dr t virli

dr t virli

Wednesday 31 December 2014

ਪੰਜਾਬ ਅਜੇ ਨਿੰਪੁਸਕ ਨਹੀਂ ਹੋਇਆ ਸਿੱਪੀ ਗਿੱਲ

ਡਾ. ਤੇਜਿੰਦਰ ਵਿਰਲੀ 7696483600
ਸਿੱਪੀ ਗਿੱਲ ਦੇ ਗੀਤ ਦਸ ਮਿੰਟ ਨੇ ਪੰਜਾਬੀ ਸਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਪਾਸੇ ਇਸ ਗੀਤ ਨੂੰ ਸੁਣਨ ਵਾਲੇ ਤੇ ਇਸ ਦੀ ਵੀਡੀਓ ਦੇਖਣ ਵਾਲਿਆਂ ਦੀਆਂ ਕਿਤਾਰਾਂ ਲੰਮੀਆਂ ਹੋ ਰਹੀਆਂ ਹਨ ਤੇ ਦੂਸਰੇ ਪਾਸੇ ਇਸ ਗੀਤ ਦਾ ਵਿਰੋਧ ਕਰਨ ਵਾਲਿਆਂ ਨੇ ਵੀ ਜਿੰਦਗੀ ਦੇ ਹਰ ਪੱਖ ਤੋਂ ਇਸ ਗੀਤ ਦੀ ਪਰਖ ਪੜਚੋਲ ਕਰਕੇ ਇਸ ਗੀਤ ਨੂੰ ਨਾ ਕੇਵਲ ਨਕਾਰਿਆ ਹੀ ਹੈ ਸਗੋਂ ਅਦਾਲਤ ਦਾ ਬੂਹਾ ਵੀ ਜਾ ਖੜਕਾਇਆ ਹੈ। ਲੋਕ ਸੱਥਾਂ ਵਿਚ ਵੀ ਇਸ ਦੇ ਖਿਲਾਫ ਇਕ ਲੋਕ ਫਤਵਾ ਤਿਆਰ ਕਰਨ ਲਈ ਵਿਚਾਰ ਚਰਚਾ ਹੋ ਰਹੀ ਹੈ। ਜਿੱਥੇ ਯੂ ਟੀਊਬ ਉਪਰ ਇਸ ਦੇ ਦਰਸ਼ਕਾਂ ਦੀ ਗਿਣਤੀ ਵਧ ਰਹੀ ਹੈ ਉੱਥੇ ਫੇਸ ਬੁਕ ਉਪਰ ਇਸ ਦੇ ਵਿਰੋਧੀ ਲਾਮਬੰਦ ਹੋ ਰਹੇ ਹਨ। ਜਿਨ•ਾਂ ਨੂੰ ਇਸ ਗੀਤ ਵਿੱਚੋ ਗੁੰਡਾ ਗਰਦੀ ਦੀ ਬੋ ਆ ਰਹੀ ਹੈ।
ਸਪੀਡ ਰੀਕਾਰਡ ਕੰਪਣੀ ਜਲੰਧਰ ਵੱਲੋਂ ਰੀਕਾਰਡ ਕੀਤੇ ਗਏ ਤੇ ਸਿੱਪੀ ਗਿੱਲ ਦੁਆਰਾ ਗਾਏ ਗਏ ਇਸ ਗੀਤ ਨੇ ਪੰਜਾਬ ਜਗਤ ਵਿਚ ਚੱਲੀ ਵਿਚਾਰ ਚਰਚਾ ਨੂੰ ਇਸ ਕਦਰ ਤੇਜ਼ ਕਰ ਦਿੱਤਾ ਹੈ ਕਿ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹਰ ਵਿਅਕਤੀ ਇਸ ਵਿਵਾਦ ਦਾ ਅੰਗ ਬਣ ਰਿਹਾ ਹੈ। ਪੰਜਾਬ ਦਾ ਬੁੱਧੀਜੀਵੀ ਵਰਗ ਜਿਹੜਾ ਅਕਸਰ ਹੀ ਸਮਾਜਕ ਵਰਤਾਰਿਆਂ ਵਿਚ ਗੈਰ ਹਾਜ਼ਰ ਹੋਣ ਦਾ ਆਦੀ ਹੋ ਗਿਆ ਹੈ ਇਸ ਚਰਚਾ ਵਿਚ ਵੀ ਗੈਰ ਹਾਜ਼ਰ ਹੀ ਨਜ਼ਰ ਆ ਰਿਹਾ ਹੈ। ਇਸ ਦੇ ਲੰਮੇ ਚੌੜੇ ਕਰਾਨ ਹੋ ਸਕਦੇ ਹਨ ਪਰ ਹਰ ਵਾਰ ਵਾਂਗ ਪੰਜਾਬ ਦੇ ਬੁੱਧੀਜੀਵੀ ਵਰਗ ਦੀ ਗੈਰ ਹਾਜਰੀ ਰੜਕਦੀ ਜਾਰੂਰ ਹੈ। ਹਰ ਕਿਸਮ ਦੀਆਂ ਨੀਵਾਣਾ ਸਿਰਜਦਾ ਇਹ ਗੀਤ ਜੇ ਕਿਹਾ ਜਾਵੇ ਕਿ ਇਹ ਗੀਤ ਪੰਜਾਬ ਦੇ ਗੈਰ ਜਿੰਮੇਵਾਰ ਬੁੱਧੀਜੀਵੀ ਵਰਗ ਦੀ ਚੁੱਪ ਦੀ ਹੀ ਉਪਜ ਹੈ ਤਾਂ ਗਲਤ ਨਹੀਂ ਹੋਵੇਗਾ। ਜਿਸ ਚੁੱਪ ਦਾ ਨਜਾਇਜ ਫਾਇਦਾ ਉਠਾਕੇ ਹਾਕਮ ਧਿਰਾਂ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਦਾ ਕਾਰਜ ਕਰ ਰਹੀਆਂ ਹਨ। ਇਹ ਸਿਲਸਲਾ ਕਦੋ ਤੱਕ ਚੱਲੇਗਾ? ਤੇ ਅਜੇ ਇਸ ਨੇ ਕਿੰਨੇ ਕੁ ਨਿਘਾਰ ਹੋਰ ਸਰ ਕਰਨੇ ਹਨ ਇਹ ਇਸ ਲੇਖ ਦਾ ਵਿਸ਼ਾਂ ਨਹੀਂ। ਸਿੱਪੀ ਗਿੱਲ ਨੇ ਇਸ ਗੀਤ ਵਿਚ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਕਾਰਜ ਦੇ ਨਾਲ ਨਾਲ ਪੰਜਾਬ ਦੇ ਉਸ ਵਰਗ ਨੂੰ ਵੰਗਾਰਿਆ ਵੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਤੇ ਸ਼ਹੀਦ  ਭਗਤ ਸਿੰਘ ਦੇ ਫਿਕਰਾਂ ਦੀ ਬਾਂਹ ਫੜ ਕੇ ਚਲ ਰਿਹਾ ਹੈ। ਉਸ ਵਰਗ ਲਈ ਇਹ ਇਕ ਗੀਤ ਨਾ ਹੋਕੇ ਇਕ ਵੰਗਾਰ ਹੈ। ਜਿਸ ਨੂੰ ਪੰਜਾਬ ਦੇ ਅਗਾਂਹਵਧੂ ਲੋਕ ਹਰ ਪੱਧਰ ਉਪਰ ਜਵਾਬ ਦੇਣ ਲਈ ਤਿਆਰ ਹਨ।
ਸਿੱਪੀ ਗਿੱਲ ਨੇ ਗੀਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜੀ ਰੀਣ ਮਾਸਾ ਢਿੱਲ ਰਹਿ ਵੀ ਗਈ ਸੀ ਉਹ ਕਸਰ ਉਸ ਗੀਤ ਦੀ ਵੀਡੀਓਗ੍ਰਾਫੀ ਨੇ ਪੂਰੀ ਕਰ ਦਿੱਤੀ ਹੈ। ਇਸ ਕਰਕੇ ਇਸ ਗੀਤ ਦੀ ਚਰਚਾ ਇਸ ਗੀਤ ਦੀ ਵੀਡੀਓਗ੍ਰਾਫੀ ਤੋਂ ਬਿਨਾਂ ਅਧੂਰੀ ਹੈ। 
