dr t virli

dr t virli

Tuesday, 3 February 2026

ਨਰਿੰਦਰ ਕਪੂਰ ਨੂੰ ਪੜਦਿਆਂ

 ਸਭ ਤੋਂ ਵੱਧ ਪੜਿਆ ਜਾਂਦਾ ਹੈ ਨਰਿੰਦਰ ਕਪੂਰ!


ਡਾ ਤੇਜਿੰਦਰ ਵਿਰਲੀ 

9464797400

 ਅੱਜ ਜਿਸ ਕਿਤਾਬ ਦੀ ਚਰਚਾ ਕਰ ਰਹੇ ਹਾਂ ਉਹ ਡਾਕਟਰ ਨਰਿੰਦਰ ਸਿੰਘ ਕਪੂਰ ਹੁਰਾ ਦੀ ਲਿਖੀ ਹੋਈ " ਜਿੱਤ ਦਾ ਭਰੋਸਾ " ਇਸ ਕਿਤਾਬ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ। ਜਿਸ ਦੇ 180 ਪੰਨੇ ਹਨ ਅਤੇ ਇਸ ਦੀ ਕੀਮਤ 350 ਰੁਪਏ ਹੈ।

 ਨਰਿੰਦਰ ਸਿੰਘ ਕਪੂਰ ਪੰਜਾਬੀ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਵਾਰਤਕ ਲੇਖਕ ਹੈ । ਉਸ ਦੀਆਂ ਕਿਤਾਬਾਂ ਦੇ ਪੱਕੇ ਠੱਕੇ ਪਾਠਕ ਹੁੰਦੇ ਹਨ। ਉਹਨਾਂ ਦੀ ਹਰ ਕਿਤਾਬ ਨੂੰ ਉਸੇ ਤਰ੍ਹਾਂ ਹੁੰਗਾਰਾ ਦਿੰਦੇ ਨੇ ਜਿਵੇਂ ਬੀਤੇ ਸਮੇਂ ਵਿੱਚ ਉਹਨਾਂ ਦੀ ਕਿਸੇ ਖਾਸ ਕਿਤਾਬ ਨੂੰ ਮਿਲਿਆ ਸੀ । 

ਹੱਥਲੀ ਪੁਸਤਕ ਮਈ 2025 ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਹੋਈ ਤੇ ਹੱਥੋਂ ਹੱਥੀ ਵਿਕ ਜਾਣ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਜੂਨ 2025 ਵਿੱਚ ਜਾਣੀਕਿ ਅਗਲੇ ਹੀ ਮਹੀਨੇ ਇਸ ਦਾ ਦੂਸਰਾ ਐਡੀਸ਼ਨ ਛਪਦਾ ਹੈ। ਡਾ ਨਰਿੰਦਰ ਸਿੰਘ ਕਪੂਰ ਨੇ ਪੰਜਾਬੀ ਪਾਠਕਾਂ ਵਿੱਚ ਜਿਹੜੀ ਥਾਂ ਬਣਾਈ ਹੈ ਉਸ ਨੂੰ ਇਨਾਂ ਵੱਧ ਪਿਆਰ ਤੇ ਸਤਿਕਾਰ ਕਿਉਂ ਮਿਲਦਾ ? ਇਹ ਇੱਕ ਵੱਡਾ ਸਵਾਲ ਹੈ। ਇੱਕ ਪਾਸੇ ਪੰਜਾਬੀ ਦੇ ਲੇਖਕ ਤੇ ਪਬਲਿਸ਼ਰ ਇਸ ਗੱਲ ਦੀ ਦੁਹਾਈ ਦੇ ਰਹੇ ਹਨ ਕਿ ਲੋਕਾਂ ਦਾ ਪੁਸਤਕਾਂ ਤੋਂ ਮੋਹ ਭੰਗ ਹੋ ਰਿਹਾ ਹੈ ਤੇ ਦੂਸਰੇ ਬੰਨੇ ਵੱਡੀ ਗਿਣਤੀ ਵਿੱਚ ਪਾਠਕ ਨਰਿੰਦਰ ਸਿੰਘ ਕਪੂਰ ਨੂੰ ਪੜ੍ਹ ਰਹੇ ਹਨ। ਇਸ ਕਰਕੇ ਨਰਿੰਦਰ ਕਪੂਰ ਦੀ ਕਿਤਾਬ ਦਾ ਅਧਿਐਨ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। 

ਡਾ ਨਰਿੰਦਰ ਕਪੂਰ ਦਾ ਇੱਕ ਸਟਾਈਲ ਹੈ। ਉਨਾਂ ਦਾ ਇਹ ਸਟਾਈਲ ਬਾਕੀ ਕਿਤਾਬਾਂ ਵਾਂਗ ਇਸ ਕਿਤਾਬ ਵਿੱਚੋਂ ਵੀ ਸਪਸ਼ਟ ਦਿਖਾਈ ਦਿੰਦਾ ਹੈ । ਉਨਾਂ ਦੀਆਂ ਟੂਕਾਂ ਪੜਨ ਵਾਲੇ ਨੂੰ ਖਿਚ ਪਾਉਂਦੀਆਂ ਹਨ ਭਾਵੇਂ ਉਹ ਟੂਕਾਂ ਤਰਕ ਦੀ ਕਸੌਟੀ ਤੇ ਪੂਰਿਆਂ ਵੀ ਨਾ ਉਤਰਨ। ਉਹ ਲਿਖਦੇ ਹਨ,

ਵਕਤ ਬਹੁਤ ਕੁਝ ਸਿਖਾਉਂਦਾ ਹੈ, ਪਰ ਵਕਤ-ਸਿਰ ਨਹੀਂ ਸਿਖਾਉਂਦਾ ।

ਅਸੀਂ ਆਪਣੇ ਫੈਸਲਿਆਂ ਰਾਹੀਂ ਵਿਕਾਸ ਕਰਦੇ ਅਤੇ ਨਿਘਰਦੇ ਹਾਂ ।

ਜਦੋਂ ਸੋਚ ਬਦਲ ਜਾਂਦੀ ਹੈ ਤਾਂ ਬੰਦਾ ਹੀ ਨਹੀਂ, ਉਸ ਦੀ ਦੁਨੀਆਂ ਵੀ ਬਦਲ ਜਾਂਦੀ ਹੈ।

ਭਾਰਤ ਵਿਚ ਜਿਸ ਨੇ ਵੀ ਯੁੱਧ ਵਿਚ ਹਾਥੀ ਵਰਤੇ ਹਨ, ਉਹ ਹਾਰਿਆ ਹੈ।

ਹੁਣ ਹਰ ਥਾਂ ਨਵੀਂ ਕਿਸਮ ਦੇ ਵਲੀ-ਕੰਧਾਰੀ ਅਤੇ ਸੱਜਣ-ਠੱਗ ਮਿਲਦੇ ਹਨ ।

ਜ਼ਿੰਦਗੀ ਵਿਚ ਸਾਰੇ ਮੌਸਮ ਬਰਦਾਸ਼ਤ ਕਰਨੇ ਪੈਂਦੇ ਹਨ, ਕਰਨੇ ਵੀ ਚਾਹੀਦੇ ਹਨ।

ਘਰ-ਪਰਿਵਾਰ ਵਿਚ ਰੌਣਕ ਆਮਦਨ ਨਾਲ ਅਤੇ ਖੁਸ਼ੀ ਬਚਤ ਨਾਲ ਆਉਂਦੀ ਹੈ।

ਪੱਛੜੇ ਸਮਾਜਾਂ ਵਿਚ ਸੋਚਣ ਤੋਂ ਬਚਣ ਲਈ ਪਰੰਪਰਾ ਪਾਲੀ ਜਾਂਦੀ ਹੈ ।

ਜੇ ਗੱਲ-ਬਾਤ ਨਾਲ ਝਗੜਾ ਨਹੀਂ ਨਿਬੜਦਾ, ਤਾਂ ਮੁਕੱਦਮੇ ਨਾਲ ਵੀ ਨਹੀਂ ਨਿਬੜੇਗਾ ।

ਪੈਰਿਸ ਵਿਚ ਰਾਤ ਨੂੰ ਤਾਰੇ ਕੋਈ ਨਹੀਂ ਵੇਖਦਾ, ਉੱਥੇ ਚੰਨ ਹੀ ਚੜ੍ਹਦੇ ਹਨ !

ਕਵੀ ਅਤੇ ਕਲਾਕਾਰ ਦੀ ਪ੍ਰੇਰਨਾ ਪਤਨੀ ਕਦੇ ਨਹੀਂ, ਹਮੇਸ਼ਾ ਪ੍ਰੇਮਿਕਾ ਹੀ ਬਣਦੀ ਹੈ।

ਹੁਣ ਕਿਸੇ ਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਰਿਹਾ, ਹੁਣ ਹਰ ਕੋਈ ਇਕ ਅੱਖ ਖੋਲ੍ਹ ਕੇ ਸੌਂਦਾ ਹੈ ।

ਮਨੁੱਖ ਦੀ ਇਕਾਗਰ ਹੋਣ ਅਤੇ ਧਿਆਨ ਦੇਣ ਦੀ ਯੋਗਤਾ ਗੁਆਚਦੀ ਜਾ ਰਹੀ ਹੈ ।

ਅਜੋਕੇ ਯੁੱਗ ਵਿਚ ਜ਼ੋਰ ਨਾਲੋਂ ਤਕਨੀਕ, ਵਧੇਰੇ ਮਹੱਤਵਪੂਰਨ ਹੋ ਗਈ ਹੈ ।

ਪੜ੍ਹੋਗੇ, ਸੋਚਣ ਲੱਗ ਜਾਓਗੇ; ਸੋਚੋਗੇ, ਬੋਲਣ ਅਤੇ ਲਿਖਣ ਲੱਗ ਜਾਓਗੇ ।

ਅਧੂਰਾ ਕੰਮ ਚਿੰਤਾ ਉਪਜਾਉਂਦਾ ਹੈ ਅਤੇ ਹੋਰ ਕੰਮਾਂ ਵਿਚ ਵਿਘਨ ਪਾਉਂਦਾ ਹੈ।

ਸਾਊ ਬੰਦੇ ਹੁਣ ਪੱਛੜੀ ਜਾਤੀ ਬਣਦੇ ਜਾ ਰਹੇ ਹਨ, ਜਿਨ੍ਹਾਂ ਦੀ ਕਿਧਰੇ ਵਾਰੀ ਹੀ ਨਹੀਂ ਆਉਂਦੀ।

 ਨਰਿੰਦਰ ਕਪੂਰ ਹੁਰਾਂ ਨੇ ਹੁਣ ਤੱਕ ਢੇਰਾਂ ਕਿਤਾਬਾਂ ਲਿਖੀਆਂ ਹਨ। ਸੰਸਾਰ ਭਰ ਵਿੱਚ ਵਸਦੇ ਪੰਜਾਬੀ ਜਦੋਂ ਵੀ ਭਾਰਤ ਆਉਂਦੇ ਨੇ ਤਾਂ ਉਹ ਨਰਿੰਦਰ ਸਿੰਘ ਕਪੂਰ ਦੀ ਨਵੀਂ ਕਿਤਾਬ ਦੀ ਤਲਾਸ਼ ਵਿੱਚ ਜੁੱਟ ਜਾਂਦੇ ਹਨ। ਪਰਦੇਸਾਂ ਵਿੱਚ ਵਸਦੇ ਪੰਜਾਬੀ ਪਿਛੋਕੜ ਵਾਲੇ ਸਧਾਰਨ ਲੋਕ ਕਪੂਰ ਦੇ ਪਾਠਕ ਹਨ।

ਨਰਿੰਦਰ ਸਿੰਘ ਕਪੂਰ ਨੂੰ ਜਿੰਨੀ ਸ਼ਿੱਦਤ ਨਾਲ ਪੜ੍ਹਿਆ ਜਾ ਰਿਹਾ ਉਸ ਤੋਂ ਵੱਧ ਸ਼ਿੱਦਤ ਨਾਲ ਉਸ ਨੂੰ ਸੁਣਿਆ ਵੀ ਜਾ ਰਿਹਾ ਹੈ । ਇਸ ਕਰਕੇ ਅਨੇਕਾਂ ਸਵਾਲ ਇਸ ਗੱਲ ਨਾਲ ਜੁੜਦੇ ਹਨ ਕਿ ਆਖਰ ਨਰਿੰਦਰ ਕਪੂਰ ਦੀ ਵਾਰਤਕ ਵਿੱਚ ਅਜਿਹਾ ਕੀ ਹੈ ? ਜਿਹੜਾ ਪਾਠਕਾਂ ਨੂੰ ਆਪਣੇ ਨਾਲ ਖਿੱਚੀ ਬੈਠਾ ਹੈ । ਕਪੂਰ ਹੁਰਾਂ ਦੀ ਸ਼ੈਲੀ ਵਿੱਚ ਇਨਾਂ ਦਮ ਹੈ ਕਿ ਉਹ ਪਾਠਕ ਨੂੰ ਆਪਣੇ ਨਾਲ ਰੋੜ ਕੇ ਲੈ ਜਾਣ ਦੇ ਸਮਰੱਥ ਹੈ ਜਿਵੇਂ ਹੜ ਹਰ ਨਿੱਕੀ ਮੋਟੀ ਵਸਤੂ ਨੂੰ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ। ਨਰਿੰਦਰ ਕਪੂਰ ਦੀ ਉਸ ਵਿਸ਼ੇਸ਼ ਸ਼ੈਲੀ ਉਸ ਦੇ ਅੰਦਾਜ਼ੇ ਬਿਆਨ ਵਿਚ ਹੈ। ਬਹੁਤੇ ਥਾਂ ਉਸਦਾ ਇਹ ਬਿਆਨ ਵਿਰੋਧਾਭਾਸੀ ਵੀ ਹੁੰਦਾ ਹੈ । 

ਜੀਵਨੀ ਮੂਲਕ ਲੇਖਾਂ ਵਿੱਚ ਜਿੱਥੇ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਵਸਤੂ ਸਪਸ਼ਟ ਹੈ ਉੱਥੇ ਉਸਦਾ ਉਸਦੇ ਵਰਤਾਂਤ ਵਿੱਚ ਰਵਾਨਗੀ ਆਉਂਦੀ ਹੈ ਉਥੇ ਉਸਦੀ ਵਾਰਤਕ ਹਮੇਸ਼ਾ ਕਾਵਿਕ ਰਹਿੰਦੀ ਹੈ ਤੇ ਵਿਚਾਰਧਾਰਕ ਹੋਣ ਦਾ ਭਰਮ ਸਿਰਜਦੀ ਹੈ। ਉਥੇ ਉਹ ਸਹਿਜ ਰੂਪ ਵਿੱਚ ਹੋ ਕੇ ਲਿਖਦਾ ਉਸਦੇ ਵੇਰਵੇ ਇੰਨੇ ਰੋਚਕ ਬਣਾ ਕੇ ਪੇਸ਼ ਕਰਦਾ ਕਿ ਇਹ ਉਸਦਾ ਵਲੱਖਣ ਅੰਦਾਜ਼ ਪਾਠਕਾਂ ਨੂੰ ਖਿੱਚ ਲੈਂਦਾ ਹੈ । 

ਨਰਿੰਦਰ ਕਪੂਰ ਦੇ ਪੁਰਖੇ ਪਾਕਿਸਤਾਨ ਚੋਂ ਉਜੜ ਕੇ ਆਏ ਜਦੋਂ 1947 ਵਿੱਚ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਨਰਿੰਦਰ ਕਪੂਰ ਦੇ ਪਰਿਵਾਰ ਦੇ ਜੀ ਦੋ ਸਾਲਾਂ ਦੇ ਨਰਿੰਦਰ ਨੂੰ ਚੁੱਕ ਕੇ ਭਾਰਤ ਵੱਲ ਪਰਤ ਰਹੇ ਸਨ ਇੱਕ ਬੱਚਾ ਜਿਹੜਾ ਉਹ ਸਫ਼ਰ ‘ਤੇ ਸੀ ਜਿਸ ਸਫਰ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦੇਣਾ ਸੀ। ਉਸ ਦੁਖਾਂਤਕ ਵੰਡ ਦਾ ਉਸਨੂੰ ਕੁਝ ਵੀ ਯਾਦ ਨਹੀਂ। ਜਿਹੜੀਆਂ ਤਲਖ ਹਕੀਕਤਾਂ ਉਸਦੇ ਪਰਿਵਾਰ ਨੇ ਉਹਨਾਂ ਸਮਿਆਂ ਵਿੱਚ ਹੰਢਾਈਆਂ ਤੇ ਜਿਨਾਂ ਬਾਰੇ ਉਸ ਨੂੰ ਦੱਸੀਆਂ ਜਦੋਂ ਪਾਠਕ ਉਸ ਵਰਨਣ ਨੂੰ ਪੜ੍ਹਦਾ ਤੇ ਜਾਣਦਾ ਹੈ ਤਾਂ ਖੁਦ ਨੂੰ ਉਹਨਾਂ ਪਾਗਲ ਤੇ ਬੇਚੈਨ ਸਮਿਆਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਮਹਿਸੂਸ ਕਰਦਾ ਹੈ। ਡਾ ਨਰਿੰਦਰ ਸਿੰਘ ਕਪੂਰ ਦੇ ਮਾਪੇ ਜਦੋਂ ਸ਼ਰਨਾਰਥੀਆਂ ਦੇ ਟੋਲੇ ਨਾਲ ਭਾਰਤੀ ਪੰਜਾਬ ਵੱਲ ਆ ਹੀ ਰਹੇ ਸਨ ਤੇ ਉਸ ਵੇਲੇ ਟਰੰਕ ਦੀ ਅੱਸੀਂ ਨਰਿੰਦਰ ਦੇ ਬਾਬੇ ਦੀ ਅੱਖ ਵਿੱਚ ਵੱਜ ਜਾਣ ਨਾਲ ਬਾਬੇ ਨੂੰ ਦਿਸਣੋ ਹਟ ਗਿਆ। ਬਜ਼ੁਰਗ ਬਾਬਾ ਚੱਲਣ ਦੇ ਸਮਰੱਥ ਨਹੀਂ ਰਿਹਾ। ਸਫਰ ਦੇ ਭੱਨੇ ਬੱਚਿਆਂ ਨੂੰ ਸੰਭਾਲਦੇ ਮਾਂ ਬਾਪ ਲਈ ਬਾਪੂ ਵੀ ਸੰਭਾਲਣਾ ਹੋਰ ਮੁਸ਼ਕਿਲ ਹੋ ਰਿਹਾ ਸੀ, ਅੰਤ ਬਾਪੂ ਨੇ ਫੈਸਲਾ ਕੀਤਾ ਕਿ ਮੈਨੂੰ ਰਸਤੇ ਵਿੱਚ ਛੱਡ ਕੇ ਆਪ ਸੁਰੱਖਿਅਤ ਥਾਂ ‘ਤੇ ਚਲੇ ਜਾਓ। ਕਿਹੋ ਜਿਹੀ ਮਜਬੂਰੀ ਰਹੀ ਹੋਏਗੀ? ਕਿ ਆਪਣੇ ਚਾਰੇ ਬੱਚਿਆਂ ਨੂੰ ਲੈ ਕੇ ਨਰਿੰਦਰ ਕਪੂਰ ਦੇ ਮਾਂ ਬਾਪ ਆਪਣੇ ਬਾਪੂ ਨੂੰ ਇੱਕ ਖੂਹ ਦੇ ਕਿਨਾਰੇ ਤੇ ਛੱਡ ਕੇ ਆ ਗਏ ਇਸ ਸਦਮੇ ਨੇ ਨਰਿੰਦਰ ਕਪੂਰ ਦੇ ਬਾਪ ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ। ਉਹ ਇਸ ਸਦਮੇ ‘ਚੋਂ ਉੱਭਰ ਨਹੀਂ ਸਕਿਆ। ਇਸੇ ਕਰਕੇ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਬਾਪੂ ਪ੍ਰਤੀ ਉਸਦੀ ਸ਼ਰਧਾ ਜ਼ਿੰਮੇਵਾਰੀ ਤੇ ਗੈਰ ਜ਼ਿੰਮੇਵਾਰੀ ਦੇ ਦਵੰਦ ਵਿੱਚੋਂ ਉਪਜੇ ਅਹਿਸਾਸ ਨੇ ਜਿਸ ਤਰ੍ਹਾਂ ਉਸਨੂੰ ਉਮਰ ਭਰ ਲਈ ਨਥਾਣਾ ਕਰ ਦਿੱਤਾ ਮਾਂ ਨੇ ਪਾਸਪੋਰਟ ਬਣਾ ਕੇ ਇੱਕ ਵਾਰੀ ਫਿਰ ਪਾਕਿਸਤਾਨ ਵਿੱਚ ਜਾ ਕੇ ਬਜ਼ੁਰਗ ਬਾਪੂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ।

 ਸ਼ਰਨਾਰਥੀ ਹੋਣਾ ਆਪਣੇ ਆਪ ਵਿੱਚ ਇੱਕ ਦੁਖਾਂਤ ਹੈ,ਹੋਰ ਕਰੋੜਾਂ ਲੋਕਾਂ ਵਾਂਗ ਜਿਹੜਾ ਦੁਖਾਂਤ ਨਰਿੰਦਰ ਕਪੂਰ ਦੇ ਪਰਿਵਾਰ ਨੇ ਝੱਲਿਆ ਤੇ ਜਿਸ ਕਰਕੇ ਨਰਿੰਦਰ ਕਪੂਰ ਦੀ ਮਾਂ ਨੂੰ ਲੋਕਾਂ ਦੇ ਘਰ ਭਾਂਡੇ ਮਾਂਜਣੇ ਪਏ ਨਰਿੰਦਰ ਕਪੂਰ ਨੂੰ ਬਚਪਨ ਵਿੱਚ ਡਾਕਟਰ ਦੇ ਕਲੀਨਿਕ ਦੀ ਸਫਾਈ ਕਰਨੀ ਪਈ। ਇਸ ਸਾਰੇ ਕੰਮ ਦੇ ਮਾਹੌਲ ਵਿੱਚੋਂ ਜਿਹੜੀ ਚੀਜ਼ ਨਰਿੰਦਰ ਕਪੂਰ ਨੂੰ ਸਭ ਤੋਂ ਸੌਖੀ ਲੱਗਦੀ ਸੀ ਉਹ ਸੀ ਪੜਨਾ‌। ਇਸੇ ਵਿੱਚੋਂ ਉਸ ਨੂੰ ਪੜ੍ਹਨ ਦੀ ਚੇਟਕ ਲੱਗੀ।

ਹਾਦਸਿਆਂ ਦਾ ਦਰਦ ਜਿਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਪੈਰਸ ਕਦੋਂ ਜਾਓਗੇ, ਇਸ ਲੜੀ ਦੇ ਲੇਖ ਹਨ‌ ਜਿਹੜੇ ਕਿਸੇ ਫਿਲਮ ਵੀ ਕਹਾਣੀ ਵਾਂਗ ਤੁਹਾਡੀਆਂ ਅੱਖਾਂ ਸਾਹਮਣੇ ਚਲਦੇ।

ਲੇਖਕ ਦੇ ਵਿਰੋਧਾਂਭਾਸ ਦਾ ਸਿਖਰ ਇਹ ਹੈ ਕਿ ਲੇਖਕ ਇੱਕ ਲੇਖ ਵਿੱਚ ਲਿਖਦਾ ਹੈ ਕਿ ਬੇਬੇ ਨੇ ਤਾਂ ਸਾਰੀ ਉਮਰ ਬਿਮਾਰ ਬਾਪ ਨੂੰ ਸਾਂਭਦੀ ਨੇ ਕੱਟ ਦਿੱਤੀ ਇਸ ਕਿਸਮ ਦਾ ਜ਼ਿਕਰ ਉਹ ਦੋ ਲੇਖਾਂ ਵਿੱਚ ਕਰਦਾ ਹੈ ਦੂਸਰੇ ਪਾਸੇ ਕਿਸੇ ਹੋਰ ਲੇਖ ਵਿੱਚ ਲੇਖਕ ਇਹ ਵੀ ਆਖ ਰਿਹਾ ਹੈ ਸਾਡੇ ਘਰ ਬਿਮਾਰ ਹੋਣ ਦਾ ਕਿਸੇ ਕੋਲ ਵਿਹਲ ਹੀ ਨਹੀਂ ਸੀ। ਕੀ ਲੇਖਕ ਭੁੱਲ ਚੁੱਕਾ ਕਿ ਉਸਨੇ ਕਿਸੇ ਲੇਖ ਵਿੱਚ ਇਹ ਲਿਖਿਆ ਕਿ ਮੇਰੇ ਬਾਪ ਮਾਨਸਿਕ ਰੋਗੀ ਸਨ ਤੇ ਉਹ ਸਾਰੀ ਉਮਰ ਚੁੱਪ ਰਹੇ। ਡਿਪਰੈਸ਼ਨ ਦੇ ਮਰੀਜ਼ ਹੋਣ ਕਰਕੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਜਾਂ ਨਰਿੰਦਰ ਕਪੂਰ ਮਾਨਸਿਕ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦੇ? ਜਾਂ ਨਰਿੰਦਰ ਕਪੂਰ ਇਹ ਸਮਝਦੇ ਹਨ ਕਿ ਮੇਰੇ ਲੇਖ ਉਹਨਾਂ ਲੋਕਾਂ ਨੇ ਪੜ੍ਹਨੇ ਹਨ ਜਿਨ੍ਹਾਂ ਕੋਲ ਤਰਕ ਦੀ ਕਸਵੱਟੀ ਨਹੀਂ। ਜਿਹੜੇ ਲੋਕ ਸਵਾਲ ਕਰਨਾ ਨਹੀਂ ਜਾਣਦੇ। ਜਿਹੜੇ ਲੋਕ ਕੇਵਲ ਸਵਾਦ ਲੈਣ ਲਈ ਪੜ੍ਹਦੇ ਨੇ।

ਇਸ ਸਾਰੇ ਦੇ ਬਾਵਜੂਦ ਡਾ ਨਰਿੰਦਰ ਸਿੰਘ ਕਪੂਰ ਪੜਿਆ ਜਾ ਰਿਹਾ ਹੈ। ਉਸ ਦੇ ਪਾਠਕਾਂ ਨੂੰ ਨਵੀਂ

 ਕਿਤਾਬ ਦੀਆਂ ਮੁਬਾਰਕਾਂ।


ਹਿੰਦੂ ਧਰਮ ਦੇ ਰਹੱਸ

  ਹਿੰਦੂ ਧਰਮ ਦੇ ਰਹੱਸ ਪੜਕੇ ਭਾਰਤ ਦੇ ਸਮਾਜ ਨੂੰ ਸਮਝਿਆ ਜਾ ਸਕਦਾ ਹੈ।


ਡਾ ਤੇਜਿੰਦਰ ਵਿਰਲੀ 9464797400


ਹਿੰਦੂ ਧਰਮ ਬਾਰੇ ਅਧਿਅਨ ਕਰਨ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਸਬੰਧੀ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਤੇ ਵੱਖ ਵੱਖ ਹਸਤੀਆਂ ਨੇ ਜਤਨ ਕੀਤੇ ਹਨ। ਗਿਆਰਵੀਂ ਸਦੀ ਦੇ ਸ਼ੁਰੂ ਵਿੱਚ ਅਲਬਰੂਨੀ ਨੇ ਇਹਨਾਂ ਧਰਮ ਗ੍ਰੰਥਾਂ ਦਾ ਅਧਿਅਨ ਕੀਤਾ ਸੀ ਅੰਬੇਦਕਰ ਨੇ 20ਵੀਂ ਸਦੀ ਵਿੱਚ ਇਹਨਾਂ ਦਾ ਅਧਿਐਨ ਵਿਸ਼ਲੇਸ਼ਣ ਕਰਦਿਆਂ ਇਹਨਾਂ ਦੀ ਆਲੋਚਨਾ ਵੀ ਕੀਤੀ ਹੈ। ਇਹ ਕੰਮ ਇੰਨਾ ਵੱਡਾ ਸੀ ਕਿਸ ਨੂੰ ਸੰਪੰਨ ਕਰ ਸਕਣਾ ਇੱਕ ਪੂਰੀ ਸੰਸਥਾ ਦਾ ਕਾਰਜ ਸੀ। ਡਾਕਟਰ ਅੰਬੇਡਕਰ ਵਰਗੇ ਵਿਅਕਤੀ ਲਈ ਤਾਂ ਇਹ ਹੋਰ ਵੀ ਜਟਲ ਹੋਵੇਗਾ ਜਿਸ ਲਈ ਸੰਸਕ੍ਰਿਤ ਭਾਸ਼ਾ ਨੂੰ ਸਿੱਖਣਾ ਤੇ ਹਿੰਦੂ ਧਰਮ ਗ੍ਰੰਥਾਂ ਨੂੰ ਪੜਨਾ ਭਾਰਤੀ ਕਲਚਰ ਵਿੱਚ ਵਰਜਿਤ ਸੀ। ਕਿਉਂਕਿ ਅੰਬੇਡਕਰ ਭਾਰਤ ਦੇ ਜਾਤੀ ਪਾਤੀ ਪ੍ਰਬੰਧ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ ਇਸ ਲਈ ਉਹਨਾਂ ਨੇ ਭਾਸ਼ਾ ਸਿੱਖਣ ਦਾ ਕਾਰਜ ਵੀ ਕੀਤਾ ਤੇ ਉਹਨਾਂ ਹਿੰਦੂ ਗ੍ਰੰਥਾਂ ਦਾ ਅਧਿਅਨ ਵਿਸ਼ਲੇਸ਼ਣ ਵੀ ਕੀਤਾ। ਜਿੱਥੋਂ ਤੱਕ ਆਲੋਚਨਾ ਦਾ ਸਬੰਧ ਹੈ ਇਹ ਕਾਰਜ ਉਹਨਾਂ ਨੇ ਆਪਣੀ ਜਿੰਦਗੀ ਦੇ ਅਖੀਰਲੇ ਪੜਾ ਤੇ ਸੰਪੂਰਨ ਕੀਤਾ। ਰਿਡਲਸ ਆਫ ਹਿੰਦੂ ਇਜ਼ਮ ਨਾਮ ਦੀ ਪੁਸਤਕ ਇਸੇ ਕੜੀ ਦੀ ਮਹੱਤਵਪੂਰਨ ਪੁਸਤਕ ਹੈ ਜਿਸ ਦਾ ਪੰਜਾਬੀ ਵਿੱਚ ਅਨੁਵਾਦ ‘’ ਹਿੰਦੂ ਧਰਮ ਦੇ ਰਹੱਸ ” ਵਾਈਟ ਕਰੋ ਪਬਲਿਸ਼ਰ ਨੇ ਛਾਪਿਆ ਹੈ।

ਇਸ ਦਾ ਵਰਣਨ ਕਰਦੇ ਹੋਏ, ਨਾਨਕ ਚੰਦ ਰੱਤੂ ਲਿਖਦੇ ਹਨ ਕਿ “ਜਨਵਰੀ 1954 ਵਿਚ ਉਨ੍ਹਾਂ ਨੇ (ਅੰਬੇਡਕਰ ਨੇ ) 'ਰਿਡਲਜ਼ ਇਨ ਹਿੰਦੂਇਜ਼ਮ' ਲਿਖਣੀ ਸ਼ੁਰੂ ਕੀਤੀ ਅਤੇ ਇਸਨੂੰ ਨਵੰਬਰ, 1955 ਤੱਕ ਪੂਰਾ ਕਰ ਲਿਆ ਸੀ।

ਡਾ. ਅੰਬੇਡਕਰ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ 'ਰਿਡਲਜ਼ ਇਨ ਹਿੰਦੂਇਜ਼ਮ' ਨੂੰ ਬ੍ਰਾਹਮਣਵਾਦੀਆਂ ਦੁਆਰਾ ਇਕ ਖ਼ਤਰਨਾਕ ਕਿਤਾਬ ਮੰਨਿਆ ਜਾਵੇਗਾ, ਉਹ ਇਸ ਕਿਤਾਬ ਦੇ ਵਿਰੁੱਧ ਖੜ੍ਹੇ ਹੋਣਗੇ ਅਤੇ ਅੰਬੇਡਕਰ ਨੂੰ ਇਹ ਵੀ ਖ਼ਦਸ਼ਾ ਸੀ ਕਿ ਹਿੰਦੂ ਇਸ ਪੁਸਤਕ ਦੇ ਖਰੜੇ ਨੂੰ ਨਸ਼ਟ ਵੀ ਕਰ ਸਕਦੇ ਹਨ। ਇਸ ਖਦਸ਼ੇ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਇਸ ਪੁਸਤਕ ਦੇ ਚਾਰ ਖਰੜੇ ਤਿਆਰ ਕਰਵਾਏ ਸਨ।


