾਨੀ ਜਨਕ ਹੱਦ ਤੱਕ ਘਟਿਆ ਹੈ। 1983 ਵਿਚ 2221 ਕੈਲੋਰੀ ਤੋਂ  ਘੱਟ ਕੇ 2004 ਵਿਚ 2047 ਕੈਲੇਰੀ ਹੀ ਰਹਿ ਗਿਆ ਸੀ। ਰਾਸ਼ਟਰੀ ਪਰਿਵਾਰ ਸਰਵੇਖਣ ਦੇ ਹਿਸਾਬ ਦੇ ਨਾਲ ਦੇਸ਼ ਦੇ 50% ਲੋਕ  ਕੁਪੋਸ਼ਣ ਦੇ ਸ਼ਿਕਾਰ ਹਨ।
 ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਸਰਕਾਰ ਦੁਆਰਾ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਤਹਿਤ ਲਏ ਗਏ ਆਯਾਤ, ਨਿਰਯਾਤ ਦੇ ਫੈਸਲਿਆਂ ਨੂੰ ਵੀ ਸਮਝਿਆ ਜਾਵੇ। ਅੱਜ ਜਦੋਂ ਭਾਰਤ ਦੀ ਅੱਧ ਤੋਂ ਵੱਧ ਆਬਾਦੀ ਭੁੱਖੀ ਸੌਣ ਲਈ ਮਜਬੂਰ ਹੈ ਉਸ ਵਕਤ ਅਸੀਂ ਖਲ ਅਤੇ ਪਸ਼ੂਆਂ ਦਾ ਹੋਰ  ਚਾਰਾ ਯੂਰਪ ਤੇ ਅਮਰੀਕਾ ਦੇ ਵੱਖ ਵੱਖ ਦੇਸ਼ਾਂ ਨੂੰ ਭੇਜ ਰਹੇ ਹਾਂ ਪਿਛਲੇ ਸਾਲਾਂ ਵਿਚ 10,000 ਕਰੋੜ ਦਾ ਪਸ਼ੂ ਚਾਰਾ ਵਿਦੇਸ਼ਾਂ ਨੂੰ ਭੇਜਿਆ ਗਿਆ ਤਾਂ ਕਿ ਉਨ•ਾਂ ਅਮੀਰ ਦੇਸ਼ਾਂ ਵਿਚ ਦੁੱਧ ਦਾ ਉਤਪਾਦਨ ਵਧੇ। ਇਸੇ ਤਰ•ਾਂ ਹੀ ਸ਼ਾਡੇ ਦੇਸ਼ ਨੇ 10, 000 ਕਰੋੜ ਤੋਂ ਵੱਧ ਦੀ ਬਾਸਮਤੀ ਦਾ ਨਿਰਯਾਤ ਕੀਤਾ। 25 ਹਜਾਰ ਕਰੋੜ ਤੋਂ ਵੱਧ ਦਾ ਫਲਾਂ, ਸਬਜ਼ੀਆਂ, ਮੱਛੀ ਤੇ ਮੇਵਿਆਂ ਦਾ ਨਿਰਯਾਤ ਕੀਤਾ। ਇਸ ਨੀਤੀ ਦੇ ਨਾਲ ਦੁਨੀਆਂ ਭਰ ਦੇ ਅਮੀਰ ਦੇਸ਼ ਭਾਰਤ ਦੇ ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੀ ਐਸ਼ ਕਰਨ। ਇਸ ਨਾਲ  ਭਾਰਤ ਵਿਚ ਖਾਣ ਵਾਲੀਆਂ ਵਸਤਾਂ ਦੀ ਘਾਟ ਹੋ ਰਹੀਂ ਹੈ ਜਦਕਿ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਦੇ ਲੋਕਾਂ ਨੂੰ ਇਹ ਸਭ ਸਸਤੇ ਭਾਅ ਤੇ ਮਿਲ ਰਹੀਆਂ ਹਨ।
                   ਦੇਸ਼ ਦੀਆਂ ਹਾਕਮ ਧਿਰਾਂ ਭਾਂਵੇਂ ਕਿਸੇ ਵੀ ਰੂਪ ਵਿਚ ਵਿਸ਼ਵੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਹਤੈਸ਼ੀ ਬਣਾ ਕੇ ਪੇਸ਼ ਕਰਨ ਪਰ ਤੋੜ ਮਰੋੜ ਕੇ ਪੇਸ਼ ਕੀਤੇ ਤੱਥ ਇਸ ਦੀ ਅਸਲੀਅਤ ਨੂੰ ਲੁਕਾ ਨਹੀਂ ਸਕਦੇ। ਜਿਨ•ਾਂ ਜਿਨ•ਾਂ ਦੇਸ਼ਾਂ ਵਿਚ ਇਹ ਸਾਮਰਾਜਵਾਦੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਉਨ•ਾਂ ਦੇਸ਼ਾਂ ਅੰਦਰ ਬੇਰੁਜ਼ਗਾਰੀ, ਭੁੱਖਮਰੀ, ਮਹਿਗਾਈ ਆਦਿ ਦੀਆਂ ਸਮੱਸਿਆਂ ਸਮੇਂ ਸਮੇਂ ਤੇ ਵਿਕਰਾਲ ਰੂਪ ਧਾਰਦੀਆਂ ਰਹੀਆਂ ਹਨ। ਜਿਨ•ਾਂ ਦੇਸ਼ਾਂ ਨੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਸਾਡੇ ਤੋਂ ਇਕ ਦਹਾਕਾ ਪਹਿਲਾਂ ਲਾਗੂ ਕੀਤਾ ਸੀ ਉੱਥੇ ਭੁੱਖ ਦਾ ਮਸਲਾਂ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਰਵਾਡਾ ਵਰਗੇ ਦੇਸ਼ਾਂ ਵਿਚ ਕਾਲ ਪੈਣ ਦੀ ਸਥਿਤੀ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਕਰਨ ਤੋਂ ਬਾਅਦ ਹੀ ਬਣੀ ਸੀ।  