ਕੋਈ ਵੀ ਸਾਹਿਤਕ ਰਚਨਾ ਉਸ ਸਮਾਜ ਦਾ ਹੀ ਪ੍ਰਤੀਬਿੰਬ ਹੁੰਦਾ ਹੈ ਭਾਂਵੇ ਕਿ ਇਹ ਫੋਟੋਗ੍ਰਾਫਿਕ ਕਾਪੀ ਵੀ ਨਹੀਂ ਹੁੰਦੀ। ਸਾਹਿਤ ਤੇ ਸਮਾਜ ਦਾ ਰਿਸ਼ਤਾ ਦੋ ਧਾਰੀ ਹੋਣ ਕਰਕੇ ਇਹ ਸਮਾਜ ਨੂੰ ਪ੍ਰਭਾਵਿਤ ਕਰਦਾ ਵੀ ਹੈ ਤੇ ਪ੍ਰਭਾਵਿਤ ਹੁੰਦਾ ਵੀ ਹੈ। ਇਸ ਕਰਕੇ ਇਸ ਗੀਤ ਦਾ ਕੇਵਲ ਵਿਰੋਧ ਕਰ ਦੇਣਾ ਜਾਂ ਅਦਾਲਤ ਵਿਚ ਕੇਸ ਕਰ ਦੇਣਾ ਹੀ ਕਾਫੀ ਨਹੀਂ ਹੈ ਸਗੋਂ ਉਸ  ਸਮਾਜ ਪ੍ਰਬੰਧ ਬਾਰੇ ਸੋਚਣਾ ਵੀ ਬਣਦਾ ਹੈ ਜਿਸ ਦੀ ਉਪਜ ਹੈ ਇਹ ਗੀਤ। ਜਾਂ ਜਿਸ ਦੀ ਉਪਜ ਹਰ ਰੋਜ ਲੱਚਰ ਗਾਇਕੀ ਵਧ ਫੁੱਲ ਰਹੀ ਹੈ। ਇਸ ਗੀਤ ਦੇ ਨਾਲ ਇਹ ਚਰਚਾ ਵੀ ਚੱਲੀ ਹੈ ਕਿ ਸਰਕਾਰ ਦਾ ਸੈਂਸਰ ਬੋਰਡ ਕੀ ਕਰਦਾ ਹੈ? ਜਦਕਿ ਇਸ ਸੰਬੰਧੀ ਇਹ ਗੱਲ ਚੰਗੀ ਤਰ•ਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਦਾ ਸੈਂਸਰ ਬੋਰਡ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਹੀ ਕੰਮ ਕਰਦਾ ਹੈ ਤੇ ਸਰਕਾਰ ਦੀ ਨੀਤੀ ਹੈ ਕਿ ਪੰਜਾਬ ਦੇ ਨੌਜਵਾਨਾ ਨੂੰ ਕੁਰਾਹੇ ਪਾਇਆ ਜਾਵੇ। ਪੰਜਾਬ ਵਿਚ ਸਕੂਲਾਂ ਨਾਲੋ ਵਧ ਸ਼ਰਾਬ ਦੇ ਠੋਕੇ ਖੁੱਲਣਾ, ਸ਼ਰਾਬ ਦੀਆਂ ਛੇ ਨਵੀਆਂ ਫੈਕਟਰੀਆਂ ਨੂੰ ਮਨਜੂਰੀ ਦੇਣਾ, ਨਸ਼ਿਆ ਦੇ ਦਰਿਆ ਦਾ ਬੇਰੋਕਟੋਕ ਵਗਣਾ ਤੇ ਇਸ ਤਰ•ਾਂ ਦੇ ਗੀਤ ਤੇ ਫਿਲਮਾਂ ਸਭ ਇਸੇ ਮਨਸ਼ਾ ਦੀ ਹੀ ਉਪਜ ਹਨ ਕਿ ਨੌਜਵਾਨ ਭਗਤ ਸਿੰਘ ਤੇ  ਸਰਾਭੇ ਦੇ ਰਾਹ ਨਾ ਪੈ ਜਾਣ। ਨੌਜਵਾਨਾ ਨੂੰ ਕੁਰਾਹੇ ਪਾਉਣ ਵਿਚ ਸੈਂਸਰ ਬੋਰਡ ਵੀ ਆਪਣਾ ਕੰਮ ਕਰ ਰਿਹਾ ਹੈ।
ਇਸ ਗੀਤ ਦਾ ਆਰੰਭ ਇਕ ਅਪਾਹਜ ਵਿਅਕਤੀ ਦੇ ਦੌੜਨ ਨਾਲ ਹੁੰਦਾ ਹੈ ਜਿਹੜਾ ਤੁਰ ਵੀ ਨਹੀਂ ਸਕਦਾ ਤੇ ਜਿਹੜਾ ਆਪਣੀ ਪੂਰੀ ਸਮਰਥਾ ਦੇ ਨਾਲ ਨਾ ਕੇਵਲ ਦੌੜ ਹੀ ਰਿਹਾ ਹੈ ਸਗੋਂ ਹੋਰ ਲੋਕਾਂ ਨੂੰ ਵੀ ਦੌੜ ਜਾਣ …ਲਈ ਪੂਕਾਰ ਕਰ ਰਿਹਾ ਹੈ। ਉਹ ਆਖ ਰਿਹਾ ਹੈ ਰੌਲੀ ਵਾਲਾ ਸਿੱਪੀ ਆ ਗਿਆ . . . ਅੱਜ ਲੈ ਕੇ ਜਾਊ । ਉਹ ਨਾਲ ਨਾਲ ਇਹ ਵੀ ਕਹਿ ਰਿਹਾ ਹੈ ਕਿ ਮੈਂ ਪਹਿਲਾਂ ਹੀ ਕਿਹਾ ਸੀ। ਉਸ ਦਾ ਬਾਰ ਬਾਰ ਇਹ ਵਾਕ ਦੁਹਰਾਉਣਾ ਕਿ ''ਮੈਂ ਪਹਿਲਾਂ ਹੀ ਕਿਹਾ ਸੀ'' ਇਸ ਗੱਲ ਦਾ ਸੰਕੇਤ ਹੈ ਕਿ ਗੁੰਡਾਗਰਦੀ ਦੇ ਮੋਹਰੇ ਖੜਨਾ ਨਹੀਂ ਚਾਹੀਦਾ। ਜੀਵਨ ਦਾ ਇਹ ੀ ਇਕ ਫਲਸਫਾ ਹੈ ਕਿ ਅੰਦਰ ਵੜਕੇ ਦਿਨ ਕਟੀ ਕਰੋ। ਇਹ ਗੀਤ ਇਸ ਫਲਸਫੇ ਦੀ ਤਰਜ਼ਮਾਨੀ ਕਰਦਾ ਹੈ। ਉਸ ਦਾ ਅਪਾਹਜ ਹੋਣਾ ਸਮਾਜ ਪ੍ਰਬੰਧ ਦੇ ਅਪਾਹਜ਼ ਹੋਣ ਦਾ ਸੰਕੇਤ ਹੈ। ਜਿਹੜਾ ਦੋਹਾਂ ਲੱਤਾਂ ਦੇ ਭਾਰ ਹੀ ਨਹੀਂ ਖੜਾ ਉਹ ਗੁੰਡਾ ਅਨਸਰਾਂ ਦੇ ਮੁਕਾਬਲੇ ਕਿਵੇਂ ਖੜ ਜਾਊ। ਸਿੱਪੀ ਗਿੱਲ ਦਾ ਲਲਕਾਰਨਾ ਤੇ ਲੋਕਾਂ  ਦਾ ਅੰਦਰੀ ਜਾ ਵੜਨਾ ਗੁੰਡਾ ਕਲਚਰ ਦਾ ਮਨੋਂ ਇੱਛਤ ਯਥਾਰਥ ਹੈ।
ਇਹ ਗੀਤ ਦਾ ਸਬੰਧ ਪਿੰਡ ਦੇ ਨਾਲ ਹੈ। ਸਿੱਪੀ ਦਾ ਆਪਣੀ ਪ੍ਰੇਮਕਾ ਨੂੰ ਲੈਣ ਆਉਣਾ ਹੀ ਪਿੰਡ ਦੀ ਦਰਦ ਕਹਾਣੀ ਦਾ ਆਰੰਭ ਹੈ। ਪਿੰਡ ਦੀ ਹੋਣੀ ਦਾ ਕਾਰਨ ਸਿੱਪੀ ਗਿੱਲ ਤੇ ਉਸ ਦੀ ਪ੍ਰੇਮਕਾ ਬਣਦੀ ਹੈ। ਇਹ ਗੀਤ ਪਿਆਰ ਦੀ ਦਰਦ ਕਹਾਣੀ ਦਾ ਗੀਤ ਨਾ ਹੋਕੇ ਮੱਛਰੀ ਮੰਡੀਰ ਦੀ ਗੁੰਡਾ ਗਰਦੀ ਦਾ ਗੀਤ ਹੈ। ਜਿਹੜੀ ਗੁੰਡਾ ਗਰਦੀ ਕਈ ਤਰ•ਾਂ ਦੇ ਸਵਾਲ ਖੜੇ ਕਰਦੀ ਹੈ। ਜਿਨ•ਾਂ ਸਵਾਲਾਂ ਤੋਂ ਪਾਸਾ ਵੱਟਕੇ ਲੰਗਿਆਂ ਨਹੀਂ ਜਾ ਸਕਦਾ। ਹੁਣ ਤੱਕ ਪਾਸਾ ਵੱਟਕੇ ਲੰਘਣ ਕਰਕੇ ਹੀ ਪੰਜਾਹਬੀ ਕਲਚਰ ਵਿਚ ਵਿਗਾੜ ਪੈਦਾ ਕਰਨ ਵਾਲੇ ਇਸ ਕਿਸਮ ਦੇ ਗੀਤ ਹਰ ਰੋਜ਼ ਆ ਰਹੇ ਹਨ। ਪਿਆਰ ਦੇ ਬਦਲ ਰਹੇ ਅਰਥ ਤੇ ਬੇਵੱਸ ਹੋ ਰਿਹਾ ਸਮਾਜ ਇਸ ਗੀਤ ਦਾ ਵਿਸ਼ਾ ਵਸਤੂ ਬਣਦੇ ਹਨ।
ਪਹਿਲਾ ਵੱਡਾ ਸਵਾਲ ਹੈ ਪਿੰਡ ਦੇ ਗੁਰਦੁਆਰੇ ਵਿੱਚੋਂ ਜਿਹੜੀ ਸੂਚਨਾ ਦਿੱਤਾ ਜਾਂਦੀ ਹੈ ਕਿ ਰੌਲੀ ਵਾਲਾ ਗਿੱਲ ਪਿੰਡ ਵਿਚ ਆਪਣੀ ਪ੍ਰੇਮਕਾ ਨੂੰ ਲੈਣ ਵਾਸਤੇ ਆ ਗਿਆ ਹੈ। ਸਾਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਉਹ ਅੰਦਰ ਵੜ ਜਾਣ ਤਾਂ ਕਿ ਕਿਸੇ ਦਾ ਕੋਈ ਜੀ ਨਾ ਨੁਕਸਾਨਿਆਂ ਜਾਵੇ। ਗੁਰਦੁਆਰੇ ਦੇ ਸਪੀਕਰ ਵਿੱਚੋਂ ਹੁੰਦੀ ਇਹ ਅਪੀਲ ਇਸ ਗੱਲ ਦਾ ਸੰਕੇਤ ਹੈ ਕਿ ਖੂਨ ਖਰਾਬਾ ਹੋਣ ਵਾਲਾ ਹੈ, ਜਿਹੜਾ ਅਖੀਰ ਤੱਕ ਵਾਪਰਦਾ ਹੈ। ਇਹ ਅਪੀਲ ਇਸ ਗੱਲ ਦਾ ਵੀ ਸੰਕੇਤ ਹੈ ਜਿਹੜੇ ਗੁਰਦੁਆਰੇ ਪੰਜਾਬੀ ਸਭਿਆਚਾਰ ਵਿਚ ਦੀਨ ਦੁਖੀ ਦੇ ਰਾਖੇ ਬਣਕੇ ਉਸ ਦੀ ਮਦਦ ਕਰਦੇ ਸਨ ਕੀ ਹੁਣ ਬਦਲੇ ਸਮਿਆਂ ਵਿਚ ਆਪਣੀ ਭੂਮਿਕਾ ਬਦਲ ਰਹੇ ਹਨ? ਗੁਰਦੁਵਾਰਿਆਂ ਦਾ ਆਪਣਾ ਇਕ ਸਾਨਾ ਮੱਤਾ ਇਤਿਹਾਸ ਹੈ ਜਿਹੜਾ ਪੰਜ ਸਦੀਆਂ ਤੋਂ ਆਪਣੀ ਰਵਾਇਤ ਨੂੰ ਦਹਰਾਉਂਦਾ ਰਿਹਾ ਹੈ। ਭਾਂਵੇ ਕਦੀ ਮਸੰਦਾਂ ਤੇ ਕਦੀ ਹੋਰ ਸਮਾਜ ਦੋਖੀ ਸ਼ਕਤੀਆਂ ਗੁਰਦਵਾਰਿਆਂ ਉਪਰ ਵਕਤੀ ਤੌਰ ਉਪਰ ਕਾਬਜ ਵੀ ਹੁੰਦੀਆਂ ਰਹੀਆਂ ਹਨ। ਪਰ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਤ ਗੁਰਾਂ ਦੇ ਉਸ ਮਹਾਨ ਫਲਸਫੇ ਦੀ ਹੀ ਹੋਈ ਹੈ ਦੋਖੀ ਸ਼ਕਤੀਆਂ ਦੀ ਨਹੀਂ।
ਸਿੱਪੀ ਵੱਲੋਂ ਕੀਤੀ ਅਨਾਉਸਮੈਂਟ ਕਿ ਦਸ ਮਿੰਟਾਂ ਵਿਚ ਉਸ ਦੀ ਪ੍ਰੇਮਕਾ ਉਸ ਦੇ ਹਵਾਲੇ ਕਰ ਦਿੱਤਾ ਜਾਵੇ ਨਹੀਂ ਤਾਂ ਖੂਨ ਖਰਾਬਾ ਹੋਵੇਗਾ। ਉਸ ਮਹਾਨ ਸੰਸਥਾ ਉਪਰ ਫਿਰ ਸਮਾਜ ਦੋਖੀ ਸ਼ਕਤੀ ਦਾ ਕਬਜਾ ਹੈ ਭਾਂਵੇ ਉਹ ਵਕਤੀ ਹੀ ਹੈ। ਜਿਸ ਮਹਾਨ ਸੰਸਥਾ ਤੋਂ ਲੋਕ ਵਾਕ ਸਾਹਿਬ ਲੈਕੇ ਜੀਵਨ ਦੇ ਹਰ ਦਿਨ ਦਾ ਆਰੰਭ ਕਰਦੇ ਹਨ ਕੀ ਉਸ ਸਥਾਨ ਉਪਰੋਂ ਲੋਕਾਂ ਨੂੰ ਅੰਦਰ ਵੜ ਜਾਣ ਦੀ ਤੇ ਕੁੰਡੇ ਜਿੰਦੇ ਲਾ ਲੈਣ ਦੀ ਸਲਾਹ ਦਿੱਤੀ ਜਾਵੇਗੀ? Ñਲੋਕਾਂ ਨੂੰ ਭੇਡਾਂ ਬਣ ਜਾਣ ਦਾ ਤੁਗਲਕੀ ਫਰਮਾਨ ਦਿੱਤਾ ਜਾਵੇਗਾ। ਸਿੱਪੀ ਦਾ ਇਹ ਫਰਮਾਨ ਕਿਸੇ ਅਹਿਮਦਸ਼ਾਹ ਅਬਦਾਲੀ ਤੋਂ ਘੱਟ ਨਹੀਂ ਜਿਹੜਾ ਲੋਕਾਂ ਦੇ ਧਨ ਮਾਲ ਦੇ ਨਾਲ ਨਾਲ ਲੋਕਾਂ ਦੀਆਂ ਧੀਆਂ ਭੈਣਾ ਦੀ ਇੱਜ਼ਤ ਵੀ ਲੁੱਟਦਾ ਸੀ ਤੇ ਸਮਾਜ ਨੂੰ ਚੈਲਿੰਜ ਵੀ ਕਰਦਾ ਸੀ। ਇਹ ਨਾਦਰਸ਼ਾਹ ਦਾ ਫਰਮਾਨ ਤਾਂ ਹੋ ਸਕਦਾ ਹੈ। ਗੁਰਦੁਆਰੇ ਦੇ ਪਾਠੀ ਦਾ ਨਹੀਂ। ਜਿਸ ਮਹਾਨ ਸੰਸਥਾ ਨਾਲ ਇਸ ਤਰ•ਾਂ ਦੀਆਂ ਮਿੱਥਾਂ ਜੁੜੀਆਂ ਹੋਣ ਕਿ ਸਰੋਵਰ ਦੇ ਪਾਣੀ ਵਿੱਚੋਂ ਕਾਂ ਇਸਨਾਨ ਕਰਕੇ ਹੰਸ ਬਣ ਬਣ ਉੱਡਦੇ ਹੋਣ ਉੱਥੋਂ ਲੋਕਾਂ ਨੂੰ ਭੇਡਾਂ ਬੱਕਰੀਆਂ ਬਣ ਜਾਣ ਦੀ ਅਪੀਲ ਕਰਨਾ ਗੁਰਦੁਵਾਰਿਆਂ ਨਾਲ ਜੁੜੀ ਇਤਿਹਾਸਕ ਮਿੱਥ ਨੂੰ ਤਾਰ ਤਾਰ ਕਰਕੇ ਗੁੰਡਾਗਰਦੀ ਨੂੰ ਅਹਿਮਦਸ਼ਾਹ ਤੇ ਨਾਦਰ ਸ਼ਾਹ ਦੀ ਗੁੰਡਾਗਰਦੀ ਦੇ ਤੁਲ ਕਰਨਾ ਹੈ।  