dr t virli

dr t virli

Saturday, 9 March 2013

' ਸੁਖਦੇਵ ਬਨਾਮ ਭਾਰਤ ਸਰਕਾਰ ' ਵਾਲਾ ਅਮਰ ਸ਼ਹੀਦ ਸੁਖਦੇਵ


                                               
               ਡਾ ਤੇਜਿੰਦਰ ਵਿਰਲੀ 946479400          
ਭਗਤ ਸਿੰਘ ਦਾ ਜਿਗਰੀ ਯਾਰ, ਕਾਲਜ ਦਾ ਸਹਿਪਾਠੀ, ਜਥੇਬੰਦਕ ਆਗੂ ਸੁਖਦੇਵ ਆਪਣੀ ਸਹਾਦਤ ਨਾਲ ਪੱਕੇ ਤੌਰ 'ਤੇ ਭਗਤ ਸਿੰਘ ਦੇ ਨਾਮ ਨਾਲ ਜੁੜ ਗਿਆ। ਹੁਣ ਜਿਹੜਾ ਕਦੇ ਵੀ ਉਸ ਮਹਾਨ ਜੋਧੇ ਤੋਂ ਵੱਖ ਕਰਕੇ ਨਹੀਂ ਦੇਖਿਆ ਗਿਆ ਪਰ ਇਸ ਦੇ ਨਾਲ ਹੀ ਸ਼ਹੀਦ ਸੁਖਦੇਵ ਦੀ ਵਿਅਕਤੀਗਤ ਪਹਿਚਾਣ ਵੀ ਕਦੇ ਉੱਭਰ ਹੀ ਨਹੀਂ ਸਕੀ। ਉਸ ਦੀ ਪਹਿਚਾਣ ਕੇਵਲ ਭਗਤ ਸਿੰਘ ਦੇ ਸਾਥੀ ਵਜੋਂ ਹੀ ਸਥਾਪਿਤ ਹੋਕੇ ਰਹਿ ਗਈ। ਭਾਂਵੇ ਕਿ ਉਹ ਭਗਤ ਸਿੰਘ ਨਾਲੋਂ ਬਹੁਤ ਵੱਖਰੀ ਪਹਿਚਾਣ ਦਾ ਸਵਾਮੀ ਵੀ ਸੀ। ਜਿਸ ਬਾਰੇ ਬਹੁਤੇ ਇਤਿਹਾਸ ਖੋਜੀਆਂ ਦਾ ਵੀ ਧਿਆਨ ਨਹੀਂ ਗਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਭਗਤ ਸਿੰਘ ਲਹਿਰ ਆਗੂ, ਲੇਖਕ ਤੇ ਵਿਰੋਧੀਆਂ ਦਾ ਕੇਂਦਰ ਬਿੰਦੂ ਸੀ। ਜਿਸ ਕਰਕੇ ਉਸ ਸ਼ਹੀਦੇ ਆਜ਼ਮ ਦੇ ਨਾਲ ਜੁੜਨ ਵਾਲੀਆਂ ਦੂਜੀਆਂ ਦੋਵੇ ਹੀ ਸਖਸ਼ੀਅਤਾਂ ਕੇਵਲ ਉਸ ਦੀਆਂ ਸਹਾਇਕ ਹੀ ਬਣ ਕੇ ਰਹਿ ਗਈਆਂ। ਅੱਜ ਜਦੋਂ ਵੀ ਕੋਈ ਭਗਤ ਸਿੰਘ ਨੂੰ ਯਾਦ ਕਰਦਾ ਹੋਇਆ ਆਪਣੀ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਤਾਂ ਦੋ ਨਾਮ ਪੋਕੇ ਤੌਰ 'ਤੇ ਉਸ ਦੇ ਮਨ ਮਸਤਕ ਵਿਚ ਉੱਭਰਦੇ ਹਨ। ਉਹ ਹਨ ਰਾਜਗੁਰੂ ਤੇ ਸੁਖਦੇਵ। ਸੁਖਦੇਵ ਕੇਵਲ ਫ਼ਾਸੀ ਦਾ ਹੀ ਸਾਥੀ ਨਹੀਂ ਸੀ ਸਗੋਂ ਉਨ•ਾਂ ਦੋਹਾਂ ਸੂਰਮਿਆਂ ਨੇ ਵਰਗ ਰਹਿਤ ਸਮਾਜ ਦੇ ਇਕੱਠਿਆਂ ਹੀ ਸੁਪਨੇ ਸਿਰਜੇ ਸਨ। ਤੇ ਇਕੱਠਿਆਂ ਹੀ ਉਸ ਵਰਗ ਰਹਿਤ ਸਮਾਜ ਦੀ ਸਿਰਜਣਾ ਲਈ ਹਥਿਆਰਬੰਦ ਕ੍ਰਾਂਤੀ ਦਾ ਰਸਤਾ ਚੁਣਿਆਂ ਸੀ। ਉਸੇ ਰਸਤੇ 'ਤੇ ਇਕੱਠਿਆਂ ਹੀ ਫਾਂਸੀ ਦਾ ਰੱਸਾ ਹੱਸਦਿਆਂ ਹੱਸਦਿਆਂ ਨੇ ਗਲ ਵਿਚ ਪਾ ਲਿਆ ਸੀ।
  ਸੁਖਦੇਵ ਦੇ ਪੁਰਖੇ ਲਗਭਗ 250 ਸਾਲ ਪਹਿਲਾਂ ਕਾਬੁਲ (ਅਫਗਾਨਿਸਤਾਨ ) ਤੋਂ ਪੰਜਾਬ ਵੱਲ ਆਏ ਸਨ। ਅਸਲ ਵਿਚ ਉਨ•ਾਂ ਨੂੰ ਕਾਬੁਲ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਇਸ ਕਾਫਲੇ ਦੇ ਕੁਝ ਮੈਂਬਰ ਲਾਹੌਰ ਰਹਿ ਗਏ ਸਨ ਤੇ ਕੁਝ ਰਾਵਲ ਪਿੰਡੀ ਵੱਲ ਚੱਲ ਪਏ , ਕੁਝ ਅਮ੍ਰਿਤਸਰ ਪਹੁੰਚ ਕੇ ਉੱਥੇ ਹੀ ਵਸ ਗਏ। ਇਨ•ਾਂ ਵਿੱਚੋਂ ਹੀ 70 -80 ਪਰਿਵਾਰ ਲੁਧਿਆਣੇ ਆਣ ਵਸੇ। ਅਮਰ ਸ਼ਹੀਦ ਸੁਖਦੇਵ ਦੇ ਪੁਰਖੇ ਉਨ•ਾਂ ਵਿਚ ਸ਼ਾਮਲ ਸਨ ਜਿਹੜੇ ਲੋਧੀ ਵੰਸ਼ ਦੇ ਕਿਲ•ੇ ਨੌਘਰੇ ਵਿਚ ਆਣ ਵਸੇ ਸਨ । ਇਥੇ ਵਸੇ ਲਾਲਾ ਗਿਰਦਾਰੀ ਲਾਲ ਥਾਪਰ ਦੇ ਤਿੰਨ ਪੁੱਤਰ ਹੋਏ ਸਾਵਨਮਲ, ਬਾਂਕਾਮਲ ਤੇ ਬਿੰਦਰਮਲ। ਵਿਚਕਾਰਲੇ ਪੁੱਤਰ ਬਿੰਦਰਮਲ ਦੇ ਪੁੱਤਰ ਰਾਮ ਲਾਲ ਦੇ ਘਰ ਮਾਤਾ ਰੱਲੀ ਦੇਵੀ ਜੀ ਦੀ ਕੁੱਖੋਂ ਨੌਘਰਾ ( ਲੁਧਿਆਣਾ ) ਵਿਖੇ 15 ਮਈ 1907 ਨੂੰ ਸੁਖਦੇਵ ਨੇ ਜਨਮ ਲਿਆ। ਆਪਣੇ ਕਾਰੋਬਾਰ ਦੇ ਸੰਬੰਧ ਵਿਚ ਸ੍ਰੀ ਰਾਮ ਲਾਲ ਜੀ ਆਪਣੇ ਨਵਜੰਮੇ ਪੁੱਤਰ ਅਤੇ ਪਤਨੀ ਨਾਲ ਲਾਇਲਪੁਰ ਆਣ ਵਸੇ। ਸੁਖਦੇਵ ਦੀ ਉਮਰ ਅਜੇ ਤਿੰਨ ਵਰਿ•ਆਂ ਦੀ ਹੀ ਸੀ ਕਿ ਪਿਤਾ ਸ੍ਰੀ ਰਾਮ ਲਾਲ ਜੀ ਸਦੀਵੀ ਵਿਛੋੜਾ ਦੇ ਗਏ। ਪਿਤਾ ਦੀ ਮੌਤ ਤੋਂ ਤਿੰਨ ਮਹੀਨੇ ਬਾਦ ਛੋਟੇ ਭਰਾ ਮਥਰਾ ਦਾਸ ਦਾ ਜਨਮ ਹੋਇਆ। ਮਸੀਬਤਾਂ ਮਾਰੀ ਮਾਂ ਉੱਪਰ ਦੋਹਾਂ ਬੱਚਿਆਂ ਦੀ ਜੁੰਮੇਵਾਰੀ ਅਚਾਨਕ ਆ ਪਈ ਤਾਂ ਸੁਖਦੇਵ ਦੇ ਤਾਇਆ ਜੀ ਸ੍ਰੀ ਚਿੰਤ ਰਾਮ ਥਾਪਰ ਨੇ ਇਸ ਜਿੰਮੇਵਾਰੀ ਹੇਠ ਆਪਣਾ ਮੋਢਾ ਦਿੱਤਾ। ਜਿਹੜਾ ਕਿ ਆਪ ਇਕ ਸੱਚਾ ਦੇਸ਼ ਭਗਤ,ਖਾੜਕੂ ਸੁਭਾਅ ਦਾ ਕਾਗਰਸੀ ਨੇਤਾ ਸੀ ਤੇ ਆਰੀਆ ਸਮਾਜ ਦਾ ਵੀ ਕੱਟੜ ਸਮਰਥਕ ਸੀ। ਜਿਨ•ਾਂ ਤੋਂ ਸੁਖਦੇਵ ਨੂੰ ਇਨਕਲਾਬ ਦਾ ਪਹਿਲਾ ਸਬਕ ਮਿਲਿਆ।
   ਬਾਪ ਦੀ ਬੇਵਕਤੀ ਮੌਤ ਤੇ ਮਾਂ ਦੇ ਲਾਡ ਪਿਆਰ ਨੇ ਸੁਖਦੇਵ ਨੂੰ ਬਚਪਨ ਵਿਚ ਹੀ ਬੁਹਤ ਜਿੱਦੀ ਬਣਾ ਦਿੱਤਾ ਸੀ। ਉਸ ਦੇ ਬਚਪਨ ਦੀਆਂ ਬੁਹਤ ਸਾਰੀਆਂ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਉਨ•ਾਂ ਨੂੰ ਸਧਾਰਨ ਬੱਚਿਆਂ ਤੋਂ ਵੱਖਰਿਆਉਂਦੀਆਂ ਹਨ। ਦੀਵਾਲੀ ਦੇ ਮੌਕੇ ਜਦੋਂ ਬੱਚੇ ਆਤਸ਼ਬਾਜੀ ਖਰੀਦੇ ਸਨ ਉਦੋ ਉਹ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਫੋਟੋ ਖਰੀਦ ਕੇ ਘਰ ਲੈ ਆਉਦਾ। ਉਹ ਲੱਛਮੀ ਮਾਤਾ ਦੀ ਨਹੀਂ ਸਗੋਂ ਲਕਸ਼ਮੀ ਬਾਈ ਦੀ ਪੂਜਾ ਕਰਦਾ। ਬਚਪਨ ਵਿਚ ਹੀ ਉਸ ਲਈ ਝਾਂਸੀ ਦੀ ਰਾਣੀ ਹੌਸਲੇ, ਦੇਸ਼ ਭਗਤੀ ਤੇ ਸ਼ਕਤੀ ਦੀ ਪ੍ਰਤੀਕ ਸੀ। ਸੁਖਦੇਵ ਬਚਪਨ ਵਿਚ ਅਕਸਰ ਮਾਂ ਨੂੰ ਆਖਦਾ '' ਮਾਂ ਲਕਸ਼ਮੀ ਬਾਈ ਕਿੰਨੀ ਬਹਾਦਰ ਹੈ, ਜਿਸ ਨੇ ਅੰਗਰੇਜਾਂ ਖਿਲਾਫ ਸੰਘਰਸ਼ ਕੀਤਾ ਸੀ। ਮੈਂ ਵੀ ਵੱਡਾ ਹੋ ਕੇ ਅੰਗਰੇਜਾਂ ਨਾਲ ਲ਼ੜ•ਾਂਗਾ''।
                ਜਿਸ ਵਰੇ• ਸੁਖਦੇਵ ਤੇ ਭਗਤ ਸਿੰਘ ਦਾ ਜਨਮ ਹੋਇਆ ਉਸ ਵਰੇ• ਪੰਜਾਬ ਵਿਚ ਇਕ ਨਵਾਂ ਐਕਟ ਬਣਿਆ ਉਸ ਐਕਟ ਨੇ ਸਾਰੇ ਪੰਜਾਬ ਵਿਚ ਹਾਹਾਕਾਰ ਮਚਾ ਦਿੱਤੀ। ਇਹ ਨਵਾਂ ਕਾਲੋਨੀਅਲ ਐਕਟ ਕਿਸਾਨਾ ਨੂੰ ਤਬਾਹ ਕਰਨ ਲਈ ਹੀ ਬਣਾਇਆ ਗਿਆ ਸੀ। ਇਸ ਐਕਟ ਦੇ ਅਨੁਸਾਰ ਪਿਤਾ ਦੀ ਮੌਤ ਤੋਂ ਬਾਦ ਜਾਇਦਾਦ ਦਾ ਮਾਲਕ ਕੇਵਲ ਵੱਡਾ ਪੁੱਤਰ ਹੀ ਹੁੰਦਾ ਸੀ ਜੇ ਕਿਸੇ ਕਾਰਨ ਵੱਸ ਵੱਡੇ ਪੁੱਤਰ ਦੀ ਮੌਤ ਹੋ ਜਾਵੇ ਤਾਂ ਜਮੀਨ ਦੇ ਮਾਲਕਾਨਾ ਹੱਕ ਆਪਣੇ ਆਪ ਹੀ ਸਰਕਾਰ ਨੂੰ ਮਿਲ ਜਾਂਦੇ ਸਨ। ਇਸ ਐਕਟ ਦਾ ਹਰ ਪਾਸਿਓ ਹੀ ਰੱਜ ਕੇ ਵਿਰੋਧ ਹੋਇਆ ਕਿਉਕਿ ਇਸ ਐਕਟ ਦੇ ਅਨੁਸਾਰ ਕਿਸਾਨ ਜਮੀਨ Àੁੱਪਰ ਖੇਤੀ ਤਾਂ ਕਰ ਸਕਦਾ ਸੀ ਪਰ ਉਸ ਉੱਪਰ ਕੋਈ ਮਕਾਨ ਬਗੈਰਾ ਨਹੀਂ ਸੀ ਬਣਾ ਸਕਦਾ। ਇਥੋਂ ਤੱਕ ਕਿ ਉਹ ਦਰੱਖਤ ਵੀ ਨਹੀਂ ਸੀ ਕੱਟ ਸਕਦਾ । ਜਿਹੜਾ ਉਸ ਨੇ ਆਪ ਹੀ ਬੀਜਿਆ ਹੋਇਆ ਹੁੰਦਾ ਸੀ। ਇਸ ਐਕਟ ਦੀ ਉਲੱਗਣਾ ਕਰਨ ਵਾਲੇ ਦੀ ਜਮੀਨ ਜਪਤ ਕਰ ਲਈ ਜਾਂਦੀ ਸੀ। ਇਸ ਕਰਕੇ ਇਸ ਐਕਟ ਦਾ ਵੱਡਾ ਵਿਰੋਧ ਹੋ ਰਿਹਾ ਸੀ। ਇਸੇ ਅੰਦੋਲਨ ਦੀ ਗੁੜਤੀ ਸੁਖਦੇਵ ਨੂੰ ਵੀ ਮਿਲੀ ਤੇ ਵੱਡਾ ਹੋਕੇ ਉਹ ਇਸੇ ਵਿਦਰੋਹੀ ਗਰੁੱਪ ਦਾ ਹੀ ਇਕ ਅਹਿਮ ਅੰਗ ਬਣ ਗਿਆ।    
13 ਅਪ੍ਰੈਲ 1919 ਦੀ ਜਲਿ•ਆਂ ਵਾਲੇ ਬਾਗ ਦੀ ਘਟਨਾ ਨੇ ਸੁਖਦੇਵ ਦੀ ਮਾਨਸਿਕਤਾ ਉੱਪਰ ਗਹਿਰਾ ਅਸਰ ਕੀਤਾ। ਉਸ ਨੇ ਸਕੂਲ ਤੋਂ ਘਰ ਆਕੇ ਮਾਂ ਨੂੰ ਆਖਿਆ ਕਿ ਮੈਂ ਅੰਗਰੇਜ ਨੂੰ ਕਦੇ ਸਲਾਮੀ ਨਹੀਂ ਦੇਣੀ ਤੇ ਨਾ ਹੀ ਸਲੂਟ ਮਾਰਨਾ ਹੈ, ਭਾਵੇ ਮੈਨੂੰ ਸਕੂਲ ਵੀ ਕਿਊ ਨਾ ਛੱਡਣਾ ਲਵੇ। ਜਲਿ•ਆਂ ਵਾਲੇ ਬਾਗ ਦੇ ਸਾਕੇ ਤੋਂ ਬਾਦ ਜਦ ਤੱਕ ਮਾਰਸ਼ਲ ਲਾਅ ਲੱਗਾ ਰਿਹਾ ਜਿੱਦੀ ਸੁਖਦੇਵ ਸਕੂਲ ਨਾ ਗਿਆ। ਤੇ ਮਾਂ ਵੀ ਪੁੱਤਰ ਨੂੰ ਸਕੂਲ ਨਾ ਭੇਜ ਸਕੀ। ਮਾਂ ਨੂੰ ਸਾਇਦ ਉਦੋਂ ਇਹ ਨਹੀਂ ਸੀ ਪਤਾ ਕਿ ਇਹ ਜਿੱਦ ਅਜੇ ਹੋਰ ਮੋੜ ਲੈਣ ਵਾਲੀ ਹੈ।
   ਸ਼ਹੀਦ ਸੁਖਦੇਵ ਦਾ ਯੁੱਧ ਸਾਥੀ ਸ਼ਿਵ ਵਰਮਾਂ ਆਪਣੀ ਪੁਸਤਕ ਵਿਚ ਲਿਖਦਾ ਹੈ, '' ਉਹ ਆਪਣੇ ਇਰਾਦੇ ਦਾ ਪੱਕਾ ਸੀ ਅਤੇ ਇਕ ਵਾਰ ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਕਰ ਲੈਣ ਤੋਂ ਪਿੱਛੋਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਉਸ ਨੂੰ ਰੋਕ ਸਕਦਾ। ਆਪਣੇ ਫ਼ੈਸਲੇ ਸਾਹਮਣੇ ਦੂਜੇ ਦੇ ਫ਼ੈਸਲਿਆਂ ਨੂੰ ਮੰਨਣਾ ਤਾਂ ਉਸ ਨੇ ਸਿੱਖਿਆ ਹੀ ਨਹੀਂ ਸੀ ''। ਉਹ ਆਪਣੇ ਆਗੂਆਂ ਦੇ ਨਾਲ ਵੀ ਵਿਚਾਰਧਾਰਕ ਮਤਭੇਦ ਸਮੇਂ ਬੜਾ ਨਿਰਭੈਅ ਰਹਿੰਦਾ ਸੀ। ਉਹ ਭਾਂਵੇ ਭਗਤ ਸਿੰਘ ਹੋਵੇ ਜਾਂ ਚੰਦਰ ਸ਼ੇਖਰ ਆਜ਼ਾਦ। ਮਹਾਤਮਾਂ ਗਾਂਧੀ ਦੇ ਅਹਿੰਸਾਂ ਵਾਦੀ ਫਲਸਫੇ ਦੇ ਖਿਲਾਫ ਵੀ ਉਹ ਬੜਾ ਬੇਬਾਕ ਹੋਕੇ ਬੋਲਦਾ ਤੇ ਲਿਖਦਾ ਰਿਹਾ ਸੀ।
1922 ਵਿਚ ਸੁਖਦੇਵ ਨੇ ਲਾਇਲਪੁਰ ਦੇ ਸਨਾਤਨ ਧਰਮ ਹਾਈ ਸਕੂਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਇਨਾਂ ਦਿਨਾਂ ਵਿਚ ਪਿਤਾ ਸਮਾਨ ਤਾਇਆ ਚਿੰਤ ਰਾਮ ਅੰਬਾਲਾ ਦੀ ਜੇਲ• ਵਿਚ ਕੈਦ ਸੀ। ਮਾਂ ਨੇ ਸੁਖਦੇਵ ਤੇ ਚਚਰੇ ਭਰਾ ਦਾ ਦਾਖਲਾ ਨੈਸ਼ਨਲ ਕਾਲਜ ਲਾਹੌਰ ਵਿਚ ਕਰਵਾ ਦਿੱਤਾ। ਇਸ ਕਾਲਜ ਦੀ ਸਥਾਪਨਾ ਲਾਲਾ ਲਾਜਪਤ ਜੀ ਨੇ ਕੀਤੀ ਸੀ। ਨਾਮਿਲਵਰਤਨ ਅੰਦੋਲਨ ਦੇ ਸਮੇਂ ਜਿਨ•ਾਂ ਵਿਦਿਆਰਥੀਆਂ ਨੇ ਸਕੂਲਾਂ ਕਾਲਜਾ ਦਾ ਬਾਇਕਾਟ ਕਰ ਦਿੱਤਾ ਸੀ ਉਨ•ਾਂ ਨੂੰ ਇਸ ਕਾਲਜ ਵਿਚ ਅਸਾਨੀ ਨਾਲ ਦਾਖਲਾ ਮਿਲ ਰਿਹਾ ਸੀ। ਇਸ ਕਾਲਜ ਦਾ ਮਾਹੌਲ ਦੇਸ਼ ਭਗਤੀ ਨਾਲ ਭਰਭੂਰ ਸੀ। ਇਸੇ ਕਾਲਜ ਵਿਚ ਸਾਲ ਬਾਅਦ ਭਗਤ ਸਿੰਘ ਵੀ ਆਣ ਦਾਖਲ ਹੋਇਆ, ਕੁਦਰਤ ਨੇ ਦੋਹਾਂ ਨੂੰ ਇਕੋ ਵਰੇ• ਜਨਮ ਹੀ ਨਹੀਂ ਸੀ ਦਿੱਤਾ ਸਗੋਂ ਇਕੋ ਥਾਂ ਇਕੱਠੇ ਵੀ ਕਰਨਾ ਸੀ। ਛੇਤੀ ਹੀ ਦੋਹਾਂ ਦੀ ਯਾਰੀ ਪੈ ਗਈ। ਕਿਉਕਿ ਦੋਹਾਂ ਦੇ ਵਿਚਾਰ ਮਿਲਦੇ ਸਨ। ਦੋਹਾਂ ਦੀਆਂ ਪਰਿਵਾਰਕ ਤੇ ਸਮਾਜਕ ਪਰਸਥਿਤੀਆਂ ਇਕੋ ਜਿਹੀਆਂ ਹੀ ਸਨ। ਦੋਹਾਂ ਦਾ ਮਨੋਰਥ ਵੀ ਇਕੋ ਹੀ ਸੀ ਦੇਸ਼ ਨੂੰ ਆਜ਼ਾਦ ਦੇਖਣਾ। ਨਾਮਿਲਵਰਤਨ ਅੰਦੋਲਨ ਦੇ ਦਿਨਾਂ ਵਿਚ ਭਗਤ ਸਿੰਘ ਤੇ ਸੁਖਦੇਵ ਨੇ ਰਲ਼ਕੇ ਐਚ. ਆਰ.ਏ. ( ਗੁਪਤ ਸੰਗਨਨ ) ਦਾ ਪਰਚਾ ਵੀ ਛਾਪਿਆ ਸੀ। ਇਹ ਦੋਹਾਂ ਇਤਿਹਾਸਕ ਵਿਅਕਤੀਆਂ ਦੇ ਇਨਕਲਾਬੀ ਕੰਮਾਂ ਦੀ ਪਹਿਲੀ ਸ਼ੁਰੂਆਤ ਸੀ।
 ਇਸ ਕਾਲਜ ਦੇ ਪ੍ਰਬੰਧ ਨੂੰ ਭਾਈ ਪਰਮਾਨੰਦ ਜੀ ਦੇਖਦੇ ਸਨ। ਜੋ ਰਾਜਨੀਤਕ ਵਿਦਰੋਹ ਦੇ ਸਿਲਸਲੇ ਵਿਚ ਕਾਲੇਪਾਣੀ ਦੀ ਸਜ਼ਾ ਕੱਟ ਚੁੱਕੇ ਸਨ। ਤੇ ਅਚਾਰੀਆ ਜੁਗਲ ਕਿਸ਼ੋਰ ਕਾਲਜ ਦੇ ਪ੍ਰਿਸੀਪਲ ਸਨ। ਇਸ ਕਾਲਜ ਵਿਚ ਜੈ ਚੰਦਰ ਵਿਦਿਆਲੰਕਾਰ ਜੀ ਇਤਿਹਾਸ ਦੇ ਪ੍ਰੋਫੈਸਰ ਸਨ ਜਿਹੜੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਸੰਘਰਸ਼ ਦੀ ਪ੍ਰੇਰਨਾ ਦਿੰਦੇ ਸਨ। ਪੋਫੈਸਰ ਜੈ ਚੰਦਰ ਵਿਦਿਆਲੰਕਾਰ ਜੀ ਦਾ ਬੰਗਾਲ ਤੇ ਦੇਸ਼ ਦੇ ਹੋਰ ਕ੍ਰਾਤੀਕਾਰੀਆਂ ਨਾਲ ਸਿੱਧਾ ਸਬੰਧ ਸੀ। ਸੁਖਦੇਵ ਤੇ ਭਗਤ ਸਿੰਘ ਦੇ ਵੱਖ ਵੱਖ ਕ੍ਰਾਂਤੀਕਾਰੀਆਂ ਨਾਲ ਸੰਪਰਕ ਪ੍ਰੋ. ਜੈ ਚੰਦਰ ਜੀ ਨੇ ਹੀ ਕਰਵਾਏ ਸਨ। ਲਾਲਾ ਜੀ ਵਲੋਂ ਸਥਾਪਤ ਕੀਤੀ ਦਵਾਰਕਾ ਦਾਸ ਲਾਇਬਰੇਰੀ ਦੇ ਇੰਚਾਰਜ ਰਾਜਾ ਰਾਮ ਸ਼ਾਸਤਰੀ ਜੀ ਸਨ ਜਿਨ•ਾਂ ਨੇ ਇਨ•ਾਂ ਹੋਣ ਹਾਰ  ਇਨਕਲਾਬੀਆਂ ਦਾ ਵਾਹ ਪੜ•ਨ ਪੜਾਉਣ ਨਾਲ ਪਾਇਆ। ਸਲੇਬਸ ਦੀਆਂ ਕਿਤਾਬਾਂ ਪ੍ਰਤੀ ਸੁਖਦੇਵ ਦੀ ਬਹੁਤੀ ਰੁਚੀ ਨਹੀਂ ਸੀ। ਉਹ ਵਿਸ਼ਵ ਕ੍ਰਾਂਤੀ, ਇਤਿਹਾਸ, ਤੇ ਸਮਾਜ ਸਾਸ਼ਤਰ ਦੀਆਂ ਕਿਤਾਬਾਂ ਹੀ ਪੜਿ•ਆ ਕਰਦਾ ਸੀ। ਸੁਖਦੇਵ ਨੇ 1857 ਦੇ ਵਿਦਰੋਹ ਤੋਂ ਕੂਕਾ ਲਹਿਰ ਤੇ ਕੂਕਾ ਲਹਿਰ ਤੋਂ ਲੈ ਕੇ ਗਦਰ ਪਾਰਟੀ ਤਕ ਦਾ ਸਾਰਾ ਭਾਰਤੀ ਇਤਿਹਾਸ ਪੜ• ਲਿਆ ਸੀ। ਮਾਰਕਸ, ਗੋਰਕੀ, ਏਜ਼ਲ, ਉਮਰ ਖਿਆਮ, ਆਸਕਰ ਵਾਈਲਡ, ਦਸਤੋਵਸਕੀ, ਟਾਲਸਟਾਏ ਉਸ ਦੇ ਪਸੰਦੀ ਦੇ ਚਿੰਤਕ ਸਨ,  ਰੂਸ ਦੀ ਕ੍ਰਾਂਤੀ ਉਸ ਲਈ ਸਭ ਤੋਂ ਵੱਡੀ ਰਾਜਸੀ ਘਟਨਾ ਸੀ। ਜੋਂ ਉਸ ਲਈ ਜਿੰਦਗੀ ਦਾ ਅਦਰਸ਼ ਬਣ ਗਈ ਜਿਸ ਲਈ ਲੜ•ਦਾ ਅੰਤ ਉਹ ਸ਼ਹੀਦੀ ਜਾਂਮ ਪੀ ਗਿਆ।
         ਸੁਖਦੇਵ ਦੇ ਜੀਵਨ ਦੀ ਇਕ ਅਹਿਮ ਘਟਨਾ ਹੈ ਜੋ ਇਕ ਦੰਦ ਕਥਾ ਵਾਂਗ ਪ੍ਰਚਸੱਤ ਹੈ ਕਿ ਇਕ ਦਿਨ ਕਾਲਜ ਤੋਂ ਵੱਡਾ ਝੋਲਾ ਗਲ ਵਿਚ ਪਾ ਕੇ ਸੁਖਦੇਵ ਆਪਣੇ ਘਰ ਲਾਇਲਪੁਰ ਵਿਖੇ ਗਿਆ ਤੇ ਆਉਣ ਸਮੇਂ ਉਹ ਆਪਣਾ ਝੋਲਾ ਘਰ ਹੀ ਭੁੱਲ ਗਿਆ। ਮਾਂ ਨੇ ਥੋੜੀ ਦੇਰ ਬਾਦ ਝੋਲਾ ਫੋਲ ਕੇ ਦੇਖਿਆ ਤਾਂ ਉਹ ਦੰਗ ਰਹਿ ਗਈ। ਉਸ ਵਿਚ ਇਕ ਪਿਸਤੌਲ ਤੇ ਕੁਝ ਕਾਰਤੂਸ ਸਨ ਇਨ•ਾਂ ਤੋਂ ਇਲਾਵਾ ਕੁਝ ਮੋਟੀਆਂ ਮੋਟੀਆਂ ਕਿਤਾਬਾਂ ਸਨ। ਮਾਂ ਇਹ ਸਭ ਦੇਖ ਕੇ ਘਬਰਾ ਗਈ ਉਸ ਨੇ ਲਾਲਾ ਚਿੰਤ ਰਾਮ ਨੂੰ ਦੱਸਿਆ। ਲਾਲਾ ਜੀ ਮਾਂ ਨੂੰ ਢਾਰਸ ਦਿੰਦੇ ਬੋਲੇ,'' ਮੈਨੂੰ ਪਤਾ ਹੈ ਕਿ ਸੁਖਦੇਵ ਅੱਜ ਕੱਲ ਇਕ ਅਜਿਹੇ ਰਸਤੇ 'ਤੇ ਚੱਲ ਪਿਆ ਹੈ, ਜਿੱਥੋਂ ਵਾਪਸ ਪਰਤਣਾ ਸੰਭਵ ਨਹੀਂ, ਪ੍ਰੰਤੂ ਤੂੰ ਚੁੱਪ ਰਹਿ, ਕਿਸੇ ਕੋਲ ਗੱਲ ਨਾ ਕਰੀਂ।'' ਇਹ ਉਨ•ਾਂ ਦਿਨਾਂ ਦੀ ਗੱਲ ਹੈ ਜਦੋਂ ਸੁਖਦੇਵ 'ਸ਼ੀਸ਼ ਮਹਿਲ ਬੋਰਡਿੰਗ ਹਾਊਸ ਵਿਚ ਰਹਿੰਦਾ ਸੀ ਬਆਦ ਵਿਚ ਛੋਟੇ ਭਰਾ ਮਥਰਾ ਦਾਸ ਥਾਪਰ ਦੇ ਨਾਲ ਸ਼ਾਹ ਆਲਮੀ ਦਰਵਾਜੇ ਦੇ ਅੰਦਰ ਇਕ ਮਕਾਨ ਕਰਾਏ ਤੇ ਲੈਕੇ ਰਹਿਣਾ ਸੁਰੂ ਕਰ ਦਿੱਤਾ। ਮਕਾਨ ਵਿਚ ਪੌੜੀਆਂ ਚੜ•ਦਿਆਂ ਹੀ ਇਕ ਕਮਰਾ ਸੀ ਜਿਸ ਵਿਚ ਸੁਖਦੇਵ ਰਹਿੰਦਾ ਸੀ ਨਾਲਦੇ ਕਮਰੇ ਵਿਚ ਸੁਖਦੇਵ ਰਹਿੰਦਾ ਸੀ। ਸੁਖਦੇਵ ਦਾ ਕਮਰਾ ਇਨਕਲਾਬੀਆਂ ਦਾ ਅੱਡਾ ਹੁੰਦਾ ਸੀ। ਜਿਸ ਵਿਚ ਸਾਰੀ ਸਾਰੀ ਰਾਤ ਵਿਚਾਰ ਚਰਚਾ ਹੁੰਦੀ ਰਹਿੰਦੀ। ਭਗਤ ਸਿੰਘ, ਯਸ਼ਪਾਲ, ਰਾਮ ਕ੍ਰਿਸ਼ਨ ਅਕਸਰ ਇੱਥੇ ਹੀ ਹੁੰਦੇ। ਰਾਤ ਦੀ ਰੋਟੀ ਅਕਸਰ ਹੀ ਸੁਖਦੇਵ ਤੇ ਭਗਤ ਸਿੰਘ ਇਕੱਠੀ ਖਾਂਦੇ ਕਦੇ ਭਗਤ ਸਿੰਘ ਸੁਖਦੇਵ ਦੇ ਕੋਲ ਹੁੰਦਾ ਤੇ ਕਦੇ ਸੁਖਦੇਵ ਭਗਤ ਸਿੰਘ ਦੇ ਨਾਲ ਹੋਸਟਲ ਵਿਚੋਂ ਹੀ ਰੋਟੀ ਖਾਂ ਆਉਂਦਾ ਸਨ। ਸੁਖਦੇਵ ਦਾ ਸ਼ੀਸ ਮਹਿਲ ਵਾਲਾ ਕਮਰਾ ਪਰਿਵਾਰ ਨੇ ਇਸੇ ਕਰਕੇ ਹੀ ਛਡਵਾਇਆ ਸੀ ਤੇ ਸ਼ਾਦਿ ਇਸੇ ਕਰਕੇ ਵੱਡੇ ਭਰਾ ਦੀਆਂ ਕਾਰਵਾਈਆਂ ਉਪਰ ਨਜ਼ਰ ਰੱਖਣ ਲਈ ਹੀ ਨਿੱਕੇ ਭਰਾ ਨੂੰ ਸੁਖਦੇਵ ਦੇ ਨਾਲ ਭੇਜ ਦਿੱਤਾ ਗਿਆ ਸੀ।
           ਇਕ ਵਾਰ ਸੁਖਦੇਵ ਗਲਤੀ ਨਾਲ ਲਾਇਲਪੁਰ ਤੋਂ ਲਾਹੌਰ ਜਾਣ ਸਮੇਂ ਚਲਦੀ ਗੱਡੀ ਵਿਚ ਕੈਦੀਆਂ ਦੇ ਡੱਬੇ ਵਿੱਚ ਚੜ• ਗਿਆ ਕੈਦੀਆਂ ਨਾਲ ਪੁਲਿਸ ਵੀ ਵੱਡੀ ਗਿਣਤੀ ਵਿਚ ਇਸ ਡੱਬੇ ਵਿਚ ਸੀ। ਪੁਲਿਸ ਨੂੰ ਛੱਕ ਹੋ ਗਿਆ ਕਿ ਕਿੱਧਰੇ ਇਹ ਨੌਜਵਾਨ ਕੈਦੀਆਂ ਦਾ ਸਾਥੀ ਹੀ ਨਾ ਹੋਵੇ ਇਸ ਲਈ ਸੁਖਦੇਵ ਦੀ ਪੜਤਾਲ ਸੁਰੂ ਹੋ ਗਈ। ਸੁਖਦੇਵ ਨੂੰ ਪੁਲਿਸ ਨੇ ਰੱਜ ਕੇ ਕੁੱਟਿਆ ਪਰ ਉਹ ਖਾਮੋਸ਼ ਹੀ ਰਿਹਾ ਅੰਤ ਸਾਂਗਲਹਿਲ ਰੇਲਵੇ ਸਟੇਸ਼ਨ ਤੇ ਗੱਡੀ ਰੁੱਕੀ ਤਾਂ ਪੁਲਿਸ ਨੇ ਛੱਡਿਆ । ਭਗਤ ਸਿੰਘ ਦੇ ਪੁੱਛਣ ਤੇ ਸੁਖਦੇਵ ਨੇ ਦੱਸਿਆ ਕਿ ਮੈਂ ਤਾਂ ਨਹੀਂ ਸੀ ਬੋਲਿਆ ਕਿ ਆਪਣੇ ਆਪ ਦਾ ਇਮਤਿਹਾਨ ਲੈ ਸਕਾਂ ਕਿ ਜਿਸ ਰਸਤੇ ਤੇ ਤੁਰੇ ਹਾਂ ਉਸ ਰਸਤੇ ਤੇ ਆਉਂਦੀਆਂ ਔਕੜਾਂ ਵਿੱਚੋਂ ਇਕ ਪੁਲਿਸ ਦੀ ਕੁੱਟ ਨਾਲ ਮੈਂ ਕੀ ਬਹਾਦਰੀ ਨਾਲ ਜੂਝ ਸਕਦਾ ਹਾਂ ਕੇ ਨਹੀਂ ਤੇ ਫੇਰ ਉਸ ਨੇ ਆਪ ਹੀ ਕਿਹਾ ਪੁਲਿਸ ਦੀ ਕੁੱਟ ਹੁਣ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਰਹੀ।
   1926 ਵਿਚ ਨੌਜਵਾਨ ਭਾਰਤ ਸਭਾ ਦੇ ਗਠਨ ਸਮੇਂ ਭਗਤ ਸਿੰਘ ਦੇ ਨਾਲ ਭਗਵਤੀ ਚਰਨ, ਯਸ਼ਪਾਲ ਤੇ ਸੁਖਦੇਵ ਵੀ ਸਨ। ਇਸ ਸਭਾ ਦਾ ਸਹੀਂ ਅਰਥਾਂ ਵਿਚ ਦਿਮਾਗ ਸੁਖਦੇਵ ਹੀ ਸੀ। ਅਸਲ ਵਿਚ ਇਹ ਜਥੇਬੰਧੀ ਰੂਪੋਸ਼ ਕ੍ਰਾਂਤੀਕਾਰੀ ਦਲ ਦਾ ਇਕ ਜਨਤਕ ਮੰਚ ਸੀ। ਜਿਸ ਦੇ ਪ੍ਰਧਾਨ ਰਾਮ ਕਿਸ਼ਨ ਸਨ। ਭਗਤ ਸਿੰਘ ਜਨਰਲ ਸਕੱਤਰ ਅਤੇ ਭਗਵਤੀ ਚਰਨ ਸਕੱਤਰ। ਇਥੇ ਕੰਮ ਕਰਦਿਆਂ ਹੀ ਸੁਖਦੇਵ ਨੇ ਜਥੇਬੰਦਕ ਸੂਝ ਦਾ ਸਬੂਤ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀ। ਸੁਖਦੇਵ ਦੀ ਜਥੇਬੰਦਕ ਤਾਕਤ ਦਾ ਦੂਜਾ ਪ੍ਰਮੁੱਖ ਗੁਣ ਸੀ, ਉਸ ਦਾ ਸਖਤ ਅਨੁਸ਼ਾਸਨ ਪਾਸੰਦ ਹੋਣਾ। ਉਹ ਆਪ ਅਨੁਸ਼ਾਸਨ ਵਿਚ ਰਹਿੰਦੇ ਤੇ ਦੂਸਰਿਆਂ ਲਈ ਇਸ ਦੀ ਪਾਲਣਾ ਕਰਨ ਦਾ ਹੁਕਮ ਦਿੰਦੇ ਜੇ ਕੋਈ ਅਨੁਸ਼ਾਸਨ ਦੀ ਪਾਲਣਾ ਨਾ ਕਰਦਾ ਤਾਂ ਉਹ ਤੂਫਾਨ ਖ਼ੜ•ਾ ਕਰ ਦਿੰਦੇ। ਉਹ ਅਕਸਰ ਕਿਹਾ ਕਰਦੇ ਸਨ ਕਿ ਸਾਨੂੰ ਅਜਿਹੇ ਸਾਥੀਆਂ ਦੀ ਲੋੜ ਹੈ ਜਿਹੜੇ ਆਪਣੇ ਕਮਾਂਡਰ ਦੇ ਇਕ ਵਾਰ ਕਹਿਣ ਤੇ ਸਿਰ 'ਤੇ ਕੱਫਣ ਬੰਨ ਕੇ ਤਿਆਰ ਬਰ ਤਿਆਰ ਹੋ ਜਾਣ। ਇਸੇ ਕਰਕੇ ਸੁਖਦੇਵ ਜਥੇਬੰਦੀ ਦੀ ਰੀੜ ਦੀ ਹੱਡੀ ਵਜੋਂ ਜਾਣਿਆ ਜਾਂਦਾ ਸੀ।  