dr t virli

dr t virli

Monday 22 April 2013

ਕੀ ਸਾਵੇਜ਼ ਦੀ ਘਾਟ ਵੀ ਪੂਰੀ ਕਰ ਸਕੇਗਾ ਨਿਕੋਲਸ ਮਾਦੁਰੋ


                                                                                           ਡਾ. ਤੇਜਿੰਦਰ ਵਿਰਲੀ 9464797400
ਹਿਊਗੋ ਸ਼ਾਵੇਜ਼ ਦੀ ਮੌਤ ਤੋਂ ਬਾਦ ਪੂਰੀ ਦੁਨੀਆਂ ਵਿਚ ਹੀ ਇਸ ਗੱਲ ਦੇ ਚਰਚੇ ਛਿੜ ਪਏ ਸਨ ਕਿ ਵੈਨੇਜ਼ਏਲਾ ਵਿਚ ਸ਼ਾਵੇਜ਼ ਦੀਆਂ ਨੀਤੀਆਂ ਲਾਗੂ ਰਹਿਣਗੀਆਂ ਕਿ ਨਹੀਂ? ਇਸ ਦੀ ਬਹਿਸ ਪਿੰਡ ਦੀ ਆਮ ਸੱਥ ਤੋਂ ਲੈ ਕੇ ਅਮਰੀਕਾ ਦੇ ਵਾਈਟ ਹਾਊਸ ਤੱਕ ਹੋਣ ਲੱਗ ਪਈ ਸੀ। ਕਿਉਂਕਿ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨੂੰ ਤਰਕ ਦੇ ਨਾਲ ਭੰਡਣ ਵਾਲਾ ਤੇ ਸੰਸਾਰ ਪੱਧਰ ਉੱਪਰ ਇਨ•ਾਂ ਨਵਬਸਤੀਵਾਦੀ ਨੀਤੀਆਂ ਦੇ ਖਿਲਾਫ ਵਿਦਰੋਹ ਲਾਮਬੰਦ ਕਰਨ ਵਾਲਾ ਹਿਊਗੋ ਸ਼ਾਵੇਜ਼ ਇਸ ਸੰਸਾਰ ਤੋਂ ਉਸ ਸਮੇਂ ਵਿਦਾ ਹੋਇਆ ਹੈ ਜਦੋਂ ਨਾ ਕੇਵਲ ਵੈਨੇਜ਼ਏਲਾ ਨੂੰ ਹੀ ਉਸ ਦੀ ਜਰੂਰਤ ਸੀ ਸਗੋਂ ਪੂਰਾ ਸੰਸਾਰ ਹੀ ਵਿਸ਼ਵੀਕਰਨ ਦੀਆਂ ਇਨ•ਾਂ ਨੀਤੀਆਂ ਦੇ ਖਿਲਾਫ ਉਸ ਵੱਲੋਂ ਦਿਖਾਏ ਰਸਤੇ ਉੱਪਰ ਚੱਲਣ ਲਈ ਸੰਘਰਸ਼ਾਂ ਦੇ ਪਿੜਾਂ ਵਿਚ ਪਿਆ ਹੋਇਆ ਸੀ। ਲੈਟਿਨ ਆਮਰੀਕਾ ਦੇ ਲੋਕਾਂ ਦੀ ਜਿੰਦ ਜਾਨ ਬਣਇਆ ਸ਼ਾਵੇਜ ਜਦੋਂ ਬਾਰ ਬਾਰ ਉੱਠ ਰਹੇ ਕੈਂਸਰ ਵੱਲੋਂ ਬੇਚੈਨ ਹੋ ਗਿਆ ਤਾਂ ਉਸ ਨੇ 8 ਦਸੰਬਰ 2012 ਨੂੰ ਕੀਊਬਾ ਇਲਾਜ਼ ਲਈ ਜਾਣ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਨਿੱਜੀ ਬਿਮਾਰੀ ਨਾਲ ਲੜਨ ਲਈ ਕੀਊਬਾ ਜਾ ਰਿਹਾ ਹੈ ਤੇ ਉਸ ਦੀ ਥਾਂ ਉਪ ਰਾਸਟਰਪਤੀ ਨਿਕੋਲਸ ਮਾਦਰੋ ਸਮਾਜਕ ਕੈਂਸਰ ਨਾਲ ਲੜੇਗਾ। ਏਡੀ ਵੱਡੀ ਜਿੰਮੇਵਾਰੀ ਆਪਣੇ ਸਾਥੀ ਦੇ ਮੋਢਿਆ ਉੱਪਰ ਦੇਣ ਸਮੇਂ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਮਾਦੁਰੋ ਉਸ ਦਾ ਵਾਰਸ ਬਣਨ ਦੇ ਕਾਬਲ ਹੈ। ਹਿਊਗੋ ਸ਼ਾਵੇਜ਼ ਦੀ ਥਾਂ ਜੇ ਕੋਈ ਵੀ ਹੋਰ ਪੂੰਜੀਵਾਦੀ ਜਾਂ ਸੁਧਾਰਵਾਦੀ ਲੀਡਰ ਹੁੰਦਾ ਤਾਂ ਉਹ ਯਕੀਨਨ ਹੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਮਾਣ ਤੇ ਜਿੰਮੇਵਾਰੀ ਸੌਂਪਕੇ ਜਾਂਦਾ। ਪਰ ਇਕ ਖੱਬੇ ਪੱਖੀ ਸੋਚ ਦਾ ਮਾਲਕ ਸ਼ਾਵੇਜ਼ ਹੀ ਇਹ ਕਰ ਸਕਦਾ ਸੀ। ਸ਼ਾਵੇਜ਼ ਵੱਲੋਂ ਨਿਰਦਾਰਤ ਕੀਤੇ ਉੱਤਰਾ ਅਧਿਕਾਰੀ ਨੂੰ ਵੈਨੇਜ਼ੂਏਲਾ ਦੇ ਲੋਕਾਂ ਨੇ ਵੋਟਾਂ ਪਾਕੇ ਇਕ ਵਾਰੀ ਫਿਰ ਸ਼ਾਵੇਜ਼ ਦੀ ਚੋਣ ਉੱਪਰ ਹੀ ਮੋਹਰ ਲਾਈ ਹੈ।


ਜਿਸ ਕਿਸਮ ਦੀਆਂ ਪਰ ਸਤਿਥਤੀਆਂ ਅੱਜ ਬਣ ਰਹੀਆਂ ਹਨ ਤੇ ਜਿਸ ਤਰੀਕੇ ਨਾਲ ਸੰਸਾਰ ਭਰ ਦੀਆਂ ਪੂੰਜੀਵਾਦੀ ਤਾਕਤਾਂ ਅੱਜ ਮਾਦੁਰੋ ਉੱਪਰ ਦੋਸ਼ ਮੜ ਰਹੀਆਂ ਹਨ। ਉਸ ਸਾਰੇ ਤੋਂ ਇਹ ਜਗ ਜਾਹਰ ਹੋ ਰਿਹਾ ਹੈ ਕਿ ਸੰਸਾਰ ਦੀ ਇਕ ਧਿਰ ਨੂੰ ਮਾਦੁਰੋ ਵੀ ਹਜ਼ਮ ਨਹੀਂ ਹੋ ਰਿਹਾ। ਜਿਸ ਤਰ•ਾਂ ਸ਼ਾਵੇਜ਼ ਨੇ ਆਪਣੇ ਕੰਮਾਂ ਨਾਲ ਬਾਰ ਬਾਰ ਹੁੰਦੀਆਂ ਰਾਏਸ਼ਮਾਰੀਆਂ ਤੋ ਚੋਣਾ ਵਿਚ ਹਰ ਵਾਰ ਵਿਰੋਧੀਆਂ ਦਾ ਮੂੰਹ ਤੋੜਿਆ ਸੀ ਉਸ ਕਿਸਮ ਦੇ ਦੌਰ ਵਿੱਚੋਂ ਨਿਕੋਲਸ ਮਾਦੁਰੋ ਨੂੰ ਵੀ ਯਕੀਨਨ ਹੀ ਲੰਘਣਾ ਪੈਣਾ ਹੈ। ਇਸ ਦੇ ਨਾਲ ਹੀ ਇਕ ਹੋਰ ਵੱਡੀ ਜਿੰਮੇਵਾਰੀ ਮਾਦੁਰੋ ਦੇ ਸਿਰ ਇਹ ਵੀ ਹੈ ਕਿ ਕੀ ਉਹ ਸ਼ਾਵੇਜ਼ ਦੇ ਕਾਰਜ ਨੂੰ ਤੇ ਉਨ•ਾਂ ਚਨੌਤੀਆਂ ਨੂੰ ਉਸ ਵਿਗਿਆਨਕ ਤਰੀਕੇ ਨਾਲ ਹੱਲ ਕਰ ਕਸੇਗਾ ਜਿਸ ਕਿਸਮ ਦੀ ਆਸ ਸ਼ਾਵੇਜ਼ ਨੂੰ ਜੀਉਂਦੇ ਜੀਅ ਉਸ ਤੋਂ ਸੀ। ਹੁਣ ਜਦੋਂ ਮਾਦੁਰੋ ਨੇ ਰਾਸ਼ਟਰਪਤੀ ਦੇ ਅਹਿਮ ਆਹੁਦੇ ਦੀ ਕਸਮ  ਚੁੱਕ ਕੇ ਇਹ ਜਿੰਮੇਵਾਰੀ ਸੰਭਾਲ ਲਈ ਹੈ ਤਾਂ ਇਹ ਇਸ ਗੱਲ ਦਾ ਫੈਸਲਾ ਵੀ ਕਰੇਗੀ ਕਿ ਆਪਣਾ ਉੱਤਰਾ ਅਧਿਕਾਰੀ ਸੱਭਣ ਦੀ ਸ਼ਾਵੇਜ਼ ਨੂੰ ਕੋਈ ਗਲਤੀ ਤਾਂ ਨਹੀਂ ਸੀ ਕੀਤੀ? ਇਸ ਕਰਕੇ ਅੱਜ ਨਿਕੋਲਸ ਮਾਦੁਰੋ ਉੱਪਰ ਹਰ ਕਿਸਮ ਦੀਆਂ ਅੱਕਾਂ ਲੱਗੀਆਂ ਹੋਈਆਂ ਹਨ। ਵਿਸ਼ਵੀਕਰਨ ਦੀ ਹਨੇਰੀ ਗਲ•ੀ ਵਿਚ ਫਸਿਆ ਸੰਸਾਰ ਨਿਕੋਲਸ ਮਾਦੁਰੋ ਤੋਂ ਯੋਗ ਆਗਵਾਈ ਦੀ ਆਸ ਕਰਦਾ ਹੈ।
23 ਨਵੰਬਰ 1962 ਨੂੰ ਟਰੇਡ ਯੁਨੀਅਨਨਿਸਟ ਬਾਪ ਦੇ ਘਰ ਪੈਦਾ ਹੋਇਆ ਨਿਕੋਲਸ ਮਾਦੁਰੋ ਉਦੋਂ ਤੋਂ ਹੀ ਯੁਨੀਅਨ ਦਾ ਅੰਗ ਬਣ ਗਿਆ ਸੀ ਜਦੋਂ ਉਹ ਅਜੇ ਹਾਈ ਸਕੂਲ ਵਿਚ ਹੀ ਪੜ•ਦਾ ਹੀ ਸੀ।ਸਕੂਲ ਵਿਚ ਪੜ•ਦੇ ਸਮੇਂ ਹੀ ਉਹ ਵਧੀਆ ਆਗੂ ਬਣ ਜਾਣ ਦੇ ਸੰਕੇਤ ਦੇਣ ਲੱਗ ਪਿਆ ਸੀ। ਪਰ ਛੇਤੀ ਹੀ ਉਸ ਨੇ ਬੱਸ ਡਰਾਇਵਰ ਦੀ ਨੌਕਰੀ ਕਰ ਲਈ ਤੇ ਉਹ ਡਰਾਇਵਰ ਯੂਨੀਅਨ ਦਾ ਆਗੂ ਬਣਕੇ ਉੱਭਰਿਆ। ਉਸ ਨੇ 1990 ਵਿਚ ਪੰਜਵੀਂ ਰੀਪਬਲਿਕ ਵਿਚ ਵਧ ਚੜਕੇ ਹਿੱਸਾ ਲਿਆ। ਉਦੋਂ ਹੀ ਉਸ ਨੂੰਹਿਊਗੋ ਸ਼ਾਵੇਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। 1998 ਵਿਚ ਉਹ ਵੈਨੇਜ਼ੂਏਲਾ ਚੈਂਬਰ ਆਫ ਡਿਪਟੀਜ਼ ਚੁਣਿਆ ਗਿਆ। ਤਚੇ ਛੇਤੀ ਹੀ ਸੰਨ 2000 ਵਿਚ ਨੈਸ਼ਨਲ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ। ਅਸੈਂਬਲੀ ਨੇ ਉਸ ਨੂੰ ਸਪੀਕਰ ਚੁਣ ਲਿਆ। ਉਸ ਦੇ ਕੰਮ ਨੂੰ ਦੇਖਦੇ ਹੋਏ 2006 ਵਿਚ ਉਹ ਬਦੇਸ਼ ਮੰਤਰੀ ਬਣਾ ਦਿੱਤਾ ਗਿਆ। ਮਾਦੁਰੋ ਦੇ ਵਿਕਾਸ ਦੀ ਰੇਖਾ ਏਨੀ ਸਪੀਡ ਨਾਲ ਉੱਪਰ ਵੱਲ ਵਧੇਗੀ ਇਸ ਦਾ ਕਿਸੇ ਨੂੰ ਵੀ ਚਿਤ ਚੇਤਾ ਹੀ ਨਹੀਂ ਸੀ। 13 ਅਕਤੂਬਰ 1212 ਨੂੰ ਉਹ ਵੈਨੇਜ਼ੂਏਲਾ ਦੇ ਉਪ ਰਾਸ਼ਟਰਪਤੀ ਦੀ ਚੋਣ ਜਿੱਤ ਗਿਆ। ਚੋਣ ਜਿੱਤਿਆਂ ਅਜੇ ਦੋ ਮਹੀਨੇ ਵੀ ਨਹੀਂ ਸਨ ਹੋਏ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਸ਼ਾਵੇਜ਼ ਨੂੰ ਫਿਰ ਆਣ ਘੇਰਿਆ। ਉਦੋਂ ਹੀ ਸ਼ਾਵੇਜ਼ ਨੇ ਇਕੋਂ ਹੀ ਬਿਆਨ ਵਿਚ ਆਪਣੀ ਬਿਮਾਰੀ ਤੇ ਆਪਣੇ ਉੱਤਰਾ ਅਧਿਕਾਰੀ ਦਾ ਐਲਾਨ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਕਤਾ ਸੀ। 5 ਮਾਰਚ 2013 ਵਿਚ ਸ਼ਾਵੇਜ਼ ਦੀ ਬੇਵਕਤੀ ਮੌਤ ਨਾਲ ਜਿਹੜਾ ਖਲਾਅ ਸਮਾਜ ਵਿਚ ਪੈਦਾ ਹੋਇਆ ਤੇ ਜਿਹੜਾ ਆਹੁਦਾ ਖਾਲੀ ਹੋਇਾ ਉਸ ਉੱਪਰ ਸ਼ਾਵੇਜ਼ ਦੀ ਇੱਛਾ ਦੇ ਮੁਤਾਬਕ ਯੁਨਾਈਟਿਡਡ ਸੋਸਲਿਸਟ ਪਾਰਟੀ ਦਾ ਅਗਲੇਰਾ ਵਾਰਸ ਨਿਕੋਲਸ ਮਾਦੁਰੋ ਬੈਠ ਗਿਆ ਹੈ।


