dr t virli

dr t virli

Saturday 20 April 2013

ਸਦੀਆਂ ਦੇ ਆਰ ਪਾਰ ਫੈਲਿਆ ਮਨੁੱਖ' ਕਾਰਲ ਮਾਰਕਸ

                                                                                             ਡਾ. ਤੇਜਿੰਦਰ ਵਿਰਲੀ 9464797400
ਸਦੀਆਂ ਤੱਕ ਜਿੰਦਾ ਰਹਿਣ ਵਾਲਾ ਨਾਮ ਹੈ ਕਾਰਲ ਮਾਰਕਸ। ਇਹ ਨਾਮ ਆਪਣੇ ਕੰਮਾਂ ਕਰਕੇ ਉਦੋਂ ਤੱਕ ਜਿੰਦਾ ਰਹੇਗਾ ਜਦੋਂ ਤਕ ਮਨੁੱਖ ਇਸ ਧਰਤੀ ਉੱਪਰ ਜਿੰਦਾ ਰਹੇਗਾ। ਉਸ ਨੇ ਆਪਣੀ ਸਾਰੀ ਜਿੰਦਗੀ ਕੰਮ ਆਪਣੇ ਲਈ ਨਹੀਂ ਸੀ ਸਗੋਂ ਕਿਰਤੀ ਵਰਗ ਦੀ ਮੁਕਤੀ ਲਈ ਕੀਤਾ। ਅੱਜ ਉਸ ਦੇ ਬਾਰੇ ਵਿਚ ਜਿੰਨੀ ਚਰਚਾ ਹੋ ਰਹੀ ਹੈ ਉਹ ਉਸ ਦੇ ਜੀਉਂਦੇ ਜੀਅ ਨਹੀਂ ਸੀ ਹੋਈ। ਅੱਜ ਜਦੋਂ ਇਤਿਹਾਸ ਦੇ ਅੰਤ ਦੀਆਂ ਜਾਂ ਮਾਰਕਸਵਾਦ ਦੇ ਬੀਤਣ ਦੀਆਂ ਗੱਲਾਂ ਹੋ ਰਹੀਆਂ ਹਨ ਤਾਂ ਵਿਸ਼ਵੀਮੰਦੀ ਨੇ ਇਕ ਵਾਰ ਫੇਰ ਪੂੰਜੀਪਤੀਆਂ ਦੇ ਚਹੇਤੇ ਅਰਥਸ਼ਾਸਤਰੀਆਂ ਨੂੰ ਦਾਸ ਕੈਪੀਟਲ ਪੜ•ਨ ਲਈ ਮਜਬੂਰ ਕਰ ਦਿੱਤਾ ਹੈ। ਸੰਸਾਰ ਪ੍ਰਸਿੱਧ ਮੈਗਜ਼ੀਨ ਤੇ ਚਿੰਤਕ ਜਿਹੜੇ ਮਾਰਕਸਵਾਦ ਦੀ ਮੌਤ ਦੀਆਂ ਗੱਲਾਂ ਕਰਦੇ ਨਹੀਂ ਸਨ ਥੱਕਦੇ ਅੱਜ ਉਹ ਹੀ ਕਾਰਲ ਮਾਰਕਸ ਦੀ ਵਾਪਸੀ ਦੀਆਂ ਗੱਲਾਂ ਕਰ ਰਹੇ ਹਨ।

ਕਾਰਲ ਮਾਰਕਸ ਦੇ ਸਾਥੀ ਏਂਜਲਜ ਨੇ ਮਾਰਕਸ ਦੀ ਮੌਤ ਦੇ ਮਾਤਮੀ ਸ਼ੌਕ ਸਮੇਂ ਕਿਹਾ ਸੀ,'' ਮਨੁੱਖਤਾ ਕੋਲੋ ਇਕ ਦਿਮਾਗ ਖੁੱਸ ਗਿਆ ਹੈ ਜਿਹੜਾ ਸਾਡੇ ਸਮਿਆਂ ਦਾ ਸਭ ਤੋਂ ਮਹਾਨ ਦਿਮਾਗ ਸੀ। ਸੰਸਾਰ ਪ੍ਰਸਿੱਧ ਚਿੰਤਕ ਯਾ ਪਾਲ ਸਾਰਤਰ ਨੇ ਮਾਰਕਸ ਨੂੰ ਮਹਾਨ ਸਿਧਾਂਤਕਾਰ ਮੰਨਿਆਂ ਹੈ ਤੇ ਉਸ ਦੇ ਫਲਸਫੇ ਨੂੰ ਮੁਕੰਮਲ ਸਿਧਾਂਤ। ਮਾਰਕਸ ਚੜ•ਦੀ ਜਵਾਨੀ ਵਿਚ ਹੀਗਲ ਦੇ ਫਲਸਫੇ ਤੋਂ ਪ੍ਰਭਾਵਿਤ ਹੋਇਆ। ਇਸੇ ਫਲਸਫੇ ਤੋਂ ਹੀ ਉਸ ਨੇ ਆਪਣਾ ਸਿਧਾਂਤ ਨੂੰ ' ਮੁਨੱਖਤਾ ਦੀ ਭਲਾਈ ' ਉੱਪਰ ਕੇਂਦਰਿਤ ਕਰਨ ਦਾ ਫੈਸਲਾ ਕੀਤਾ। ਉਸ ਨੇ ਹੀਗਲ ਦੇ ਸਿਧਾਂਤ ਨੂੰ ਪੈਰ•ਾਂ ਸਿਰ ਕਰਨ ਦਾ ਜਿਹੜਾ ਯਤਨ ਆਰੰਭ ਕੀਤਾ ਉਸ ਵਿਚ ਹੀ ਉਹ ਲੰਮਾਂ ਸਮਾਂ ਲੱਗਾ ਰਿਹਾ। ਜਿਸ ਦੇ ਸਿੱਟੇ ਵਜੋਂ ਦਾਸ ਕੈਪੀਟਲ ਵਰਗੀ ਮਹਾਨ ਰਚਨਾਂ ਉਹ ਆਪਣੇ ਪਿਆਰੇ ਲੋਕਾਂ ਨੂੰ ਦੇ ਕੇ ਗਿਆ। ਜਿਸ ਨੂੰ ਮਜਦੂਰਾਂ ਦੀ ਬਾਈਬਲ ਹੋਣ ਦਾ ਮਾਣ ਪ੍ਰਾਪਤ ਹੈ। ਇਸ ਮਹਾਨ ਪੁਸਤਕ ਵਿਚ ਉਸ ਨੇ ਸਮਾਜ ਸ਼ਾਸ਼ਤਰ,ਅਰਥ ਸ਼ਾਸ਼ਤਰ ਤੇ ਦਰਸ਼ਨ ਦੇ ਮਾਕਸਵਾਦੀ ਸਿਧਾਂਤ ਨੂੰ ਅੰਕਤ ਕੀਤਾ ਹੈ। ਇਹ ਸਾਰਾ ਕਾਰਜ ਇਸ ਗੱਲ ਦੇ ਉੱਪਰ ਹੀ ਨਿਰਭਰ ਹੈ ਕਿ ਜੀਵਨ ਦੀਆਂ ਅਨੇਕਾਂ ਵਿਆਖਿਆਵਾਂ ਹੋਈਆਂ ਹਨ ਪਰ ਲੋੜ ਇਸ ਨੂੰ ਬਦਲਣ ਦੀ ਹੈ। ਜਿੰਦਗੀ ਨੂੰ ਸਮਝਣ ਤੇ ਬਦਲਣ ਦੇ ਬੁਨਿਆਦੀ ਨੁਕਤੇ ਦੁਆਲੇ ਘੁੰਮਦਾ ਮਾਰਕਸਵਾਦੀ ਫਲਸਫਾ ਅੱਜ ਵੀ ਓਨ•ਾਂ ਹੀ ਪ੍ਰਸੰਗਿਕ ਹੈ ਜਿਨ•ਾਂ ਮਾਰਕਸ ਦੇ ਜੀਓਦੇ ਜੀਅ ਸੀ। ਇਸ ਦੀ ਪ੍ਰਸੰਗਕਿਤਾ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਸਮਾਜ ਵਰਗਾਂ ਵਿਚ ਵੰਡਿਆ ਰਹੇਗਾ ਤੇ ਇਕ ਵਰਗ ਦੂਸਰੇ ਦੀ ਲੁੱਟ ਕਰਦਾ ਰਹੇਗਾ। ਵਰਗ ਰਹਿਤ ਸਮਾਜ ਸਿਰਜਣ ਦੇ ਵੱਡੇ ਸੁਪਨੇ ਲੈਣ ਵਾਲਾ ਕਾਰਲ ਮਾਰਕਸ 5 ਮਈ 1818 ਨੂੰ ਜਰਮਨ ਵਿਚ ਪੈਦਾ ਹੋਇਆ। ਉਸ ਨੇ ਦੁਨੀਆਂ ਭਰ ਦੇ ਲੁੱਟੇ ਜਾ ਰਹੇ ਕਿਰਤੀਆਂ ਨੂੰ ਦੋ ਨਾਹਰੇ ਦਿੱਤੇ ਜੋ ਉਸ ਵਾਂਗ ਹੀ ਅਮਰ ਹੋ ਗਏ ਹਨ। ਇਕ ਸੀ ' ਦੁਨੀਆਂ ਭਰ ਦੇ ਮਜਦੂਰੋ ਇਕ ਹੋ ਜਾਓ ' ਤੇ ਦੂਸਰਾ ਸੀ ' ਇਨਕਲਾਬ ਜਿੰਦਾਬਾਦ'। ਦੂਸਰੇ ਨਾਹਰੇ ਨੂੰ ਪੰਜਾਬ ਦੇ ਮਹਾਨ ਇਨਕਲਾਬੀ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਭਾਰਤ ਵਿਚ ਇਸ ਕਦਰ ਬੁਲੰਦ ਕੀਤਾ ਕਿ ਭਾਰਤ ਵਾਸੀਆਂ ਲਈ ਇਹ ਨਾਹਰਾ ਸ਼ਹੀਦੇ ਆਜਮ ਭਗਤ ਸਿੰਘ ਦਾ ਹੀ ਜਾਪਣ ਲੱਗਾ।
ਕਿਹਾ ਜਾਂਦਾ ਹੈ ਕਿ ਕੋਈ ਵਿਅਕਤੀ ਆਪਣੇ ਸਮਿਆਂ ਤੋਂ ਓਨ•ਾਂ ਹੀ ਪਾਰ ਜਾਣ ਦੇ ਸਮਰੱਥ ਹੁੰਦਾ ਹੈ ਜਿਨ•ਾਂ ਉਹ ਭੂਤ ਦੀਆਂ ਤੈਆਂ ਫਰੋਲਣ ਦੇ ਲਈ ਸੰਘਰਸ਼ ਕਰਦਾ ਹੈ। ਕਾਰਲ ਮਾਰਕਸ ਨੇ ਪੁਰਾਤਨ ਸਮਾਜ ਤੋਂ ਲੈਕੇ ਪੂਜੀਵਾਦੀ ਸਮਾਜ ਪ੍ਰਬੰਧ ਤੱਕ ਸਮਾਜਕ ਵਿਕਾਸ ਦੀਆਂ ਤੈਆ ਦਾ ਗਹਿਨ ਅਧਿਐਨ ਕੀਤਾ। ਕਿ ਸਮਾਜ ਕਿਨ•ਾਂ ਵੱਖ ਵੱਖ ਸਟੇਜਾਂ ਵਿੱਚੋਂ ਦੀ ਹੁੰਦਾ ਹੋਇਆ ਹੁਣ ਵਾਲੀ ਸਟੇਜ ਉੱਪਰ ਪੁੱਜਾ ਹੈ। ਉਸ ਨੇ ਇਸ ਵਿਕਾਸ ਦੀ ਚਾਲਕ ਸ਼ਕਤੀ ਦਾ ਗਹਿਨ ਅਧਿਐਨ ਕਰਦਿਆਂ ਜੋ ਸਿੱਟੇ ਕੱਢੇ ਉਸ ਦੇ ਹਿਸਾਬ ਨਾਲ ਉਹ ਇਸ ਦੀ ਭਵਿੱਖਮੁਖੀ ਵਿਕਾਸ ਰੇਖਾ ਦੀ ਨਿਸ਼ਾਨਦੇਹੀ ਕਰਨ ਦੇ ਸਮਰੱਥ ਹੋਇਆ। ਉਸ ਨੇ ਇਹ ਕਿਹਾ ਹੈ ਕਿ ਆਖਰ ਇਹ ਮਨੁੱਖੀ ਸਮਾਜ ਵਰਗ ਰਹਿਤ ਸਮਾਜ ਵਲ ਹੀ ਜਾਵੇਗਾ। ਇਸ ਲਈ ਸਮਾਜ ਨੂੰ ਬਹੁਤ ਵੱਡੀਆਂ ਤਬਾਹੀਆਂ ਤੇ ਯੁੱਧਾਂ ਵਿੱਚੋਂ ਦੀ ਲੰਘਣਾ ਪੈ ਸਕਦਾ ਹੈ। ਮਾਰਕਸ ਦੇ ਕਥਨ ਦੇ ਮੁਤਾਬਕ ਇਹ ਸੰਘਰਸ਼ ਵੀ ਜਾਰੀ ਹੈ ਤੇ ਸਰਮਾਇਆ ਵੀ ਹਰ ਰੋਜ਼ ਕੁਝ ਕੁ ਹੱਥਾਂ ਵਿਚ ਹੀ ਇਕੱਤਰ ਹੋ ਰਿਹਾ ਹੈ। ਜਿਸ ਨੇ ਕਿਰਤੀ ਲੋਕਾਂ ਨੂੰ ਭੁੱਖੇ ਮਰਨ ਦੀ ਥਾਂ ਹੱਕਾਂ ਲਈ ਲੜ• ਕੇ ਮਰਨ ਲਈ ਪ੍ਰੇਰਿਤ ਕਰਨਾ ਹੈ।
ਮਾਰਕਸ ਨੇ ਹੁਣ ਤੱਕ ਦੇ ਮਨੁੱਖੀ ਵਿਕਾਸ ਬਾਰੇ ਪੂਰਬਲੇ ਫਿਲਾਸਫਰਾਂ ਨਾਲੋਂ ਵਿਲੱਖਣ ਤੱਥ ਪੇਸ਼ ਕਰਦਿਆਂ ਕਿਹਾ ਕਿ ਹੁਣ ਤੱਕ ਦਾ ਵਿਕਾਸ ਦੋ ਪਰਸਪਰ ਵਿਰੋਧੀ ਜਮਾਤਾਂ ਦੇ ਸੰਘਰਸ਼ ਦਾ ਹੀ ਨਤੀਜਾ ਹੈ। ਉਸ ਨੇ ਕਿਹਾ ਕਿ ਹਰ ਦੌਰ ਵਿਚ ਜਮਾਤੀ ਸੰਘਰਸ਼ ਹੀ ਫੈਸਲਾਕੁਨ ਹੋਇਆ ਕਰਦੇ ਹਨ। ਉਸ ਦੇ ਸਿਧਾਂਤ ਦੀ ਬੁਨਿਆਦੀ ਚੂਲ ਹੀ ਜਮਾਤੀ ਸੰਘਰਸ਼ ਹੈ। ਉਸ ਨੇ ਇਤਿਹਾਸ ਨੂੰ ਜਮਾਤੀ ਸੰਘਰਸ਼ ਦਾ ਸਿੱਟਾ ਕਿਹਾ। 

ਕਾਰਲ ਮਾਰਕਸ ਨੇ ਜਰਮਨੀ ਦੇ ਫਲਸਫੇ ਦਾ ਅਧਿਐਨ ਕਰਕੇ ਡਾਕਟਰੇਟ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ। ਡਾ ਕਾਰਲ ਮਾਰਕਸ ਜਿਹੜਾ ਮਧ ਵਰਗੀ ਪਰਿਵਾਰ ਵਿਚ ਪੈਦਾ ਹੋਇਆ ਪਰ ਸਾਰੀ ਉਮਰ ਨਿਮਨ ਵਰਗ ਦੀ ਮੁੱਕਤੀ ਲਈ ਹੀ ਸੋਚਦਾ ਲਿਖਦਾ ਤੇ ਪੜ•ਦਾ ਰਿਹਾ। ਕਾਰਲ ਮਾਰਕਸ ਦੇ ਬਾਪ ਹੈਨਰਿਕ ਦੀ ਸਕਸ਼ੀਅਤ ਉੱਪਰ ਫਰਾਂਸ ਦੀ ਕ੍ਰਾਂਤੀ ਦਾ ਗਹਿਰਾ ਅਸਰ ਸੀ। ਉਹ ਕਿੱਤੇ ਪੱਖੋਂ ਵਕੀਲ ਸੀ ਤੇ ਇਹ ਹੀ ਚਾਹੁੰਦਾ ਸੀ ਕਿ ਉਨ•ਾਂ ਦਾ ਪੁੱਤਰ ਵੀ ਪੜ• ਲਿਖ ਕੇ ਵਧੀਆ ਵਕੀਲ ਹੀ ਬਣੇ। ਮਾਰਕਸ ਨੇ ਆਪਣੇ ਬਾਪ ਦੇ ਸੁਪਨੇ ਨੂੰ ਉਸ ਤੋਂ ਵੀ ਵੱਡੇ ਅਰਥਾਂ ਵਿਚ ਸਾਕਾਰ ਕੀਤਾ। ਜਿਸ ਬਾਰੇ ਸ਼ਾਇਦ ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਉਹ ਸਾਰੀ ਉਮਰ ਹੀ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਵਕਾਲਤ  ਹੀ ਕਰਦਾ। ਪੈਰਿਸ ਕਮਊਨ ਦਾ ਸਭ ਤੋਂ ਵੱਡਾ ਵਕੀਲ ਉਹ ਹੀ ਸੀ। ਜਿਸ ਨੇ ਮਜਦੂਰਾਂ ਦੇ ਸੰਘਰਸ਼ ਨੂੰ ਠੀਕ ਸਿੱਧ ਕਰਦਿਆਂ ਉਨ•ਾਂ ਉੱਪਰ ਹੋਏ ਅਣਮਨੁੱਖੀ ਜੁਲਮ ਦੀ ਨਿੱਦਿਆ ਕੀਤੀ ਸੀ। ਭਾਂਵੇ ਉਹ ਕਦੇ ਸੂਟ ਬੂਟ ਪਾਕੇ ਅਦਾਲਤ ਵਿਚ ਚੰਦ ਸਿੱਕਿਆ ਲਈ ਨਹੀਂ ਖੜਾ ਹੋਇਆ ਪਰ ਦੁਨੀਆਂ ਭਰ ਦੇ ਲੁੱਟੇ ਜਾਂਦੇ ਲੋਕਾਂ ਲਈ 'ਪੂੰਜੀ' ਦੇ ਰੂਪ ਵਿਚ ਉਹ ਸਰਮਾਇਆ ਛੱਡ ਗਿਆ ਹੈ  ਜਿਹੜਾ  ਕਿਰਤੀ ਲੋਕਾਂ ਦੀ ਰਹਿੰਦੀ ਦੁਨੀਆਂ ਤੱਕ ਵਕਾਲਤ ਕਰਦਾ ਰਹੇਗਾ। ਮਾਰਕਸ ਦੀ ਇਹ ਕਿਰਤ  ਲੁੱਟ ਤੇ  ਫਰੇਬ ਦਾ ਭਾਂਡਾ ਸਦੀਆਂ ਤੱਕ ਚੁਰਾਹੇ ਵਿਚ ਭਨਦੀ ਰਹੇਗੀ। ਇਹ ਸਾਇਦ ਬਾਪ ਦਾ ਸਨੇਹ ਹੀ ਸੀ ਕਿ ਉਹ ਆਪਣੇ ਬਾਪ ਨੂੰ ਸਭ ਤੋਂ ਵਧ ਪਿਆਰ ਕਰਦਾ ਸੀ। ਉਸ ਦੀ ਫੋਟੋ ਆਪਣੇ ਕਮਰੇ ਵਿਚ ਲਾ ਕੇ ਰੱਖਦਾ ਸੀ। ਉਸ ਨੇ ਮਰਨ ਤੋਂ ਪਹਿਲਾਂ ਇਹ ਇੱਛਾ ਜਾਹਰ ਕੀਤੀ ਸੀ ਕਿ ਉਸ ਦੇ ਬਾਪ ਦੀ ਫੋਟੋ ਉਸ ਦੀ ਕਬਰ ਵਿਚ ਵੀ ਨਾਲ ਪਾਈ ਜਾਵੇ। ਅੱਜ ਵੀ ਮਾਰਕਸ  ਆਪਣੇ ਬਾਪ ਦੇ ਕਥਨ ਮੁਤਾਬਕ ਮਾਰਕਸਵਾਦ ਬਣਕੇ ਕਿਰਤੀ ਲੋਕਾਂ ਦੀ ਵਕਾਲਤ ਪੂਰੀ ਦੁਨੀਆਂ ਵਿਚ ਕਰ ਰਿਹਾ ਹੈ। ਤੇ ਸ਼ਾਇਦ ਇਸੇ ਵਾਅਦੇ ਨੂੰ ਵਫਾ ਕਰਨ ਕਰਕੇ ਉਹ ਅੱਜ ਵੀ ਬਾਪ ਦੀ ਫੋਟੋ ਸੰਘ ਕਬਰ ਵਿਚ ਆਰਾਮ ਨਾਲ ਪਿਆ ਹੈ।
ਮਾਰਕਸ ਤੋਂ ਮਾਰਕਸਵਾਦ ਬਣਨ ਤੱਕ ਦਾ ਸਫਰ ਬਹੁਤ ਹੀ ਕਠਨਾਈਆਂ ਭਰਭੂਰ ਤੇ ਲੰਮਾਂ ਹੈ। ਜਿਸ ਦੀ ਕੀਮਤ ਮਾਰਕਸ ਦੇ ਸਾਰੇ ਪਰਿਵਾਰ ਨੂੰ ਅਦਾ ਕਰਨੀ ਪਈ ਹੈ। ਦੁਨੀਆਂ ਭਰ ਵਿਚ ਲੁੱਟੇ ਜਾਂਦੇ ਕਿਰਤੀਆਂ ਲਈ ਹਾਅ ਦਾ ਨਾਹਰਾ ਮਾਰਨ ਵਾਲੇ ਮਾਰਕਸ ਦੇ ਘਰ ਛੇ ਬੱਚੇ ਪੈਦਾ ਹੋਏ। ਜਿਨ•ਾਂ ਵਿੱਚੋਂ ਤਿੰਨਾਂ ਦੀ ਮੌਤ ਘੱਟ ਖੁਰਾਕ ਕਾਰਨ ਹੀ ਹੋ ਗਈ। ਮਾਰਕਸ ਲਿਖਦਾ ਪੜ•ਦਾ ਰਹਿੰਦਾ। ਘਰ ਨੂੰ ਚਲਾਉਣ ਦੀ ਪੂਰੀ ਜਿੰਮੇਵਾਰੀ ਉਸ ਦੀ ਪਤਨੀ ਜੈਨੀ ਦੀ ਹੀ ਸੀ। ਘਰ ਵਿਚ ਘੋਰ ਗਰੀਬੀ ਸੀ। ਗਰੀਬੀ ਵਿਚ ਮਾਰਕਸ ਦੇ ਅੱਠ ਸਾਲਾਂ ਬੇਟੇ ਐਡਗਰ ਦੀ ਮੌਤ ਹੋ ਗਈ। ਇਸ ਘਟਨਾ ਦੇ ਨਾਲ ਉਹ ਟੁੱਟ ਗਿਆ,  ਉਸ ਨੇ ਲਿਖਿਆ '' ਉਬੇਕਨ ਨੇ ਕਿਹਾ ਸੀ ਵੱਡਾ ਬੰਦਾ ਕੁਦਰਤ ਅਤੇ ਸੰਸਾਰ ਦੇ ਏਨਾ ਨੇੜੇ ਹੁੰਦਾ ਹੈ ਕਿ ਵੱਡੀ ਤੋਂ ਵੱਡੀ ਸੱਟ ਝੱਲ ਲੈਂਦਾ ਹੈ, ਮੈਂ ਇਸ ਤਰ•ਾਂ ਦਾ ਵੱਡਾ ਬੰਦਾ ਨਹੀਂ ਹਾਂ। ਮੇਰੇ ਬੇਟੇ ਦੀ ਮੌਤ ਨੇ ਮੈਨੂੰ ਤੋੜ ਦਿੱਤਾ ਹੈ। ਮੇਰੀ ਕਮਜ਼ੋਰ ਪਤਨੀ ਸਦਮੇਂ ਵਿਚ ਹੈ।'' ਗਰੀਬੀ ਦੀ ਹਾਲਤ ਇਹ ਸੀ ਕਿ ਪੁੱਤਰ ਦੀ ਲਾਸ਼ ਦਫਨ ਕਰਨ ਵਾਸਤੇ ਉਸ ਕੋਲ ਪੈਸੇ ਨਹੀਂ ਸਨ। ਇਕ ਫਰਾਂਸੀਸੀ ਤੋਂ ਉਧਾਰ ਲੈ ਕੇ ਕਫਨ
ਖਰੀਦਿਆ ਗਿਆ। ਮਾਰਕਸ ਆਪ ਏਨੇ ਸਦਮੇਂ ਵਿਚ ਸੀ ਉਸ ਨੇ ਕਿਹਾ ਕਿ ਮੈਨੂੰ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ। ਮੈਂ ਆਪਣੇ ਪਰਿਵਾਰ ਲਈ ਕੁਝ ਨਹੀਂ ਕਰ ਸਕਿਆ ਜਿਸ ਕਰਕੇ ਉਹ ਸਾਰੇ ਸੰਤਾਪ ਭੋਗ ਰਹੇ ਹਨ। ਭਾਂਵੇ ਭਾਵੁਕ ਪਲਾ ਵਿਚ ਮਾਰਕਸ ਇਸ ਤਰ•ਾਂ ਸੋਚਦਾ ਸੀ ਪਰ ਉਸ ਦਾ ਪੂਰਾ ਪਰਿਵਾਰ ਹੀ ਉਸ ਦੇ ਇਸ ਕਠਨ ਮਾਰਗ ਉੱਪਰ ਉਸ ਦੇ ਨਾਲ ਹੀ ਸੀ। ਉਸ ਦੀ ਪਤਨੀ ਜੈਨੀ ਉਸ ਲਈ ਅਧਿਐਨ ਸਮੱਗਰੀ ਇਕੱਠੀ ਕਰਦੀ। ਘਰ ਦਾ ਖਰਚ ਚਲਾਉਣ ਲਈ ਉਹ ਕਵਾੜੀਏ ਤੋਂ ਪੁਰਾਣੇ ਕੱਪੜੇ ਲੈ ਆਉਂਦੀ ਤੇ ਬੱਚਿਆਂ ਦੇ ਕੱਪੜੇ ਬਣਕੇ ਟੋਕਰੀ ਵਿਚ ਰੱਖ ਕੇ ਗਲੀ ਗਲੀ ਵਿਚ ਵੇਚਦੀ। ਉਸ ਨੇ ਕਦੇ ਵੀ ਮਾਰਕਸ ਨੂੰ ਇਹ ਮਹਿਸੂਸ ਹੀ ਨਾ ਹੋਣ ਦਿੱਤਾ ਕਿ ਉਹ ਇਕ ਅਮੀਰ ਬਾਪ ਦੀ ਧੀਅ ਹੈ। ਉਹ ਆਪਣੇ ਉੱਚੇ ਖਿਆਲਾਂ ਵਾਲੇ ਪਤੀ ਦੇ ਨਾਲ ਕੇਵਲ ਖੁਸ਼ ਹੀ ਨਹੀਂ ਸੀ ਸਗੋਂ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੀ ਸੀ। ਅੱਜ ਜੇ ਮਾਰਕਸ ਕੈਪੀਟਲ ਤੇ ਕੌਮਊਨਿਸਟ ਮੈਨੀਫੈਸਟੋ ਵਰਗੀਆਂ ਮਹਾਨ ਰਚਨਾਵਾਂ ਸੰਸਾਰ ਦੇ ਲੋਕਾਂ ਨੂੰ ਦੇ ਕੇ ਗਿਆ ਹੈ ਤਾਂ ਜੈਨੀ ਦੀ ਕੁਰਬਾਨੀ ਵੀ ਇਸ ਵਿਚ ਸ਼ਾਮਲ ਹੈ ਤੇ ਉਸ ਦੇ ਪਰਿਵਾਰ ਦੀ ਦੇਣ ਵੀ ਸ਼ਾਮਲ ਹੈ। ਜਿਹੜਾ ਸਦਾ ਉਸ ਦੀਆਂ ਸਹੇੜੀਆਂ ਮੁਸੀਬਤਾਂ ਵਿਚ ਹੀ ਘਿਰਿਆ ਰਿਹਾ।
