dr t virli

dr t virli

Sunday 3 March 2013

ਮਹਿੰਗਾਈ ਦੀ ਚੱਕੀ ਵਿਚ ਪਿਸਦੇ ਆਮ ਲੋਕ




ਪਿਛਲੇ ਲੰਮੇ ਸਮੇ ਤੋਂ ਸਮਾਜ ਦਾ ਇਕ ਵਰਗ ਇਹ ਹਾਲਪਾਰਿਆ ਪਾ ਰਿਹਾ ਹੈ ਕਿ ਮਹਿੰਗਾਈ ਨੇ ਉਨ•ਾਂ ਦਾ ਲੱਕ ਤੋੜ ਦਿੱਤਾ ਹੈ। ਇਹ ਵਰਗ ਰਾਹੇ ਬਗਾਹੇ ਬੱਸਾਂ ਰੇਲਾਂ ਵਿਚ ਸਫਰ ਕਰਦਾ ਹੋਇਆ ਮਹਿੰਗਾਈ ਨੂੰ ਕੋਸਦਾ ਹੋਇਆ ਇਸ ਲਈ ਜਿੰਮੇਵਾਰ ਧਿਰ ਦੀ ਨਿਸ਼ਾਨਦੇਹੀ ਕਰਨ ਦੀ ਅਸਫਲ ਕੋਸ਼ਿਸ਼ ਵੀ ਕਰਦਾ ਹੈ। ਭਾਰਤ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਵੀ ਸਮੇਂ ਸਮੇਂ ਤੇ ਅਜਿਹੀਆਂ ਟਿੱਪਣੀਆਂ ਕਰਦੀਆਂ ਰਹਿੰਦੀਆਂ ਹਨ ਪਰ ਕੁਲ ਮਿਲਾ ਕੇ ਕੋਈ ਵੱਡੀ ਲੋਕ ਰਾਏ ਵੀ ਨਹੀਂ ਬਣ ਪਾਉਂਦੀ ਤੇ ਲੋਕ ਅੰਦੋਲਨ ਵੀ ਨਹੀਂ ਬਣਦਾ। ਸਰਕਾਰ ਵੀ ਮੌਸਮ ਵਿਭਾਗ ਵਾਂਗ ਕੇਵਲ ਇਕ ਬਿਆਨ ਦੇ ਕੇ ਆਪਣੀ ਇਸ ਜਿੰਮੇਵਾਰੀ ਤੋਂ ਮੁਕਤ ਹੋ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵੀ ਵੱਧ ਸਕਦੀ ਹੈ। ਰੋਜ ਅਖ਼ਬਾਰਾਂ ਪੜਨ ਵਾਲੇ ਲੋਕਾਂ ਨੇ ਤਾਂ ਸ਼ਰਦ ਪੁਆਰ ਦਾ ਨਾਮ ਵੀ ਮਹਿੰਗਾਈ ਮੰਤਰੀ ਹੀ ਰੱਖ ਦਿੱਤਾ ਹੈ। ਜਿਹੜਾ ਅਜਿਹੇ ਬਿਆਨ ਅਕਸਰ ਦਿੰਦਾ ਹੈ ਇਸ ਸਾਲ ਕਮਾਦ ਦੀ ਫ਼ਸਲ ਘੱਟ ਹੋਣ ਕਰਕੇ ਖੰਡ ਦੀ ਕੀਮਤ ਹੋਰ ਵੀ ਵਧ ਸਕਦੀ ਹੈ। ਇਸ ਬਿਆਨ ਦੇ ਦੂਸਰੇ ਹੀ ਦਿਨ ਖੰਡ ਵੱਡੇ ਵੱਡੇ ਸਟੋਰਾਂ ਵਿਚ ਬੰਦ ਹੋ ਜਾਂਦੀ ਹੈ ਤੇ ਨਾਲ ਹੀ ਖੰਡ ਦੀਆਂ ਕੀਮਤਾਂ ਹੈਰਾਨੀਜ਼ਨਕ ਹੱਦ ਨੂੰ ਪਾਰ ਕਰ ਜਾਂਦੀਆਂ ਹਨ। ਇਸੇ ਤਰ•ਾਂ ਡੀਜਲ ਤੇ ਪਟਰੋਲ ਨਾਲ ਹੁੰਦਾ ਹੈ ਲੋਕ ਅਜੇ ਵਿਰੋਧ ਹੀ ਕਰ ਰਹੇ ਹੁੰਦੇ ਹਨ ਤੇ ਸਰਕਾਰ ਵੱਲੋਂ ਬਿਆਨ ਆਉਂਦਾ ਹੈ ਕਿ ਅਜੇ ਪਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਹੋਰ ਵਧਣ ਦੇ ਆਸਾਰ ਹਨ।
 ਮਹਿਗਾਈ ਦੇ ਇਸ ਵਰਤਾਰੇ ਨੇ ਸਮਾਜ ਦੇ ਗਰੀਬ ਅਮੀਰ ਦੀ ਖਾਈ ਨੂੰ ਹੋਰ ਵੀ ਚੋੜਾ ਕਰ ਦਿੱਤਾ ਹੈ। ਇਸ ਨਾਲ ਇਕ ਵਰਗ ਰਾਤੋਂ ਰਾਤ ਅਮੀਰ ਹੋ ਰਿਹਾ ਹੈ ਜਿਹੜਾ ਚੋਣਾ ਦੇ ਦਿਨਾਂ ਵਿਚ ਇਨ•ਾਂ ਰਾਜਸੀ ਪਾਰਟੀਆਂ ਨੂੰ ਦਿਲ ਖੋਲ ਕੇ ਦਾਨ ਦਿੰਦਾ ਹੈ। ਗ਼ਰੀਬ ਵਰਗ ਹੋਰ ਗਰੀਬ ਹੁੰਦਾ ਜਾਂਦਾ ਹੈ। ਇਸ ਵਰਤਾਰੇ ਵਿਚ ਮੱਧ ਵਰਗ ਹੀ ਇਕ ਐਸਾ ਵਰਗ ਹੈ ਜਿਹੜਾ ਰਾਹੇ ਬਗਾਹੇ ਇਸ ਮਹਿਗਾਈ ਦੀ ਚਰਚਾ ਕਰਦਾ ਹੈ ਜਿਸ ਨੂੰ ਸਰਕਾਰ ਵੱਲੋਂ ਮਹਿਗਾਈ ਭੱਤਾ ਹਰ ਛੇ ਮਹੀਨੇ ਦੇ ਬਾਅਦ ਦੇ ਦਿੱਤਾ ਜਾਂਦਾ ਹੈ। ਭਾਂਵੇਂ ਉਹ ਮਹਿਗਾਈ ਦੇ ਵਾਧੇ ਦੇ ਬਰਾਬਰ ਨਹੀਂ ਹੁੰਦਾ ਪਰ ਉਹ ਮਹਿਗਾਈ ਦੀ ਮਾਰ ਨੂੰ ਘੱਟ ਜਰੂਰ ਕਰਦਾ ਹੈ ਜਿਸ ਕਰਕੇ ਇਹ ਵਰਗ ਮਹਿੰਗਾਈ ਦੀ ਚੱਕੀ ਵਿਚ ਪਿਸਦਾ ਹੋਇਆ ਵੀ ਕੋਈ ਲੋਕ ਅੰਦੋਲਨ ਲਾਮਬੰਦ ਕਰਨ ਵੱਲ ਨਹੀਂ ਵਧਦਾ ਭਾਂਵੇ ਹਰ ਵਕਤ ਚਾਹੰਦਾ  ਸਦਾ ਇਹ ਹੀ ਹੈ ਕਿ ਲੋਕ ਅੰਦੋਲਨ ਲਾਮਬੰਦ ਹੋਵੇ ਤਾਂ ਕੇ ਲੋਕਾਂ ਦੀ ਜਾਨ ਸੌਖੀ ਹੋਵੇ। ਅਸਲ ਰੂਪ ਵਿਚ ਜਿਸ ਵਰਗ ਨੂੰ ਇਸ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਝੱਲਈ ਪੈ ਰਹੀਂ ਹੈ ਉਹ ਹਾਸ਼ੀਏ ਉਪਰ ਚਲਾ ਗਿਆ ਹੈ ਉਸ ਨੇ ਕਦੇ ਖੁੱਲ ਕੇ ਇਸ ਮਹਿੰਗਾਈ ਦੀ ਚਰਚਾ ਵੀ ਨਹੀਂ ਕੀਤੀ। ਇਸ ਸਬੰਧੀ ਮੈਂ ਆਪਣੇ ਆਲੇ ਦੁਆਲੇ ਰਹਿੰਦੇ ਉਨ•ਾਂ ਲੋਕਾਂ ਨਾਲ ਗੱਲ ਬਾਤ ਕੀਤੀ ਜਿਹੜੇ ਪਿੱਛਲੇ ਦਸ ਸਾਲਾਂ ਤੋਂ ਮੇਰੇ ਨਾਲ ਵਾਅ ਵਸਤਾ ਹਨ।
ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦੇਣ ਦੇ ਮਨੋਰਥ ਨਾਲ ਮੈਂ ਗਿਆਰਾਂ ਸਾਲ ਪਹਿਲਾਂ ਜਲੰਧਰ ਸ਼ਹਿਰ ਦਾ ਵਾਸੀ ਬਣ ਗਿਆ ਹਾਂ। ਗਿਆਰਾਂ ਸਾਲ ਪਹਿਲਾਂ ਮੇਰੇ ਬੱਚਿਆਂ ਨੂੰ ਸਕੂਲ ਲੈਕੇ ਜਾਣ ਵਾਲਾ ਆਟੋ ਚਾਲਕ ਮੇਰੇ ਪਾਸੋਂ ਪੰਜ ਸੌ ਰੁਪਿਆ ਲੈਂਦਾ ਸੀ ਉਦੋਂ ਪਟਰੋਲ ਦੀ ਕੀਮਤ ਅੱਜ ਨਾਲੋਂ ਅੱਧੀ ਤੋਂ ਵੀ ਘੱਟ ਸੀ ਗਿਆਰਾਂ ਸਾਲਾਂ ਬਾਅਦ ਵੀ ਉਹ ਪੰਜ ਸੌ ਰੁਪਿਆ ਹੀ ਲੈਂਦਾ ਹੈ ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਉਹ ਆਖਣ ਲੱਗਾ ਸਾਹਿਬ ਵਧਾ ਦਿਓ ਤੁਸੀ ਆਪ ਹੀ ਮੈਂ ਕਿਹਾ ਕਿ ਮੈਂ ਤਾਂ ਵਧਾ ਦੇਵਾਂਗਾ ਪਰ ਬਾਕੀ ਲੋਕਾਂ ਨਾਲ ਤਾਂ ਗੱਲ ਤੇਨੂੰ ਹੀ ਕਰਨੀ ਪਵੇਗੀ ਤਾਂ ਉਹ ਝੱਟ ਬੋਲਿਆ ਉਹ ਲੋਕ ਦੂਸਰਾ ਆਟੋ ਕਰ ਲੈਣਗੇ। ਉਸ ਦਿਨ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮਹਿੰਗਾਈ ਦੀ ਕੜਿਕੀ ਵਿਚ ਇਹ ਕਿਸ ਤਰ•ਾਂ ਫਸਿਆ ਹੋਇਆ ਹੈ ਉਸ ਨੂੰ ਤਾਂ ਆਪਣੇ ਰੁਜ਼ਗਾਰ ਦੇ ਖੁਸ਼ ਜਾਣ ਦਾ ਫਿਕਰ ਹੈ। ਇਹ ਗੱਲ ਕੇਵਲ ਆਟੋ ਚਾਲ ਤੱਕ ਹੀ ਸੀਂਮਤ ਰਹਿੰਦੀ ਤਾਂ ਏਨੀ ਚਿੰਤਾਨਕ ਨਹੀਂ ਸੀ ਹੋਣੀ ਜਦੋਂ ਇਸੇ ਪ੍ਰਸੰਗ ਵਿਚ ਮੈਂ ਆਪਣੇ ਘਰ ਸਫਾਈਆਂ ਕਰਨ ਵਾਲੀ ਔਰਤ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਇਹ ਹੀ ਖਦਸ਼ਾਂ ਜ਼ਾਹਰ ਕੀਤਾ ਕਿ ਕੰਮ ਦੀ ਤਲਾਸ਼ ਕਰਨ ਵਾਲੀਆਂ ਦੇ ਡਰੋਂ ਉਹ ਕਦੇ ਵੀ ਇਹ ਨਹੀਂ ਕਹਿੰਦੀਆਂ ਕਿ ਉਨ•ਾਂ ਦੀ ਤਨਖਾਹ ਵਧਾਈ ਜਾਵੇਂ ਇਸ ਕਰਕੇ ਉਹ ਚਾਰ ਚਾਰ ਪੰਜ ਪੰਜ ਸਾਲਾਂ ਤੋਂ ਉਸੇ ਰੋਟ 'ਤੇ ਹੀ ਕੰਮ ਕਰੀ ਜਾਂਦੀਆਂ ਹਨ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਮਹਿਗਾਈ ਨਾਲ ਮੁਕਾਬਲਾ ਕਰਨ ਲਈ ਉਸ ਨੇ ਦੋ ਘਰਾਂ ਦਾ ਕੰਮ ਹੋਰ ਫੜ ਲਿਆ ਹੈ। ਭਾਂਵੇ ਉਸ ਦਾ ਸਰੀਰ ਏਨਾਂ ਕੰਮ ਕਰਨ ਦੇ ਕਾਬਲ ਨਹੀਂ ਉਹ ਕੀ ਕਰ ਸਕਦੀ ਹੈ? ਮੈਂ ਸਮਝ ਗਿਆ ਕਿ ਇਸੇ ਕਰਕੇ ਉਹ ਕੰਮ ਤੋਂ ਜਿਆਦਾ ਛੁੱਟੀਆਂ ਕਰਦੀ ਹੈ। ਜਦੋਂ ਘਰ ਘਰ ਵੱਧ ਛੁੱਟੀਆਂ ਕਰਨ ਕਰਕੇ ਉਸ ਦੀ ਦੁਰਗਤ ਹੁੰਦੀ ਹੈ ਤਾਂ ਉਹ ਪੱਥਰ ਬਣ ਜਾਂਦੀ ਹੈ। ਉਸ ਨੇ ਮੈਂਨੂੰ ਦੱਸਿਆ ਕੇ ਮੇਰੇ ਤੋਂ ਬਿਨਾਂ ਕਿਸੇ ਨੇ ਵੀ ਉਸ ਦੀ ਘਰੇਲੂ ਆਰਥਿਕਤਾ ਬਾਰੇ ਕਦੇ ਨਾ ਫਿਕਰ ਹੀ ਕੀਤਾ ਹੈ ਤੇ ਨੇ ਉਸ ਨੇ ਹੀ ਕਦੇ ਇਸਦਾ ਜ਼ਿਕਰ ਕੀਤਾ ਹੈ ਗੁਜ਼ਾਰਾ ਨਾ ਹੋਣ ਕਰਕੇ ਉਸ ਨੇ ਆਪਣੀਆਂ ਧੀਆਂ ਨੂੰ ਅੱਠਵੀਂ ਤੋਂ ਬਾਅਦ ਪੜਨੋਂ ਹਟਾ ਲਿਆ ਹੈ। ਆਪਣੀਆਂ ਲੋੜਾਂ ਨੂੰ ਹੋਰ ਵੀ ਸੀਮਤ ਕਰ ਲਿਆ ਹੈ। ਸ਼ੌਕ ਤਾਂ ਕਦੇ ਪੂਰੇ ਕਰਨ ਬਾਰੇ ਸੋਚਿਆ ਵੀ ਨਹੀਂ ਹੈ। ਬਿਮਾਰ ਪਤੀ ਦੀ ਦਵਾਈ ਵਾਸਤੇ ਹੁਣ ਉਸ ਕੋਲ ਪੈਸੇ ਨਹੀਂ ਹੁੰਦੇ ਇਸ ਕਰਕੇ ਉਹ ਕਿਸੇ ਸਾਧ ਦੇ ਡੇਰੇ 'ਤੇ ਜਾਂਦੇ ਹਨ ਦੇਸੀ ਓਹੜ ਪੋਹੜ ਨਾਲ ਉਹ ਉਸ ਦਾ ਇਲਾਜ਼ ਕਰ ਰਹੇ ਹਨ। ਜਿਹੜਾ ਬਿਮਾਰੀ ਕਰਕੇ ਕੋਈ ਸਖਤ ਕੰਮ ਨਹੀਂ ਕਰ ਸਕਦਾ ਇਸ ਲਈ ਚੌਕੀਦਾਰੀ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਦਰਦਾ ਦੀ ਵਿੱਥਿਆ ਸ਼ੁਰੂ ਕਰ ਲਈ ਸ਼ਾਇਦ ਇਸ ਆਸ ਨਾਲ ਕਿ ਮੈਂ ਕੋਈ ਉਨ•ਾਂ ਦੀ ਨਿੱਜੀ ਮਦਦ ਕਰਨ ਬਾਰੇ ਸੋਚ ਰਿਹਾ ਹਾਂ। ਜਦ ਉਹ ਆਪਣੇ ਦੁੱਖਾਂ ਦੀ ਵਿਥਿਆ ਸੁਣਾ ਰਹੀਂ ਸੀ ਉਸ ਵਕਤ ਮੈਂ ਸੋਚ ਰਿਹਾ ਸਾਂ ਕਿ ਮੱਧ ਵਰਗ ਕਿਨ•ਾਂ ਕਮੀਨਾਂ ਹੋ ਗਿਆ ਹੈ ਕਿ ਆਪਣੇ ਘਰ ਕੰਮ ਕਰਨ ਵਾਲਿਆਂ ਤੋਂ ਕਿਨ•ਾਂ ਦੂਰ ਬੈਠੇ ਹਾਂ।
ਹਫਤੇ ਵਿਚ ਦੋ ਵਾਰ ਪਾਰਕ ਦੀ ਸਫਾਈ ਕਰਨ ਲਈ ਆਉਂਦਾ ਮਾਲੀ ਪਿੱਛਲੇ ਲੰਮੇਂ ਸਮੇਂ ਤੋਂ ਦੋ ਸੌ ਰੁਪਿਆ ਮਹੀਨਾਂ ਲੈ ਰਿਹਾ ਹੈ ਉਸ ਦੀ ਹਾਲਤ ਵੀ ਬਾਕੇ ਕੰਮ ਕਰਨ ਲਈ ਆਉਂਦੇ ਮਜ਼ਦੂਰਾਂ ਵਰਗੀ ਹੀ ਹੈ। ਮਹਿੰਗਾਈ ਨਾਲ ਲੜਨ ਲਈ ਉਸ ਨੇ ਕਾਰਾਂ ਧੋਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਉਸ ਨੇ ਦੱਸਿਆ ਕਿ ਕਾਰਾਂ ਵੀ ਜਿਆਦਾ ਨਹੀਂ ਮਿਲਦੀਆਂ ਇਸ ਕਰਕੇ ਉਸ ਦੀ ਪਤਨੀ ਸਬਜੀ ਮੰਡੀ ਵਿਚ ਮਜਦੂਰੀ ਕਰਨ ਜਾਣ ਲੱਗ ਪਈ ਹੈ ਜਿਸ ਨਾਲ ਉਸ ਦਾ ਨਿੱਕਾ ਜਿਹਾ ਬੇਟਾ ਰੁਲਣ ਲਈ ਮਜਬੂਰ ਹੋ ਗਿਆ ਹੈ। ਇਸੇ ਤਰ•ਾਂ ਹੀ ਧੋਬੀ ਦੀ ਹਾਲਤ ਵੀ ਬਦ ਤੋਂ ਬਦਤਰ ਹੈ। ਉਸ ਨੇ ਭਾਂਵੇ ਪਿੱਛਲੇ ਦਸ ਸਾਲਾਂ ਤੋਂ ਕੀਮਤ ਵਧਾ ਦਿੱਤੀ ਹੈ ਪਰ ਉਸ ਦਾ ਗੁਜ਼ਾਰਾ ਨਹੀਂ ਚਲਦਾ ਇਸ ਲਈ ਉਸ ਦੀ ਪਤਨੀ ਨੂੰ ਫੁਟਬਾਲ ਸੀਣੇ ਪੈ ਰਹੇ ਹਨ, ਬੇਟੀ ਨੂੰ ਪੜਨੋਂ ਹਟਾਕੇ ਕਿਸੇ ਦੇ ਘਰ ਮਜ਼ਦੂਰੀ ਕਰਨ ਲਈ ਲਗਾ ਦਿੱਤਾ ਹੈ। ਚੰਗਾ ਇਲਾਜ ਨਾ ਕਰਵਾ ਸਕਣ ਕਰਕੇ ਉਸ ਦਾ ਇਕਲੋਤਾ ਬੇਟਾ ਇਸ ਮਹਿਗਾਈ ਦੀ ਭੇਟਾ ਚੜ ਚੱਕਾ ਹੈ। ਆਰਥਿਕ ਤੰਗੀ ਕਰਕੇ ਘਰ ਵਿਚ ਲੜਾਈ ਹੁੰਦੀ ਰਹਿੰਦੀ ਹੈ। ਆਪਣੇ ਜੀਵਨ ਨਾਲ ਜੁੜੇ ਇਨ•ਾਂ ਕਿਰਤੀ ਲੋਕਾਂ ਦੇ ਜੀਵਨ ਵੱਲ ਪੜਚੋਲਵੀ ਨਜ਼ਰ ਮਾਰਨ ਨਾਲ ਮੈਨੂੰ ਪਤਾ ਲੱਗਾ ਕਿ ਇਨ•ਾਂ ਲੋਕਾਂ ਨੂੰ ਭਾਰਤ ਦੇ ਅਰਥਸ਼ਾਸਤਰੀਆਂ ਵੱਲੋਂ ਦੱਸੀਆਂ ਜਾਂਦੀਆਂ ਵਿਕਾਸ ਰੇਖਾ ਦੀਆਂ ਡੀਂਗਾਂ ਦਾ ਕੋਈ ਪਤਾ ਨਹੀਂ ਵਿਸ਼ਵੀਕਰਨ ਦੀਆਂ ਨੀਤੀਆਂ ਕੀ ਚੀਜ਼ ਹੁੰਦੀਆਂ ਹਨ ਇਸ ਤੋਂ ਉਹ ਪੂਰੀ ਤਰ•ਾਂ ਨਾਲ ਬੇਖ਼ਬਰ ਹਨ। ਮਹਿੰਗਾਈ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੁੰਦੀ ਹੈ ਇਸ ਬਾਰੇ ਵੀ ਉਹ ਹੈਰਾਨ ਹਨ। ਸਮਾਜਕ ਵਰਤਾਰਿਆਂ ਨੂੰ ਕੁਦਰਤੀ ਵਰਤਾਤਿਆਂ ਵਾਗ ਸਮਝਦੇ ਇਹ ਜਿੰਦਗੀ ਨਾਲੋਂ ਪੂਰੀ ਤਰ•ਾਂ ਨਾਲ ਟੱਟੇ ਇਨ•ਾਂ ਕਿਰਤੀ ਲੋਕਾਂ ਦੀ ਹਾਲਤ ਦਾ ਅਸੀਂ ਮਧ ਵਰਗੀ ਲੋਕ ਫਾਇਦਾ ਉਠਾ ਰਹੇ ਹਾਂ ਇਹ ਲੋਕ ਸਾਨੂੰ ਸਸਤੀਆਂ ਸੇਵਾਂਵਾ ਦੇਣ ਲਈ ਮਜਬੂਰ ਹਨ ਸ਼ਾਇਦ ਇਸੇ ਲਈ ਹੀ ਅਸੀਂ ਉਨ•ਾਂ ਦੇ ਮਸਲਿਆਂ ਤੋਂ ਚੁੱਪ ਵੱਟੀ ਬੈਠੇ ਹਾਂ।ਸਸਤੀ ਮਜਦੂਰੀ ਦੇਕੇ ਇਹ ਮਧ ਵਰਗ ਲਈ ਮਹਿੰਗਾਈ ਨੂੰ ਕੁਝ ਹੱਦ ਤੱਕ ਘੱਟ ਕਰ ਰਹੇ ਹਨ।
 ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨਾਲ ਮਹਿੰਗਾਈ ਹੋਰ ਵਧਣ ਦੇ ਆਸਾਰ ਹਨ ਜਿਸ ਨਾਲ ਲੋਕਾਂ ਦਾ ਹੋਰ ਵੀ ਕਚੂਮਰ ਨਿਕਲ ਜਾਵੇਗਾ ਜਦੋਂ ਤੋਂ ਅਸੀ ਵਿਸ਼ਵੀਕਰਨ ਦੀਆਂ ਨਵਸਾਮਰਾਜੀ ਨੀਤੀਆਂ ਦੇ ਭਾਗੀਦਾਰ ਬਣਏ ਹਾਂ ਉਦੋਂ ਤੋਂ ਗ਼ਰੀਬੀ ਦੀ ਰੇਖਾ ਵੱਲ ਨੂੰ ਵਧਣ ਵਾਲੇ ਲੋਕਾਂ ਦੀ ਗਿਣਤੀ ਹੋਰ ਵੀ ਵਧ ਰਹੀਂ ਹੈ। ਇਹ ਵਿਸ਼ਵੀਕਰਨ ਦੀਆਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਸਾਡੇ ਦੇਸ਼ ਵਿਚ 12% ਤੋਂ ਵੱਧ ਮਹਿੰਗਾਈ ਹੋਈ ਹੈ ਇਹ ਪਿਛਲੇ 16 ਸਾਲਾਂ ਦਾ ਰਿਕਾਡ ਵਾਧਾ ਹੈ। ਪਰ ਇਸ ਦੇ ਬਿਲਕੁਲ ਉਲਟ ਹਾਕਮ ਧਿਰਾਂ ਵੱਲੋਂ ਪਰਚਾਰ ਇਹ ਕੀਤਾ ਜਾਂਦਾ ਹੈ ਕਿ ਵਿਸ਼ਵੀਕਰਨ ਦੀਆਂ ਨੀਤੀਆਂ ਨੇ ਆਮ ਵਿਅਕਤੀ ਨੂੰ ਵੀ ਰੁਜ਼ਗਾਰ ਦੇ ਦਿੱਤਾ ਹੈ ਜਿਸ ਨਾਲ ਚੀਜਾਂ ਦੀ ਥੁੜ ਹੋ ਗਈ ਹੈ ਜਿਸ ਕਰਕੇ ਵਸਤਾ ਮਹਿੰਗੀਆਂ ਹੋ ਗਈਆਂ ਹਨ ਜਦ ਕਿ ਅਸਲੀਅਤ ਇਸ ਦੇ ਬਿਲ ਕੁਲ ਹੀ ਉਲਟ ਹੈ ਆਨਾਜ ਗਦਾਮਾਂ ਵਿਚ ਸੜ ਰਿਹਾ ਹੈ ਲੋਕ ਭੁਖ ਨਾਲ ਮਰ ਰਹੇ ਹਨ। ਅਮਰੀਕਾ ਦੇ ਰਾਸਟਰਪਤੀ ਬੁਸ਼ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਲੋਕ ਵੱਧ ਖਾਂਦੇ ਹਨ ਇਸ ਕਰਕੇ ਮਹਿੰਗਾਈ ਹੋਈ ਹੈ ਜਦ ਕਿ ਅਸਲੀਅਤ ਇਸ ਦੇ ਬਿਲ ਕੁਲ ਉਲਟ ਹੈ। ਅਮਰੀਕਾ ਵਿਚ ਸੰਸਾਰ ਦੀ ਕੇਵਲ 5% ਵਸੋਂ ਹੀ ਰਹਿੰਦੀ ਹੈ ਜਦ ਕਿ ਤੇਲ ਦੀ ਕੁਲ ਖਪਤ ਦਾ ਚੌਥਾ ਹਿੱਸਾ ਇਕੱਲੇ ਅਮਰੀਕਾ ਵਿਚ ਹੀ ਖਪਤ ਹੋ ਰਿਹਾ ਹੈ ਇਸ ਦੇ ਨਾਲ ਹੀ ਅਮਰੀਕਾ ਵੱਲੋਂ ਕੱਚੇ ਤੇਲ ਦੇ ਭੰਡਾਰਾਂ ਨੂੰ ਇਕੱਠਾ ਕਰਨ ਹੀ ਹੋੜ ਨਾਲ ਕੱਚੇ ਤੇਲ ਦੀਆਂ ਕੀਤਾਂ ਵਧ ਰਹੀਂਆਂ ਹਨ ਜਿਸ ਨਾਲ ਮਹਿੰਗਾਈ ਦਾ ਸਿੱਧਾ ਹੀ ਸੰਬੰਧ ਹੈ ਪਰ ਭਾਰਤ ਦੇ ਪ੍ਰਸੰਗ ਵਿਚ ਤਾਂ ਦੁਖਾਂਤਕ ਸਥਿਤੀ ਇਹ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੇ ਵੀ ਤੇਲ ਦੀ ਕੀਮਤ ਨਹੀਂ ਘਟਦੀ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਖਾਣ ਵਾਲੀਆਂ ਵਸਤਾਂ ਨੂੰ ਤੇਲ ਵਜੋਂ ਵਰਤਣ ਵਾਲ ਕੀਮਤਾਂ ਵਿਚ ਅਥਾਹ ਵਾਧਾ ਹੁੰਦਾ ਹੈ
ਜਦ ਤਕ ਮਹਿੰਗਾਈ ਦੀ ਚੱਕੀ ਵਿਚ ਪਿਸਦੇ ਆਮ ਲੋਕਾਂ ਨੂੰ ਇਸ ਦੇ ਕਾਰਨਾਂ ਬਾਰੇ ਨਹੀਂ ਪਤਾ ਲੱਗਦਾ ਉਦੋਂ ਤੱਕ ਇਹ ਸੰਭਵ ਹੀ ਨਹੀਂ ਹੈ ਕਿ ਇਹ ਲੋਕ ਕੋਈ ਲੋਕ ਅੰਦੋਲਨ ਸ਼ੁਰੂ ਕਰਨ ਭਾਂਵੇ ਤਿਲ ਤਿਲ ਕਰਕੇ ਮਰਦੇ ਲੋਕਾਂ ਲਈ ਇਸ ਅੰਦੋਲਨ ਵਿਚ ਗਵਾਉਣ ਲਈ ਕੁਝ ਵੀ ਨਹੀਂ ਪਰ ਇਨ•ਾਂ ਲੋਕਾਂ ਦੇ ਦਰਦ ਨੂੰ ਮਧ ਵਰਗ ਦੀਆਂ ਐਨਕਾਂ ਰਾਹੀਂ ਦੇਖਣ ਤੋਂ ਬਿਨਾਂ ਹੀ ਉਪਰਾਲੇ ਕਰਨੇ ਪੈਣਗੇ ਇਸ  ਤੋਂ ਬਿਨਾਂ ਨਾ ਤਾਂ ਕੋਈ ਚਾਰਾ ਹੈ ਤੇ ਨਾ ਹੀ ਹੋਰ ਕੋਈ ਮੰਤਰ ਹੈ ਜਿਹੜਾ ਇਸ ਨਵ ਸਾਮਰਾਜਵਾਦੀ ਲੋਕ ਵਿਰੋਧੀ ਹਨੇਰੀ ਨੂੰ ਠੱਲ ਪਾ ਸਕੇਗਾ।
                                                          ਤੇਜਿੰਦਰ ਵਿਰਲੀ 9464797400

No comments:

Post a Comment