ਡਾ. ਤੇਜਿੰਦਰ ਵਿਰਲੀ (9464797400)
ਆਈ.ਪੀ.ਐਲ ਵਿਚ ਹੋਈ ਫਿਕਸਿੰਗ ਤੇ ਹਰ ਰੋਜ਼ ਜਾਹਰ ਹੋ ਰਹੀਆਂ ਇਸ ਦੀਆਂ ਨਵੀਆਂ ਪਰਤਾਂ ਨੇ ਇਹ ਜੱਗ ਜਾਹਰ ਕਰ ਦਿੱਤਾ ਹੈ ਕਿ ਦੇਸ਼ ਕਿਸ ਪਾਸੇ ਵੱਲ ਜਾ ਰਿਹਾ ਹੈ। ਲੋਕਾਂ ਨੂੰ ਬੁੱਧੂ ਬਣਾਉਣ ਤੇ ਲੁੱਟਣ ਦੀ ਕਵਾਇਤ ਕਿਸ ਹੱਦ ਤੱਕ ਭਾਰੂ ਹੈ। ਇਸ ਖੇਡ ਨਾਲ ਜੁੜੀਆਂ ਵੱਡੀਆਂ ਹਸਤੀਆਂ ਭਾਂਵੇਂ ਉਹ ਰਾਜਸੀ ਹੋਣ ਤੇ ਭਾਂਵੇ ਕਿਸੇ ਵੀ ਹੋਰ ਜਗਤ ਨਾਲ ਸੰਬੰਧਿਤ ਹੋਣ ਕਿਸ ਤਰ•ਾਂ ਨਾਲ ਲੋਕਾਂ ਨੂੰ ਲੁੱਟਣ ਲਈ ਹਰ ਰੋਜ਼ ਹਰ ਪਲ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਰਹੀਆਂ ਹਨ। ਖਿਡਾਰੀਆਂ ਤੋਂ ਲੈਕੇ ਪ੍ਰਬੰਧਕਾਂ ਤੇ ਵੱਖ ਵੱਖ ਟੀਮਾਂ ਦੇ ਮਾਲਕਾਂ ਦਾ ਇਸ ਗੋਰਖ ਧੰਦੇ ਵਿਚ ਸ਼ਾਮਲ ਹੋਣਾ ਕਿੰਨਾਂ ਸ਼ਰਮਨਾਕ ਹੈ। ਇਸ ਦਾ ਸ਼ਾਇਦ ਅਜੇ ਅੰਦਾਜਾ ਲਗਾਉਣਾ ਸੰਭਵ ਵੀ ਨਹੀਂ ਹੈ, ਕਿਉਂਕਿ ਅਜੇ ਹੋਰ ਵੀ ਬਹੁਤ ਵੱਡੀਆਂ ਹਸਤੀਆਂ ਦੇ ਇਸ ਵਿਚ ਸ਼ਾਮਲ ਹੋਣ ਦੇ ਸੰਕੇਤ ਹਨ। ਅੰਡਰਵਰਲ ਦੀ ਦੁਨੀਆਂ ਦੀਆਂ ਤਾਰਾਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ। ਸਮਾਜ ਦਾ ਇਕ ਵੱਡਾ ਵਰਗ ਘਟੀਆ ਤਰੀਕੇ ਨਾਲ ਪੈਸੇ ਕਮਾਉਣ ਲਈ ਕੋਈ ਵੀ ਹੱਥਕੰਡਾ ਵਰਤਣ ਲਈ ਤਿਆਰ ਹੈ। ਘਟੀਆ ਤਰੀਕੇ ਨਾਲ ਪੈਸੇ ਕਮਾਉਣਾ ਕਿੰਨਾਂ ਦੁਖ ਦਾਇਕ ਹੈ। ਇਹ ਤਾਂ ਉਹ ਹੀ ਜਾਣਦਾ ਹੈ ਜਿਸ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਆਪਣਾ ਘਰ- ਬਾਰ ਇਸ ਤਰਾਂ ਫਿਕਸਿੰਗ ਵਿਚ ਲਾ ਕੇ ਤਬਾਹ ਕਰ ਦਿੱਤਾ ਹੈ। ਹਰ ਕਿਸਮ ਦੇ ਮੈਚ ਵਿਚ ਦਰਸ਼ਕ ਭਾਵੁਕ ਤੌਰ ਉਪਰ ਸ਼ਾਮਲ ਹੋ ਹੀ ਜਾਂਦੇ ਹਨ। ਆਪਣੀ ਭਾਵੁਕਤਾ ਕਰਕੇ ਉਹ ਟੀਮ ਦੀ ਜਿੱਤ ਹਾਰ ਤੇ ਇੱਥੋਂ ਤੱਕ ਇਕ ਇਕ ਰਨ ਲਈ ਵੀ ਉਤਸੁਕ ਹੋ ਉਠਦਾ ਹੈ। ਉਸ ਦੀ ਉਤਸੁਕਤਾ ਦਾ ਨਾਜਾਇਜ਼ ਫਾਇਦਾ ਉਠਾਕੇ ਕੁਝ ਚਲਾਕ ਲੋਕ ਇਕ ਇਕ ਗੇਂਦ ਉਪਰ ਸੱਟਾ ਲਾ ਲੈਂਦੇ ਹਨ। ਸਧਾਰਨ ਵਿਅਕਤੀ ਦੀ ਖੇਡ ਭਾਵਨਾ ਨਾਲ ਇਹ ਕਿੱਡਾ ਵੱਡਾ ਖਿਲਵਾੜ ਹੈ। ਅਜੇ ਫਿਕਸਿੰਗ ਨਾਲ ਜੁੜੇ ਅਧਿਕਾਰੀਆਂ ਦੇ ਫਿਕਰਾਂ ਵਿਚ ਇਹ ਸ਼ਾਮਲ ਹੀ ਨਹੀਂ ਹੋਇਆ। ਇਹ ਸਧਾਰਨ ਲੋਕਾਂ ਨਾਲ ਕਿੱਡਾ ਧੋਖਾ ਹੈ ਅਜੇ ਇਸ ਬਾਰੇ ਵਿਚਾਰ ਵੀ ਨਹੀਂ ਹੋਣ ਲੱਗੀ।
ਕ੍ਰਿਕਟ ਦੀ ਦੁਨੀਆਂ ਵਿਚ ਗਵਾਚੇ ਲੋਕਾਂ ਨੂੰ ਹੁਣ ਸ਼ਾਇਦ ਕੁਝ ਵਗੋਚਾ ਵੀ ਹੋਵੇ ਕਿ ਉਨ•ਾਂ ਨੇ ਆਪਣੇ ਰੁਝੇਵੇਂ ਛੱਡਕੇ ਇਸ ਖੇਡ ਲਈ ਆਪਣਾ ਸਮਾਂ ਬਰਬਾਦ ਕੀਤਾ। ਭਾਰਤ ਦਾ ਇਕ ਚਿੰਤਨਸ਼ੀਲ ਵਰਗ ਇਸ ਸਾਰੇ ਵਰਤਾਰੇ ਤੋਂ ਬੇਹੱਦ ਉਦਾਸ ਹੈ ਕਿ ਉਹ ਕਿਸ ਦੌਰ ਵਿਚ ਜੀ ਰਿਹਾ ਹੈ। ਕਲਕੱਤਾ ਵਿਖੇ ਹੋਏ ਪੰਜਵੇ ਆਈ.ਪੀ.ਐਲ. ਦੇ ਆਖਰੀ ਉਤਸਵ ਵਿਚ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਇਕ ਨਿੱਜੀ ਕੰਪਣੀ ਦੀ ਜੇਤੂ ਟੀਮ ਉਪਰ ਖਰਚ ਕਰ ਦਿੱਤੇ ਗਏ ਤੇ ਖੇਡ ਪ੍ਰੇਮੀਆਂ ਦੇ ਜਨੂੰਨੀ ਹੜ• ਨੂੰ ਪੁਲਿਸ ਦੀਆਂ ਡਾਂਗਾਂ ਦੇ ਨਾਲ ਨਵਾਜਿਆ ਗਿਆ। ਇਸ ਨਜ਼ਾਰੇ ਨੂੰ ਮੀਡੀਏ ਰਾਹੀਂ ਸੰਸਾਰ ਭਰ ਵਿਚ ਦੇਖਿਆ ਗਿਆ ਸੀ। ਲੋਕਾਂ ਨੂੰ ਪੁਲਿਸ ਦੀ ਕੁੱਟ ਦਾ ਦਰਦ ਤਾਂ ਸ਼ਾਇਦ ਭੁਲ ਜਾਵੇਗਾ ਪਰ ਇਸ ਖੇਡ ਟੂਰਨਾਮੈਂਟ ਦਾ ਸਿਧਾਂਤਕ ਫਲਸਫਾ ਜਿਹੜਾ ਲੋਕਾਂ ਦੇ ਮਨਾਂ ਵਿਚ ਬੜੀ ਹੀ ਚਲਾਕੀ ਦੇ ਨਾਲ ਠੂਸਿਆ ਜਾ ਰਿਹਾ ਹੈ ਉਹ ਦੇਰ ਤੱਕ ਆਪਣਾ ਰੰਗ ਦਿਖਾਉਂਦਾ ਰਹੇਗਾ।
ਭਾਰਤ ਜਿੱਥੇ 73 ਕਰੋੜ ਲੋਕ ਰੋਜ 20 ਰੁਪਏ ਤੋਂ ਘੱਟ ਨਾਲ ਗੁਜ਼ਾਰਾ ਕਰਦੇ ਹੋਣ। ਆਜ਼ਾਦੀ ਦੇ 65 ਸਾਲ ਬੀਤ ਜਾਣ ਬਾਦ ਵੀ ਜਿੱਥੇ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਪੀਣ ਲਈ ਸ਼ੁੱਧ ਪਾਣੀ ਨਾ ਮਿਲ ਰਿਹਾ ਹੋਵੇ। ਜਿਸ ਦੇਸ਼ ਦੀ ਕੇਵਲ 12% ਆਬਾਦੀ ਹੀ ਉਚ ਵਿਦਿਆ ਪ੍ਰਾਪਤ ਕਰਨ ਲਈ ਕਾਲਜਾਂ ਯੁਨੀਵਰਸਿਟੀਆਂ ਵਿਚ ਜਾਂਦੀ ਹੋਵੇ। ਜਿਸ ਦੇਸ਼ ਦੀ ਲੱਗਭਗ ਅੱਧੀ ਆਬਾਦੀ ਬੇ ਇਲਾਜ ਮਰਨ ਲਈ ਮਜਬੂਰ ਹੋਵੇ। ਜਿਸ ਦੇਸ਼ ਵਿਚ ਰੋਟੀ ਦੀ ਖਾਤਰ ਔਰਤਾਂ ਜਿਸਮ ਵੇਚਣ ਲਈ ਮਜਬੂਰ ਹੋਣ। ਉਸ ਦੇਸ਼ ਵਿਚ ਜੇ ਕਰ ਆਈ.ਪੀ.ਐਲ. ਵਰਗਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਹੋਵੇ ਜਿਸ ਵਿਚ ਕਰੋੜਾਂ ਰੁਪਏ ਦੀ ਬੋਲੀ 'ਤੇ ਖਿਡਾਰੀ ਵਿਕਦੇ ਹੋਣ। ਤਾਂ ਇਕ ਇਕ ਰਨ ਉਪਰ ਲੱਗਦੇ ਲੱਖਾਂ ਦੇ ਸੱਟੇ ਦੇ ਸਿਧਾਂਤਕ ਫਲਸਫੇ ਨੂੰ ਸਮਝਣਾ ਸਮੇਂ ਦੀ ਲੋੜ ਵੀ ਬਣ ਜਾਂਦਾ ਹੈ।
ਭਾਰਤ ਦਾ ਰਾਜਸੀ ਤੰਤਰ ਇਹ ਹੀ ਚਾਹੁੰਦਾ ਹੈ ਕਿ ਸਾਰੇ ਭਾਰਤ ਵਾਸੀ ਆਪਣੇ ਗ਼ਲ ਵਿਚ ਪਏ ਰੱਸੇ ਦੀ ਗੰਢ ਦਾ ਸਿਰਾ ਲੱਭਣ ਦੀ ਥਾਂ ਧੋਨੀ ਦੀਆਂ ਵਿਕਟਾਂ ਦੀ ਗਿਣਤੀ ਕਰਨ ਵਿਚ ਵਿਅਸਤ ਹੋ ਜਾਣ। ਉਹ ਚਾਹੁੰਦੇ ਹਨ ਕਿ ਲੋਕ ਰਾਤ ਦੀ ਰੋਟੀ ਦਾ ਫਿਕਰ ਕਰਨ ਦੀ ਥਾਂ ਤੰਦੂਲਕਰ ਦੇ ਚੌਕਿਆਂ ਛੱਕਿਆਂ ਦਾ ਫਿਕਰ ਕਰਨ। ਬੁਹ ਰਾਸ਼ਟਰੀ ਕੰਪਣੀਆਂ ਦਾ ਵੀ ਇਸੇ ਵਿਚ ਫਾਇਦਾ ਹੈ ਕਿ ਉਹ ਇਨ•ਾਂ ਅਖੌਤੀ ਲੋਕ ਨਾਇਕਾਂ ਪਾਸੋਂ ਆਪਣੇ ਪ੍ਰੌਡਕਟ ਦੀ ਐਡਵਰਟਾਈਜ਼ਮੈਂਟ ਕਰਵਾਉਣ ਤੇ ਲੋਕਾਂ ਵਿਚ ਆਪਣੇ ਉਤਪਾਦ ਵੇਚਣ। ਇਸ ਲਈ ਇਹ ਟੂਰਨਾਂਮੈਂਟ ਚਲਦਾ ਹੀ ਰਹੇਗਾ ਭਾਂਵੇਂ ਮੇਰੇ ਵਰਗੇ ਇੱਕਾ ਦੁੱਕਾ ਲੋਕ ਇਸ ਟੂਰਨਾਮੈਂਟ ਬਾਰੇ ਕੁਝ ਵੀ ਕਹਿਣ ਤੇ ਕੁਝ ਵੀ ਕਰਨ।
ਇਸ ਟੂਰਨਾਂਮੈਂਟ ਵਿਚ ਮੁਟਿਆਰ ਕੁੜੀਆਂ ਨੂੰ ਨਚਾਰ ਦੇ ਤੋਰ 'ਤੇ ਪੇਸ਼ ਕਰਨਾਂ ਤਾਂ ਹੁਣ ਸਥਾਪਿਤ ਹੋ ਹੀ ਗਿਆ ਹੈ। ਪਰ ਇਕ ਔਰਤ ਵੱਲੋਂ ਜਿਤ ਦੇ ਸਮੇਂ ਨਿਬਸਤਰ ਹੋ ਜਾਣਾ ਭਾਰਤੀਆਂ ਲਈ ਅਜੇ ਨਵੀਂ ਗੱਲ ਸੀ। ਇਸ ਖੇਡ ਨੇ ਇਹ ਧਾਰਨਾਂ ਨੂੰ ਹੋਰ ਪੱਕਿਆਂ ਕਰ ਦਿੱਤਾ ਹੈ ਕਿ ਪੂੰਜੀਵਾਦੀ ਪ੍ਰਬੰਧ ਲਈ ਔਰਤ ਕੇਵਲ ਮਨੋਰੰਜਨ ਦਾ ਹੀ ਇਕ ਸਾਧਨ ਹੈ। ਹੁਣ ਤਾਂ ਨਸ਼ਾ ਵੀ ਇਸ ਖੇਡ ਦੇ ਨਾਲ ਪੱਕੇ ਤੋਰ 'ਤੇ ਜੁੜਦਾ ਜਾ ਰਿਹਾ ਹੈ। ਸ਼ਰਾਬ ਤੇ ਸ਼ਬਾਬ ਇਸ ਖੇਡ ਦੇ ਨਾਲ ਨਾਲ ਰਹੇ ਹਨ। ਇਹ ਉਹ ਖੇਡ ਹੈ ਜਿਸ ਵਿਚ ਮਧ ਵਰਗੀ ਘਰਾਂ ਦੇ ਬੱਚੇ ਇਮਤਿਹਾਨ ਦੇ ਦਿਨ•ਾਂ ਵਿਚ ਘਰਦਿਆਂ ਤੋਂ ਚੋਰੀ ਇਕ ਇਕ ਗੇਂਦ ਨੂੰ ਜਿਤ ਹਾਰ ਦੇ ਉਤਸਾਹ ਨਾਲ ਦੇਖਣ ਲਈ ਘੰਟਿਆਂ ਬੱਦੀ ਟੀਵੀ ਵੱਲ ਮੂੰਹ ਕਰਕੇ ਬੈਠੇ ਰਹਿੰਦੇ ਹਨ। ਆਈ. ਪੀ. ਐਲ. ਜਿਸ ਵਿਚ ਸੰਸਾਰ ਭਰ ਦੇ ਖਿਡਾਰੀਆਂ ਦੀ ਬੋਲੀ ਲਗਦੀ ਹੈ, ਪਾਕਿ ਖਿਡਾਰੀਆਂ ਲਈ ਇਸ ਬੋਲੀ ਵਿਚ ਸ਼ਾਮਲ ਹੋਣਾ ਵਰਜਿਤ ਹੈ। ਇਸ ਖੇਡ ਦੇ ਨਾਲ ਨਾਲ ਚਲਦਾ ਹੈ ਹਿੰਦੂ ਅੰਧਰਾਸ਼ਟਰਵਾਦ ਦਾ ਕੁਹਾੜਾ। ਅਖੌਤੀ ਰਾਸ਼ਟਰਵਾਦ ਤੇ ਆਈ.ਪੀ.ਐਲ. ਦੀ ਹੀ ਕੇਵਲ ਸਾਂਝ ਨਹੀਂ ਵੱਖ ਵੱਖ ਹਾਕਮ ਪਾਰਟੀਆਂ ਦੇ ਆਗੂਆਂ ਨੂੰ ਬੀ.ਸੀ.ਸੀ.ਆਈ. ਵਿਚ ਸ਼ਾਤ ਚਿੱਤ ਬੈਠ ਕੇ ਇਕੱਠਿਆਂ ਲੋਕਾਂ ਨੂੰ ਬੁੱਧੂ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਇਸ ਖੇਡ ਵਿੱਚੋ ਗੁਲਾਮ ਪ੍ਰਥਾ ਦੇ ਦਰਸ਼ਣ ਵੀ ਕੀਤੇ ਜਾ ਸਕਦੇ ਹਨ ਜਦੋਂ ਅਮੀਰ ਲੋਕ ਇਨ•ਾਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਬੋਲੀ ਲਾਕੇ ਖਰੀਦ ਲੈਂਦੇ ਹਨ। ਕੁਲ ਮਿਲਾ ਕੇ ਇਹ ਕਰੋੜਾਂ ਦਾ ਧੰਦਾ ਬਣ ਜਾਂਦਾ ਹੈ। ਇਹ ਟੂਰਨਾਮੈਂਟ ਮੀਡੀਏ ਲਈ ਕਈ ਪਰਤਾਂ ਵਿਚ ਕਮਾਈ ਦਾ ਸਾਧਨ ਬਣਕੇ ਕਮਾਊ ਪੁੱਤਰ ਵਜੋਂ ਹਰ ਸਾਲ ਆ ਹਾਜ਼ਰ ਹੁੰਦਾ ਹੈ। ਧੰਨ ਦੇ ਲਾਲਚ ਵਿਚ ਖਿਡਾਰੀਆਂ ਅੰਦਰ ਰਾਸ਼ਟਰ ਦੀ ਭਾਵਨਾ ਖਤਮ ਹੋ ਰਹੀ ਹੈ ਇਹੋ ਹੀ ਕਾਰਨ ਹੈ ਕਿ ਨਾਮੀ ਖਿਡਾਰੀ ਕਿਸੇ ਦੇਸ਼ ਦੀ ਟੀਮ ਤੋਂ ਤਾਂ ਭਾਵੇਂ ਸਨਿਆਸ ਲੈ ਲੈਂਦਾ ਹੈ ਪਰ ਇਸ ਕਮਾਈ ਵਾਲੇ ਧੰਦੇ ਤੋਂ ਸਨਿਆਸ ਨਹੀਂ ਲੈਂਦਾ। ਜਦ ਤੱਕ ਮੰਡੀ ਵਿਚ ਉਸ ਦਾ ਰੇਟ ਮਿਲਦਾ ਹੈ ਉਦੋਂ ਤੱਕ ਉਹ ਵਿਕਦਾ ਹੈ। ਘਰਾਂ ਵਿਚ ਬੈਠੇ ਦਰਸ਼ਕ ਵੀ ਆਪੋਂ ਆਪਣੀ ਪਸੰਦ ਦੇ ਮੁਤਾਬਕ ਵੱਖ ਵੱਖ ਟੀਮਾਂ ਦੇ ਹਮਦਰਦ ਹੋ ਜਾਂਦੇ ਹਨ। ਰਾਸਟਰ ਭਾਵਨਾਂ ਤੇ ਰਾਸ਼ਟਰ ਭਗਤੀ ਦੀ ਥਾਂ ਵਿਅਕਤੀਵਾਦ ਤੇ ਕੰਪਣੀਆਂ ਦੇ ਝੰਡੇ ਰਾਸ਼ਟਰੀ ਝੰਡੇ ਨਾਲੋਂ ਉੱਚੇ ਹੁੰਦੇ ਹਨ। ਇਸ ਖੇਡ ਦਾ ਇੱਕੋ ਇਕ ਮਨੋਰਥ ਪੈਸਾ ਕਮਾਉਣਾ ਤੇ ਮਨੋਰੰਜਨ ਕਰਨਾ ਹੀ ਰਹਿ ਜਾਂਦਾ ਹੈ। ਇਸ ਮਨੋਰਥ ਦੀ ਪ੍ਰਾਪਤੀ ਲਈ ਕੋਈ ਕਿਵੇਂ ਪੈਸਾ ਕਮਾਉਂਦਾ ਹੈ ਇਸ ਬਾਰੇ ਫਿਕਰ ਘੱਟ ਹੀ ਕੀਤਾ ਜਾਂਦਾ ਹੈ। ਇਸੇ ਕਰਕੇ ਅੱਜ ਇਹ ਆਵਾਜ਼ ਵੀ Àੁੱਠ ਰਹੀ ਹੈ ਕਿ ਫਿਕਸਿੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਜਾਣੀ ਚਾਹੀਦੀ ਹੈ। ਚੋਰਾਂ ਲਈ ਦੇਸ਼ ਦੇ ਕਾਨੂੰਨ ਨੂੰ ਹੋਰ ਮੋਕਲਾ ਕਰਨ ਦੀਆਂ ਸਲਾਹਾਂ ਹੋ ਰਹੀਆਂ ਹਨ।
ਆਈ.ਪੀ.ਐਲ ਦਾ ਆਪਣਾ ਹੀ ਵਿਵਾਦਾਂ ਭਰਿਆ ਇਤਿਹਾਸ ਹੈ ਇਸ ਤੋਂ ਪਹਿਲਾਂ ਵੀ ਐਸਾ ਹੀ ਹੁੰਦਾ ਰਿਹਾ ਹੈ। ਏੱਥੋਂ ਤੱਕ ਕਿ ਆਈ.ਪੀ.ਐਲ. ਦੇ ਪਹਿਲੇ ਪ੍ਰਬੰਧਕਾਂ ਉਪਰ ਵੱਡੇ ਭਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਹਨ। ਜਿਨ•ਾਂ ਵਿੱਚੋਂ ਕਈ ਅੱਜ ਵੀ ਜੇਲ•ਾਂ ਵਿਚ ਹਨ। ਇਸੇ ਕਰਕੇ ਭਾਰਤ ਦੀ ਸੰਸਦ ਵਿੱਚੋਂ ਵੀ ਇਸ ਨੂੰ ਬੰਦ ਕਰਵਾਉਣ ਦੀਆਂ ਮੱਧਮ ਜਹੀਆਂ ਆਵਾਜ਼ਾਂ ਵੀ ਉੱਠਣ ਲੱਗ ਪਈਆਂ ਹਨ। ਇਹ ਇਲਜ਼ਾਮ ਸ਼ਰੇਆਮ ਭਾਰਤ ਦੇ ਸੰਸਦਾਂ ਨੇ ਲਾਏ ਹਨ ਕਿ ਇਹ ਟੂਰਨਾਂਮੈਂਟ ਕਾਲੇ ਧੰਨ ਨੂੰ ਚਿੱਟਾ ਕਰਨ ਦਾ ਹੀ ਇਕ ਸਾਧਨ ਹੈ।
ਜੇ ਇਹ ਕੇਵਲ ਕਾਲੇ ਧਨ ਨੂੰ ਚਿੱਟਾ ਕਰਨ ਦਾ ਹੀ ਸਾਧਨ ਹੁੰਦਾ ਤਾਂ ਹੋ ਸਕਦਾ ਸੀ ਕਿ ਹੁਣ ਤੱਕ ਬੰਦ ਵੀ ਹੋ ਜਾਂਦਾ ਇਹ ਰਾਜਸੀ ਪ੍ਰਬੰਧ ਦੀਆਂ ਕਾਲੀਆਂ ਕਰਤੂਤਾਂ ਉਪਰ ਆਈ.ਪੀ.ਐਲ ਦੀ ਚਾਦਰ ਪਾਉਣ ਦਾ ਵੀ ਕੰਮ ਕਰਦਾ ਹੈ। ਇਸ ਕਰਕੇ ਹਾਕਮ ਧਿਰਾਂ ਇਸ ਦੇ ਇਸ ਮਹੱਤਵ ਨੂੰ ਸਭ ਤੋਂ ਵੱਧ ਮਹੱਤਵ ਦਿੰਦੀਆਂ ਹਨ ਤੇ ਇਸ ਕੋਸ਼ਿਸ਼ ਵਿਚ ਹਨ ਕਿ ਇਹ ਚਲਦਾ ਰਹੇ ਤੇ ਭਾਰਤ ਦੇ ਮੱਧ ਵਰਗੀ ਲੋਕ ਇਚ ਖੇਡ ਵਿਚ ਹੀ ਵਿਅਸਤ ਹੋਕੇ ਰਹਿ ਜਾਣ। ਇਸੇ ਮਕਸਦ ਲਈ ਹੀ ਇਸ ਮਹਿਗੀ ਖੇਡ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਭਾਰਤ ਦੇ ਆਮ ਲੋਕਾਂ ਕੋਲ ਇਸ ਖੇਡ ਨੂੰ ਖੇਡਣ ਲਈ ਨਾ ਤਾਂ ਖੁੱਲੇ ਖੇਡ ਮੈਦਾਨ ਹਨ ਤੇ ਨਾ ਹੀ ਐਸਾ ਪ੍ਰਬੰਧ ਹੈ ਕਿ ਇਹ ਲੋਕ ਸਟੇਡੀਅਮ ਵਿਚ ਜਾਕੇ ਆਪਣਾ ਮਨ ਪ੍ਰਚਾਵਾ ਕਰ ਸਕਣ। ਪਰ ਬੁਹ ਰਾਸ਼ਟਰੀ ਕੰਪਣੀਆਂ ਦੇ ਹਿੱਤ ਇਸ ਗੱਲ ਵਿਚ ਸੁਰੱਖਿਅਤ ਹਨ ਕਿ ਇਹ ਚੱਲਦਾ ਰਹੇ। ਇਸ ਕਰਕੇ ਆਓ ਸੱਤਵੇਂ ਆਈ.ਪੀ.ਐਲ ਦੀ ਉਡੀਕ ਕਰੀਏ। ਇਹੋ ਹੀ ਇਸ ਖੇਡ ਟੂਰਨਾਮੈਂਟ ਦਾ ਸਿਧਾਂਤਕ ਫਲਸਫਾ ਹੈ।

No comments:
Post a Comment