ਇਸ ਪੁਸਤਕ ਦੇ ਮੁੱਖਬੰਧ ਦੀਆਂ ਅੰਤਲੀਆਂ ਸਤਰਾਂ ਵਿਚ ਅੰਬੇਡਕਰ ਨੇ ਖੁਦ ਲਿਖਿਆ ਹੈ, "ਮੈਂ ਇਹ ਕਿਤਾਬ ਇਹ ਜਾਣਦਿਆਂ ਲਿਖੀ ਹੈ ਕਿ ਮੈਂ ਕਿੰਨਾ ਜੋਖ਼ਮ ਲੈ ਰਿਹਾ ਹਾਂ। ਮੈਂ ਇਸਦੇ ਨਤੀਜਿਆਂ ਬਾਰੇ ਚਿੰਤਤ ਨਹੀਂ ਹਾਂ। ਜੇ ਮੈਂ ਲੋਕਾਂ ਨੂੰ ਸੋਚਣ ਲਈ ਪ੍ਰੇਰਿਤ ਕਰ ਸਕਿਆ, ਤਾਂ ਮੈਨੂੰ ਬੇਹੱਦ ਖੁਸ਼ੀ ਹੋਵੇਗੀ।” (ਡਾ. ਅੰਬੇਡਕਰ, ਮੁੱਖਬੰਧ, ਪੰਨਾ 57)


ਭਾਰਤ ਵਿਚ ਬੀਤੇ ਸਮਿਆਂ ਅੰਦਰ ਇਸ ਪੁਸਤਕ ਨੂੰ ਲੈ ਕੇ ਸਖ਼ਤ ਹੰਗਾਮੇ ਵੀ ਹੋਏ । ਡਾ. ਅੰਬੇਡਕਰ ਦਾ ਖ਼ਦਸ਼ਾ ਉਦੋਂ ਸਹੀ ਸਾਬਤ ਹੋਇਆ ਜਦੋਂ ਇਹ ਪਹਿਲੀ ਵਾਰ 1987 ਵਿਚ ਬੀ. ਏ. ਡਬਲਯੂ. ਐੱਸ ਦੇ ਜਿਲਦ-4 ਵਿਚ ਪ੍ਰਕਾਸ਼ਿਤ ਹੋਈ। ਅਮਰਾਵਤੀ (ਮਹਾਰਾਸ਼ਟਰ) ਵਿਚ 1988 ਵਿਚ ਮਰਾਠਾ ਮਹਾਮੰਡਲ ਦੀ ਮੀਟਿੰਗ ਵਿਚ ਇਸ ਦੀਆਂ ਕਾਪੀਆਂ ਜਨਤਕ ਤੌਰ 'ਤੇ ਸਾੜੀਆਂ ਗਈਆਂ। ਜਦੋਂ ਸ਼ਿਵ ਸੈਨਾ ਨੇ ਬੰਬਈ (ਹੁਣ ਮੁੰਬਈ) ਵਿਚ ਇਸਦੇ ਇਕ ਚੈਪਟਰ ‘ਦ ਰਿਡਲ ਆਫ਼ ਰਾਮਾ ਐਂਡ ਕ੍ਰਿਸ਼ਨਾ' ਨੂੰ ਕਿਤਾਬ ਵਿੱਚੋਂ ਹਟਾਉਣ ਲਈ ਦੰਗਾ ਕੀਤਾ ਤਾਂ ਮਹਾਰਾਸ਼ਟਰ ਸਰਕਾਰ ਨੇ ਕਿਤਾਬ ਵਾਪਸ ਲੈ ਲਈ। ਇਸ ਦੇ ਵਿਰੋਧ ਵਿਚ ਮਹਾਰਾਸ਼ਟਰ ਭਰ ਵਿਚ ਹਜ਼ਾਰਾਂ ਦਲਿਤ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਨਤੀਜੇ ਵਜੋਂ, ਇਹ ਅਧਿਆਇ ਦੁਬਾਰਾ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਸੀ, ਪਰ ਇਕ ਵਿਸ਼ੇਸ਼ ਨੋਟ ਦੇ ਨਾਲ ਕਿ “ਸਰਕਾਰ ਇਸ ਅਧਿਆਇ ਵਿਚ ਪ੍ਰਗਟਾਏ ਗਏ ਵਿਚਾਰਾਂ ਨਾਲ ਸਹਿਮਤ ਨਹੀਂ ਹੈ।” 

(ਐੱਸ. ਆਨੰਦ, 2016) ਅੱਜ ਤੱਕ ਇਸ ਵਿਸ਼ੇਸ਼ ਟਿੱਪਣੀ ਨਾਲ ਹੀ ਇਹ ਅਧਿਆਇ ਪ੍ਰਕਾਸ਼ਿਤ ਹੁੰਦਾ ਹੈ। 

ਡਾਕਟਰ ਅੰਬੇਡਕਰ ਜਦੋਂ ਇਹ ਕਿਤਾਬ ਲਿਖ ਰਹੇ ਸਨ ਉਸ ਵਕਤ ਉਹਨਾਂ ਨੇ ਹਿੰਦੂ ਧਰਮ ਦੇ ਬਾਰੇ ਵਿੱਚ ਆਪਣਾ ਅਧਿਅਨ ਲਗਭਗ ਪੂਰਾ ਕਰ ਲਿਆ ਸੀ ਤੇ ਉਹਨਾਂ ਨੇ ਇਹ ਮਨ ਬਣਾ ਲਿਆ ਸੀ ਕਿ ਉਹਨਾਂ ਨੇ ਹਰ ਹਾਲਤ ਵਿੱਚ ਹਿੰਦੂ ਧਰਮ ਤਿਆਗ ਦੇਣਾ ਜਿਸ ਦਾ ਐਲਾਨ ਉਹਨਾਂ ਨੇ ਬਹੁਤ ਵਾਰ ਪਹਿਲਾਂ ਵੀ ਕੀਤਾ ਸੀ।

13 ਅਕਤੂਬਰ 1935 ਨੂੰ ਭੀਮ ਰਾਓ ਰਾਮਜੀ ਅੰਬੇਡਕਰ ਨੇ ਯੇਵਲਾ, ਬੰਬਈ ਪ੍ਰੈਜ਼ੀਡੈਂਸੀ ਵਿਖੇ ਡਿਪਰੈਸਡ ਕਲਾਸਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ: “ਇਹ ਮੇਰੀ ਬਦਕਿਸਮਤੀ ਹੈ ਕਿ ਮੈਂ 'ਅਛੂਤ’ ਦਾ ਕਲੰਕ ਲੈ ਕੇ ਪੈਦਾ ਹੋਇਆ ਹਾਂ। ਇਸ ਵਿਚ ਮੇਰੀ ਕੋਈ ਗ਼ਲਤੀ ਨਹੀਂ ਸੀ। ਪਰ ਮੈਂ ਹਿੰਦੂ ਦੇ ਤੌਰ ਨਹੀਂ ਮਰਾਂਗਾ, ਕਿਉਂਕਿ ਇਹ ਮੇਰੇ ਹੱਥ ਵਿਚ ਹੈ।” (ਜੇਲੀਅਟ, 2013, 147)


ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ, ਅੰਬੇਡਕਰ ਨੇ ਲਗਭਗ ਪੰਜ ਲੱਖ ਪੈਰੋਕਾਰਾਂ ਦੇ ਨਾਲ ਰਸਮੀ ਤੌਰ 'ਤੇ ਬੁੱਧ ਧਰਮ ਅਪਣਾਅ ਲਿਆ। ਸਮੂਹਿਕ ਧਰਮ ਪਰਿਵਰਤਨ ਦਾ ਇਹ ਸਮਾਰੋਹ ਨਾਗਪੁਰ ਵਿਚ ਹੋਇਆ, ਦੇ ਦੇਖਿਆ ਜਾਵੇ ਤਾਂ 

ਡਾ ਅੰਬੇਡਕਰ ਇਕਦਮ ਹਿੰਦੂ ਧਰਮ ਦਾ ਤਿਆਗ ਕਰਨ ਦਾ ਮਨ ਨਹੀਂ ਬਣਾਉਂਦੇ ਸਗੋਂ ਇਸ ਦਾ ਲੰਮੇ ਸਮੇਂ ਤੱਕ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ।ਇਸੇ ਸੁਧਾਰ ਦੇ ਚਲਦਿਆਂ ਉਹਨਾਂ ਨੇ ਪੀਣ ਵਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਚਾਬਦਾਰ ਤਲਾਬ ਦਾ ਅੰਦੋਲਨ ਚਲਾਇਆ ਸੀ ਇਸੇ ਤਰਾਂ ਮੰਦਰਾਂ ਵਿੱਚ ਪ੍ਰਵੇਸ਼ ਨੂੰ ਲੈ ਕੇ ਵੀ ਉਹਨਾਂ ਨੇ ਹਿੰਦੂ ਸੰਗਠਨਾਂ ਵਿੱਚ ਚਰਚਾ ਛੇੜੀ ਸੀ ਪਰ ਹਿੰਦੂ ਜਥੇਬੰਦੀਆਂ ਇਸ ਨੂੰ ਮਾਨਤਾ ਦੇਣ ਦੀ ਬਜਾਏ ਇਸਦੇ ਵਿਰੋਧ ਵਿੱਚ ਖੜੀਆਂ ਹੋ ਗਈਆਂ ਸਨ ਜਿਸ ਦੇ ਸਿੱਟੇ ਵਜੋਂ ਅੰਦੋਲਨ ਦੇ ਨਾਲ ਨਾਲ ਹਿੰਦੂ ਰਸਮਾ ਰਿਵਾਜਾਂ ਤੇ ਗ੍ਰੰਥਾਂ ਦਾ ਅਧਿਐਨ ਕਰਨ ਦਾ ਕਾਰਜ ਜਿਹੜਾ ਭਾਵੇਂ ਬਹੁਤ ਵੱਡਾ ਤੇ ਸਮਾਂ ਲੈਣ ਵਾਲਾ ਸੀ ਉਹ ਅੰਬੇਡਕਰ ਹੋਰਾਂ ਨੂੰ ਨਾਲੋ ਨਾਲ ਕਰਨਾ ਪਿਆ। ਇਹ ਕੋਈ ਅਸਾਨ ਕਾਰਜ ਨਹੀਂ ਸੀ। ਅੰਬੇਡਕਰ ਨੇ ਬੁੱਧ ਅਤੇ ਲੁਕਾਇਤ ਦਾਰਸ਼ਨ ਦੇ ਮਾਰਗ ਤੇ ਚਲਦਿਆਂ ਜੀਵਨ ਜੀਣ ਦਾ ਨਿਰਨਾ ਸਮਾਜਿਕ ਵਿਹਾਰ ਤੇ ਧਾਰਮਿਕ ਗ੍ਰੰਥਾਂ ਦੇ ਅਧਿਐਨ ਦੇ ਸਿੱਟੇ ਵਜੋਂ ਕੱਢਿਆ ਸੀ।

ਇੱਕ ਹੋਰ ਮੁੱਦਾ ਹਿੰਦੂ ਧਰਮ ਤੇ ਹਿੰਦੂ ਧਰਮ ਦੀ ਜਕੜ ਵਿੱਚ ਆਈ ਸੰਸਕ੍ਰਿਤ ਭਾਸ਼ਾ ਬਾਰੇ ਸੀ। ਜਿਹੜਾ ਡਾ ਅੰਬੇਡਕਰ ਨੂੰ ਉਮਰ ਭਰ ਸਵਾਲ ਖੜੇ ਕਰਦਾ ਰਿਹਾ। ਆਖਰ ਜਿਸ ਭਾਸ਼ਾ ਵਿੱਚ ਹਿੰਦੂ ਧਰਮ ਦੇ ਗ੍ਰੰਥ ਵੇਦ ਆਦਿ ਲਿਖੇ ਗਏ ਉਸ ਭਾਸ਼ਾ ਨੂੰ ਸਿੱਖਣ ਦਾ ਅਧਿਕਾਰ ਦਲਿਤਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ? ਇਸ ਸਵਾਲ ਦੇ ਨਾਲ ਨਾਲ ਇੱਕ ਹੋਰ ਸਵਾਲ ਜਿਹੜਾ ਹੋਰ ਵੀ ਉੱਭਰਮੇ ਰੂਪ ਵਿੱਚ ਅੰਬੇਡਕਰ ਦੇ ਸਮਿਆਂ ਦੇ ਦਰਪੇਸ਼ ਸੀ ਉਹ ਸੀ ਕਿ ਹਿੰਦੂ ਧਾਰਮਿਕ ਸਥਾਨਾਂ ਦੇ ਪੁਜਾਰੀ ਆਖਰ ਬ੍ਰਾਹਮਣ ਜਾਤੀ ਦੇ ਹੀ ਕਿਉਂ ਹੁੰਦੇ ਹਨ? ਜੇ ਸ਼ੂਦਰ ਹਿੰਦੂ ਹਨ ਤਾਂ ਮੰਦਰਾਂ ਦੇ ਪੁਜਾਰੀ ਸ਼ੂਦਰ ਕਿਉਂ ਨਹੀਂ ਹੋ ਸਕਦੇ ? ਇਹ ਇੱਕ ਹੋਰ ਵੱਡਾ ਸਵਾਲ ਸੀ। ਭਾਰਤ ਦੇ ਸੰਵਿਧਾਨ ਦੀ ਧਾਰਾ 14 ਦੇ ਤਹਿਤ ਨਾਗਰਿਕਤਾ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਇਸ ਲਈ ਜੀਣ ਦਾ ਬਰਾਬਰਤਾ ਦਾ ਅਧਿਕਾਰ ਹੈ ਕੁਦਰਤੀ ਸੋਮਿਆਂ ਨੂੰ ਵਰਤਣ ਦਾ ਬਰਾਬਰਤਾ ਦਾ ਅਧਿਕਾਰ ਹੈ ਪਰ ਭਾਰਤੀ ਸੰਵਿਧਾਨ ਇਸਦੀ ਰਾਖੀ ਕਿਉਂ ਨਹੀਂ ਕਰਦਾ ? ਇਹ ਵੀ ਇੱਕ ਹੋਰ ਵੱਡਾ ਸਵਾਲ ਸੀ ਇਹ ਸਵਾਲ ਡਾਕਟਰ ਅੰਬੇਦਕਰ ਦੇ ਤੁਰ ਜਾਣ ਤੋਂ ਬਾਅਦ ਵੀ ਜਿਉਂ ਦਾ ਤਿਉਂ ਬਰਕਰਾਰ ਹੈ।

ਹੱਥਲੀ ਪੁਸਤਕ ਉਦਾਹਰਨ ਦੇ ਤੌਰ ਤੇ ਇੱਕ ਅਹਿਮ ਕੇਸ ਦਾ ਹਵਾਲਾ ਦਿੰਦੀ ਲਿਖਦੀ ਹੈ,

“ ਦਸੰਬਰ 2015 ਵਿਚ, ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸੰਵਿਧਾਨ ਦੇ ਅਨੁਛੇਦ 16 (5) ਦਾ ਹਵਾਲਾ ਦਿੰਦੇ ਹੋਏ, ਆਪਣੇ ਫੈਸਲੇ ਵਿਚ ਕਿਹਾ, “ਪੁਜਾਰੀ ਦੇ ਅਹੁਦਿਆਂ 'ਤੇ ਨਿਯੁਕਤੀ ਵਿਚ ਕਿਸੇ ਵਿਸ਼ੇਸ਼ ਵਰਗ ਜਾਂ ਫਿਰਕੇ ਨੂੰ ਸ਼ਾਮਿਲ ਕਰਨਾ ਜਾਂ ਬਾਹਰ ਕਰਨਾ ਧਾਰਾ 14 (ਸਮਾਨਤਾ ਦੇ ਅਧਿਕਾਰ) ਦੀ ਉਲੰਘਣਾ ਨਹੀਂ ਹੈ।” ਇਸ ਫੈਸਲੇ ਨੇ ਸਿਰਫ਼ ਬ੍ਰਾਹਮਣਾਂ ਨੂੰ ਹੀ ਪੁਜਾਰੀ ਬਣਨ ਅਤੇ ਅਗਮ ਸ਼ਾਸਤਰ ਦੇ ਆਧਾਰ 'ਤੇ ਹਿੰਦੂ ਧਰਮ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਦਿੱਤਾ ਹੈ। ਜੇਕਰ ਕੋਈ ਗ਼ੈਰ-ਬ੍ਰਾਹਮਣ ਪੁਜਾਰੀ ਦਾ ਕੰਮ ਕਰਨ ਲਈ ਸਿੱਖਿਅਤ ਅਤੇ ਪੂਰੀ ਤਰ੍ਹਾਂ ਯੋਗ ਹੈ, ਉਹ ਆਪਣੀ ਜਾਤ ਦੇ ਕਾਰਨ ਪੁਜਾਰੀ ਨਹੀਂ ਬਣ ਸਕਦਾ। ਕਿਉਂਕਿ ਬ੍ਰਾਹਮਣਵਾਦੀ ਹਿੰਦੂ ਧਰਮ, ਜੋ ਅਧਿਆਤਮਿਕ ਮਾਮਲਿਆਂ ਵਿਚ ਲੋਕਤੰਤਰੀ ਪ੍ਰਣਾਲੀ ਨੂੰ ਸਵੀਕਾਰ ਨਹੀਂ ਕਰਦਾ ਅਤੇ ਅਸਮਾਨਤਾ ਦਾ ਪੁਜਾਰੀ ਹੈ, ਨੂੰ ਹੁਣ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਸਮਰਥਨ ਪ੍ਰਾਪਤ ਹੋ ਗਿਆ ਹੈ। 

( ਹਿੰਦੂ ਧਰਮ ਦੇ ਰਹੱਸ ਪੰਨਾ 41)

ਅੰਬੇਡਕਰ ਨੇ ਜੋਰ ਦਿਨ ਦਿਆ ਕਿਹਾ ਸੀ

 ਮੈਂ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਹਾਂ ਕਿ ਹਿੰਦੂ ਧਰਮ ਸਨਾਤਨ (ਸਦੀਵੀ) ਨਹੀਂ ਹੈ।


 ਅੰਬੇਡਕਰ ਦੀ ਹਥਲੀ ਪੁਸਤਕ ਦਾ ਦੂਸਰਾ ਉਦੇਸ਼ ਬ੍ਰਾਹਮਣਾਂ ਦੀ ਚਲਾਕੀ ਵੱਲ ਹਿੰਦੂਆਂ ਦਾ ਧਿਆਨ ਦਿਵਾਉਣਾ ਹੈ ਤਾਂ ਜੋ ਉਹ ਖ਼ੁਦ ਸੋਚਣ ਅਤੇ ਸਮਝਣ ਕਿ ਬ੍ਰਾਹਮਣਾਂ ਨੇ ਉਨ੍ਹਾਂ ਨੂੰ ਕਿਵੇਂ ਧੋਖਾ ਦਿੱਤਾ ਅਤੇ ਗੁਮਰਾਹ ਕੀਤਾ ਹੈ।


ਇਸ ਪੁਸਤਕ ਨੂੰ ਪੜ੍ਹ ਕੇ ਪਤਾ ਲੱਗੇਗਾ ਕਿ ਬ੍ਰਾਹਮਣਾਂ ਨੇ ਆਪਣੇ ਦੇਵਤਿਆਂ ਅਤੇ ਗ੍ਰੰਥਾਂ ਨੂੰ ਵੱਖ ਵੱਖ ਸਮਿਆਂ ਦੇ ਅੰਤਰਾਲ ਨਾਲ ਕਿਵੇਂ ਕਿਵੇਂ ਬਦਲਿਆ। ਮੈਂ ਇਸ ਨੂੰ ਹਿੰਦੂ ਧਰਮ ਦੀ ਉਸ ਵਿਲੱਖਣਤਾ ਵਜੋਂ ਵੀ ਵੇਖਦਾ ਹਾਂ ਜਿਹੜਾ ਕਦੀ ਵੀ ਸੰਸਥਾਗਤ ਨਹੀਂ ਹੋਇਆ ਸਗੋਂ ਸਮਿਆਂ ਦੇ ਨਾਲ ਆਪਣੇ ਆਪ ਨੂੰ ਬਲਦਾ ਰਿਹਾ। ਇਹ ਬਦਲਾ ਭਾਵੇਂ ਮਜਬੂਰੀ ਸੀ ਤੇ ਭਾਵੇਂ ਬੇਵਸੀ। ਹਿੰਦੂ ਧਰਮ ਵਿੱਚ ਵਿਚ ਕਿਵੇਂ ਤਬਦੀਲੀਆਂ ਕੀਤੀਆਂ ਗਈਆਂ ਜਾਂ ਹੋਈਆਂ ਇਸ ਦੀ ਭਿਣਕ ਰਿਡਲਸ ਆਫ ਹਿੰਦੂਇਜ਼ਮ ਵਿੱਚੋਂ ਮਿਲਦੀ ਹੈ ,”ਕਿਸੇ ਸਮੇਂ ਉਹ ਵੈਦਿਕ ਦੇਵਤਿਆਂ ਦੇ ਉਪਾਸਕ ਸਨ। ਫਿਰ, ਇਕ ਸਮਾਂ ਆਇਆ ਜਦੋਂ ਉਨ੍ਹਾਂ ਨੇ ਵੈਦਿਕ ਦੇਵਤਿਆਂ ਨੂੰ ਛੱਡ ਦਿੱਤਾ ਅਤੇ ਗ਼ੈਰ-ਵੈਦਿਕ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੋਈ ਉਹਨਾਂ ਨੂੰ ਪੁੱਛੇ ਕਿ ਅੱਜ ਇੰਦਰ ਕਿੱਥੇ ਹੈ ? ਵਰੁਣ ਕਿੱਥੇ ਹੈ? ਬ੍ਰਹਮਾ ਕਿੱਥੇ ਹੈ ? ਤੇ ਮਿੱਤਰ ਕਿੱਥੇ ਹੈ? ਇਹ ਸਾਰੇ ਦੇਵਤੇ ਹਨ ਜਿਨ੍ਹਾਂ ਦਾ ਵੇਦਾਂ ਵਿਚ ਜ਼ਿਕਰ ਹੈ। ਅੱਜ ਉਹ ਸਾਰੇ ਦੇਵਤੇ ਗਾਇਬ ਹੋ ਗਏ ਹਨ, ਕਿਉਂ? ਕਿਉਂਕਿ ਇੰਦਰ, ਵਰੁਣ ਅਤੇ ਬ੍ਰਹਮਾ ਦੀ ਪੂਜਾ ਹੁਣ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। “ ( ਹਿੰਦੂ ਧਰਮ ਦੇ ਰਹੱਸ ਪੰਨਾ 52)


 

ਹਿੰਦੂ ਧਰਮ ਵਿਚ ਵੇਦਾਂ ਨੂੰ ਸਭ ਤੋਂ ਉੱਚ ਸਥਾਨ ਪ੍ਰਾਪਤ ਹੈ। ਬ੍ਰਾਹਮਣ ਗ੍ਰੰਥਾਂ ਨੇ ਵੇਦਾਂ ਨੂੰ ਇਲਾਹੀ ਅਤੇ ਰੱਬੀ ਸ਼ਬਦ ਕਿਹਾ ਹੈ। ਹਿੰਦੂ ਧਰਮ ਗ੍ਰੰਥਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ- ਸ਼ਰੁਤੀ ਅਤੇ ਸਮ੍ਰਿਤੀ। ਵੇਦਾਂ ਨੂੰ ਸ਼ਰੁਤੀ ਸਾਹਿਤ ਕਿਹਾ ਜਾਂਦਾ ਹੈ ਅਰਥਾਤ ਅਜਿਹਾ ਸਾਹਿਤ ਜੋ ਈਸ਼ਵਰ ਦੀ ਬਾਣੀ ਦੇ ਰੁੱਪ ਵਿਚ ਰਿਸ਼ੀਆਂ ਦੁਆਰਾ ਸੁਣਿਆ ਗਿਆ, ਕੰਠ (ਜੁਬਾਨੀ ਯਾਦ) ਕੀਤਾ ਗਿਆ ਅਤੇ ਬਾਅਦ ਵਿਚ ਲਿੱਪੀਬੱਧ ਕੀਤਾ ਗਿਆ। ਚਾਰ ਵੇਦ ਹਨ- ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ। ਰਿਗਵੇਦ ਦੇ ਦਸਮ ਮੰਡਲ ਦੇ ਪੁਰੁਸ਼ਸੂਕਤ ਵਿਚ ਪਹਿਲੀ ਵਾਰ ਵਰਣ ਪ੍ਰਣਾਲੀ ਦੀ ਵਿਧੀ ਦੱਸੀ ਗਈ ਹੈ। ਮਨੁਸਮ੍ਰਿਤੀ ਸ਼ੂਦਰਾਂ ਅਤੇ ਔਰਤਾਂ ਨੂੰ ਵੇਦ ਪੜ੍ਹਨ ਤੋਂ ਮਨ੍ਹਾ ਕਰਦੀ ਹੈ ਅਤੇ ਗੌਤਮ ਸਮ੍ਰਿਤੀ ਰਾਜੇ ਨੂੰ ਹੁਕਮ ਦਿੰਦੀ ਹੈ ਕਿ ਜੇ ਕੋਈ ਸ਼ੂਦਰ ਵੇਦ ਪੜ੍ਹਦਾ ਹੈ ਤਾਂ ਉਸਦੇ ਕੰਨਾਂ ਵਿਚ ਪਿੱਘਲਿਆ ਹੋਇਆ ਸ਼ੀਸ਼ਾ ਪਾਓ। 


ਵੇਦਾਂ ਵਿੱਚ ਕਰਮਕਾਂਡਾਂ ਬਾਰੇ ਭਜਨ ਦਰਜ ਹਨ ਇਹਨਾਂ ਕਰਮਕਾਂਡਾਂ ਵਿੱਚ ਹੀ ਬਲੀ ਦੇਣ ਦੀ ਪ੍ਰਥਾ ਦਾ ਜ਼ਿਕਰ ਵੀ ਬਾਰ ਬਾਰ ਆਉਂਦਾ ਹੈ ਬਲੀ ਦੇਣ ਦੀ ਗੱਲ ਇਥੋਂ ਤੱਕ ਪਹੁੰਚ ਜਾਂਦੀ ਹੈ ਕਿ ਮਨੁੱਖ ਦੀ ਬਲੀ ਵੀ ਦਿੱਤੀ ਜਾ ਸਕਦੀ ਹੈ। ਇੱਥੇ ਵੀ ਹੁਸ਼ਿਆਰੀ ਦੇਖਣ ਵਾਲੀ ਹੈ ਹੈ ਕਿ ਬ੍ਰਾਹਮਣ ਦੀ ਬਲੀ ਨਹੀਂ ਦਿੱਤੀ ਜਾ ਸਕਦੀ। 

8ਵੀਂ ਅਤੇ 6ਵੀਂ ਸਦੀ ਬੀ.ਸੀ. ਦੇ ਵਿਚਕਾਰ, ਭਾਰਤ ਵਿਚ ਬਹੁਤ ਸਾਰੇ ਪਦਾਰਥਵਾਦੀ ਦਾਰਸ਼ਨਿਕ ਅਤੇ ਵਿਚਾਰਧਾਰਾਵਾਂ ਹੋਈਆਂ ਸਨ, ਜਿਨ੍ਹਾਂ ਨੇ ਅਖੌਤੀ ਧਰਮਸ਼ਾਸਤਰ ਦੇ ਉਪਰੋਕਤ ਵਿਸ਼ਵਾਸਾਂ ਨੂੰ ਰੱਦ ਕੀਤਾ ਸੀ। ਇਹਨਾਂ ਵਿੱਚੋਂ ਇੱਕ ਫਲਸਫ਼ਾ ਚਾਰਵਾਕ ਦਾ ਵੀ ਸੀ, ਜਿਸਦਾ ਮੋਢੀ ਰਿਸ਼ੀ ਚਾਰਵਾਕ ਮੰਨਿਆ ਜਾਂਦਾ ਹੈ। ਉਸਦੇ ਫਲਸਫ਼ੇ ਨੂੰ ਲੋਕਾਇਤ ਵੀ ਕਿਹਾ ਜਾਂਦਾ ਹੈ। ਲੋਕਾਇਤ ਫਲਸਫ਼ਾ ਇਸ ਸੰਸਾਰ ਵਿਚ ਵਿਸ਼ਵਾਸ ਕਰਦਾ ਹੈ ਅਤੇ ਸਵਰਗ, ਨਰਕ ਜਾਂ ਮੁਕਤੀ ਦੀ ਧਾਰਨਾ ਵਿਚ ਵਿਸ਼ਵਾਸ ਨਹੀਂ ਕਰਦਾ ਹੈ। ਇਸ ਲਈ ਇਹ ਫਲਸਫ਼ਾ ਪੁਨਰ-ਜਨਮ ਅਤੇ ਕਰਮ ਸਿਧਾਂਤ ਵਿਚ ਵਿਸ਼ਵਾਸ ਹੀ ਨਹੀਂ ਰੱਖਦਾ ਸੀ। ਇਨ੍ਹਾਂ ਲੋਕਾਇਤ ਦੇ ਪੈਰੋਕਾਰਾਂ ਨੇ ਪੁਜਾਰੀਆਂ ਅਤੇ ਉਨ੍ਹਾਂ ਦੇ ਕਰਮ-ਕਾਂਡਾਂ ਦੀ ਵੀ ਸਖ਼ਤ ਆਲੋਚਨਾ ਕੀਤੀ ਸੀ। ਚਾਰਵਾਕਾਂ ਦੇ ਪੈਰੋਕਾਰਾਂ ਨੇ ਅਜਿਹੀਆਂ ਵਸਤੂਆਂ ਦੀ ਹੋਂਦ ਤੋਂ ਇੰਨਕਾਰ ਕੀਤਾ ਜਿਨ੍ਹਾਂ ਨੂੰ ਇੰਦਰੀਆਂ ਦੁਆਰਾ ਅਨੁਭਵ ਨਹੀਂ ਕੀਤਾ ਜਾ ਸਕਦਾ ਸੀ। ਉਸਦੇ ਫਲਸਫ਼ੇ ਨੇ ਬ੍ਰਾਹਮਣਵਾਦ ਦੇ ਮੂਲ ਸਿਧਾਂਤਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ਕਾਰਨ ਬ੍ਰਾਹਮਣ-ਪੁਜਾਰੀਆਂ ਨੇ ਉਸਦੇ ਸਾਹਿਤ ਨੂੰ ਤਬਾਹ ਕਰ ਦਿੱਤਾ ਸੀ। 


ਪਦਾਰਥਵਾਦੀਆ ਨੇ ਰਿਗ ਵੇਦ ਦੇ ਬਹੁਤ ਸਾਰੇ ਕਰਮਕਾਂਡਾਂ ਦੀ ਤਰਕ ਦੇ ਅਧਾਰ ਤੇ ਨਿਖੇਧੀ ਕੀਤੀ। ਜਿਵੇਂ ਸ਼ਰਾਧ ਕਰਨ ਨਾਲ ਸਵਰਗਵਾਸੀ ਨੂੰ ਭੋਜਨ ਛਕਾਇਆ ਜਾ ਸਕਦਾ ਹੈ ਜਿਵੇਂ ਪਸ਼ੂਆਂ ਦੀ ਬਲੀ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਭੈਣ ਭਰਾ ਜੰਮ ਤੇ ਜਮੀ ਦੇ ਆਪਸੀ ਸਬੰਧ ਬਣਾਉਣ ਦੇ ਲੰਮੇ ਸੰਵਾਦ ਨੂੰ ਵੀ ਉਹਨਾਂ ਨੇ ਆਪਣੇ ਤਰਕ ਦੇ ਅਧਾਰ ਤੇ ਰੱਦ ਕੀਤਾ। ਇਹ ਚਿੰਤਕ ਇਹਨਾਂ ਵੇਦਾਂ ਦੇ ਉਹਨਾਂ ਸਲੋਕਾਂ ਦੀ ਵੀ ਨਿਖੇਦੀ ਕਰਦੇ ਸਨ ਜਿਨਾਂ ਸਲੋਕਾਂ ਰਾਹੀਂ ਕੋਈ ਔਰਤ ਆਪਣੀ 

ਸੌਂਕਣ ਤੋਂ ਛੁਟਕਾਰਾ ਪਵਾ ਸਕਦੀ ਹੈ।


ਹਿੰਦੂ ਧਰਮ ਅਨੁਸਾਰ ਜਿਹੜੀ ਅਰਾਜਕਤਾ ਕਦੇ ਦਲਿਤ ਦੇ ਭਗਤੀ ਕਰਨ ਨਾਲ ਫੈਲ ਸਕਦੀ ਸੀ, ਕਦੇ ਦਲਿਤ ਦੇ ਸੰਸਕ੍ਰਿਤ ਸਿੱਖਣ ਨਾਲ ਫੈਲ ਸਕਦੀ ਸੀ ਤੇ ਕਦੇ ਧਾਰਮਿਕ ਗ੍ਰੰਥਾਂ ਦਾ ਅਧਿਅਨ ਕਰਨਾ ਫੈਲ ਸਕਦੀ ਸੀ। ਧਰਮਸੂਤਰ’ ਵੇਦਾਂ ਨੂੰ ਸੁਣਨ ’ਤੇ ਸ਼ੂਦਰਾਂ ਲਈ ਸਖ਼ਤ ਸਜ਼ਾ ਦਾ ਹੁਕਮ ਦਿੰਦਾ ਹੈ: ਸ਼ੂਦਰ ਦੇ (ਅੱਖਰ ਪ੍ਰਾਪਤ ਕਰਨ ਦੀ ਇੱਛਾ ਨਾਲ) ਵੇਦਾਂ ਨੂੰ ਸੁਣਨ 'ਤੇ (ਪਿਘਲੇ ਹੋਏ) ਸੀਸੇ ਅਤੇ ਸਿੱਕੇ ਨਾਲ ਉਸਦੇ ਕੰਨ ਭਰੇ ਜਾਣੇ ਚਾਹੀਦੇ ਹਨ। ਵੇਦਾਂ ਦੇ ਅੱਖਰ ਉਚਾਰਨ ਲਈ ਉਸਦੀ ਜੀਭ ਕੱਟ ਦਿੱਤੀ ਜਾਣੀ ਚਾਹੀਦੀ ਹੈ ਅਤੇ ਵੇਦ ਮੰਤਰਾਂ ਨੂੰ ਧਾਰਨ ਕਰਨ ’ਤੇ ਉਸ ਦੇ ਸਰੀਰ ਨੂੰ ਕੱਟ ਦੇਣਾ ਚਾਹੀਦਾ ਹੈ। ਜੋ ਸ਼ੂਦਰ, ਦਿਵਯ ਜਾਤੀਆਂ ਨਾਲ ਆਸਣ, ਨੀਂਦ, ਗੱਲਬਾਤ ਅਤੇ ਮਾਰਗ ਵਿਚ ਸਮਾਨਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਸਜ਼ਾ ਦਾ ਹੱਕਦਾਰ ਹੁੰਦਾ ਹੈ। (ਪਾਂਡੇ, 1966, ਪੰਨਾ 132)


ਡਾ ਅੰਬੇਡਕਰ ਨੇ ਹਿੰਦੂ ਧਰਮ ਸਬੰਧੀ ਬੁਨਿਆਦੀ ਸਵਾਲ ਉਠਾਉਂਦਿਆਂ ਕਿਹਾ

“ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਪਾਰਸੀ, ਪਾਰਸੀ ਕਿਉਂ ਹੁੰਦਾ ਹੈ, ਈਸਾਈ ਕਿਉਂ ਈਸਾਈ ਹੁੰਦਾ ਹੈ, ਮੁਸਲਮਾਨ, ਮੁਸਲਮਾਨ ਕਿਉਂ ਹੁੰਦਾ ਹੈ ਅਤੇ ਹਿੰਦੂ, ਹਿੰਦੂ ਕਿਉਂ ਹੁੰਦਾ ਹੈ। ਪਾਰਸੀਆਂ, ਈਸਾਈਆਂ ਅਤੇ ਮੁਸਲਮਾਨਾਂ ਬਾਰੇ ਸਮਝਣਾ ਆਸਾਨ ਹੈ। ਜੇਕਰ ਤੁਸੀਂ ਕਿਸੇ ਪਾਰਸੀ ਨੂੰ ਪੁੱਛੋ ਕਿ ਉਸ ਨੂੰ ਪਾਰਸੀ ਕਿਉਂ ਕਿਹਾ ਜਾਂਦਾ ਹੈ, ਤਾਂ ਉਹ ਤੁਹਾਡੇ ਸਵਾਲ ਦਾ ਜਵਾਬ ਆਸਾਨੀ ਨਾਲ ਦੇ ਦੇਵੇਗਾ। ਉਹ ਕਹੇਗਾ ਕਿ ਉਹ ਪਾਰਸੀ ਹੈ ਕਿਉਂ ਕਿ ਉਹ ਜ਼ਰਥੁਸ਼ਤਰ ਦਾ ਅਨੁਆਈ ਹੈ। ਜੇ ਇਹੀ ਸਵਾਲ ਕਿਸੇ ਮਸੀਹੀ ਨੂੰ ਪੁੱਛਿਆ ਜਾਂਦਾ ਹੈ, ਤਾਂ ਉਸਨੂੰ ਵੀ ਜਵਾਬ ਦੇਣ ਵਿਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਉਹ ਇਕ ਈਸਾਈ ਹੈ ਕਿਉਂ ਕਿ ਉਹ ਯਿਸੂ ਮਸੀਹ ਵਿਚ ਵਿਸ਼ਵਾਸ ਰੱਖਦਾ ਹੈ। ਜੇਕਰ ਇਹੀ ਸਵਾਲ ਕਿਸੇ ਮੁਸਲਮਾਨ ਨੂੰ ਪੁੱਛਿਆ ਜਾਵੇ ਤਾਂ ਉਸਨੂੰ ਵੀ ਜਵਾਬ ਦੇਣ ਵਿਚ ਕੋਈ ਝਿਜਕ ਨਹੀਂ ਹੋਵੇਗੀ। ਉਹ ਕਹੇਗਾ ਕਿ ਉਹ ਇਸਲਾਮ ਨੂੰ ਮੰਨਦਾ ਹੈ, ਇਸ ਲਈ ਉਹ ਮੁਸਲਮਾਨ ਹੈ।” ਸੰਸਾਰ ਦੇ ਦੂਜੇ ਧਰਮਾਂ ਇਸਾਈ ਮੱਤ, ਇਸਲਾਮ, ਬੁੱਧ ਧਰਮ, ਆਦਿ, ਵਾਂਙ ਹਿੰਦੂ ਧਰਮ ਦਾ ਕੋਈ ਇਕ ਸੰਸਥਾਪਕ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਆਧਾਰ ਪੁਸਤਕ ਹੈ। ਇਸ ਦਾ ਕੋਈ ਈਸਾ ਮਸੀਹ, ਕੋਈ ਮੁਹੰਮਦ ਜਾਂ ਕੋਈ ਬੁੱਧ ਨਹੀਂ, ਕੋਈ ਬਾਈਬਲ, ਕੁਰਾਨ ਅਤੇ ਨਾ ਹੀ ਕੋਈ ਬੁੱਧ ਕਾਨੂੰਨ ਹੈ ।

ਸੱਚ ਤਾਂ ਇਹ ਹੈ ਕਿ ਇਸਦਾ ਕੋਈ ਸਿੱਧ ਪੈਗ਼ੰਬਰ ਵੀ ਨਹੀਂ । ਇਸ ਦੇ ਧਾਰਮਿਕ ਅਧਿਕਾਰੀ ਤਾਂ ਰਿਸ਼ੀ, ਅਵਤਾਰ, ਮੁਨੀ ਅਤੇ ਸ਼ੰਕਰਾ ਵਰਗੇ ਪ੍ਰਮਾਣਿਤ ਇਤਿਹਾਸਕ ਵਿਅਕਤੀ ਅਤੇ ਸੰਤ ਹੀ ਹਨ । ਪ੍ਰਾਚੀਨਤਮ ਵੇਦਾਂ ਦੇ 'ਆਦਿ' ਹੋਣ ਦੇ ਬਾਵਜੂਦ ਵੀ ਸਮਰਿਤੀਆਂ, ਗੀਤਾ, ਮਹਾਂ ਭਾਰਤ ਅਤੇ ਪੁਰਾਣ, ਆਦਿ ਵਾਸਤਵ ਵਿਚ ਵੇਦਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਪ੍ਰਮਾਣਕ ਧਾਰਮਿਕ ਗ੍ਰੰਥ ਨਹੀਂ ਹਨ । ਦਰਅਸਲ ਇਹ ਗ੍ਰੰਥ ਪਿਛਲੇ 1500 ਤੋਂ 2000 ਸਾਲ ਤਕ ਦੇ ਹਿੰਦੂ ਧਰਮ ਵਿਚ ਪਵਿੱਤਰਾਂ ਤੋਂ ਵੀ ਪਵਿੱਤਰ ਵੇਦਾਂ ਨਾਲੋਂ ਵੀ ਵਧ ਪ੍ਰਮਾਣਿਕ ਮੰਨੇ ਗਏ ਹਨ ।


ਮਨੂ ਨੇ ਮਨੁਸਮ੍ਰਿਤੀ ਦੇ ਅਧਿਆਇ 10 ਵਿਚ ਮਿਸ਼ਰਤ (ਵਰਣ- ਸੰਕਰ) ਜਾਤੀਆਂ ਦੀ ਉੱਤਪਤੀ ਦਾ ਵਿਸਤ੍ਰਿਤ ਵੇਰਵਾ ਦਿੱਤਾ ਹੈ। ਮਨੁਸਮ੍ਰਿਤੀ ਦੇ ਸ਼ਲੋਕ 5 ਤੋਂ ਲੈ ਕੇ ਸ਼ਲੋਕ 60 ਤੱਕ, ਮਿਸ਼ਰਤ ਜਾਤੀਆਂ ਦੀ ਉੱਤਪਤੀ 'ਤੇ ਕੇਂਦ੍ਰਿਤ ਹੈ। ਉਸ ਤੋਂ ਬਾਅਦ ਮਨੂ ਮਿਸ਼ਰਤ ਜਾਤੀਆਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਵਰਣਨ ਕਰਦਾ ਹੈ। ਮਨੂ ਕਹਿੰਦਾ ਹੈ ਕਿ ਜੇਕਰ ਬ੍ਰਾਹਮਣ ਦਾ ਬ੍ਰਾਹਮਣ ਵਰਣ ਵਿਚ, ਇੱਕ ਕਸ਼ੱਤਰੀ ਦਾ ਕਸ਼ੱਤਰੀ ਵਰਣ ਵਿਚ, ਇੱਕ ਵੈਸ਼ ਦਾ ਵੈਸ਼ ਵਰਣ ਵਿਚ ਅਤੇ ਇੱਕ ਸ਼ੂਦਰ ਦਾ ਸ਼ੂਦਰ ਵਰਣ ਵਿਚ ਵਿਆਹ ਹੁੰਦਾ ਹੈ, ਤਾਂ ਪੈਦਾ ਹੋਣ ਵਾਲਾ ਬੱਚਾ ਉਸੇ ਵਰਣ ਦਾ ਹੋਵੇਗਾ (ਮਨੁਸਮ੍ਰਿਤੀ 10.5)। ਪਰ ਜੇਕਰ ਵਰਣ ਤੋਂ ਬਾਹਰ ਮਰਦ ਅਤੇ ਔਰਤ ਦੇ ਜਿਨਸੀ ਸਬੰਧਾਂ ਤੋਂ ਬੱਚਾ ਪੈਦਾ ਹੁੰਦਾ ਹੈ, ਤਾਂ ਇਹ ਸੰਕਰ ਵਰਣ ਹੋਵੇਗਾ। ਮਨੂ ਵਰਣ ਸੰਕਰ ਵਿਅਕਤੀਆਂ ਦੀਆਂ ਦੋ ਸ਼੍ਰੇਣੀਆਂ ਬਣਾਉਂਦਾ ਹੈ - ਅਨੁਲੋਮ ਸਬੰਧਾਂ ਤੋਂ ਪੈਦਾ ਹੋਏ ਬੱਚੇ ਅਤੇ ਪ੍ਰਤਿਲੋਮ ਸਬੰਧਾਂ ਤੋਂ ਪੈਦਾ ਹੋਏ ਬੱਚੇ। ਜਦੋਂ ਉੱਚੇ ਵਰਣ ਵਾਲਾ ਪੁਰਸ਼ ਆਪਣੇ ਤੋਂ ਨੀਵੇਂ ਵਰਣ ਵਾਲੀ ਇਸਤਰੀ ਨਾਲ ਸਬੰਧ ਬਣਾਉਂਦਾ ਹੈ ਤਾਂ ਉਸਨੂੰ ਮਨੂ ਅਨੁਲੋਮ ਸਬੰਧ ਕਹਿੰਦਾ ਹੈ ਅਤੇ ਜੇਕਰ ਉੱਚ ਵਰਣ ਵਾਲੀ ਇਸਤਰੀ ਨੀਵੇਂ ਵਰਣ ਵਾਲੇ ਪੁਰਸ਼ ਨਾਲ ਸਬੰਧ ਬਣਾਉਂਦੀ ਹੈ ਤਾਂ ਇਸਨੂੰ ਪ੍ਰਤਿਲੋਮ ਸਬੰਧ ਕਿਹਾ ਜਾਂਦਾ ਹੈ। ਮਨੂ ਅਨੁਲੋਮ ਸਬੰਧਾਂ ਦੀ ਇਜਾਜ਼ਤ ਦਿੰਦਾ ਹੈ, ਪਰ ਪ੍ਰਤਿਲੋਮ ਸਬੰਧਾਂ ਬਾਰੇ ਬਹੁਤ ਸਖ਼ਤ ਹੈ। ਬ੍ਰਾਹਮਣ ਜਾਤੀ ਦੀ ਔਰਤ ਅਤੇ ਸ਼ੂਦਰ ਜਾਤੀ ਦੇ ਮਰਦ ਤੋਂ ਪੈਦਾ ਹੋਏ ਬੱਚੇ ਨੂੰ ਮਨੂ ਚੰਡਾਲ ਕਹਿੰਦਾ ਹੈ। (ਮਨੁਸਮ੍ਰਿਤੀ 10.30)। ਮਨੂ ਚੰਡਾਲ ਨੂੰ ਸਭ ਤੋਂ ਵਿਨਾਸ਼ਕਾਰੀ ਸ਼੍ਰੇਣੀ ਮੰਨਦਾ ਹੈ।


ਹਿੰਦੂ ਧਰਮ ਸ਼ਾਸਤਰ ਮਨੁੱਖ ਜਾਤੀ ਦੇ ਇਤਿਹਾਸ ਨੂੰ ਚਾਰ ਯੁੱਗਾਂ - ਸਤਿਯੁਗ , ਤ੍ਰੇਤਾ, ਦੁਆਪਰ ਅਤੇ ਕਲਯੁੱਗ ਵਿਚ ਵੰਡਦੇ ਹਨ। ਇਹ ਵੰਡ ਚੱਕਰਵਾਤੀ ਹੈ। ਉਨ੍ਹਾਂ ਅਨੁਸਾਰ ਇਤਿਹਾਸ ਰੇਖਿਕ ਨਹੀਂ ਸਗੋਂ ਚਕਰਵਰਤੀ ਹੁੰਦਾ ਹੈ। ਉਨ੍ਹਾਂ ਗ੍ਰੰਥਾਂ ਅਨੁਸਾਰ ਸਤਿਯੁੱਗ ਤੋਂ ਬਾਅਦ ਤ੍ਰੇਤਾ ਯੁੱਗ, ਤ੍ਰੇਤਾ ਤੋਂ ਬਾਅਦ ਦੁਆਪਰ ਯੁੱਗ ਅਤੇ ਦੁਆਪਰ ਯੁੱਗ ਤੋਂ ਬਾਅਦ ਕਲਯੁੱਗ ਆਵੇਗਾ। ਕਲਯੁੱਗ ਤੋਂ ਬਾਅਦ ਸਤਿਯੁੱਗ ਫਿਰ ਆਵੇਗਾ। ਹਿੰਦੂ ਧਰਮ ਸ਼ਾਸਤਰ ਅਨੁਸਾਰ ਇਨ੍ਹਾਂ ਯੁੱਗਾਂ ਵਿੱਚੋਂ ਸਭ ਤੋਂ ਉੱਤਮ ਅਤੇ ਮਹਾਨ ਸਤਿਯੁੱਗ ਹੈ ਅਤੇ ਸਭ ਤੋਂ ਨਖਿੱਧ ਕਲਯੁੱਗ ਹੈ। 

ਹਿੰਦੂਆਂ ਦੇ ਮੂਲ ਮਹਾਂਕਾਵਿ ਵਾਲਮੀਕਿ ਰਾਮਾਇਣ ਵਿਚ ਲਿਖਿਆ ਹੈ, "ਹੇ ਰਾਜੇ! ਪਹਿਲੇ ਸਤਿਯੁੱਗ ਵਿਚ ਕੇਵਲ ਬ੍ਰਾਹਮਣ ਹੀ ਤਪੱਸਿਆ ਕਰਦੇ ਸਨ। ਮਹਾਰਾਜ! ਉਸ ਸਮੇਂ ਗ਼ੈਰ-ਬ੍ਰਾਹਮਣ ਮਨੁੱਖ ਕਿਸੇ ਵੀ ਤਰ੍ਹਾਂ ਤਪੱਸਿਆ ਵੱਲ ਨਹੀਂ ਸੀ ਝੁਕਦਾ।" (ਵਾਲਮੀਕਿ ਰਾਮਾਇਣ, ਭਾਗ 2, ਸਰਗ 74ਵਾਂ, ਛੰਦ-9) ਸਤਿਯੁੱਗ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੇ ਹੋਏ ਵਾਲਮੀਕਿ ਰਮਾਇਣ ਕਹਿੰਦੀ ਹੈ ਕਿ "ਉਹ ਯੁੱਗ ਤਪੱਸਿਆ ਦੀ ਮਹਿਮਾ ਨਾਲ ਪ੍ਰਕਾਸ਼ਮਾਨ ਸੀ, ਜਿਸ ਵਿਚ ਬ੍ਰਾਹਮਣਾਂ ਦੀ ਪ੍ਰਧਾਨਤਾ ਸੀ। ਉਸ ਸਮੇਂ ਅਗਿਆਨਤਾ ਦਾ ਮਾਹੌਲ ਨਹੀਂ ਸੀ। ਇਸੇ ਕਰਕੇ ਉਸ ਯੁੱਗ ਦੇ ਸਾਰੇ ਮਨੁੱਖ ਅਕਾਲ - ਮੌਤ ਰਹਿਤ ਅਤੇ ਤ੍ਰਿਕਾਲਦਰਸ਼ੀ ਹੁੰਦੇ ਸਨ। (ਉਹੀ, ਸ਼ਲੋਕ-10)।


“ਸਤਿਯੁੱਗ ਤੋਂ ਬਾਅਦ ਤ੍ਰੇਤਾ ਯੁੱਗ ਆਇਆ, ਜਿਸ ਵਿਚ ਬਲਵਾਨ ਸਰੀਰ ਵਾਲੇ ਕਸ਼ਤਰੀਆਂ ਦਾ ਬੋਲਬਾਲਾ ਸੀ ਅਤੇ ਉਨ੍ਹਾਂ ਕਸ਼ੱਤਰੀਆਂ ਨੇ ਵੀ ਇਸੇ ਤਰ੍ਹਾਂ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ।”(ਉਹੀ,ਛੰਦ-11) ਅਗਲੇ ਸ਼ਲੋਕ ਵਿਚ ਵਾਲਮੀਕ ਸਪੱਸ਼ਟ ਕਰਦੇ ਹਨ ਕਿ ਤ੍ਰੇਤਾ ਯੁੱਗ ਸਤਿਯੁੱਗ ਤੋਂ ਪਤਿਤ ਯੁੱਗ ਸੀ- “ਸਤਿਯੁੱਗ ਦੇ ਲੋਕ ਤਪੱਸਿਆ ਅਤੇ ਬਹਾਦਰੀ ਦੇ ਪੱਖੋਂ ਤ੍ਰੇਤੇ ਯੁੱਗ ਵਿਚਲੇ ਮਹਾਂਪੁਰਖਾਂ ਨਾਲੋਂ ਉੱਚੇ ਸਨ।" (ਛੰਦ-12) ਰਾਮਾਇਣ ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਸਤਿਯੁੱਗ ਵਿਚ ਜਿੱਥੇ ਬ੍ਰਾਹਮਣ ਉੱਤਮ ਅਤੇ ਖੱਤਰੀ ਨੀਵੇਂ ਸਨ, ਤ੍ਰੇਤਾ ਯੁੱਗ ਵਿਚ ਉਹ ਬਰਾਬਰ ਦੇ ਸ਼ਕਤੀਸ਼ਾਲੀ ਬਣ ਗਏ (ਉਹੀ, ਛੰਦ-13) ਰਾਮਾਇਣ ਅਨੁਸਾਰ ਸਤਿਯੁੱਗ ਵਿਚ, ਅਧਰਮ ਲਈ ਕੋਈ ਥਾਂ ਨਹੀਂ ਸੀ ਪਰ ਤ੍ਰੇਤੇ ਯੁੱਗ ਵਿਚ ਅਧਰਮ ਨੇ ਇੱਕ ਪੈਰ ਜ਼ਮੀਨ ਉੱਤੇ ਰੱਖਿਆ (ਉਹੀ, ਛੰਦ-14) ਤ੍ਰੇਤੇ ਯੁੱਗ ਦੀ ਇੱਕ ਹੋਰ ਵਿਸ਼ੇਸ਼ਤਾ ਦਾ ਵਰਣਨ ਕਰਦਿਆਂ ਰਾਮਾਇਣ ਵਿਚ ਕਿਹਾ ਗਿਆ ਹੈ ਕਿ "ਤ੍ਰੇਤੇ ਯੁੱਗ ਵਿਚ ਬ੍ਰਾਹਮਣ ਅਤੇ ਖੱਤਰੀ ਹੀ ਸਾਰੇ ਤਪੱਸਿਆ ਕਰਦੇ ਹਨ। ਹੋਰ ਵਰਣਾਂ ਦੇ ਲੋਕ ਸੇਵਾ ਦਾ ਕੰਮ ਕਰਦੇ ਹਨ(ਉਹੀ, ਛੰਦ-20)। 

ਵੈਸ਼ਾਂ ਨੇ ਖੇਤੀਬਾੜੀ ਆਦਿ ਰਾਹੀਂ ਬ੍ਰਾਹਮਣਾਂ ਆਦਿ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੂਦਰਾਂ ਨੇ ਸਾਰੇ ਵਰਣਾਂ [ਤਿੰਨਾਂ ਵਰਣਾਂ] ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। (ਉਹੀ, ਸਲੋਕ-21)


ਵਾਲਮੀਕ ਦੁਆਪਰ ਯੁੱਗ ਬਾਰੇ ਲਿਖਦੇ ਹਨ ਕਿ " ਅਧਰਮ ਧਰਤੀ 'ਤੇ ਆਪਣਾ ਦੂਜਾ ਪੈਰ ਰੱਖਦਾ ਹੈ। ਦੂਜੇ ਪੜਾਅ ਦੇ ਕਾਰਨ, ਉਸ ਯੁੱਗ ਨੂੰ ਦੁਆਪਰ' ਦਾ ਨਾਮ ਦਿੱਤਾ ਗਿਆ ਸੀ(ਉਹੀ, ਸਲੋਕ-23)। ਵਰਣ ਅਧਾਰਿਤ ਦੁਆਪਰ ਯੁੱਗ ਦੀ ਵਿਸ਼ੇਸ਼ਤਾ ਦੀ ਵਿਆਖਿਆ ਕਰਦੇ ਹੋਏ ਵਾਲਮੀਕਿ ਲਿਖਦੇ ਹਨ ਕਿ "ਦੁਆਪਰ ਯੁੱਗ ਵਿਚ, ਤਪੱਸਿਆ ਦਾ ਕਰਮ ਵੈਸ਼ ਨੂੰ ਵੀ ਪ੍ਰਾਪਤ ਹੋਇਆ। ਇਸ ਤਰਾਂ ਤਿੰਨ ਯੱਗਾਂ ਵਿਚ ਕ੍ਰਮਵਾਰ ਤਿੰਨ ਵਰਣਾਂ ਨੇ ਤਪੱਸਿਆ ਦੇ ਰੂਪ ਵਿਚ ਧਰਮ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ।

ਕਿਉਂਕਿ ਰਾਮ ਦੇ ਯੁੱਗ (ਤੇਤਾ ਯੱਗ) ਵਿਚ ਸ਼ੁਦਰ ਨੂੰ ਤਪੱਸਿਆ ਕਰਨ ਦਾ ਅਧਿਕਾਰ ਨਹੀਂ ਸੀ ਅਤੇ ਇਸ ਯੁੱਗ ਵਿਚ ਸ਼ੰਬੂਕ ਤਪੱਸਿਆ ਕਰ ਰਿਹਾ ਸੀ. ਇਸ ਲਈ ਵਰਨਾਸ਼ਰਮ ਧਰਮ ਦੀ ਉਲੰਘਣਾ ਕਰਨ ਲਈ, ਰਾਮ ਨੇ ਆਪਣੀ ਤਲਵਾਰ ਨਾਲ ਸ਼ੰਬੂਕ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।


ਕਿਉਂਕਿ ਕਲਯੁੱਗ ਦੇ ਸੰਦਰਭ ਵਿਚ ਵਾਲਮੀਕਿ ਜੀ ਲਿਖਦੇ ਹਨ ਕਿ "ਹੇ ਨ੍ਰਿਪ ਸ਼ਿਰੋਮਣੀ! ਇੱਕ ਸਮਾਂ ਆਵੇਗਾ ਜਦੋਂ ਇੱਕ ਨੀਵੀਂ ਜਾਤ ਦਾ ਮਨੁੱਖ [ਸ਼ੂਦਰ] ਵੀ ਵੱਡੀ ਤਪੱਸਿਆ ਕਰੇਗਾ। ਉਹ ਯੁੱਗ ਕਲਯੁੱਗ ਹੋਵੇਗਾ। 


ਉਪਰੋਕਤ ਤੁਕਾਂ ਨੂੰ ਵੇਖਦਿਆਂ ਸਹਿਜੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਚਾਰ ਯੁੱਗਾਂ ਦੀ ਵੰਡ ਪੂਰੀ ਤਰ੍ਹਾਂ ਵਰਨਾਸ਼ਰਮ ਧਰਮ ਅਤੇ ਬ੍ਰਾਹਮਣ ਕੇਂਦਰਿਤ ਹੈ। ਕਲਯੁੱਗ ਨੂੰ ਸਭ ਤੋਂ ਪਤਿਤ ਯੁੱਗ ਕਿਹਾ ਗਿਆ ਹੈ ਕਿਉਂਕਿ ਇਸ ਵਿਚ ਸ਼ੂਦਰਾਂ ਨੇ ਬ੍ਰਾਹਮਣਾਂ, ਕਸ਼ੱਤਰੀਆਂ ਅਤੇ ਵੈਸ਼ਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਚੁਣੌਤੀ ਦੇਣਾ ਸ਼ੁਰੂ ਕਰ ਦਿੱਤਾ ਅਤੇ ਦਵਿਜ ਵਰਣਾਂ ਦੁਆਰਾ ਪ੍ਰਾਪਤ ਅਧਿਕਾਰਾਂ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਗੀਤਾ ਵਿਚ ਵਾਲਮੀਕ ਵਾਂਗ ਕਲਯੁੱਗ ਦੀ ਇੱਕ ਵਿਸ਼ੇਸ਼ਤਾ ਦੱਸਦਿਆਂ ਕਿਹਾ ਗਿਆ ਹੈ ਕਿ ਇਸ ਯੁੱਗ ਵਿਚ ਸੂਦਰ ਬ੍ਰਾਹਮਣਾਂ ਦੇ ਬਰਾਬਰ ਹੋਣ ਲੱਗ ਪੈਂਦੇ ਹਨ।

ਤੁਲਸੀਦਾਸ ਲਿਖਦੇ ਹਨ ਕਿ ਕਲਯੁੱਗ ਵਿਚ ਲੋਕ ਸੰਨਿਆਸੀ ਬਣਨ ਲੱਗਦੇ ਹਨ।

( ਹਿੰਦੂ ਧਰਮ ਦੇ ਰਹੱਸ 185,186 )

ਇਹ ਪੁਸਤਕ ਸੰਖੇਪ ਵਿੱਚ ਸਮੁੱਚੇ ਹਿੰਦੂਤਵ ਨੂੰ ਸਮਝਣ ਲਈ ਅੱਜ ਦੇ ਯੁੱਗ ਵਿੱਚ ਹੋਰ ਵੀ ਵਧੇਰੇ ਪ੍ਰਸੰਗਕ ਹੋ ਜਾਂਦੀ ਹੈ ਜਦੋਂ ਹਿੰਦੂਵਾਦੀ ਸੰਕੀਰਨ ਸੋਚ ਦਿਨ ਪ੍ਰਤੀ

 ਦਿਨ ਵਿਰੋਧੀਆਂ ਪਰ ਤਿੱਖੇ ਹਮਲੇ ਕਾਰਨ ਵੱਲ ਰੁਚਿਤ ਹੋ ਰਹੀ ਹੋਵੇ।


Wednesday, 31 December 2014

'ਸੰਗਰਾਮਾਂ ਦੀ ਗੱਲ ਕਰਦਾ ਝੰਡੇ ਦਾ ਗੀਤ'

ਡਾ. ਤੇਜਿੰਦਰ ਵਿਰਲੀ 7696483600
ਜਲੰਧਰ 'ਚ ਹਰ ਸਾਲ ਲਗਦੇ ਗ਼ਦਰੀ ਬਾਬਿਆਂ ਦੇ ਮੇਲੇ ਨੇ ਭੁਲ ਵਿੱਸਰ ਰਹੀ ਨੌਜਵਾਨ ਪੀੜੀ ਦੇ ਮਨ•ਾਂ ਅੰਦਰ ਗ਼ਦਰੀ ਬਾਬਿਆਂ ਦੀ ਯਾਦ ਇਕ ਵਾਰ ਫਿਰ ਤਾਜਾ ਕਰਨ ਦਾ ਇਤਿਹਾਸਕ ਕਾਰਜ ਕੀਤਾ ਹੈ। ਆਪਣੇ ਇਸ ਕਾਰਜ ਕਰਕੇ ਇਹ ਮੇਲਾ ਨਾ ਕੇਵਲ ਸਫਲ ਹੋ ਰਿਹਾ ਹੈ, ਸਗੋਂ ਇਸ ਮੇਲੇ ਦੀ ਤਰਜ 'ਤੇ ਦੇਸ਼ਾਂ ਬਦੇਸ਼ਾਂ ਵਿਚ ਵੱਖ ਵੱਖ ਥਾਂਵਾ 'ਤੇ ਵੀ ਦੇਸ਼ ਭਗਤਾਂ ਦੀ ਯਾਦ ਵਿਚ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇਸ਼ ਭਗਤ ਯਾਦਗਾਦ ਕਮੇਟੀ ਵੱਲੋਂ ਕਰਵਾਇਆ ਜਾਂਦਾ ਮੇਲਾ ਇਨ•ਾਂ ਸਾਰਿਆਂ ਮੇਲਿਆਂ ਦਾ ਪ੍ਰੇਰਨਾ ਸਰੋਤ ਵੀ ਹੈ ਤੇ ਵਿਚਾਰਧਾਰਕ ਕੇਂਦਰ ਬਿੰਦੂ ਵੀ।
ਇਤਿਹਾਸ ਦਾ ਇਹ ਕੈਸਾ ਅਹਿਮ ਵਰਤਾਰਾ ਹੈ, ਕਿ 1991 ਵਿਚ ਸਾਡਾ ਦੇਸ਼ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਦਾ ਭਾਗੀਦਾਰ ਬਣਦਾ ਹੈ। ਦੇਸ਼ ਦੇ ਹਾਕਮ ਦੇਸ਼ ਨੂੰ ਨਵਬਸਤੀਵਾਦ ਵੱਲ ਮੋਰੜ ਲਈ ਸੰਸਾਰ ਦੀ ਵੱਡੀ ਸਰਮਾਏਦਾਰੀ ਦੇ ਨਾਲ ਹੱਥ ਮਿਲਾਉਂਦੇ ਹਨ ਤੇ 1992 ਵਿਚ ਗ਼ਦਰੀ ਬਾਬਿਆਂ ਦੇ ਵਿਚਾਰਧਾਰਕ ਵਾਰਸ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਉਨ•ਾਂ ਦੇ ਆਧੂਰੇ ਕਾਰਜ਼ ਨੂੰ ਪੂਰਾ ਕਰਨ ਦਾ ਅਹਿਦ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਾਲ ਵਿਹੜੇ ਵਿਚ ਇਕੱਤਰ ਹੁੰਦੇ ਹਨ। ਉਹ ਹਾਕਮਾਂ ਨੂੰ ਵੰਗਾਰਦੇ ਹੋਏ ਕਿ ਦੇਸ਼ ਨੂੰ ਮੁੜ ਗੁਲਾਮ ਨਹੀਂ ਹੋਣ ਦੇਣਾ ਦਾ ਅਹਿਦ ਹਰ ਸਾਲ  ਦੁਹਰਾਉਂਣ ਲਈ ਇਕੱਤਰ ਹੁੰਦੇ ਹਨ। ਸਾਰੀਆਂ ਖੱਬੀਆਂ, ਲੋਕ ਪੱਖੀ ਤੇ ਵਿਗਿਆਨਕ ਸੋਚ ਵਾਲੀਆਂ ਸ਼ਕਤੀਆਂ ਮੋਢੇ ਨਾਲ ਮੋਢਾ ਜੋੜਕੇ ਇਸ ਮੇਲੇ ਵਿਚ ਮੇਲੀ ਬਣਕੇ ਫਿਰਦੀਆਂ ਹਨ। ਇਸ ਕਿਸਮ ਦੀ ਏਕਤਾ ਭਾਰਤ ਵਿਚ ਹੋਰ ਕਿਤੇ ਵੀ ਦਿਖਾਈ ਨਹੀਂ ਦਿੰਦੀ। ਗ਼ਦਰੀ ਬਾਬਿਆਂ ਨੂੰ ਪ੍ਰਨਾਮ ਕਰਦਾ ਤੇ ਗ਼ਦਰ ਦੀ ਗੂੰਜ਼ ਦਾ ਹੋਕਾ ਦਿੰਦਾ ਇਹ ਮੇਲਾ ਜਿੱਥੇ ਸਾਲ ਭਰ ਦੀਆਂ ਸਮਾਜਕ ਰਾਜਨੀਤਿਕ ਤੇ ਆਰਥਿਤ ਸਥਿਤੀਆਂ ਦਾ ਲੇਖਾ ਜੋਖਾ ਕਰਦਾ ਹੈ ਉੱਥੇ ਇਤਿਹਾਸ ਦੇ ਗੌਰਵ ਮਈ ਪੰਨਿਆਂ ਨੂੰ ਸਿਜਦਾ ਕਰਦਾ ਹੋਇਆ ਭਵਿੱਖ ਮੁੱਖੀ ਪ੍ਰੋਗਰਾਮ ਉਲੀਕਤਾ, ਲੋਕਾਂ ਦਾ ਮਨਰੰਜਨ ਕਰਦਾ ਜਿੱਥੇ ਲੱਚਰ ਸਾਹਿਤ ਤੇ ਸਭਿਆਚਾਰ ਨੂੰ ਵੰਗਾਰਦਾ ਹੈ ਉੱਥੇ ਲੋਕਾਂ ਨੂੰ ਪੁਸਤਕਾਂ ਨਾਲ ਜੋੜਦਾ ਹੋਇਆ ਫਿਰ ਮਿਲਣ ਦਾ ਹੋਕਾਂ ਦੇਕੇ ਦੋ ਨਵੰਬਰ ਦੇ ਸਰਗੀ ਵੇਲੇ ਸਮਾਪਤ ਹੋ ਜਾਂਦਾ ਹੈ।
ਇਸ ਮੇਲੇ ਦੀ ਸਭ ਤੋਂ ਵੱਡੀ ਖਿੱਚ ਹੁੰਦਾ ਹੈ ਪਹਿਲੀ ਨਵੰਬਰ ਨੂੰ ਸਵੇਰੇ ਦਸ ਵਜੇ ਝੰਡੇ ਨੂੰ ਦਿੱਤੀ ਜਾਂਦੀ ਸਲਾਮੀ ਵੇਲੇ ਦਾ ਗੀਤ ਜਿਸ ਨੂੰ ' ਝੰਡੇ ਦਾ ਗੀਤ ' ਕਿਹਾ ਜਾਂਦਾ ਹੈ। ਇਹ ਗੀਤ 1995 ਦੇ ਮੇਲੇ ਉਪਰ ਪਹਿਲੀ ਵਾਰ ਗਾਇਆ ਸੀ। ਇਸ ਗੀਤ ਦੇ ਲੇਖਕ ਹਨ ਸਾਥੀ ਅਮੋਲਕ। ਇਹ ਗੀਤ ਇਸ ਮੇਲੇ ਦਾ ਹਾਸਲ ਬਣ ਗਿਆ। 96 ਵਾਲੇ ਮੇਲੇ ਵਿਚ ਵੀ ਇਸੇ ਗੀਤ ਨੂੰ ਹੀ ਪੇਸ਼ ਕੀਤਾ ਗਿਆ। ਹੁਣ ਇਹ ਗੀਤ ਇਕ ਸਧਾਰਨ ਗੀਤ ਨਾ ਰਹਿ ਕੇ ਇਕ ਐਕਸ਼ਨ ਗੀਤ ਬਣ ਗਿਆ। ਗੀਤ ਦੇ ਬੋਲ ਗੌਰਵਮਈ ਵਿਰਸੇ ਨਾਲ ਜੋੜਦੇ ਹੋਏ ਹੋਕਾ ਦੇ ਰਹੇ ਸਨ-
ਜਾਗੋ ਜਾਗੋ ਗੂਹੜੀ ਨੀਂਦੇ ਸੌਣ ਵਾਲਿਓ
ਕਰਕੇ ਮੁਸ਼ੱਕਤਾਂ ਕਮਾਉਣ ਵਾਲਿਓ
ਗ਼ਦਰਾਂ ਦੀ ਗੂੰਜ ਧਰਤੀ ਤੇ ਪਾ ਦਿਓ
ਉੱਠ ਕੇ ਨਗਾਰੇ ਉੱਤੇ ਚੋਟ ਲਾ ਦਿਓ।
ਸਾਂਝੀਵਾਲਤਾ ਦੇ ਗੀਤ ਗਾਉਣ ਵਾਲਿਓ
ਜਾਗੋ ਜਾਗੋ. . . .
ਇਹ ਗੀਤ ਜਿੱਥੇ ਗ਼ਦਰੀਆਂ ਦਾ ਸੁਨੇਹਾ ਦੁਹਰਾ ਰਿਹਾ ਸੀ ਉੱਥੇ ਗ਼ਦਰੀਆਂ ਦੇ ਅਧੂਰੇ ਕਾਰਜ਼ ਨੂੰ ਅੱਗੇ ਲੈ ਜਾਣ ਦਾ ਸੁਨੇਹਾ ਦੇ ਰਿਹਾ ਸੀ। ਝੰਡੇ ਗੀਤ ਨੂੰ ਏਨਾ ਵੱਡਾ ਹੁੰਗਾਰਾ ਮਿਲਿਆ ਕਿ ਇਹ ਮੇਲੇ ਦਾ ਥੀਮ ਗੀਤ ਬਣ ਗਿਆ। ਮੇਲੇ ਦੇ ਖਤਮ ਹੋ ਜਾਣ ਤੋਂ ਬਾਅਦ ਗੀਤ ਦੇ ਰੂਪ ਵਿਚ ਮੇਲੇ ਦਾ ਸੁਨੇਹਾ ਸਾਲ ਭਰ ਮੇਲੀਆਂ ਦੇ ਨਾਲ ਨਾਲ ਤੁਰਨ ਲੱਗਾ। ਲੋਕ ਇਕ ਦੂਸਰੇ ਨਾਲ ਗੱਲ ਕਰਦੇ, '' ਯਾਰ ਝੰਡੇ ਦਾ ਗੀਤ ਤਾਂ ਕਮਾਲ ਦਾ ਸੀ।'' ਜਿਸ ਨੇ ਨਹੀਂ ਸੀ ਦੇਖਿਆ ਉਹ ਝੰਡੇ ਦੇ ਗੀਤ ਦੀ ਵੀਡੀਓਗ੍ਰਾਫੀ ਮੰਗਣ ਲੱਗਾ। ਇਹ ਗੀਤ ਏਨਾਂ ਮਕਬੂਲ ਹੋਇਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਝੰਡੇ ਦਾ ਗੀਤ ਜਾਰੀ ਰੱਖਣ ਦਾ ਫੈਸਲਾ ਲੋਕਾਂ ਨੇ ਕਰਵਾਇਆ। ਗੀਤ ਦੇ ਲੇਖਕ ਸਾਥੀ ਅਮੋਲਕ ਦੀ ਪਹਿਚਾਣ ਨਾਲ ਇਕ ਹੋਰ ਕਾਰਜ ਜੁੜ ਗਿਆ ਜਿਸ ਨੇ ਲੇਖਕ ਅਮੋਲਕ ਨੂੰ ਵੀ ਵੱਖਰੀ ਪਹਿਚਾਣ ਦਾ ਸਵਾਮੀ ਬਣਾ ਦਿੱਤਾ। ਜਿੰਦਗੀ ਦੇ ਸਾਰੇ ਸੁਖ ਸਹੂਲਤਾਂ, ਰੰਗੀਨੀਆਂ ਨੂੰ ਪਾਸੇ ਰੱਖ ਕੇ ਜਿੰਦਗੀ ਦੇ ਕੋਹਜ ਨਾਲ ਮੱਥਾ ਮਾਰਨ ਵਾਲਾ ਅਮੋਲਕ ਤਲਖ ਹਕੀਤਾਂ ਦੇ ਨਾਲ ਨਾਲ ਏਨੀ ਸੰਵੇਦਨਸ਼ੀਲਤਾ ਨਾਲ  ਵੀ ਗੱਲ ਕਰ ਸਕਦਾ ਹੈ? ਤੇ ਉਹ ਵੀ ਗੀਤ ਵਰਗੀ ਵਿਧਾ ਵਿਚ? ਇਹ ਉਨਾਂ ਲੋਕਾਂ ਲਈ ਵੀ ਨਵੀਂ ਗੱਲ ਸੀ ਜਿਹੜੇ ਅਮੋਲਕ ਨੂੰ ਪਿੱਛਲੇ ਲੰਮੇ ਸਲੇਂ ਤੋਂ ਜਾਣਦੇ ਸਨ । ਜਦੋਂ ਝੰਡੇ ਦਾ ਗੀਤ ਸ਼ੁਰੂ ਹੁੰਦਾ ਤਾਂ ਲੋਕ ਗੀਤ ਨਾਲ ਇਕ ਮਿਕ ਹੋ ਜਾਂਦੇ ਹਨ ਜਿੱਥੇ ਇਹ ਅਦਾਕਾਰੀ ਤੇ ਗਾਇਕੀ ਦਾ ਕਮਾਲ ਹੈ ਉੱਥੇ ਗੀਤ ਦੀ ਸਿਰਜਣਾ ਵੀ ਕਿਸੇ ਪਾਸਿਓ ਘੱਟ ਨਹੀਂ ਸੀ ਉਹ ਲਿਖਦਾ ਹੈ-
ਚੁੰਨੀ ਰੁੱਲਦੀ ਪੱਗ ਵੀ ਰੁਲਦੀ,
ਕਿਰਤ ਚਪੇੜਾਂ ਖਾਵੇ,
ਦਿਨ ਦੀਵੀ ਹੀ ਮਾਂ ਧਰਤੀ ਦੀ,
ਪੱਤ ਕਿਉਂ ਲੁੱਟੀ ਜਾਵੇ
ਜਲਿ•ਆਂ ਵਾਲੇ ਬਾਗ 'ਚ ਖੇਡੀ,
ਐਸੀ ਖੂਨੀ ਹੋਲੀ,
ਖੂੰਨੀ ਡਾਇਰਾਂ ਜਦੋਂ ਵਰ•ਾਈ,
ਵਾਂਗ ਸੀ ਮੀਂਹ ਦੇ ਗੋਲੀ
ਲਹੂ 'ਚ ਭਿੱਜੀ ਮਿੱਟੀ ਚੁੰਮ ਕੇ,
ਨਾਲ ਜ਼ਿਗਰ ਦੇ ਲਾਈ
ਫਿਰ ਇਤਿਹਾਸ ਨੇ ਮੋੜਾ ਕੱਟਿਆ,
ਧਰਤੀ ਲਈ ਅੰਗੜਾਈ
ਕਿਰਤੀ ਲਹਿਰ ਦੀ ਫੁਲਵਾੜੀ ਵਿਚ,
ਫੁੱਲ ਖਿੜੇ ਫਿਰ ਸੂਹੇ
ਗੱਭਰੂ ਬਣਕੇ ਮਘਦੇ ਸੂਰਜ, ਆ ਗਏ ਕਿਰਤੀ ਬੂਹੇ।
ਆਜ਼ਾਦੀ ਦੇ ਆਸ਼ਕ ਗਰਜੇ
ਆ ਕੁੰਡਾ ਖੜਕਾਇਆ
ਸੁੱਤਿਆ ਸ਼ੇਰ ਜਵਾਨਾਂ ਤਾਈਂ
ਬਾਹੋਂ ਪਕੜ ਜਗਾਇਆ।
ਭਾਂਵੇ ਇਸ ਗੀਤ ਦੀ ਸਿਰਜਣ ਪ੍ਰਕਿਰਿਆ ਦਾ ਸਭ ਤੋਂ ਅਹਿਮ ਅੰਗ ਹੈ ਸਾਥੀ ਅਮੋਲਕ। ਪਰ ਜਿਸ ਨੇ ਵੀ ਇਸ ਗੀਤ ਦੀ ਸਿਰਜਣ ਪ੍ਰਕਿਰਿਆ ਦੇਖੀ ਹੈ ਉਸ ਨੂੰ ਪਤਾ ਹੈ ਇਸ ਗੀਤ ਲਈ ਕਿੰਨੀ ਵੱਡੀ ਟੀਮ ਨੇ ਖੂਨ ਪਸੀਨਾ ਇਕ ਕੀਤਾ ਹੈ। ਫਿਰ ਜਾਕੇ ਇਹ ਗੀਤ ਪ੍ਰਵਾਨ ਚੜਿਆ ਹੈ। ਅਮੋਲਕ ਆਪ ਆਖਦਾ ਹੈ, '' ਮੈਂ ਤਾਂ ਇਸ ਗੀਤ ਨੂੰ ਕਲਮਬਦ ਕੀਤਾ ਹੈ। ਇਹ ਦਰਦਨਾਕ ਗੀਤ ਮੇਰੇ ਲੋਕਾਂ ਨੇ ਆਪਣੇ ਪਿੰਡੇ 'ਤੇ ਹਡਾਇਆ ਹੈ। ਇਹ ਗੀਤ ਪ੍ਰਦੇਸ਼ਾਂ 'ਚੋ ਆਏ ਗ਼ਦਰੀ ਬਾਬਿਆਂ ਨੇ ਆਪਣੇ ਖੂਨ ਨਾਲ ਕਾਲੇ ਪਾਣੀ ਦੀਆਂ ਕੰਧਾਂ ਉੱਪਰ ਲਿਖਿਆ ਹੈ। ਇਸ ਗੀਤ ਦੀ ਜੁਬਾਨ ਬਾਬੇ ਫਰੀਦ ਦੀ ਹੈ, ਜਿਸ ਨੂੰ ਸਾਡੇ ਗੁਰੂਆਂ ਨੇ ਮਾਂਝਿਆ ਤੇ ਸਵਾਰਿਆ ਹੈ। ਇਸ ਗੀਤ ਦਾ ਸੁਹਜ ਬਾਬੇ ਭੁੱਲੇ ਦਾ ਹੈ, ਇਸ ਗੀਤ ਦਾ ਜੋਸ਼ ਚੰਡੀ ਦੀ ਵਾਰ ਦਾ ਹੈ। ਇਸ ਗੀਤ ਨੂੰ ਰਾਜ ਗੁਰੂ ਸੁਖਦੇਵ ਨੇ ਭਗਤ ਸਿੰਘ ਨਾਲ ਮਿਲਕੇ ਫਾਂਸੀ ਦੇ ਤਖਤੇ ਉਪਰ ਚੜਕੇ ਗਾਇਆ ਸੀ। ਇਹ ਗੀਤ ਕੂਕਿਆਂ ਦਾ ਹੈ ਬੱਬਰ ਅਕਾਲੀਆਂ ਦਾ ਹੈ।'' ਇਸ ਗੀਤ ਨੂੰ ਪੇਸ਼ ਕਰਦੇ ਪੰਜਾਬ ਦੇ ਵੱਡੇ ਰੰਗ ਕਰਮੀ ਮਹੀਨਾ ਮਹੀਨਾ ਦਿਨ ਰਾਤ ਇਕ ਕਰ ਦਿੰਦੇ ਹਨ। ਇਸ ਗੀਤ ਦਾ ਇਕ ਇਕ ਬੋਲ ਲੋਕਾਂ ਦੇ ਸਾਹਾਂ ਵਿੱਚੋਂ ਦੀ ਲੰਘਿਆ ਹੈ। ਤੇ ਜਦੋਂ ਪਹਿਲੀ ਨਵੰਬਰ ਨੂੰ ਲੋਕਾਂ ਦਾ ਵੱਡਾ ਹਜੂਮ ਇਸ ਝੰਡੇ ਦੇ ਗੀਤ ਨੂੰ ਸੁਣਨ, ਦੇਖਣ ਲਈ ਦੇਸ਼ ਭਗਤ ਯਾਦਗਾਰ ਦੇ ਵਹਿੜੇ ਵਿਚ ਸਵੇਰੇ ਹੀ ਆਪਣੇ ਲਈ ਸੀਟਾਂ ਰਾਖਵੀਆਂ ਕਰ ਲੈਂਦਾ ਹੈ ਤਾਂ ਦੇਸ਼ ਭਗਤ ਯਾਦਗਾਰ ਹਾਲ ਦਾ ਵਿਸ਼ਾਲ ਵਿਹੜਾ ਵੀ ਨਿੱਕਾ ਨਿੱਕਾ ਲੱਗਣ ਲੱਗਦਾ ਹੈ। ਸੰਗਰਾਮਾਂ ਦੀ ਗੱਲ ਕਰਦਾ ਗੀਤ ਮੇਲੀਆਂ ਦੀਆਂ ਰਗਾਂ ਵਿਚ ਜੋਸ਼ ਭਰਦਾ ਹੈ-ਅੱਜ ਰਾਤ ਹਨੇਰੀ ਕੂਕ ਰਹੀ, ਕੋਈ ਬਾਤ ਪਾਏ ਸੰਗਰਾਮਾਂ ਦੀ
ਉਠ ਜਾਗ ਜ਼ਰਾ ਦੇ ਅਵਾਜ਼ ਜ਼ਰਾ, ਅੱਜ ਗ਼ਦਰਾਂ ਦੇ ਪੈਗਾਮਾਂ ਦੀ।
ਅੱਜ ਫੇਰ ਫ਼ਰੰਗੀ ਘੂਰ ਰਿਹਾ, ਤੇਰੇ ਵਤਨੀ ਛਾਉਣੀਆਂ ਪਾਈਆਂ ਨੇ
ਤੇਰਾ ਪਿੰਜਰ, ਮਾਸ ਵੀ ਨੋਚਣ ਲਈ, ਗਿਰਝਾ ਦੀਆਂ ਡਾਰਾ ਆਈਆਂ ਨੇ
ਉਠ ਝਾਤੀ ਮਾਰ ਬਣਾ ਧਰਿਐ, ਤੇਰਾ ਵਤਨ ਮੰਡੀ ਇਨਸਾਨਾ ਦੀ
ਅੱਜ ਰਾਤ ਹਨੇਰੀ ਕੂਕ ਰਹੀ, ਕੋਈ ਬਾਤ ਪਾਏ ਸੰਗਰਾਮਾਂ ਦੀ।
ਹਰ ਸਾਲ ਇਸ ਗੀਤ ਦਾ ਵਿਸਥਾਰ ਹੁੰਦਾ ਹੈ ਹਰ ਸਾਲ ਦੀਆਂ ਘਟਨਾਵਾਂ ਭਾਂਵੇ ਉਹ ਰਾਸ਼ਟਰੀ ਹੋਣ, ਭਾਂਵੇ ਅੰਤਰਰਾਸ਼ਟਰੀ ਉਹ ਗੀਤ ਦਾ ਵਿਸ਼ਾ ਵਸਤੂ ਬਣਦੀਆਂ ਹਨ। ਮਾਲਟਾ ਦੇ ਸਾਗਰਾਂ ਵਿਚ ਡੁੱਬਦੇ ਭਾਰਤੀ ਨੌਜਵਾਨਾਂ ਦਾ ਦਰਦ, ਦਹਿਸ਼ਤਗਰਦੀ ਦੀ ਭੇਟ ਚੜਦੇ ਲੋਕ, ਸਾਮਰਾਜੀ ਧਿਰਾਂ ਨਾਲ ਸਾਂਝ ਪਾਉਂਦੀਆਂ ਸਰਕਾਰਾਂ, ਰੁਜ਼ਗਾਰ ਮੰਗਦੇ ਤੇ ਪੁਲਿਸ ਦੀ ਕੁੱਟ ਖਾਂਦੇ ਨੌਜਵਾਨ, ਖੁਦਕਸ਼ੀਆਂ ਕਰਦੀ ਕਿਸਾਨੀ, 65 ਸਾਲਾਂ ਦੀ ਆਜ਼ਾਦੀ ਜਹਿੜੀ ਟਾਟਿਆਂ ਬਾਟਿਆਂ ਦੀ ਰਖੇਲ ਬਣਕੇ ਰਹਿ ਗਈ ਹੈ ਸਭ ਇਸ ਗੀਤ ਦਾ ਅੰਗ ਬਣਦੇ ਹਨ। ਹੱਕਾਂ ਲਈ ਲੜਦੇ ਲੋਕ, ਕਾਲੇ ਪਾਣੀਆਂ ਦੇ ਦਰਦ, ਗ਼ਦਰੀ ਬਾਬਿਆਂ ਦਾ ਅਮਰ ਸੁਨੇਹਾ, ਭਗਤ ਸਿੰਘ ਦੀ ਸ਼ਹਾਦਤ ਤੇ ਪ੍ਰਦੇਸ਼ਾਂ ਨੂੰ ਉਡਾਰੀ ਮਾਰਦੀ ਜਵਾਨੀ ਸਭ ਇਸ ਗੀਤ ਵਿਚ ਪੇਸ਼ ਹੁੰਦੇ ਹਨ। ਉਹ ਲਿਖਦਾ ਹੈ-
ਅਜੇ ਹੈ ਬਾਤ ਅਧੂਰੀ, ਕਿਰਤੀ ਅਮਰ ਕਹਾਣੀ ਦੀ
ਸਮਿਆਂ ਨੂੰ ਹੈ ਲੋੜ, ਕਿ ਬਦਲੇ ਤੋਰ ਜੁਆਨੀ ਦੀ
ਕਿਰਤੀ ਕੋਲੇ ਹੈਨਹੀਂ ਯਾਰੋ ਸਿਆੜ ਜਮੀਨਾਂ ਦਾ
ਬੇਰੁਜ਼ਗਾਰਾਂ ਦੇ ਲਈ, ਪੈ ਗਿਆ ਕਾਲ ਮਸ਼ੀਨਾ ਦਾ
ਬਾਪੂ ਦੀ ਪੱਗ ਰੁਲ ਗਈ, ਪੈ ਗਿਆ ਭੋਗ ਜ਼ਮੀਨਾਂ ਦਾ
ਤਾਂਹੀ ਮਟਕ ਨਾਲ ਤੁਰਨਾ, ਫੱਬਦਾ ਨਹੀਂ ਸ਼ੌਕੀਨਾ ਦਾ
ਨਵੀਂ ਇਬਾਰਤ ਲਿਖਣੀ ਪੈਣੀ ਫਿਰ ਕੁਰਬਾਨੀ ਦੀ
ਸਮਿਆਂ ਨੂੰ ਹੈ ਲੋੜ ਕਿ ਬਦਲੇ ਤੋਰ ਜੁਆਨੀ ਦੀ।
ਸੌ ਤੋਂ ਵਧ ਕਲਾਕਾਰਾਂ ਦਾ ਕਾਫਲਾ ਜਦੋਂ ਪੰਜਾਬ ਦੇ ਕਿਰਤੀ ਲੋਕਾਂ ਦੇ ਨਾਟਕਕਾਰਾਂ ਦੇ ਹੱਥਾਂ ਦੀ ਛੋਹ ਪਾਕੇ ਯਾਦਗਾਰ ਹਾਲ ਦੇ ਵੱਡੇ ਘਾਹ ਵਾਲੇ ਮੈਦਾਨ ਵਿਚ ਆਉਂਦਾ ਹੈ ਦੇਸ਼ ਦੀਆਂ ਸਰਕਾਰਾਂ ਵੱਲੋਂ 26 ਜਨਵਰੀ ਤੇ 15 ਅਗਸਤ ਨੂੰ ਕਰਵਾਏ ਜਾਦੇ ਪ੍ਰੋਗਰਾਮ ਫਿੱਕੇ ਲਗਦੇ ਹਨ। ਮਾਸੂਮ ਬੱਚਿਆਂ ਤੋਂ ਲੈਕੇ ਬੁੱਢਿਆਂ ਦੇ ਰੋਲ ਕਰਦੇ ਵੱਖ ਵੱਖ ਉਮਰ ਦੇ ਮੁੰਡੇ ਕੁੜੀਆਂ ਮਹੀਨੇ ਭਰ ਦੀ ਰੀਹਸਲ ਦਾ ਜਦੋਂ ਮੁਜਾਹਰਾ ਕਰ ਰਹੇ ਹੁੰਦੇ ਹਨ ਤਾਂ ਉਸ ਵਕਤ ਕੋਈ ਰੋ ਰਿਹਾ ਹੁੰਦਾ ਹੈ। ਕੋਈ ਅੱਖਾਂ ਦੇ ਅੱਥਰੂ ਪੂਝ ਰਿਹਾ ਹੁੰਦਾ ਹੈ। ਹਰ ਅੱਖ ਇਸ ਨਾਟ ਗੀਤ ਨੂੰ ਮਾਣਦੀ ਹੋਈ ਇਤਿਹਾਸ ਵਿਚ ਗਵਾਚ ਜਾਂਦੀ ਹੈ। ਭਵਿੱਖ ਵਿਚ ਲੜਨ ਦਾ ਅਹਿਦ ਉਨ•ਾਂ ਨੂੰ ਗ਼ਦਰ ਦੇ ਅਮਰ ਸੁਨੇਹੇ ਨਾਲ ਜੋੜਦਾ ਹੈ ਕਿ ਜਦ ਤਕ ਕਿਰਤ ਦੀ ਲੁੱਟ ਹੁੰਦੀ ਰਹਿਣੀ ਹੈ ਗ਼ਦਰ ਜਾਰੀ ਰਹਿਣਾ ਹੈ। ਅਮੋਲਕ ਲਿਖਦਾ ਹੈ-
ਸੁਣੀ ਗ਼ਦਰ ਕਹਾਣੀ ਲੋਕਾਂ ਵੇ
ਸਾਡਾ ਗਲੀ ਗਲੀ ਏਹ ਹੋਕਾ ਵੇ
ਅਸਾਂ ਗੂੰਜ਼ ਗ਼ਦਰ ਦੀ ਪਾਵਾਂਗੇ
ਅਸਾਂ ਕਾਲਖ ਦੂਰ ਭਜਾਵਾਂਗੇ
ਸਹੁੰ ਗ਼ਦਰੀ ਅਮਰ ਸ਼ਹੀਦਾ ਦੀ,
ਝੰਡਾ ਗ਼ਦਰਾਂ ਦਾ ਲਹਿਰਾਵਾਂਗੇ
ਧਰਤੀ ਨੂੰ ਸਵਰਗ ਬਣਾਵਾਗੇ , ਸਹੁੰ ਗ਼ਦਰੀ ਅਮਰ ਸ਼ਹੀਦਾ ਦੀ,£
ਹੁਣ ਇਸ ਗ਼ਦਰੀ ਮੇਲੇ ਤੇ ਝੰਡੇ ਦੇ ਗੀਤ ਨੂੰ ਇਕ ਦੂਸਰੇ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਮੇਲੇ ਦੀ ਤਰਜ਼ 'ਤੇ ਦੇਸ਼ਾਂ ਬਦੇਸਾਂ ਵਿਚ ਲਗਦੇ ਹੋਰ ਮੇਲੇ ਵੀ ਝੰਡੇ ਨੂੰ ਸਲਾਮੀ ਦੇਣ ਸਮੇਂ ਝੰਡੇ ਦੇ ਗੀਤ ਦੀ ਰੀਕਾਡਿੰਗ ਵਜਾਉਣ ਦਾ ਕਰਾਜ ਜਰੂਰ ਕਰਦੇ ਹਨ। ਕਿਉਕਿ ਇਹ ਗੀਤ
Îਮੇਲੇ ਨੂੰ ਸਾਰ ਤੱਤ ਵਿਚ ਪੇਸ਼ ਕਰਨ ਦੇ ਸਮਰੱਥ ਹੁੰਦਾ ਹੈ-
Îਮੇਲਾ ਗ਼ਦਰੀ ਸਵਾਲਾ ਦੇ ਜਵਾਬ ਮੰਗਦਾ
ਕੌਣ ਜ਼ਿੰਦਗੀ ਅਸਾਡੀ ਸੂਲੀ ਉੱਤੇ ਟੰਗਦਾ।
ਕਹਿੰਦੇ '' ਖਾਓ-ਪੀਓ ਐਸ਼ ਕਰੋ ਮਿਤਰੋ ''
ਪਰ ਹੱਕਾਂ ਦੇ ਮੈਦਾਨ 'ਚ ਨਾ ਨਿੱਤਰੋ
ਗੱਲ ਦਿਲ ਦੀ ਡਾਇਰੀ ਦੇ ਉੱਤੇ ਲਿਖ ਲਓ
ਪੜੋ• ਪਾਠ ਯਾਰੋ ਲੋਕਾਂ ਵਾਲੀ ਜੰਗ ਦਾ। . . . .
ਸੀਸੀ ਤਲੀ 'ਤੇ ਟਿਕਾਉਣਾ ਕੋਈ ਸਿਖਾ ਗਿਅ 
ਤੁਸੀਂ ਤਲੀਆਂ 'ਤੇ ਜਰਦਾ ਟਿਕਾ ਲਿਆ
ਨਸ਼ਾ ਚੜਦੀ ਜੁਆਨੀ ਤਾਈ ਖਾ ਗਿਆ
ਖੁੱਲੇ• ਅੱਖ ਨਹੀਂਉ, ਨਸ਼ੇ ਬਿਨ•ਾਂ ਝੱਟ ਲੰਘਦਾ। . . . . .
ਗ਼ਦਰੀ ਬਾਬਿਆਂ ਦੇ ਇਸ ਮੇਲੇ ਦਾ ਜਿੱਥੇ ਆਪਣਾ ਇਕ ਸ਼ਾਂਨਾ ਮੱਤਾ ਇਤਿਹਾਸ ਹੈ ਉੱਥੇ ਝੰਡੇ ਦਾ ਗੀਤ ਕੋਈ ਘੱਟ ਮਹੱਤਵ ਦਾ ਲਖਾਇਕ ਨਹੀਂ। ਇਸ ਹਰ ਸਾਲ ਲਗਦੇ  ਮੇਲੇ ਉਪਰ ਪੇਸ਼ ਕੀਤੇ ਜਾ ਰਹੇ ਗੀਤ ਇਕੱਠੇ ਕਰਕੇ ਸਾਂਭਣ ਦਾ ਕਾਰਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੀਤਾ ਹੈ ਇਹ ਕਾਰਜ਼ ਨੂੰ ਖੁਦ ਅਮੋਲਕ ਹੁਰਾਂ ਨੇ ਹੀ  ਕੀਤਾ ਹੈ। ਉਨ•ਾਂ ਨੇ ਇਸ ਕਾਰਜ਼ ਨੂੰ ਉਸੇ ਤਰਤੀਬ ਨਾਲ ਹੀ ਕੀਤਾ ਹੈ ਜਿਸ ਨਾਲ ਇਹ ਲਿਖੇ ਤੇ ਪੇਸ਼ ਹੋਏ ਹਨ। ਇਸ ਗੀਤ ਲਈ ਖੂਨ ਪਸੀਨਾ ਵਹਾਉਣ ਵਾਲੇ ਕਿਰਤੀ ਕਲਾਕਾਰਾਂ ਨੂੰ ਇਸ ਗੀਤ ਨੂੰ ਅੰਜ਼ਾਮ ਦੇਣ ਵਾਲੇ ਕਿਰਤੀਆਂ ਨੂੰ ਬਣਦੀ ਥਾਂ ਦੇ ਕੇ ਇਸ ਕਾਰਜ ਨੂੰ ਸਮੂਹ ਨਾਲ ਜੋੜਨ ਦਾ ਮਾਣ ਬਕਸ਼ਿਆ ਹੈ। ਇਹ ਲੋਕਾਂ ਲਈ ਜੀਵਨ ਦਾ ਪੱਲ ਪੱਲ ਲਾ ਦੇਣ ਵਾਲਾ ਅਮੋਲਕ ਹੀ ਕਰ ਸਕਦਾ ਸੀ। ਇਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਤੇ ਅਮੋਲਕ ਹੁਰੀ ਉਨ•ਾਂ ਸੈਕੜੇ ਕਿਰਤੀ ਕਲਾਕਾਰਾਂ ਦੇ ਨਾਲ ਵਧਾਈ ਦੇ ਹੱਕਦਾਰ ਹਨ ਜਿਨ•ਾਂ ਨੇ ਇਨਾਂ ਗੀਤਾਂ ਨੂੰ ਜੀਅ ਜਾਨ ਨਾਲ ਪੇਸ਼ ਕਰਕੇ ਅੱਜ਼ ਦੇ ਲੱਚਰ ਸਾਹਿਤ ਦੇ ਮੁਕਾਬਲੇ ਖੜੇ ਹੋਣ ਦਾ ਆਪਣਾ ਬਦਲ ਪੇਸ਼ ਕੀਤਾ ਹੈ। ਸ਼ਾਲਾ ਇਹ ' ਝੰਡੇ ਦਾ ਗੀਤ ' ਲੋਕਾਂ ਦਾ ਗੀਤ ਬਣ ਜਾਵੇ। ਮੈਂ ਇਸ ਸਾਂਬਣ ਜੋਗ ਪੁਸਤਕ ਲਈ ਲੇਖਕ ਤੇ ਪ੍ਰਕਾਸ਼ਕ ਨੂੰ ਵਧਾਈ ਪੇਸ਼ ਕਰਦਾ ਹਾਂ।

ਉੱਤਰੀ ਭਾਰਤ ਵਿਚ ਡੇਰਿਆਂ ਦਾ ਵਧ ਰਿਹਾ ਮੱਕੜ ਜਾਲ


ਡਾ. ਤੇਜਿੰਦਰ ਵਿਰਲੀ 7696483600
ਸਾਡੇ ਦੇਸ਼ ਵਿਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਖ਼ਬਰ ਪੜ•ਨ ਸੁਣਨ ਨੂੰ ਮਿਲਦੀ ਹੈ ਜਿੱਥੇ ਕਿਸੇ 'ਦੇਵ ਪੁਰਸ਼' ਦੀਆਂ ਕਰਤੂਤਾਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੋਵੇ। ਇਨ•ਾਂ ਦੇਵ ਪੁਰਸ਼ਾਂ ਦੇ ਕੱਚੇ ਚਿੱਠਿਆਂ ਨੇ ਵਕਤੀ ਤੌਰ ਉਪਰ ਹਰ ਵਾਰ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਪਰ ਮੂਲ ਰੂਪ ਵਿਚ ਇਸ ਪ੍ਰਬੰਧ ਨੇ ਲੋਕ ਮਾਨਸਿਕਤਾ ਨੂੰ ਹੀ ਅਜਿਹਾ ਬਣਾ ਦਿੱਤਾ  ਹੈ ਕਿ ਇਨ•ਾਂ ਦੈਵੀ ਪੁਰਸ਼ਾਂ ਦੇ ਡੇਰਿਆਂ ਦਾ ਮੱਕੜ ਜਾਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਇਨਾਂ ਅਖੌਤੀ ਦੇਵ ਪੁਰਸ਼ਾਂ ਨੇ ਨਾ ਕੇਵਲ ਆਰਥਿਕ ਤੌਰ 'ਤੇ ਹੀ ਲੁੱਟਿਆ ਹੈ ਸਗੋਂ ਇਨ•ਾਂ ਲੋਕਾਂ ਨੂੰ ਭੇਡਾਂ ਬਣਾ ਕੇ ਰੱਖ ਦਿੱਤਾ। ਇਹ ਹੀ ਕਾਰਨ ਹੈ ਕਿ ਨਬਾਲਗ ਬੱਚੀਆਂ ਨਾਲ ਬਲਾਤਕਾਰ ਵਰਗੇ ਘਿਨੋਣੇ ਕਾਰਨਾਮਿਆਂ ਵਿਚ ਸ਼ਾਮਲ ਬਾਬਿਆਂ ਨੂੰ ਜਦੋਂ ਦੇਸ਼ ਦਾ ਪੁਲਿਸ ਪ੍ਰਸ਼ਾਸਨ ਗ੍ਰਿਫਤਾਰ ਕਰਦਾ ਹੈ ਤਾਂ ਇਹ ਲੋਕ ਆਪਣੇ ਅਖੌਤੀ ਦੇਵ ਪੁਰਸ਼ ਲਈ ਆਤਮਦਾਹ ਤੱਕ ਕਰਨ ਲਈ ਤਿਆਰ ਹੋ ਜਾਂਦੇ ਹਨ। ਆਪਣੇ ਕਾਤਲ, ਬਲਾਤਕਾਰੀ , ਹਤਿਆਰੇ ਤੇ ਆਰਥਿਕ ਲੁੱਟ ਕਰਨ ਵਾਲੇ ਬਾਬੇ ਲਈ ਜਦੋਂ ਉਸ ਡੇਰੇ ਦੇ ਅੰਨੇ ਭਗਤ ਤਰਕ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਕੇ ਆਪਣੀ ਡੰਡੌਤ ਜਾਰੀ ਰੱਖਦੇ ਹਨ ਤਾਂ ਹਰ ਚੇਤਨ ਵਿਅਕਤੀ ਕਹਿ ਉਠਦਾ ਹੈ ਕਿ ਇਨ•ਾਂ ਡੇਰਿਆਂ ਨੇ ਆਪਣੇ ਭਗਤਾਂ ਦਾ ਅਗਲਾ ਜਨਮ ਸਵਾਰਨ ਦੇ ਨਾਮ ਹੇਠ ਇਹ ਜਨਮ ਵੀ ਨਰਕ ਬਣਾ ਦਿੱਤਾ ਹੈ।
ਇਨ•ਾਂ ਅਖੌਤੀ ਦੇਵ ਪੁਰਸ਼ਾਂ ਨੇ ਸਦਾ ਆਪਣੇ ਭਗਤਾਂ ਦਾ ਕੇਲਵ ਸੋਸ਼ਣ ਹੀ ਨਹੀਂ ਕੀਤਾ ਸਗੋਂ ਬੜੀ ਹੀ ਚਲਾਕੀ ਦੇ ਨਾਲ ਸਮਾਜ ਦੇ ਇਕ ਖਾਸ ਵਰਗ ਦੇ ਹਿੱਤਾਂ ਦੀ ਪੂਰਤੀ ਵੀ ਕੀਤੀ ਹੈ। ਜਿਸ ਨਾਲ ਉਨ•ਾਂ ਦੇ ਲੁੱਟ ਭਰੇ ਰਾਜ ਦੀ ਉਮਰ ਵੀ ਲੰਮੀ ਹੁੰਦੀ ਹੈ। ਸਮਾਜ ਵਿਚ ਇਸ ਕਿਸਮ ਦੇ ਦੇਵ ਪੁਰਸ਼ ਬਰਸਾਤੀ ਖੁੰਬਾਂ ਵਾਂਗ ਜਿਸ ਤਰ•ਾਂ ਉੱਗ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਇਨ•ਾਂ ਭਗਤਾਂ ਦੀਆਂ ਫੌਜਾਂ ਸਮਾਜ ਦੇ ਹੋਰ ਵਰਗਾਂ ਨੂੰ ਆਪਣੀ ਗੁੰਡਾਂਗਰਦੀ ਦਾ ਰੰਗ ਦਿਖਾਉਣਗੀਆਂ। ਰਾਮਪਾਲ ਦੇ ਆਸ਼ਰਮ ਵਿੱਚੋਂ ਮਿਲੇ ਨਜਾਇਜ਼ ਹਥਿਆਰ ਇਸ ਗੱਲ ਦਾ ਸੰਕੇਤ ਹਨ। ਇਸੇ ਤਰ•ਾਂ ਹੀ ਡੇਰਾ ਸੱਚਾ ਸੌਦਾ ਵੀ ਹਰ ਵਕਤ ਕਿਸੇ ਨਾ ਕਿਸੇ ਟਕਰਾ ਲਈ ਆਪਣੀ ਬਣਾਈ ਟਾਸਕ ਫੋਰਸ ਨੂੰ ਤਿਆਰ ਬਰ ਤਿਆਰ ਰੱਖ ਰਿਹਾ ਹੈ। ਇਸ ਡੇਰੇ ਨਾਲ ਸੰਬੰਧਿਤ ਆਉਣ ਵਾਲੀ ਫਿਲਮ ਹੋ ਸਕਦਾ ਹੈ ਉੱਤਰੀ ਭਾਰਤ ਵਿਚ ਇਕ ਖਾਸ ਕਿਸਮ ਦੀ ਬੇਚੈਨੀ ਖੜੀ ਕਰ ਦੇਵੇ। ਆਖਣ ਨੂੰ ਲੋਕਾਂ ਦਾ ਭਲਾ ਕਰਨ ਵਾਲੇ ਇਹ ਡੇਰੇ ਅਗਿਆਨਤਾ ਦਾ ਹਨੇਰਾ ਕਿਸ ਹੱਦ ਤੱਕ ਫੈਲਾ ਰਹੇ ਹਨ ਇਸ ਦੀ ਉਦਾਹਰਣ ਲੱਭਣੀ ਕੋਈ ਔਖੀ ਨਹੀਂ  ਕਿਸੇ ਵੀ ਡੇਰੇ ਦੀਆਂ ਕਾਰਵਾਈਆਂ ਨੂੰ ਜੇਕਰ ਨੀਜ਼ ਦੇ ਨਾਲ ਦੇਖਿਆ ਜਾਵੇ ਤਾਂ ਸਾਫ ਸਾਫ ਪਤਾ ਚੱਲ ਜਾਂਦਾ ਹੈ ਕਿ ਗੈਰ ਵਿਗਿਆਨਕ ਧਾਰਨਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਇਹ ਡੇਰੇ ਸਮਾਜ ਦਾ ਕੀ ਭਲਾ ਕਰ ਰਹੇ ਹਨ? ਇਨ•ਾਂ ਡੇਰਿਆਂ ਦਾ ਸਮੇਂ ਸਮੇਂ ਉਪਰ ਚਲਦਾ ਰਿਹਾ ਵਿਵਾਦ ਜਾਂ ਇਨ•ਾਂ ਉਪਰ ਚੱਲਦੇ ਕੇਸ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਨ•ਾਂ ਨੇ ਵਿਗਿਆਨ ਦੀ ਇੱਕੀਵੀਂ ਸਦੀ ਵਿਚ ਭਾਰਤੀ ਸਮਾਜ ਨੂੰ ਪੱਥਰ ਯੁੱਗ ਵੱਲ ਲੈ ਕੇ ਜਾਣ ਲਈ ਕਿੰਨੀ ਕੋਸ਼ਿਸ਼ ਕੀਤੀ ਹੈ। ਦਿਵਿਆ ਜੋਤੀ ਨੂਰਮਹਿਲ ਡੇਰੇ ਦੇ ਮੁੱਖੀ ਆਸ਼ੂਤੋਸ਼ ਮਹਾਂਰਾਜ ਦੀ ਮੌਤ ਅੱਜ ਵੀ ਰਹੱਸ ਬਣੀ ਹੋਈ ਹੈ। ਉਸ ਦੇ ਡਰਾਈਵਰ ਤੇ ਉਸ ਦੇ ਪੁੱਤਰ ਵੱਲੋਂ ਅਦਾਲਤ ਦਾ ਬੂਹਾ ਖੜਕਾਉਣ ਦੇ ਬਾਵਜੂਦ ਵੀ ਪੰਜਾਬ ਤੇ ਹਰਿਆਣਾ ਦੀ ਹਾਈਕੋਟ ਚੁੱਪ ਹੈ। ਭਗਤਾਂ ਦੀ ਸ਼ਰਧਾ ਤੇ ਗੈਰ ਵਿਗਿਆਨਕ ਪ੍ਰਚਾਰ ਤੇ ਪ੍ਰਸਾਰ ਅੱਜ  ਵੀ ਜਾਰੀ ਹੈ। ਭਨਿਆਰਾਂ ਵਾਲਾ ਬਾਬਾ ਪਿਆਰਾ ਸਿੰਘ ਭਨਿਆਰਾ ਆਪਣੀ ਕੱਚੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਕੇ ਸਮਾਜ ਵਿਚ ਵਿਵਾਦ ਖੜਾ ਕਰ ਚੁੱਕਾ ਹੈ। ਆਸਾ ਰਾਮ ਆਪਣੇ ਸ਼ਰਧਾਲੂਆਂ ਦੀਆਂ ਨਬਾਲਗ ਕੰਜਕਾਂ ਨਾਲ ਬਲਾਤਕਾਰ ਦੀਆਂ ਕਾਲੀਆਂ ਕਰਤੂਤਾਂ ਦੀ ਸਜ਼ਾ ਭੋਗ ਰਿਹਾ ਹੈ। ਨਿਰਮਲ ਬਾਬਾ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਕੇ ਗੈਰ ਵਿਗਿਆਨਕ ਪ੍ਰਚਾਰ ਦੇ ਸਿਰ ਉਪਰ ਮਾਲਾ ਮਾਲ ਹੋ ਗਿਆ ਹੈ। ਕਦੇ ਸਮੋਸੇ ਨਾਲ ਕਦੇ ਪਰੌਠਂੇ ਨਾਲ ਤੇ ਕਦੇ ਭਟੂਰਿਆਂ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰ ਰਿਹਾ ਹੈ। ਕਦੇ ਕੋਈ ਬਾਬਾ ਭਭੂਤੀ ਦੇ ਨਾਲ ਲੋਕਾਂ ਦੇ ਰੋਗ ਦੂਰ ਕਰ ਰਿਹਾ ਹੈ। ਕਦੇ ਕੋਈ ਨਿੱਤਿਆ ਨੰਦ ਆਪਣੀ ਰਾਸ ਲੀਲਾ ਰਚਾ ਰਿਹਾ ਹੈ।
ਇਨ•ਾਂ ਡੇਰਿਆਂ ਤੋਂ ਬਿਨ•ਾਂ ਸੂਫੀ ਪੀਰਾਂ ਫਕੀਰਾਂ ਦੇ ਨਾਮ ਉਪਰ ਬਣੇ ਡੇਰੇ ਨੌਜਵਾਨਾ ਨੂੰ ਆਪਣੇ ਵੱਲ ਖਿੱਚ ਰਹੇ ਹਨ। ਜਿਨ•੍ਰਾਂ ਡੇਰਿਆਂ ਦਾ ਜਾ ਡੇਰੇ ਦੇ ਸੰਚਾਲਕ ਗਾਇਕਾਂ ਦਾ ਸੂਫੀਵਾਦ ਦੇ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈ।
ਖੋਜ ਪੁਸਤਕ 'ਸਿੱਖ ਮਾਡਲ ਆਫ ਐਜੂਕੇਸ਼ਨ' ਦੇ ਖੋਜੀ ਡਾ ਮੇਹਰਬਾਨ ਸਿੰਘ ਦਾ ਇਹ ਸਿੱਟਾ ਹੈ ਕਿ ਪੰਜਾਬ ਦੇ ਅੰਦਰ ਸਕੂਲਾਂ ਦੇ ਮੁਕਾਬਲੇ ਗੁਰਦੁਆਰੇ ਦੁੱਗਣੇ ਤੋਂ ਵੀ ਵਧ ਹਨ। ਜਦਕਿ ਲੋੜ ਵਧ ਸਕੂਲਾਂ ਦੀ ਹੈ। ਜੇਕਰ ਇਸ ਖੋਜ ਨੂੰ ਬਾਕੀ ਧਾਰਮਿਕ ਸਥਾਨਾਂ ਦੇ ਨਾਲ ਜੋੜ ਲਿਆ ਜਾਵੇ ਤਾਂ ਸਕੂਲਾਂ ਦੇ ਮੁਕਾਬਲੇ ਧਾਰਮਿਕ ਸਥਾਨਾਂ ਦੀ ਗਿਣਤੀ ਚਾਰ ਗੁਣਾ ਤੋਂ ਵੀ ਵੱਧ ਜਾਵੇਗੀ। ਜੇਕਰ ਇਨ•ਾਂ ਧਾਰਮਿਕ ਸਥਾਨਾਂ ਨੇ ਆਪਣੀ ਬਣਦੀ ਸਮਾਜਕ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਸਮਾਜ ਵਿਚ ਇਸ ਤਰ•ਾਂ ਦੀ ਹਨੇਰ ਬਿਰਤੀ ਪੈਦਾ ਹੀ ਨਹੀਂ ਸੀ ਹੋਣੀ। ਧੀਆਂ ਨੂੰ ਕੁੱਖ ਵਿਚ ਮਾਰਨ ਤੋਂ ਲੈਕੇ ਨਸ਼ਿਆਂ ਵਿਚ ਗਰਕ ਹੋ ਰਿਹਾ ਉੱਤਰੀ ਭਾਰਤ ਦਾ ਸਮਾਜ ਆਪਣੀ ਡਾਵਾਂ ਡੋਲ ਮਾਨਸਿਕਤਾ ਨੂੰ ਸਹਾਰਾ ਦੇਣ ਲਈ ਇਨ•ਾਂ ਗੈਰ ਵਿਗਿਆਨਕ ਡੇਰਿਆਂ ਉਪਰ ਧੱਕੇ ਖਾ ਰਿਹਾ ਹੈ।
ਡੇਰਿਆਂ ਦੀ ਅੱਜ ਦੇ ਭਰਿਸ਼ਟ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਸਾਂਝ ਤੇ ਸਕੀਰੀ ਕਿਸੇ ਤੋਂ ਵੀ ਲੁੱਕੀ ਹੋਈ ਨਹੀਂ ਹੈ। ਰਾਧਾ ਸਵਾਮੀ ਬਿਆਸ ਵਾਲਾ ਡੇਰਾ ਪਿੱਛਲੇ ਲੰਮੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰਦਾ ਰਿਹਾ ਹੈ ਹੁਣ ਨਵੀਂ ਬਣੀ ਰਿਸ਼ਤੇਦਾਰੀ ਤੇ ਸਾਂਝ ਕਰਕੇ ਉਸ ਦੀ ਵਫਾਦਾਰੀ ਅਕਾਲੀ ਦਲ ਨਾਲ ਹੋ ਗਈ ਹੈ ਜਿਹੜੀ ਕਿਸੇ ਤੋਂ ਵੀ ਲੁੱਕੀ ਹੋਈ ਨਹੀਂ। ਇਹ ਡੇਰਾ ਭਾਂਵੇ ਸਿੱਧੇ ਰੂਪ ਵਿਚ ਆਪਣੇ ਸ਼ਰਧਾਲੂਆਂ ਨੂੰ ਕਿਸੇ ਵੀ ਖਾਸ ਪਾਰਟੀ ਨੂੰ ਵੋਟ ਪਾਉਣ ਦਾ ਫਰਮਾਨ ਨਹੀਂ ਦਿੰਦਾ ਸਗੋਂ ਇਸ ਦਾ ਤਰੀਕਾ ਬਹੁਤ ਹੀ ਗੁਪਤ ਹੁੰਦਾ ਹੈ। ਡੇਰੇ ਦੇ ਜਥੇਦਾਰ ਆਪਣੇ ਤੰਤਰ ਰਾਹੀ ਇਹ ਕਾਰਜ ਕਰਦੇ ਹਨ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦਾ ਪਰ ਜਿਸ ਦਾ ਅਸਰ ਵਧੇਰੇ ਹੁੰਦਾ ਹੈ।
ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਆਪਣਾ ਵੱਡਾ ਜਨ ਆਧਾਰ ਰੱਖਣ ਵਾਲਾ ਡੇਰਾ ਸੱਚਾ ਸੌਦਾ ਆਪਣੀਆਂ ਰਾਜਸੀ ਗਤੀਵਿਧੀਆਂ ਕਰਕੇ ਕਾਫੀ ਚਰਚਾ ਵਿਚ ਰਹਿੰਦਾ ਹੈ। ਇਸ ਡੇਰੇ ਦਾ ਇਕ ਰਾਜਸੀ ਵਿੰਗ ਹੈ ਜਿਹੜਾ ਇਸ ਗੱਲ ਦਾ ਅਧਿਐਨ ਕਰਦਾ ਰਹਿੰਦਾ ਹੈ ਕਿ ਕਿਸ ਪਾਰਟੀ ਦੀ ਮਦਦ ਕਿਸ ਰੂਪ ਵਿਚ ਕਰਕੇ ਡੇਰੇ ਨੂੰ ਵਧ ਫਾਇਦਾ ਹੁੰਦਾ ਹੈ। ਇਹ ਡੇਰਾ ਲੱਗ ਭਗ ਹਰ ਵਾਰ ਆਪਣੀ ਰਾਜਸੀ ਵਫਾਦਾਰੀ ਬਦਲਦਾ ਰਹਿੰਦਾ ਹੈ। ਬਹੁਤੀ ਵਾਰ ਇਹ ਜਿੱਤਣ ਵਾਲੀ ਧਿਰ ਦੇ ਨਾਲ ਹੀ ਹੁੰਦਾ ਹੈ। ਕਦੇ ਸਮਾਂ ਹੁੰਦਾ ਸੀ ਕਾਂਗਰਸ ਪਾਰਟੀ ਦੇ ਆਗੂ ਨਾਲ ਆਪਣੀ ਨਜਦੀਕੀ ਰਿਸ਼ਤੇਦਾਰੀ ਦੇ ਕਰਕੇ ਇਹ ਕਾਂਗਰਸ ਦੀ ਮਦਦ ਕਰਦਾ ਸੀ। ਬਾਅਦ ਵਿਚ ਇਸ ਨੇ ਆਪਣੀ ਵਫਾਦਾਰੀ ਅਕਾਲੀ ਪਾਰਟੀ ਵੱਲ ਕਰ ਦਿੱਤੀ ਸੀ। ਹੁਣ ਅਕਾਲੀ ਪਾਰਟੀ ਨਾਲੋਂ ਭਾਜਪਾ ਨਾਲ ਇਸ ਡੇਰੇ ਦੀਆਂ ਵਫਾਦਾਰੀਆਂ ਪੱਕੀਆਂ ਹੋ ਗਈਆਂ ਹਨ। ਹਰਿਆਣਾ ਵਿਧਾਨ ਸਭਾ ਦੀ ਚੋਣ ਵਿਚ ਇਸ ਡੇਰੇ ਨੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਖੁਲੇ ਆਮ ਕੀਤਾ ਸੀ। ਜਿਸ ਕਰਕੇ ਆਰ ਐਸ ਐਸ ਸਮੇਤ ਭਾਜਪਾ ਦੇ ਆਗੂ ਇਸ ਡੇਰੇ ਦੇ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਗੂੜਾ ਕਰਨ ਵਿਚ ਲੱਗੇ ਹੋਏ ਹਨ। ਇਸ ਸੰਬੰਧ ਵਿਚ ਆਰ ਐਸ ਐਸ ਮੁੱਖੀ ਮੋਹਨ ਭਾਗਵਤ ਤੇ ਭਾਜਪਾ ਨੇਤਾ ਐਲ ਕੇ ਅਡਵਾਨੀ ਇਨਾਂ ਡੇਰਿਆਂ ਨਾਲ ਜਾਕੇ ਸੰਪਕ ਬਣਾ ਰਹੇ ਹਨ। ਕਿਉਂਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਰਾਜਨੀਤੀ ਵਿਚ ਇਨ•ਾਂ ਡੇਰਿਆਂ ਦੇ ਭਗਤ ਹੋਰ ਕੁਝ ਵੀ ਨਹੀਂ ਦੇਖਦੇ ਤੇ ਇਸ ਵਿਚ ਵੀ ਭੋਰਾ ਸ਼ੱਕ ਨਹੀਂ ਕਿ ਇਨ•ਾਂ ਡੇਰਿਆਂ ਦਾ ਆਪਣਾ ਆਪਣਾ ਜਨ ਅਧਾਰ ਹੈ ਜਿਹੜੇ ਸਦਾ ਹੀ ਹਾਕਮ ਧਿਰਾਂ ਦੀ ਤਰਫਦਾਰੀ ਹੀ ਕਰਦੇ ਹਨ।
ਪੰਜਾਬ ਦਾ ਸੰਭਾਵੀ ਦੁਖਾਂਤ ਵੀ ਇਸੇ ਵਿਚ ਹੀ ਲੁਕਿਆ ਪਿਆ ਹੈ। ਪੰਜਾਬ ਦੀ ਵੱਡੀ ਰਾਜਸੀ ਪਾਰਟੀ ਅਕਾਲੀ ਦਲ ਆਪਣੇ ਰਾਜਸੀ ਹਿੱਤਾਂ ਲਈ ਇਸ ਸਾਰੇ ਵਰਤਾਰੇ ਨੂੰ ਬੜੀ ਹੀ ਹੁਸ਼ਿਆਰੀ ਦੇ ਨਾਲ ਕਾਬੂ ਕਰਦੀ ਆਈ ਹੈ। ਇਸ ਪਾਰਟੀ ਦਾ ਅਸਿੱਧਾ ਕਬਜ਼ਾ ਇਕ ਪਾਸੇ ਉੱਚੀਆਂ ਸਿੱਖ ਮਰਿਆਦਾਂ ਵਾਲੇ ਅਕਾਲ ਤਖਤ ਦੇ ਜਥੇਦਾਰ ਉਪਰ ਹੈ। ਜਿਸ ਸੰਸਥਾ ਦਾ ਇਨ•ਾਂ ਡੇਰਿਆਂ ਨਾਲ ਸਦਾ ਹੀ ਵਿਰੋਧ ਰਿਹਾ ਹੈ। ਅਕਾਲੀ ਪਾਰਟੀ ਬੜੀ ਹੀ ਹੁਸ਼ਿਆਰੀ ਦੇ ਨਾਲ ਇਸ ਪ੍ਰਸਪਰ ਵਿਰੋਧ ਦੇ ਬਾਵਜੂਦ ਵੀ ਡੇਰਿਆਂ ਦੀ ਵੋਟਾਂ ਬਟੋਰਨ ਵਿਚ ਕਾਮਯਾਬ ਹੁੰਦੀ ਰਹੀ ਹੈ। ਪਰ ਹੁਣ ਕੇਂਦਰ ਵਿਚ ਸੱਤਾ ਦੀ ਵਾਗਡੋਰ ਭਾਜਪਾ ਦੇ ਹੱਥਾਂ ਵਿਚ ਆ ਜਾਣ ਦੇ ਨਾਲ ਡੇਰਿਆਂ ਦਾ ਰਾਫਤਾਂ ਭਾਜਪਾ ਵੱਲ ਹੋ ਰਿਹਾ ਹੈ,ਤੇ ਭਾਜਪਾ ਵੀ ਆਪਣੇ ਰਾਜਸੀ ਹਿੱਤਾਂ ਲਈ ਡੇਰਿਆਂ ਨੂੰ ਕਾਬੂ ਵਿਚ ਕਰਨ ਬਾਰੇ ਵਿਸ਼ੇਸ਼ ਧਿਆਨ ਦੇਣ ਲੱਗ ਪਈ ਹੈ। ਭਾਜਪਾ ਦੇ ਰਾਸਟਰੀ ਜਨਰਲ ਸੈਕਟਰੀ ਸ਼੍ਰੀ ਤਰੁਨ ਚੁੱਗ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖਕੇ ਕਿਹਾ ਹੈ ਕਿ ਉਹ ਡੇਰਿਆਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ•ਾਂ ਪੱਤਰ ਵਿਚ ਸ਼ਪਸ਼ਟ ਕਿਹਾ ਹੈ ਕਿ ਮੁੱਖ ਮੰਤਰੀ  ਡੀ ਜੀ ਪੀ ਪੰਜਾਬ ਨੂੰ ਹੁਕਮ ਦੇਣ ਕਿ ਡੇਰੇ ਦੇ ਸ਼ਰਧਾਲੂਆਂ ਦੀ ਰਾਖੀ ਹੋਵੇ ਤੇ ਸ਼ਰਧਾਲੂਆਂ ਦੇ ਖਿਲਾਫ ਲੋਕਾਂ ਉਪਰ ਕਾਰਵਾਈ ਹੋਵੇ। ਇਹ ਗੱਲ ਇਕ ਪਾਸੇ ਅਕਾਲੀ ਭਾਜਪਾ ਦੀਆਂ ਵਧ ਰਹੀਆਂ ਦੂਰੀਆਂ ਵੱਲ ਸੰਕੇਤ ਕਰਦੀ ਹੈ ਤੇ ਦੂਸਰੇ ਪਾਸੇ ਭਾਜਪਾ ਦੇ ਵਧ ਰਹੇ 'ਡੇਰਾ ਪ੍ਰੇਮ' ਵੱਲ ਵੀ ਸੰਕੇਤ ਕਰਦੀ ਹੈ। ਡੇਰਿਆਂ ਤੇ ਸਿਅਸਤ ਦਾ ਇਹ ਨਾਪਾਕ ਗੱਠਜੋੜ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਇਹ ਗੱਠ ਜੋੜ ਕੇਵਲ ਭਾਜਪਾ ਅਕਾਲੀ ਦਲ ਤੱਕ ਹੀ ਸੀਮਤ ਨਹੀਂ ਸਗੋਂ ਕਾਂਗਰਸ ਤੇ ਹੋਰ ਖੇਤਰੀ ਪਾਰਟੀਆਂ ਵੀ ਇਸ ਕਿਸਮ ਦੇ ਗੱਠ ਜੋੜ ਦਾ ਲਾਹਾ ਲੈਣ ਦੀ ਤਾਕ ਵਿਚ ਰਹਿੰਦੀਆਂ ਹਨ।
ਹਰਿਆਣਾ ਵਿਚ ਸੰਤ ਰਾਮਪਾਲ ਨੇ ਦਸ ਸਾਲਾਂ ਦੇ ਕਾਂਗਰਸ ਰਾਜ ਵਿਚ ਜਿਸ ਤਰ•ਾਂ ਨਾਲ ਨਾਜਾਇਜ ਹਥਿਆਰ ਇਕੱਤਰ ਕੀਤੇ? ਜਿਸ ਤਰ•ਾਂ ਸ਼ਰਧਾਲੂਆਂ ਦੀ ਫੌਜ ਖੜੀ ਕੀਤੀ। ਜਿਸ ਕਿਸਮ ਦੇ ਟਕਰਾ ਦੀ ਸਥਿਤੀ ਵਿਚ ਸਮਾਜ ਨੂੰ ਲਿਆ ਕੇ ਖੜਾ ਕਰ ਦਿੱਤਾ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਹੁਣ 42 ਵੀਂ ਵਾਰ ਹਾਈਕੋਟ ਦੇ ਹੁਕਮਾਂ ਨੂੰ ਟਿੱਚ ਜਾਨਣ ਵਾਲੇ ਅਖੌਤੀ ਬਾਬੇ ਦੇ ਖਿਲਾਫ ਭਾਜਪਾ ਨੂੰ ਕਿਸ ਮਜਬੂਰੀ ਵਿਚ ਕਾਰਵਾਈ ਕਰਨੀ ਪਈ ਇਹ ਵੀ ਕਿਸੇ ਤੋਂ ਲੁਕੀ ਹੋਈ ਨਹੀਂ। ਇਸ ਪ੍ਰਕਿਰਿਆ ਨੂੰ ਜੱਗ ਜਾਹਰ ਕਰਨ ਵਾਲੇ ਮੀਡੀਏ ਨੂੰ ਇਸ ਦੀ ਕਿੰਨੀ ਕੀਮਤ ਦੇਣੀ ਪਈ ਹੈ ਜਿਸ ਦੇ ਸਿੱਟੇ ਵਜੋਂ ਡੇਰਿਆਂ ਪ੍ਰਤੀ ਮੋਹ ਪਾਲਣ ਵਾਲੀ ਭਾਜਪਾ ਨੂੰ ਰਾਮਪਾਲ ਨੂੰ ਗ੍ਰਿਫਤਾਰ ਕਰਨਾ ਪਿਆ। ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਗੱਲ ਇਕ ਡੇਰੇ ਦੀ ਨਹੀਂ ਸਗੋਂ ਡੇਰਿਆਂ ਦੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਪੰਜਾਬ 1982 ਤੋਂ 1992 ਤੱਕ ਇਸ ਦੇ ਦੁਖਾਂਤ ਨੂੰ ਭੋਗ ਚੁੱਕਾ ਹੈ। 2007 ਵਿਚ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਟਕਰਾ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ। ਵਿਆਨਾ ਵਿਚ ਬੱਲਾਂ ਵਾਲੇ ਸੰਤਾਂ ਦੇ ਕਤਲ ਤੋਂ ਬਾਦ ਜਿਹੜੀ ਸਥਿਤੀ ਪੰਜਾਬ ਦੇ ਦੁਆਬੇ ਵਿਚ ਬਣੀ ਸੀ ਉਹ ਇਸ ਗੱਲ ਦੀ ਗਵਾਈ ਹੈ ਕਿ ਇਹ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ। ਜਿਹੜੀਆਂ ਵੀ ਰਾਜਸੀ ਪਾਰਟੀਆਂ ਡੇਰਿਆਂ ਨੂੰ ਆਪਣੇ ਰਾਜਸੀ ਮਨੋਰਥ ਲਈ ਵਰਤਣ ਵਿਚ ਲੱਗੀਆਂ ਹੋਈਆਂ ਹਨ ਉਨਾਂ ਨੂੰ ਇਸ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਤਾਂ ਕਿ ਇਸ ਗੱਲ ਦੀ ਸੰਭਵਾਨਾ ਨਾ ਬਣੇ ਕਿ ਸਮਾਜ ਵਿਚ ਕਿਸੇ ਕਿਸੇ ਦਾ ਤਨਾਅ ਨਾ ਪੈਦਾ ਹੋਵੇ।
ਇਹ ਗੱਲ ਅਜੇ ਬਹੁਤ ਹੀ ਦੂਰ ਦੀ ਹੈ ਕਿ ਦੇਸ਼ ਦੀ ਬਹੁਤੀ ਅਬਾਦੀ ਜਿਹੜੀ ਬੇਰੁਜ਼ਗਾਰ ਹੈ। ਜਿਨ•ਾਂ ਦੇ ਇਲਾਜ ਲਈ ਹਸਪਤਾਲ ਨਹੀਂ, ਜਿਨ•ਾਂ ਦਾ ਜਿਉਣਾ ਅੱਤ ਦੀ ਮਹਿੰਗਾਈ ਨੇ ਨਰਕ ਬਣਾ ਦਿੱਤਾ ਹੈ। ਜਿਨ•ਾਂ ਦੇ ਬੱਚਿਆਂ ਲਈ ਪੜਨ ਲਈ ਸਕੂਲ ਨਹੀਂ। ਜਿਹੜੇ ਇਸ ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਸਮਝਣ ਲਈ ਮਾਰੇ ਮਾਰੇ ਫਿਰਦੇ ਹਨ ਉਨ•ਾਂ ਨੂੰ ਕਰਮਾਂ ਦਾ ਫਲ ਦੱਸ ਕੇ ਗੁੰਮਰਾਹ ਕਰਨ ਵਾਲੇ ਲੋਕ ਉਨ•ਾਂ ਦੀ ਸਮਾਜਕ ਲੁੱਟ ਦੀ ਉਮਰ ਨੂੰ ਲੰਮਿਆਂ ਕਰਦੇ ਹਨ। ਇਹੋ ਹੀ ਕਾਰਨ ਹੈ ਕਿ ਲੁੱਟ ਦਾ ਇਹ ਸਿਲਸਲਾ ਬੇਰੋਕ ਟੋਕ ਜਾਰੀ ਹੈ।
ਅਜੇ ਇਹ ਵਕਤ ਵੀ ਨਹੀਂ ਆਇਆ ਕਿ ਇਨ•ਾਂ ਡੇਰਿਆਂ ਦੇ ਸ਼ਰਧਾਲੂ ਇਹ ਸਵਾਲ ੍ਰਖੜੇ ਕਰਨ ਕਿ ਉਨ•ਾਂ ਦਾ ਡੇਰਾ ਉਨਾਂ ਦੇ ਬੱਚਿਆਂ ਨੂੰ ਸਕੂਲ ਕਿਉਂ ਨਹੀਂ ਬਣਾ ਕੇ ਦਿੰਦਾ, ਵਧੀਆ ਹਸਪਤਾਲ ਕਿਉ ਨਹੀਂ ਖੋਲਦਾ, ਉਨ•ਾਂ ਦੇ ਰੁਜ਼ਗਾਰ ਬਾਰੇ ਕੋਈ ਉਪਰਾਲਾ ਕਿਉ ਨਹੀਂ ਕਰਦਾ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਨਾਲ ਮਰ ਰਹੀ ਹੈ। ਬੇਕਸੂਰ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦੀ ਭੇਂਟ ਚੜ• ਰਹੇ ਹਨ। ਲੁੱਟਾਂ ਖੋਹਾਂ ਵਧ ਰਹੀਆਂ ਹਨ। ਸਰਕਾਰੀ ਤੇ ਗੈਰ ਸਰਕਾਰੀ ਗੁੰਡਾ ਗਰਦੀ ਵਧ ਰਹੀ ਹੈ। ਪਰ ਇਨ•ਾਂ ਡੇਰਿਆਂ ਦੇ ਦੈਵੀ ਪੁਰਖ ਇਸ ਸਾਰੇ ਵਰਤਾਰੇ ਦੇ ਖਿਲਾਫ ਚੁੱਪ ਕਿਉਂ ਰਹਿੰਦੇ ਹਨ? ਉਹ ਕਿਉਂ ਨਹੀਂ ਬੋਲਦੇ? ਸਮਾਜ ਵਿਚ ਏਕਤਾ ਦੀ ਗੱਲ ਕਰਨ ਵਾਲੇ ਮੁੱਠੀ ਭਰ ਲੋਕ ਕਮਜ਼ੋਰ ਕਿਉਂ ਹਨ? ਵੱਡੇ ਸਵਾਲ ਮੂੰਹ ਅੱਡੀ ਖੜੇ ਹਨ। ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਰਾਜ ਸਤਾ ਉਪਰ ਕਾਬਜ ਬਹੁ ਰਾਸ਼ਟਰੀ ਕੰਪਨੀਆਂ ਦੇ ਦਲਾਲ ਭਾਂਵੇ ਕਿਸੇ ਵੀ ਪਾਰਟੀ ਜਾਂ ਰੰਗਦੇ ਹੋਣ ਉਨ•ਾਂ ਦੇ ਏਜੰਡੇ ਉਪਰ ਨਾ ਤਾਂ ਦੇਸ਼ ਹੈ ਤੇ ਨਾ ਹੀ ਦੇਸ਼ ਦੇ ਲੋਕ। ਇਸ ਲਈ ਦੇਸ਼ ਦੇ ਮੁੱਠੀ ਭਰ ਚੇਤਨ ਲੋਕਾਂ ਨੂੰ ਹੀ ਚਾਨਣ ਦਾ ਹੋਕਾ ਦੇਣ ਲਈ ਉੱਠਣਾ ਪਵੇਗਾ।