ਮਾਰਕਸ ਦੇ ਨਿੱਜੀ ਜੀਵਨ ਦੀਆਂ ਮੁਸੀਬਤਾਂ ਦੀ ਕਹਾਣੀ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ 1844 ਵਿਚ ਉਸ ਦੇ ਇਨਕਲਾਬੀ ਵਿਚਾਰਾਂ ਕਰਕੇ ਉਸ ਦੇ ਆਪਣੇ ਦੇਸ਼ ਜਰਮਨੀ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। 1848 ਵਿਚ ਜਦੋਂ ਉਹ ਮੁੜ ਫੇਰ ਦੇਸ਼ ਗਿਆ ਤਾਂ ਉਸ ਨੂੰ ਫੇਰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸ ਨੇ ਪੈਰਿਸ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਸਿਆਸੀ ਵਿਚਾਰਾਂ ਕਰਕੇ 1849 ਵਿਚ ਉੱਥੋਂ ਵੀ ਦੇਸ਼ ਨਿਕਾਲਾ ਮਿਲ ਗਿਆ। ਉਸ ਤੋਂ ਬਾਦ ਉਸ ਨੇ ਇੰਗਲੈਂਡ ਦੀ ਧਰਤੀ ਉੱਪਰ ਲੰਡਨ ਸ਼ਹਿਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਇਹ ਉਸ ਦੇ ਵਿਚਾਰ ਹੀ ਸਨ ਕਿ ਇਕ ਤੋਂ ਬਾਦ ਦੂਜੀ ਵਾਰ ਤੇ ਫਿਰ ਤੀਜੀ ਵਾਰ ਦੇਸ਼ ਨਿਕਾਲਾ ਮਿਲਦਾ ਰਿਹਾ । ਉਸ ਨੇ ਕਿਸੇ ਵੀ ਕੀਮਤ ਉੱਪਰ ਆਪਣੇ ਵਿਚਾਰ ਨਾ ਛੱਡੇ ਤੇ ਇਕ ਤੋਂ ਬਾਦ ਦੂਸਰੇ ਦੇਸ਼ ਨੂੰ ਅਲਵਿਦਾ ਆਖਦਾ ਰਿਹਾ। ਅੱਜ ਉਸ ਦਾ ਫਲਸਫਾ ਦੇਸ਼ ਕਾਲ ਦੀਆਂ ਸੀਮਾਂਵਾਂ ਤੋਂ ਪਾਰ ਹੈ। ਇਹੋ ਹੀ ਕਾਰਨ ਹੈ ਕਿ ਅੱਜ ਦੁਨੀਆਂ ਦੇ ਹਰ ਕਿਰਤੀ ਦੇ ਸੀਨੇ ਵਿਚ ਉਸ ਲਈ ਥਾਂ ਹੈ। ਉਹ ਆਪਣੇ ਫਲਸਫੇ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਸੀ ਪਰ ਕਿਸੇ ਕਿਸਮ ਦੇ ਸਮਝੋਤੇ ਲਈ ਤਿਆਰ ਨਹੀਂ ਸੀ। ਜਿਹੜਾ ਉਸ ਦੇ ਫਲਸਫੇ ਲਈ ਘਾਤਕ ਹੋਵੇ। ਉੁਸ ਨੇ ਬੜੀ ਹੀ ਬੁਲੰਦ ਆਵਾਜ਼ ਨਾਲ ਸਾਰੀ ਦੁਨੀਆਂ ਵਿਚ ਇਹ ਗੱਲ ਪ੍ਰਚਾਰ ਦਿੱਤੀ ਸੀ ਕਿ ਪੂੰਜੀਪਤੀ ਕੋਲ ਪੂੰਜੀ ਹੈ ਜਮੀਨ ਹੈ ਪਰ ਕਿਰਤੀ ਦੇ ਕੋਲ ਕਿਰਤ ਤੋਂ ਬਿਨ•ਾਂ ਕੁਝ ਵੀ ਨਹੀਂ। ਪੂੰਜੀਪਤੀ ਦਾ ਸਰਮਾਇਆ ਕਿਰਤ ਦੀ ਲੁੱਟ ਨਾਲ ਵਧ ਫੁੱਲ ਰਿਹਾ ਹੈ ਤੇ ਇਹ ਪ੍ਰਬੰਧ ਇਸ ਨੂੰ ਬਣਾਈ ਰੱਖਣਾ ਚਾਹੁੰਦਾ ਹੈ ਪਰ ਮਜਦੂਰ  ਇਨਕਲਾਬ ਨਾਲ ਇਸ ਪ੍ਰਬੰਧ ਨੂੰ ਤੋੜ ਕੇ ਹੀ ਸਾਹ ਲਵੇਗਾ। ਕਿਉਂਕਿ ਮਜਦੂਰ ਨੂੰ ਵੀ ਇਸ ਗੁਲਾਮ ਪ੍ਰਬੰਧ ਤੋਂ ਮੁਕਤੀ ਚਾਹਦੀ ਹੈ। ਤੇ ਉਹ ਮੁਕਤੀ ਤਕ ਲੜਦਾ ਰਹੇਗਾ।