ਭਾਂਵੇ ਫੇਸ ਬੁਕ 'ਤੇ ਹੋਏ ਵੱਡੇ ਵਿਰੋਧ ਕਰਕੇ ਗੀਤ ਵਿੱਚੋਂ ਹੁਣ ਇਹ ਸੀਨ ਕੱਟ ਦਿੱਤਾ ਗਿਆ ਹੈ ਪਰ ਲੋਕਾਂ ਕੋਲ ਇਹ ਸੀਨ ਸਾਂਭਿਆ ਪਿਆ ਹੈ।
ਹੈਪੀ ਰਾਏਕੋਟੀ ਦੇ ਲਿਖੇ ਇਸ ਗੀਤ ਦਾ ਕੇਂਦਰ ਬਿੰਦੂ ਨਾਇਕ ਨਹੀਂ ਸਗੋਂ ਖਲਨਾਇਕ ਹੈ ਜਿਹੜਾ ਆਪਣੇ ਮੂਹੋ ਇਹ ਗਾਉਂਦਾ ਹੈ, ''ਨਾਇਕ ਨਹੀਂ ਖਲਨਾਇਕ ਹਾਂ ਮੈਂ ਜੁਲਮੀ ਬੜਾ ਦੁਖਦਾਇਕ ਹਾਂ ਮੈ''। ਇਸ ਖਲਾਨਾਇਕ ਗੀਤ ਦਾ ਜੇ ਅਸਲ ਚੇਹਰਾ ਦੇਖਣਾ ਹੋਵੇ ਤਾਂ ਉਹ ਹੈ ਨਿਸ਼ਾਨ ਸਿੰਘ ਜਿਹੜਾ ਦਿਨ ਦਿਹਾੜੇ ਇਕ ਨਿਬਾਲਗ ਕੁੜੀ ਨੂੰ ਚੁੱਕ ਕੇ ਲੈ ਗਿਆ ਸੀ। ਪੰਜਾਬ ਦਾ ਸਾਰਾ ਸਰਕਾਰੀ ਤੰਤਰ ਨਿਸ਼ਾਨ ਸਿੰਘ ਦੀ ਇਸ ਸ਼ਰਮਨਾਕ ਕਾਰਵਾਈ ਦੇ ਬਾਵਜੂਦ ਵੀ ਉਸ ਦੀ ਮਦਦ ਕਰ ਰਿਹਾ ਸੀ। ਜਿਹੜੀ ਫੋਟੋ ਉਸ ਦੀ ਨਿਸ਼ਾਨ ਦੇਹੀ ਵਾਸਤੇ ਪ੍ਰਚਾਰੀ ਗਈ ਉਸ ਵਿਚ ਵੀ ਉਹ ਹਾਕਮ ਧਿਰਾਂ ਦੇ ਨਾਲ ਸਟੇਜ ਉਪਰ ਖੜਾ ਦਿਖਾਈ ਦੇ ਰਿਹਾ ਸੀ। ਜਿਸ ਦਾ ਸਿੱਧਾ ਸਬੰਧ ਇਸ ਗੱਲ ਨਾਲ ਸੀ ਕਿ ਨਿਸ਼ਾਨ ਨੂੰ ਤੇ ਉਸ ਦੀ ਗੁੰਡਾਗਰਦੀ ਨੂੰ ਸਿੱਧੇ ਅਸਿੱਧੇ ਰੂਪ ਵਿਚ ਸਰਕਾਰ ਦੀ ਸਰਪ੍ਰਸਤੀ ਹੈ ਜਿਸ ਕਰਕੇ ਪੰਜਾਬ ਦਾ ਪੁਲਿਸ ਤੰਤਰ ਕੇਵਲ ਮੂਕ ਦਰਸ਼ਕ ਬਣਕੇ ਹੀ ਉਸ ਨੂੰ ਦੇਖ ਰਿਹਾ ਸੀ। ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਇਸ ਗੱਲ ਦਾ ਗਵਾਹ ਹੈ ਕਿ ਲੋਕਾਂ ਦੇ ਦਬਾਅ ਮੋਹਰੇ ਨਾ ਨਿਸ਼ਾਨ ਹੀ ਖੜ ਸਕਿਆ ਸੀ ਤੇ ਨਾ ਹੀ ਉਸ ਦੀ ਸ੍ਰਪਰਸਤੀ ਵਾਲਾ ਤੰਤਰ। ਆਖਰ ਨਿਸ਼ਾਨ ਨੂੰ ਜੇਲ• ਜਾਣਾ ਪਿਆ। ਇਹ ਸਾਰਾ ਕੁਝ ਪੰਜਾਬ ਦੇ ਅਗਾਹ ਵਧੂ ਸੋਚ ਵਾਲੇ ਇਨਕਲਾਬੀ ਲੋਕਾਂ ਦੀ ਬਦੌਲਤ ਹੀ ਹੋਇਆ ਸੀ। ਪੰਜਾਬ ਦੀਆਂ ਖੱਬੀਆਂ ਧਿਰਾਂ ਤੇ ਜਾਗਦੇ ਸਿਰਾਂ ਵਾਲੇ ਲੋਕਾਂ ਨੇ ਇਸ ਗੀਤ ਦੇ ਅਸਲ ਨਾਇਕ ਨੂੰ ਜੇਲ• ਜਾਣ ਲਈ ਮਜਬੂਰ ਕੀਤਾ ਹੈ।
ਪੰਜਾਬ ਜਿੱਥੇ ਧੀਆਂ ਨੂੰ ਕੁੱਖ ਵਿਚ ਮਾਰਨਾ ਪੈ ਰਿਹਾ ਹੈ ਉਸ ਦਾ ਜਵਾਬ ਹੈ ਇਹ ਜਾਂ ਇਸ ਵਰਗੇ ਹੋਰ ਗੀਤ ਜਿੱਥੇ ਗੁੰਡਾਗਰਦੀ ਧੀਆਂ ਦੀ ਹੋਣੀ ਨਿਰਧਾਰਤ ਕਰਦੀ ਹੈ। ਜਿੱਥੇ ਹੈਪੀ ਰਾਏਕੋਟੀ ਤੇ ਸਿੱਪੀ ਗਿੱਲ ਵਰਗੇ ਮਾਪਿਆਂ ਦੀ ਨੀਂਦ ਹਰਾਮ ਕਰ ਰਹੇ ਹਨ। ਉੱਥੇ ਹਰ ਮਾਂ ਬਾਪ ਇਹ ਸੋਚਦਾ ਹੈ ਕਿ ਇਕ ਤੋਂ ਵਧੇਰੇ ਧੀਆਂ ਦਾ ਬਾਪ ਨਾ ਬਣੇ। ਇਸ ਲਈ ਇਕ ਲੋਕ ਲਾਮਬੰਦੀ ਦੀ ਲੋੜ ਜਿੱਥੇ ਨੌਜਵਾਨ ਲੜਕਿਆਂ ਲਈ ਹੈ ਉੱਥੇ ਧੀਆਂ ਲਈ ਵੀ ਹੈ ਜਿਨ•ਾਂ ਦੇ ਜੀਵਨ ਨੂੰ ਖਤਮ ਕਰਨ ਵਿਚ ਇਸ ਕਿਸਮ ਦਾ ਮਹੌਲ ਅਹਿਮ ਭੂਮਿਕਾ ਅਦਾ ਕਰਦਾ ਹੈ।
ਅੱਜ ਜਦੋਂ ਇਕ ਪਾਸੇ ਗੁੰਡਾ ਗਰਦੀ ਦੀ ਸਿਖਰ ਸਿਰਜਦਾ ਇਹ ਗੀਤ ਚਲ ਰਿਹਾ ਹੈ ਉੱਥੇ ਦੂਸਰੇ ਪਾਸੇ ਵਿਗਿਆਨਕ ਪਹਿਲੂਆਂ ਤੇ ਬਣੀ ਫਿਲਮ ਪੀਕੇ ਨੂੰ ਸਮਾਜ ਦੀਆਂ ਦੱਖਣ ਪੰਥੀ ਸ਼ਕਤੀਆਂ ਵੰਗਾਰ ਰਹੀਆਂ ਹਨ। ਉਸ ਤੋਂ ਇਸ ਗੱਲ ਦਾ ਹਿਸਾਬ ਬੜਾ ਹੀ ਸਰਲ ਤਰੀਕੇ ਨਾਲ ਲਾਇਆ ਜਾ ਸਕਦਾ ਹੈ ਕਿ ਅਗਾਂਹ ਵਧੂ ਸਾਹਿਤ ਤੇ ਸਭਿਆਚਾਰ ਨੂੰ ਕਿਨ•ਾਂ ਕਿਨ•ਾਂ ਸ਼ਕਤੀਆਂ ਤੋਂ ਕਿੰਨੇ ਕਿੰਨੇ ਵੱਡੇ ਖਤਰੇ ਹਨ।

No comments:

Post a Comment