dr t virli

dr t virli

Wednesday 31 December 2014

ਉੱਤਰੀ ਭਾਰਤ ਵਿਚ ਡੇਰਿਆਂ ਦਾ ਵਧ ਰਿਹਾ ਮੱਕੜ ਜਾਲ


ਡਾ. ਤੇਜਿੰਦਰ ਵਿਰਲੀ 7696483600
ਸਾਡੇ ਦੇਸ਼ ਵਿਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਖ਼ਬਰ ਪੜ•ਨ ਸੁਣਨ ਨੂੰ ਮਿਲਦੀ ਹੈ ਜਿੱਥੇ ਕਿਸੇ 'ਦੇਵ ਪੁਰਸ਼' ਦੀਆਂ ਕਰਤੂਤਾਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੋਵੇ। ਇਨ•ਾਂ ਦੇਵ ਪੁਰਸ਼ਾਂ ਦੇ ਕੱਚੇ ਚਿੱਠਿਆਂ ਨੇ ਵਕਤੀ ਤੌਰ ਉਪਰ ਹਰ ਵਾਰ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਪਰ ਮੂਲ ਰੂਪ ਵਿਚ ਇਸ ਪ੍ਰਬੰਧ ਨੇ ਲੋਕ ਮਾਨਸਿਕਤਾ ਨੂੰ ਹੀ ਅਜਿਹਾ ਬਣਾ ਦਿੱਤਾ  ਹੈ ਕਿ ਇਨ•ਾਂ ਦੈਵੀ ਪੁਰਸ਼ਾਂ ਦੇ ਡੇਰਿਆਂ ਦਾ ਮੱਕੜ ਜਾਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਇਨਾਂ ਅਖੌਤੀ ਦੇਵ ਪੁਰਸ਼ਾਂ ਨੇ ਨਾ ਕੇਵਲ ਆਰਥਿਕ ਤੌਰ 'ਤੇ ਹੀ ਲੁੱਟਿਆ ਹੈ ਸਗੋਂ ਇਨ•ਾਂ ਲੋਕਾਂ ਨੂੰ ਭੇਡਾਂ ਬਣਾ ਕੇ ਰੱਖ ਦਿੱਤਾ। ਇਹ ਹੀ ਕਾਰਨ ਹੈ ਕਿ ਨਬਾਲਗ ਬੱਚੀਆਂ ਨਾਲ ਬਲਾਤਕਾਰ ਵਰਗੇ ਘਿਨੋਣੇ ਕਾਰਨਾਮਿਆਂ ਵਿਚ ਸ਼ਾਮਲ ਬਾਬਿਆਂ ਨੂੰ ਜਦੋਂ ਦੇਸ਼ ਦਾ ਪੁਲਿਸ ਪ੍ਰਸ਼ਾਸਨ ਗ੍ਰਿਫਤਾਰ ਕਰਦਾ ਹੈ ਤਾਂ ਇਹ ਲੋਕ ਆਪਣੇ ਅਖੌਤੀ ਦੇਵ ਪੁਰਸ਼ ਲਈ ਆਤਮਦਾਹ ਤੱਕ ਕਰਨ ਲਈ ਤਿਆਰ ਹੋ ਜਾਂਦੇ ਹਨ। ਆਪਣੇ ਕਾਤਲ, ਬਲਾਤਕਾਰੀ , ਹਤਿਆਰੇ ਤੇ ਆਰਥਿਕ ਲੁੱਟ ਕਰਨ ਵਾਲੇ ਬਾਬੇ ਲਈ ਜਦੋਂ ਉਸ ਡੇਰੇ ਦੇ ਅੰਨੇ ਭਗਤ ਤਰਕ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਕੇ ਆਪਣੀ ਡੰਡੌਤ ਜਾਰੀ ਰੱਖਦੇ ਹਨ ਤਾਂ ਹਰ ਚੇਤਨ ਵਿਅਕਤੀ ਕਹਿ ਉਠਦਾ ਹੈ ਕਿ ਇਨ•ਾਂ ਡੇਰਿਆਂ ਨੇ ਆਪਣੇ ਭਗਤਾਂ ਦਾ ਅਗਲਾ ਜਨਮ ਸਵਾਰਨ ਦੇ ਨਾਮ ਹੇਠ ਇਹ ਜਨਮ ਵੀ ਨਰਕ ਬਣਾ ਦਿੱਤਾ ਹੈ।
