dr t virli

dr t virli

Sunday 3 March 2013

ਸਕੂਲਾਂ ਵਿਚ ਸਧਾਰ ਦੇ ਨਾਮ 'ਤੇ ਬੇਚੈਨੀ ਫਲਾਉਂਦੇ ਫੈਸਲੇ


                                                                             ਡਾ. ਤੇਜਿੰਦਰ ਵਿਰਲੀ (9464797400)
ਅੱਜ ਕੱਲ ਇਕ ਆਮ ਅਫਵਾਹ ਹੈ ਕਿ ਸਕੂਲਾਂ ਦੀਆਂ ਕਲਾਸਾਂ ਵਿਚ ਸੀ ਸੀ ਕੈਮਰੇ ਲੱਗ ਰਹੇ ਹਨ। ਅਧਿਆਪਕਾਂ ਦੀ ਹਾਜਰੀ ਬਾਇਓ ਮੀਟਰਕ ਮਸ਼ੀਨਾਂ ਰਾਹੀਂ ਲੱਗੇਗੀ। ਸਕੂਲ ਟਾਇਮ ਵਿਚ ਅਧਿਆਪਕ ਮੋਬਾਇਲ ਨਹੀਂ ਸੁਣ ਸਕਣਗੇ। 40% ਤੋਂ ਘੱਟ ਨਤੀਜੇ ਦੇਣ ਵਾਲੇ ਅਧਿਆਪਕਾਂ ਦੀ ਬਦਲੀ ਕਰ ਦਿੱਤੀ ਜਾਵੇਗੀ ਜਾਂ ਇਕ ਸਲਾਨਾ ਤਰੱਕੀ ਰੋਕ ਦਿੱਤੀ ਜਾਵੇਗੀ। ਆਦ ਆਦ ਅਜਿਹੀਆਂ ਹੋਰ ਵੀ ਅਨੇਕਾਂ ਅਫਵਾਹਵਾਂ ਹਨ ਜੋ ਹਰ ਰੋਜ ਫੈਲ ਰਹੀਂਆਂ ਹਨ। ਇਨ•ਾਂ ਅਫਵਾਹਾਂ ਦਾ ਆਧਰ ਬਣ ਰਹੀਂਆਂ ਹਨ ਅਖਬਾਰਾਂ ਵਿਚ ਹਰ ਰੋਜ ਬਿਨ•ਾਂ ਸਿਰ ਪੈਰ ਦੇ ਛਪ ਰਹੀਂਆਂ ਖਬਰਾਂ। ਅਜਿਹੀਆਂ ਖਬਰਾਂ ਦਾ ਆਧਾਰ ਬਣ ਰਿਹਾ ਹੈ ਵਿਭਾਗ ਦੇ ਮੰਤਰੀ ਦਾ ਸਿੱਖਿਆ ਜਗਤ ਨੂੰ ਲੀਹਾਂ ਤੇ ਲੈਕੇ ਆਉਣ ਦਾ ਸੁਪਨਾ। ਇਹ ਸਪਨਾ ਸਕਾਰ ਹੋਵੇ ਇਹ ਹਰ ਪੰਜਾਬੀ ਚਾਹੰਦਾ ਵੀ ਹੈ।
ਜੇਕਰ ਦੇਖਿਆ ਜਾਵੇ ਤਾਂ ਇਸ ਵਿਚ ਕੋਈ ਵੀ ਅੱਤ ਕਥਨੀ ਨਹੀਂ ਹੈ ਕਿ ਪੰਜਾਬ ਵਿਚ ਪ੍ਰਾਇਮਰੀ ਸਿੱਖਿਆ ਤੋਂ ਲੈਕੇ ਉੱਚ ਸਿੱਖਿਆ ਤੱਕ ਦਾ ਬਹੁਤ ਹੀ ਮੰਦਾ ਹਾਲ ਹੈ। ਅੱਜ ਦਾ ਬੀਏ ਪਾਸ ਤਿੰਨ ਦਹਾਕਿਆਂ ਪਹਿਲਾਂ ਦੇ ਦਸਵੀਂ ਪਾਸ ਤੋਂ ਨਲਾਇਕ ਹੈ। ਸਿੱਖਿਆ ਦਾ ਮਿਆਰ ਸਮੇਂ ਦੇ ਨਾਲ ਨਾਲ ਘਟਦਾ ਹੀ ਗਿਆ ਹੈ। ਇਸ ਲਈ ਸਿੱਖਿਆ ਮੰਤਰੀ ਦਾ ਫਿਕਰਮੰਦ ਹੋਣਾ ਤੇ ਸੁਧਾਰ ਲਈ ਯਤਨ ਕਰਨੇ ਗੈਰਵਾਜਵ ਨਹੀਂ ਹਨ। ਪਰ ਜੇ ਸੁਧਾਰ ਦੇ ਨਾਮ ਦੇ ਥੱਲੇ ਮਕਸਦ ਕੋਈ ਹੋਰ ਹੈ ਤਾਂ ਇਹ ਸਿੱਖਿਆ ਤੇ ਸਮਾਜ  ਵਿਚ ਬੇਚੈਨੀ ਹੀ ਪੈਦਾ ਕਰੇਗਾ। ਪੰਜਾਬ ਵਿਚ ਪਿਛਲੇ ਲੰਮੇਂ ਸਮੇਂ ਤੋਂ ਸਿੱਖਿਆ ਦਾ ਪ੍ਰਬੰਧ ਕਿਸੇ ਸਿੱਖਿਆ ਸਾਸ਼ਤਰੀ ਦੀ ਯੋਗ ਸਲਾਹ ਤੋਂ ਬਿਨ•ਾਂ ਹੀ ਚਲਦਾ ਰਿਹਾ ਹੈ। ਇਹ ਵਿਭਾਗ ਹੋਰ ਵਿਭਾਗਾਂ ਵਰਗਾ ਨਾ ਹੋਕੇ ਬਹੁਤ ਹੀ ਨਾਜੁਕ ਤੇ ਸਮਾਜ ਕਲਿਆਣ ਨਾਲ ਜੁੜਿਆ ਹੋਇਆ ਹੈ। ਇਸ, ਵਿਭਾਗ ਨੂੰ ਨਾ ਤੇ ਮੁਨਾਫੇ ਦੀ ਵਸਤ ਵਾਂਗ ਹੀ ਚਲਾਇਆ ਜਾ ਸਕਦਾ ਹੈ ਤੇ ਨਾ ਹੀ ਭਾਰਤੀ ਫੌਜ ਵਾਂਗ ਅਨੁਸ਼ਾਸਨ ਦੇ ਡੰਡੇ ਦੇ ਜੋਰ ਨਾਲ ਚਲਾਇਆ ਜਾ ਸਕਦਾ ਹੈ। ਕਿਉਂਕਿ ਕਲਾਸ ਰੂਮ ਵਿਚ ਵਿਦਿਆਰਥੀ ਦੀ ਸਖਸ਼ੀਅਤ ਦਾ ਨਿਰਮਾਣ ਹੁੰਦਾ ਹੈ ਤੇ ਇਨ•ਾਂ ਸਖਸ਼ੀਅਤਾਂ ਨੇ ਹੀ ਦੇਸ਼ ਦਾ ਨਿਰਮਾਣ ਕਰਨਾ ਹੁੰਦਾ ਹੈ। ਇਸੇ ਲਈ ਕਲਾਸ ਰੂਮ ਨੂੰ ਕਿਸੇ ਫੈਕਟਰੀ ਦੇ ਸਮਾਨ ਨਹੀਂ ਸਮਝਿਆ ਜਾ ਸਕਦਾ। ਕਲਾਸ ਰੂਮ ਵਿਚ ਜੇ ਸੀ ਸੀ ਕੈਮਰਾ ਹਰ ਵਕਤ ਅਧਿਆਪਕ ਦੀ ਰੀਕਾਡਿੰਗ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਧਿਆਪਕ ਆਜਾਦ ਨਹੀਂ ਹੈ। ਜਦ ਤੱਕ ਅਧਿਆਪਕ ਆਜ਼ਾਦ ਨਹੀਂ ਹੈ ਉਹ ਇਕ ਆਜ਼ਾਦ ਤੇ ਨਿਰਭੈਅ ਸ਼ਖਸ਼ੀਅਤ ਦੇ ਨਿਮਾਣ ਬਾਰੇ ਸੋਚ ਹੀ ਨਹੀਂ ਸਕਦਾ। ਉਹ ਤਾਂ ਹਰ ਵਕਤ ਇਹ ਹੀ ਸੋਚਦਾ ਰਹੇਗਾ ਕਿ ਕਿਸ ਵਕਤ ਕੀ ਗੱਲ ਕਰਨੀ ਹੈ? ਤੇ ਕਹਿੜੀ ਨਹੀਂ ਕਰਨੀ। ਸਾਇਸ ਦੇ ਅਧਿਆਪਕ ਨੇ ਆਪਣੀ ਗੱਲ ਸ਼ਪਸ਼ਟ ਕਰਨ ਲਈ ਕਈ ਵਾਰ ਜਿੰਦਗੀ ਦੇ ਕਿਸੇ ਖਾਸ ਵੇਰਵੇ ਨੂੰ ਬਿਆਨ ਕਰਨਾ ਹੁੰਦਾ ਹੈ ਜਿਹੜਾ ਕੇਵਲ ਗੱਲ ਨੂੰ ਸਮਝਾਉਣ ਲਈ ਤਾਂ ਵਾਜਵ ਹੁੰਦਾ ਹੈ ਪਰ ਉਸ ਦੇ ਹੱਕ ਵਿਚ ਭੁਗਤਿਆ ਬਿਲਕੁਲ ਨਹੀਂ ਜਾ ਸਕਦਾ। ਇਸੇ ਤਰ•ਾਂ ਸਾਹਿਤ ਦੀ ਅਧਿਆਪਕ ਨੇ ਵਿਦਿਆਰਥੀ ਨੂੰ ਸਾਹਿਤ ਦੀ ਸੂਖਮਤਾਂ ਬਿਆਨ ਕਰਨ ਲਈ ਕਈ ਉਦਾਹਰਣਾ ਦੇਣੀਆਂ ਹੁੰਦੀਆਂ ਹਨ ਜਿਨ•ਾਂ ਦਾ ਸਬੰਧ ਭਾਂਵੇ ਸਲੇਬਸ ਨਾਲ ਸਿੱਧਾ ਨਾ ਵੀ ਹੋਵੇ ਉਹ ਉਸ ਦੀ ਸਖਸੀਅਤ ਦੇ ਨਿਰਮਾਣ ਲਈ ਜਰੂਰੀ ਹੁੰਦੀਆਂ ਹਨ। ਇਹ ਸਾਰੀਆਂ ਹੀ ਗੱਲਾਂ ਹਰ ਇਕ ਅਧਿਆਪਕ ਨੇ ਆਪਣੇ ਨਿੱਜੀ ਖਜ਼ਾਨੇ ਵਿੱਚੋਂ ਕਰਨੀਆਂ ਹੁੰਦੀਆਂ ਹਨ ਜਿਨ•ਾਂ ਕਿਸੇ ਅਧਿਆਪਕ ਦਾ ਨਿੱਜੀ ਖਜ਼ਾਨਾਂ ਗਿਆਨ ਨਾਲ ਭਰਪੂਰ ਹੋਵੇਗਾ ਉਨ•ਾਂ ਹੀ ਉਸ ਦੇ ਵਿਦਿਆਰਥੀ ਵਧੀਆ ਲਾਭ ਲੈ ਸਕਣਗੇ। ਨਿੱਕੀ ਉਮਰ ਦੇ  ਵਿਦਿਆਰਥੀ ਦਾ ਆਦਰਸ਼ ਮਾਡਲ ਉਸ ਦਾ ਅਧਿਆਪਕ ਹੀ ਹੁੰਦਾ ਹੈ ਇਸ ਲਈ ਅਧਿਆਪਕ ਆਪਣੇ ਜੀਵਨ ਨਾਲ ਜੋੜਕੇ ਅਨੇਕਾਂ ਕਹਾਣੀਆਂ ਵਿਦਿਆਰਥੀਆਂ ਨੂੰ ਸੁਣਾਦਾ ਹੈ ਜਿਸ ਦਾ ਮਕਸਦ ਕੇਵਲ ਇਹ ਹੀ ਹੁੰਦਾ ਹੈ ਕਿ ਉਸ ਨੇ ਮਿਹਨਤ ਕੀਤੀ ਸੀ ਤੇ ਉਹ ਇਕ ਅਧਿਆਪਕ ਬਣ ਗਿਆ ਤਾਂ ਕਿ ਵਿਦਿਆਰਥਈ ਵੀ ਉਸ ਤੋਂ ਪ੍ਰੇਰਤ ਹੋ ਸਕਣ। ਕੈਮਰੇ ਦੀ ਕੈਦ ਵਿਚ ਹੋਈਆਂ ਇਹ ਸਾਰੀਆਂ ਗੱਲਾਂ ਸਲੇਬਸ ਤੋਂ ਬਾਰੀਆਂ ਹੋ ਸਕਦੀਆਂ ਹਨ ਜਿਸ ਦੇ ਗੁਨਾਹ ਵਿਚ ਅਧਿਆਪਕ ਉਪਰ ਕਿਸੇ ਤਰ•ਾਂ ਦਾ ਵੀ ਵਿਭਾਗੀ ਸਕੰਜਾ ਕੱਸਿਆ ਜਾ ਸਕਦਾ ਹੈ ਇਸ ਕਰਕੇ ਕਲਾਸ ਰੂਮ ਵਿਚ ਕੈਮਰਾ ਲਾਕੇ ਅਧਿਆਪਕ ਨੂੰ ਅਪਾਹਜ ਕਰਨਾ ਕਿਸੇ ਵੀ ਪੱਖ ਤੋਂ ਵਾਜਵ ਨਹੀਂ ਕਿਹਾ ਜਾ ਸਕਦਾ। ਜੇ ਕਰ ਸਰਕਾਰ ਦੀ ਦਲੀਲ ਇਹ ਹੈ ਕਿ ਅਧਿਆਪਕ ਕਲਾਸ ਰੂਮ ਵਿਚ ਨਹੀਂ ਜਾਂਦੇ ਤਾਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਫੈਲ ਹੈ, ਉਸ ਦਾ ਮੁੱਖ ਅਧਾਪਕ ਫੈਲ• ਹੈ ਉਸ ਦਾ ਅਮਲਾ ਫੈਲਾ ਫੇਲ• ਹੈ। ਇਸ ਦਾ ਬਦਲ ਕਲਾਸ ਰੂਮ ਦਾ ਸੀਸੀ ਕੈਮਰਾ ਕਦੀ ਵੀ ਨਹੀਂ ਹੋ ਸਕਦਾ।
ਸਕੂਲ ਕੀ ਕਿਸੇ ਵੀ ਵਿਭਾਗ ਦੇ ਵਰਕਰ ਨੂੰ ਆਪਣੇ ਕੰਮ ਦੇ ਸਮੇਂ ਮੋਬਾਇਲ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਕਰ ਰਿਹਾ ਹੈ ਜਾਂ ਬਾਰ ਬਾਰ ਕਰ ਰਿਹਾ ਹੈ ਤਾਂ ਉਹ ਆਪਣੇ ਕੰਮ ਨਾਲ ਇਨਸਾਫ ਨਹੀਂ ਕਰ ਰਿਹਾ। ਸਕੂਲਾਂ ਵਿਚ ਕੰਮ ਕਰ ਰਹੇ ਅਮਲੇ ਫੈਲੇ ਦੇ ਸੰਬੰਧ ਵਿਚ ਵੀ ਇਹ ਫੈਸਲਾ ਇਨ•ਾਂ ਹੀ ਜਰੂਰੀ ਹੈ। ਪਰ ਕੀ ਸਕੂਲ ਵਿਚ ਮੋਬਾਇਲ ਨੂੰ ਪ੍ਰਿਸੀਪਲ ਕੋਲ ਜਮਾਂ ਕਰਵਾਉਣ ਤੇ ਵਾਪਸੀ ਵੇਲੇ ਲੈਣ ਦਾ ਫੈਸਲਾ ਕੋਈ ਤਰਕਮਈ ਆਧਾਰ ਰੱਖਦਾ ਹੈ? ਕੀ ਏਨਾਂ ਹੀ ਕਾਫੀ ਨਹੀਂ ਕਿ ਕਲਾਸ ਰੂਮ ਵਿਚ ਅਧਿਆਪਕ ਫੌਨ ਨਾ ਸੁਣਨ। ਆਓ ਜਰਾ ਪਿੱਛੇ ਨੂੰ ਮੁੜਕੇ ਦੇਖਈਏ ਤਾਂ ਚਾਰ ਪੰਜ ਮਹੀਨੇ ਪਹਿਲਾਂ ਵੀ ਅਕਾਲੀ ਭਾਜਪਾ ਦੀ ਹੀ ਸਰਕਾਰ ਸੀ ਜਦੋਂ ਵੋਟਾਂ ਹੋਣ ਜਾ ਰਹੀਆਂ ਸਨ ਤਾਂ ਹਰ ਵਿਭਾਗ ਨੂੰ ਖੁਸ਼ ਕਰਨ ਲਈ ਮੋਬਾਇਲ ਫੌਨ ਭੱਤਾ ਦਿੱਤਾ ਗਿਆ ਸੀ। ਜੋ ਅੱਜ ਵੀ ਜਾਰੀ ਹੈ। ਹਰ ਵਿਭਾਗ ਨੂੰ ਕੰਮ ਵਿਚ ਫੁਰਤੀ ਲੈਕੇ ਆਉਣ ਲਈ ਆਨ ਲਾਇਨ ਰਹਿਣ ਦੀ ਸ਼ਰਤ ਵੀ ਲਾਈ ਗਈ ਸੀ। ਅੱਜ ਜਦੋਂ ਉਸੇ ਹੀ ਪਾਰਟੀ ਦਾ ਬਦਲਿਆ ਹੋਇਆ ਮੰਤਰੀ ਪਹਿਲੀ ਸਰਕਾਰ ਦੇ ਫੈਸਲੇ ਨੂੰ ਬਦਲ ਰਿਹਾ ਹੈ ਤਾਂ ਇਹ ਸਵਾਲ ਕਰਨਾ ਬਣਦਾ ਹੈ ਕਿ ਮੋਬਾਇਲ ਭੱਤਾ ਕੇਵਲ ਪ੍ਰਿੰਸੀਪਲ ਕੋਲ ਮੋਬਾਇਲ ਜਮਾਂ ਕਰਵਾਉਣ ਲਈ ਹੀ ਦਿੱਤਾ ਜਾਂਦਾ ਹੈ। ਕੀ ਇਹ ਸਰਕਾਰੀ ਧਨ ਦੀ ਵੋਟਾਂ ਲਈ ਲਈ ਕੀਤੀ ਗਈ ਦੁਰਵਰਤੋਂ ਨਹੀਂ ਸੀ? ਇਹ ਗੱਲ ਤਾਂ ਜੱਗ ਜਾਹਰ ਹੈ ਕਿ ਗਲਤੀ ਜਾਂ ਉਦੋਂ ਹੋਈ ਜਾਂ ਹੁਣ ਹੋ ਰਹੀ ਹੈ। ਮੋਬਾਇਲ ਦੀ ਵਰਤੋਂ ਸੰਬੰਧੀ ਤਾਂ ਬਸ ਏਨ•ਾਂ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਵਿਗਿਆਨਕ ਯੁਗ ਵਿਚ ਜੇ ਕੋਈ ਇਸ ਦੀ ਵਰਤੋਂ ਉਪਰ ਪਾਬੰਦੀ ਲਾਉਣ ਦੀ ਗੱਲ ਕਰ ਰਿਹਾ ਹੈ ਤਾਂ ਉਸ ਦਾ ਇਹ ਫੈਸਲਾ ਪਿਛਾਹ ਖਿਚੂ ਹੋਣ ਦੇ ਨਾਲ ਨਾਲ ਤਾਲੀਬਾਨੀ ਫੈਸਲਾ ਹੈ ਜਿਹੜਾ ਕਿਸੇ ਵੀ ਅਗਾਹ ਵਧੂ ਫੈਸਲੇ ਨੂੰ ਨਿਕਾਰ ਸਕਦਾ ਹੈ। ਹਾਂ ਗੱਲ ਰਹੀ ਕਲਾਸ ਰੂਮ ਵਿਚ ਫੌਨ ਸੁਣਨ ਦੀ ਇਹ ਕੰਮ ਸਕੂਲ ਦਾ ਮੁੱਖੀ ਹੀ ਯਕੀਨੀ ਬਣਾ ਸਕਦਾ ਹੈ।
ਅਧਿਆਪਕਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਪਾਸ ਹੋਣ। ਪਰ ਦੇਖਣ ਵਿਚ ਇਹ ਆਇਆ ਹੈ ਕਿ ਸਾਇਸ,ਹਿਸਾਬ, ਤੇ ਅੰਗਰੇਜੀ ਦੇ ਵਿਸ਼ਿਆ ਵਿਚ ਵਿਦਿਆਰਥੀ ਪਿੱਛੇ ਰਹਿ ਜਾਂਦੇ ਹਨ ਇਨਾਂੰ ਵਿਸ਼ਿਆਂ ਨਾਲ ਸੰਬੰਧਿਤ ਅਧਿਆਪਕਾਂ ਉਪਰ ਬੋਰਡ ਨਾਲੋਂ ਘੱਟ ਨਤੀਜੇ ਰਹਿਣ ਕਰਕੇ ਸੰਭਾਵੀ ਬਣਨ ਵਾਲੇ ਖਤਰੇ ਦੀ ਤਲਵਾਰ ਹਮੇਸ਼ਾਂ ਹੀ ਲਟਕਦੀ ਰਹਿੰਦੀ ਹੈ। ਤੇ ਕਦੀ ਕਦੀ ਕਿਸੇ ਉਪਰ ਇਹ ਤਲਵਾਰ ਚੱਲ ਵੀ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਪੁਹੰਚ ਵਾਲੇ ਇਸ ਤੋਂ ਬਚੇ ਵੀ ਰਹਿੰਦੇ ਹਨ। ਵਧੀਆ ਨਤੀਜੇ ਦੇਣ ਲਈ ਅਧਿਆਪਕ ਕਈ ਤਰ•ਾਂ ਦੇ ਪਾਪੜ ਵੇਲਦੇ ਹਨ ਵੱਡੇ ਪੱਧਰ ਉਪਰ ਨਕਲ ਹੁੰਦੀ ਹੈ। ਕਈ ਵਾਰ ਨਕਲ ਵਧੀਆ ਨਤੀਜੇ ਲੈਣ ਲਈ ਹੀ ਕਰਵਾਈ ਜਾਂਦੀ ਹੈ। ਜਿੱਥੇ ਇਮਾਨਦਾਰ ਲੋਕ ਨਕਲ ਨਹੀਂ ਕਰਨ ਦਿੰਦੇ ਉੱਥੇ ਨਤੀਜੇ  ਵਧੀਆ ਨਹੀਂ ਆਉਂਦੇ। ਦੇਖਣ ਵਿਚ ਇਹ ਵੀ ਹਰ ਸਾਲ ਆਉਂਦਾ ਹੈ ਕੁੜੀਆਂ ਦੇ ਸਕੂਲਾਂ ਦੇ ਮੁਕਾਬਲੇ ਮੁੰਡਿਆਂ ਦੇ ਸਕੂਲਾਂ ਦੇ ਨਤੀਜੇ  ਵਧੀਆ ਆ ਜਾਂਦੇ ਹਨ। ਕਿਉਂ ਕਿ ਮੁੰਡੇ ਕੁੜੀਆਂ ਦੇ ਮੁਕਾਬਲੇ ਬਖੌਫ ਨਕਲ ਮਾਰ ਲੈਂਦੇ ਹਨ। ਬਾਡਰ ਏਰੀਆ ਦੇ ਸਕੂਲਾਂ ਵਿਚ ਜਿੱਥੇ ਸਰਕਾਰ ਦੀ ਪਹੁੰਚ ਓਨੀ ਨਹੀਂ ਹੁੰਦੀ ਉੱਥੇ ਵੀ ਟੀਚਰਾਂ ਦੀ ਘਾਟ ਕਰਕੇ ਪੜ•ਾਈ ਘੱਟ ਹੋਣ ਦੇ ਬਾਵਜੂਦ ਨਤੀਜੇ ਵਧੀਆਂ ਆ ਰਹੇ ਹਨ। ਦੇਖਣ ਵਿਚ ਇਹ ਵੀ ਆਉਂਦਾ ਹੈ ਕਿ ਮੁਹਾਲੀ ਵਰਗੇ ਸ਼ਹਿਰਾਂ ਵਿਚ ਜਿੱਥੇ ਸਟਾਫ ਸਰਪਲੱਸ ਹੈ ਉੱਥੇ ਵੀ ਨਤੀਜੇ  ਵਧੀਆਂ ਨਹੀਂ ਆ ਰਹੇ ਪਰ ਕਿਉਂਕਿ ਉੱਥੇ ਖਾਸ ਵਰਗ ਦੇ ਅਧਿਆਪਕ ਕੰਮ ਕਰ ਰਹੇ ਹਨ ਉਨ•ਾਂ ਉਪਰ ਕਦੇ ਕਿਸੇ ਕਿਸਮ ਦੀ ਗਾਜ ਨਹੀਂ ਗਿਰਦੀ। ਜੇ ਕਰ ਵਿਗਿਆਨਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਮਾੜੇ ਨਤੀਜੇ ਆਉਣ ਦਾ ਇਕੋਂ ਇਕ ਕਾਰਨ ਹੈ ਕਿ ਅਸੀਂ ਪਹਿਲੀ ਤੋਂ ਪੰਜਵੀਂ ਤੱਕ ਕਿਸੇ ਨੂੰ ਵੀ ਫੇਲ• ਨਹੀਂ ਕਰਨਾ। ਇਨ•ਾਂ ਵਿਦਿਆਰਥੀਆਂ ਵਿੱਚੋਂ ਬਹੁਤਿਆਂ ਨੇ ਜਦੋਂ ਵੀ ਬੋਰਡ ਦਾ ਪੈਪਰ ਦੇਣਾ ਹੁੰਦਾ ਹੈ ਤਾਂ ਫੇਲ• ਹੋਣਾ ਹੀ ਹੁੰਦਾ ਹੈ। ਇਸ ਵਿਚ ਇਕ ਹੋਰ ਅਹਿਮ ਕਾਰਨ ਹੈ ਕਿ ਹੁਣ ਤੱਕ ਅੰਗਰੇਜ਼ੀ ਪਹਿਲੀ ਕਲਾਸ ਤੋਂ ਲਾਜਮੀ ਤਾਂ ਕਰ ਦਿੱਤੀ ਗਈ ਪਰ ਅੰਗਰੇਜ਼ੀ ਨੂੰ ਪੜਾਉਣ ਲਈ ਐਸ ਐਸ ਆਧਿਆਪਕ ਹੀ ਨਿਯੁਕਤ ਕੀਤੇ ਗਏ ਸਾਰੇ ਪੰਜਾਬ ਵਿਚ ਕੁਝ ਗਿਣਤੀ ਦੇ ਹੀ ਅੰਗਰੇਜ਼ੀ ਭਾਸ਼ਾ ਨੂੰ ਪੜ•ਾਉਣ ਵਾਲੇ ਅਧਿਆਪਕ ਰੱਖੇ ਗਏ ਹਨ ਤੇ ਉਹ ਵੀ ਰਮਸਾ ਦੇ ਅਧੀਨ ਠੇਕੇ ਉਪਰ ਰੱਖੇ ਗਏ ਹਨ। ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਇਨ੍ਰਾਂ ਨੂੰਠੇਕੇ ਦੀ ਬਜਾਏ ਵਿਭਾਗ ਵਿਚ ਤਰੁੰਤ ਹੀ ਪੱਕੇ ਕੀਤਾ ਜਾਵੇ ਤੇ ਇਨ•ਾਂ ਨੂੰ ਹੀ ਅੰਗਰੇਜ਼ੀ ਪੜਾਉਣ ਦਾ ਕੰਮ ਦਿੱਤਾ ਜਾਵੇ। ਸਾਰੇ ਹੀ ਐਸ ਐਸ ਅਧਿਆਪਕਾਂ ਨੂੰ ਕੇਵਲ ਸੋਸਲਸਟਡੀ ਦਾ ਹੀ ਪੇਪਰ ਦੇਣਾ ਚਾਹੀਦਾ ਹੈ। ਅਸੀ ਜਦੋਂ ਵਧੀਆਂ ਨਤੀਜੇ ਦੀ ਆਸ ਰੱਖਦੇ ਹਾਂ ਤਾਂ ਸਾਨੂੰ ਇਹ ਵੀ ਦੇਖਣਾ ਬਣਦਾ ਹੈ ਕਿ ਗਲਤੀ ਕਿੱਥੇ ਹੋ ਰਹੀ ਹੈ। ਪ੍ਰਾਇਮਰੀ ਸਕੂਲਾਂ ਵਿਚ ਜਿੱਥੇ ਦੇਸ਼ ਦੀ ਪਨੀਰੀ ਤਿਆਰ ਹੋ ਰਹੀ ਹੈ ਉੱਥੇ ਪੰਜ ਕਲਾਸਾਂ ਨੂੰ ਇਕ ਅਧਿਆਪਕ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਬੁਹਤੀ ਵਾਰ ਉਸ ਅਧਿਆਪਕ ਨੂੰ ਵੀ ਗੈਰ ਵਿਦਿਅਕ ਕੰਮਾਂ ਵਿਚ ਹੀ ਵਿਅਸਤ ਕਰ ਕੇ ਰੱਖ ਦਿੱਤਾ ਜਾਂਦਾ ਹੈ।
Êਪੰਜਾਬ ਵਿਚ ਵਿਦਿਆ ਦੀ ਹਾਲਤ ਅੱਤ ਦੀ ਚਿੰਤਾਜਨਕ ਬਣੀ ਹੋਈ ਹੈ ਇਸ ਬਾਰੇ ਫਿਕਰ ਕਰਨਾ ਚਾਹੀਦਾ ਹੈ। ਨਾ ਕੇ ਇਸ ਨੂੰ ਵਿਉਪਾਰਕ ਵਸਤ ਵਜੋਂ ਦੇਖਣ ਦੀ ਲੋੜ ਹੈ। ਸੈਕੜੇ ਸਕੂਲ ਬਿਨ•ਾਂ ਮੁੱਖੀ ਦੇ ਚਲ ਰਹੇ ਹਨ। ਬਹੁਤਿਆਂ ਸਕੂਲਾਂ ਦੀ ਇਮਾਰਤ ਹੀ ਨਹੀ। ਚਾਰ ਦਿਵਾਰੀ ਤਾਂ ਦੂਰ ਦੀ ਗੱਲ ਬਹੁਤੇ ਸਕੂਲਾਂ ਕੋਲ ਸਿਰ ਦੀ ਛੱਤ ਵੀ ਨਹੀਂ। ਸਕੂਲਾਂ ਕੋਲ ਨਾ ਪੀਣ ਲਈ ਛੁੱਧ ਪਾਣੀ ਦਾ ਹੀ ਪ੍ਰਭੰਧ ਹੈ ਤੇ ਨਾ ਹੀ ਸਾਫ ਸੁਥਰੇ ਟਾਇਲਟ ਹਨ। ਜੇਕਰ ਪੈਂਡੂ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਿਨ•ਾਂ ਸਕੂਲਾਂ ਕੋਲ ਜਨਰੇਟਰ ਹੈ ਉੱਥੇ ਤੇਲ ਵਾਸਤੇ ਫੰਡ ਨਹੀਂ ਹੈ। ਚਾਲੀ ਚਾਲੀ ਸਾਲਾਂ ਤੋਂ ਸਕੂਲਾਂ ਨੂੰ ਸਫੇਦੀ ਤੱਕ ਨਹੀਂ ਹੋਈ। ਬਹੁਤ ਸਾਰੇ ਪੇਂਡੂ ਇਲਾਕਿਆਂ ਵਿਚ ਕੋਈ ਪੜ•ਾਉਣ ਜਾਣ ਲਈ ਤਿਆਰ ਨਹੀਂ ਹੁੰਦਾ। 60% ਸਕੂਲਾਂ ਕੋਲ ਬਲੈਕ ਬੋਰਡ ਨਹੀਂ ਹੈ। ਜਿਸ ਪ੍ਰਬੰਧ ਦੀ ਹਾਲਤ ਏਨੀ ਮਾੜੀ ਹੋਵੇ ਉਸ ਪ੍ਰਬੰਧ ਬਾਰੇ ਕੇਮਰੇ ਲੱਗਣ ਦੀ ਖਬਰ ਕਿੰਨੀ ਹਾਸੋਹੀਣੀ ਹੈ। ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰਕੇ ਹੀ ਪ੍ਰਬੰਧ ਨੂੰ ਸੁਧਾਰਿਆ ਜਾ ਸਕਦਾ ਹੈ। ਹੋਰ ਤਾਂ ਹੋਰ ਸਕੂਲਾਂ ਵਿਚ ਕਿਸੇ ਕਿਸਮ ਦੇ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਪਿੱਛਲੇ ਲੰਮੇ ਸਮੇਂ ਤੋਂ ਨਹੀਂ ਹੋਈ। ਸਿੱਟੇ ਵਜੋਂ ਵਿਦਿਆਰਥੀਆਂ ਨੂੰ ਹੀ ਘੰਟੀ ਮਾਰਨੀ ਪੈਂਦੀ ਹੈ, ਉਨ•ਾਂ ਨੂੰ ਹੀ ਸਫਾਈ ਕਰਨੀ ਪੈਂਦੀ ਹੈ ਉਨ•ਾਂ ਨੂੰ ਹੀ ਆਪਣੇ ਅਧਿਆਪਕ ਨੂੰ ਪਾਣੀ ਦੇਣਾ ਪੈਂਦਾ ਹੈ। ਸੀਸੀ ਕੈਮਰੇ ਵਿਚ ਕੈਦ ਹੋਇਆ ਇਹ ਸਾਰਾ ਕੰਮ ਕਿਸੇ ਵੀ ਅਪਰਾਧ ਤੋਂ ਘੱਟ ਨਹੀਂ ਹੋਵੇਗਾ। ਤੇ ਜੇਕਰ ਦੇਖਿਆ ਜਾਵੇ ਤਾਂ ਇਸ ਅਪਰਾਧ ਦਾ ਜਿੰਮੇਵਾਰ ਵਿਭਾਗ ਹੀ ਬਣਦਾ ਹੈ। ਸਰਕਾਰ ਘਟੀਆ ਪੜ•ਾਈ ਲਈ ਕੇਵਲ ਸਕੂਲ ਅਧਿਆਪਕ ਨੂੰ ਹੀ ਜਿੰਮੇਵਾਰ ਨਹੀਂ ਠਹਿਰਾਅ ਸਕਦੀ।
ਅੱਜ ਦੇ ਸਕੂਲਾਂ ਵਿਚ ਐਕਵਾਗਾਰਡ ਦੀ ਥਾਂ ਕੈਮਰੇ ਲੱਘਣ ਦੀ ਗੱਲ ਹੋ ਰਹੀਂ ਹੈ ਤਾਂ ਇਸ ਨਾਲ ਕੇਵਲ ਕੈਮਰੇ ਵੇਚਣ ਵਾਲੀ ਧਿਰ ਦਾ ਹੀ ਭਲਾ ਹੋ ਸਕਦਾ ਹੈ ਪੰਜਾਬ ਦੀ ਡਿੱਗ ਰਹੀਂ ਸਿੱਖਿਆ ਦਾ ਨਹੀਂ। ਠੇਕੇ ਉਪਰ ਅਧਿਆਪਕ ਭਰਤੀ ਕਰਕੇ ਅਸੀਂ ਉੱਚ ਸਿੱਖਿਆ ਦੇ ਸ਼ੁਫਨੇ ਨੂੰ ਪੂਰਾ ਨਹੀਂ ਕਰ ਸਕਦੇ। ਕਾਲਜਾਂ ਵਿਚ ਪਿੱਛਲੇ ਅੱਠ ਸਾਲਾਂ ਤੋਂ ਪੱਕੀ ਭਰਤੀ ਉਪਰ ਪੂਰੀ ਤਰ•ਾਂ ਨਾਲ ਰੋਕ ਹੈ। ਕੀ ਅਧਿਆਪਕ ਦਾ ਬਦਲ ਇਹ ਮਸ਼ੀਨਾਂ ਬਣ ਸਕਣਗੀਆਂ? ਅੱਜ ਲੋੜ ਇਸ ਖੇਤਰ ਵਿਚ ਭਰਵੀ ਬਹਿਸ ਛੇੜਕੇ ਸਾਰਥਿਕ ਸਿੱਟੇ ਕੱਢਣ ਦੀ ਹੈ। ਇਸ ਤੱਤਰ ਨੂੰ ਮਜਬੂਤ ਕਰਨ ਲਈ ਪੱਕੇ ਤੇ ਜਿੰਮੇਵਾਰ ਅਧਿਆਪਕ ਤੇ ਹੋਰ ਅਮਲਾ ਭਰਤੀ ਕਰਨ ਨਾਲ ਹੀ ਇਸ ਵਿਚ ਸੁਧਾਰ ਹੋ ਸਕਦੇ ਹਨ ਗੱਲਾਂ ਨਾਲ ਨਹੀਂ।

No comments:

Post a Comment