dr t virli

dr t virli

Friday 12 April 2013

ਆਮ ਆਦਮੀ ਪਾਰਟੀ ਦਾ ਲੋਕ ਘੋਲ ਰਾਜਨੀਤੀ ਲਈ ਸ਼ੁਭ ਸ਼ਗਨ

ਡਾ ਤੇਜਿੰਦਰ ਵਿਰਲੀ 9464797400
ਕੇਜਰੀਵਾਲ ਦੀ ਭੁੱਖ ਹੜਤਾਲ ਤੇ ਧਰਨਾ ਪੰਦਰਾਂ ਦਿਨ ਚੱਲਣ ਤੋਂ ਬਾਦ ਸਮਾਪਤ ਹੋ ਗਿਆ ਹੈ। ਨਾ ਤਾਂ ਇਸ ਧਰਨੇ ਨੂੰ ਮੀਡੀਏ ਨੇ ਹੀ ਬਣਦੀ ਥਾਂ ਦਿੱਤੀ ਹੈ ਤੇ ਨਾ ਹੀ ਲੋਕਾਂ ਨੇ ਏਨੀ ਵੱਡੀ ਗਿਣਤੀ ਵਿਚ ਇਸ ਧਰਨੇ 'ਚ ਹਾਜ਼ਰੀ ਲਗਵਾਈ ਹੈ। ਸ਼ਾਇਦ ਇਹ ਵੀ ਇਕ ਕਾਰਨ ਹੈ ਕਿ ਸਰਕਾਰ ਤੇ ਮੀਡੀਏ ਨੇ ਇਸ ਘੋਲ ਦਾ ਨੋਟਿਸ ਏਨੀ ਗੰਭੀਰਤਾ ਦੇ ਨਾਲ ਨਹੀਂ ਲਿਆ ਜਿਨ•ੀ ਗੰਭੀਰਤਾ ਦੇ ਨਾਲ ਇਹ ਲੈਣਾ ਚਾਹੀਦਾ ਸੀ। ਪਰ ਇਸ ਦੇ ਬਾਵਜੂਦ ਵੀ ਇਹ ਧਰਨਾ ਇਸ ਕਰਕੇ ਸਫਲ ਰਿਹਾ ਹੈ ਕਿ ਭਾਰਤ ਵਿਚ ਜਿੱਥੇ ਰਾਜਸੀ ਪਾਰਟੀਆਂ ਕੇਵਲ ਸਤਾ ਦਾ ਸੁੱਖ ਪਾਉਣ ਲਈ ਹੀ ਸੰਘਰਸ਼ ਕਰਦੀਆਂ ਹਨ ਉਹ ਗੈਰ ਪਾਰਲੀਮਾਨੀ ਸੰਘਰਸ਼ਾਂ ਵਿਚ ਨਹੀਂ ਪੈਂਦੀਆਂ ਉਨ•ਾਂ ਲਈ ਇਹ ਇਕ ਨਵਾਂ ਚੈਲੇਜ ਹੈ ਕਿ ਜੇ ਕਰ ਤੁਸੀ ਲੋਕਾਂ ਦੀ ਬਾਂਹ ਨਹੀਂ ਫੜਦੇ ਤਾਂ ਲੋਕ ਤੁਹਾਡਾ ਸਾਥ ਨਹੀਂ ਦੇਣਗੇ । ਭਾਰਤ ਵਿਚ ਪਿੱਛਲੇ ਲੰਮੇ ਸਮੇਂ ਤੋਂ ਸਰਗਰਮ ਰਾਜਸੀ ਪਾਰਟੀਆਂ ਨੇ ਜਿਸ ਤਰ•ਾਂ ਨਾਲ ਲੋਕ ਘੋਲਾਂ ਦੀ ਟੇਕ ਤੋਂ ਪਾਸਾ ਵੱਟਿਆ ਹੈ ਉਸ ਨਾਲ ਰਾਜਨੀਤੀ ਵਿਚ ਨਾ ਕੇਵਲ ਨਿਘਾਰ ਆਇਆ ਹੈ ਸਗੋਂ ਰਾਜਨੀਤੀ ਨਾਂਹ ਵਾਚੀ ਸ਼ਬਦ ਬਣ ਕੇ ਰਹਿ ਗਈ ਹੈ। ਤੇ ਲੋਕ ਰਾਜਨੀਤੀ ਵਿਚ ਪੇਸ਼ੇ ਵਜੋਂ ਪੈਸੇ ਕਮਾਉਣ ਲਈ ਆ ਰਹੇ ਹਨ ਲੋਕ ਸੇਵਾ ਲਈ ਨਹੀਂ।


ਭਾਰਤ ਵਿਚ ਗੈਰ ਪਾਰਲੀਮਾਨੀ ਸੰਘਰਸ਼ ਕਰਨ ਦਾ ਹੋਕਾ ਦੇਣ ਵਾਲੀਆਂ ਪਾਰਟੀਆਂ ਵੀ ਜਦੋਂ ਤੋਂ ਸੰਸਦੀਵਾਦ ਦੀ ਜਿੱਲਣ ਵਿਚ ਫਸੀਆਂ ਹਨ ਉਦੋਂ ਤੋਂ ਸੜਕਾਂ 'ਤੇ ਘੋਲ ਕਰਨ ਵਾਲੇ ਲੋਕਾਂ ਦੀ ਨਾ ਕੇਵਲ ਗਿਣਤੀ ਹੀ ਘਟੀ ਹੈ ਸਗੋਂ ਲੋਕਾਂ ਦੇ ਗਲ ਵਿਚ ਪਿਆ ਰੱਸਾ ਵੀ ਹੋਰ ਪੀਡਾ ਹੋਇਆ ਹੈ। ਭਾਂਵੇ ਕਿ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਰਲੀਮੈਂਟ ਵਿਚ ਵੀ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਜਾ ਸਕਦੀ ਹੈ ਤੇ ਕਿਸੇ ਵੀ ਦੇਸ਼ ਦੀ ਪਾਰਲੀਮੈਂਟ ਗੱਲ ਕਰਨ ਦਾ ਸਭ ਤੋਂ ਵੱਡਾ ਪਲੇਟਫਾਰਮ ਵੀ ਹੁੰਦਾ ਹੈ। ਪਰ ਇਸ ਸਭ ਤੋਂ ਅਹਿਮ ਪਲੇਟਫਾਰਮ ਉੱਪਰ ਪਹੁੰਚਣ ਲਈ ਸੰਘਰਸ਼ ਕਰਦੀਆਂ ਰਾਜਸੀ ਧਿਰਾਂ ਜਦੋਂ ਸਾਰੇ ਨਿਯਮ ਤੇ ਸਾਰੇ ਕਾਨੂੰਨ ਛਿੱਕੇ ਉੱਪਰ ਟੰਗ ਕੇ ਕੇਵਲ ਸੀਟਾਂ ਜਿੱਤਣ ਲਈ ਹੀ ਚੋਣ ਸਮਝੋਤੇ ਕਰਦੀਆਂ ਹਨ ਤਾਂ ਉਹ ਨਾ ਕੇਵਲ ਲੋਕਾਂ ਵਿੱਚੋਂ ਨਿੱਖੜ ਜਾਂਦੀਆਂ ਹਨ ਬਲਕਿ ਇਕ ਦੋ ਚਾਰ ਸੀਟਾਂ ਲੈ ਕੇ ਸੰਸਦ ਵਿਚ ਵੀ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੀਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਖੱਬੀਆਂ ਰਾਜਸੀ ਪਾਰਟੀਆਂ ਜਦੋਂ ਜਦੋਂ ਵੀ ਚੋਣਾ ਜਿੱਤਣ ਦੇ ਆਹਰ ਵਿਚ ਗੈਰ ਜਮਾਤੀ ਸਮਝੋਤੇ ਕਰਕੇ ਸੰਸਦ ਵਿਚ ਵਧੇਰੇ ਗਿਣਤੀ ਵਿਚ ਜਾਣ ਦੇ ਸਮਰੱਥ ਹੋਈਆਂ ਉਹ ਸੰਸਦ ਵਿਚ ਲੋਕਾਂ ਦਾ ਕੁਝ ਵੀ ਸਵਾਰ ਨਹੀਂ ਸਕੀਆਂ। ਸਗੋਂ ਲੋਕਾਂ ਵਿੱਚੋਂ ਆਪਣੀ ਸ਼ਾਖ ਵੀ ਗਵਾਉਣ ਵੱਲ ਹੀ ਵਧੀਆਂ ਹਨ। ਇਸ ਦੇ ਨਾਲ ਹੀ ਜਿੱਥੇ ਜਿੱਥੇ ਵੀ ਲੋਕ ਸੜਕਾਂ Àੁੱਪਰ ਜਾ ਕੇ ਲੜੇ ਹਨ ਲੋਕਾਂ ਨੇ ਸਰਕਾਰਾਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਹੈ ਕਿ ਉਹ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ  ਬਹੁਤ ਸਾਰੇ ਕਾਲੇ ਕਾਨੂੰਨ ਕੇਵਲ ਤੇ ਕੇਵਲ ਉਨ•ਾਂ ਰਾਜਸੀ ਧਿਰਾਂ ਨੇ ਸੰਘਰਸ਼ਾਂ ਰਾਹੀ ਹੀ ਵਾਪਸ ਕਰਵਾਏ  ਹਨ ਜਿਨ•ਾਂ ਦੀ ਵੋਟ ਬੈਂਕ

ਇਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਇਸ ਦੇ ਨਾਲ ਹੀ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਵਿਧਾਨ ਸਭਾ ਅੰਦਰ ਵਿਰੋਧੀ ਪਾਰਟੀ ਨੇ ਲੋਕਾਂ ਦੀ ਬਹੁਤੀ ਵਾਰੀ ਬਾਂਹ ਨਹੀਂ ਫੜੀ। ਇਹ ਵਿਰੋਧੀ ਪਾਰਟੀ ਭਾਂਵੇ ਅਕਾਲੀ ਭਾਜਪਾ ਹੋਵੇ ਜਾਂ ਕਾਂਗਰਸ ਪਾਰਟੀ। ਇਹ ਕਾਗਜ਼ੀ ਸ਼ੇਰ ਕੇਵਲ ਅਖ਼ਬਾਰੀ ਬਿਆਨ ਬਾਜੀ ਕਰਨ ਤੱਕ ਹੀ ਸੀਮਤ ਰਹਿੰਦੇ ਹਨ ਤੇ ਲੋਕਾਂ ਨੂੰ ਇਸ ਕਿਸਮ ਦੇ ਬਿਆਨਾਂ ਵਿਚ ਉਲਝਾਉਣ ਦਾ ਕੰਮ ਹੀ ਕਰਦੇ ਹਨ ਕਿ ਜਦੋਂ ਉਨ•ਾਂ ਦੀ ਸਰਕਾਰ ਬਣੀ ਤਾਂ ਉਹ ਇਸ ਬਾਰੇ ਪੁਨਰ ਵਿਚਾਰ ਕਰਨਗੇ। ਪਰ ਜਦੋਂ ਉਨ•ਾਂ ਨੂੰ ਮੌਕਾ ਮਿਲਦਾ ਰਿਹਾ ਹੈ ਤਾਂ ਉਨ•ਾਂ ਨੇ ਕਦੇ ਵੀ ਪੁਨਰ ਵਿਚਾਰ ਨਹੀਂ ਕੀਤੀ। ਇਹ ਹੀ ਪ੍ਰਕਿਰਿਆ ਭਾਰਤ ਦੀ ਸਤਾ ਉੱਪਰ ਕਾਬਜ ਰਾਜਸੀ ਧਿਰਾਂ ਪਿੱਛਲੇ ਲੰਮੇਂ ਸਮੇਂ ਤੋਂ ਨਿਭਾਉਂਦੀਆਂ ਆ ਰਹੀਆਂ ਹਨ। ਜਿਸ ਪ੍ਰਕਿਰਿਆ ਨੂੰ ਤੋੜਨ ਲਈ ਸੱਚੇ ਲੋਕ ਪੱਖੀ ਬਦਲ ਦੀ ਲੋੜ ਹੈ ਜਿਹੜਾ ਸੰਸਦ ਦੇ ਅੰਦਰ ਵੀ ਤੇ ਬਾਹਰ ਵੀ ਲੋਕਾਂ ਦੇ ਮਸਲਿਆਂ ਨੂੰ ਸਮਝੇ ਤੇ ਲੋਕਾਂ ਦੀ ਧਿਰ ਬਣੇ।