ਇਨ•ਾਂ ਅਖੌਤੀ ਦੇਵ ਪੁਰਸ਼ਾਂ ਨੇ ਸਦਾ ਆਪਣੇ ਭਗਤਾਂ ਦਾ ਕੇਲਵ ਸੋਸ਼ਣ ਹੀ ਨਹੀਂ ਕੀਤਾ ਸਗੋਂ ਬੜੀ ਹੀ ਚਲਾਕੀ ਦੇ ਨਾਲ ਸਮਾਜ ਦੇ ਇਕ ਖਾਸ ਵਰਗ ਦੇ ਹਿੱਤਾਂ ਦੀ ਪੂਰਤੀ ਵੀ ਕੀਤੀ ਹੈ। ਜਿਸ ਨਾਲ ਉਨ•ਾਂ ਦੇ ਲੁੱਟ ਭਰੇ ਰਾਜ ਦੀ ਉਮਰ ਵੀ ਲੰਮੀ ਹੁੰਦੀ ਹੈ। ਸਮਾਜ ਵਿਚ ਇਸ ਕਿਸਮ ਦੇ ਦੇਵ ਪੁਰਸ਼ ਬਰਸਾਤੀ ਖੁੰਬਾਂ ਵਾਂਗ ਜਿਸ ਤਰ•ਾਂ ਉੱਗ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਇਨ•ਾਂ ਭਗਤਾਂ ਦੀਆਂ ਫੌਜਾਂ ਸਮਾਜ ਦੇ ਹੋਰ ਵਰਗਾਂ ਨੂੰ ਆਪਣੀ ਗੁੰਡਾਂਗਰਦੀ ਦਾ ਰੰਗ ਦਿਖਾਉਣਗੀਆਂ। ਰਾਮਪਾਲ ਦੇ ਆਸ਼ਰਮ ਵਿੱਚੋਂ ਮਿਲੇ ਨਜਾਇਜ਼ ਹਥਿਆਰ ਇਸ ਗੱਲ ਦਾ ਸੰਕੇਤ ਹਨ। ਇਸੇ ਤਰ•ਾਂ ਹੀ ਡੇਰਾ ਸੱਚਾ ਸੌਦਾ ਵੀ ਹਰ ਵਕਤ ਕਿਸੇ ਨਾ ਕਿਸੇ ਟਕਰਾ ਲਈ ਆਪਣੀ ਬਣਾਈ ਟਾਸਕ ਫੋਰਸ ਨੂੰ ਤਿਆਰ ਬਰ ਤਿਆਰ ਰੱਖ ਰਿਹਾ ਹੈ। ਇਸ ਡੇਰੇ ਨਾਲ ਸੰਬੰਧਿਤ ਆਉਣ ਵਾਲੀ ਫਿਲਮ ਹੋ ਸਕਦਾ ਹੈ ਉੱਤਰੀ ਭਾਰਤ ਵਿਚ ਇਕ ਖਾਸ ਕਿਸਮ ਦੀ ਬੇਚੈਨੀ ਖੜੀ ਕਰ ਦੇਵੇ। ਆਖਣ ਨੂੰ ਲੋਕਾਂ ਦਾ ਭਲਾ ਕਰਨ ਵਾਲੇ ਇਹ ਡੇਰੇ ਅਗਿਆਨਤਾ ਦਾ ਹਨੇਰਾ ਕਿਸ ਹੱਦ ਤੱਕ ਫੈਲਾ ਰਹੇ ਹਨ ਇਸ ਦੀ ਉਦਾਹਰਣ ਲੱਭਣੀ ਕੋਈ ਔਖੀ ਨਹੀਂ  ਕਿਸੇ ਵੀ ਡੇਰੇ ਦੀਆਂ ਕਾਰਵਾਈਆਂ ਨੂੰ ਜੇਕਰ ਨੀਜ਼ ਦੇ ਨਾਲ ਦੇਖਿਆ ਜਾਵੇ ਤਾਂ ਸਾਫ ਸਾਫ ਪਤਾ ਚੱਲ ਜਾਂਦਾ ਹੈ ਕਿ ਗੈਰ ਵਿਗਿਆਨਕ ਧਾਰਨਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਇਹ ਡੇਰੇ ਸਮਾਜ ਦਾ ਕੀ ਭਲਾ ਕਰ ਰਹੇ ਹਨ? ਇਨ•ਾਂ ਡੇਰਿਆਂ ਦਾ ਸਮੇਂ ਸਮੇਂ ਉਪਰ ਚਲਦਾ ਰਿਹਾ ਵਿਵਾਦ ਜਾਂ ਇਨ•ਾਂ ਉਪਰ ਚੱਲਦੇ ਕੇਸ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਨ•ਾਂ ਨੇ ਵਿਗਿਆਨ ਦੀ ਇੱਕੀਵੀਂ ਸਦੀ ਵਿਚ ਭਾਰਤੀ ਸਮਾਜ ਨੂੰ ਪੱਥਰ ਯੁੱਗ ਵੱਲ ਲੈ ਕੇ ਜਾਣ ਲਈ ਕਿੰਨੀ ਕੋਸ਼ਿਸ਼ ਕੀਤੀ ਹੈ। ਦਿਵਿਆ ਜੋਤੀ ਨੂਰਮਹਿਲ ਡੇਰੇ ਦੇ ਮੁੱਖੀ ਆਸ਼ੂਤੋਸ਼ ਮਹਾਂਰਾਜ ਦੀ ਮੌਤ ਅੱਜ ਵੀ ਰਹੱਸ ਬਣੀ ਹੋਈ ਹੈ। ਉਸ ਦੇ ਡਰਾਈਵਰ ਤੇ ਉਸ ਦੇ ਪੁੱਤਰ ਵੱਲੋਂ ਅਦਾਲਤ ਦਾ ਬੂਹਾ ਖੜਕਾਉਣ ਦੇ ਬਾਵਜੂਦ ਵੀ ਪੰਜਾਬ ਤੇ ਹਰਿਆਣਾ ਦੀ ਹਾਈਕੋਟ ਚੁੱਪ ਹੈ। ਭਗਤਾਂ ਦੀ ਸ਼ਰਧਾ ਤੇ ਗੈਰ ਵਿਗਿਆਨਕ ਪ੍ਰਚਾਰ ਤੇ ਪ੍ਰਸਾਰ ਅੱਜ  ਵੀ ਜਾਰੀ ਹੈ। ਭਨਿਆਰਾਂ ਵਾਲਾ ਬਾਬਾ ਪਿਆਰਾ ਸਿੰਘ ਭਨਿਆਰਾ ਆਪਣੀ ਕੱਚੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਕੇ ਸਮਾਜ ਵਿਚ ਵਿਵਾਦ ਖੜਾ ਕਰ ਚੁੱਕਾ ਹੈ। ਆਸਾ ਰਾਮ ਆਪਣੇ ਸ਼ਰਧਾਲੂਆਂ ਦੀਆਂ ਨਬਾਲਗ ਕੰਜਕਾਂ ਨਾਲ ਬਲਾਤਕਾਰ ਦੀਆਂ ਕਾਲੀਆਂ ਕਰਤੂਤਾਂ ਦੀ ਸਜ਼ਾ ਭੋਗ ਰਿਹਾ ਹੈ। ਨਿਰਮਲ ਬਾਬਾ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਕੇ ਗੈਰ ਵਿਗਿਆਨਕ ਪ੍ਰਚਾਰ ਦੇ ਸਿਰ ਉਪਰ ਮਾਲਾ ਮਾਲ ਹੋ ਗਿਆ ਹੈ। ਕਦੇ ਸਮੋਸੇ ਨਾਲ ਕਦੇ ਪਰੌਠਂੇ ਨਾਲ ਤੇ ਕਦੇ ਭਟੂਰਿਆਂ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰ ਰਿਹਾ ਹੈ। ਕਦੇ ਕੋਈ ਬਾਬਾ ਭਭੂਤੀ ਦੇ ਨਾਲ ਲੋਕਾਂ ਦੇ ਰੋਗ ਦੂਰ ਕਰ ਰਿਹਾ ਹੈ। ਕਦੇ ਕੋਈ ਨਿੱਤਿਆ ਨੰਦ ਆਪਣੀ ਰਾਸ ਲੀਲਾ ਰਚਾ ਰਿਹਾ ਹੈ।
ਇਨ•ਾਂ ਡੇਰਿਆਂ ਤੋਂ ਬਿਨ•ਾਂ ਸੂਫੀ ਪੀਰਾਂ ਫਕੀਰਾਂ ਦੇ ਨਾਮ ਉਪਰ ਬਣੇ ਡੇਰੇ ਨੌਜਵਾਨਾ ਨੂੰ ਆਪਣੇ ਵੱਲ ਖਿੱਚ ਰਹੇ ਹਨ। ਜਿਨ•੍ਰਾਂ ਡੇਰਿਆਂ ਦਾ ਜਾ ਡੇਰੇ ਦੇ ਸੰਚਾਲਕ ਗਾਇਕਾਂ ਦਾ ਸੂਫੀਵਾਦ ਦੇ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈ।
ਖੋਜ ਪੁਸਤਕ 'ਸਿੱਖ ਮਾਡਲ ਆਫ ਐਜੂਕੇਸ਼ਨ' ਦੇ ਖੋਜੀ ਡਾ ਮੇਹਰਬਾਨ ਸਿੰਘ ਦਾ ਇਹ ਸਿੱਟਾ ਹੈ ਕਿ ਪੰਜਾਬ ਦੇ ਅੰਦਰ ਸਕੂਲਾਂ ਦੇ ਮੁਕਾਬਲੇ ਗੁਰਦੁਆਰੇ ਦੁੱਗਣੇ ਤੋਂ ਵੀ ਵਧ ਹਨ। ਜਦਕਿ ਲੋੜ ਵਧ ਸਕੂਲਾਂ ਦੀ ਹੈ। ਜੇਕਰ ਇਸ ਖੋਜ ਨੂੰ ਬਾਕੀ ਧਾਰਮਿਕ ਸਥਾਨਾਂ ਦੇ ਨਾਲ ਜੋੜ ਲਿਆ ਜਾਵੇ ਤਾਂ ਸਕੂਲਾਂ ਦੇ ਮੁਕਾਬਲੇ ਧਾਰਮਿਕ ਸਥਾਨਾਂ ਦੀ ਗਿਣਤੀ ਚਾਰ ਗੁਣਾ ਤੋਂ ਵੀ ਵੱਧ ਜਾਵੇਗੀ। ਜੇਕਰ ਇਨ•ਾਂ ਧਾਰਮਿਕ ਸਥਾਨਾਂ ਨੇ ਆਪਣੀ ਬਣਦੀ ਸਮਾਜਕ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਸਮਾਜ ਵਿਚ ਇਸ ਤਰ•ਾਂ ਦੀ ਹਨੇਰ ਬਿਰਤੀ ਪੈਦਾ ਹੀ ਨਹੀਂ ਸੀ ਹੋਣੀ। ਧੀਆਂ ਨੂੰ ਕੁੱਖ ਵਿਚ ਮਾਰਨ ਤੋਂ ਲੈਕੇ ਨਸ਼ਿਆਂ ਵਿਚ ਗਰਕ ਹੋ ਰਿਹਾ ਉੱਤਰੀ ਭਾਰਤ ਦਾ ਸਮਾਜ ਆਪਣੀ ਡਾਵਾਂ ਡੋਲ ਮਾਨਸਿਕਤਾ ਨੂੰ ਸਹਾਰਾ ਦੇਣ ਲਈ ਇਨ•ਾਂ ਗੈਰ ਵਿਗਿਆਨਕ ਡੇਰਿਆਂ ਉਪਰ ਧੱਕੇ ਖਾ ਰਿਹਾ ਹੈ।
ਡੇਰਿਆਂ ਦੀ ਅੱਜ ਦੇ ਭਰਿਸ਼ਟ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਸਾਂਝ ਤੇ ਸਕੀਰੀ ਕਿਸੇ ਤੋਂ ਵੀ ਲੁੱਕੀ ਹੋਈ ਨਹੀਂ ਹੈ। ਰਾਧਾ ਸਵਾਮੀ ਬਿਆਸ ਵਾਲਾ ਡੇਰਾ ਪਿੱਛਲੇ ਲੰਮੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰਦਾ ਰਿਹਾ ਹੈ ਹੁਣ ਨਵੀਂ ਬਣੀ ਰਿਸ਼ਤੇਦਾਰੀ ਤੇ ਸਾਂਝ ਕਰਕੇ ਉਸ ਦੀ ਵਫਾਦਾਰੀ ਅਕਾਲੀ ਦਲ ਨਾਲ ਹੋ ਗਈ ਹੈ ਜਿਹੜੀ ਕਿਸੇ ਤੋਂ ਵੀ ਲੁੱਕੀ ਹੋਈ ਨਹੀਂ। ਇਹ ਡੇਰਾ ਭਾਂਵੇ ਸਿੱਧੇ ਰੂਪ ਵਿਚ ਆਪਣੇ ਸ਼ਰਧਾਲੂਆਂ ਨੂੰ ਕਿਸੇ ਵੀ ਖਾਸ ਪਾਰਟੀ ਨੂੰ ਵੋਟ ਪਾਉਣ ਦਾ ਫਰਮਾਨ ਨਹੀਂ ਦਿੰਦਾ ਸਗੋਂ ਇਸ ਦਾ ਤਰੀਕਾ ਬਹੁਤ ਹੀ ਗੁਪਤ ਹੁੰਦਾ ਹੈ। ਡੇਰੇ ਦੇ ਜਥੇਦਾਰ ਆਪਣੇ ਤੰਤਰ ਰਾਹੀ ਇਹ ਕਾਰਜ ਕਰਦੇ ਹਨ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦਾ ਪਰ ਜਿਸ ਦਾ ਅਸਰ ਵਧੇਰੇ ਹੁੰਦਾ ਹੈ।
ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਆਪਣਾ ਵੱਡਾ ਜਨ ਆਧਾਰ ਰੱਖਣ ਵਾਲਾ ਡੇਰਾ ਸੱਚਾ ਸੌਦਾ ਆਪਣੀਆਂ ਰਾਜਸੀ ਗਤੀਵਿਧੀਆਂ ਕਰਕੇ ਕਾਫੀ ਚਰਚਾ ਵਿਚ ਰਹਿੰਦਾ ਹੈ। ਇਸ ਡੇਰੇ ਦਾ ਇਕ ਰਾਜਸੀ ਵਿੰਗ ਹੈ ਜਿਹੜਾ ਇਸ ਗੱਲ ਦਾ ਅਧਿਐਨ ਕਰਦਾ ਰਹਿੰਦਾ ਹੈ ਕਿ ਕਿਸ ਪਾਰਟੀ ਦੀ ਮਦਦ ਕਿਸ ਰੂਪ ਵਿਚ ਕਰਕੇ ਡੇਰੇ ਨੂੰ ਵਧ ਫਾਇਦਾ ਹੁੰਦਾ ਹੈ। ਇਹ ਡੇਰਾ ਲੱਗ ਭਗ ਹਰ ਵਾਰ ਆਪਣੀ ਰਾਜਸੀ ਵਫਾਦਾਰੀ ਬਦਲਦਾ ਰਹਿੰਦਾ ਹੈ। ਬਹੁਤੀ ਵਾਰ ਇਹ ਜਿੱਤਣ ਵਾਲੀ ਧਿਰ ਦੇ ਨਾਲ ਹੀ ਹੁੰਦਾ ਹੈ। ਕਦੇ ਸਮਾਂ ਹੁੰਦਾ ਸੀ ਕਾਂਗਰਸ ਪਾਰਟੀ ਦੇ ਆਗੂ ਨਾਲ ਆਪਣੀ ਨਜਦੀਕੀ ਰਿਸ਼ਤੇਦਾਰੀ ਦੇ ਕਰਕੇ ਇਹ ਕਾਂਗਰਸ ਦੀ ਮਦਦ ਕਰਦਾ ਸੀ। ਬਾਅਦ ਵਿਚ ਇਸ ਨੇ ਆਪਣੀ ਵਫਾਦਾਰੀ ਅਕਾਲੀ ਪਾਰਟੀ ਵੱਲ ਕਰ ਦਿੱਤੀ ਸੀ। ਹੁਣ ਅਕਾਲੀ ਪਾਰਟੀ ਨਾਲੋਂ ਭਾਜਪਾ ਨਾਲ ਇਸ ਡੇਰੇ ਦੀਆਂ ਵਫਾਦਾਰੀਆਂ ਪੱਕੀਆਂ ਹੋ ਗਈਆਂ ਹਨ। ਹਰਿਆਣਾ ਵਿਧਾਨ ਸਭਾ ਦੀ ਚੋਣ ਵਿਚ ਇਸ ਡੇਰੇ ਨੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਖੁਲੇ ਆਮ ਕੀਤਾ ਸੀ। ਜਿਸ ਕਰਕੇ ਆਰ ਐਸ ਐਸ ਸਮੇਤ ਭਾਜਪਾ ਦੇ ਆਗੂ ਇਸ ਡੇਰੇ ਦੇ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਗੂੜਾ ਕਰਨ ਵਿਚ ਲੱਗੇ ਹੋਏ ਹਨ। ਇਸ ਸੰਬੰਧ ਵਿਚ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਤੇ ਭਾਜਪਾ ਨੇਤਾ ਐਲ ਕੇ ਅਡਵਾਨੀ ਇਨਾਂ ਡੇਰਿਆਂ ਨਾਲ ਜਾਕੇ ਸੰਪਕ ਬਣਾ ਰਹੇ ਹਨ। ਕਿਉਂਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਰਾਜਨੀਤੀ ਵਿਚ ਇਨ•ਾਂ ਡੇਰਿਆਂ ਦੇ ਭਗਤ ਹੋਰ ਕੁਝ ਵੀ ਨਹੀਂ ਦੇਖਦੇ ਤੇ ਇਸ ਵਿਚ ਵੀ ਭੋਰਾ ਸ਼ੱਕ ਨਹੀਂ ਕਿ ਇਨ•ਾਂ ਡੇਰਿਆਂ ਦਾ ਆਪਣਾ ਆਪਣਾ ਜਨ ਅਧਾਰ ਹੈ ਜਿਹੜੇ ਸਦਾ ਹੀ ਹਾਕਮ ਧਿਰਾਂ ਦੀ ਤਰਫਦਾਰੀ ਹੀ ਕਰਦੇ ਹਨ।
ਪੰਜਾਬ ਦਾ ਸੰਭਾਵੀ ਦੁਖਾਂਤ ਵੀ ਇਸੇ ਵਿਚ ਹੀ ਲੁਕਿਆ ਪਿਆ ਹੈ। ਪੰਜਾਬ ਦੀ ਵੱਡੀ ਰਾਜਸੀ ਪਾਰਟੀ ਅਕਾਲੀ ਦਲ ਆਪਣੇ ਰਾਜਸੀ ਹਿੱਤਾਂ ਲਈ ਇਸ ਸਾਰੇ ਵਰਤਾਰੇ ਨੂੰ ਬੜੀ ਹੀ ਹੁਸ਼ਿਆਰੀ ਦੇ ਨਾਲ ਕਾਬੂ ਕਰਦੀ ਆਈ ਹੈ। ਇਸ ਪਾਰਟੀ ਦਾ ਅਸਿੱਧਾ ਕਬਜ਼ਾ ਇਕ ਪਾਸੇ ਉੱਚੀਆਂ ਸਿੱਖ ਮਰਿਆਦਾਂ ਵਾਲੇ ਅਕਾਲ ਤਖਤ ਦੇ ਜਥੇਦਾਰ ਉਪਰ ਹੈ। ਜਿਸ ਸੰਸਥਾ ਦਾ ਇਨ•ਾਂ ਡੇਰਿਆਂ ਨਾਲ ਸਦਾ ਹੀ ਵਿਰੋਧ ਰਿਹਾ ਹੈ। ਅਕਾਲੀ ਪਾਰਟੀ ਬੜੀ ਹੀ ਹੁਸ਼ਿਆਰੀ ਦੇ ਨਾਲ ਇਸ ਪ੍ਰਸਪਰ ਵਿਰੋਧ ਦੇ ਬਾਵਜੂਦ ਵੀ ਡੇਰਿਆਂ ਦੀ ਵੋਟਾਂ ਬਟੋਰਨ ਵਿਚ ਕਾਮਯਾਬ ਹੁੰਦੀ ਰਹੀ ਹੈ। ਪਰ ਹੁਣ ਕੇਂਦਰ ਵਿਚ ਸੱਤਾ ਦੀ ਵਾਗਡੋਰ ਭਾਜਪਾ ਦੇ ਹੱਥਾਂ ਵਿਚ ਆ ਜਾਣ ਦੇ ਨਾਲ ਡੇਰਿਆਂ ਦਾ ਰਾਫਤਾਂ ਭਾਜਪਾ ਵੱਲ ਹੋ ਰਿਹਾ ਹੈ,ਤੇ ਭਾਜਪਾ ਵੀ ਆਪਣੇ ਰਾਜਸੀ ਹਿੱਤਾਂ ਲਈ ਡੇਰਿਆਂ ਨੂੰ ਕਾਬੂ ਵਿਚ ਕਰਨ ਬਾਰੇ ਵਿਸ਼ੇਸ਼ ਧਿਆਨ ਦੇਣ ਲੱਗ ਪਈ ਹੈ। ਭਾਜਪਾ ਦੇ ਰਾਸਟਰੀ ਜਨਰਲ ਸੈਕਟਰੀ ਸ਼੍ਰੀ ਤਰੁਨ ਚੁੱਗ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖਕੇ ਕਿਹਾ ਹੈ ਕਿ ਉਹ ਡੇਰਿਆਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ•ਾਂ ਪੱਤਰ ਵਿਚ ਸ਼ਪਸ਼ਟ ਕਿਹਾ ਹੈ ਕਿ ਮੁੱਖ ਮੰਤਰੀ  ਡੀ ਜੀ ਪੀ ਪੰਜਾਬ ਨੂੰ ਹੁਕਮ ਦੇਣ ਕਿ ਡੇਰੇ ਦੇ ਸ਼ਰਧਾਲੂਆਂ ਦੀ ਰਾਖੀ ਹੋਵੇ ਤੇ ਸ਼ਰਧਾਲੂਆਂ ਦੇ ਖਿਲਾਫ ਲੋਕਾਂ ਉਪਰ ਕਾਰਵਾਈ ਹੋਵੇ। ਇਹ ਗੱਲ ਇਕ ਪਾਸੇ ਅਕਾਲੀ ਭਾਜਪਾ ਦੀਆਂ ਵਧ ਰਹੀਆਂ ਦੂਰੀਆਂ ਵੱਲ ਸੰਕੇਤ ਕਰਦੀ ਹੈ ਤੇ ਦੂਸਰੇ ਪਾਸੇ ਭਾਜਪਾ ਦੇ ਵਧ ਰਹੇ 'ਡੇਰਾ ਪ੍ਰੇਮ' ਵੱਲ ਵੀ ਸੰਕੇਤ ਕਰਦੀ ਹੈ। ਡੇਰਿਆਂ ਤੇ ਸਿਅਸਤ ਦਾ ਇਹ ਨਾਪਾਕ ਗੱਠਜੋੜ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਇਹ ਗੱਠ ਜੋੜ ਕੇਵਲ ਭਾਜਪਾ ਅਕਾਲੀ ਦਲ ਤੱਕ ਹੀ ਸੀਮਤ ਨਹੀਂ ਸਗੋਂ ਕਾਂਗਰਸ ਤੇ ਹੋਰ ਖੇਤਰੀ ਪਾਰਟੀਆਂ ਵੀ ਇਸ ਕਿਸਮ ਦੇ ਗੱਠ ਜੋੜ ਦਾ ਲਾਹਾ ਲੈਣ ਦੀ ਤਾਕ ਵਿਚ ਰਹਿੰਦੀਆਂ ਹਨ।
ਹਰਿਆਣਾ ਵਿਚ ਸੰਤ ਰਾਮਪਾਲ ਨੇ ਦਸ ਸਾਲਾਂ ਦੇ ਕਾਂਗਰਸ ਰਾਜ ਵਿਚ ਜਿਸ ਤਰ•ਾਂ ਨਾਲ ਨਾਜਾਇਜ ਹਥਿਆਰ ਇਕੱਤਰ ਕੀਤੇ? ਜਿਸ ਤਰ•ਾਂ ਸ਼ਰਧਾਲੂਆਂ ਦੀ ਫੌਜ ਖੜੀ ਕੀਤੀ। ਜਿਸ ਕਿਸਮ ਦੇ ਟਕਰਾ ਦੀ ਸਥਿਤੀ ਵਿਚ ਸਮਾਜ ਨੂੰ ਲਿਆ ਕੇ ਖੜਾ ਕਰ ਦਿੱਤਾ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਹੁਣ 42 ਵੀਂ ਵਾਰ ਹਾਈਕੋਟ ਦੇ ਹੁਕਮਾਂ ਨੂੰ ਟਿੱਚ ਜਾਨਣ ਵਾਲੇ ਅਖੌਤੀ ਬਾਬੇ ਦੇ ਖਿਲਾਫ ਭਾਜਪਾ ਨੂੰ ਕਿਸ ਮਜਬੂਰੀ ਵਿਚ ਕਾਰਵਾਈ ਕਰਨੀ ਪਈ ਇਹ ਵੀ ਕਿਸੇ ਤੋਂ ਲੁਕੀ ਹੋਈ ਨਹੀਂ। ਇਸ ਪ੍ਰਕਿਰਿਆ ਨੂੰ ਜੱਗ ਜਾਹਰ ਕਰਨ ਵਾਲੇ ਮੀਡੀਏ ਨੂੰ ਇਸ ਦੀ ਕਿੰਨੀ ਕੀਮਤ ਦੇਣੀ ਪਈ ਹੈ ਜਿਸ ਦੇ ਸਿੱਟੇ ਵਜੋਂ ਡੇਰਿਆਂ ਪ੍ਰਤੀ ਮੋਹ ਪਾਲਣ ਵਾਲੀ ਭਾਜਪਾ ਨੂੰ ਰਾਮਪਾਲ ਨੂੰ ਗ੍ਰਿਫਤਾਰ ਕਰਨਾ ਪਿਆ। ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਗੱਲ ਇਕ ਡੇਰੇ ਦੀ ਨਹੀਂ ਸਗੋਂ ਡੇਰਿਆਂ ਦੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਪੰਜਾਬ 1982 ਤੋਂ 1992 ਤੱਕ ਇਸ ਦੇ ਦੁਖਾਂਤ ਨੂੰ ਭੋਗ ਚੁੱਕਾ ਹੈ। 2007 ਵਿਚ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਟਕਰਾ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ। ਵਿਆਨਾ ਵਿਚ ਬੱਲਾਂ ਵਾਲੇ ਸੰਤਾਂ ਦੇ ਕਤਲ ਤੋਂ ਬਾਦ ਜਿਹੜੀ ਸਥਿਤੀ ਪੰਜਾਬ ਦੇ ਦੁਆਬੇ ਵਿਚ ਬਣੀ ਸੀ ਉਹ ਇਸ ਗੱਲ ਦੀ ਗਵਾਈ ਹੈ ਕਿ ਇਹ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ। ਜਿਹੜੀਆਂ ਵੀ ਰਾਜਸੀ ਪਾਰਟੀਆਂ ਡੇਰਿਆਂ ਨੂੰ ਆਪਣੇ ਰਾਜਸੀ ਮਨੋਰਥ ਲਈ ਵਰਤਣ ਵਿਚ ਲੱਗੀਆਂ ਹੋਈਆਂ ਹਨ ਉਨਾਂ ਨੂੰ ਇਸ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਤਾਂ ਕਿ ਇਸ ਗੱਲ ਦੀ ਸੰਭਵਾਨਾ ਨਾ ਬਣੇ ਕਿ ਸਮਾਜ ਵਿਚ ਕਿਸੇ ਕਿਸੇ ਦਾ ਤਨਾਅ ਨਾ ਪੈਦਾ ਹੋਵੇ।