ਪੰਜਾਬ ਅਜੇ ਨਿੰਪੁਸਕ ਨਹੀਂ ਹੋਇਆ ਸਿੱਪੀ ਗਿੱਲ

ਡਾ. ਤੇਜਿੰਦਰ ਵਿਰਲੀ 7696483600
ਸਿੱਪੀ ਗਿੱਲ ਦੇ ਗੀਤ ਦਸ ਮਿੰਟ ਨੇ ਪੰਜਾਬੀ ਸਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਪਾਸੇ ਇਸ ਗੀਤ ਨੂੰ ਸੁਣਨ ਵਾਲੇ ਤੇ ਇਸ ਦੀ ਵੀਡੀਓ ਦੇਖਣ ਵਾਲਿਆਂ ਦੀਆਂ ਕਿਤਾਰਾਂ ਲੰਮੀਆਂ ਹੋ ਰਹੀਆਂ ਹਨ ਤੇ ਦੂਸਰੇ ਪਾਸੇ ਇਸ ਗੀਤ ਦਾ ਵਿਰੋਧ ਕਰਨ ਵਾਲਿਆਂ ਨੇ ਵੀ ਜਿੰਦਗੀ ਦੇ ਹਰ ਪੱਖ ਤੋਂ ਇਸ ਗੀਤ ਦੀ ਪਰਖ ਪੜਚੋਲ ਕਰਕੇ ਇਸ ਗੀਤ ਨੂੰ ਨਾ ਕੇਵਲ ਨਕਾਰਿਆ ਹੀ ਹੈ ਸਗੋਂ ਅਦਾਲਤ ਦਾ ਬੂਹਾ ਵੀ ਜਾ ਖੜਕਾਇਆ ਹੈ। ਲੋਕ ਸੱਥਾਂ ਵਿਚ ਵੀ ਇਸ ਦੇ ਖਿਲਾਫ ਇਕ ਲੋਕ ਫਤਵਾ ਤਿਆਰ ਕਰਨ ਲਈ ਵਿਚਾਰ ਚਰਚਾ ਹੋ ਰਹੀ ਹੈ। ਜਿੱਥੇ ਯੂ ਟੀਊਬ ਉਪਰ ਇਸ ਦੇ ਦਰਸ਼ਕਾਂ ਦੀ ਗਿਣਤੀ ਵਧ ਰਹੀ ਹੈ ਉੱਥੇ ਫੇਸ ਬੁਕ ਉਪਰ ਇਸ ਦੇ ਵਿਰੋਧੀ ਲਾਮਬੰਦ ਹੋ ਰਹੇ ਹਨ। ਜਿਨ•ਾਂ ਨੂੰ ਇਸ ਗੀਤ ਵਿੱਚੋ ਗੁੰਡਾ ਗਰਦੀ ਦੀ ਬੋ ਆ ਰਹੀ ਹੈ।
ਸਪੀਡ ਰੀਕਾਰਡ ਕੰਪਣੀ ਜਲੰਧਰ ਵੱਲੋਂ ਰੀਕਾਰਡ ਕੀਤੇ ਗਏ ਤੇ ਸਿੱਪੀ ਗਿੱਲ ਦੁਆਰਾ ਗਾਏ ਗਏ ਇਸ ਗੀਤ ਨੇ ਪੰਜਾਬ ਜਗਤ ਵਿਚ ਚੱਲੀ ਵਿਚਾਰ ਚਰਚਾ ਨੂੰ ਇਸ ਕਦਰ ਤੇਜ਼ ਕਰ ਦਿੱਤਾ ਹੈ ਕਿ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹਰ ਵਿਅਕਤੀ ਇਸ ਵਿਵਾਦ ਦਾ ਅੰਗ ਬਣ ਰਿਹਾ ਹੈ। ਪੰਜਾਬ ਦਾ ਬੁੱਧੀਜੀਵੀ ਵਰਗ ਜਿਹੜਾ ਅਕਸਰ ਹੀ ਸਮਾਜਕ ਵਰਤਾਰਿਆਂ ਵਿਚ ਗੈਰ ਹਾਜ਼ਰ ਹੋਣ ਦਾ ਆਦੀ ਹੋ ਗਿਆ ਹੈ ਇਸ ਚਰਚਾ ਵਿਚ ਵੀ ਗੈਰ ਹਾਜ਼ਰ ਹੀ ਨਜ਼ਰ ਆ ਰਿਹਾ ਹੈ। ਇਸ ਦੇ ਲੰਮੇ ਚੌੜੇ ਕਰਾਨ ਹੋ ਸਕਦੇ ਹਨ ਪਰ ਹਰ ਵਾਰ ਵਾਂਗ ਪੰਜਾਬ ਦੇ ਬੁੱਧੀਜੀਵੀ ਵਰਗ ਦੀ ਗੈਰ ਹਾਜਰੀ ਰੜਕਦੀ ਜਾਰੂਰ ਹੈ। ਹਰ ਕਿਸਮ ਦੀਆਂ ਨੀਵਾਣਾ ਸਿਰਜਦਾ ਇਹ ਗੀਤ ਜੇ ਕਿਹਾ ਜਾਵੇ ਕਿ ਇਹ ਗੀਤ ਪੰਜਾਬ ਦੇ ਗੈਰ ਜਿੰਮੇਵਾਰ ਬੁੱਧੀਜੀਵੀ ਵਰਗ ਦੀ ਚੁੱਪ ਦੀ ਹੀ ਉਪਜ ਹੈ ਤਾਂ ਗਲਤ ਨਹੀਂ ਹੋਵੇਗਾ। ਜਿਸ ਚੁੱਪ ਦਾ ਨਜਾਇਜ ਫਾਇਦਾ ਉਠਾਕੇ ਹਾਕਮ ਧਿਰਾਂ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਦਾ ਕਾਰਜ ਕਰ ਰਹੀਆਂ ਹਨ। ਇਹ ਸਿਲਸਲਾ ਕਦੋ ਤੱਕ ਚੱਲੇਗਾ? ਤੇ ਅਜੇ ਇਸ ਨੇ ਕਿੰਨੇ ਕੁ ਨਿਘਾਰ ਹੋਰ ਸਰ ਕਰਨੇ ਹਨ ਇਹ ਇਸ ਲੇਖ ਦਾ ਵਿਸ਼ਾਂ ਨਹੀਂ। ਸਿੱਪੀ ਗਿੱਲ ਨੇ ਇਸ ਗੀਤ ਵਿਚ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਕਾਰਜ ਦੇ ਨਾਲ ਨਾਲ ਪੰਜਾਬ ਦੇ ਉਸ ਵਰਗ ਨੂੰ ਵੰਗਾਰਿਆ ਵੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਤੇ ਸ਼ਹੀਦ  ਭਗਤ ਸਿੰਘ ਦੇ ਫਿਕਰਾਂ ਦੀ ਬਾਂਹ ਫੜ ਕੇ ਚਲ ਰਿਹਾ ਹੈ। ਉਸ ਵਰਗ ਲਈ ਇਹ ਇਕ ਗੀਤ ਨਾ ਹੋਕੇ ਇਕ ਵੰਗਾਰ ਹੈ। ਜਿਸ ਨੂੰ ਪੰਜਾਬ ਦੇ ਅਗਾਂਹਵਧੂ ਲੋਕ ਹਰ ਪੱਧਰ ਉਪਰ ਜਵਾਬ ਦੇਣ ਲਈ ਤਿਆਰ ਹਨ।
ਸਿੱਪੀ ਗਿੱਲ ਨੇ ਗੀਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜੀ ਰੀਣ ਮਾਸਾ ਢਿੱਲ ਰਹਿ ਵੀ ਗਈ ਸੀ ਉਹ ਕਸਰ ਉਸ ਗੀਤ ਦੀ ਵੀਡੀਓਗ੍ਰਾਫੀ ਨੇ ਪੂਰੀ ਕਰ ਦਿੱਤੀ ਹੈ। ਇਸ ਕਰਕੇ ਇਸ ਗੀਤ ਦੀ ਚਰਚਾ ਇਸ ਗੀਤ ਦੀ ਵੀਡੀਓਗ੍ਰਾਫੀ ਤੋਂ ਬਿਨਾਂ ਅਧੂਰੀ ਹੈ। 
ਕੋਈ ਵੀ ਸਾਹਿਤਕ ਰਚਨਾ ਉਸ ਸਮਾਜ ਦਾ ਹੀ ਪ੍ਰਤੀਬਿੰਬ ਹੁੰਦਾ ਹੈ ਭਾਂਵੇ ਕਿ ਇਹ ਫੋਟੋਗ੍ਰਾਫਿਕ ਕਾਪੀ ਵੀ ਨਹੀਂ ਹੁੰਦੀ। ਸਾਹਿਤ ਤੇ ਸਮਾਜ ਦਾ ਰਿਸ਼ਤਾ ਦੋ ਧਾਰੀ ਹੋਣ ਕਰਕੇ ਇਹ ਸਮਾਜ ਨੂੰ ਪ੍ਰਭਾਵਿਤ ਕਰਦਾ ਵੀ ਹੈ ਤੇ ਪ੍ਰਭਾਵਿਤ ਹੁੰਦਾ ਵੀ ਹੈ। ਇਸ ਕਰਕੇ ਇਸ ਗੀਤ ਦਾ ਕੇਵਲ ਵਿਰੋਧ ਕਰ ਦੇਣਾ ਜਾਂ ਅਦਾਲਤ ਵਿਚ ਕੇਸ ਕਰ ਦੇਣਾ ਹੀ ਕਾਫੀ ਨਹੀਂ ਹੈ ਸਗੋਂ ਉਸ  ਸਮਾਜ ਪ੍ਰਬੰਧ ਬਾਰੇ ਸੋਚਣਾ ਵੀ ਬਣਦਾ ਹੈ ਜਿਸ ਦੀ ਉਪਜ ਹੈ ਇਹ ਗੀਤ। ਜਾਂ ਜਿਸ ਦੀ ਉਪਜ ਹਰ ਰੋਜ ਲੱਚਰ ਗਾਇਕੀ ਵਧ ਫੁੱਲ ਰਹੀ ਹੈ। ਇਸ ਗੀਤ ਦੇ ਨਾਲ ਇਹ ਚਰਚਾ ਵੀ ਚੱਲੀ ਹੈ ਕਿ ਸਰਕਾਰ ਦਾ ਸੈਂਸਰ ਬੋਰਡ ਕੀ ਕਰਦਾ ਹੈ? ਜਦਕਿ ਇਸ ਸੰਬੰਧੀ ਇਹ ਗੱਲ ਚੰਗੀ ਤਰ•ਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਦਾ ਸੈਂਸਰ ਬੋਰਡ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਹੀ ਕੰਮ ਕਰਦਾ ਹੈ ਤੇ ਸਰਕਾਰ ਦੀ ਨੀਤੀ ਹੈ ਕਿ ਪੰਜਾਬ ਦੇ ਨੌਜਵਾਨਾ ਨੂੰ ਕੁਰਾਹੇ ਪਾਇਆ ਜਾਵੇ। ਪੰਜਾਬ ਵਿਚ ਸਕੂਲਾਂ ਨਾਲੋ ਵਧ ਸ਼ਰਾਬ ਦੇ ਠੋਕੇ ਖੁੱਲਣਾ, ਸ਼ਰਾਬ ਦੀਆਂ ਛੇ ਨਵੀਆਂ ਫੈਕਟਰੀਆਂ ਨੂੰ ਮਨਜੂਰੀ ਦੇਣਾ, ਨਸ਼ਿਆ ਦੇ ਦਰਿਆ ਦਾ ਬੇਰੋਕਟੋਕ ਵਗਣਾ ਤੇ ਇਸ ਤਰ•ਾਂ ਦੇ ਗੀਤ ਤੇ ਫਿਲਮਾਂ ਸਭ ਇਸੇ ਮਨਸ਼ਾ ਦੀ ਹੀ ਉਪਜ ਹਨ ਕਿ ਨੌਜਵਾਨ ਭਗਤ ਸਿੰਘ ਤੇ  ਸਰਾਭੇ ਦੇ ਰਾਹ ਨਾ ਪੈ ਜਾਣ। ਨੌਜਵਾਨਾ ਨੂੰ ਕੁਰਾਹੇ ਪਾਉਣ ਵਿਚ ਸੈਂਸਰ ਬੋਰਡ ਵੀ ਆਪਣਾ ਕੰਮ ਕਰ ਰਿਹਾ ਹੈ।
ਇਸ ਗੀਤ ਦਾ ਆਰੰਭ ਇਕ ਅਪਾਹਜ ਵਿਅਕਤੀ ਦੇ ਦੌੜਨ ਨਾਲ ਹੁੰਦਾ ਹੈ ਜਿਹੜਾ ਤੁਰ ਵੀ ਨਹੀਂ ਸਕਦਾ ਤੇ ਜਿਹੜਾ ਆਪਣੀ ਪੂਰੀ ਸਮਰਥਾ ਦੇ ਨਾਲ ਨਾ ਕੇਵਲ ਦੌੜ ਹੀ ਰਿਹਾ ਹੈ ਸਗੋਂ ਹੋਰ ਲੋਕਾਂ ਨੂੰ ਵੀ ਦੌੜ ਜਾਣ …ਲਈ ਪੂਕਾਰ ਕਰ ਰਿਹਾ ਹੈ। ਉਹ ਆਖ ਰਿਹਾ ਹੈ ਰੌਲੀ ਵਾਲਾ ਸਿੱਪੀ ਆ ਗਿਆ . . . ਅੱਜ ਲੈ ਕੇ ਜਾਊ । ਉਹ ਨਾਲ ਨਾਲ ਇਹ ਵੀ ਕਹਿ ਰਿਹਾ ਹੈ ਕਿ ਮੈਂ ਪਹਿਲਾਂ ਹੀ ਕਿਹਾ ਸੀ। ਉਸ ਦਾ ਬਾਰ ਬਾਰ ਇਹ ਵਾਕ ਦੁਹਰਾਉਣਾ ਕਿ ''ਮੈਂ ਪਹਿਲਾਂ ਹੀ ਕਿਹਾ ਸੀ'' ਇਸ ਗੱਲ ਦਾ ਸੰਕੇਤ ਹੈ ਕਿ ਗੁੰਡਾਗਰਦੀ ਦੇ ਮੋਹਰੇ ਖੜਨਾ ਨਹੀਂ ਚਾਹੀਦਾ। ਜੀਵਨ ਦਾ ਇਹ ੀ ਇਕ ਫਲਸਫਾ ਹੈ ਕਿ ਅੰਦਰ ਵੜਕੇ ਦਿਨ ਕਟੀ ਕਰੋ। ਇਹ ਗੀਤ ਇਸ ਫਲਸਫੇ ਦੀ ਤਰਜ਼ਮਾਨੀ ਕਰਦਾ ਹੈ। ਉਸ ਦਾ ਅਪਾਹਜ ਹੋਣਾ ਸਮਾਜ ਪ੍ਰਬੰਧ ਦੇ ਅਪਾਹਜ਼ ਹੋਣ ਦਾ ਸੰਕੇਤ ਹੈ। ਜਿਹੜਾ ਦੋਹਾਂ ਲੱਤਾਂ ਦੇ ਭਾਰ ਹੀ ਨਹੀਂ ਖੜਾ ਉਹ ਗੁੰਡਾ ਅਨਸਰਾਂ ਦੇ ਮੁਕਾਬਲੇ ਕਿਵੇਂ ਖੜ ਜਾਊ। ਸਿੱਪੀ ਗਿੱਲ ਦਾ ਲਲਕਾਰਨਾ ਤੇ ਲੋਕਾਂ  ਦਾ ਅੰਦਰੀ ਜਾ ਵੜਨਾ ਗੁੰਡਾ ਕਲਚਰ ਦਾ ਮਨੋਂ ਇੱਛਤ ਯਥਾਰਥ ਹੈ।
ਇਹ ਗੀਤ ਦਾ ਸਬੰਧ ਪਿੰਡ ਦੇ ਨਾਲ ਹੈ। ਸਿੱਪੀ ਦਾ ਆਪਣੀ ਪ੍ਰੇਮਕਾ ਨੂੰ ਲੈਣ ਆਉਣਾ ਹੀ ਪਿੰਡ ਦੀ ਦਰਦ ਕਹਾਣੀ ਦਾ ਆਰੰਭ ਹੈ। ਪਿੰਡ ਦੀ ਹੋਣੀ ਦਾ ਕਾਰਨ ਸਿੱਪੀ ਗਿੱਲ ਤੇ ਉਸ ਦੀ ਪ੍ਰੇਮਕਾ ਬਣਦੀ ਹੈ। ਇਹ ਗੀਤ ਪਿਆਰ ਦੀ ਦਰਦ ਕਹਾਣੀ ਦਾ ਗੀਤ ਨਾ ਹੋਕੇ ਮੱਛਰੀ ਮੰਡੀਰ ਦੀ ਗੁੰਡਾ ਗਰਦੀ ਦਾ ਗੀਤ ਹੈ। ਜਿਹੜੀ ਗੁੰਡਾ ਗਰਦੀ ਕਈ ਤਰ•ਾਂ ਦੇ ਸਵਾਲ ਖੜੇ ਕਰਦੀ ਹੈ। ਜਿਨ•ਾਂ ਸਵਾਲਾਂ ਤੋਂ ਪਾਸਾ ਵੱਟਕੇ ਲੰਗਿਆਂ ਨਹੀਂ ਜਾ ਸਕਦਾ। ਹੁਣ ਤੱਕ ਪਾਸਾ ਵੱਟਕੇ ਲੰਘਣ ਕਰਕੇ ਹੀ ਪੰਜਾਹਬੀ ਕਲਚਰ ਵਿਚ ਵਿਗਾੜ ਪੈਦਾ ਕਰਨ ਵਾਲੇ ਇਸ ਕਿਸਮ ਦੇ ਗੀਤ ਹਰ ਰੋਜ਼ ਆ ਰਹੇ ਹਨ। ਪਿਆਰ ਦੇ ਬਦਲ ਰਹੇ ਅਰਥ ਤੇ ਬੇਵੱਸ ਹੋ ਰਿਹਾ ਸਮਾਜ ਇਸ ਗੀਤ ਦਾ ਵਿਸ਼ਾ ਵਸਤੂ ਬਣਦੇ ਹਨ।
ਪਹਿਲਾ ਵੱਡਾ ਸਵਾਲ ਹੈ ਪਿੰਡ ਦੇ ਗੁਰਦੁਆਰੇ ਵਿੱਚੋਂ ਜਿਹੜੀ ਸੂਚਨਾ ਦਿੱਤਾ ਜਾਂਦੀ ਹੈ ਕਿ ਰੌਲੀ ਵਾਲਾ ਗਿੱਲ ਪਿੰਡ ਵਿਚ ਆਪਣੀ ਪ੍ਰੇਮਕਾ ਨੂੰ ਲੈਣ ਵਾਸਤੇ ਆ ਗਿਆ ਹੈ। ਸਾਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਉਹ ਅੰਦਰ ਵੜ ਜਾਣ ਤਾਂ ਕਿ ਕਿਸੇ ਦਾ ਕੋਈ ਜੀ ਨਾ ਨੁਕਸਾਨਿਆਂ ਜਾਵੇ। ਗੁਰਦੁਆਰੇ ਦੇ ਸਪੀਕਰ ਵਿੱਚੋਂ ਹੁੰਦੀ ਇਹ ਅਪੀਲ ਇਸ ਗੱਲ ਦਾ ਸੰਕੇਤ ਹੈ ਕਿ ਖੂਨ ਖਰਾਬਾ ਹੋਣ ਵਾਲਾ ਹੈ, ਜਿਹੜਾ ਅਖੀਰ ਤੱਕ ਵਾਪਰਦਾ ਹੈ। ਇਹ ਅਪੀਲ ਇਸ ਗੱਲ ਦਾ ਵੀ ਸੰਕੇਤ ਹੈ ਜਿਹੜੇ ਗੁਰਦੁਆਰੇ ਪੰਜਾਬੀ ਸਭਿਆਚਾਰ ਵਿਚ ਦੀਨ ਦੁਖੀ ਦੇ ਰਾਖੇ ਬਣਕੇ ਉਸ ਦੀ ਮਦਦ ਕਰਦੇ ਸਨ ਕੀ ਹੁਣ ਬਦਲੇ ਸਮਿਆਂ ਵਿਚ ਆਪਣੀ ਭੂਮਿਕਾ ਬਦਲ ਰਹੇ ਹਨ? ਗੁਰਦੁਵਾਰਿਆਂ ਦਾ ਆਪਣਾ ਇਕ ਸਾਨਾ ਮੱਤਾ ਇਤਿਹਾਸ ਹੈ ਜਿਹੜਾ ਪੰਜ ਸਦੀਆਂ ਤੋਂ ਆਪਣੀ ਰਵਾਇਤ ਨੂੰ ਦਹਰਾਉਂਦਾ ਰਿਹਾ ਹੈ। ਭਾਂਵੇ ਕਦੀ ਮਸੰਦਾਂ ਤੇ ਕਦੀ ਹੋਰ ਸਮਾਜ ਦੋਖੀ ਸ਼ਕਤੀਆਂ ਗੁਰਦਵਾਰਿਆਂ ਉਪਰ ਵਕਤੀ ਤੌਰ ਉਪਰ ਕਾਬਜ ਵੀ ਹੁੰਦੀਆਂ ਰਹੀਆਂ ਹਨ। ਪਰ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਤ ਗੁਰਾਂ ਦੇ ਉਸ ਮਹਾਨ ਫਲਸਫੇ ਦੀ ਹੀ ਹੋਈ ਹੈ ਦੋਖੀ ਸ਼ਕਤੀਆਂ ਦੀ ਨਹੀਂ।
ਸਿੱਪੀ ਵੱਲੋਂ ਕੀਤੀ ਅਨਾਉਸਮੈਂਟ ਕਿ ਦਸ ਮਿੰਟਾਂ ਵਿਚ ਉਸ ਦੀ ਪ੍ਰੇਮਕਾ ਉਸ ਦੇ ਹਵਾਲੇ ਕਰ ਦਿੱਤਾ ਜਾਵੇ ਨਹੀਂ ਤਾਂ ਖੂਨ ਖਰਾਬਾ ਹੋਵੇਗਾ। ਉਸ ਮਹਾਨ ਸੰਸਥਾ ਉਪਰ ਫਿਰ ਸਮਾਜ ਦੋਖੀ ਸ਼ਕਤੀ ਦਾ ਕਬਜਾ ਹੈ ਭਾਂਵੇ ਉਹ ਵਕਤੀ ਹੀ ਹੈ। ਜਿਸ ਮਹਾਨ ਸੰਸਥਾ ਤੋਂ ਲੋਕ ਵਾਕ ਸਾਹਿਬ ਲੈਕੇ ਜੀਵਨ ਦੇ ਹਰ ਦਿਨ ਦਾ ਆਰੰਭ ਕਰਦੇ ਹਨ ਕੀ ਉਸ ਸਥਾਨ ਉਪਰੋਂ ਲੋਕਾਂ ਨੂੰ ਅੰਦਰ ਵੜ ਜਾਣ ਦੀ ਤੇ ਕੁੰਡੇ ਜਿੰਦੇ ਲਾ ਲੈਣ ਦੀ ਸਲਾਹ ਦਿੱਤੀ ਜਾਵੇਗੀ? Ñਲੋਕਾਂ ਨੂੰ ਭੇਡਾਂ ਬਣ ਜਾਣ ਦਾ ਤੁਗਲਕੀ ਫਰਮਾਨ ਦਿੱਤਾ ਜਾਵੇਗਾ। ਸਿੱਪੀ ਦਾ ਇਹ ਫਰਮਾਨ ਕਿਸੇ ਅਹਿਮਦਸ਼ਾਹ ਅਬਦਾਲੀ ਤੋਂ ਘੱਟ ਨਹੀਂ ਜਿਹੜਾ ਲੋਕਾਂ ਦੇ ਧਨ ਮਾਲ ਦੇ ਨਾਲ ਨਾਲ ਲੋਕਾਂ ਦੀਆਂ ਧੀਆਂ ਭੈਣਾ ਦੀ ਇੱਜ਼ਤ ਵੀ ਲੁੱਟਦਾ ਸੀ ਤੇ ਸਮਾਜ ਨੂੰ ਚੈਲਿੰਜ ਵੀ ਕਰਦਾ ਸੀ। ਇਹ ਨਾਦਰਸ਼ਾਹ ਦਾ ਫਰਮਾਨ ਤਾਂ ਹੋ ਸਕਦਾ ਹੈ। ਗੁਰਦੁਆਰੇ ਦੇ ਪਾਠੀ ਦਾ ਨਹੀਂ। ਜਿਸ ਮਹਾਨ ਸੰਸਥਾ ਨਾਲ ਇਸ ਤਰ•ਾਂ ਦੀਆਂ ਮਿੱਥਾਂ ਜੁੜੀਆਂ ਹੋਣ ਕਿ ਸਰੋਵਰ ਦੇ ਪਾਣੀ ਵਿੱਚੋਂ ਕਾਂ ਇਸਨਾਨ ਕਰਕੇ ਹੰਸ ਬਣ ਬਣ ਉੱਡਦੇ ਹੋਣ ਉੱਥੋਂ ਲੋਕਾਂ ਨੂੰ ਭੇਡਾਂ ਬੱਕਰੀਆਂ ਬਣ ਜਾਣ ਦੀ ਅਪੀਲ ਕਰਨਾ ਗੁਰਦੁਵਾਰਿਆਂ ਨਾਲ ਜੁੜੀ ਇਤਿਹਾਸਕ ਮਿੱਥ ਨੂੰ ਤਾਰ ਤਾਰ ਕਰਕੇ ਗੁੰਡਾਗਰਦੀ ਨੂੰ ਅਹਿਮਦਸ਼ਾਹ ਤੇ ਨਾਦਰ ਸ਼ਾਹ ਦੀ ਗੁੰਡਾਗਰਦੀ ਦੇ ਤੁਲ ਕਰਨਾ ਹੈ।  ਭਾਂਵੇ ਫੇਸ ਬੁਕ 'ਤੇ ਹੋਏ ਵੱਡੇ ਵਿਰੋਧ ਕਰਕੇ ਗੀਤ ਵਿੱਚੋਂ ਹੁਣ ਇਹ ਸੀਨ ਕੱਟ ਦਿੱਤਾ ਗਿਆ ਹੈ ਪਰ ਲੋਕਾਂ ਕੋਲ ਇਹ ਸੀਨ ਸਾਂਭਿਆ ਪਿਆ ਹੈ।
ਹੈਪੀ ਰਾਏਕੋਟੀ ਦੇ ਲਿਖੇ ਇਸ ਗੀਤ ਦਾ ਕੇਂਦਰ ਬਿੰਦੂ ਨਾਇਕ ਨਹੀਂ ਸਗੋਂ ਖਲਨਾਇਕ ਹੈ ਜਿਹੜਾ ਆਪਣੇ ਮੂਹੋ ਇਹ ਗਾਉਂਦਾ ਹੈ, ''ਨਾਇਕ ਨਹੀਂ ਖਲਨਾਇਕ ਹਾਂ ਮੈਂ ਜੁਲਮੀ ਬੜਾ ਦੁਖਦਾਇਕ ਹਾਂ ਮੈ''। ਇਸ ਖਲਾਨਾਇਕ ਗੀਤ ਦਾ ਜੇ ਅਸਲ ਚੇਹਰਾ ਦੇਖਣਾ ਹੋਵੇ ਤਾਂ ਉਹ ਹੈ ਨਿਸ਼ਾਨ ਸਿੰਘ ਜਿਹੜਾ ਦਿਨ ਦਿਹਾੜੇ ਇਕ ਨਿਬਾਲਗ ਕੁੜੀ ਨੂੰ ਚੁੱਕ ਕੇ ਲੈ ਗਿਆ ਸੀ। ਪੰਜਾਬ ਦਾ ਸਾਰਾ ਸਰਕਾਰੀ ਤੰਤਰ ਨਿਸ਼ਾਨ ਸਿੰਘ ਦੀ ਇਸ ਸ਼ਰਮਨਾਕ ਕਾਰਵਾਈ ਦੇ ਬਾਵਜੂਦ ਵੀ ਉਸ ਦੀ ਮਦਦ ਕਰ ਰਿਹਾ ਸੀ। ਜਿਹੜੀ ਫੋਟੋ ਉਸ ਦੀ ਨਿਸ਼ਾਨ ਦੇਹੀ ਵਾਸਤੇ ਪ੍ਰਚਾਰੀ ਗਈ ਉਸ ਵਿਚ ਵੀ ਉਹ ਹਾਕਮ ਧਿਰਾਂ ਦੇ ਨਾਲ ਸਟੇਜ ਉਪਰ ਖੜਾ ਦਿਖਾਈ ਦੇ ਰਿਹਾ ਸੀ। ਜਿਸ ਦਾ ਸਿੱਧਾ ਸਬੰਧ ਇਸ ਗੱਲ ਨਾਲ ਸੀ ਕਿ ਨਿਸ਼ਾਨ ਨੂੰ ਤੇ ਉਸ ਦੀ ਗੁੰਡਾਗਰਦੀ ਨੂੰ ਸਿੱਧੇ ਅਸਿੱਧੇ ਰੂਪ ਵਿਚ ਸਰਕਾਰ ਦੀ ਸਰਪ੍ਰਸਤੀ ਹੈ ਜਿਸ ਕਰਕੇ ਪੰਜਾਬ ਦਾ ਪੁਲਿਸ ਤੰਤਰ ਕੇਵਲ ਮੂਕ ਦਰਸ਼ਕ ਬਣਕੇ ਹੀ ਉਸ ਨੂੰ ਦੇਖ ਰਿਹਾ ਸੀ। ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਇਸ ਗੱਲ ਦਾ ਗਵਾਹ ਹੈ ਕਿ ਲੋਕਾਂ ਦੇ ਦਬਾਅ ਮੋਹਰੇ ਨਾ ਨਿਸ਼ਾਨ ਹੀ ਖੜ ਸਕਿਆ ਸੀ ਤੇ ਨਾ ਹੀ ਉਸ ਦੀ ਸ੍ਰਪਰਸਤੀ ਵਾਲਾ ਤੰਤਰ। ਆਖਰ ਨਿਸ਼ਾਨ ਨੂੰ ਜੇਲ• ਜਾਣਾ ਪਿਆ। ਇਹ ਸਾਰਾ ਕੁਝ ਪੰਜਾਬ ਦੇ ਅਗਾਹ ਵਧੂ ਸੋਚ ਵਾਲੇ ਇਨਕਲਾਬੀ ਲੋਕਾਂ ਦੀ ਬਦੌਲਤ ਹੀ ਹੋਇਆ ਸੀ। ਪੰਜਾਬ ਦੀਆਂ ਖੱਬੀਆਂ ਧਿਰਾਂ ਤੇ ਜਾਗਦੇ ਸਿਰਾਂ ਵਾਲੇ ਲੋਕਾਂ ਨੇ ਇਸ ਗੀਤ ਦੇ ਅਸਲ ਨਾਇਕ ਨੂੰ ਜੇਲ• ਜਾਣ ਲਈ ਮਜਬੂਰ ਕੀਤਾ ਹੈ।
ਪੰਜਾਬ ਜਿੱਥੇ ਧੀਆਂ ਨੂੰ ਕੁੱਖ ਵਿਚ ਮਾਰਨਾ ਪੈ ਰਿਹਾ ਹੈ ਉਸ ਦਾ ਜਵਾਬ ਹੈ ਇਹ ਜਾਂ ਇਸ ਵਰਗੇ ਹੋਰ ਗੀਤ ਜਿੱਥੇ ਗੁੰਡਾਗਰਦੀ ਧੀਆਂ ਦੀ ਹੋਣੀ ਨਿਰਧਾਰਤ ਕਰਦੀ ਹੈ। ਜਿੱਥੇ ਹੈਪੀ ਰਾਏਕੋਟੀ ਤੇ ਸਿੱਪੀ ਗਿੱਲ ਵਰਗੇ ਮਾਪਿਆਂ ਦੀ ਨੀਂਦ ਹਰਾਮ ਕਰ ਰਹੇ ਹਨ। ਉੱਥੇ ਹਰ ਮਾਂ ਬਾਪ ਇਹ ਸੋਚਦਾ ਹੈ ਕਿ ਇਕ ਤੋਂ ਵਧੇਰੇ ਧੀਆਂ ਦਾ ਬਾਪ ਨਾ ਬਣੇ। ਇਸ ਲਈ ਇਕ ਲੋਕ ਲਾਮਬੰਦੀ ਦੀ ਲੋੜ ਜਿੱਥੇ ਨੌਜਵਾਨ ਲੜਕਿਆਂ ਲਈ ਹੈ ਉੱਥੇ ਧੀਆਂ ਲਈ ਵੀ ਹੈ ਜਿਨ•ਾਂ ਦੇ ਜੀਵਨ ਨੂੰ ਖਤਮ ਕਰਨ ਵਿਚ ਇਸ ਕਿਸਮ ਦਾ ਮਹੌਲ ਅਹਿਮ ਭੂਮਿਕਾ ਅਦਾ ਕਰਦਾ ਹੈ।
ਅੱਜ ਜਦੋਂ ਇਕ ਪਾਸੇ ਗੁੰਡਾ ਗਰਦੀ ਦੀ ਸਿਖਰ ਸਿਰਜਦਾ ਇਹ ਗੀਤ ਚਲ ਰਿਹਾ ਹੈ ਉੱਥੇ ਦੂਸਰੇ ਪਾਸੇ ਵਿਗਿਆਨਕ ਪਹਿਲੂਆਂ ਤੇ ਬਣੀ ਫਿਲਮ ਪੀਕੇ ਨੂੰ ਸਮਾਜ ਦੀਆਂ ਦੱਖਣ ਪੰਥੀ ਸ਼ਕਤੀਆਂ ਵੰਗਾਰ ਰਹੀਆਂ ਹਨ। ਉਸ ਤੋਂ ਇਸ ਗੱਲ ਦਾ ਹਿਸਾਬ ਬੜਾ ਹੀ ਸਰਲ ਤਰੀਕੇ ਨਾਲ ਲਾਇਆ ਜਾ ਸਕਦਾ ਹੈ ਕਿ ਅਗਾਂਹ ਵਧੂ ਸਾਹਿਤ ਤੇ ਸਭਿਆਚਾਰ ਨੂੰ ਕਿਨ•ਾਂ ਕਿਨ•ਾਂ ਸ਼ਕਤੀਆਂ ਤੋਂ ਕਿੰਨੇ ਕਿੰਨੇ ਵੱਡੇ ਖਤਰੇ ਹਨ।