ਜਥੇਬੰਦੀ ਪ੍ਰਤੀ ਉਨ•ਾਂ ਦੀ ਸਿਧਾਂਤਕ ਲਾਇਨ ਲੈਨਿਨ ਦੇ ਫਲਸਫੇ 'ਤੇ ਅਧਾਰਤ ਸੀ ਉਹ ਭਾਰਤ ਦੀ ਅਜਾਦੀ ਦੀ ਲੜ•ਾਈ ਨੂੰ ਇਨਕਲਾਬ ਦੀ ਲੜ•ਾਈ ਵਿਚ ਤਬਦੀਲ ਕਰਨਾ ਚਹੁੰਦੇ ਸਨ। ਜਿਸ ਲਈ ਅਨੁਸ਼ਾਸਤ ਸੈਨਾ ਤੇ ਸੈਨਾਪਤੀ ਦਾ ਹੋਣਾ ਬਹੁਤ ਹੀ ਜਰੂਰੀ ਸੀ। ਉਹ ਕ੍ਰਾਂਤੀਕਾਰੀ ਤੇ ਅੱਤਵਾਦੀ ਦੇ ਅੰਤਰ ਨੂੰ ਆਪ ਸਮਝਦੇ ਸਨ ਤੇ ਆਪਣੇ ਸਾਥੀਆਂ ਨੂੰ ਵੀ ਇਹ ਅੰਤਰ ਕਰਨ ਵੀ ਪ੍ਰੇਰਨਾਂ ਦਿਆ ਕਰਦੇ ਸਨ ਉਨ•ਾਂ ਦੇ ਯਤਨਾਂ ਦੀ ਬਦੌਲਤ ਕ੍ਰਾਂਤੀਕਾਰੀ ਦਾ ਬਿੰਬ ਅੱਤਵਾਦੀ ਤੋਂ ਵੱਖਰਾ ਬਣਿਆਂ। ਨਹੀਂ ਤਾਂ ਕਾਕੋਰੀ ਦੇ ਕਾਂਡ ਨੂੰ ਕ੍ਰਾਂਤੀਕਾਰੀਆਂ ਦਾ ਕਾਂਡ ਨਾਂ ਕਹਿ ਕੇ ਸਰਕਾਰ ਤੇ ਲੋਕਾਂ ਨੇ ਅੱਤਵਾਦੀ ਕਾਰਾ ਹੀ ਕਿਹਾ ਸੀ। ਇਹ ਭਗਤ ਸਿੰਘ ਤੇ ਸੁਖਦੇਵ ਦੇ ਜਤਨਾ ਦਾ ਸਿੱਟਾ ਹੀ ਸੀ ਕਿ ਕ੍ਰਾਂਤੀਕਾਰੀ ਦਾ ਬਿੰਬ ਬਣ ਸਕਿਆ, ਭਾਵੇ ਸਰਕਾਰ ਤੇ ਉਸ ਦੇ ਟੁਕੜਬੋਚ ਕ੍ਰਾਂਤੀਕਾਰੀਆਂ ਨੂੰ ਆਜ਼ਾਦ ਭਾਰਤ ਵਿਚ ਵੀ ਅੱਤਵਾਦੀ ਕਹਿਕੇ ਭੰਡਦੇ ਰਹੇ ਹਨ।
  8 ਸਤੰਬਰ 1928 ਨੂੰ ਦਿੱਲੀ ਦੇ ਫਿਰੋਜ ਸ਼ਾਹ ਕੋਟਲਾ ਦੇ ਖੰਡਰਾਂ ਵਿਚ ਹੋਈ ਕ੍ਰਾਂਤੀਕਾਰੀ ਬੈਠਕ ਵਿਚ ਭਗਤ ਸਿੰਘ ਦੇ ਨਾਲ ਪੰਜਾਬ ਵਿਚੋਂ ਸੁਖਦੇਵ ਹੀ ਸਨ ਜੋ ਇਸ ਇਤਿਹਾਸਕ ਸੰਮੇਲਨ ਵਿਚ ਭਗਤ ਸਿੰਘ ਦੇ ਸ਼ੋਸਲਿਸਟਿਕ ਵਿਚਾਰਾਂ ਦੇ ਹਾਮੀ ਸਨ। ਇਸ ਬੈਠਕ ਵਿਚ ਰਾਜਪੁਤਾਨਾ ਤੋਂ ਕੁੰਦਨ ਲਾਲ, ਸੰਯੁਕਤ ਰਾਜ ਤੋਂ ਸ਼ਿਵ ਵਰਮਾਂ, ਬ੍ਰਹਮ ਦੱਤ ਮਿਸ਼ਰਾ, ਜੈ ਦੇਵ, ਵਿਜੇ ਕੁਮਾਰ ਸਿਨਹਾ ਤੇ ਸੁਰਿੰਦਰ ਪਾਂਡੇ, ਬਿਹਾਰ ਤੋਂ ਫਇੰਦਰ ਨਾਥ ਘੋਸ਼ ਤੇ ਮਨੋਹਨ ਬੈਨਰਜੀ ਸ਼ਾਮਲ ਹੋਏ। ਇਸੇ ਮੀਟਿੰਗ ਵਿਚ ਜਥੇਬੰਧੀ ਦਾ ਨਾਮ ਬਦਲ ਕੇ ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ ਸੰਘ ਕਰ ਦਿੱਤਾ ਗਿਆ। ਇਸੇ ਬੈਠਕ ਵਿਚ ਸੁਖਦੇਵ ਦਾ ਪਾਰਟੀ ਨਾਂ ਬਦਲ ਕੇ ਵਿਲੇਜ਼ਰ ਰੱਖ ਦਿੱਤਾ ਗਿਆ ਤੇ ਪੰਜਾਬ ਦਾ ਮੁੱਖ ਜਥੇਬੰਧਕ ਆਗੂ ਨਿਯੁਕਤ ਕਰ ਲਿਆ ਗਿਆ।
3 ਫਰਬਰੀ 1928 ਨੂੰ ਜਦੋ ਸਾਈਮਨ ਕਮਿਸ਼ਨ ਦਾ ਵਿਰੋਧ ਸਾਰੇ ਦੇਸ਼ ਵਿਚ ਹੋਇਆ ਤਾਂ ਇਸ ਜਥੇਬੰਦੀ ਨੇ ਵੀ ਇਸ ਦਾ ਹਰ ਹਾਲ ਵਿਚ ਵਿਰੋਧ ਕਰਨ ਦਾ ਫੈਸਲਾ ਲਿਆ ਜਿਉ ਜਿਉ ਸਾਈਮਨ ਕਮਿਸ਼ਨ ਆਪਣੀ ਮੰਜਲ ਵੱਲ ਵੱਧ ਰਿਹਾ ਸੀ ਤਿਉਂ ਤਿÀੁਂ ਸਾਰੇ ਦੇਸ਼ ਵਾਸੀਆਂ ਦਾ ਖੂਨ ਖੌਲ ਰਿਹਾ ਸੀ ਪਰ ਸ਼ਾਤ ਮਈ ਪ੍ਰਦਰਸ਼ਨ ਕਰਦਿਆਂ ਲਾਲਾ ਜੀ ਦੇ ਲੱਗੀਆਂ ਸੱਟਾਂ ਤੇ ਉਨ•ਾਂ ਦੇ ਨਾਲ ਹੋਈ ਲਾਲਾ ਜੀ ਦੀ ਮੌਤ ਨੇ ਕ੍ਰਾਂਤੀਕਾਰੀਆਂ ਦਾ ਜੀਵਨ ਮਾਰਗ ਹੀ ਬਦਲ ਦਿੱਤਾ। ਲਾਲਾ ਜੀ ਦੀ ਮੌਤ ਦੇ ਬਦਲੇ ਵਿਚ ਹੋਏ ਸਾਂਡਰਸ ਦੇ ਕਤਲ ਨਾਲ ਜਿੱਥੇ ਸਰਕਾਰ ਦੇ ਮਨ ਵਿਚ ਦਹਿਸ਼ਤ ਪੈਦਾ ਹੋਈ ਉੱਥੇ ਕ੍ਰਾਂਤੀਕਾਰੀਆਂ ਲਈ ਉੱਤਰੀ ਭਾਰਤ ਵਿਚ ਕੰਮ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ।
  ਜਦੋ ਸਾਂਡਰਸ ਦੇ ਕਤਲ ਤੋਂ ਬਾਅਦ ਲਾਹੌਰ ਵਿਚੋ ਸੁਰੱਖਿਅਤ ਬਾਹਰ ਨਿਕਣਾ ਸੀ ਉਸ ਵਕਤ ਚੰਦਰ ਸ਼ੇਖਰ ਆਜ਼ਾਦ ਨੂੰ ਸੁਰੱਖਿਅਤ ਬਾਹਰ ਲੈ ਕੇ ਜਾਣਾ ਸਭ ਤੋਂ ਵੱਡੀ ਚਨੌਤੀ ਸੀ ਜਿਸ ਬਾਰੇ ਹੁਣ ਤੱਕ ਬਹੁਤ ਹੀ ਘੱਟ ਲਿਖਿਆ ਗਿਆ ਹੈ। ਹੰਸ ਰਾਜ ਵੋਹਰਾ ਦੇ ਬਿਆਨ ਦੇ ਅਨੁਸਾਰ ''ਪੰਡਤ ਜੀ(ਚੰਦਰ ਸ਼ੇਖਰ ਆਜ਼ਾਦ) ਤੇ ਕਿਸ਼ੋਰੀ ਲਾਲ ਜੀ ਸੁਖਦੇਵ ਦੀ ਮਾਤਾ ਜੀ ਤੇ ਉਸ ਦੀ ਭੈਣ ਦੇ ਨਾਲ ਸੁਰੱਖਿਅਤ ਬਾਹਰ ਨਿਕਲੇ ਇਹ ਭੈਣ ਸੁਖਦੇਵ ਦੇ ਪਰਿਵਾਰਕ ਸੇਵਕ ਸ਼ਿਵ ਰਾਮ ਜੀ ਦੀ ਬੇਟੀ ਸੀ ਜਿਸ ਨੂੰ ਮਾਤਾ ਜੀ ਨੇ ਗੋਦ ਲਿਆ ਹੋਇਆ ਸੀ।
  ਅਸੈਬਲੀ ਵਿਚ ਬੰਬ ਸਿੱਟਣ ਦੇ ਮੁੱਦੇ 'ਤੇ ਸੁਖਦੇਵ ਦਾ ਇਕੱਲੇ ਦਾ ਫੈਸਲਾ ਹੀ ਭਾਰੂ ਰਿਹਾ ਜਿਹੜਾ ਮੀਟਿੰਗ ਵਿਚ ਸ਼ਾਮਲ ਨਹੀਂ ਸੀ। ਆਜ਼ਾਦ ਕਿਸੇ ਵੀ ਕੀਮਤ 'ਤੇ ਭਗਤ ਸਿੰਘ ਨੂੰ ਬੰਬ ਸਿੱਟਣ ਦੀ ਡੀਊਟੀ 'ਤੇ ਨਹੀ ਸੀ ਲਗਾਉਣਾ ਚਾਹੁੰਦਾ ਕਿਉਕਿ ਸਾਂਡਰਸ ਕਤਲ ਕੇਸ ਵਿਚ ਫਾਂਸੀ ਨਿਸ਼ਚਤ ਹੀ ਸੀ ਇਸ ਕਰਕੇ ਹੋਰ ਸਾਥੀਆਂ ਦੀ ਡੀਊਟੀ ਹੀ ਲਾਈ ਗਈ ਸੀ ਪਰ ਸੁਖਦੇਵ ਦਾ ਮਤ ਸੀ ਕਿ ਸਾਡੇ ਸਾਰਿਆ ਵਿਚੋਂ ਭਗਤ ਸਿੰਘ ਹੀ ਹਨ ਜੋ ਆਪਣੀ ਗੱਲ ਵਧੇਰੇ ਵਧੀਆ ਤਰੀਕੇ ਨਾਲ ਕਰ ਸਕਦੇ ਹਨ, ਸੁਖਦੇਵ ਦੀਆਂ ਦਲੀਲਾਂ ਤੇ ਭਾਵੁਕ ਤਾਹਨੇ ਬਾਜੀ ਦੀ ਜ਼ਿਦ ਵਿਚ ਆਕੇ ਭਗਤ ਸਿੰਘ ਨੇ ਚੰਦਰ ਸ਼ੇਖਰ ਆਜ਼ਾਦ ਤੇ ਹੋਰ ਸਾਥੀਆਂ ਨੂੰ ਦੋਬਾਰਾ ਮੀਟਿੰਗ ਕਰਨ 'ਤੇ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ। ਜਿਸ ਫੈਸਲੇ ਤੋਂ ਬਹੁਤੇ ਮੈਂਬਰ ਖੁੱਸ਼ ਨਹੀਂ ਸਨ ਸਗੋਂ ਸੱਚ ਤਾਂ ਇਹ ਹੈ ਕਿ ਇਸ ਫੈਸਲੇ ਤੋਂ ਚੰਦਰ ਸੇਖਰ ਸਖਤ ਨਰਾਜ ਸਨ ਪਰ ਭਗਤ ਸਿੰਘ ਤੇ ਸੁਖਦੇਵ ਦੀ ਆਪਸੀ ਜਿੱਦ 'ਤੇ ਸਾਰੀ ਪਾਰਟੀ ਹੀ ਬੇਬੱਸ ਸੀ।
    15 ਅਪ੍ਰੈਲ 1929 ਨੂੰ ਪੁਲਿਸ ਨੇ ਕਸ਼ਮੀਰ ਬਿਲਡਿੰਗ 'ਤੇ ਛਾਪਾ ਮਾਰਿਆ ਉਸ ਸਮੇਂ ਸੁਖਦੇਵ, ਪੰਡਤ ਕਿਸ਼ੋਰੀ ਲਾਲ ਅਤੇ ਜੈ ਗੋਪਾਲ ਫ਼ੜ•ੇ ਗਏ। ਸੁਖਦੇਵ ਲਾਹੌਰ ਵਿਚ ਬੰਬ ਫਿਕਟਰੀ ਦਾ ਇੰਚਾਰਜ ਸੀ। ਇਥੋਂ ਪੁਲਿਸ ਨੂੰ ਅਹਿਮ ਚੀਜਾਂ ਹੱਥ ਲੱਗੀਆਂ। ਜਿਨ•ਾਂ ਵਿਚ ਸੁਖਦੇਵ ਦਾ ਰਿਵਾਲਵਰ, ਇਕ ਜਿੰਦਾ ਬੰਬ, ਅੱਠ ਬੰਬਾਂ ਦੇ ਖੋਲ, ਬੰਬ ਬਣਾਉਣ ਵਾਲਾ ਰਸਾਇਣਿਕ ਪਦਾਰਥ, ਇਕ ਹਵਾਈ ਪਿਸਟਲ, ਇਨਕਲਾਬੀ ਸਾਹਿਤ, ਬੰਬ ਬਣਾਉਣ ਦੇ ਫਾਰਮੂਲੇ, ਕ੍ਰਾਂਤੀਕਾਰੀ ਪਾਰਟੀ ਦੇ ਪੋਸਟਰ ਦੋ ਸਾਈਕਲ , ਬੀ ਕੇ ਦੱਤ ਦੀ ਫੋਟੋ ਤੋਂ ਇਲਾਵਾ ਹੋਰ ਰੋਜਾਨਾ ਵਰਤੋਂ ਵਿਚ ਆਉਣ ਵਾਲਾ ਸਮਾਨ। 8 ਅਪ੍ਰੈਲ ਨੂੰ ਅਸੈਬਲੀ ਵਿਚ ਬੰਬ ਸਿੱਟਣ ਕਰਕੇ ਹਫਤਾ ਪਹਿਲਾਂ ਪੁਲਿਸ ਸਾਹਮਣੇ ਭਗਤ ਸਿੰਘ ਤੇ ਬੀ ਕੇ ਦੱਤ ਆਤਮ ਸਮਰਪਤ ਕਰ ਚੁੱਕੇ ਸਨ। 13 ਮਈ ਨੂੰ ਸਹਾਰਨ ਪੁਰ ਤੋਂ ਸ਼ਿਵ ਵਰਮਾਂ, ਡਾ ਗਿਆ ਪ੍ਰਸ਼ਾਦ ਤੇ ਡਾ ਜੈਦੇਵ ਕਪੂਰ ਫੜੇ• ਗਏ ਸਨ। ਇਸ ਦੇ ਨਾਲ ਹੀ ਲਹਿਰ ਦੇ ਸਰਗਰਮ ਮੈਂਬਰ ਜੇਲ• ਵਿਚ ਜਾ ਚੁੱਕੇ ਸਨ।
       Êਪੁਲਿਸ ਹਿਰਾਸਤ ਵਿਚ ਸੁਖਦੇਵ ਆਪਣੇ ਹੀ ਸਾਥੀ ਜੈ ਗੋਪਾਲ ਦੇ ਬਿਆਨ ਤੋਂ ਕਾਫੀ ਬੇਚੈਨ ਸੀ ਕਿਉਕਿ ਉਹ ਸਰਕਾਰੀ ਗਵਾਹ ਬਣ ਗਿਆ ਸੀ। ਉਸ ਦੇ ਵਾਅਦਾ ਮੁਆਫ ਗਵਾਹ ਬਣ ਜਾਣ ਨਾਲ ਜਥੇਬੰਦੀ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਸੀ। ਬਹੁਤ ਸਾਰੀਆਂ ਗ੍ਰਿਫਤਾਰੀਆਂ ਉਸੇ ਦੀ ਬਦੌਲਤ ਹੀ ਹੋਈਆਂ ਸਨ। ਸੁਖਦੇਵ ਨੂੰ ਦੁੱਖ ਇਸ ਗੱਲ ਦਾ ਸੀ  ਕਿ ਉਸ ਨੇ ਉਸ ਤੇ ਵਿਸਵਾਸ਼ ਕੀਤਾ ਸੀ ਤੇ ਜਥੇਬੰਦੀ ਦੇ ਬਹੁਤ ਸਾਰੇ ਭੇਤ ਉਸ ਨਾਲ ਸਾਂਝੇ ਕੀਤੇ ਸਨ। ਸੁਖਦੇਵ ਕਿਸੇ ਤਰੀਕੇ ਨਾਲ ਉਸ ਦੀ ਜੁਬਾਨ ਬੰਦ ਕਰਵਾਉਂਣੀ ਚਾਹੁੰਦਾ ਸੀ ਇਸ ਲਈ ਸੁਖਦੇਵ ਨੇ ਕੋਸਿਸ਼ ਕੀਤੀ ਕਿ ਪੁਲਿਸ ਦੇ ਸਾਹਮਣੇ ਬਿਆਨ ਦੇ ਕੇ ਪੁਲਿਸ ਦਾ ਵਿਸ਼ਵਾਸ ਜਿੱਤੇ ਤੇ ਜੈ ਗੋਪਾਲ ਦੇ ਕੋਲ ਜਾਵੇ ਤੇ ਇਸ ਦਾ ਕੋਈ ਹੱਲ ਲੱਭੇ ਸ਼ਿਵ ਵਰਮਾਂ ਜੀ ਲਿਖਦੇ ਹਨ '' ਉਹ ਉਸ ਹੱਦ ਤੱਕ ਪਹੁੰਚ ਕੇ ਉਸ ਨੂੰ ਬਿਆਨ ਵਾਪਸ ਲੈਣ ਲਈ ਕਹਿਣਾ ਚਾਹੁੰਦਾ ਸੀ ਅਤੇ ਨਾ ਮੰਨਣ ਤੇ ਉਸਨੂੰ ਮਾਰ ਦੇਣਾ '' ਸੁਖਦੇਵ ਜੇਲ• ਵਿਚ ਹੀ ਜੈ ਗੋਪਾਲ ਦਾ ਕਤਲ ਕਰ ਦੇਣਾ ਚਾਹੁੰਦਾ ਸੀ।