ਇਹ ਗੱਲ ਅਜੇ ਬਹੁਤ ਹੀ ਦੂਰ ਦੀ ਹੈ ਕਿ ਦੇਸ਼ ਦੀ ਬਹੁਤੀ ਅਬਾਦੀ ਜਿਹੜੀ ਬੇਰੁਜ਼ਗਾਰ ਹੈ। ਜਿਨ•ਾਂ ਦੇ ਇਲਾਜ ਲਈ ਹਸਪਤਾਲ ਨਹੀਂ, ਜਿਨ•ਾਂ ਦਾ ਜਿਉਣਾ ਅੱਤ ਦੀ ਮਹਿੰਗਾਈ ਨੇ ਨਰਕ ਬਣਾ ਦਿੱਤਾ ਹੈ। ਜਿਨ•ਾਂ ਦੇ ਬੱਚਿਆਂ ਲਈ ਪੜਨ ਲਈ ਸਕੂਲ ਨਹੀਂ। ਜਿਹੜੇ ਇਸ ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਸਮਝਣ ਲਈ ਮਾਰੇ ਮਾਰੇ ਫਿਰਦੇ ਹਨ ਉਨ•ਾਂ ਨੂੰ ਕਰਮਾਂ ਦਾ ਫਲ ਦੱਸ ਕੇ ਗੁੰਮਰਾਹ ਕਰਨ ਵਾਲੇ ਲੋਕ ਉਨ•ਾਂ ਦੀ ਸਮਾਜਕ ਲੁੱਟ ਦੀ ਉਮਰ ਨੂੰ ਲੰਮਿਆਂ ਕਰਦੇ ਹਨ। ਇਹੋ ਹੀ ਕਾਰਨ ਹੈ ਕਿ ਲੁੱਟ ਦਾ ਇਹ ਸਿਲਸਲਾ ਬੇਰੋਕ ਟੋਕ ਜਾਰੀ ਹੈ।
ਅਜੇ ਇਹ ਵਕਤ ਵੀ ਨਹੀਂ ਆਇਆ ਕਿ ਇਨ•ਾਂ ਡੇਰਿਆਂ ਦੇ ਸ਼ਰਧਾਲੂ ਇਹ ਸਵਾਲ ੍ਰਖੜੇ ਕਰਨ ਕਿ ਉਨ•ਾਂ ਦਾ ਡੇਰਾ ਉਨਾਂ ਦੇ ਬੱਚਿਆਂ ਨੂੰ ਸਕੂਲ ਕਿਉਂ ਨਹੀਂ ਬਣਾ ਕੇ ਦਿੰਦਾ, ਵਧੀਆ ਹਸਪਤਾਲ ਕਿਉ ਨਹੀਂ ਖੋਲਦਾ, ਉਨ•ਾਂ ਦੇ ਰੁਜ਼ਗਾਰ ਬਾਰੇ ਕੋਈ ਉਪਰਾਲਾ ਕਿਉ ਨਹੀਂ ਕਰਦਾ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਨਾਲ ਮਰ ਰਹੀ ਹੈ। ਬੇਕਸੂਰ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦੀ ਭੇਂਟ ਚੜ• ਰਹੇ ਹਨ। ਲੁੱਟਾਂ ਖੋਹਾਂ ਵਧ ਰਹੀਆਂ ਹਨ। ਸਰਕਾਰੀ ਤੇ ਗੈਰ ਸਰਕਾਰੀ ਗੁੰਡਾ ਗਰਦੀ ਵਧ ਰਹੀ ਹੈ। ਪਰ ਇਨ•ਾਂ ਡੇਰਿਆਂ ਦੇ ਦੈਵੀ ਪੁਰਖ ਇਸ ਸਾਰੇ ਵਰਤਾਰੇ ਦੇ ਖਿਲਾਫ ਚੁੱਪ ਕਿਉਂ ਰਹਿੰਦੇ ਹਨ? ਉਹ ਕਿਉਂ ਨਹੀਂ ਬੋਲਦੇ? ਸਮਾਜ ਵਿਚ ਏਕਤਾ ਦੀ ਗੱਲ ਕਰਨ ਵਾਲੇ ਮੁੱਠੀ ਭਰ ਲੋਕ ਕਮਜ਼ੋਰ ਕਿਉਂ ਹਨ? ਵੱਡੇ ਸਵਾਲ ਮੂੰਹ ਅੱਡੀ ਖੜੇ ਹਨ। ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਰਾਜ ਸਤਾ ਉਪਰ ਕਾਬਜ ਬਹੁ ਰਾਸ਼ਟਰੀ ਕੰਪਨੀਆਂ ਦੇ ਦਲਾਲ ਭਾਂਵੇ ਕਿਸੇ ਵੀ ਪਾਰਟੀ ਜਾਂ ਰੰਗਦੇ ਹੋਣ ਉਨ•ਾਂ ਦੇ ਏਜੰਡੇ ਉਪਰ ਨਾ ਤਾਂ ਦੇਸ਼ ਹੈ ਤੇ ਨਾ ਹੀ ਦੇਸ਼ ਦੇ ਲੋਕ। ਇਸ ਲਈ ਦੇਸ਼ ਦੇ ਮੁੱਠੀ ਭਰ ਚੇਤਨ ਲੋਕਾਂ ਨੂੰ ਹੀ ਚਾਨਣ ਦਾ ਹੋਕਾ ਦੇਣ ਲਈ ਉੱਠਣਾ ਪਵੇਗਾ।

No comments:

Post a Comment