Friday, 24 October 2014

ਨਵੀਆਂ ਆਰਥਿਕ ਨੀਤੀਆਂ ਦਾ ਔਰਤਾਂ 'ਤੇ ਅਸਰ

                                                                      ਡਾ. ਤੇਜਿੰਦਰ ਵਿਰਲੀ 7696483600
ਸਦੀਆਂ ਤੋਂ ਲਤਾੜੀ ਔਰਤ ਨੂੰ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨੇ  ਹੋਰ ਵੀ ਕੁਚਲ ਕੇ

ਰੱਖ ਦਿੱਤਾ ਹੈ। ਜਿਨਾਂ ਨੀਤੀਆਂ ਨੂੰ ਉਦਾਰਵਾਦੀ ਕਿਹਾ ਜਾਂਦਾ ਹੈ। ਇਹ ਕਿਨ•ਾਂ ਲੋਕਾਂ ਲਈ ਉਦਾਰ ਹਨ? ਇਨ•ਾਂ ਨਵੀਆਂ ਆਰਥਿਕ ਨੀਤੀਆਂ ਦਾ ਵਿਸ਼ਵਵਿਆਪੀ ਪ੍ਰੋਗਰਾਮ ਔਰਤਾਂ ਲਈ ਨਵਾਂ ਕੀ ਲੈ ਕੇ ਆਇਆ ਹੈ? ਇਹ ਵਿਸ਼ਵਵਿਆਪੀ ਸਵਾਲ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ-
ਜਿਸ ਪ੍ਰਬੰਧ ਨੇ ਇਸ ਔਰਤ ਨੂੰ ਇਕ ਜੀਵ ਤੋਂ ਘਟਾਕੇ ਇਕ ਵਸਤੂ ਹੀ ਬਣਾਕੇ ਰੱਖ ਦਿੱਤਾ ਹੈ। ਜਿਸ ਦੇਸ਼ ਦੀ ਅੱਧੀ ਅਬਾਦੀ ਸਮੱਸਿਆਵਾਂ ਵਿਚ ਘਿਰੀ ਹੋਈ ਹੋਵੇ ਉਸ ਦੇਸ਼ ਦੀ ਬਾਕੀ ਦੀ ਵਸੋਂ ਕਿੰਨੀ ਕੁ ਸੁਖੀ ਹੋ ਸਕਦੀ ਹੈ? ਇਸ ਦਾ ਅਨੁਮਾਨ ਬੜੀ ਹੀ ਆਸਾਨੀ ਦੇ ਨਾਲ ਹੀ ਲਾਇਆ ਜਾ ਸਕਦਾ ਹੈ।
ਪਿੱਛਲੇ 40 ਸਾਲਾਂ ਵਿਚ ਭਾਵ 1971 ਤੋਂ 2011 ਤੱਕ ਇਕੱਲੇ ਬਲਾਤਕਾਰ ਦੇ ਕੇਸਾਂ ਵਿਚ ਹੀ 8 ਗੁਣਾ ਵਾਧਾ ਹੋਇਆ। ਭਾਰਤ ਸੰਬੰਧੀ ਯੂ ਐਨ ਦੀ ਰੀਪੋਰਟ ਦੇ ਮੁਤਾਬਕ ਬਲਾਤਕਾਰ ਦੀਆਂ ਸ਼ਰਮਨਾਕ ਘਟਨਾਵਾਂ ਬਾਕੀ ਸੰਸਾਰ ਦੇ ਮੁਕਾਬਲੇ ਵਧੇਰੇ ਭਾਰਤ ਵਿਚ ਹੀ ਵਾਪਰ ਰਹੀਆਂ ਹਨ। ਭਾਰਤ ਵਿਚ ਬਲਾਤਕਾਰ ਦੀ ਵਧੀਕੀ ਦੇ ਖਿਲਾਫ ਲੜਨਾ ਆਪਣੇ ਆਪ ਵਿਚ ਜਟਿਲ ਕਾਰਜ ਹੈ। ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਦੀ ਜੇ ਕਰ ਅਨੁਪਾਤਕ ਗਿਣਤੀ ਦਾ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਇਹ ਬਲਾਤਕਾਰ ਭਾਰਤ ਦੇ ਉਸ ਵਰਗ ਨਾਲ ਵੱਧ ਹੋ ਰਹੇ। ਜਿਸ ਵਰਗ ਕੋਲ ਆਮਦਨ ਦੇ ਸਾਧਨ ਸੀਮਤ ਹਨ ਜਾਂ ਨਾ ਮਾਤਰ ਹੀ ਹਨ। ਜਿਨ•ਾਂ 'ਚ ਬਹੁਤੇ ਲੋਕਾਂ ਨੂੰ ਆਪਣੀ ਕਿਰਤ ਸ਼ਕਤੀ ਵੇਚਕੇ ਹੀ ਗੁਜਾਰਾ ਕਰਨਾ ਪੈਂਦਾ ਹੈ। ਇਨ•ਾਂ ਸਾਧਨ ਹੀਣ ਲੋਕਾਂ ਦਾ ਜੀਵਨ ਅਖੌਤੀ ਉਦਾਰਵਾਦੀ ਨੀਤੀਆਂ ਨੇ ਹੋਰ ਵੀ ਔਖਾ ਕਰ ਦਿੱਤਾ ਹੈ। ਇਨ•ਾਂ ਨੀਤੀਆਂ ਦੇ ਨਾਲ ਜਿੱਥੇ ਦੇਸ਼ ਦੀ 80% ਅਬਾਦੀ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ ਉੱਥੇ ਇਨ•ਾਂ ਪਰਿਵਾਰਾ ਦੀਆਂ ਔਰਤਾਂ ਦੀ ਹਾਲਤ ਹੋਰ ਵੀ ਤਰਸਯੋਗ ਬਣ ਗਈ ਹੈ।


ਵਿਸ਼ਵੀਕਰਨ ਦੀਆਂ ਅਖੌਤੀ ਉਦਾਰਵਾਦੀ ਨੀਤੀਆਂ ਨੇ ਸਮਾਜ ਦੇ ਉਨ•ਾਂ ਵਰਗਾਂ ਉਪਰ ਹੋਰ ਵੀ ਮਾੜਾ ਅਸਰ ਪਾਇਆ ਜੋ ਪਹਿਲਾਂ ਹੀ ਸਦੀਆਂ ਤੋਂ ਸਮਾਜਕ ਦਮਨ ਦੇ ਸ਼ਿਕਾਰ ਸਨ ਤੇ ਜਿਨ•ਾਂ ਕੋਲ ਆਮਦਨ ਦੇ ਵਸੀਲੇ ਨਾ ਮਾਤਰ ਹੀ ਸਨ। ਜੇ ਉਸ ਵਰਗ ਨੂੰ ਜਮਾਤੀ ਤੌਰ ਉਪਰ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਉਨ•ਾਂ ਲੋਕਾਂ ਨੂੰ ਦਲਿਤ ਕਿਹਾ ਜਾਣਾ ਵੀ ਠੀਕ ਹੈ। ਜਾਤੀ ਤੌਰ ਉਪਰ ਇਹ ਅਖੌਤੀ ਉੱਚੀਆਂ ਤੇ ਨੀਵੀਂਆਂ ਜਾਤਾਂ ਦੇ ਹੋ ਸਕਦੇ ਹਨ। ਰਜਨੀ ਐਕਸ ਡਿਸਾਈ ਨੇ 24 ਅਪ੍ਰੈਲ 1998 ਨੂੰ ਪੇਸ਼ ਕੀਤੇ ਆਪਣੇ ਪਰਚੇ '' ਮੁਦਰਾ ਫੰਡ ਦੀ ਵਿਵਸਥਾ ਵਿਚ ਭਾਰਤ ਦੀਆਂ ਕੰਮ ਕਰਦੀਆਂ ਔਰਤਾਂ ਵਿਚ ਸ਼ਪਸਟ ਕੀਤਾ ਹੈ ''ੇਲੁੱਟੇ- ਪੁੱਟੇ ਕਾਮੇ ਲੋਕਾਂ ਦੇ ਇਸ ਸਮੂਹ ਅੰਦਰ ਔਰਤਾਂ ਵਿਸ਼ੇਸ਼ ਤੌਰ 'ਤੇ ਦੱਬੀਆਂ ਅਤੇ ਲੁੱਟੀਆਂ ਪੁੱਟੀਆਂ ਹਨ। ਭਾਰਤ ਅੰਦਰ ਜਿੱਥੇ ਖੁਰਾਕ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਥੁੜੋਂ, ਗਰੀਬ ਪਰਿਵਾਰ ਆਰਥਿਕ ਕਾਰਨਾ ਕਰਕੇ ਮੁੰਡਿਆਂ ਨਾਲੋਂ ਕੁੜੀਆਂ ਨੂੰ ਖੁਰਾਕ ਘੱਟ ਦਿੰਦੇ ਹਨ ਕਿਉਂਕਿ ਮੁੰਡਿਆਂ ਨੂੰ ਵੱਧ ਕਮਾਊ ਸਮਝਿਆ ਜਾਂਦਾ ਹੈ। ਇਹ ਭਾਰਤ ਅੰਦਰ ਔਰਤਾਂ ਤੇ ਬੰਦਿਆਂ ਦੀ ਹੈਰਾਨ ਕਰਨ ਵਾਲੀ ਨੀਵੀ ਅਨੁਪਾਤ (927-1000) ਦੇ ਕਾਰਨਾ ਵਿੱਚੋਂ ਇਕ ਹੈ। ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ ਦੇ ' ਕਿਰਸ' ਪ੍ਰੋਗਰਾਮ ਦੇ ਪੂਰੇ ਜੁਲਮ ਨੂੰ ਸਮਝਣ ਲਈ ਜਿਸ ਦੌਰਾਨ ਖੁਰਾਕ ਦੀਆਂ ਰਾਸ਼ਨ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ।, ਸਾਨੂੰ ਪਹਿਲਾਂ  ਤੋਂ ਹੀ ਇਸ ਦੱਬੇ ਕੁਚਲੇ ਅਤੇ ਭੁੱਖਮਰੀ ਦਾ ਸ਼ਿਕਾਰ ਔਰਤਾਂ ਦੇ ਸਮੂਹ ਦੀ ਹਾਲਤ ਨੂੰ ਧਿਆਨ ਵਿਚ ਰੱਖਣਾ ਪਵੇਗਾ। ਮਾੜੀਆਂ ਹੋ ਰਹੀਆਂ ਹਾਲਤਾਂ ਅੰਦਰ ਰਾਸ਼ਨ ਦੇ ਕੋਟੇ ਘਟਾਉਣ ਨਾਲ ਹਰ ਮਹੀਨੇ ਲੰਬੀਆਂ ਲਾਈਨਾ ਵਿੱਚ ਖੜੇ• ਹੋਕੇ ਵਧੇਰੇ ਟਾਈਮ ਖਰਚ ਹੋ ਰਿਹਾ ਹੈ। ਕੌਮੀ ਪੱਧਰ 'ਤੇ ਇਸ ਦਾ ਭਾਵ ਹੈ ਵਿਅਰਥ ਮਿਹਨਤ ਵਿਚ ਖਰਚ ਕੀਤੇ ਗਏ ਔਰਤਾਂ ਦੇ ਅਰਬਾਂ ਘੰਟੇ।''( ਵਿਸ਼ਵੀਕਰਨ ਭਾਰਤ ਦੇ ਲੋਕਾਂ ਉਪਰ ਮਾਰੂ ਹਮਲਾ ਪੰਨਾਂ 222-223।)
ਕੁਲ ਔਰਤ ਕਾਮਿਆਂ ਦਾ 80% ਹਿੱਸਾ ਖੇਤਾ ਵਿਚ ਕੰਮ ਕਰਦਾ ਹੈ। ਖੇਤ ਮਜਦੂਰ ਜਾਂ ਗਰੀਬ ਕਿਸਾਨਾਂ ਵਜੋਂ। ਸ਼ਹਿਰਾਂ ਵਿਚ ਛਾਂਟੀਆਂ ਦੇ ਰੁਝਾਨ ਅਤੇ ਸਨਅਤੀ ਖੜੋਤ ਦਾ ਮਤਲਬ ਹੈ ਕਿ ਔਰਤਾਂ ਵੀ ਕਿਰਤ ਦੀ ਮੰਡੀ ਵਿਚ ਰੁਜ਼ਗਾਰ ਦੀ ਭਾਲ ਲਈ ਇਕ ਤੋਂ ਦੂਸਰੀ ਥਾਂ ਜਾਣਗੀਆਂ ਜਿਸ ਦੇ ਨਾਲ ਸਰਮਾਏਦਾਰ ਤੇ ਜਗੀਰਦਾਰ ਨੂੰ ਸਸਤੀ ਕਿਰਤ ਸ਼ਕਤੀ ਮਿਲੇਗੀ। ਸ਼ਹਿਰ ਵਿਚ ਨੌਕਰੀ ਦੀ ਘਾਟ ਕਰਕੇ ਕੰਮ ਕਰਨ ਵਾਲੀਆਂ ਔਰਤਾਂ ਸਥਾਨਕ ਭੌਇ ਸਰਦਾਰਾਂ,ਠੇਕੇਦਾਰਾਂ, ਤੇ ਵਿਉਪਾਰੀਆਂ ਦੇ ਰਹਿਮੋਂ ਕਰਮ ਉਪਰ ਵਧੇਰੇ ਨਿਰਭਰ ਹੋਣ ਲਈ ਮਜਬੂਰ ਹੋਣਗੀਆਂ। ਛਾਂਟੀਆਂ ਦੀ ਮੌਜੂਦਾ ਮੁਹਿੰਮ ਨਾਲ ਔਰਤਾਂ ਨੂੰ ਸਾਰੀਆਂ ਸਨਅਤਾਂ ਵਿੱਚੋਂ ਪਹਿਲਾਂ ਕੱਢਿਆ ਜਾਂਦਾ ਹੈ।


ਇਸ ਕਰਕੇ ਬਹੁਤ ਸਾਰੇ ਗੈਰ ਜਥੇਬੰਦਕ ਸੈਕਟਰ ਇਸ ਤਰ•ਾਂ ਦੇ ਵੀ ਹਨ ਜਿੱਥੇ ਬਹੁਤ ਸਾਰੀਆਂ ਅਣਮਨੁੱਖੀ ਹਾਲਤਾਂ ਵਿਚ ਔਰਤਾਂ ਨੂੰ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿੱਥੇ ਉਨ•ਾਂ ਨੂੰ ਉਨ•ਾਂ ਦੀ ਕਿਰਤ ਦਾ ਮੁੱਲ ਵੀ ਏਨ•ਾਂ ਘੱਟ ਮਿਲਦਾ ਹੈ ਕਿ ਉਹ ਪੇਟ ਭਰ ਕੇ ਖਾ ਵੀ ਨਹੀਂ ਸਕਦੇ। ਜਿਵੇ ਕੱਪੜੇ ਸਿਉਣਾ, ਇਲੈਕਟ੍ਰਾਨਿਕ ਸਰਕਟ ਤਿਆਰ ਕਰਨੇ , ਮੱਛੀਆਂ ਸਾਫ ਕਰਨਾ, ਚਾਹ ਦੀਆਂ ਪੱਤੀਆਂ ਤੋੜਨਾ ਢਾਕਾ ਦੇ ਸਲਾਈ ਕਾਮੇ ਇਕ ਰੁਪਏ ਨਾਲੋਂ ਵੀ ਘੱਟ ਮਜਦੂਰੀ ਲੈਕੇ ਇਕ ਬਰਾਂਡਿਡ ਕਮੀਜ ਦੀ ਸਲਾਈ ਕਰਦੇ ਹਨ ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿਚ ਕੀਮਤ ਹਜ਼ਾਰਾਂ ਵਿਚ ਹੁੰਦੀ ਹੈ ਆਦਿ। ਇਹ ਸਾਰੇ ਕੰਮ ਕਰਨ ਵਾਲੀਆਂ ਔਰਤਾਂ ਆਪਣੀ ਕਿਰਤ ਸ਼ਕਤੀ ਦੇ ਨਾਲ ਦੋ ਡੰਗ ਦੀ ਰੋਟੀ ਵੀ ਨਹੀਂ ਕਮਾ ਸਕਦੀਆਂ। ਵਿਸ਼ਵੀਕਰਨ ਨੇ ਜਿੱਥੇ ਸਰਮਾਏਦਾਰਾਂ ਲਈ ਦੇਸ਼ਾਂ ਦੀਆਂ ਭੂਗੋਲਿਕ ਹੱਦਾਂ ਖੋਲ ਦਿੱਤੀਆਂ ਹਨ ਉੱਥੇ ਕਿਰਤੀਆਂ ਨੂੰ ਨਿਹੱਥੇ ਕਰਨ ਵਾਲੇ ਕਿਰਤ ਕਾਨੂੰਨਾ ਵਿਚ ਸੋਧ ਕਰਕੇ ਕਿਰਤੀਆਂ ਤੋਂ ਉਨਾਂੰ ਦੇ ਜਮਹੂਰੀ ਹੱਕ ਵੀ ਖੋਹ ਲਏ ਹਨ। ਭਾਰਤ ਵਿਚ ਮਾਰੂਤੀ ਉਦਯੋਗ ਵੱਲੋਂ ਆਪਣੇ ਕਾਮਿਆਂ ਉਪਰ ਕੀਤੀ ਗਈ ਨੰਗੀ ਚਿੱਟੀ ਗੁੰਡਾ ਗਰਦੀ। ਜਾਂ ਮਰਦ ਕਾਮਿਆਂ ਦੇ ਨਾਲ ਸ਼ਾਤਾਕਰੂਜ਼ ਇਲੈਕਟ੍ਰੋਨਿਕਸ ਪ੍ਰ੍ਰੋਸੈਸਿੰਗ ਜੋਨ ਦੀਆਂ ਸੈਕੜੇ ਔਰਤਾਂ 'ਤੇ ਬੰਬਈ ਪੁਲਿਸ ਨੇ ਲਾਠੀਆਂ ਵਰ•ਾਈਆਂ ਅਤੇ ਉਨ•ਾਂ ਨੂੰ ਦੂਰ ਦੁਰਾਡੇ ਜੇਲ•ਾਂ ਵਿਚ ਤੁੰਨ ਦਿੱਤਾ। ਵਰਗੀਆਂ ਘਟਨਾਵਾਂ ਇਸ ਗੱਲ ਦੀ ਗਵਾਈ ਹਨ ਕਿ ਕਿਰਤ ਦੀ ਮੰਡੀ ਵਿਚ ਹੁੰਦੀ ਨੰਗੀ ਚਿੱਟੀ ਲੁੱਟ ਨੇ ਕਿਰਤੀਆਂ ਦਾ ਜਿਹੜਾ ਆਰਥਿਕ ਕਚੂਮਰ ਕੱਢਿਆ ਹੈ ਉਸ ਦੇ ਜਥੇਬੰਦਕ ਜਵਾਬ ਦੇ ਵਿਰੋਧ ਵਿਚ ਸਥਾਨਕ ਸਰਕਾਰਾਂ ਦਾ ਪੁਲਿਸ ਤੰਤਰ ਆਪਣੀ ਸ਼ਕਤੀ ਦੀ ਦੁਰ ਵਰਤੋਂ ਕਰਦਾ ਹੈ ਜੇ ਕਰ ਉਹ ਅਦਾਲਚ ਵਿਚ ਜਾਂਦੇ ਹਨ ਤਾਂ ਅਦਾਲਤਾਂ ਨਵੇਂ ਕਿਰਤ ਕਾਨੂੰਨਾਂ ਦੇ ਹਵਾਲੇ ਨਾਲ ਹੱਕ ਮੰਗਦੇ ਲੋਕਾਂ ਨੂੰ ਜੇਲ•ਾਂ ਵਿਚ ਤੁਨਦੀਆਂ ਹਨ। ਇਹ ਲੁੱਟ ਦਾ ਵਰਤਾਰਾਂ ਕਿਸੇ ਇਕ ਦੇਸ਼ ਦਾ ਹੀ ਨਹੀਂ ਸਗੋਂ ਉਸ ਵਿਸ਼ਵੀ ਪਿੰਡ ਦਾ ਹੈ ਜਿਸ ਨੂੰ ਨਵੀਂਆਂ ਆਰਥਿਕ ਨੀਤੀਆਂ ਨੇ ਸਾਮਰਾਜੀਆਂ ਦੀ ਲੁੱਟ ਲਈ ਤਿਆਰ ਕੀਤਾ ਹੈ। ਜਿਸ ਦੇ ਖਿਲਾਫ  ਜਥੇਬੰਧਕ ਇਕਮੁੱਠਤਾ ਦੀ ਅਵਾਜ ਅਜੇ ਸੰਸਾਰ ਪੱਧਰ ਉਪਰ ਲਾਮਬੰਦ ਹੀ ਨਹੀਂ ਹੋਈ।

'' ਅਜਿਹੀ ਆਰਥਿਕ ਲੁੱਟ-ਖਸੁੱਟ ਤੋਂ ਇਲਾਵਾ, ਅਖੌਤੀ ਆਰਥਿਕ ਸੁਧਾਰਾਂ ਦੇ ਨਾਂਅ ਹੇਠ ਔਰਤਾਂ 'ਤੇ ਸਭਿਆਚਾਰਕ ਤੇ ਸਮਾਜਕ ਹਮਲਾ ਵੀ ਤਿੱਖਾ ਹੋ ਗਿਆ ਹੈ। ਪਿੱਛਲੇ ਸਾਲਾਂ ਵਿਚ ਸਥਾਨਕ ਤੋਂ ਕੌਮਾਂਤਰੀ ਪੱਧਰ ਤੱਕ ਸੁੰਦਰਤਾ ਮੁਕਾਬਲਿਆਂ ਸੰਬੰਧੀ ਭਾਰਤ ਅੰਦਰ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਅੰਦਰ ਗਿਣ ਮਿਥ ਕੇ ਸੁੰਦਰਤਾ ਦਾ ਜਨੂੰਨ ਉਭਾਰਿਆ ਗਿਆ ਹੈ। ਜਦੋਕਿ ਇਸ ਜਨੂੰਨ ਤੋਂ ਮੁਨਾਫੇ ਉਹ ਨਿਗਮ ਕਮਾਉਂਦੇ ਹਨ ਜੋ ਅਜਿਹੇ ਵਰਤਾਰਿਆਂ ਰਾਹੀਂ ਆਪਣੇ ਉਤਪਾਦਨਾਂ ਦੀ ਮਸ਼ਹੂਰੀ ਕਰਦੇ ਹਨ, ਪਰ ਇਸ ਵਿਖਾਵੇ ਦਾ ਸ਼ਹਿਰੀ ਔਰਤਾਂ ਖਾਸ ਤੌਰ 'ਤੇ ਮੱਧ ਵਰਗ 'ਤੇ ਨਿਮਨ ਮੱਧ ਵਰਗ ਦੀਆਂ ਨੌਜਵਾਨ ਔਰਤਾਂ ਦੇ ਮਨਾਂ ਉਪਰ ਅਸਰ ਪਿਆ ਹੈ।' ਬਿਊਟੀ ਪਾਰਲਰਾਂ ਅਤੇ ਮੂੰਹ 'ਤੇ ਲਾਉਣ ਵਾਲੀਆਂ ਕਰੀਮਾਂ ਜੋ ਸੁੰਦਰਤਾ ਵਧਾਉਣ ਦਾ ਲਾਰਾ ਲਾਉਂਦੀਆਂ ਹਨ ਇਸ ਧਾਰਨਾ ਦੀ ਗਵਾਈ ਹਨ। ਵਿਸ਼ਵੀਕਰਨ ਦੀ ਮੰਡੀ ਆਰਥਿਕਤਾ ਦੀ ਦਲੀਲ ਮੁਤਾਬਿਕ ਵੇਸਵਾ ਗਮਨੀ ਪੂਰੀ ਤਰ•ਾਂ ਜਾਇਜ਼ ਸਰਗਰਮੀ ਹੈ। ਜੋ 'ਸੇਵਾ ਸੈਕਟਰ' ਦੀ ਇਕ ਹੋਰ ਸਨਅਤ ਹੈ। ਥਾਈਲੈਂਡ ਦੀ ਸਰਕਾਰ ਨੇ ਦਰਅਸਲ ਕਈ ਦਹਾਕਿਆਂ ਤੋਂ 'ਕਾਮ ਸੈਰ ਸਪਾਟੇ' ਨੂੰ ਵਿਦੇਸ਼ੀ ਸਿੱਕਾ ਕਮਾਉਣ ਵਾਲੀ ਵੱਡੀ ਸਨਅਤ ਵਜੋਂ ਪ੍ਰਫੁੱਲਤ ਕੀਤਾ ਹੈ, ਜਿਸ ਵਿਚ ਕੁਲ ਔਰਤ ਕਾਮਿਆਂ ਵਿੱਚੋਂ ਸਿੱਧੇ ਅਸਿੱਧੇ ਤੌਰ 'ਤੇ ਲਗਭਗ 13 % ਔਰਤਾਂ ਲੱਗੀਆਂ ਹੋਈਆਂ ਹਨ। ਹੁਣ ਥਾਈਲੈਂਡ ਦੇ ਸਿੱਕੇ ਦੇ ਢਹਿ ਢੇਰੀ ਹੋ ਜਾਣ , ਵਿਦੇਸ਼ੀ ਕਰਜ਼ੇ ਮੋੜਨ ਦੀ ਦਾਬ ਅਤੇ ਤਿੱਖੇ ਹੋ ਰਹੇ ਆਰਥਿਕ ਸੰਕਟ ਕਰਕੇ  ਹੋਰ ਵੱਧ ਥਾਈਲੈਂਡ ਦੀਆਂ ਔਰਤਾਂ ਨੂੰ ਇਨ•ਾਂ ਧੰਦਿਆਂ ਵਿਚ ਧੱਕ ਦਿੱਤਾ ਜਾਵੇਗਾ। ਇਵੇ ਹੀ ਕੌਮਾਂਤਰੀ ਮੁਦਰਾ ਫੰਡ ਦੇ ਢਾਂਚਾਗਤ ਵਿਵਿਸਥਾ ਸਮਝੋਤਿਆਂ ਅਧੀਨ ਪਹਿਲਾਂ ਰੂਸੀ ਸੰਘ ਤੇ ਪੂਰਬੀ ਯੂਰਪ ਅੰਦਰ ਵੇਸਵਾਗਮਨੀ ਤੇਜ਼ੀ ਨਾਲ ਵਧੀ ਹੈ। '' ( ਉਹੀ ਪੰਨਾਂ 224) ਭਾਰਤ ਅੰਦਰ ਵੀ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਅਜਿਹੀਆਂ ਹੀ ਵਿਚਾਰਾ ਹੋ ਰਹੀਆਂ ਹਨ। ਵਿਸ਼ਵੀਕਰਨ ਦੇ ਦੌਰ ਅੰਦਰ ਭਾਰਤ ਵਿਚ ਕਮਾਈ ਦੇ ਘਟ ਰਹੇ ਮੌਕਿਆਂ ਤੇ ਵਧ ਰਹੀ  ਬੇਰੁਜ਼ਗਾਰੀ ਦੇ ਮਾਰੂ ਪੰਜਿਆਂ ਵਿਚ ਭਾਰਤੀ ਔਰਤਾਂ ਫਸਣ ਲਈ ਮਜਬੂਰ ਹੋ ਰਹੀਆਂ ਹਨ। ਜਿਨਾਂ ਲੋਕਾਂ ਕੋਲ ਕਿਰਤ ਸ਼ਕਤੀ ਵੇਚਣ ਦੇ ਮੌਕੇ ਘਟ ਰਹੇ ਹਨ ਜੀਉਂਦੇ ਰਹਿਣ ਲਈ ਇਸ ਨਿਮਨ ਵਰਗ ਦੀਆਂ ਔਰਤਾਂ ਦਾ ਇਸ, ਖੇਤਰ ਵਿਚ ਪ੍ਰਵੇਸ਼ ਕਰ ਜਾਣਾ ਕੋਈ ਹੈਰਾਨ ਕਰਨ ਵਾਲੀ ਗਲ ਨਹੀਂ ਹੈ।