ਇਸ ਜਿੱਤ ਨੂੰ ਭਾਵੁਕ ਪੱਧਰ ਉੱਪਰ ਹੋਈ ਜਿੱਤ ਹੀ ਨਹੀਂ ਸਮਝ ਲੈਣਾ ਚਾਹੀਦਾ। ਤੇ ਨਾ ਹੀ ਇਸ ਜਿੱਤ ਨੂੰ ਸ਼ਾਵੇਜ਼ ਦੀਆਂ ਜਿੱਤਾਂ ਦੇ ਮੁਕਾਬਲੇ ਘੱਟ ਮਾਰਜ਼ਨ ਦੀ ਜਿੱਤ ਸਮਝ ਕੇ ਦੇਖਣ ਦੀ ਜਰੂਰਤ ਹੈ। ਇਹ ਜਿੱਤ ਬੋਲੀਵੇਰੀਅਨ ਇਨਕਲਾਬ ਨੂੰ ਜਾਰੀ ਰੱਖਣ ਦੀ ਜਿੱਤ ਹੈ। ਜਿਸ ਨੂੰ ਹਰਾਉਣ ਲਈ ਸੰਸਾਰ ਪੱਧਰ ਦੀਆਂ ਪਿਛਾਂਖਿੱਚੂ ਧਿਰਾਂ ਹੀ ਸਰਗਰਮ ਸਨ। ਸਾਵੇਜ਼ ਦੀ ਨਿੱਜੀ ਤੇ ਸਮਾਜਕ ਵਿਰੇਧੀ ਮਾਦੁਰੋ ਨੂੰ ਹਰਾਕੇ ਸ਼ਾਵੇਜ਼ਵਾਦ ਦਾ ਅੰਤ ਕਰਨਾ ਚਾਹੰਦੇ ਸਨ। ਕੋਲੀਸ਼ਨ ਆਫ ਡੈਮੋਕ੍ਰੇਟਿਕ ਯੂਨਿਟੀ (ਐਮਡੀਯੂ) ਦੇਇਸੇ ਉਮੀਦਵਾਰ ਹੈਨਰਿਕ ਕੈਪਰੀਲੇਸ ਨੂੰ ਸ਼ਾਵੇਜ਼ ਵੇ ਪੰਜ ਮਹੀਨੇ ਪਹਿਲਾਂ ਗਿਆਰਾਂ ਪ੍ਰਤੀਸ਼ਤ ਦੇ ਫਰਕ ਦੇ ਨਾਲ ਹਰਾਇਆ ਸੀ। ਪੰਜਾਂ ਮਹੀਨਿਆਂ ਵਿਚ ਦੂਜੀ ਵਾਰ ਹਾਰਨ ਵਾਲੇ ਹੈਨਰਿਕ ਕੈਪਰੀਲੇਸ਼ ਨੇ ਉਦੋਂ ਵੀ ਸੰਸਾਰ ਮੀਡੀਏ ਨੂੰ ਚੋਣਾ ਵਿਚ ਧਾਂਦਲੀ ਦੇ ਝੂਠੇ ਦੋਸ਼ ਮੜੇ ਸਨ ਤੇ ਇਸ ਵਾਰ ਫਿਰ ਦੁਬਾਰਾ ਗਿਣਤੀ ਕਰਵਾਉਣ ਦੀ ਦੁਹਾਈ ਪਾਕੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਢਾਈ ਲੇਖ ਤੋਂ ਵੱਧ ਵੋਟਾਂ ਦੇ ਮਹੱਤਵ ਪੂਰਨ ਫਰਕ ਨਾਲ ਹਾਰਨ ਵਾਲੇ ਹੈਨਰਿਕ ਨੂੰ ਆਸ ਹੈ ਕਿ ਸੰਸਾਰ ਦੀਆਂ ਬੁਹ ਰਾਸ਼ਟਰੀ ਕੰਪਣੀਆਂ ਸ਼ਾਇਦ ਉਸ ਲਈ ਕੁਝ ਹੀਲਾ ਹਰਬਾ ਵਰਤਣ ਜਿਨਾਂ ਦੀ ਅੱਖ ਇਸ ਗੱਲ ਉੱਪਰ ਲੱਗੀ ਹੋਈ ਸੀ ਕਿ ਮਾਦੁਰੋ ਹਾਰ ਜਾਵੇ ਤੇ ਤੈਲ ਵਰਗੇ ਕੁਦਰਤੀ ਖਜ਼ਾਨਿਆਂ ਦੀ ਲੁਟ ਦੁਬਾਰਾ ਫਿਰ ਸ਼ੁਰੂ ਹੋ ਜਾਵੇ ਜਿਸ ਤਰ•ਾਂ ਸ਼ਾਵੇਜ਼ ਤੋਂ ਪਹਿਲਾਂ ਹੁੰਦੀ ਸੀ। ਮਾਦੁਰੋ ਲਈ ਇਹ ਗੱਲ ਯਕੀਨਨ ਹੀ ਚਿੰਤਾ ਦਾ ਵਿਸ਼ਾ ਬਣਨੀ ਚਾਹਦੀ ਹੈ ਕਿ ਉਸ ਨੇ ਸ਼ਾਵੇਜ਼ ਨਾਲੋਂ 9% ਵੋਟਾਂ ਘੱਟ ਕਿਉਂ ਲਈਆਂ ਹਨ?