 ਸੁਖਦੇਵ ਭਾਵੇ ਭਗਤ ਸਿੰਘ ਦਾ ਪੱਕਾ ਸਾਥੀ ਸੀ ਪਰ ਆਪਣੇ ਵਿਸ਼ੇਸ ਸੁਭਾਅ ਕਰਕੇ ਉਸ ਦੇ ਭਗਤ ਸਿੰਘ ਨਾਲ ਮੱਤ ਭੇਦ ਪੈਦਾ ਹੋ ਗਏ ਸਨ। ਅਸੈਂਬਲੀ ਵਿਚ ਬੰਬ ਸਿੱਟਣ ਦੀ ਘਟਨਾ ਲਮੇਂ ਇਹ ਮੱਤ ਭੇਦ ਉਭਰਵੇਂ ਰੂਪ ਵਿਚ ਸਾਹਮਣੇ ਆ ਗਏ ਸਨ। ਜੇਲ• ਵਿਚ ਸੁਖਦੇਵ ਭੁੱਖ ਹੜਤਾਲ ਦੇ ਹੱਕ ਵਿਚ ਨਹੀਂ ਸੀ। ਉਹ ਭੁੱਖ ਹੜਤਾਲ ਮਰਨ ਵਰਤ ਅਤੇ ਸੱਤਿਆ ਗ੍ਰਹਿ ਨੂੰ ਕਾਂਗਰਸ ਦਾ ਰਾਜਨੀਤਕ ਹਥਿਆਰ ਸਮਝਦਾ ਸੀ। ਸੁਖਦੇਵ ਨਹੀਂ ਸੀ ਚਾਹੁੰਦਾ ਕਿ ਕ੍ਰਾਂਤੀਕਾਰੀ ਗਾਂਧੀ ਵਾਲੇ ਸੁਧਾਰਵਾਦੀ ਰਸਤੇ 'ਤੇ ਚੱਲਣ। ਜੇਲ• 'ਚ ਬੰਦ ਕ੍ਰਾਂਤੀਕਾਰੀਆਂ ਕੋਲ ਕਰਨ ਲਈ ਹੋਰ ਕੁਝ ਨਹੀਂ ਸੀ ਰਿਹਾ ਇਸ ਕਰਕੇ ਉਹ ਜੇਲ• ਅੰਦਰ ਅੰਦੋਲਨ ਚਲਾ ਕੇ ਸਰਕਾਰ ਦੀ ਨੀਂਦ ਤਾਂ ਹਰਾਮ ਕਰ ਹੀ ਸਕਦੇ ਸਨ। ਇਸ ਮਨੋਰਥ ਲਈ ਜੇਲ• ਅੰਦਰ ਮਰਨ ਵਰਤ ਤੇ ਭੁੱਖ ਹੜਤਾਲ ਦੇ ਸਿਲਸਲੇ ਨੂੰ ਮਨਜੂਰੀ ਮਿਲ ਗਈ ਸੁਖਦੇਵ ਲਈ ਪਾਰਟੀ ਦਾ ਹੁਕਮ ਲੰਨਣਾ ਲਾਜਮੀ ਸੀ ਇਸ ਲਈ ਭੁੱਖ ਹੜਤਾਲ ਬਾਰੇ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਸੁਖਦੇਵ ਨੇ ਭੁੱਖ ਹੜਤਾਲ ਕੀਤੀ। ਅਗਸਤ 1929 ਨੂੰ ਸੁਖਦੇਵ ਨੇ ਭੁੱਖ ਹੜਤਾਲ ਤੋੜ ਦਿੱਤੀ ਉਸ ਦੇ ਇਸ ਫੈਸਲੇ ਨਾਲ ਸਾਰੇ ਸਾਥੀ ਉਸ ਨਾਲ ਨਰਾਜ਼ ਹੋ ਗਏ। ਸੁਖਦੇਵ ਦਾ ਇਹ ਫੈਸਲਾ ਜਨਤਕ ਤੌਰ 'ਤੇ ਟੀਕਾ ਟਿਪਣੀ ਦਾ ਵਿਸ਼ਾ ਬਣ ਗਿਆ। ਜੇਲ• ਵਿਚ ਸਾਥੀਆਂ ਨੇ ਸੁਖਦੇਵ ਦਾ ਜੇਲ• ਵਿਚ ਬਾਈਕਾਟ ਕਰ ਦਿੱਤਾ। ਸੁਖਦੇਵ ਸਾਥੀਆਂ ਦੇ ਇਸ ਫੈਸਲੇ ਤੋਂ ਦੁਖੀ ਤਾਂ ਹੋਇਆ ਪਰ ਆਪਣੇ ਇਸ ਫੈਸਲੇ ਤੇ ਅੜਿਆ ਰਿਹਾ। ਇਹ ਉਸ ਦੀ ਸ਼ਖਸੀਅਤ ਦਾ ਇਕ ਅਹਿਮ ਪੱਖ ਸੀ ਕਿ ਉਹ ਜੋ ਵੀ ਫੈਸਲਾ ਇਕ ਵਾਰੀ ਲੈ ਲੈਂਦਾ ਉਸ ਉੱਪਰ ਅੜਿਆ ਰਹਿੰਦਾ ਉਸ ਤੋਂ ਪਿੱਛੇ ਨਾ ਹੱਟਦਾ। ਆਪਣੇ ਵਿਹਾਰ ਲਈ ਸਪਸ਼ਟੀਕਰਨ ਦੇਣਾ ਵੀ ਸੁਖਦੇਵ ਦੇ ਸੁਭਾਅ ਦਾ ਹਿੱਸਾ ਨਹੀਂ ਸੀ। ਸਾਥੀਆਂ ਦੇ ਬਾਈਕਾਟ 'ਤੇ ਵੀ ਉਹ ਅਡੋਲ ਖ਼ੜਾ ਰਿਹਾ। ਉਸ ਦੇ ਸਾਥੀ ਖਾਸ ਕਰਕੇ ਭਗਤ ਸਿੰਘ ਹੁਰੀ ਇਸ ਬਾਰੇ ਸਪਸ਼ਟ ਸਨ ਕਿ ਸੁਖਦੇਵ ਨੂੰ ਫੈਸਲੇ ਤੋਂ ਮੋੜ ਸਕਣਾ ਅਜੇ ਅਸਾਨ ਨਹੀਂ ਹੈ ਇਸ ਲਈ ਉਹ ਸਹੀ ਮੌਕੇ ਦੀ ਤਲਾਸ਼ ਵਿਚ ਸਨ ਕਿ ਕਦੋ ਇਸ ਬਾਰੇ ਸੁਖਦੇਵ ਨਾਲ ਗੱਲ ਕੀਤੀ ਜਾਵੇ। ਸੁਖਦੇਵ ਦੇ ਇਸ ਸੁਭਾਅ ਬਾਰੇ ਸ਼ਿਵ ਵਰਮਾਂ ਜੀ ਆਪਣੀ ਪੁਸਤਕ ਵਿਚ ਲਿਖਦੇ ਹਨ , '' ਦੂਜਿਆਂ ਸਾਹਮਣੇ ਰੋਣਾ, ਹਮਦਰਦੀ ਦੀ ਆਸ ਰੱਖਣਾ ਜਾਂ ਦਯਾ ਦਾ ਪਾਤਰ ਬਣਨਾ,  ਉਹ ਕਮਜ਼ੋਰੀ ਸਮਝਦਾ ਸੀ ।'' 
       ਭਗਤ ਸਿੰਘ ਨੇ ਇਕ ਦਿਨ ਸੁਖਦੇਵ ਨੂੰ ਦੋਬਾਰਾ ਭੁੱਖ ਹੜਤਾਲ ਕਰਨ ਦੀ ਸਲਾਹ ਦਿੱਤੀ ਤਾਂ ਸੁਖਦੇਵ ਦਾ ਉੱਤਰ ਬੜਾ ਹੀ ਸਪਸ਼ਟ ਸੀ ਉਸ ਨੇ ਕਿਹਾ '' ਭਗਤ ਸਿੰਘ ਭੁੱਖ ਹੜਤਾਲ ਦਾ ਅਰਥ ਮੇਰੇ ਅਨੁਸਾਰ ਕੁਝ ਵੀ ਨਾ ਖਾਣਾ ਹੈ। ਇਹ ਕੇਹੋ ਜਿਹੀ ਭੁੱਖ ਹੜਤਾਲ ਹੈ ਕਿ ਵਿਅਕਤੀ ਨੂੰ ਜਿਉਂਦੇ ਰੱਖਣ ਲਈ ਦੁੱਧ ਢਿੱਡ ਵਿਚ ਪੁਹੰਚਦਾ ਰਹੇ। ਭੁੱਖ ਹੜਤਾਲ ਦਾ ਮਤਲਬ ਹੈ ਆਦਮੀ ਖੁਰਾਕ ਬਿਨ•ਾਂ ਮਰੇ। ਜੇਲ• ਦੇ ਡਾਕਟਰ ਮੈਨੂੰ ਬਿਨ•ਾਂ ਖੁਰਾਕ ਮਰਨ ਨਹੀਂ ਦੇਣਗੇ ਅਤੇ ਮੈਂ ਭੁੱਖ ਹੜਤਾਲ ਦੇ ਨਾਮ 'ਤੇ ਰਬੜ ਦੀ ਨਾਲੀ ਰਾਹੀਂ ਦੁੱਧ ਲੈਣਾ ਨਹੀਂ ਚਾਹੁੰਦਾ।''
   ਭੁੱਖ ਹੜਤਾਲ ਦੌਰਾਨ 13 ਸਤੰਬਰ 1929 ਨੂੰ ਯਤਿੰਦਰ ਨਾਥ ਦਾਸ ਸ਼ਹੀਦ ਹੋ ਗਏ ਉਨ•ਾਂ ਦੀ ਸ਼ਹਾਦਤ ਨਾਲ ਪੂਰੇ ਦੇਸ਼ ਵਿਚ ਜਿਵੇਂ ਤੂਫਾਨ ਜਿਹਾ ਆ ਗਿਆ। ਉਨ•ਾਂ ਦੀ ਸ਼ਹਾਦਤ ਦੀ ਖਬਰ ਨੂੰ ਅਖਬਾਰਾਂ ਨੇ ਪਹਿਲ ਦੇ ਅਧਾਰ ਤੇ ਛਾਪਿਆ ਦੇਸ਼ ਦੇ ਅੰਦਰ ਜੇਲ• ਵਿਚ ਅੰਦੋਲਨ ਕਰ ਰਹੇ ਕ੍ਰਾਂਤੀਕਾਰੀਆਂ ਦੇ ਹੱਕ ਵਿਚ ਇਕ ਜਬਰਦਸਤ ਲਹਿਰ ਚੱਲ ਪਈ ਸਰਕਾਰ ਪੂਰੀ ਤਰ•ਾਂ ਨਾਲ ਇਸ ਲਹਿਰ ਤੋਂ ਘਬਰਾ ਗਈ ਤੇ ਜੇਲ• ਅੰਦਰ ਭੁੱਖ ਹੜ•ਤਾਲ ਤੇ ਬੈਠੇ ਕ੍ਰਾਂਤੀਕਾਰੀਆਂ ਨਾਲ ਗੱਲ ਬਾਤ ਕਰਨੀ ਪਈ ਪਰ ਸਰਕਾਰ ਇਮਾਨਦਾਰ ਨਹੀਂ ਸੀ ਉਹ ਆਪਣੇ ਵਾਦਿਆਂ ਤੋਂ ਹਰ ਵਾਰ ਦੀ ਤਰ•ਾਂ ਮੁੱਕਰਦੀ ਰਹੀ ਯਤਿੰਦਰ ਨਾਥ ਦੀ ਸ਼ਹਾਦਤ 'ਤੇ ਬੋਲਦਿਆਂ ਸੁਖਦੇਵ ਨੇ ਕਿਹਾ '' ਭੁੱਖ ਹੜਤਾਲ ਦੀ ਸਫਲਤਾ ਹੈ ਮਰਨ ਵਿਚ। ਯਤਿੰਦਰ ਨਾਥ ਮਹਾਨ ਸ਼ਹੀਦ ਹੈ, ਉਨ•ਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਪਰ ਟੱਸ ਤੋਂ ਮੱਸ ਨਹੀਂ ਹੋਏ ''