ਇਥੋਪੀਆ, ਸੋਮਾਲੀਆ, ਕੀਨੀਆ ਆਦ ਦੇਸ਼ਾਂ ਵਿਚ ਭੋਜਨ ਦੀ ਸਮੱਸਿਆ ਵੱਡੇ ਰੂਪ ਵਿਚ ਸਾਹਮਣੇ ਆਈ ਹੈ। ਲੈਟਿਨ ਅਮਰੀਕਾ ਦੇ ਦੇਸ਼ ਵੀ ਇਸ ਸਮੱਸਿਆ ਨਾਲ ਬੁਰੀ ਤਰ•ਾਂ ਨਾਲ ਜੂਝ ਰਹੇ ਹਨ। ਬਹੁਤ ਸਾਰੇ ਲੈਟਿਨ ਆਮਰੀਕਾ ਦੇ ਦੇਸ਼ਾਂ ਦੀ ਅਰਥ ਵਿਵਸਥਾ ਵਿਸ਼ਵੀਕਰਨ ਦੀਆਂ ਨਵ ਉਦਾਰਵਾਦੀ ਨੀਤੀਆਂ ਨੇ ਬਹੁਤ ਹੀ ਬੁਰੀ ਤਰ•ਾਂ ਨਾਲ ਪਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦੀਆਂ ਸਾਮਰਾਜਵਾਦੀ ਨੀਤੀਆਂ ਨੇ ਉਨ•ਾਂ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਬੁਰੀ ਤਰ•ਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਭਾਰਤ ਤੇ ਇਸ ਦੇ ਗੁਆਢੀ ਦੇਸ਼ ਪਾਕਿਸਤਾਨ, ਬੰਗਲਾਦੇਸ਼ ਆਦ ਭੁੱਖਮਰੀ ਦੀ ਸਥਿਤੀ ਵੱਲ ਵੱਧ ਰਹੇ ਹਨ। ਕੰਮ ਦੇ ਮੌਕੇ ਘਟ ਰਹੇ ਹਨ। ਮਹਿੰਗਾਈ ਵਧ ਗਈ ਹੈ ਪੇਟ ਭਰਨ ਵਾਸਤੇ ਔਰਤਾਂ ਨੂੰ ਜਿਸਮ ਵੇਚਣਾ ਪੈ ਰਿਹਾ ਹੈ। ਜੇ ਅਸੀਂ ਅੰਕੜਿਆਂ ਦਾ ਸਾਲਾਨਾਂ ਨਰੀਖਣ ਕਰੀਏ ਤਾਂ ਪਤਾ ਲੱਗਦਾ ਹੈ ਕਿ 1991 ਵਿਚ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਭਾਗੀਦਾਰ ਬਣਨ ਤੋਂ ਬਾਅਦ ਸਾਡੇ ਦੇਸ਼ ਦੀ ਹਾਲਤ ਭੋਜਨ ਦੀ ਦ੍ਿਰਸ਼ਟੀ ਤੋਂ ਬਦ ਤੋਂ ਬਦਤਰ ਵੱਲ ਵੱਧ ਰਹੀਂ ਹੈ ਪਰ ਦੇਸ਼ ਦੇ ਹਾਕਮ ਉਹ ਭਾਂਵੇ ਕਾਂਗਰਸ ਪਾਰਟੀ ਦੇ ਹੋਣ ਭਾਂਵੇ ਬੀਜੇਪੀ ਦੇ ਉਹ ਭਾਰਤੀ ਸਮਾਜ ਦੀਆਂ ਸਥਿਤੀਆਂ ਨੂੰ ਅਣਡਿੱਠ ਕਰਕੇ 2020 ਤੱਕ ਦੇ ਰੰਗੀਨ ਸੁਪਨੇ ਦਿਖਾ ਰਹੇ ਹਨ ਭਾਂਵੇ ਉਨ•ਾਂ ਸੁਪਨਿਆਂ ਦੀ ਅਸਲੀਅਤ ਦਾ ਕੋਈ ਸਿਰ ਪੈਰ ਨਹੀਂ ਹੈ। ਪਰ ਭੋਲੇ ਲੋਕਾਂ ਨੂੰ ਇਸ ਭਰਮ ਜਾਲ ਵਿਚ ਬੜੀ ਹੀ ਆਸਾਨੀ ਦੇ ਨਾਲ ਫਸਾਇਆ ਜਾ ਰਿਹਾ ਹੈ। ਜਦਕਿ ਅਸਲੀਅਤ ਇਹ ਹੈ ਕਿ ਹਰ ਸਾਲ ਵੀਹ ਲੱਖ ਲੋਕ ਵਿਸ਼ਵੀਕਰਨ ਦੀਆਂ ਨਵ ਸਾਮਰਾਜਵਾਦੀ ਨੀਤੀਆਂ ਕਰਕੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ ਅਤੇ ਨਵੀਆਂ ਨਵੀਆਂ ਬਿਮਾਰੀਆਂ ਦੀ ਜਕੜ ਵਿਚ ਜਕੜਦੇ ਜਾ ਰਹੇ ਹਨ। ਦੁਨੀਆਂ ਦੇ 42% ਕੁਪੋਸ਼ਣ ਦੇ ਸ਼ਿਕਾਰ ਬੱਚੇ ਭਾਰਤ ਦੇ ਵਾਸੀ ਹਨ। ਇਨ•ਾਂ ਵਿੱਚੋਂ 30% ਬੱਚੇ ਜਨਮ ਦੇ ਸਮੇਂ ਤੋਂ ਹੀ ਘਟ ਵਜਨ ਦੇ ਹੁੰਦੇ ਹਨ ਕਿਉਂਕਿ ਉਨ•ਾਂ ਦੀਆਂ ਮਾਂਵਾਂ ਵੀ ਕੁਪੋਸ਼ਣ ਦੀਆਂ ਸ਼ਿਕਾਰ ਹੁੰਦੀਆਂ। ਭਾਰਤ ਦੀਆਂ 80% ਔਰਤਾਂ ਕੁਪੋਸ਼ਣ ਦੀਆਂ ਸ਼ਿਕਾਰ ਹਨ। ਵਿਸ਼ੀਕਰਨ ਦੀਆਂ ਨੀਤੀਆਂ 'ਤੇ ਤੁਰਨ ਤੋਂ ਬਾਅਦ ਇਸ ਮੰਦ ਭਾਗੇ ਵਰਤਾਰੇ ਵਿਚ ਹੈਰਾਨੀ ਜਨਕ ਵਾਧਾ ਹੋਇਆ ਹੈ। ਅੱਜ ਭਾਰਤ ਦਾ ਨਾਮ ਭੁੱਖਮਰੀ ਦੀ ਦਸ਼੍ਰਿਟੀ ਤੋਂ ਸਭ ਤੋਂ ਬਦਤਰ ਦੇਸ਼ਾਂ ਦੀ ਸੂਚੀ ਵਿੱਚੋਂ 66 ਵੇਂ ਨੰਬਰ ਤੇ ਹੈ। ਇਸ ਦਰਿਸ਼ਟੀ ਤੋਂ ਮੰਗੋਲੀਆ, ਮਿਆਂਮਾਰ, ਸ਼੍ਰੀਲੰਕਾ, ਕੀਨੀਆਂ ਸੁਡਾਨ ਤੇ ਪਾਕਿਸਤਾਨ ਦੀ ਹਾਲਤ ਵੀ ਸਾਡੇ ਨਾਲੋਂ ਚੰਗੀ ਹੈ।
  ਵਿਸ਼ਵੀਕਰਨ ਦੇ ਲੁਭਾਵਨੇ ਨਾਹਰਿਆਂ ਤੇ ਲਲਚਾਵਣੇ ਲਾਰਿਆਂ ਦੀ ਪੋਲ ਖੋਲਣ ਲਈ ਭੋਜਨ ਦੀਆਂ ਹਾਲਤਾਂ ਦਾ ਅਧਿਐਨ ਕਰ ਲੈਣਾ ਹੀ ਕਾਫੀ ਹੈ। ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਵੀ ਵੱਡੀ ਗਿਣਤੀ ਵਿਚ ਭਾਰਤ ਦੇ ਕਿਰਤੀ ਵਰਗ ਨੂੰ ਭੁੱਖਿਆ ਹੀ ਸੋਣਾ ਪੈ ਰਿਹਾ ਹੈ। ਦਿਨ ਰਾਤ ਦੀ ਮਿਹਨਤ ਤੋਂ ਬਾਅਦ ਮਿਲਣ ਵਾਲੀ ਮਜਦੂਰੀ ਉਨ•ਾਂ ਦੇ ਪੇਟ ਭਰਨ ਲਈ ਵੀ ਕਾਫੀ ਨਹੀਂ। ਜ਼ਿੰਦਗੀ ਦੀਆਂ ਬਾਕੀ ਲੋੜਾਂ ਉਨ•ਾਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਸੁਪਨਾ ਹੈ। ਭੁੱਖੇ ਲੋਕਾਂ ਦੇ ਲਈ ਰੋਟੀਦਾ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਸਗੋਂ ਇਸ ਸਥਿਤੀ ਨੂੰ ਇਸ ਤਰ•ਾਂ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਇਹ ਸਥਿਤੀ ਬੇ ਇਲਾਜ ਹੈ ਇਸ ਦਾ ਨਾ ਕੋਈ ਹੱਲ ਹੈ । ਗੁਦਾਮਾਂ ਵਿਚ ਸੜਦਾ ਆਨਾਜ ਭੁੱਖੇ ਲੋਕਾਂ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਨਹੀਂ ਵੰਡਿਆ ਜਾ ਸਕਦਾ। ਗਰੀਬਾਂ ਨੂੰ ਮਿਲਦੀਆਂ ਸੁਖ ਸਹੂਲਤਾਂ ਸਬਸਿਡੀ ਆਖਕੇ ਬੰਦ ਕੀਤੀਆਂ ਜਾ ਰਹੀਂਆਂ ਹਨ ਕਿਉਕਿ ਵਿਸ਼ਵੀਕਰਨ ਇਸ ਤਰ•ਾਂ ਦੀ ਸਬਸਿਡੀ ਦੀ ਆਗਿਆ ਹੀ ਨਹੀਂ ਦਿੰਦਾ। ਜਦ ਕਿ ਵੱਡੇ ਵੱਡੇ ਸਰਮਾਏਦਾਰਾਂ ਨੂੰ ਵੱਡੀਆਂ ਟੈਕਸ ਛੋਟਾਂ ਦਿੱਤੀਆਂ ਜਾ ਰਹੀਂਆਂ ਹਨ।
  ਭੁੱਖੇ ਲੋਕ ਪ੍ਰਕਿਤੀ ਦਾ ਵਰਤਾਰਾ ਨਹੀਂ ਹੈ ਇਹ ਸਮਾਜਿਕ ਵਰਤਾਰਾ ਹੈ। ਜਿਸ ਨੂੰ ਸਮਝਿਆ ਜਾ ਸਕਦਾ ਹੈ ਜਿਸ ਦਾ ਕੋਈ ਨਾ ਕੋਈ ਹੱਲ ਕੀਤਾ ਜਾ ਸਕਦਾ ਹੈ। ਪਰ ਸਾਡੀਆਂ ਸਰਕਾਰਾਂ ਇਸ ਵਧ ਰਹੇ ਵਰਤਾਰੇ ਨੂੰ ਇਸ ਕਰਕੇ ਚਿੰਤਾਜਨਕ ਸਮਝਦੀਆਂ ਹਨ ਕਿ ਭੱਖੇ ਲੋਕ ਦੇਸ਼ ਵਿਚ ਆਸ਼ਾਂਤੀ ਪੈਦਾ ਕਰ ਸਕਦੇ ਹਨ। ਭੱਖੇ ਲੋਕ ਇਨਕਲਾਬੀ ਧਿਰਾਂ ਦੀ ਹਮਾਇਤ 'ਤੇ ਖੜ ਸਕਦੇ ਹਨ। ਕਿਉਂਕਿ ਸਰਕਾਰ ਨੂੰ ਸਥਿਤੀ ਦੀ ਗੰਭੀਰਤਾ ਦਾ ਪੂਰਾ ਗਿਆਨ ਹੈ ਇਸ ਕਰਕੇ ਉਹ ਇਸ ਦਾ ਜੋ ਹੱਲ ਸੋਚ ਰਹੀਂ ਹੈ ਉਹ ਵੀ ਸਾਮਰਾਜੀ ਧਿਰਾਂ ਦਾ ਸੁਝਾਇਆ ਹੋਇਆ ਹੀ ਹੈ। ਇਹ ਲੋਕ ਕਿਸੇ ਵੱਡੇ ਲੋਕ ਅੰਦੋਲਨ ਵਿਚ ਲਾਮਬੰਦ ਨਾ ਹੋ ਜਾਣ ਉਸ ਲਈ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ। ਫੌਜ ਤੇ ਪੁਲਿਸ ਦੀਆਂ ਭਰਤੀਆਂ ਕੀਤੀਆਂ ਜਾ ਰਹੀਂਆਂ ਹਨ ਕਿ ਸੰਭਾਵੀ ਲੋਕ ਅੰਦੋਲਨ ਕੁਚਲਿਆ ਜਾ ਸਕੇ। ਗਰੀਬੀ ਨੂੰ ਖਤਮ ਕਰਨ ਦੇ ਨਾਮ ਤੇ ਵੱਡੀਆਂ ਕਰ ਛੋਟਾਂ ਬੁਹ ਰਾਸ਼ਟਰੀ ਕੰਪਣੀਆਂ ਨੂੰ ਦਿੱਤੀਆਂ ਜਾ ਰਹੀਂਆਂ ਹਨ।
  ਜਦੋਂ ਅਸੀਂ ਇਸ ਦਰਿਸ਼ਟੀ ਤੋਂ ਦੇਖਦੇ ਹਾਂ ਕਿ ਸਸਤੇ ਰਾਸ਼ਨ ਦੀਆਂ ਦੁਕਾਨਾ ਕਿਉਂ ਬੰਦ ਕਰ ਦਿੱਤੀਆਂ ਗਈਆਂ ਤਾਂ ਜਵਾਬ ਮਿਲਦਾ ਹੈ ਕਿ ਗੈਟ ਸਮਝੋਤੇ ਦੇ ਮੁਤਾਬਕ ਹਰ ਕਿਸ ਦੀ ਸਬਸਿਡੀ ਬੰਦ ਕਰਕੇ ਜੀਰੋ ਕਰਨੀ ਹੈ। ਬਾਕੀ ਦੇਸ਼ਾਂ ਵਾਂਗ ਭਾਰਤ ਅੰਦਰ ਵੀ ਲੋਕ ਕਲਿਆਣ ਦੇ ਕੰਮਾਂ ਨੂੰ ਹੋਲੀ ਹੋਲੀ ਕਰਕੇ ਰੋਕਿਆ ਜਾ ਰਿਹਾ ਹੈ ਜਿਸ ਦੀ ਭੇਟਾ ਗ਼ਰੀਬੀ ਰੇਖਾ ਤੇ ਰਹਿੰਦੇ ਲੋਕ ਸਭ ਤੋਂ ਪਹਿਲਾਂ ਬਣਨੇ ਸਨ ਉਹ ਬਣ ਗਏ ਇਹੋ ਹੀ ਕਾਰਨ ਹੈ ਕਿ ਅੱਜ ਭੁੱਖ ਨਾਲ ਮਰਨ ਦੀਆਂ ਖ਼ਬਰਾਂ ਪੜਨ ਨੂੰ ਮਿਲ ਰਹੀਂਆਂ ਹਨ। ਕਦੇ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਸੈਂਕੜੇ ਕਾਮੇ ਭੁੱਖ ਨਾਲ ਮਰ ਰਹੇ ਹਨ ਕਦੇ ਖਾਨਾਂ ਵਿਚ ਮਜਦੂਰੀ ਕਰਦੇ ਕਾਮੇ ਭੁੱਖ ਨਾਲ ਮਰ ਰਹੇ ਹਨ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਸਰਕਾਰ ਗ਼ਰੀਬੀ ਦੂਰ ਕਰਨ ਦੇ ਨਾਮ 'ਤੇ ਵੀ ਅਮੀਰਾਂ ਨੂੰ ਹੀ ਖੁਸ਼ ਕਰ ਰਹੀਂ ਹੈ। ਬੜੇ ਹੀ ਅਜੀਬੋ ਗਰੀਬ ਬਹਾਨੇ ਘੜੇ ਜਾ ਰਹੇ ਹਨ। 2005 ਤੋਂ ਲੈਕੇ ਹੁਣ ਤੱਕ ਭਾਰਤ ਦੀ ਸਰਕਾਰ ਨੇ ਵੱਡੇ ਘਰਾਣਿਆ ਦਾ 3,74,937 ਕਰੋੜ ਦਾ ਕਰ ਮੁਆਫ ਕੀਤਾ। ਹਰ ਵਾਰ ਬਹਾਨਾਂ ਇਹ ਹੀ ਘੜਿਆ ਜਾਂਦਾ ਹੈ ਕਿ ਇਸ ਨਾਲ ਭਾਰਤ ਦੇ ਗ਼ਰੀਬ ਲੋਕਾਂ ਨੂੰ ਫਾਇਦਾ ਹੋਵੇਗਾ। ਅਮੀਰਾਂ ਦੀਆਂ ਤਿਜੋਰੀਆਂ ਭਰਨ ਵਾਲੇ ਇਸ ਫਾਰਮੂਲੇ ਨਾਲ ਭੁੱਖਮਰੀ ਹੋਰ ਵਧ ਰਹੀਂ ਹੈ।
ਇਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਹਰ ਕਿਸਮ ਦੀ ਸਬਸਿਡੀ ਬੰਦ ਕੀਤੀ ਜਾ ਰਹੀਂ ਹੈ ਦੂਸਰੇ ਪਾਸੇ ਪਾਰਲੀਮੈਂਟ ਦੀ ਕੰਨਟੀਨ ਵਿਚ ਹੈਰਾਨੀ ਜਨਕ ਹੱਤ 'ਤੇ ਸਸਤੇ ਰੇਟਾਂ ਤੇ ਵਧੀਆਂ ਭੋਜਨ ਮਹੱਈਆਂ ਕਰਵਾਇਆ ਜਾ ਰਿਹਾ ਹੈ। ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਾਭਾਂਵਾਂ ਤੇ ਸਕੱਤਰੇਤਾਂ ਦਾ ਵੀ ਇਹ ਹੀ ਹਾਲ ਹੈ ਜਿੱਥੇ ਦੇਸ਼ ਦੇ ਹਾਕਮ ਤੇ ਉਨ•ਾਂ ਦੇ ਚੇਲੇ ਚਪਟੇ ਬੈਠਦੇ ਹਨ ਉਹ ਰੇਟ ਭੁੱਖੇ ਮਰਦੇ ਲੋਕਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ? ਉੱਥੇ ਦਿੱਤੀ ਜਾਂਦੀ ਸਬਸਿਡੀ ਗੈਟ ਸਮਝੋਤੇ ਦੀਆਂ ਨੀਤੀਆਂ ਦੇ ਖਿਲਾਫ ਕਿਉ ਨਹੀਂ ਹੈ? ਅਜਿਹੇ ਅਨੇਕਾਂ ਸਵਾਲ ਅੱਜ ਭਾਰਤ ਦੇ ਚੇਤਨ ਲੋਕਾਂ ਦੇ ਮਨਾਂ ਵਿਚ ਪੈਦਾ ਹੋਣੇ ਸ਼ੁਰੂ ਹੋ ਗਏ ਹਨ।
                                                                      51 ਨੀਊ ਸ਼ੀਤਲ ਨਗਰ ਜਲੰਧਰ

Sunday 10 March 2013

ਹਿਊਗੋ ਸਾਵੇਜ਼ ਦੀ ਮੌਤ ਨਾਲ ਪੈਦਾ ਹੋਇਆ ਖਲਾਅ ਕੌਣ ਭਰੇਗਾ

                                                                                     ਡਾ. ਤੇਜਿੰਦਰ ਵਿਰਲੀ 9464797400
ਅਮਰੀਕਾ ਦੀਆਂ ਨਵ ਸਾਮਰਾਜਵਾਦੀ ਨੀਤੀਆਂ ਨੂੰ ਲਾਤੀਨੀ ਅਮਰੀਕਾ ਦੀ ਧਰਤੀ 'ਤੇ ਬੈਠ ਕੇ ਰੱਦ ਕਰਨ ਵਾਲਾ ਤੇ ਉਨ•ਾਂ ਨੀਤੀਆਂ ਦੇ ਖਿਲਾਫ ਸੰਸਾਰ ਭਰ ਵਿਚ ਵਿਦਰੋਹ ਲਾਮਬੰਦ ਕਰਨ ਵਾਲਾ ਇਨਕਲਾਬੀ ਸੂਰਮਾਂ ਬੀਤੀ ਪੰਜ ਮਾਰਚ ਨੂੰ ਇਸ ਦੁਨੀਆਂ 'ਤੇ ਨਹੀਂ ਰਿਹਾ। ਜਦੋਂ ਹੀ ਵੈਨੇਜ਼ੁਏਲਾ ਦੇ ਉਪ ਰਾਸ਼ਟਰਪਤੀ ਨੇ ਮੀਡੀਆ ਦੇ ਸਾਹਮਣੇ ਆਪਣੇ ਨਾਇਕ ਤੇ ਕੋਰਹੜਾਂ ਲੋਕਾਂ ਦੇ ਹਮਦਰਦ ਹਿਊਗੋ ਸਾਵੇਜ਼ ਦੀ ਮੌਤ ਦੀ ਖਬਰ ਦਾ ਪ੍ਰਗਟਾਵਾ ਕੀਤਾ ਤਾਂ ਇਹ ਖਬਰ ਜੰਗਲ ਦੀ ਅੱਗ ਵਾਂਗ ਸੰਸਾਰ ਭਰ ਵਿਚ ਫੈਲ ਗਈ। ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਦੇ ਸਤਾਏ ਲੋਕਾਂ ਦੀ ਬਾਂਹ ਫੜਨ ਵਾਲਾ ਏਨੀ ਛੋਟੀ ਉਮਰ ਵਿਚ ਲੋਕਾਂ ਨੂੰ ਵਿਲਕਦਿਆਂ ਛੱਡ ਕੇ ਤੁਰ ਗਿਆ ਇਸ ਦਾ ਵਰਨਣ ਸ਼ਬਦਾ ਨਾਲ ਨਹੀਂ ਕੀਤਾ ਜਾ ਸਕਦਾ ਕੇਵਲ ਇਸ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਜਾਂ ਸੰਸਾਰ ਦੇ ਕੋਨੇ ਕੋਨੇ ਉਪਰ ਵਿਲਕਦੇ ਲੋਕਾਂ ਨੂੰ ਦੇਖ ਕੇ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਹਿਊਗੋ ਸਵੇਜ਼ ਬਹੁਤ ਹੀ ਛੋਟੀ ਉਮਰ ਵਿਚ ਲੋਕਾਂ ਤੋਂ ਵਿਦਾ ਹੋਇਆ ਹੈ ਤੇ ਹੋਇਆ ਵੀ ਉਦੋ ਹੈ ਜਦੋਂ ਸਾਰੇ ਸੰਸਾਰ ਨੂੰ ਹੀ ਉਸ ਦੀ ਬਹੁਤ ਲੋੜ ਸੀ। ਜਦੋਂ ਅਮਰੀਕਾ ਤੇ ਉਸ ਦੀ ਜੁਡਲੀ ਦੇ ਨਵਸਾਮਰਾਜੀਆਂ ਦਾ ਛੱਡਿਆ ਅੱਖਰਾ ਘੋੜਾ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ ਉੱਥੇ ਦੀਆਂ ਹਰਿਆਲੀਆਂ ਚੁਗਣ ਲਈ ਇਕ ਤੋਂ ਬਾਦ ਦੂਸਰੇ ਦੇਸ਼ ਵਿਚ ਜਾ ਰਿਹਾ ਹੈ ਤੇ ਉਸ ਘੋੜੇ ਨੂੰ ਫੜਨ ਜਾ ਰੋਕਣ ਦਾ ਮਤਲਬ ਹੈ ਸੰਸਾਰ ਦੀਆਂ ਵੱਡੀਆਂ ਸਾਮਰਾਜੀ ਧਿਰਾਂ ਨਾਲ ਜੰਗ। ਜਿਸ ਕਰਕੇ ਉਸ ਅੱਥਰੇ ਘੋੜੇ ਨੂੰ ਰੋਕਣ ਦੀ ਬਜਾਏ ਸੰਸਾਰ ਦੇ ਵੱਖ ਵੱਖ ਦੇਸ਼ਾਂ ਨੇ ਉਸ ਘੋੜੇ ਦੀਆਂ ਪੈੜਾਂ ਹੇਠ ਆਪਣੇ ਦੇਸ਼ ਦੀਆਂ ਮਾਸੂਮ ਸੱਧਰਾਂ ਨੂੰ ਕੁਚਲ ਹੁੰਦਿਆਂ ਵੀ ਦੇਖਿਆ ਹੈ ਪਰ ਸੀ ਤੱਕ ਨਹੀਂ ਕੀਤੀ ਤਾਂ ਕਿ ਘੋੜੇ ਦੇ ਮਾਲਕ ਨਾਲ ਦੁਸ਼ਮਣੀ ਨਾ ਲੈਣੀ ਪੈ ਜਾਵੇ। ਜਿਵੇ ਰਾਮ ਦੇ ਘੋੜੇ ਨੂੰ ਉਸ ਦੇ ਹੀ ਪੱਤਰਾਂ ਨੇ ਫ਼ੜ ਕੇ ਰਾਮ ਨੂੰ ਯੁੱਧ ਲਈ ਵੰਗਾਰਿਆ ਸੀ ਉਸੇ ਤਰ•ਾਂ ਹੀ ਅਮਰੀਕੀ ਘੋੜੇ ਨੂੰ ਲਾਤੀਨੀ ਅਮਰੀਕਾ ਦੇ ਲੋਕਾਂ ਦੀ ਮਦਦ ਨਾਲ ਹਿਊਗੋ ਸਵੇਜ਼ ਨੇ ਉਦੋਂ ਫੜਿਆ ਜਦੋਂ ਇਹ ਘੋੜਾ ਆਪਣੀ ਚੜਦੀ ਜਵਾਨੀ ਵਿਚ ਹੀ ਸੀ। ਇਸ ਕਰਕੇ ਪੂਰੇ ਲਾਤੀਨੀ ਅਮਰੀਕਾ ਦੇ ਲੋਕਾਂ ਤੇ ਵੈਨੇਜ਼ੁਏਲਾ  ਦੇਸ਼ ਨੂੰ ਇਸ ਗੱਲ ਦਾ ਮਾਣ ਰਹੇਗਾ ਜਿਸ ਦੀ ਅਗਵਾਈ ਹਿਊਗੋ ਸ਼ਾਵੇਜ਼ ਕਰ ਰਹੇ ਸਨ।
ਹਿਊਗੋ ਸ਼ਾਵੇਜ਼ ਦਾ ਜਨਮ ਅਧਿਆਪਕ ਮਾਂ ਬਾਪ ਦੇ ਘਰ ਵੈਨੇਜ਼ੂਏਲਾ ਸ਼ਹਿਰ ਦੇ ਸਾਂਬਾਨੇਤਾ ਸ਼ਹਿਰ ਵਿਚ 1954 ਵਿਚ ਹੋਇਆ। ਉਸ ਨੇ ਨੈਸ਼ਨਲ ਮਿਲਟਰੀ ਅਕੈਡਮੀ ਤੋਂ 'ਆਰਮਜ ਐਂਡ ਸਾਇਸਜ਼' ਦਾ ਪੜ•ਾਈ ਕੀਤੀ। ਇਸ ਤੋਂ ਬਾਦ ਉਹ ਪਾਰਾਟਰੂਪਰ ਯੂਨਿਟ ਵਿਚ ਅਫਸਰ ਦੀ ਹੈਸੀਅਤ ਵਿਚ ਭਰਤੀ ਹੋ ਗਏ। ਵੈਨੇਜ਼ੂਏਲਾ ਦੀ ਡਿੱਗ ਰਹੀ ਆਰਥਿਕਤਾ ਤੇ ਵਧ ਰਹੇ ਨਵਸਾਮਰਾਜੀ ਪ੍ਰਭਾਵਾਂ ਨੂੰ ਦੇਖਦੇ ਹੋਏ ਰਾਜਨੀਤੀ ਵਿਚ ਆਉਣ ਦਾ ਫੈਸਲਾ ਕੀਤਾ। ਇਸ ਲਈ ਉਨ•ਾਂ ਨੇ ਇਕ ਗੁਪਤ ਜਥੇਬੰਦੀ ਬਣਾਈ ਜਿਸ ਦਾ ਨਾਮ ਲਾਤੀਨੀ ਅਮਰੀਕਾ ਦੀ ਆਜ਼ਾਦੀ ਦੇ ਨਾਇਕ ਸਿਮੋਨ ਬੋਲਿਵਰ ਦੇ ਨਾਮ ਉਪਰ 'ਇਨਕਲਾਬੀ ਬੋਲਿਵੇਰੀਅਨ ਲਹਿਰ' ਰੱਖਿਆ ਗਿਆ। ਇਸ ਰਾਜਸੀ ਇਰਾਦਿਆਂ ਵਾਲੀ ਗੁਪਤ ਜਥੇਬੰਦੀ ਨੇ ਸ਼ਾਵੇਜ਼ ਦੀ ਅਗਵਾਈ ਹੇਠ 1992 ਵਿਚ ਕਾਰਲੋਸ ਆਂਦਰੇਸ ਪੇਰੇਜ਼ ਦੀ ਅਗਵਾਈ ਵਾਲੀ ਭਰਿਸ਼ਟ ਤੇ ਅਮਰੀਕਾ ਪੱਖੀ ਸਰਕਾਰ ਦਾ ਤਖਤਾ ਪਲਟਾਉਣ ਦਾ ਯਤਨ ਕੀਤਾ। ਜਿਹੜਾ ਯਤਨ ਅਸਫਲ ਰਿਹਾ ਤੇ ਜਿਸ ਕਰਕੇ ਹਿਊਗੋ ਸ਼ਾਵੇਜ਼ ਨੂੰ ਦੋ ਸਾਲ ਤੱਕ ਜੇਲ• ਵਿਚ ਰਹਿਣਾ ਪਿਆ। ਇਸ ਦੇ ਨਾਲ ਹੀ ਰਾਜਸੀ ਇਰਾਦਿਆਂ ਵਾਲੀ ਗੁਪਤ ਜਥੇਬੰਦੀ ਵੀ ਪੂਰੇ ਵੈਨੇਜ਼ੂਏਲਾ ਵਿਚ ਮਸ਼ਹੂਰ ਹੋ ਗਈ ਤੇ ਸ਼ਾਵੇਜ਼ ਵੇ ਆਪਣੀ ਗੁਪਤ ਜਥੇਬੰਦੀ ਤੋਂ ਇਕ ਸਮਾਜਕ ਜਥੇਬੰਦੀ ਦਾ ਸ਼ਫਰ ਤਹਿ ਕਰ ਲਿਆ। ਜੇਲ• ਤੋਂ ਬਾਹਰ ਆਉਂਦਿਆਂ ਹੀ ਉਨ•ਾਂ ਨੇ ਆਪਣੀ ਨਵੀਂ ਜਥੇਬੰਦੀ ਬਣਾ ਕੇ ਉਸ ਦੇ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਜਥੇਬੰਦੀ ਦਾ ਨਾਮ '' ਮੂਵਮੈਂਟ ਆਫ ਦਾ ਫਿਫਥ ਰਿਪਬਲਿਕ'' ਰੱਖਿਆ। ਜਿਸ ਨੇ ਸਮਾਜ ਦੇ ਲਗਭਗ ਹਰ ਖੇਤਰ ਵਿਚ ਕੰਮ ਕੀਤਾ ਤੇ ਹੋਰ ਹਮ ਖਿਆਲੀ ਸਿਆਸੀ ਪਾਰਟੀਆਂ ਨਾਲ ਵਧੀਆ ਸੰਬੰਧ ਬਣਾ ਕੇ '' ਯੂਨਾਇਟਿਡ ਸੋਸ਼ਲਿਸਟ ਪਾਰਟੀ ਆਫ ਵੈਨੇਜ਼ੂਏਲਾ ''ਨਾਮ ਦਾ ਰਾਜਸੀ ਗਠਬੰਧਨ ਕਾਇਮ ਕੀਤਾ। ਜਿਸ ਦਾ ਮਨੋਰਥ ਜਮਹੂਰੀ ਤਰੀਕੇ ਨਾਲ ਅਮਰੀਕਾ ਪੱਖੀ ਨਵਸਾਮਰਾਜੀ ਵੈਨੇਜ਼ੂਏਲਾ ਦੀਆਂ ਰਾਜਸੀ ਧਿਰਾਂ ਨੂੰ ਹਰਾਉਣਾ ਸੀ। ਇਸੇ ਦੇ ਤਹਿਤ ਹੀ ਸਮਾਜਵਾਦੀ ਮੈਨੀਫੈਸਟੋ ਦੇ ਤਹਿਤ 1998 ਵਿਚ ਰਾਸ਼ਟਰਪਤੀ ਦੀ ਚੌਣ ਲੜੀ ਤੇ ਜਿੱਤ ਪ੍ਰਾਪਤ ਕੀਤੀ।
ਵੈਨੇਜ਼ੂਏਲਾ ਸੰਸਾਰ ਦੇ ਵੱਡੇ ਕੁਦਰੀ ਤੇਲ ਭੱਡਾਰ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ। ਜਿਸ ਦੇਸ਼ ਨੂੰ ਪਿੱਛਲੇ ਲੰਮੇਂ ਸਮੇਂ ਤੋਂ ਸਰਕਾਰਾਂ ਦੀ ਮਦਦ ਦੇ ਨਾਲ ਬੁਹ ਰਾਸ਼ਟਰੀ ਕੰਪਣੀਆਂ ਲੁੱਟ ਰੀਆਂ ਸਨ। ਇਕੱਲੇ ਕੁਦਰਤੀ ਖਜ਼ਾਨਿਆਂ ਦੀ ਹੀ ਲੁੱਟ  ਨਹੀਂ ਸੀ ਹੋ ਰਹੀ  ਸਗੋਂ ਵੈਨੇਜ਼ਏਲਾ ਦੇ ਲੋਕਾਂ ਦੀ ਵੀ ਹਰ ਪੱਖ ਤੋਂ ਲੁੱਟ ਹੋ ਰਹੀ ਸੀ। ਚੋਣਾ ਜਿੱਤਣ ਤੋਂ ਪਹਿਲਾਂ ਜਿਹੜਾ ਸਮਾਜਵਾਦੀ ਪ੍ਰੋਗਰਾਮ ਸ਼ਾਵੇਜ਼ ਨੇ ਲੋਕਾਂ ਨੂੰ ਦਿੱਤਾ ਸੀ ਉਸ ਨੂੰ ਲਾਗੂ ਕਰਨ ਵਿਚ ਇਹ ਬੁਹ ਰਾਸਟਰੀ ਕੰਪਣੀਆਂ ਵੱਡੀ ਮੁਸੀਬਤ ਬਣਨ ਵਾਲੀਆਂ ਸਨ ਜਿਨ•ਾਂ ਦੇ ਖਿਲਾਫ ਫੈਸਲਾ ਲੈਕੇ ਸ਼ਾਵੇਜ਼ ਨੇ ਦੱਸ ਦਿੱਤਾ ਕਿ ਉਹ ਨਾਹਰੇ ਕੇਵਲ ਚੋਣਾ ਜਿੱਤਣ ਹੀ ਨਹੀਂ ਸਨ ਸਗੋਂ ਹਕੀਕਤ ਵਿਚ ਕੰਮ ਕਰਨ ਲਈ ਹੀ ਸਨ। ਇਸੇ ਨੀਤੀ ਦੇ ਤਹਿਤ ' ਪੈਟਰੋਲਜ਼ ਡੀ ਵੈਨੇਜ਼ੂਏਲਾ ' ਦਾ ਰਾਸ਼ਟਰੀਕਰਨ ਕੀਤਾ ਗਿਆ। ਇਸ ਵਰਗੇ ਹੋਰ ਅਨੇਕਾਂ ਫੈਸਲਿਆਂ ਨੇ ਹੀ ਜਿੱਥੇ ਸ਼ਾਵੇਜ਼ ਦੀ ਲੋਕਾਂ ਵਿਚ ਮਕਬੂਲੀਅਤ ਵਧਾਈ ਉੱਥੇ ਉਹ ਬੁਹ ਰਾਸ਼ਟਰੀ ਕੰਪਣੀਆਂ ਦੀਆਂ ਅੱਖਾਂ ਵਿਚ ਵੀ ਰੜਕਣ ਲੱਗਾ ਤੇ ਅਮਰੀਕਾ ਦਾ ਵੀ ਦੁਸ਼ਮਣ ਬਣ ਬੈਠਾ। ਇਸੇ ਕਰਕੇ ਸ਼ਾਵੇਜ਼ ਦੇ ਨਿੱਜੀ ਜੀਵਨ ਉਪਰ ਕਈ ਤਰ•ਾਂ ਦੇ ਵਾਰ ਕਰਨ ਦੀਆਂ ਵਿਉਂਤਬੰਦੀਆਂ ਵੀ ਹੁੰਦੀਆਂ ਰਹੀਆਂ ਹਨ ਤੇ ਉਸ ਦੇ ਰਾਜ ਦਾ ਤਖਤਾ ਪਲਟਣ ਦੀਆਂ ਕੋਸ਼ਿਸਾ ਵੀ ਹੁੰਦੀਆਂ ਰਹੀਆਂ ਹਨ। ਇਸ ਤਰ•ਾਂ ਦੀ ਕੋਸ਼ਿਸ਼ 2002 ਵਿਚ ਵੱਡੇ ਪੱਧਰ ਉਪਰ ਹੋਈ। ਪਰ ਹਰ ਵਾਰ ਦੀ ਕੋਸ਼ਿਸ਼ ਤੋਂ ਬਾਦ ਸ਼ਾਵੇਜ਼ ਹੋਰ ਵੀ ਬਾਲੰਦ ਹੋ ਕੇ ਲੋਕਾਂ ਦੇ ਅੰਗ ਸੰਗ ਖੜਾ ਹੋਇਆ। ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਲਗਾਤਾਰ ਚੋਣਾ ਜਿੱਤਣ ਵਾਲਾ ਸਾਵੇਜ਼ ਅਮਰੀਕਾ ਦੀਆਂ ਅੱਖਾਂ ਵਿਚ ਏਨ•ਾਂ ਰੜਕਾ ਸੀ ਕਿ ਉਸ ਨੂੰ ਚੋਣਾ ਵਿਚ ਹਰਾਉਣ ਲਈ ਅਮਰੀਕਾ ਦੀਆਂ ਏਜੰਸੀਆਂ ਨੇ ਹਰ ਵਾਰ ਸਿਰ ਤੋੜ ਯਤਨ ਕੀਤੇ ਪਰ ਉਹ ਹਰ ਵਾਰ ਹੀ ਜਿੱਤਦਾ ਰਿਹਾ। ਇਹ ਲੋਕ ਪਿਆਰ ਦਾ ਹੀ ਜਾਦੂ ਸੀ ਜੋ ਅੱਜ ਲੋਕਾਂ ਨੂੰ ਰੋਣ ਕਰਲਾਉਣ ਲਈ ਮਜਬੂਰ ਕਰ ਰਿਹਾ ਹੈ। ਸ਼ਾਵੇਜ਼ ਦੀ ਲੋਕ ਪ੍ਰੀਯਤਾ ਦਾ ਇਹ ਪ੍ਰਮਾਣ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬੁੱਸ਼ ਸ਼ਾਵੇਜ਼ ਨੂੰ ਭਿਖਾਰੀਆਂ ਦਾ ਨੇਤਾ ਆਖ ਕੇ ਛਟਆਉਂਦਾ ਹੈ। ਚੌਥੀ ਵਾਰ ਜਿੱਤਣ ਤੇ ਅਮਰੀਕਾ ਦਾ ਮੀਡੀਆ ਉਸ ਨੂੰ ਸਮਾਜਵਾਦੀ ਤਾਨਾਸ਼ਾਹ ਦੱਸਦਾ ਹੈ। 14 ਸਾਲ ਪਹਿਲਾਂ ਨਿਊਯਾਰਕ ਟਾਈਮਜ਼ ਨੇ ਆਪਣੇ ਕਾਲਮਾਂ ਵਿਚ ਸ਼ਾਵੇਜ਼ ਦਾ ਤਖਤਾ ਪਲਟਣ ਦੀ ਹਮਾਇਤ ਕੀਤੀ ਸੀ ਪਰ ਹੁਣ 14 ਸਾਲਾਂ ਬਾਦ ਉਸ ਦੇ ਹੱਕ ਵਿਚ ਚਾਰ ਹਰਫ ਲਿਖਣੇ ਪਏ ਹਨ। 
ਸ਼ਾਵੇਜ਼ ਨੇ ਆਪਣੇ ਸਮਾਜਵਾਦੀ ਮੈਨੀਫੈਸਟੋ ਦੇ ਤਹਿਤ 15 ਸਾਲ ਵੈਨੇਜ਼ੂਏਲਾ ਦੀ ਧਰਤੀ ਉਪਰ ਰਾਜ ਕੀਤਾ। ਜਿਸ ਦੇ ਤਹਿਤ ਉਸ ਨੇ 2000 ਤੋਂ 2010 ਤੱਕ ਯਨਤਕ ਯੋਜਨਾਵਾਂ ਲਈ ਖਰਚੀ ਜਾਂਦੀ ਰਾਸ਼ੀ ਵਿਚ 61% ਦਾ ਵਾਧਾ ਕੀਤਾ। 1996 ਵਿਚ ਵੈਨੇਜ਼ੂਏਲਾ ਅੰਦਰ ਗਰੀਬੀ ਦੀ ਦਰ 71% ਸੀ ਉਹ ਹੁਣ ਘਟ ਕੇ 21% ਰਹਿ ਗਈ। ਇਸ ਦੇ ਨਾਲ ਹੀ ਅੱਤ ਦੀ ਗਰੀਬੀ ਰੇਖਾ ਵਿਚ ਵੀ ਸੁਧਾਰ ਹੋਇਆ। ਜਿਹੜੀ 40% ਤੋਂ ਗਟ ਕੇ ਕੇਵਲ 7% ਰਹਿ ਗਈ। ਅੱਜ ਜਦੋਂ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ ਵਿਸ਼ਵੀਕਰਨ ਦੀਆਂ ਨਵਉਦਾਰਵਾਦੀ ਨੀਤੀਆਂ ਦੇ ਤਹਿਤ ਸਮਾਜਕ ਸੁਰੱਖਿਆ ਦੇ ਪ੍ਰੋਗਰਾਮ ਦੇ ਤਹਿਤ ਖਰਚ ਘਟਾਇਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਹਰ ਤਰ•ਾਂ ਦੇ ਲੋੜ ਬੰਦਾਂ ਨੂੰ ਮਿਲਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ ਇਸ ਦੇ ਐਨ ਹੀ ਉੱਲਟ ਸ਼ਾਵੇਜ਼ ਦੇ ਰਾਜ ਕਾਲ ਵਿਚ ਵਡੇਰੀ ਉਮਰ ਦੇਲੋਕਾਂ ਦੀ ਪੈਨਸ਼ਨ ਵਧੀ ਤੇ ਇਸ ਪੈਨਸ਼ਨ ਦਾ ਲਾਭ ਲੈਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ 7 ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਲੋਕਾਂ ਦੀਆਂ ਸਿਹਤ ਸਹੂਲਤਾਂ ਉੱਪਰ ਵੀ ਵਧੇਰੇ ਖਰਚ ਹੋਣ ਨਾਲ ਲੋਕਾਂ ਦੀ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੀ ਸਿਹਤ ਵਿਚ ਇਨਕਲਾਬੀ ਪ੍ਰਵਰਤਨ ਆਏ ਹਨ। 1996 ਵਿਚ 10000 ਵਸੋਂ ਦੇ ਪਿੱਛੇ ਕੇਵਲ 18 ਡਾਕਟਰ ਹੀ ਸਨ ਜਦ ਕਿ ਹੁਣ ਇਹ ਗਿਣਤੀ ਵਧ ਕੇ 58 ਹੋ ਗਈ ਹੈ। ਸ਼ਾਵੇਜ਼ ਦੇ ਰਾਜ ਵਿਚ ਲੋਕਾਂ ਨੂੰ ਪੀਣ ਵਾਲੇ ਸ਼ੁਧ ਪਾਣੀ ਸਹੂਲਤ ਵੀ ਹਰ ਆਮ ਵਿਅਕਤੀ ਤੱਕ ਪਹੁੰਚਦੀ ਹੋਈ ਹੈ।
ਸ਼ਾਵੇਜ਼ ਸਖਤ ਸਭਾਅ ਦਾ ਸ਼ਾਸਕ ਸੀ ਜਿਸ ਨੇ ਸਦਾ ਹੀ ਇਮਨਾਦਾਰੀ ਦੇ ਨਾਲ ਕੰਮ ਕੀਤਾ। ਉਸ ਨੇ ਆਪਣੇ ਸਾਥੀ ਨੂੰ ਫੰਡਾਂ ਵਿਚ ਹੇਰਾ ਫੇਰੀ ਕਰਨ ਦੇ ਦੋਸ਼ ਵਿਚ ਵੱਡੀਆਂ ਸਿਜ਼ਾਵਾਂ ਦਿੱਤੀਆਂ। ਉਸ ਨੇ ਆਪਣੇ ਰਾਜ ਵਿਚ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਾ ਕੇਵਲ ਸਖਤ ਕਾਨੂੰਨ ਹੀ ਬਣਾਏ ਸਗੋਂ ਉਨ•ਾਂ ਕਾਨੂੰਨਾ ਦੀ ਪਾਲਣਾ ਵੀ ਕੀਤੀ। ਜਿਸ ਦੇ ਤਹਿਤ ਉਸ ਨੇ ਆਪਣੇ ਰਾਜ ਦੇ ਭਰਿਸ਼ ਫੌਜੀ ਅਫਸਰ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਸਖਤ ਸਜ਼ਾ ਦਿੱਤੀ ਤਾਂ ਕਿ ਭਰਿਸ਼ਟਾਚਾਰ ਖਤਮ ਹੋਵੇ। ਇਨ•ਾਂ ਗੁਣਾ ਕਰਕੇ ਹੀ ਕੀਊਬਾ ਦਾ ਸੰਸਾਰ ਪ੍ਰਸਿੱਧ ਇਨਕਲਾਬੀ ਤੇ ਚੀ ਗਵੇਰੇ ਦਾ ਯੁੱਧ ਸਾਥੀ ਫੀਦੇਲ ਕਾਸਟਰੋ ਉਸ ਦੀ ਮੌਤ ਉੱਪਰ ਆਹਤ ਹੋਇਆ ਲਿਖਦਾ ਹੈ ਕਿ ''ਅੱਜ ਮੇਰਾ ਪੁੱਤਰ ਮਰ ਗਿਆ ਹੈ।''
ਹਿਊਗੋ ਸ਼ਾਵੇਜ਼ ਸੰਸਾਰ ਭਰ ਵਿਚ ਚਲਾਈਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੇ ਖਿਲਾਫ ਉਠ ਰਹੀ ਪ੍ਰਚੰਡ ਅਵਾਜ਼ ਦਾ ਨਾਮ ਹੈ। ਉਸ ਨੇ ਵੈਨੇਜ਼ੂਏਲਾ ਦੀ ਸਤਾ ਉੱਪਰ ਕਾਬਜ਼ ਹੋਕੇ ਵਿਸ਼ਵੀਕਰਨ ਦੇ ਨਾਮ ਹੇਠ ਚਲਾਈਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਦਾ ਭਾਂਡਾ ਚੁਰਾਹੇ ਵਿਚ ਭੰਨਿਆਂ ਸੀ ਇਸ ਕਰਕੇ ਇਨਾਂ੍ਵ ਨੀਤੀਆਂ ਦੇ ਵਿਰੋਧ ਦੀ ਇਹ ਆਵਾਜ਼ ਜਦੋਂ ਦੀ ਖਾਮੋਸ਼ ਹੋ ਗਈ ਹੈ ਉਦੋਂ ਤੋਂ ਹੀ ਲੋਕਾਂ ਦੀਆਂ ਅੱਖਾਂ ਇਸ ਪਰਬਤੋਂ ਭਾਰੀ ਮੌਤ ਦੇ ਖੌਫ ਨਾਲ ਦਹਿਲ ਗਈਆਂ ਹਨ ਕਿ ਕਿੱਤੇ ਇਸ ਮੌਤ ਦੇ ਨਾਲ ਪੈਦਾ ਹੋਏ ਖਲਾਅ ਵਿੱਚੋਂ ਨਵਸਾਮਰਾਜਵਾਦੀ ਸ਼ਕਤੀਆਂ ਮੁੜ ਤਕੜੀਆਂ ਨਾ ਹੋ ਜਾਣ। ਸੰਸਾਰ ਭਰ ਦੇ ਲੋਕਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਦੇਣ ਵਾਲਾ ਜੋਧਾ ਜਦੋਂ ਕੈਂਸਰ ਦੀ ਨਾ ਮੁਰਾਦ ਬਿਮਾਰੀ ਦੀ ਗਰਿਫਤ ਵਿਚ ਆ ਗਿਆ ਤਾਂ ਉਸ ਦੇ ਆਖਰੀ ਬੋਲ ਸਨ ਜੋ ਸ਼ਬਦਾਂ ਵਿਚ ਤਬਦੀਲ ਨਹੀਂ ਹੋ ਸਕੇ ਤੇ ਫਰਕਦੇ ਬੁੱਲਾਂ  ਦੀ ਤਰਜ਼ਮਾਨੀ ਦਾ ਅਰਥ ਸੀ'' ਮੈਂ ਮਰਨਾ ਨਹੀਂ ਚਾਹੰਦਾ ਮੈਂ ਆਪਣੇ ਲੇਕਾਂ ਲਈ ਹੋਰ ਕੰਮ ਕਰਨਾ ਚਾਹੰਦਾ ਹਾਂ ਮੈਨੂੰ ਮੌਤ ਤੋਂ ਬਚਾਓ''। ਸ਼ਾਇਦ ਉਸ ਵਕਤ ਇਸ ਗੱਲ ਦੀ ਚਿੰਤਾ ਸ਼ਾਵੇਜ਼ ਨੂੰ ਵੀ ਹੋਵੇ ਕਿ ਆਉਣ ਵਾਲੇ ਸਮੇਂ ਵਿਚ ਨਵ ਸਾਮਰਾਜਵਾਦ  ਦੇ ਖਿਲਾਫ ਲੜਨਾ ਹੋਰ ਵੀ ਜਰੂਰੀ ਹੈ। ਸ਼ਾਵੇਜ਼ ਸਾਡੇ ਤੋਂ ਉਦੋਂ ਗਿਆ ਜਦੋਂ ਸੰਸਾਰ ਦੇ ਲੋਕਾਂ ਨੂੰ ਉਸ ਚਾਨਣ ਦੀ ਵਧੇਰੇ ਲੋੜ ਸੀ।