ਮਾਦੁਰੋ ਨੇ ਆਪਣੇ ਵਿਰੋਧੀ ਦੀ ਇਸ ਮੰਗ ਨੂੰ ਮੰਨਦਿਆ ਐਲਾਨ ਕਰ ਦਿੱਤਾ ਹੈ ਕਿ ਉਹ ਵੋਟਾਂ ਦੀ ਦੁਬਾਰਾ ਗਿਣਤੀ ਲਈ ਵੀ ਤਿਆਰ ਹੈ। ਉਸ ਨੇ ਆਪਣੇ ਧਨਵਾਦੀ ਭਾਸ਼ਨ ਵਿਚ ਕਿਹਾ ਕਿ ਜਿਨ•ਾਂ ਲੋਕਾਂ ਨੇ ਉਸ ਨੂੰ ਵੋਟਾਂ ਨਹੀਂ ਵੀ ਪਾਈਆਂ ਉਹ ਉਨ•ਾਂ ਦਾ ਵਵੀ ਧਨਵਾਦੀ ਹੈ ਤੇ ਉਹ ਹੁਣ ਰਾਸ਼ਟਰ ਦੇ ਵਿਕਾਸ ਲਈ ਕੰਮ ਕਰਨ। ਪਰ ਮਾਦੁਰੋ ਲਈ ਇਹ ਰਾਹ ਕੋਈ ਅਸਾਨ ਨਹੀਂ ਹੈ। ਕੁਦਰਤੀ ਸੋਮਿਆਂ ਨਾਲ ਮਾਲਾ ਮਾਲ ਧਰਤੀ ਉੱਪਰ ਇੱਲ ਵਾਲੀ ਅੱਖ ਲਾਈ ਬੈਠੀਆਂ ਗਿਰਝਾਂ ਤੇ ਭੁਖ ਨਾ ਮਰਦੇ ਲੋਕਾਂ ਦੇ ਹੱਕ ਵਿਚ ਖੜ ਕੇ ਦਿਓ ਕੱਦ ਕੰਪਣੀਆਂ ਨਾਲ ਦੁਸ਼ਮਣੀ ਨਿਭਾਉਣੀ ਕੋਈ ਆਸਾਨ ਕੰਮ ਨਹੀਂ ਹੈ ਭਾਂਵੇ ਕਿ ਸੰਸਾਰ ਭਰ ਦੀਆਂ ਅਗਾਂਹ ਵਧੂ ਧਿਰਾਂ ਉਸ ਦੇ ਨਾਲ ਹਨ ਇਹੋ ਹੀ ਕਾਰਨ ਹੈ ਕਿ 50 ਸਾਲਾਂ ਨਿਕੋਲਸ ਮਾਦੁਰੋ ਦੇ ਸੁੰਹ ਚੁੱਕ ਸਮਾਗਮ ਦੌਰਾਨ 17 ਲਾਤੀਨੀ ਅਮਰੀਕੀ ਦੇਸ਼ਾਂ ਦੇ ਕੌਮੀ ਪ੍ਰਧਾਨ ਤੇ 47 ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਸਨ। ਇਸ ਸਭ ਤੋਂ ਬਿਨ•ਾਂ ਲੈਟਿਨ ਅਮਰੀਕਾ ਦੇ ਬਜ਼ੁਰਗ ਜਰਨੈਲ ਫੀਦੈਲ ਕਾਸਟਰੋ ਦਾ ਪੂਰਨ ਵਿਸ਼ਵਾਸ ਉਸ ਵਿਚ ਹੈ।

No comments:

Post a Comment