ਮਾਰਕਸ ਨੇ ਆਪਣੇ ਪਰਿਵਾਰਕ ਜੀਵਨ ਦੇ ਗੁਜ਼ਾਰੇ ਲਈ ਅਖ਼ਬਾਰਾਂ ਵਿਚ ਕਾਲਮ ਲਿਖਣ ਦਾ ਕਾਰਜ ਆਰੰਭ ਕੀਤਾ। ਪਰ ਉਹ ਇਸ ਕੰਮ ਨੂੰ ਵੀ ਕੇਵਲ ਪੈਸੇ ਤੱਕ ਸੀਮਤ ਕਰਕੇ ਨਾ ਰੱਖ ਸਕਿਆ। ਜੇ ਕਰ ਇਨ•ਾਂ ਲੇਖਾਂ ਦਾ ਅਧਿਐਨ ਵਿਸ਼ਲੇਸ਼ਣ ਕਰੀਏ ਤਾਂ ਪਤਾ ਲਗਦਾ ਹੈ ਕਿ ਇਹ ਲੇਖ ਵੀ ਸਮਾਜ ਦੀਆਂ ਅਹਿਮ ਘਟਨਾਵਾਂ ਦੀ ਹੀ ਗੱਲ ਕਰਦੇ ਸਨ। ਉਸ ਨੇ ਭਾਰਤ ਬਾਰੇ ਜਿਹੜੇ ਲੇਖ ਲਿਖੇ ਉਨ•ਾਂ ਤੋਂ ਉਸ ਦੀ ਤੀਖਣ ਬੁੱਧੀ ਦਾ ਪ੍ਰਮਾਣ ਮਿਲਦਾ ਹੈ। 1857 ਦੇ ਅਸਫਲ ਗ਼ਦਰ ਬਾਰੇ ਲਿਖਦਾ ਹੋਇਆ ਮਾਰਕਸ ਇਸ ਜਮਾਤੀ ਘੋਲ ਨੂੰ ਜਿਸ ਅੰਦਾਜ ਨਾਲ ਬਿਆਨ ਕਰਦਾ ਹੈ ਉਹ ਦੇਖਣ ਵਾਲਾ ਹੀ ਹੈ। ਉਸ ਦੇ ਸਮਕਾਲੀ ਚਿੰਤਕਾਂ ਤੇ ਲੇਖਕਾਂ ਨੇ ਇਸ ਘਟਨਾ ਨੂੰ ਇਸ ਤਰ•ਾਂ ਨਹੀਂ ਸੀ ਦੇਖਿਆ ਜਿਸ ਤਰ•ਾਂ ਮਾਰਕਸ ਨੇ ਦੇਖਿਆ ਸੀ।
‘ਮਾਰਕਸ ਨੇ ਲਿਖਿਆ ਸੀ ਕਿ ਇਹ ਪਹਿਲੀ ਵਾਰ ਸੀ ''ਜਦ ਸਿਪਾਹੀਆਂ ਦੀਆਂ ਰਜਮੈਂਟਾਂ ਨੇ ਆਪਣੇ ਯੂਰਪੀ ਅਫਸਰਾਂ ਨੂੰ ਕਤਲ ਕੀਤਾ ਸੀ। ਹਿੰਦੂ ਤੇ ਮੁਸਲਮਾਨ ਆਪਸੀ ਵੈਰ-ਭਾਵ ਤਿਆਗ ਕੇ ਆਪਣੇ ਸਾਂਝੇ ਹਾਕਮਾਂ ਵਿਰੁੱਧ ਇਕਮੁੱਠ ਹੋਏ ਸਨ, ਹਿੰਦੂਆਂ ਵਿੱਚ ਸ਼ੁਰੂ ਹੋਈ ਹਿਲਜੁਲ ਅਮਨ ਵਿੱਚ ਦਿੱਲੀ ਦੇ ਤਖ਼ਤ ਉੱਪਰ ਇਕ ਮੁਸਲਮਾਨ ਬਾਦਸ਼ਾਹ ਨੂੰ ਸਥਾਪਿਤ ਕਰਨ ਵਿੱਚ ਸਹਾਈ ਹੋਈ ਸੀ ਤੇ ਇਹ ਗਦਰ ਕੁਝ ਕੁ ਖੇਤਰਾਂ ਤੀਕ ਹੀ ਸੀਮਤ ਨਹੀਂ ਸੀ ਰਿਹਾ। '' ਮਾਰਕਸ ਦੀ ਤੀਖਣ ਬੁੱਧੀ ਨੇ ਇਹ ਗੱਲ ਨੋਟ ਕੀਤੀ ਸੀ ਕਿ ਸਿੱਖਾਂ ਦੀਆਂ ਕੁਝ ਰੈਜਮੈਂਟਾਂ ਨੇ ਇਹ ਬਗ਼ਾਵਤ ਵਿੱਚ ਹਿੱਸਾ ਨਹੀਂ ਸੀ ਲਿਆ।
ਮਾਰਕਸ ਦੇ ਆਉਣ ਨਾਲ ਉਸ ਦਾ ਮਾਰਕਸਵਾਦੀ ਫਲਸਫਾ ਹੋਂਦ ਵਿਚ ਆਉਂਦਾ ਹੈ। ਜਿਸ ਫਲਸਫੇ ਨੇ ਕਿਰਤੀ ਤੇ ਲੁੱਟੇ ਜਾਂਦੇ ਵਰਗ ਦੀ ਬਾਂਹ ਫੜਨੀ ਸੀ। ਇਹ ਸਾਰਾ ਕੁਝ ਮਾਰਕਸ ਦੇ ਜੀਉਂਦੇ ਜੀ ਹੀ ਵਾਪਰਨਾ ਸ਼ੁਰੂ ਹੋ ਗਿਆ। ਉਸ ਨੇ ਆਪਣੇ ਫਲਸਫੇ ਨੂੰ ਲੋਕਾਂ ਲਈ ਤਿਆਰ ਕੀਤਾ ਸੀ ਉਸ ਨੇ ਆਪਣੇ ਜੀਉਂਦੇ ਜੀਅ ਉਸ ਫੈਸਲੇ ਨੂੰ ਲੋਕਾਂ ਦੇ ਕੰਮ ਆਉਂਦਾ ਦੇਖ ਲਿਆ ਸੀ। ਆਪ ਆਪਣੇ ਨਿੱਜੀ ਜੀਵਨ ਵਿਚ ਤੰਗੀਆਂ ਕੱਟ ਕੇ ਸਿਰਜੇ ਮਹਾਨ ਫਲਸਫੇ ਨੂੰ ਕਿਰਤੀ ਲੋਕਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਫਲਸਫੇ ਨੇ ਦੱਬੇ ਹੋਏ ਕਿਰਤੀਆਂ ਨੂੰ ਸ਼ੰਘਰਸ਼ ਦੀ ਜਾਗ ਲਾਈ ਜਿਹੜੀ ਚਿਣਗ ਰੂਸ ਵਿਚ ਜਵਾਲਾ ਬਣੀ।  