ਜਦੋਂ ਵੀ ਕਿਸੇ ਸਮਾਜ ਪ੍ਰਬੰਦ ਵਿਚ ਬੇਰੁਜ਼ਗਾਰੀ ਵਧਦੀ ਹੈ ਤਾਂ ਸਭ ਤੋਂ ਪਹਿਲਾਂ ਮਰਦਾ ਦੇ ਮੁਕਾਬਲੇ ਔਰਤਾਂ ਨੂੰ ਬੇਰੁਜ਼ਗਾਰੀ ਦਾ ਵਧ ਸਾਮਣਾ ਕਰਨਾ ਪੈਂਦਾ ਹੈ। ਇਸ ਨਾਲ ਔਰਤਾਂ ਕੇਵਲ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਹੋਕੇ ਰਹਿਣ ਲਈ ਹੀ ਮਜਬੂਰ ਨਹੀਂ ਹੁੰਦੀਆਂ ਸਗੋਂ ਉਨ•ਾਂ ਦੀ ਮਾਨਸਿਕਤਾਂ ਉਪਰ ਮਰਦ ਦੀ ਜਗੀਗਦਾਰ ਮਾਨਸਿਕਤਾ ਵੀ ਹਾਵੀ ਹੁੰਦੀ ਹੈ। ਨਤੀਜੇ ਵਜੋਂ ਉਹ ਸਮਾਜ ਦੇ ਹਰ ਕਿਸਮ ਦੇ ਧੱਕੇ ਦਾ ਸ਼ਿਕਾਰ ਵੀ ਹੁੰਦੀ ਹੈ। ਆਰਥਿਕ ਤੰਗੀਆਂ ਦੇ ਦੌਰ ਵਿੱਚੋਂ ਜਦੋਂ ਕੋਈ ਪਰਿਵਾਰ ਲੰਘਦਾ ਹੈ ਤਾਂ ਔਰਤ ਹੀ ਬੌਝ ਲਗਦੀ ਹੈ। ਇਹ ਨਵ ਜੰਮੀ ਧੀ ਦੇ ਰੂਪ ਵਿਚ ਵੀ ਵਾਪਰਦਾ ਹੈ ਤੇ ਬਿਰਧ ਮਾਂ ਦੇ ਰੂਪ ਵਿਚ ਵੀ ਵਾਪਰਦਾ ਹੈ। ਵਿਸ਼ਵੀਕਰਨ ਦੀਆਂ ਨੀਤੀਆਂ ਨੇ ਜਿੱਥੇ ਖਪਤ ਸਭਿਆਚਾਰ ਨੂੰ ਸਾਡੇ ਜੀਵਨ ਦਾ ਅੰਗ ਬਣਾ ਕੇ ਪੇਸ਼ ਕੀਤਾ ਹੈ ਉਸ ਦੇ ਅੰਦਰ ਔਰਤ ਵੀ ਖਪਤ ਦੀ ਇਕ ਵਸਤ ਮਾਤਰ ਬਣਕੇ ਰਹਿ ਗਈ ਹੈ। ਅਜਿਹੀ ਸਥਿਤੀ ਵਿਚ ਮਧ ਵਰਗੀ ਔਰਤਾਂ ਤੇ ਨਿਮਨ ਮਧ ਵਰਗੀ ਔਰਤਾਂ ਦਾ ਦੁਖਾਂਤ ਹੀ ਇਹ ਰਹਿ ਗਿਆ ਹੈ ਕਿ  ਉਨ•ਾਂ ਨੂੰ ਇਨਸਾਨ ਵੀ ਨਹੀਂ ਸਮਝਿਆ ਜਾਂਦਾ ਜੇ ਕਰ ਇਹ ਹਾਸ਼ੀਏ ਉਪਰ ਰਹਿ ਰਹੇ ਲੋਕਾਂ ਦੇ ਸੰਦਰਭ ਵਿਚ ਦੇਖੀਏ ਤਾਂ ਜਿਸ ਵਰਗ ਦੇ ਮਰਦ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਉਸ ਵਰਗ ਦੀ ਔਰਤ ਦੀ ਹੋਣੀ ਤਾਂ ਵਿਚਾਰੀ ਉਹ ਹੀ ਜਾਣਦੀ ਹੈ ਜਿਸ ਨਾਲ ਵਾਪਰਦੀ ਹੈ।
ਵਿਸ਼ਵੀਕਰਨ ਦੇ ਦੌਰ ਵਿਚ ਜਿੱਥੇ ਬਜਾਰ ਦਾ ਵਿਸਥਾਰ ਹੋਇਆ ਉੱਥੇ ਬਜਾਰ ਦੀਆਂ ਲੋੜਾ ਲਈ ਗਾਹਕ ਦੇ ਕੋਲ ਬਜਾਰ ਪਹੁਚਿਆ ਹੈ। ਭਾਰਤ ਜਿੱਥੇ ਦੁਨੀਆਂ ਦੀ ਵੱਡੀ ਗਿਣਤੀ ਵਿਚ ਵਸੋਂ ਰਹਿੰਦੀ ਹੈ ਉੱਥੇ ਉਸ ਨੂੰ ਬਾਜ਼ਾਰ ਦੀਆਂ ਲੋੜਾ ਦੇ ਮੁਤਾਬਕ ਵਸਤਾਂ ਦੀ ਭਰਮਾਰ ਵਿਚ ਤਬਦੀਲ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਵਸਤਾਂ ਦੀ ਅਣਚਾਹੀ ਲੋੜ ਵੀ ਪੈਦਾ ਕੀਤੀ ਜਾਂਦੀ ਹੈ। ਉਪਭੋਗਤਾਵਾਦੀ ਸਭਿਆਚਾਰ ਵਿਚ ਜਿੱਥੇ ਮਨੁੱਖ ਦਾ ਲਾਲਚ ਵੱਡਾ ਕੀਤਾ ਜਾਂਦਾ ਹੈ ਉੱਥੇ ਇਨ•ਾਂ ਲਾਲਚਾ ਨੂੰ ਪੂਰਾ ਕਰਨ  ਲਈ ਮਰਦ ਪ੍ਰਧਾਨ ਸਮਾਜ ਵਿਚ ਵਿਆਹ ਦੇ ਸਮੇਂ ਦਾਜ ਲੈਣ ਦਾ ਲਾਲਚ ਪ੍ਰਭਲ ਹੋ ਰਿਹਾ ਹੈ। ਸਮਾਜਕ ਮਰਿਆਦਾ ਨੂੰ ਛਿੱਕੇ ਉਪਰ ਟੰਗ ਕੇ ਲਾਲਚੀ ਲੋਕ ਮੁੰਡੇ ਦਾ ਰਿਸ਼ਤਾ ਨਹੀਂ ਲੱਭਦੇ ਸਗੋਂ ਵਸਤਾਂ ਦੀ ਲੰਮੀ ਲਿਸਟ ਪੂਰੀ ਕਰਨ ਵਾਲੇ ਪਰਿਵਾਰ ਦੀ ਤਲਾਸ਼ ਕਰਦੇ ਹਨ। ਜਿਸ ਦੇ ਸਿੱਟੇ ਵਜੋਂ ਇਹ ਮੰਗਾਂ ਪੂਰੀਆਂ ਨਾ ਕਰ ਸਕਣ ਵਾਲੇ ਬਦ ਕਿਸਮਤ ਮਾਪਿਆਂ ਦੀਆਂ ਧੀਆਂ ਦਾਜ ਦੀ ਬਲੀ ਚੜ ਰਹੀਆਂ ਹਨ। ਇੱਥੇ ਵੀ ਸਾਧਨ ਹੀਣ ਲੋਕ ਆਪਣੀਆਂ ਧੀਆਂ ਨੂੰ ਦਾਜ ਦੀ ਭੇਟਾ ਚੜਦੇ ਦੇਖਣ ਲਈ ਮਜਬੂਰ ਹੋ ਰਹੇ ਹਨ। ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਦੇ ਦੌਰ ਵਿਚ ਦਹੇਜ ਨਾਲ ਮਰਨ ਵਾਲੀਆਂ ਮੁਟਿਆਰਾਂ ਦੀ ਗਿਣਤੀ ਹੋਰ ਵੀ ਵਧ ਗਈ ਹੈ। ਔਰਤ ਸਮਾਜ ਦਾ ਕੇਵਲ ਮਰਦ ਦੇ ਮੁਕਾਬਲੇ ਕਮਜੋਰ ਵਰਗ ਹੀ ਨਹੀਂ ਸਗੋਂ ਔਰਤ ਵਾਲੀ ਧਿਰ ਵੀ ਕਮਜੋਰ ਹੈ। ਇਸ ਲਈ ਕਮਜੋਰ ਧਿਰ ਦਾ ਗਰਭ ਵਿਚ ਖਾਤਮਾਂ ਕਰ ਦੇਣ ਦਾ ਫਲਸਫਾ ਵੀ ਵਿਸ਼ਵੀਕਰਨ ਦੀਆਂ ਔਰਤ ਵਿਰੋਧੀ ਪਰਸਿਥੀਆਂ ਵਿਚ ਵਧੇਰੇ ਬਲਵਾਨ ਹੋਇਆ ਹੈ। ਅਤਿ ਵਿਕਸਤ ਤਕਨੋਲਜੀ ਦੇ ਇਸ ਜੁੱਗ ਵਿਚ ਔਰਤ ਨੂੰ ਵਿਗਿਆਨਕ ਤਕਨੀਕ ਦੀ ਵਰਤੋਂ ਨਾਲ ਜਨਮ ਤੋਂ ਪਹਿਲਾਂ ਹੀ ਕਤਲ ਕਰਨ ਦਾ ਸ਼ਰਮਨਾਕ ਵਰਤਾਰਾ ਹੋਰ ਵੀ ਜੋਰ ਫੜ ਗਿਆ ਹੈ। ਇਸ ਨਾਲ ਭਾਰਤ ਵਰਗੇ ਦੇਸ਼ ਵਿਚ ਆਉਣ ਵਾਲੇ ਸਮਿਆਂ ਵਿਚ ਹੋਰ ਵੀ ਗੰਭਾਰ ਸੰਕਟ ਉਤਪਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਜਿਸ ਨੂੰ ਸਮਝਣ ਦੀ ਲੋੜ ਹੈ। ਜਿਸ ਦੇ ਖਿਲਾਫ ਅਵਾਜ਼ ਬੁਲੰਦ ਖਰਨ ਦੀ ਲੋੜ ਹੈ ਜਿਸ ਦਾ ਬਦਲ ਤਲਾਸ਼ਣ ਦੀ ਲੋੜ ਹੈ।

Tuesday, 5 November 2013

ਦਿੱਲੀ ਵਿਧਾਨ ਸਭਾ ਦੀਆਂ ਚੋਣਾ ਤੇ ਆਮ ਆਦਮੀ ਪਾਰਟੀ

ਡਾ. ਤੇਜਿੰਦਰ ਵਿਰਲੀ (9464797400)
ਇਕ ਤੋਂ ਬਾਦ ਇਕ ਘੁਟਾਲੇ ਦਾ ਪਰਦਾਫਾਸ ਕਰਨ ਤੋਂ ਬਾਦ ਹੁਣ ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਨੇ ‘ ਆਮ ਆਦਮੀ ਪਾਰਟੀ ’ ਬਣਉਣ ਦਾ ਐਲਾਨ ਕੀਤਾ ਸੀ। ਪਾਰਟੀ ਬਣਾਉਣ ਨੂੰ ਲੈਕੇ ਹੀ ਟੀਮ ਅੰਨਾਂ ਵਿਚ ਦੋਫਾੜ ਹੋਇਆ ਸੀ ਪਰ ਟੀਮ ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। 
   
ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਮੀਡੀਆ ਦੇ ਸਾਹਮਣੇ ਸਬੂਤਾਂ ਸਮੇਤ ਇਲਜਾਮ ਲਾਏ ਕਿ ਸੋਨੀਆਂ ਦੇ ਜਵਾਈ ਸ਼੍ਰੀ ਰਾਬਰਟ ਵਡੇਰਾਂ ਨੇ ਸਰਕਾਰ ਦੇ ਨਾਲ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਦੇ ਪ੍ਰਭਾਵ ਕਰਕੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ।
ਕੇਜ਼ਰੀਵਾਲ ਦਾ ਦੂਸਰਾ ਬੰਬ ਬੀ.ਜੇ.ਪੀ ਉਪਰ ਡਿਗਿਆ, ਦੇਸ਼ ਦੀ ਵੱਡੀ ਵਿਰੋਧੀ ਧਿਰ ਦਾ ਪ੍ਰਧਾਨ ਸ਼੍ਰੀ ਨਿਤਿਨ ਗਟਕਰੀ ਕਿਵੇ ਇਕ ਸਧਾਰਨ ਵਿਅਕਤੀ ਤੋਂ ਕੁਝ ਸਾਲਾਂ ਵਿਚ ਹੀ ਮਾਲੋਂ ਮਾਲ ਹੋਕੇ ਆਮ ਤੋਂ ਖਾਸ ਹੋ ਗਿਆ। ਜੋ ਵਡੇਰਾ ਦੇ ਸੰਬੰਧ ਵਿਚ ਕਾਂਗਰਸ ਨੇ ਕੀਤਾ ਉਸੇ ਤਰ੍ਹਾਂ ਦਾ ਇਮਾਨਦਾਰੀ ਦਾ ਸਾਰਟੀਫੀਕੇਟ ਨਿਤਿਨ ਗਟਕਰੀ ਨੂੰ ਵੀ ਉਸ ਦੀ ਪਾਰਟੀ ਤੇ ਸਹਿਯੋਗੀਆਂ ਨੇ ਦੇ ਦਿੱਤਾ ਹੈ।
ਕੇਜਰੀਵਾਲ ਦਾ ਤੀਸਰਾ ਵਾਰ ਰੀਲਾਇਸ ਕੰਪਣੀ ਉਪਰ ਸੀ ਇਸ ਕੰਪਣੀ ਨੂੰ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਸਰਕਾਰਾਂ ਨੇ ਕਿਵੇਂ ਰਾਸਟਰ ਨਾਲੋਂ ਵੱਡਿਆਂ ਕੀਤਾ? ਇਸ ਦੇ ਬਦਲੇ ਵਿਚ ਰੀਲਾਇਸ ਮਦਦ ਕਰਨ ਵਾਲੀਆਂ ਧਿਰਾਂ ਨੂੰ ਕਿੱਦਾਂ ਲਾਭ ਪਹੁੰਚਾਦੀ ਹੈ। ਇਸ ਵਰਤਾਰੇ ਦੀਆਂ ਸਾਰੀਆਂ ਤੈਆਂ ਕੇਜਰੀਵਾਲ ਦੀ ਟੀਮ ਨੇ ਖੋਲ੍ਹ ਦਿੱਤੀਆਂ ਹਨ। ਭਾਂਵੇ ਰੀਲਾਇਸ ਸਮੇਤ ਸਾਰੀਆਂ ਹੀ ਧਿਰਾਂ ਨੇ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਐਲਾਨ ਆਪੇ ਹੀ ਕਰ ਦਿੱਤਾ ਹੈ ਪਰ ਆਮ ਆਦਮੀ ਇਸ ਸਾਰੇ ਵਰਤਾਰੇ ਨੂੰ ਪੜ੍ਹ ਤੇ ਸਮਝ ਰਿਹਾ ਹੈ, ਕਿ ਦੇਸ਼ ਵਿਚ ਆਖਰ ਕੀ ਕੀ ਹੋ ਰਿਹਾ ਹੈ?
ਦੇਸ਼ ਵਿਚ ਠੱਗੀਆਂ ਮਾਰਕੇ ਕਮਾਏ ਕਾਲੇ ਧੰਨ ਦੇ ਅੰਬਾਰ ਸੰਸਾਰ ਦੀਆਂ ਵੱਖ ਵੱਖ ਬੈਂਕਾਂ ਵਿਚ ਕਿਵੇਂ ਲੱਗੇ ਹੋਏ ਹਨ? ਕੇਜਰੀਵਾਲ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਇਸ ਕਠਿਨ ਕਾਰਜ ਨੂੰ ਵੀ ਆਰੰਭ ਦਿੱਤਾ ਸੀ।
ਟੀਮ ਕੇਜਰੀਵਾਲ ਨੇ ਆਪਣੇ ਗੈਰ ਪਾਰਲੀਮਾਨੀ ਸੰਘਰਸ਼ਾਂ ਨਾਲ ਉਹ ਸਪੇਸ ਮੱਲ ਲਈ ਹੈ ਜਿਹੜੀ ਭਾਰਤ ਦੀਆਂ ਖੱਬੀਆਂ ਪਾਰਟੀਆਂ ਨੇ ਖਾਲੀ ਛੱਡੀ ਹੋਈ ਸੀ। ਕੇਜਰੀਵਾਲ ਦੀ ਪਾਰਟੀ ਦੀ ਜਿੰਨੀ ਸਮਰਥਾ ਹੈ ਉਹ ਉਸ ਤੋਂ ਵੱਧਕੇ ਕੰਮ ਕਰ ਰਹੀ ਹੈ। ਇਸ ਪਾਰਟੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈ ਉਹ ਹੈ ਕਿ ਭਾਰਤੀ ਰਾਜਨੀਤੀ ਵਿਚ ਸਰਗਰਮ ਵੱਖ ਵੱਖ ਪਾਰਟੀਆਂ ਨੂੰ ਇਕੋਂ ਥਾਲੀ ਦੇ ਚੱਟੇ ਵੱਟੇ ਸਿੱਧ ਕਰ ਦਿੱਤਾ ਹੈ। ਜਿਨ੍ਹਾਂ ਦਾ ਰਾਜਸੀ ਪ੍ਰੋਗਰਾਮ ਇਕੋ ਹੀ ਹੈ ਪਰ ਚੋਣ ਨਿਸ਼ਾਨ ਵੱਖਰੇ ਵੱਖਰੇ ਹਨ।
ਆਮ ਆਦਮੀ ਪਾਰਟੀ ਜਮਹੂਰੀਅਤ ਦੇ ਵਿਕੇਂਦਰੀਕਰਨ ਦੇ ਸਿਧਾਂਤ ਉੱਪਰ ਖੜੀ ਹੈ। ਕੇਜ਼ਰੀਵਾਲ ਦੇ ਮੁਤਾਬਕ ਇਹ ਜਮਹੂਰੀਅਤ ਦਾ ਵਿਕੇਂਦਰੀਕਰਨ ਪਾਰਟੀ ਦੇ ਅੰਦਰ ਵੀ ਲਾਗੂ ਰਹੇਗਾ ਤੇ ਸਰਕਾਰ ਦੇ ਅੰਦਰ ਵੀ। ਪਾਰਟੀ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਇਸ ਸੰਬੰਧੀ ਵੀ ਐਲਾਨ ਕੀਤਾ ਗਿਆ ਹੈ।
ਦਿੱਲੀ ਵਿਚ ਜਿੱਥੋਂ ਇਸ ਟੀਮ ਦਾ ਆਗਾਜ ਹੋ ਰਿਹਾ ਹੈ। ਉੱਥੇ ਲੋਕਾਂ ਦੇ ਮਨਾਂ ਵਿਚ ਉਤਸ਼ਾਹ ਵੀ ਹੈ ਤੇ ਇਕ ਆਸ ਦੀ ਕਿਰਨ ਵੀ ਦਿਖਾਈ ਦਿੰਦੀ ਹੈ ਕਿ ਇਹ ਲੋਕ ਹੁਣ ਤਬਦੀਲੀ ਚਾਹੁੰਦੇ ਹਨ। ਸਿਆਸਤ ਦੀਆਂ ਵੱਡੀਆਂ ਹਸਤੀਆਂ ਇਸ ਗੱਲ ਦੇ ਵੀ ਸੰਕੇਤ ਦਿੰਦੀਆਂ ਹਨ ਕਿ ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਏਨਾਂ ਅਸਾਨ ਨਹੀਂ। ਕਿਉਂਕਿ ਭਾਰਤੀ ਲੋਕਤੰਤਰ ਵਿਚ ਚੋਣਾ ਇਕ ਜਟਲ ਤੇ ਖਾਸ ਕਿਸਮ ਦਾ ਕਾਰਜ ਹੈ ਜਿਹੜਾ ਦੇਖਣ ਨੂੰ ਸਰਲ ਹੈ ਪਰ ਹੈ ਬੜਾ ਹੀ ਜਟਲ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਚੋਣਾ ਤੋਂ ਭੱਜ ਹੀ ਜਾਇਆ ਜਾਵੇ। ਭਾਰਤ ਦੀ ਜਮਹੂਰੀਅਤ ਨੂੰ ਇਕੋਂ ਥਾਲੀ ਦੇ ਚੱਟੇ ਵੱਟਿਆਂ ਤੋਂ ਹੀ ਖਾਸ ਕਿਸਮ ਦਾ ਖਤਰਾ ਸੀ। ਇਸੇ ਕਰਕੇ ਆਮ ਆਦਮੀ ਵੋਟ ਪਾਉਣ ਹੀ ਨਹੀਂ ਸੀ ਜਾਂਦਾ ਜੇ ਲੋਕਾਂ ਦਾ ਭਰੋਸਾ ਜਮਹੂਰੀਅਤ ਵਿਚ ਜੀਵਤ ਰੱਖਣਾ ਹੈ ਤਾਂ ਜਰੂਰੀ ਹੈ ਕਿ ਲੋਕ ਪੱਖੀ ਸਿਆਸਤ ਦਾ ਅਧਿਆਇ ਆਰੰਭ ਹੋਵੇ। ਕੀ ਇਹ ਆਰੰਭ ਆਮ ਆਦਮੀ ਪਾਰਟੀ ਦੇ ਨਾਲ ਹੁੰਦਾ ਹੈ ਜਾਂ ਨਹੀਂ? ਇਸ ਨੇ ਵੀ ਕਈ ਬੁਨਿਆਦੀ ਸਵਾਲ ਹੱਲ ਕਰਨੇ ਹਨ।
ਇਸੇ ਨਾਲ ਜੁੜਦਾ ਇਕ ਸਵਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਕੀ ਲੋਕਾਂ ਦੀਆਂ ਆਸਾਂ ਉਪਰ ਖਰੀ ਉਤਰਦੀ ਹੈ ਜਾਂ ਨਹੀਂ? ਕੀ ਉਹ ਹਰ ਪਾਸੇ ਫੈਲੇ ਭਰਿਸ਼ਟਾਚਾਰ ਨੂੰ ਘੱਟ ਕਰਨ ਲਈ ਕੁਝ ਕਰ ਪਾਉਂਦੀ ਹੈ ਕਿ ਨਹੀਂ? ਕੀ ਆਮ ਆਦਮੀ ਦੀਆਂ ਵਧ ਰਹੀਆਂ ਉਮੀਦਾਂ ਉੱਪਰ ਖਰੀ ਉਤਰਦੀ ਹੈ ਕਿ ਨਹੀ? ਇਹ ਬੁਨਿਆਦੀ ਸਵਾਲ ਹਨ ਜੋ ਮੰਗ ਕਰਦੇ ਹਨ ਕਿ ਪਾਰਟੀ ਅੱਗੋਂ ਕਿਸ ਪਾਸੇ ਨੂੰ ਮੋੜ ਕੱਟਦੀ ਹੈ। ਪਰ ਇਸ ਵਿਚ ਵੀ ਭੋਰਾ ਜਿਨ੍ਹਾਂ ਛੱਕ ਨਹੀਂ ਹੈ ਕਿ ਅੱਜ ਆਮ ਆਦਮੀ ਦਾ ਜੀਵਨ ਹਰ ਪਾਸੇ ਤੋਂ ਨਰਕ ਬਣਿਆ ਹੋਇਆ ਹੈ। ਉਹ ਇਸ ਨਰਕ ਵਿੱਚੋਂ ਬਾਹਰ ਨਿਕਲਣਾ ਚਾਹੰੁਦਾ ਹੈ। ਪਰ ਸਰਕਾਰ ਕੋਲ ਹੋਰ ਬੜਾ ਕੁਝ ਹੈ ਕਿ ਉਹ ਲਾਲਚ ਦੇ ਕਿ ਉਸ ਆਮ ਆਦਮੀ ਨੂੰ ਮਜਬੂਰ ਕਰ ਸਕਦੀ ਹੈ ਕਿ ਉਹ ਅਜੇ ਉਸ ਨੂੰ ਹੋਰ ਮੌਕਾ ਦੇ ਦੇਵੇ। ਜਿਸ ਤਰ੍ਹਾਂ ਪਿਛਲੇ 65 ਸਾਲਾਂ ਤੋਂ ਹੁੰਦਾ ਆ ਰਿਹਾ ਹੈ।
ਕਿਉਂਕਿ ਭਾਰਤੀ ਰਾਜਨੀਤੀ ਵਿਚ ਲੋਕਤੰਤਰ ਪੈਸੇ ਤੇ ਨਸ਼ੇ ਦੇ ਨਾਲ ਪ੍ਰਭਾਵਿਤ ਹੋ ਜਾਂਦਾ ਹੈ ਇਸ ਲਈ ਕੇਜਰੀਵਾਲ ਦੀ ਟੀਮ ਵੋਟਾਂ ਵਿਚ ਕੋਈ ਬਹੁਤ ਵਧੀਆਂ ਪ੍ਰਦਰਸ਼ਨ ਕਰ ਸਕੇਗੀ ਇਸ ਬਾਰੇ ਅਜੇ ਕੋਈ ਖਾਸ ਟਿੱਪਣੀ ਨਹੀ ਕੀਤੀ ਜਾ ਸਕਦੀ ਪਰ ਇਸ ਗੱਲ ਤੋਂ ਅੱਜ ਦੀ ਤਰੀਕ ਵਿਚ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਜਰੀਵਾਲ ਦਾ ਅੱਜ ਤੱਕ ਦਾ ਕੀਤਾ ਕੰਮ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ। ਭਾਰਤ ਵਿਚ ਕਾਰਜਸ਼ੀਲ ਹੋਰ ਇਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਦਾਮਨ ਸਾਫ ਹੈ ਜਿਨਾਂ ਨੇ ਕੋਲੇ ਦੀ ਖਾਨ ਵਿਚ ਰਹਿ ਕੇ ਵੀ ਆਪਣੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਹ ਦੇਰ ਸਵੇਰ ਟੀਮ ਕੇਜਰੀਵਾਲ ਦੀ ਧਿਰ ਬਣਨਗੀਆਂ ਜਾ ਨਹੀਂ ? ਦੇਸ਼ ਦਾ ਨੇੜਲਾ ਭਵਿੱਖ ਇਸ ਗੱਲ ਉੱਪਰ ਨਿਰਭਰ ਕਰਦਾ ਹੈ। ਨਾ ਕੇ ਦੋ ਚਾਰ ਹਫਤਿਆਂ ਵਿਚ ਆਉਂਦੀਆਂ ਚੋਣਾ ਉੱਪਰ। ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਸੰਸਦ ਨੂੰ ਜਾਂਣ ਵਾਲਾ ਰਸਤਾ ਲੋਕ ਸੰਘਰਸ਼ਾਂ ਵਿੱਚੋਂ ਦੀ ਲੰਘਕੇ ਹੀ ਜਾਂਦਾ ਹੈ। ਜਿਸ ਰਸਤੇ ੳੱੁਪਰ ਚੱਲਣ ਕਰਕੇ ਆਮ ਆਦਮੀ ਪਾਰਟੀ ਅੱਜ ਦਿਲੀ ਵਿਧਾਨ ਸਭਾ ਦੀਆਂ ਚੋਣਾ ਵਿਚ ਕਾਂਗਰਸ ਤੇ ਬੀਜੇਪੀ ਦੇ ਬਾਰਬਰ ਦੀ ਧਿਰ ਬਣਕੇ ਉਭਰੀ ਹੈ। ਭਵਿੱਖ ਵਿਚ ਹੋਏ ਤਜਰਬੇ ਇਹ ਵੀ ਦੱਸਦੇ ਹਨ ਕਿ ਰਾਜਸੀ ਤਬਦੀਲੀਆਂ ਇਕ ਦਮ ਵੀ ਆ ਜਾਂਦੀਆਂ ਹਨ। ਜਿਸ ਕਿਸਮ ਦੀਆਂ ਤਬਦੀਲੀਆਂ ਆਉਣ ਦੇ ਸੰਕੇਤ ਭਾਰਤ ਦਾ ਬੁਰਜ਼ਵਾ ਮੀਡੀਆ ਹੁਣ ਸੰਕੇਤ ਦੇਣ ਲੱਗ ਪਿਆ ਹੈ ਕਿ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਬਣੇਗੀ। ਇਹ ਇਕ ਬਹੁਤ ਹੀ ਵੱਡੀ ਗੱਲ ਹੈ ਕਿ ਇਮਾਨਦਾਰੀ ਨਾਲ ਚੱਲਣ ਵਾਲੀ ਪਾਰਟੀ ਦਾ ਕਾਂਗਰਸ ਤੇ ਬੀਜੇਪੀ ਵਰਗੀਆਂ ਪਾਰਟੀਆਂ ਦੇ ਬਰਾਬਰ ਆ ਕੇ ਖੜ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ। ਪਰ ਇਸ ਦੇ ਨਾਲ ਹੀ ਇਹ ਵੀ ਚਿੰਤਾ ਹੈ ਕਿ ਕੀ ਕੇਜ਼ਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਤਾ ਉਪਰ ਕਾਬਜ਼ ਹੋਕੇ ਆਪਣਾ ਦਾਮਨ ਸਾਫ ਰੱਖ ਸਕੇਗੀ ਭਾਂਵੇ ਕਿ ਇਸ ਪਾਰਟੀ ਦੇ ਸਾਰੇ ਹੀ ਆਗੂ ਇਮਾਨਦਾਰ ਤੇ ਸਾਫ ਸੁਥਰੀ ਸ਼ਵੀ ਵਾਲੇ ਹੀ ਹਨ। ਪਰ ਇਸ ਪਾਰਟੀ ਦਾ ਸਿਧਾਂਤਕਾਰ ਤੇ ਕਰਤਾ ਧਰਤਾ ਕੇਜ਼ਰੀਵਾਲ ਇਸ ਸਾਰੇ ਨੂੰ ਇਕੱਠਾ ਕਰਕੇ ਚਲ ਸਕੇਗਾ ਕੇ ਨਹੀਂ? ਇਹ ਬੁਨਿਆਦੀ ਸਵਾਲ ਹਨ ਜਿਹੜੇ ਤੌਖਲੇ ਖੜੇ ਕਰਦੇ ਹਨ ਕਿ ਜੇ ਇਹ ਵੋਟਾਂ ਲੈਕੇ ਬਾਕੀ ਪਾਰਟੀਆਂ ਵਰਗੇ ਹੀ ਹੋ ਜਾਣਗੇ ਤਾਂ ਲੋਕਾਂ ਦਾ ਵਿਸ਼ਵਾਸ ਕਿਸੇ ਵੀ ਇਮਾਨਦਾਰ ਫਲਸਫੇ ਵਾਲੀ ਧਿਰ ਤੋਂ ਵੀ ਉਠ ਜਾਵੇਗਾ। ਇਹ ਜਿੰਮੇਵਾਰੀ ਵੀ ਆਮ ਆਦਮੀ ਪਾਰਟੀ ਦੇ ਸਿਰ ਆਣ ਪਈ ਹੈ। ਇਹ ਤਾਂ ਵਕਤ ਨੇ ਹੀ ਦੱਸਣਾ ਹੈ ਕਿ ਪਾਰਟੀ ਇਸ ਜਿੰਮੇਵਾਰੀ ਨੂੰ ਕਿਵੇਂ ਨਿਭਾਉਂਦੀ ਹੈ? ਜਦਕਿ ਇਹ ਗੱਲ ਤਾਂ ਹੁਣ ਯਕੀਨੀ ਹੀ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਸਤਾ ਉਪਰ ਜੇ ਕਾਬਜ਼ ਨਹੀਂ ਵੀ ਹੁੰਦੀ ਤਾਂ ਵੀ ਦਿੱਲੀ ਦੀ ਵਿਧਾਨ ਸਭਾ ਵਿਚ ਇਸ ਦਾ ਰੋਲ ਰਹੇਗਾ।