dr t virli

dr t virli

Sunday 3 March 2013

ਮੋਗਾ ਜ਼ਿਮਨੀ ਚੋਣ ਦੇ ਆਰ ਪਾਰ

    
                                                                                                 ਡਾ. ਤੇਜਿੰਦਰ ਵਿਰਲੀ 9464797400
ਮੋਗਾ ਜ਼ਿਮਨੀ ਚੋਣ ਦੇ ਨਤੀਜੇ ਨੇ ਲੋਕਾਂ ਨੂੰ ਏਨਾਂ ਹੈਰਾਨ ਨਹੀਂ ਕੀਤਾ, ਜਿਨ•ਾਂ ਇਸ ਚੋਣ ਦੀ ਜਰੂਰਤ ਨੇ। ਭਲਾ ਕੋਈ ਕਾਂਗਰਸੀ ਰਾਤੋ ਰਾਤ ਅਕਾਲੀ ਹੋ ਸਕਦਾ ਹੈ? ਜੇ ਆਕਾਲੀ ਪਾਰਟੀ ਦਾ ਇਤਿਹਾਸ ਬੱਬਰ ਆਕਾਲੀ ਪਾਰਟੀ ਵਾਲਾ ਹੁੰਦਾ ਤਾਂ ਜਵਾਬ ਨਾਂਹ ਵਿਚ ਹੀ ਹੋਣਾ ਸੀ, ਪਰ ਕਿਉਂਕਿ ਅੱਜ ਆਕਾਲੀ ਪਾਰਟੀ ਉਸ ਸ਼ਾਨੇਪੱਤੇ ਇਤਿਹਾਸ ਵਾਲੀ ਨਹੀਂ ਰਹਿ ਗਈ ਇਸੇ ਕਰਕੇ ਕੋਈ ਵੀ, ਕਦੇ ਵੀ ਕਿਸੇ ਪਾਰਟੀ ਦਾ ਵੀ ਵਿਅਕਤੀ ਇਸ ਪਾਰਟੀ ਵਿਚ ਆ ਸਕਦਾ ਹੈ। ਅਕਸਰ ਹੀ ਇਹ ਹੁੰਦਾ ਆਈਆ ਹੈ ਕਿ ਸਤਾਧਾਰੀ ਪਾਰਟੀ ਵਿਚ ਕੁਝ ਲੋਕ ਜਾਣ ਲਈ ਸਦਾ ਹੀ ਕਾਹਲੇ ਹੁੰਦੇ ਹਨ। ਇਸ ਲਈ ਇਹ ਵੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਿ ਇਕ ਵਿਧਾਇਕ ਕਾਂਗਰਸ ਪਾਰਟੀ ਛੱਡ ਕੇ ਆਕਾਲੀ ਦਲ ਵਿਚ ਆ ਗਿਆ। ਇਸ ਤਰ•ਾਂ ਦੀਆਂ ਖ਼ਬਰਾਂ  ਭਵਿੱਖ ਵਿਚ ਹੋਰ ਵੀ ਸੁਣਨੀਆਂ ਪੈਣਗੀਆਂ ਇਹ ਗੱਲ ਯਕੀਨੀ ਹੈ। ਕਾਂਗਰਸ ਪਾਰਟੀ ਨੂੰ ਵੀ ਇਸ ਤਰ•ਾਂ ਦੇ ਹੋਰ ਸਦਮੇਂ ਭਵਿੱਖ ਵਿਚ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਵੱਡੇ ਵੱਡੇ ਆਗੂ ਨਿੱਕੇ ਨਿੱਕੇ ਲਾਲਚਾਂ ਲਈ ਪਾਰਟੀ ਦਾ ਵਿਕਾਰ ਦਾਅ ਉÎੱਪਰ ਲਾ ਰਹੇ ਹਨ। ਇਸ ਦਾ ਇਕੋ ਇਕ ਕਾਰਨ ਇਹ ਹੀ ਹੈ ਕਿ ਲੋਕ ਰਾਜਨੀਤੀ ਨੂੰ ਪ੍ਰੋਫੈਸਨ ਵਜੋਂ ਲੈ ਰਹੇ ਹਨ। ਮੁਨਾਫੇ ਵਾਲੇ ਕਿੱਤੇ ਲਈ ਪਾਟੀ ਦੀ ਪੋਜੀਸ਼ਨ ਨੂੰ ਦਾਅ 'ਤੇ ਲਾ ਦੇਣਾ ਕੋਈ ਏਡੀ ਵੱਡੀ ਗੱਲ ਵੀ ਨਹੀਂ ਹੈ। ਪੰਜਾਬ ਦਾ ਹੀ ਨਹੀਂ ਸਗੋਂ ਸਮੱਚੇ ਭਾਰਤ ਦਾ ਹੀ ਇਹ ਦੁਖਾਂਤ ਹੈ,ਇਸ ਦੀ ਸ਼ੁਰੂਆਤ ਬਹੁਤ ਪਹਿਲਾਂ ਕਾਂਗਰਸ ਨੇ ਹੀ ਕੀਤੀ ਸੀ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਉਨ•ਾਂ ਦੀ ਪਾਰਟੀ ਵਿਚ ਆ ਸਕਦਾ ਹੈ। ਸਤਾ ਦੇ ਸੁੱਖ ਤੇ ਇਸ Àੁੱਪਰ ਬਣੇ ਰਹਿਣ ਦੇ ਲਾਲਚ ਨੇ ਇਸ ਨੂੰ ਹੋਰ ਪੱਕਿਆਂ ਕੀਤਾ ਹੈ ਤੇ ਇਹ ਬੁਰਾਈ ਸਾਰੀਆਂ ਹੀ ਪਾਰਟੀਆਂ ਵਿਚ ਵਧ ਰਹੀ ਹੈ। ਭਾਂਵੇ ਕਿ ਕੁਝ ਖੱਬੇ ਪੱਖੀ ਪਾਰਟੀਆਂ ਇਸ ਤੋਂ ਬਚੀਆਂ ਵੀ ਹੋਈਆਂ ਹਨ  ਕਿ ਕਿਸੇ ਪਾਰਟੀ ਦਾ ਕੋਈ ਵੀ ਮੈਂਬਰ ਉਨ•ਾਂ ਵਿਚ ਏਨੀ ਆਸਾਨੀ ਨਾਲ ਆ ਨਹੀ ਸਕਦਾ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਲੰਮਾਂ ਸਮਾਂ ਲੜਨ ਕਾਂਗਰਸ ਪਾਰਟੀ ਹੁਣ ਉਹ ਨਹੀਂ ਰਹੀ। ਇਸ ਕਰਕੇ ਸਾਨੂੰ ਵੀ ਵੀ ਆਪਣੀ ਗੱਲ ਇਸ ਬਦਲੇ ਹੋਏ ਪ੍ਰਸੰਗ ਵਿਚ ਹੀ ਕਰਨੀ ਚਾਹੀਦੀ ਹੈ। ਅਸੀਂ ਐਵੇ ਹੀ ਕਿਸੇ ਵਿਉਪਾਰੀ ਕਾਂਗਰਸੀ ਵਿਧਾਇਕ ਪਾਸੋਂ ਮਹਾਤਮਾਂ ਗਾਂਧੀ ਵਾਲੀ ਪ੍ਰਤੀਬੱਧਤਾ ਦੀ ਆਸ ਕਰੀ ਜਾਈਏ ਇਹ ਵੀ ਓਨ•ਾਂ ਹੀ ਗਲਤ ਹੈ ਜਿਨ•ਾਂ ਆਜ਼ਾਦੀ ਲਈ ਲੜਨ ਵਾਲੇ ਬੱਬਰ ਆਕਾਲੀਆਂ ਦੇ ਸ਼ਾਨਾਂ ਮੱਤੇ ਇਤਿਹਾਸ ਵਰਗੀ ਪ੍ਰਤੀਬੱਧਤਾ ਦੀ ਆਸ ਅੱਜ ਦੇ ਆਕਾਲੀ ਦੱਲ ਪਾਸੋ ਕਰਨੀ ।
ਇਹ ਗੱਲ ਤਾਂ ਸਾਰਾ ਦੇਸ਼ ਹੀ ਜਾਣਦਾ ਹੈ ਕਿ ਹਾਕਮ ਧਿਰ ਨੂੰ ਕਿਸੇ ਵੀ ਜ਼ਿਮਨੀ ਚੋਣ ਵਿਚ ਹਰਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਪਰ ਮੋਗੇ ਦੇ ਕੁਝ ਲੋਕਾਂ ਦਾ ਇਹ ਗੁੱਸਾ ਜੈਨ ਨਾਲ ਸੀ ਕਿ ਉਹ ਰਾਤੋ ਰਾਤ ਆਪਣੀ ਵਫਾਦਾਰੀ ਬਦਲ ਕੇ ਜਿਸ ਤਰ•ਾਂ ਅਕਾਲੀ ਬਣਿਆ ਹੈ। ਇਸ ਨਾਲ ਉਨ•ਾਂ ਦੇ ਵਿਸ਼ਵਾਸ਼ ਨੂੰ ਸੱਟ ਲੱਗੀ ਹੈ। ਇਸ ਤਰ•ਾਂ ਦੀ ਜਜ਼ਬਾਤੀ ਸੱਟ ਆਕਾਲੀ ਲੀਡਰਾਂ ਨੂੰ ਤੇ ਅਕਾਲੀ ਵਰਕਰਾਂ ਨੂੰ ਵੀ ਲੱਗੀ ਹੋਵੇਗੀ। ਕਿ ਸਾਲ ਪਹਿਲਾਂ ਜਿਸ ਉਮੀਦਵਾਰ ਨੂੰ ਲੋਕਾਂ ਦੀਆਂ ਸਫਾਂ ਵਿਚ ਪਾਣੀ ਪੀ ਪੀ ਕੋਸਿਆ ਸੀ ਹੁਣ ਉਹੀ ਹਾਈ ਕਮਾਨ ਦੇ ਹੁਕਮ 'ਤੇ ਉਸ ਦੀ ਤਰੀਫ ਵਿਚ ਹਵਾਈ ਕਿਲੇ ਉਸਾਰੇ ਜਾ ਰਹੇ ਹਨ। ਪਰ ਇਸ ਸਾਰੇ ਨੂੰ ਵੀ ਕਾਂਗਰਸ ਪਾਰਟੀ ਆਪਣੇ ਹੱਕ ਵਿਚ ਨਹੀਂ ਕਰ ਸਕੀ ਕਿਉਂਕਿ ਕਾਂਗਰਸ ਪਾਰਟੀ ਦਾ ਜਥੇਬੰਦਕ ਢਾਂਚਾ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਮੁਕਾਬਲੇ ਬਹੁਤ ਹੀ ਕਮਜੋਰ ਹੈ, ਭਾਂਵੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀਜਨਕ ਹਾਜ਼ਰ ਰਹਿ ਕੇ ਲੋਕਾਂ ਦੀਆਂ ਸਫਾ ਵਿਚ ਹਾਜਰੀ ਲਗਾਈ ਹੈ ਤੇ ਮਹਿਲਾਂ ਦੇ ਸੁੱਖ ਛੱਡ ਕੇ ਪੱਕਾ ਡੇਰਾ ਹੀ ਮੋਗੇ ਵਿਚ ਲਾਈ ਰੱਖਿਆ ਹੈ। ਪਰ ਹਕੂਮਤ ਦੀ ਤਾਕਤ ਨੂੰ ਤਾਂ ਕੈਪਟਨ ਸਾਹਿਬ ਆਪ ਵੀ ਚੰਗੀ ਤਰ•ਾਂ ਜਾਣਦੇ ਹੀ ਸਨ, ਕਿ ਹਕੂਮਤਾਂ ਹਰਾਉਣੀਆਂ ਏਨ•ਾਂ ਅਸਾਨ ਕੰਮ ਨਹੀਂ। ਇਸ ਗੱਲ ਵਿਚ ਕੋਈ ਵੀ ਭਰਮ ਨਹੀਂ ਰਹਿਣਾ ਚਾਹੀਦਾ ਕਿ ਕੱਲ ਅਗਰ ਇਹ ਹੀ ਵਿਧਾਇਕ ਅਕਾਲੀ ਦਲ ਵਿੱਚੋਂ ਵਾਪਸ ਕਾਂਗਰਸ ਵਿਚ ਆਵੇ ਤੇ ਕਾਂਗਰਸ ਦੀ ਸਰਕਾਰ ਹੋਵੇ ਤਾਂ ਯਕੀਨਨ ਹੀ ਉਹ ਫਿਰ ਵੀ ਜਿੱਤ ਜਾਣਗੇ। ਪੰਜਾਬ ਦੇ ਲੋਕਾਂ ਨੂੰ ਸਾਇਦ ਇਤਿਹਾਸ ਇਹ ਦਿਨ ਦੇਖਣ ਦਾ ਮੌਕਾ ਵੀ ਦੇਵੇ। ਜਦੋਂ ਰਾਜਨੀਤੀ ਨਿਵਾਣ ਵੱਲ ਜਾ ਰਹੀ ਹੁੰਦੀ ਹੈ ਤਾਂ ਕਿਸੇ ਵੀ ਨਿਵਾਣ ਤੱਕ ਪਹੁੰਚ ਸਕਦੀ ਹੈ।
ਪਿਛਲੀਆਂ ਆਮ ਚੋਣਾ ਤੋਂ ਬਾਦ ਡਿਪਟੀ ਚੀਫ ਮਨਿਸਟਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ Àੁੱਪਰ ਪਕੜ ਇਸ ਕਰਕੇ ਵੀ ਮਜਬੂਤ ਹੋਈ ਹੈ ਕਿ ਉਸ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਹੋਰ ਵੀ ਮਜਬੂਤ ਕੀਤਾ ਹੈ। ਜਿਸ ਦੇ ਨਾਲ ਅਕਾਲੀ ਆਪਣੀ ਪਕੜ ਦੀ ਧਾਂਕ ਦਿੱਲੀ ਤੱਕ ਸਥਾਪਿੱਤ ਕਰ ਚੁੱਕੇ ਹਨ। ਇਸ ਦੇ ਮੁਕਾਬਲੇ ਉਪਰ ਕਾਂਗਰਸ ਪਾਰਟੀ ਦਾ ਇਕ ਘੁਟਾਲੇ ਤੋਂ ਬਾਦ ਦੂਸਰੇ ਘੁਟਾਲੇ ਵਿਚ ਫਸਣਾ ਤੇ ਉਪਰੋਂ ਲੋਕ ਮਸਲਿਆਂ ਤੋਂ ਅੱਖਾਂ ਮੀਟ ਲੈਣੀਆਂ ਵੀ ਇਹ ਦੱਸਦਾ ਹੈ ਕਿ ਪਾਰਟੀ ਸਾਰੇ ਦੇਸ਼ ਵਿੱਚ ਹੋਲੀ ਹੋਲੀ ਸੁੰਘੜਦੀ ਹੀ ਜਾ ਰਹੀ ਹੈ। ਉੱਪਰੋਂ ਪਾਰਟੀ ਦਾ ਨੌਜਵਾਨ ਆਗੂ ਰਾਹੁਲ ਗਾਂਧੀ ਜਿਹੜਾ ਰਾਜਨੀਤੀ ਨੂੰ ਸਮਝਣ ਦੀ ਬਜਾਏ ਰਟੇ ਰਟਾਏ ਭਾਸਨ ਦੇਣ ਦੀ ਮੁਹਾਰਤ ਹਾਸਲ ਕਰ ਰਿਹਾ ਹੈ ਅਜੇ ਇਸ ਕਾਬਲ ਨਹੀਂ ਹੋਇਆ ਕਿ ਪਾਰਟੀ ਨੂੰ ਲੋਕਾਂ ਦੇ ਹਾਣਦੀ ਕਰੇ ਤੇ ਲੋਕਾਂ ਤੱਕ ਲੈਕੇ ਜਾਵੇ।
Îਮੋਗਾ ਦੀ ਚੋਣ ਜਿੱਤ ਲੈਣ ਨਾਲ ਅਕਾਲੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿਚ ਕਿਸੇ ਦੀ ਵੀ ਮੁਥਾਜੀ ਤੋਂ ਪੂਰੀ ਤਰ•ਾਂ ਨਾਲ ਮੁੱਕਤ ਹੋ ਗਈ ਹੈ। ਹੁਣ ਭਾਜਪਾ ਦੀ ਇਸ ਨੂੰ ਘੁਰਕੀ ਬਰਦਾਸ਼ਤ ਕਰਨ ਦੀ ਕੋਈ ਬਹੁਤੀ ਜਰੂਰਤ ਨਹੀਂ ਰਹੀ। ਇਤਿਹਾਸ ਵਿਚ ਇਸ ਕਿਸਮ ਦੇ ਅਨੇਕਾਂ ਹੀ ਮਸਲੇ ਸਾਹਮਣੇ ਆਏ ਸਨ ਜਦੋਂ ਦੋਹਾਂ ਭਾਈਵਾਲ ਪਾਰਟੀਆਂ ਵਿਚ ਮੱਤਭੇਦ ਹੁੰਦੇ ਰਹੇ ਹਨ ਤੇ ਵੱਡੇ ਬਾਦਲ ਸਾਹਿਬ ਦੀ ਸਿਆਣਪ ਨਾਲ ਉਹ ਔਖੇ ਵੇਲੇ ਪਾਰ ਹੁੰਦੇ ਰਹੇ ਹਨ। ਕਮਜੋਰੀਆਂ ਮਨੁੱਖ ਨੂੰ ਸਿਆਣਾ ਵੀ ਬਣਾਉਂਦੀਆਂ ਹਨ। ਆਕਾਲੀ ਭਾਜਪਾ ਦੀ ਸਾਂਝ ਦਾ ਕਾਰਨ ਇਹ ਹੀ ਹੈ ਕਿ ਦੋਵੇ ਪਾਰਟੀਆਂ ਹੀ ਇਕੱਲੇ ਰੂਪ ਵਿਚ ਲੋਕਾਂ ਵਿਚ ਜਾਣ ਦੇ ਕਾਬਲ ਨਹੀਂ। ਪਰ ਹੁਣ ਜਦੋਂ ਜਿੱਤ ਦਾ ਆਲਮ ਸਿਰ ਚੜ ਬੋਲਣਾ ਹੈ ਤਾਂ ਉੂਠ ਕਿਸ ਕਰਵਟ ਬੈਠਣਾ ਹੈ ਇਹ ਤਾਂ ਭਵਿੱਖ ਹੀ ਦੱਸੇਗਾ। ਪਰ ਇਸ ਦੀ ਇਕ ਉਦਾਹਰਣ ਜਰੂਰ ਦੇਣੀ ਵਾਜਵ ਸਮਝਦਾ ਹਾਂ। ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੀ ਪੀ ਆਈ ਦੇ ਨਾਲ ਰਲ ਕੇ ਚੋਣਾ ਲੜੀਆਂ ਤੇ ਜਿੱਤੀਆਂ ਸਨ। ਬਦਕਿਸਮਤੀ ਦੇ ਨਾਲ ਦੋ ਕਾਮਰੇਡ ਵੀ ਜਿੱਤ ਗਏ ਸਨ। ਇਹ ਦੋਵੇ ਹੀ ਕਾਮਰੇਡ ਕਾਂਗਰਸ ਦੀ ਚੱਕਰੀ ਉਪਰ ਐਸੇ ਚੜੇ ਕਿ ਕਿ ਉਹ ਪਾਰਟੀ ਦੇ ਸ਼ਾਨਾਂ ਮੱਤੇ ਇਤਿਹਾਸ ਨੂੰ ਤਾਰ ਤਾਰ ਕਰਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇਹ ਤਾਂ ਸੰਭਵ ਹੈ ਕਿ ਉਨਾਂ ਦੇ ਤਿੰਨ ਪੀੜੀਆਂ ਦੇ ਕੱਚੇ ਘਰਾਂ ਨੇ ਵੀ ਸੀਮਿੰਟ ਦਾ ਰੰਗ ਦੇਖਿਆ ਹੋਵੇ। ਪਰ ਇਸ ਚਲਾਕੀ ਦੇ ਨਾਲ ਉਹ ਵਿਚਾਰੇ ਨਾ ' ਘਰ ਦੇ ਰਹੇ ਤੇ ਨਾ ਹੀ ਘਾਟ ਦੇ '। ਪਾਰਟੀ ਨੂੰ ਗੁੱਸਾ ਕਾਂਗਰਸ ਉੱਪਰ ਹੋਣਾ ਕੁਦਰਤੀ ਹੀ ਹੀ ਸੋ ਪਾਰਟੀ ਨੇ ਮੁੜ ਕਾਂਗਰਸ ਦੇ ਨਾਲ ਨਾ ਤਾਂ ਸਾਝੀਆਂ ਚੋਣਾ ਹੀ ਲੜੀਆਂ ਤੇ ਨਾ ਹੀ ਉਨ•ਾਂ ਪੱਕੇ ਘਰਾਂ ਵਾਲੇ ਕੱਚੇ ਲੀਡਰਾਂ ਨਾਲ ਹੀ ਕੋਈ ਵਾਸਤਾ ਹੀ ਰੱਖਿਆ। ਸੀ ਪੀ ਆਈ ਨੂੰ ਇਸ ਘਟਨਾ ਨੇ ਏਨਾ ਸਬਕ ਜਰੂਰ ਦਿੱਤਾ ਕਿ ਉਹ ਦੋ ਸੀਟਾਂ ਜਿੱਤਣ ਦੀ ਰਾਜਨੀਤੀ ਤੋਂ ਉੱਠ ਕੇ ਤੀਜਾ ਬਦਲ ਬਣਾਉਣ ਦੇ ਰਾਹ ਪੈ ਗਈ। ਜਿਸ ਦੀ ਬਦੌਲਤ ਕਾਂਗਰਸ ਦਸ ਸੀਟਾਂ ਹਾਰ ਗਈ ਤੇ ਇਸ ਵਾਰੀ ਸਤਾ ਤੋਂ ਏਨੀ ਦੂਰ ਹੋਈ ਕੇ ਮੋਗੇ ਵਾਲੀ ਸ਼ਰਮਨਾਕ ਹਾਰ ਦੇਖਣੀ ਪੈ ਗਈ।
ਇਨ•ਾਂ ਚੋਣਾ ਵਿਚ ਇਕ ਸਾਂਝਾ ਮੋਰਚਾ ਵੀ ਸਰਗਮ ਰਿਹਾ। ਜਿਸ ਮੋਰਚੇ ਦੀ ਅਗਵਾਈ ਬਾਦਲ ਪਰਿਵਾਰ ਦਾ ਇਮਾਨਦਾਰ ਤੇ ਰਾਜਨੀਤੀ ਦੀ ਗੁੜਤੀ ਨਾਲ ਜਵਾਨ ਹੋਇਆ ਮਨਪ੍ਰੀਤ ਸਿੰਘ ਬਾਦਲ ਕਰ ਰਿਹਾ ਹੈ। ਭਾਂਵੇ ਇਸ ਸਾਂਝੇ ਮੋਰਚੇ ਨੂੰ ਕੋਈ ਬਹੁਤੀ ਨਮੋਸ਼ੀ ਇਨ•ਾਂ ਚੋਣਾ ਵਿਚ ਬਰਦਾਸ਼ਤ ਨਹੀਂ ਕਰਨੀ ਪਈ ਤੇ ਉਹ ਆਪਣੇ ਬੋਟ ਬੈਂਕ ਨੂੰ ਵੱਡਾ ਖੋਰਾ ਲੱਗਣ ਤੋਂ ਬਚਾ ਗਏ ਹਨ ਪਰ ਖੱਬੇ ਪੱਖੀਆਂ ਦੇ ਸਹਿਯੋਗ ਵਾਲਾ ਇਹ ਮੋਰਚਾ ਕੇਵਲ ਚੋਣਾ ਦੇ ਦਿਨ•ਾਂ ਵਿਚ ਹੀ ਕਿਉਂ ਸਰਗਰਮੀ ਫੜਦਾ ਹੈ ਇਹ ਗੱਲ ਲੋਕਾਂ ਨੂੰ ਸਮਝ ਨਹੀਂ ਆਈ। ਜੇ ਇਹ ਮੋਰਚਾ ਉਸ ਵੇਲੇ ਵੀ  ਲੋਕਾਂ ਦੀ ਬਾਂਹ ਫੜਦਾ ਜਦੋਂ ਲੋਕਾਂ ਉਪਰ ਬਹੁ ਰਾਸ਼ਟਰੀ ਕੰਪਣੀਆਂ ਦੇ ਇਸ਼ਾਰੇ ਉਪਰ ਟੈਕਸ ਲਾਏ ਜਾਂਦੇ ਹਨ। ਜਦੋਂ ਵਿਸ਼ਵੀਕਰਨ ਦੇ ਇਸ਼ਾਰੇ ਉਪਰ ਮੁਲਾਜਮਾਂ ਉੱਪਰ ਠੇਕਾ ਪ੍ਰਨਾਲੀ ਠੋਸੀ ਜਾਂਦੀ ਹੈ। ਜਦੋਂ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਸਰਮਾਏਦਾਰਾਂ ਨੂੰ ਕੌਡੀਆਂ ਦੇ ਭਾਅ ਦਿੱਤੀਆਂ ਜਾਂਦੀਆਂ ਹਨ। ਜਦੋਂ ਮਨਰੇਗਾ ਵਿਚ ਭਰਿਸ਼ਟਾਚਾਰ ਹੁੰਦਾ ਹੈ। ਜਦੋਂ ਵਿਦਿਆਰਥੀਆਂ ਦੀਆਂ ਫੀਸਾਂ ਬੇਹਿਸਾਬੀਆਂ ਹੀ ਵਧਦੀਆਂ ਹਨ। ਜਦੋਂ ਸਰਕਾਰੀ ਹਸਪਤਾਲਾਂ ਦੇ ਭੋਗ ਪਾਇਆ ਜਾਂਦਾ ਹੈ ਜਾਂ ਜਦੋਂ ਨਸ਼ਿਆਂ ਦੇ ਸੁਦਾਗਰ ਗੁੰਡਾ ਗ਼ਰਦੀ ਤੇ ਉੱਤਰ ਆਉਂਦੇ ਹਨ ਜਾਂ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਤਾਰ ਤਾਰ ਹੁੰਦੀ ਹੈ। ਉਦੋਂ ਇਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਲੋਕਾਂ ਦੇ ਮਸਲਿਆਂ ਨੂੰ ਕੀ ਕੇਵਲ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਅੰਦਰ ਹੀ ਵਿਚਾਰਿਆ ਜਾ ਸਕਦਾ ਹੈ। ਕੀ ਦੋ ਚਾਰ ਚੀਟਾਂ ਦੀ ਮੁਥਾਜੀ ਤੋਂ ਮੁਕਤ ਹੋਕੇ ਲੋਕਾਂ ਦੀ ਬਾਂਹ ਫੜਨ ਵਾਲੇ ਮੋਰਚੇ ਦਾ ਕੋਈ ਮੱਲ ਨਹੀਂ ਹੁੰਦਾ? ਇਸ ਤਰ•ਾਂ ਦੇ ਕਿੰਨੇ ਹੀ ਸਵਾਲ ਇਸ ਸਾਂਝੇ ਮੋਰਚੇ ਬਾਰੇ ਲੋਕਾਂ ਦੀ ਜ਼ੁਬਾਨ ਉੱਪਰ ਆਉਣੇ ਕੁਦਰਤੀ ਹੀ ਸਨ। ਜਿਹੜੇ ਸਵਾਲ ਪੰਜਾਬ ਦੇ ਚਿੰਤਨਸ਼ੀਲ ਲੋਕਾਂ ਦੇ ਸਨਮੁਖ ਵੀ ਖੜੇ ਹਨ। ਜੇ ਇਹ ਮੋਰਚਾ ਹਕੀਕਤ ਵਿਚ ਲੋਕਾਂ ਦੇ ਅੰਗ ਸੰਗ ਰਹਿ ਕੇ ਸਾਲ ਭਰ ਤੋਂ  ਲੜਦਾ ਪੰਜਾਬ ਦੇ ਲੋਕਾਂ ਨੂੰ ਦਿਖਾਈ ਦਿੱਤਾ ਹੁੰਦਾ ਤਾਂ ਯਕੀਨਨ ਸੀ ਕਿ ਕਾਂਗਰਸ ਪਾਰਟੀ ਮੋਗੇ ਦੀ ਚੋਣ ਵਿਚ ਤੀਸਰੇ ਸਥਾਨ ਉੱਪਰ ਹੁੰਦੀ ਤੇ ਲੋਕਾਂ ਦੀਆਂ ਸ਼ਰਤਾਂ ਵਿੱਚੋਂ ਕਾਂਗਰਸ ਗੈਰਹਾਜਰ ਹੁੰਦੀ। ਪਰ ਕਿਉਂਕਿ ਆਰਥਿਰਕ ਨੀਤੀਆਂ ਉੱਪਰ ਇਹ ਮੋਰਚਾ ਇਕ ਮੱਤ ਨਹੀਂ ਇਸ ਕਰਕੇ ਇਸ ਕਿਸਮ ਦੇ ਸੰਘਰਸ਼ ਦੀ ਇਸ ਪਾਸੋਂ ਆਸ ਨਹੀਂ ਕੀਤੀ ਜਾ ਸਕਦੀ ਤੇ ਇਹ ਸੰਭਵ ਹੈ ਕਿ ਕਾਂਗਰਸ ਦੀ ਹਾਰ ਦੇ ਕਾਰਨ ਆਉਂਦੀਆਂ ਪਾਰਲੀਮਾਨੀ ਚੋਣਾ ਵਿਚ ਕਾਂਗਰਸ ਇਸ ਮੋਰਚੇ ਦੇ ਨਾਲ ਸਾਂਝੀ ਚੋਣ ਲੜਨ ਲਈ ਮਜਬੂਰ ਹੋਵੇ ਜਿਸ ਦੀ ਬਦੌਲਤ ਇਹ ਯਕੀਨਨ ਹੈ ਕਿ ਬਾਦਲ ਪਰਿਵਾਰ ਦਾ ਸਤਾ ਲਈ ਸੰਘਰਸ਼ ਕਰ ਰਿਹਾ ਨੌਜਵਾਨ ਵੀ ਸਤਾ ਦੀਆਂ ਪੌੜੀਆਂ ਚੜ ਜਾਵੇ। 

No comments:

Post a Comment