ਪਿੱਛਲੇ ਲੰਬੰੇਂ ਸਮੇਂ ਤੋਂ ਸਾਡੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਦੇ ਤਹਿਤ ਚਲਦੀਆਂ ਹੋਈਆਂ ਆਪਣੇ ਸਾਮਰਾਜੀ ਪ੍ਰਭੂਆਂ ਨੂੰ ਖੁਸ਼ ਕਰਨ 'ਤੇ ਹੀ ਲੱਗੀਆਂ ਹੋਈਆਂ ਹਨ। ਇਸ ਪ੍ਰਕਿਰਿਆ ਵਿਚ ਲਗਭਗ ਸਾਰੀਆਂ ਪਾਰਟੀਆਂ ਇਕੋ ਹੀ ਕਾਰਜ ਵਿਚ ਲੱਗੀਆਂ ਵੱਖੋਂ ਵੱਖੇ ਰਾਗ ਅਲਾਪ ਰਹੀਆਂ ਹਨ। ਇਸ ਮੌਕੇ 'ਤੇ ਦੇਸ਼ ਨੂੰ ਨਵ ਬਸਤੀਵਾਦੀਆਂ ਤੋਂ ਬਚਾਉਣ ਲਈ ਲੋਕ ਪੱਖੇ ਬਦਲ ਦੀ ਲੋੜ ਹੈ।
ਜਿੱਥੋਂ ਤੱਕ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਸੰਬੰਧ ਹੈ ਕਿ ਉਹ ਦਿੱਲੀ ਦੀਆਂ ਵਿਧਾਨ ਸਭਾਈ ਚੋਣਾ ਵਿਚ ਕੁਝ ਕਰ ਸਕੇਗੀ ਜਾਂ ਨਹੀਂ ਇਸ ਬਾਰੇ ਤਾਂ ਭਵਿੱਖ ਵਿਚ ਸਭ ਕੁਝ ਚਿੱਟੇ ਦਿਨ ਵਾਂਗ ਸਾਫ ਹੋ ਹੀ ਜਾਣਾ ਹੈ ਪਰ ਜਿਹੜੀ ਗੱਲ ਲੋਕਤੰਤਰੀ ਪ੍ਰਕਿਰਿਆ ਦੇ ਸੰਦਰਭ ਵਿਚ ਕਾਮਰੇਡ ਲੈਨਿਨ ਨੇ ਕਹੀ ਹੈ ਉਸ ਤੋਂ ਕੁਝ ਸਬਕ ਜਰੂਰ ਸਿੱਖਣੇ ਬਣਦੇ ਹਨ ਕਿ ਪਾਰਲੀਮੈਂਟ ਬੁਰਜ਼ੂਆ ਪਾਰਟੀਆਂ ਦਾ ਹੀ ਅਖਾੜਾ ਹੈ ਕਿਉਂਕਿ ਇਸ ਅਖਾੜੇ ਵਿਚ ਕੇਵਲ ਤੇ ਕੇਵਲ ਬੁਰਜ਼ੂਆ ਨਿਯਮ ਹੀ ਲਾਗੂ ਹੁੰਦੇ ਹਨ ਇਸ ਕਰਕੇ ਇਸ ਵਿਚ ਪ੍ਰਵੇਸ਼ ਕਰ ਜਾਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਤੇ ਇਸ ਵਿਚ ਪ੍ਰਵੇਸ਼ ਕਰ ਜਾਣ ਤੋਂ ਬਾਦ ਵੀ ਲੋਕਾਂ ਦੀ ਧਿਰ ਬਣਕੇ ਖਰੇ ਉੱਤਰਨਾ ਹੋਰ ਵੀ ਜਟਲ ਕੰਮ ਹੈ।
ਜਦੋਂ ਸਿਵਲ ਸੁਸਾਇਟੀ ਨੇ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਸੰਘਰਸ਼ ਆਰੰਭ ਕੀਤਾ ਸੀ ਤਾਂ ਲੋਕ ਸ਼ਕਤੀ ਨੂੰ ਦੇਖਦੇ ਹੋਏ ਨਾ ਕੇਵਲ ਸਰਕਾਰ ਬੁਖਲਾ ਗਈ ਸੀ ਸਗੋਂ ਇਸ ਸ਼ਕਤੀ ਨੂੰ ਵੰਡਣ ਲਈ ਵੀ ਸੋਚਣ ਲੱਗ ਪਈ ਸੀ। ਜਿਸ ਦਾ ਹੀ ਇਹ ਸਿੱਟਾ ਹੈ ਕਿ ਇਹ ਧਿਰਾਂ ਬਹੁਤ ਹੀ ਥੋੜੇ ਸਮੇਂ ਅੰਦਰ ਵੱਖ ਵੱਖ ਚਾਰ ਵਰਗਾਂ ਵਿਚ ਵੰਡੀਆਂ ਗਈਆਂ ਤੇ ਵੱਖ ਵੱਖ ਚਾਰ ਦਿਸ਼ਾਵਾਂ ਵੱਲ ਨੂੰ ਚੱਲ ਪਈਆਂ। ਇਨ•ਾਂ ਦੇ ਹਮਾਇਤੀ ਲੋਕਾਂ ਦਾ ਵੀ ਵੰਡੇ ਜਾਣਾ ਕੁਦਰਤੀ ਹੀ ਸੀ। ਇਨ•ਾਂ ਸਾਰੀਆਂ ਧਿਰਾਂ ਵਿੱਚੋਂ ਕੇਜਰੀਵਾਲ ਵਾਲੀ ਧਿਰ ਵੱਡੀ ਧਿਰ ਬਣਕੇ ਉਭਰੀ ਹੈ ਤੇ ਉਸ ਨੇ ਰਾਜਨੀਤੀ ਵਿਚ ਆਉਣ ਦਾ ਫੈਸਲਾ ਕੀਤਾ ਹੈ। ਜੇ ਕਰ ਦੇਖਿਆ ਜਾਵੇ ਤਾਂ ਇਹ ਫੈਸਲਾ ਸਤਾ ਉੱਪਰ ਕਾਬਜ਼ ਰਾਜਸੀ ਧਿਰਾਂ ਨੇ ਲੈਣ ਲਈ ਹੀ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੂੰ ਮਜਬੂਰ ਕੀਤਾ ਹੈ। ਜਦੋਂ ਕਾਂਗਰਸ ਤੇ ਭਾਜਪਾ ਵਰਗੀਆਂ ਵੱਡੀਆਂ ਰਾਜਸੀ ਧਿਰਾਂ ਜਿਹੜੀਆਂ ਨਾਮ ਤੋਂ ਹੀ ਵੱਖਰੀਆਂ ਹਨ ਤੇ ਕਰਦਾਰ ਤੋਂ ਇਕ ਹੀ  ਹਨ ਉਨ•ਾਂ ਦਾ ਬਾਰ ਬਾਰ ਇਹ ਕਹਿਣਾ ਕਿ ਚੋਣਾ ਲੜ• ਕੇ ਦੇਖ ਲਵੋਂ। ਕਿਉਂਕਿ ਉਹ ਚੰਗੀ ਤਰ•ਾਂ ਜਾਣਦੀਆਂ ਹਨ ਕਿ ਭਾਰਤ ਵਿਚ ਚੋਣਾ ਲੜਨਾ ਕੋਈ ਆਸਾਨ ਕੰਮ ਨਹੀਂ ਹੈ। ਇਸ ਵਿਚ ਪੈਸੇ, ਨਸ਼ੇ, ਗੁੰਡਾ ਗਰਦੀ,ਜਾਤੀਵਾਦ,ਖੇਤਰੀਵਾਦ, ਡੇਰਾਵਾਦ, ਤੇ ਸਰਕਾਰੀ ਮਸ਼ੀਨਰੀ ਦਾ ਕਿੰਨਾਂ ਰੋਲ ਹੈ। ਉਹ ਸਭ ਇਸ ਨੂੰ ਚੰਗੀ ਤਰ•ਾਂ ਨਾਲ ਜਾਣਦੇ ਹਨ। ਤੇ ਇਸੇ ਲਈ ਹੀ ਲਲਕਾਰੇ ਮਾਰਦੇ ਹਨ ਕਿ ਸਾਨੂੰ ਅਸਾਡੇ ਆਖਾੜੇ ਵਿਚ ਆ ਕੇ ਹੀ ਟੱਕਰ ਦਿਓ। ਜਿਸ ਆਖਾੜੇ ਦੇ ਕਾਨੂੰਨ ਉਨ•ਾਂ ਦੇ ਆਪਣੇ ਹਨ। ਹਰ ਵਾਰ ਦੀਆਂ ਚੋਣਾ ਤੋਂ ਬਾਦ ਜੋ ਨਤੀਜੇ ਸਾਹਮਣੇ ਆਉਂਦੇ ਹਨ ਉਹ ਇਸ ਗੱਲ ਦਾ ਪ੍ਰਮਾਣ ਵਜੋਂ ਸਭ ਦੇ ਸਾਹਮਣੇ ਹੀ ਹੁੰਦੇ ਹਨ। ਚੇਣਾ ਵਿਚ ਕੇਵਲ ਤੇ ਕੇਵਲ ਉਹ ਹੀ ਜਿੱਤਦਾ ਹੈ ਜਿਹੜਾ ਉਪਰੋਕਤ ਹੱਥ ਕੰਢੇ ਵਰਤਣ ਦੇ ਸਮਰੱਥ ਹੁੰਦਾ ਹੈ । ਇਸ ਗੱਲ ਨੂੰ ਆਮ ਆਦਮੀ ਪਾਰਟੀ ਭਾਂਵੇ ਨਾ ਜਾਣਦੀ ਹੋਵੇ ਪਰ ਹਾਕਮ ਪਾਰਟੀਆਂ ਚੰਗੀ ਤਰ•ਾਂ ਜਾਣਦੀਆਂ ਹਨ ਕਿ ਚੋਣਾ ਤੋਂ ਇਕ ਰਾਤ ਪਹਿਲਾਂ ਵੋਟਾਂ ਨੂੰ ਕਿਵੇਂ ਖਰੀਦਣਾ ਹੈ। ਇਸੇ ਕਰਕੇ ਹੀ ਇਹ ਹਾਕਮ ਧਿਰਾਂ ਆਮ ਆਦਮੀ ਪਾਰਟੀ ਨੂੰ ਚੋਣਾ ਵਿਚ ਆਉਣ ਲਈ ਲਲਕਾਰਦੀਆਂ ਹਨ ਜਿਹੜੀਆਂ ਇਤਿਹਾਸ ਵਿਚ ਵੀ ਲੋਕ ਪੱਖੀ ਧਿਰਾਂ ਨੂੰ ਇਸ ਤਰਾਂ ਲਲਕਾਰਦੀਆਂ ਰਹੀਆਂ ਹਨ ਤੇ ਉਦੋਂ ਤੱਕ ਲਲਕਾਰਦੀਆਂ ਰਹਿਣਗੀਆਂ ਜਦੋਂ ਤੱਕ ਆਮ ਲੋਕ ਇਸ ਗੱਲ ਨੂੰ ਸਮਝ ਨਹੀਂ ਜਾਂਦੇ। ਜੇ ਆਮ ਆਦਮੀ ਪਾਰਟੀ ਨੇ ਇਸ ਚੈਲਿਜ਼ ਨੂੰ ਸਵੀਕਾਰ ਕੀਤਾ ਹੈ ਤੇ ਨਾਲ ਦੀ ਨਾਲ ਸੜਕਾਂ ਉੱਪਰ ਘੋਲ ਦੇ ਰਸਤੇ ਨੂੰ ਤਿਆਗਿਆ ਨਹੀਂ ਹੈ ਤਾਂ ਇਹ ਉਸ ਦੀ ਰਾਜਨੀਤੀ ਦੀ ਤਿੱਖੀ ਸਮਝ ਦਾ ਪ੍ਰਤੀਕ ਹੈ। ਜਿਹੜੀ ਸਮਝ ਦੇਰ ਸਵੇਰ ਉਸ ਨੂੰ ਸੰਸਦ ਵਿਚ ਵਾੜਨ ਲਈ ਕਾਮਜਾਬ ਜਰੂਰ ਹੋਵੇਗੀ। ਪਰ ਇਸ ਤੋਂ ਵੀ ਵਧ ਵਿਸ਼ਵਾਸ ਵਾਲੀ ਗੱਲ ਇਹ ਹੈ ਕਿ ਦਿੱਲੀ ਦੀਆਂ ਸੜਕਾਂ ਉੱਪਰ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚੋਂ ਆ ਕੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਨਾਲ ਹੁਣ ਦਿੱਲੀ ਦੇ ਲੋਕ ਵੀ ਨਿੱਕਲ ਤੁਰੇ ਹਨ ਇਹ ਇਕ ਪ੍ਰਾਪਤੀ ਤੇ ਆਸ ਵੰਦੀ ਕਿਰਨ ਹੈ ਜਿਹੜੀ ਦਿੱਲੀ ਦੇ ਹਾਕਮਾਂ ਨੂੰ ਇਸ ਗੱਲ ਲਈ ਮਜਬੂਰ ਕਰਦੀ ਰਹੇਗੀ  ਕਿ ਉਹ ਲੋਕਾਂ ਦੇ ਮਸਲਿਆਂ ਨੂੰ ਅੱਖੋਂ ਪਰੋਖੇ ਨਾ ਕਰੇ।
ਦਾਮਨੀ ਕੇਸ਼ ਨੇ ਜਿਸ ਤਰ•ਾਂ ਦਿੱਲੀ ਦੀਆਂ ਸੜਕਾਂ ਨੂੰ ਸੰਸਦ ਵਿਚ ਤਬਦੀਲ ਕੀਤਾ ਸੀ ਉਹ ਲੋਕਾਂ ਨੇ ਦੇਖਿਆ ਹੈ ਕਿ ਫੈਸਲੇ ਕੈਬਨਿਟ ਨਹੀਂ ਲੋਕ ਲੈ ਰਹੇ ਸਨ। ਜਿਸ ਨਿਰਬਸਤਰ ਪੀੜਤ ਲੜਕੀ ਨੂੰ ਕਪੜੇ ਤੇ ਡਾਕਟਰੀ ਸਹਾਇਤਾ ਦੇਣ ਵਿਚ ਘੰਟੇ ਲਗ ਗਏ ਉਸ ਪੀੜਤ ਦੀ ਲਾਸ਼ ਨੂੰ ਕਿਵੇ ਇਕ ਦੇਸ਼ ਤੋਂ ਦੂਸਰੇ ਦੇਸ ਇਲਾਜ਼ ਲਈ ਲੈ ਜਾਇਆ ਗਿਆ ਇਹ ਲੋਕ ਸ਼ਕਤੀ ਦਾ ਹੀ ਪ੍ਰਮਾਣ ਸੀ। ਲੋਕ ਸ਼ਕਤੀ ਦੇ ਮਹੱਤਵ ਨੂੰ ਸਮਝਣ ਵਾਲਾ ਕੇਜਰੀਵਾਲ ਲੱਗਭਗ ਸਾਰੀਆਂ ਹੀ ਭਰਿਸ਼ਟ ਪਾਰਟੀਆਂ ਦੇ ਖਿਲਾਫ ਇਕੋਂ ਜਿਹੀ ਪਿੱਚ ਦੇ ਨਾਲ ਬੋਲਿਆ ਤੇ ਲੜਿਆ ਹੈ ਇਸ ਲਈ ਉਸ ਦੇ ਵਿਰੋਧੀਆਂ ਦਾ ਇਕ ਜੁਟ ਹੋਣਾ ਤੇ ਆਮ ਆਦਮੀ ਪਾਰਟੀ ਨੂੰ ਚੋਣਾ ਵਿਚ ਹਰਾਉਣਾ ਬਹੁਤ ਹੀ ਯਕੀਨਨ ਬਣ ਗਿਆ ਹੈ। ਦੇਸ਼ ਵਿਦੇਸ਼ ਦੀ ਸਰਮਾਏਦਾਰੀ ਤੇ ਭਾਰਤੀ ਤੰੰਤਰ ਉਸ ਦੇ ਖਿਲਾਫ ਚੋਣਾ ਵਿਚ ਇਕ ਮੁਠ ਹੋਵੇਗਾ ਇਸ ਬਾਰੇ ਕਿਸੇ ਨੂੰ ਭਰਮ ਵਿਚ ਨਹੀਂ ਰਹਿਣਾ ਚਾਹੀਦਾ। ਪਰ ਇਹ ਲੋਕ ਸੰਘਰਸ਼ ਹਾਕਮਾਂ ਨੂੰ ਲੋਕ ਪੱਖੀ ਫੈਸਲੇ ਲੈਣ ਲਈ ਵੀ ਮਜਬੂਰ ਕਰੇਗਾ ਇਸ ਲਈ ਕੇਜਰੀਵਾਲ ਦਾ ਇਹ ਲੋਕ ਘੋਲ ਭਾਰਤੀ ਰਾਜਨੀਤੀ ਲਈ ਇਕ ਸ਼ੁਭ ਸ਼ਗਨ ਹੈ। ਇਹ ਜਾਰੀ ਰਹਿਣਾ ਚਾਹੀਦਾ ਹੈ।

No comments:

Post a Comment