ਉਸ ਨੇ ਲੋਕਾਂ ਦੇ ਫਲਸਫੇ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਪਹਿਲੀ ਇੰਟਰਨੈਸਨਲ ਦੀ ਸਥਾਪਨਾ ਕੀਤੀ। ਉਸ ਦਾ ਮਕਸਦ ਸੀ ਕਿ ਦੁਨੀਆਂ ਭਰ ਦੇ ਕਿਰਤੀਆਂ ਦਾ ਵੀ ਕੋਈ ਸਾਂਝਾ ਮੰਚ ਹੋਵੇ। ਜਿਸ ਵਿਚ ਉਹ ਆਪਣੇ ਸਾਝੇ ਮਸਲਿਆਂ ਬਾਰੇ ਵਿਚਾਰ ਕਰ ਸਕਣ। ਇਸ ਇੰਟਰਨੈਸਨਲ ਦਾ ਸਭ ਤੋਂ ਵਧ ਜਿਹੜਾ ਅਸਰ ਹੋਇਆ ਉਹ ਸੀ ਕਿ ਜਿੱਥੇ ਮਜਦੂਰ ਆਪਣੇ ਹੱਕਾਂ ਲਈ ਹੜਤਾਲ ਕਰਦੇ ਸਨ ਉੱਥੇ ਦੂਸਰੇ ਦੇਸ਼ ਜਾਂ ਸੂਬੇ ਦੇ ਮਜਦੂਰ ਕੰਮ ਕਰਨ ਲਈ ਆ ਜਾਂਦੇ ਸਨ ਇਸ ਇੰਟਰਨੈਸਨਲ ਦਾ ਇਹ ਅਸਰ ਸੀ ਕਿ ਕਿਰਤੀ ਇਕ ਦੂਸਰੇ ਨਾਲ ਟਕਰਾ ਛੱਡ ਕੇ ਸਾਂਝ ਨੂੰ ਪਹਿਚਾਨਣ ਲੱਗ ਪਏ ਸਨ।

14 ਮਾਰਚ 1883 ਨੂੰ ਜਦੋਂ ਮਾਰਕਸ ਕੇਵਲ 64 ਸਾਲਾਂ ਦਾ ਹੀ ਸੀ ਹਥਲੇ ਕੰਮ ਵਿੱਚੇ ਛੱਡਕੇ ਸਦਾ ਦੀ ਨੀਂਦ ਸੌ ਗਿਆ। ਉਸ ਦੀਆਂ ਲਿਖਤਾਂ ਨੂੰ ਪੂਰਾ ਕਰਨ ਤੇ ਛਪਵਾਉਣ ਦਾ ਆਧੂਰਾ ਕਰਾਜ ਉਸ ਦੇ ਸਾਥੀ ਏਂਜਲਜ਼ ਨੇ ਕੀਤਾ। ਆਪਣੇ ਸਾਥੀ ਦੀ ਮੌਤ ਬਾਰੇ ਏਜਂਲਜ਼ ਲਿਖਦਾ ਹੈ, '' 14 ਮਾਰਚ ਨੂੰ ਤੀਸਰੇ ਪਹਿਰ ਪੌਣੇ ਤਿੰਨ ਵਜੇ ਸੰਸਾਰ ਦੇ ਸਭ ਤੋਂ ਮਹਾਨ ਜਿਉਂਦੇ ਵਿਚਾਰਕ ਦੀ ਚਿੰਤਨ ਕਿਰਿਆ ਬੰਦ ਹੋ ਗਈ। ਉਨ•ਾਂ ਨੂੰ ਮੁਸ਼ਕਲ ਨਾਲ ਦੋ ਮਿੰਟ ਲਈ ਇਕੱਲਿਆਂ ਛੱਡਿਆ ਗਿਆ ਹੋਵੇਗਾ, ਪਰ ਜਦੋਂ ਅਸੀਂ ਲੋਕ ਵਾਪਸ ਆਏ ਤਾਂ ਅਸੀਂ ਦੇਖਿਆ ਕਿ ਉਹ ਆਰਾਮ ਕੁਰਸੀ ਉੱਤੇ ਸ਼ਾਂਤੀ ਨਾਲ ਸੌ ਗਏ ਹਨ. Êਪਰ ਸਦਾ ਲਈ। ਉਨ•ਾਂ ਨੇ ਮਾਰਕਸ ਦੇ ਬਾਰੇ ਵਿਚ ਇਹ ਵੀ ਕਿਹਾ ਕਿ ਚਾਹੇ ਉਨ•ਾਂ ਦੇ ਵਿਰੋਧੀ ਬਹੁਤ ਰਹੇ ਹੋਣਗੇ ਪਰ ਉਨ•ਾਂ ਦਾ ਕੋਈ ਵਿਅਕਤੀਗਤ ਦੁਸ਼ਮਣ ਸ਼ਾਇਦ ਹੀ ਰਿਹਾ ਹੋਵੇ। ਉਨ•ਾਂ ਦਾ ਨਾਮ ਯੁਗਾਂ ਯੁਗਾਂ ਤੱਕ ਅਮਰ ਰਹੇਗਾ।

1 comment:

  1. Very good exposure to a personalty whose impact genuinely runs across space and time.A brave bold complement he deserves without reservations.

    ReplyDelete