dr t virli

dr t virli

Tuesday 21 May 2013

ਪੰਜਾਬੀ ਵਿਚ ਤਬਾਹ ਕੁਨ ਗਾਇਕੀ ਦਾ ਵਧ ਰਿਹਾ ਰੁਝਾਨ


                                                                                              ਡਾ. ਤੇਜਿੰਦਰ ਵਿਰਲੀ 9464797400
ਪੰਜਾਬ ਜਿਹੜਾ ਹਰ ਰੋਜ਼, ਹਰ ਪਲ ਆਪਣੇ ਨਿਘਾਰ ਵੱਲ ਜਾ ਰਿਹਾ ਹੈ। ਪੰਜਾਬੀ ਭਾਸ਼ਾ ਵਿਚ ਵਧ ਰਹੀ ਲੱਚਰ ਗਾਇਕੀ ਇਸੇ ਦਾ ਹੀ ਇਕ ਅਗਲੇਰਾ ਪੜਾ ਹੈ। ਵੈਸੇ ਦੇਖਿਆ ਜਾਵੇ ਤਾਂ ਕੇਵਲ ਪੰਜਾਬੀ ਭਾਸ਼ਾ ਦੀ ਗਾਇਕੀ ਹੀ ਲੱਚਰਤਾ ਵੱਲ ਨਹੀਂ ਵਧ ਰਹੀ। ਸਗੋਂ ਭਾਰਤ ਭਾਸ਼ਾਂਵਾਂ ਦਾ ਬਹੁਤਾ ਸਾਹਿਤ ਬਜਾਰਵਾਦ ਦਾ ਸ਼ਿਕਾਰ ਹੋ ਰਿਹਾ ਹੈ। ਇਹ ਇਸ ਲਈ ਹੋਰ ਵੀ ਫਿਕਰ ਵਾਲੀ ਗੱਲ ਹੈ ਕਿਉਂਕਿ ਸਾਹਿਤ ਤੇ ਸਭਿਆਚਾਰਕ ਤੌਰ ਉੱਪਰ ਡਿਗ ਰਹੇ ਕਿਸੇ ਵੀ ਸਮਾਜ ਨੂੰ ਮੁੜ ਪੈੜਾਂ  ਉਪਰ ਖੜਾ ਕਰਨਾ ਪੀੜੀਆਂ ਦਾ ਕਠਨ ਕਾਰਜ ਬਣ ਜਾਂਦਾ ਹੈ। ਇਸੇ ਕਰਕੇ ਇਸ ਕਿਸਮ ਦੇ ਵਧ ਰਹੇ ਨਾਂਹਵਾਚੀ ਰੁਝਾਨ ਨੂੰ ਮੁੱਢਲੀ ਸਥਿਤੀ ਵਿਚ ਹੀ ਨੱਥ ਪਾਉਣੀ ਚਾਹੀਦੀ ਸੀ। ਜੋ ਨਹੀਂ ਪਾਈ ਗਈ। ਹੁਣ ਇਹ ਵੀ ਇਕ ਵੱਡਾ ਸਵਾਲ ਬਣ ਜਾਂਦਾ ਹੈ ਕਿ ਇਸ ਨਾਂਹਵਾਦੀ ਵਰਤਾਰੇ ਨੂੰ ਇਹ ਨੱਥ ਕਿਸ ਨੇ ਪੌਣੀ ਹੈ? ਦੇਸ਼ ਦੇ ਲੋਕਾਂ ਨੇ ਜਾਂ ਦੇਸ਼ ਦੇ ਹਾਕਮਾਂ ਨੇ। ਜੇ ਲੋਕਾਂ ਨੂੰ ਪਾਉਣੀ ਹੈ? ਤਾਂ ਕਿਸ ਤਰ•ਾਂ ਨਾਲ ਪਾਉਣੀ ਹੈ? ਜੇ ਹਾਕਮਾਂ ਨੇ ਪਾਉਣੀ ਹੈ? ਤਾਂ ਉਹ ਕਿਉਂ ਨਹੀਂ ਪਾÀੁਂਦੇ?
ਜੇ ਕਰ ਇਹ ਕਿਹਾ ਜਾਵੇ ਕਿ ਅੱਜ ਸੰਸਾਰ ਭਰ ਦੇ ਸਾਹਿਤ ਵਿਚ ਹੈਰੀਪੋਟਰ ਸਾਹਿਤ ਦਾ ਬੋਲ ਵਾਲਾ ਹੋ ਰਿਹਾ ਹੈ। ਤੇ ਕਲਚਰ ਦੀ ਪੱਧਰ 'ਤੇ ਮੈਕਡੋਨੇਲ ਕਲਚਰ ਦਾ ਸੁਹਾਗਾ ਸਾਰੇ ਕਲਚਰਾਂ ਉੱਪਰ ਫੇਰਿਆ ਜਾ ਰਿਹਾ ਹੈ ਤਾਂ ਗਲਤ ਨਹੀਂ ਹੋਵੇਗਾ। ਇਹ ਸਾਰਾ ਕੁਝ ਅਚੇਤ ਨਹੀਂ ਵਾਪਰ ਰਿਹਾ। ਇਸ ਲਈ ਸੁਚੇਤ ਤੋਰ ਉੱਪਰ ਯਤਨ ਹੋ ਰਹੇ ਹਨ। ਕਿਉਂਕਿ ਇਹ ਸਾਰਾ ਕੁਝ ਸੁਚੇਤ ਤੋਰ ਉੱਪਰ ਵਾਪਰ ਰਿਹਾ ਹੈ। ਇਸ ਕਰਕੇ ਹੋਰ ਵੀ ਗੰਭੀਰਤਾ ਨਾਲ ਸੋਝਣ ਦੀ ਲੋੜ ਹੈ। ਇਸ ਵਿਚ ਇਕ ਧਿਰ ਦੇ ਜਮਾਤੀ ਹਿੱਤ ਛਿਪੇ ਹੋਏ ਹਨ। ਹਾਕਮ ਧਿਰਾਂ ਇਹ ਹੀ ਚਾਹੁੰਦੀਆਂ ਹਨ ਕਿ ਲੋਕ ਪਰੀ ਕਹਾਣੀਆਂ ਦੀ ਅਲੌਕਿਕ ਦੁਨੀਆਂ ਵਿਚ ਹੀ ਰਹਿਣ। ਉਨ•ਾਂ ਦੇ ਨਾਇਕ ਸ਼ਹੀਦ ਕਰਤਾਰ ਸਰਾਭੇ ਤੇ ਸ਼ਹੀਦੇ ਆਜਮ ਭਗਤ ਸਿੰਘ ਵਰਗੇ ਸੂਰਮੇਂ ਨਾ ਬਣਨ। ਸਗੋਂ ਉਹ ਤਾਂ ਇਹ ਚਾਹੁੰਦੇ ਹਨ ਕਿ ਨਸ਼ਿਆਂ ਵਿਚ ਗਲਤਾਨ ਮੁੰਡਾ ਤੇ ਵਗੜੈਲ ਕੁੜੀ ਅੱਜ ਦੇ ਨੌਜਵਾਨ ਦਾ ਆਦਰਸ਼ ਬਣੇ। ਜਿਹੜਾ ਨਸ਼ੇ ਵਿਚ ਧੁੱਤ ਹੋਕੇ ਸੁੱਤਾ ਰਹੇ ਤੇ ਉਸ ਦੀ ਪ੍ਰੇਮਕਾ ਵਰਦੇ ਮੀਂਹ ਵਿਚ ਅੱਧੀ ਰਾਤ ਨੂੰ ਘਰਦਿਆਂ ਤੋਂ ਚੋਰੀ ਮਿਲਣ ਜਾਵੇ, ਪਰ ਨਸ਼ੇ ਵਿਚ ਧੁੱਤ ਉਸ ਦਾ ਪ੍ਰੇਮੀ ਦਰਵਾਜਾ ਖੋਲਣਾ ਹੀ ਭੁਲ ਜਾਵੇ। ਜਾਂ ਨਸ਼ੇੜੀ ਮੁੰਡੇ ਤੋਂ ਡਰਦੇ ਲੋਕ ਅੰਦਰੀ ਵੜ ਜਾਣ ਤੇ ਬੱਤੀਆਂ ਬੰਦ ਕਰ ਲੈਣ। ਇਸੇ ਦਾ ਪ੍ਰਭਾਵ ਹੈ ਕਿ ਪੰਜਾਬ ਦੇ ਅੱਜ ਦਸਾਂ ਵਿੱਚੋਂ ਸੱਤ ਨੌਜਵਾਨ ਨਸ਼ੇ ਕਰ ਰਹੇ ਹਨ। ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਜਿੱਥੇ ਇਕ ਕਾਰਨ ਘਟੀਆ ਸਾਹਿਤ ਹੈ ਉੱਥੇ ਲੀਹ ਤੋਂ ਲੱਥੇ ਨੌਜਵਾਨ ਦੀ ਪਾਸੰਦ ਵੀ ਇਸ ਕਿਸਮ ਦਾ ਸਾਹਿਤ ਹੀ ਬਣਦਾ ਹੈ। ਅੱਜ ਇਹ ਦੋਵੇ ਇਕ ਦੂਸਰੇ ਦੇ ਪੂਰਕ ਬਣ ਰਹੇ ਹਨ। ਇਸੇ ਕਰਕੇ ਅੱਜ ਦੀ ਪੀੜੀ ਨਾਇਕ ਵਿਹੂਣੀ ਹੋ ਰਹੀ ਹੈ। ਤੇ ਖਲ ਨਾਇਕ ਉਨ•ਾਂ ਦੀ ਥਾਂ ਲੈ ਰਹੇ ਹਨ। ਪੰਜਾਬ ਵਿਚ ਵਧ ਰਿਹਾ ਗੈਗਵਾਰ ਵੀ ਇਸੇ ਦਾ ਹੀ ਇਕ ਹੋਰ ਵਰਤਾਰਾ ਹੈ। ਜਿਸ ਨੂੰ ਰਾਜਸੀ ਧਿਰਾਂ ਦੀ ਸਿੱਧੇ ਅਸਿੱਧੇ ਸ਼ਹਿ ਪ੍ਰਾਪਤ ਹੁੰਦੀ ਹੈ। ਕਿਸੇ ਵੀ ਸਮਾਜ ਵਿਚ ਸਭਿਆਚਾਰਕ ਤੌਰ ਉੱਪਰ ਲੋਕਾਂ ਨੂੰ ਹਿੱਪੀ ਕਲਚਰ ਵੱਲ ਤੋਰਨਾ ਹਾਕਮ ਧਿਰਾਂ ਦੀ ਸੋਚੀ ਸਮਝੀ ਚਾਲ ਦਾ ਹੀ ਨਤੀਜਾ ਹੈ। ਪੰਜਾਬ ਵਿਚ ਇਸ ਕਿਸਮ ਦੇ ਹਿੱਪੀ ਕਲਚਰ ਦਾ ਇਕ ਖਾਸ ਦੂਤ ਹੈ ਪੰਜਾਬੀ ਗਾਇਕ ਹਨੀ ਸਿੰਘ। ਜਿਸ ਦੇ ਅਸ਼ਲੀਲ ਗੀਤਾਂ ਉੱਪਰ ਨਾ ਕੇਵਲ ਉੱਤਰੀ ਭਾਰਤ ਦੀ ਜਵਾਨੀ ਦੇ ਹੀ ਪੈਰ ਥਰਕਦੇ ਹਨ ਸਗੋਂ ਉੱਤਰੀ ਭਾਰਤ ਦੇ ਇਕ ਸੂਬੇ ਦੀ ਮੁੱਖ ਮੰਤਰੀ ਬੀਬੀ ਵੀ ਝੂਮ ਉੱਠਦੀ ਹੈ। ਭਾਰਤ ਦੇ ਸ਼ੋਸਲ ਮੀਡੀਏ ਨੇ ਖਾਸ ਤੌਰ 'ਤੇ ਫੇਸ ਬੁਕ ਨੇ ਇਸ ਕਿਸਮ ਦੀਆਂ ਤਸਵੀਰÎਾਂ ਨਾਲ ਇਸ ਖਬਰ ਨੂੰ ਨਾ ਕੇਵਲ ਚਰਚਾ ਵਿਚ ਹੀ ਲਿਆਂਦਾ ਸੀ ਸਗੋਂ ਹਨੀ ਸਿੰਘ ਦੀ ਲੱਚਰ ਗਾਇਕੀ ਨੂੰ ਵੀ ਲੋਕ ਅਦਾਲਤ ਵਿਚ ਰੱਜ ਕੇ ਭੰਡਿਆ ਸੀ। ਜਿਸ ਦਾ ਨਾ ਤੇ ਪ੍ਰਿਟਿ ਮੀਡੀਏ ਨੇ ਹੀ ਗੰਭੀਰਤਾ ਦੇ ਨਾਲ ਨੋਟਿਸ ਲਿਆ ਸੀ ਤੇ ਨਾ ਹੀ ਇਲਿਕਟਰੈਕ ਮੀਡੀਏ ਨੇ। 
ਪੰਜਾਬ ਦੀਆਂ ਅਗਾਂਹਵਧੂ ਖਿਆਲਾਂ ਵਾਲੀਆਂ ਔਰਤਾਂ ਦੀਆਂ ਜਥੇਬੰਦੀਆਂ ਨੇ ਲੋਕ ਪੱਖੀ ਸਾਹਿਤਕਾਰਾਂ ਦੀ ਅਗਵਾਈ ਹੇਠ ਹਨੀ ਸਿੰਘ ਵਰਗੇ ਹੋਰ ਅਨੇਕਾਂ ਕਲਾਕਾਰਾਂ ਦੇ ਘਰਾਂ ਦੇ ਬਾਹਰ ਰੋਸ ਮੁਜਾਹਰੇ ਕਰਕੇ ਜਿੱਥੇ ਉਨ•ਾਂ ਕਲਾਕਾਰਾਂ ਨੂੰ ਘਟੀਆ ਕਿਸਮ ਦੀ ਗਾਇਕੀ ਤੋਂ ਪਾਸਾ ਵੱਟਣ ਲਈ ਕਿਹਾ ਸੀ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਤਬਾਹ ਕੁਨ ਗਾਇਕੀ ਤੋਂ ਉੱਪਰ ਉੱਠਣ ਲਈ ਹੋਕਾ ਦਿੱਤਾ ਹੈ। ਪੰਜਾਬ ਵਿਚ ਇਸ ਹਨੀ ਸਿੰਘ ਵਰਗੇ ਅਨੇਕਾਂ ਹੋਰ ਕਲਾਕਾਰ ਹਨ। ਜਿਹੜੇ ਕਿਸੇ ਵੀ ਮਿਆਰ ਤੱਕ ਗਿਰ ਸਕਦੇ ਹਨ ਤੇ ਕੁਝ ਵੀ ਗਾ ਸਕਦੇ ਹਨ। ਇਸ ਕਿਸਮ ਦੀ ਗਾਇਕੀ ਨੂੰ ਮਾਣਯੋਗ ਹਾਈਕੋਰਟ ਨੇ ਮੋੜਾ ਦੇਣ ਲਈ ਹਨੀ ਸਿੰਘ ਤੇ ਪੰਜਾਬ ਸਰਕਾਰ ਦੀ ਜਿਹੜੀ ਕਲਾਸ ਲਈ ਹੈ ਉਹ ਆਪਣੇ ਆਪ ਵਿਚ ਮਹੱਤਵ ਦੀ ਲਿਖਾਇਕ ਹੈ। ਇਸ ਦਾ ਸਿਹਰਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਗੈਰ ਸਰਕਾਰੀ ਸੰਸਥਾ ' ਹੈਲਪ ' ਨੂੰ ਜਾਂਦਾ ਹੈ ਜਿਸ ਨੇ ਮਾਣਯੋਗ ਅਦਾਲਤ ਦਾ ਕੁੰਡਾ ਖੜਕਾਇਆ ਹੈ। ਹਨੀ ਸਿੰਘ ਨੂੰ ਹਾਈਕੋਰਟ ਵਿਚ ਪੇਸ਼ ਹੋਣ ਦੇ ਹੁਕਮ ਹੋਏ ਪਰ ਸਭ ਕੁਝ ਨੂੰ ਟਿੱਚ ਜਾਨਣ ਵਾਲੇ ਹਨੀ ਸਿੰਘ ਨੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਕਰਕੇ ਹੀ ਜਾਣਿਆ ਹੈ। ਜਿਸ ਤਰ•ਾਂ ਦੀ ਉਸ ਤੋਂ ਆਸ ਕੀਤੀ ਹੀ ਜਾਂਦੀ ਸੀ। ਜਿਸ ਕਰਕੇ ਜਸਟਿਸ ਜਸਬੀਰ ਸਿੰਘ ਤੇ ਜਸਟਿਸ ਰਕੇਸ਼ ਕੁਮਾਰ ਜੈਨ ਨੇ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ਵਿਚ ਕਿਹਾ ਹੈ ਕਿ ਪੰਜਾਬ ਸਰਕਾਰ ਨੇ ''ਮੈਂ ਹੂੰ ਬਲਾਤਕਾਰੀ '' ਗੀਤ ਦਾ ਨੋਟਿਸ ਕਿਉ ਨਹੀਂ ਲਿਆ। ਤੇ ਪੰਜਾਬ ਸਰਕਾਰ ਪਾਸੋਂ ਪੁੱਛਿਆ ਹੈ ਕਿ ਅਸ਼ਲੀਲ ਤੇ ਗੰਦੇ ਗੀਤ ਗਾਉਣ ਵਾਲੇ ਹਨੀ ਸਿੰਘ ਦੇ ਖਿਲਾਫ ਐਫ. ਆਈ. ਆਰ.ਦਰਜ਼ ਕਿਉ ਨਹੀਂ ਕੀਤੀ ਗਈ। ਇਕ ਤਰੀਕੇ ਨਾਲ ਹਾਈ ਕੋਰਟ ਨੇ ਇਸ ਫੈਸਲੇ ਵਿਚ ਇਹ ਹੀ ਕਿਹਾ ਹੈ ਕਿ ਸਰਕਾਰ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾÀਣੀ ਚਾਹੀਦੀ ਹੈ। ਹਾਈਕੋਰਟ ਨੇ ਇਸ ਲਈ ਮੁਖ ਰੂਪ ਵਿਚ ਪੰਜਾਬ ਸਰਕਾਰ ਨੂੰ ਆਪਣੀ ਜਿੰਮੇਵਾਰੀ ਪਹਿਚਾਨਣ ਲਈ ਹੀ ਕਿਹਾ ਹੈ। ਇਸੇ ਫਿਟਕਾਰ ਤੋਂ ਬਾਦ ਹੀ ਸ਼ਹੀਦ ਭਗਤ ਸਿੰਘ ਨਗਰ ਵਿਚ ਹਨੀ ਸਿੰਘ ਦੇ ਖਿਲਾਫ ਐਫ ਆਰ ਆਈ. ਵੀ ਕੱਟੀ ਗਈ ਹੈ। ਪਰ ਮੁਖ ਰੂਪ ਮੈਂ ਇਹ ਸਮਝਦਾ ਹਾਂ ਕਿ ਇਹ ਜਿੰਮੇਵਾਰੀ ਲੋਕਾਂ ਨੂੰ ਵੀ ਨਿਭਾਉਣੀ ਚਾਹੀਦੀ ਹੈ। ਜੇ ਇਸ ਤਰ•ਾਂ ਨਾਲ ਹਰ ਨਿੱਕਾ ਨਿੱਕਾ ਕੇਸ ਅਦਾਲਤਾਂ ਵਿਚ ਹੀ ਹੱਲ ਹੋਣ ਲੱਗਾ ਤਾਂ ਅਦਾਲਤਾਂ ਦਾ ਕਿਨ•ਾਂ ਸਮਾਂ ਬਰਬਾਦ ਹੋ ਜਾਵੇਗਾ? ਇਹ ਸਾਰੀਆਂ ਹੀ ਗੱਲਾਂ ਵਿਚਾਰਨ ਵਾਲੀਆਂ ਹਨ। ਅਦਾਲਤਾਂ ਅੰਤਮ ਹਥਿਆਰ ਹੋਇਆ ਕਰਦੀਆਂ ਹਨ। ਜਿਹੜੀਆਂ ਸਰਕਾਰਾਂ ਤੋਂ ਵੱਖ ਸੋਚ ਤਾਂ ਸਕਦੀਆਂ ਹਨ ਪਰ ਸਰਕਾਰਾਂ ਦੇ ਖਿਲਾਫ ਜਾ ਨਹੀਂ ਸਕਦੀਆਂ। ਅਦਾਲਤਾਂ ਦੀਆਂ ਵੀ ਆਪਣਈਆਂ ਸੀਮਾਂਵਾਂ ਹਨ। ਜੇ ਲੋਕ ਉੱਠ ਕੇ ਖੜੇ ਹੁੰਦੇ ਹਨ ਤੇ ਅਦਾਲਤ ਲਈ ਲੋਕ ਫੈਸਲੇ ਕਰਨੇ ਆਸਾਨ ਹੋ ਸਕਦੇ ਹਨ।
ਸਾਡੇ ਦੇਸ਼ ਵਿਚ ਇਹ ਵਰਤਾਰਾ ਜੋ ਹਰ ਰੋਜ਼ ਵਧ ਰਿਹਾ ਹੈ। ਕਿ ਲੋਕ ਨੂੰ ਅਦਾਲਤਾਂ ਵਿਚ ਹਰ ਤਰਾਂ ਦੀ ਧੱਕੇਸ਼ਾਹੀ ਦੇ ਖਿਲਾਫ ਜਾਣਾ ਪੈ ਰਿਹਾ ਹੈ। ਭਾਂਵੇ ਪ੍ਰਦੂਸਤ ਪਾਣੀ ਦਾ ਮਾਮਲਾ ਹੋਵੇ,ਭਾਂਵੇ ਵਧ ਰਹੀਆਂ ਬਿਮਾਰੀਆਂ ਦਾ , ਭਾਂਵੇ ਸਕੂਲਾਂ ਵਿਚ ਅਧਿਆਪਕਾਂ ਦੀ ਅਣਹੋਂਦ ਦਾ ਮਾਮਲਾ ਹੋਵੇ, ਭਾਂਵੇ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਦੇ ਨਾ ਹੋਣ ਦਾ ਮਾਮਲਾ ਹੋਵੇ ਭਾਂਵੇ ਸੜਕਾਂ ਦੀ ਟੁੱਟ ਭੱਜ ਦਾ ਮਾਮਲਾ ਹੋਵੇ। ਲੋਕ ਲਾਮਬੰਦੀ ਦਾ ਰੁਝਾਨ ਘਟ ਰਿਹਾ ਹੈ। ਅਦਾਲਤਾਂ ਵਿੱਚੋਂ ਮਿਲਦਾ ਇਨਸਾਫ ਨਾ ਤਾਂ ਹਰ ਆਦਮੀ ਦੀ ਪਹੁੰਚ ਵਿਚ ਹੈ ਤੇ ਨਾ ਹੀ ਇਹ ਵਕਤ ਸਿਰ ਮਿਲਦਾ ਹੈ। ਭਰਿਸ਼ਟਾਚਾਰ ਤੇ ਹੋਰ ਅਨੇਕ ਤਰ•ਾਂ ਦੇ ਲੱਖਾਂ ਕੇਸ ਅਦਾਲਤਾਂ ਦੀਆਂ ਫਾਇਲਾਂ ਵਿਚ ਹੀ ਦਮ ਤੋੜ ਰਹੇ ਹਨ। ਤੇ ਹਰ ਕਿਸਮ ਦੇ ਨਿਘਾਰ ਦਰ ਨਿਘਾਰ ਸਮਾਜ ਆਪਣੀ ਤਬਾਹੀ ਵਲ ਵਧ ਰਿਹਾ ਹੈ। ਲੋਕਾਂ ਨੂੰ ਹਰ ਕਿਸਮ ਦੇ ਨਿਘਾਰ ਦੇ ਖਿਲਾਫ ਆਪਣੀ ਲਾਮਬੰਦੀ ਨੂੰ ਮਜਬੂਤ ਕਰਕੇ ਸਮਾਜ ਵਿਚ ਵਿਚਰਨਾ ਹੀ ਪੈਣਾ ਹੈ ਨਹੀਂ ਤਾਂ ਇਕ ਤੋਂ ਬਾਦ ਇਕ ਨਾਂਹਵਾਚੀ ਵਰਤਾਰਾ ਉਨ•ਾਂ ਨੂੰ ਤਿਲ ਤਿਲ ਕਰਕੇ ਮਾਰ ਦੇਵੇਗਾ। ਵਿਸ਼ਵ ਵਜੇਤਾ ਸਕੰਦਰ ਨੇ ਪੰਜਾਬ ਦੀ ਧਰਤੀ ਉੱਪਰ ਆ ਕੇ ਆਪਣੀ ਮਾਂ ਨੂੰ ਖਤ ਵਿਚ ਲਿਖਿਆ ਸੀ ਮਾਂ ਉਸ ਧਰਤੀ ਉੱਪਰ ਆ ਗਿਆ ਹਾਂ ਜਿੱਥੇ ਹਰ ਕਦਮ ਤੋਂ ਬਾਦ ਮੈਨੂੰ ਇਕ ਲੋਹੇ ਦੀ ਦੀਵਾਰ ਨਾਲ ਮੱਥਾ ਮਾਰਨਾ ਪੈਂਦਾ ਹੈ। ਇਹ ਲੋਹੇ ਦੀ ਦੀਵਾਰ ਸੀ ਪੰਜਾਬ ਦੇ ਨੌਜਵਾਨ ਜਿਨ•ਾਂ ਨੇ ਸਕੰਦਰ ਨੂੰ ਵਾਪਸ ਮੋੜ ਦਿੱਤਾ ਸੀ ਤੇ ਅੰਤ ਉਸ ਦੀ ਮੌਤ ਵੀ ਹੋ ਗਈ ਸੀ। ਮਾਝੇ ਦੀ ਉਹ ਲੋਹੇ ਦੀ ਦੀਵਾਰ ਹੁਣ ਨਸ਼ਿਆ ਵਿਚ ਗਿਲਤਾਨ ਹੋ ਗਈ ਹੈ ਤੇ ਉਨ•ਾਂ ਦਾ ਨਾਇਕ ਹਨੀ ਸਿੰਘ ਉਨ•ਾਂ ਦਾ ਦੂਤ ਬਣਕੇ ਬਲਾਤੀਕਾਰੀ ਦੇ ਰਸਤੇ ਵਿੱਚੋਂ ਲੋਕਾਂ ਨੂੰ ਪਰੇ ਹੋ ਜਾਣ ਦਾ ਹੋਕਾ ਦੇ ਰਿਹਾ ਹੈ।

No comments:

Post a Comment