     4 ਫਰਬਰੀ 1930 ਨੂੰ ਲਾਹੌਰ ਦੀ ਜੇਲ• ਵਿਚ ਫਿਰ ਭੁੱਖ ਹੜਤਾਲ ਹੋਈ ਹੁਣ ਸੁਖਦੇਵ ਇਸ ਵਿਚ ਸਾਮਲ ਸਨ ਉਹ ਸ਼ਹੀਦ ਯਤਿੰਦਰ ਨਾਥ ਦਾਸ ਜੀ ਦੀ ਕੁਰਬਾਨੀ ਨੂੰ ਬੇਅਰਥ ਨਹੀਂ ਸੀ ਗਵਾਉਣਾ ਚਾਹੁੰਦੇ। ਹੁਣ ਕਾਕੋਰੀ ਕਾਂਡ ਦੇ ਇਨਕਲਾਬੀ ਵੀ ਇਸ ਵਿਚ ਸ਼ਾਮਲ ਹੋ ਚੁੱਕੇ ਸਨ। ਅਚਾਨਕ ਸੁਖਦੇਵ ਦੀ ਹਾਲਤ ਵੀ ਖਰਾਬ ਹੋ ਗਈ। ਸਾਰੇ ਦੇਸ਼ ਵਿਚ ਹਾਹਾ ਕਾਰ ਮੱਚ ਗਈ ਕਿ ਜੇਕਰ ਸੁਖਦੇਵ ਨੂੰ ਕੁਝ ਹੋ ਗਿਆ ਤਾਂ ਲੋਕਾਂ ਦਾ ਗੁੱਸਾ ਕੁਝ ਵੀ ਕਰ ਸਕਦਾ ਸੀ ਲੋਕ ਤਾਂ ਯਤਿੰਦਰ ਨਾਥ ਦਾਸ ਦੀ ਸ਼ਹਾਦਤ ਕਰਕੇ ਭੜਕੇ ਹੋਏ ਸਨ। ਸਰਕਾਰ ਨੇ ਸੁਖਦੇਵ ਨੂੰ ਬੈਰਕ ਵਿਚ ਬੰਦ ਕਰ ਦਿੱਤਾ ਡਾਕਟਰਾਂ ਨੇ ਸੁਖਦੇਵ ਦੇ ਨੱਕ ਵਿਚ ਨਾਲੀ ਪਾ ਕੇ ਉਸ ਨੂੰ ਜਬਰੀ ਦੁੱਧ ਪਿਆ ਦਿੱਤਾ ਬੇਹੋਸ਼ੀ ਦੀ ਹਾਲਤ ਵਿਚ ਸੁਖਦੇਵ ਨਾਲ ਸਰਕਾਰ ਨੇ ਧੱਕੇਸ਼ਾਹੀ ਕੀਤੀ ਜਿਸ ਕਰਕੇ ਸੁਖਦੇਵ ਹੜਤਾਲ ਦੇ ਹੱਕ ਵਿਚ ਨਹੀਂ ਸੀ।
  ਭਾਂਵੇ ਸੁਖਦੇਵ ਕਿਸੇ ਵੀ ਕਤਲ ਵਿਚ ਸਿੱਧੇ ਰੂਪ ਵਿਚ ਸਾਮਲ ਨਹੀਂ ਸੀ ਪਰ ਸਰਕਾਰ ਦੀਆਂ ਨਜ਼ਰਾਂ ਵਿਚ ਉਹ ਸਭ ਤੋਂ ਵਧ ਖਤਰਨਾਕ ਮੁਜਰਮ ਸੀ ਇਸ ਕਰਕੇ ਇਹ ਮੁਕੱਦਮਾਂ ਸੁਖਦੇਵ ਬਨਾਮ ਭਾਰਤ ਸਰਕਾਰ ਚੱਲਿਆ ਜਿਸ ਵਿਚ ਰਾਜਗੁਰੂ ਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਤੇ ਸੱਤ ਇਨਕਲਾਬੀਆਂ ਨੂੰ ਉਮਰ ਭਰ ਦੀ ਕਾਲੇ ਪਾਣੀ ਦੀ ਸਜ਼ਾ ਹੋਈ ਇਸ ਕੈਸ ਦਾ ਫੈਸਲਾ 281 ਪੰਨਿਆਂ ਦਾ ਸੀ । ਸਭ ਤੋਂ ਵੱਧ ਦੋਸ਼ ਸੁਖਦੇਵ 'ਤੇ ਹੀ ਲਗਾਏ ਗਏ ਸਨ। ਧਾਰਾ 109 ਕੇਵਲ ਸੁਖਦੇਵ ਉੱਪਰ ਹੀ ਲਗਾਈ ਗਈ ਸੀ। ਸਰਕਾਰ ਦੀਆਂ ਨਜ਼ਰਾਂ ਵਿਚ ਭਗਤ ਸਿੰਘ ਤੋਂ ਵਧ ਖਤਰਨਾਕ ਸੁਖਦੇਵ ਹੀ ਸੀ। ਫੈਸਲੇ ਦੇ ਪੰਨਾ 134 'ਤੇ ਸਪਸ਼ਟ ਲਿਖਿਆ ਗਿਆ ਹੈ '' ਸੁਖਦੇਵ ਸਾਜਿਸ਼ ਦਾ ਦਿਮਾਗ ਸੀ ਅਤੇ ਭਗਤ ਸਿੰਘ ਉਸ ਦਾ ਸੱਜਾ ਹੱਥ '' ਅਦਾਲਤ ਇਹ ਮਨ ਕੇ ਚਲਦੀ ਹੈ ਕਿ ਸੁਖਦੇਵ ਆਪ ਸਾਂਡਰਸ ਕਤਲ ਕੇਸ ਵਿਚ ਸਾਮਲ ਨਹੀਂ ਸੀ ਪਰ ਸਾਰੇ ਵਰਤਾਰੇ ਦਾ ਦਿਮਾਗ ਸੁਖਦੇਵ ਨੂੰ ਨਿਰਧਾਰਤ ਕੀਤਾ ਗਿਆ। ਇਸ ਕਰਕੇ ਇਹ ਕੇਸ ਸੁਖਦੇਵ ਦੇ ਦੁਆਲੇ ਹੀ ਘੁੰਮਦਾ ਹੈ।
        ਸੁਖਦੇਵ ਨੇ ਕੇਸ ਟਰਇਲ ਦੇ ਦੌਰਾਨ ਇਕ ਵਾਰ ਕਿਹਾ ਸੀ, '' ਸਾਨੂੰ ਡਰ ਕਿਹੜੀ ਗੱਲ ਦਾ ਹੈ? ਅਸੀ ਇਹ ਕਿÀੁਂ ਨਹੀਂ ਕਹਿੰਦੇ ਕਿ ਅਸੀਂ ਇਹ ਸਾਰਾ ਕੁਝ ਕੀਤਾ ਹੈ। ਕਦੋਂ ਤੱਕ ਚੱਲੇਗਾ ਇਹ ਸਾਰਾ ਕੁਝ? ਇਕ ਦਿਨ ਸਾਨੂੰ ਫਾਂਸੀ ਹੋਕੇ ਰਹੇਗੀ……. . . . …ਮੈਨੂੰ ਪੂਰਾ ਵਿਸ਼ਵਾਸ ਹੈ ਕਿ ਫਾਂਸੀ ਵਾਲਿਆਂ ਵਿਚ ਇਕ ਨਾਮ ਮੇਰਾ ਵੀ ਹੋਵੇਗਾ? ਮੈਨੂੰ ਫਾਂਸੀ ਇਸ ਲਈ ਨਹੀਂ ਹੋਣੀ ਕਿ ਮੈਂ ਲਾਹੌਰ ਸਾਜ਼ਿਸ਼ ਕੇਸ ਵਿਚ ਫੜਿਆ ਗਿਆ ਤੇ ਮੇਰੇ ਉੱਤੇ ਹਥਿਆਰ ਤੇ ਬੰਬ ਬਣਾਉਣ ਦਾ ਮੁਕੱਦਮਾਂ ਚੱਲ ਰਿਹਾ ਹੈ, ਬਲਕਿ ਇਸ ਲਈ ਹੋਵੇਗੀ ਕਿ ਸਰਕਾਰੀ ਵਕੀਲ ਇਹ ਸਾਬਤ ਕਰੇਗਾ ਕਿ ਅਸੀਂ ਬ੍ਰਿਟਿਸ਼ ਕਰਾਊਨ ਦੇ ਖਿਲਾਫ਼ ਰਾਜ ਧ੍ਰੋਹ ਦੀ ਸਾਜ਼ਿਸ ਕੀਤੀ ਹੈ ਅਤੇ ਰਾਜ ਧ੍ਰੋਹੀ ਨੂੰ ਤਾਂ ਮੌਤ ਦੀ ਸਜ਼ਾ ਹੀ ਮਿਲਦੀ ਹੈ ''। ਉਸ ਨੇ ਅਦਾਲਤ ਵਿਚ ਬਾਰ ਬਾਰ ਕਿਹਾ ਮੇਰਾ ਅੰਗਰੇਜ਼ਾਂ ਦੇ ਨਿਆਂ ਪ੍ਰਬੰਧ ਵਿਚ ਕੋਈ ਵਿਸ਼ਵਾਸ ਨਹੀਂ। ਉਸ ਨੇ ਅਦਾਲਤ ਵਿਚ ਸ਼ਰੇਆਮ ਇਥੋ ਤੱਕ ਕਹਿ ਦਿੱਤਾ '' ਮੈਂ ਇਸ ਅਦਾਲਤ ਨੂੰ ਮਾਨਤਾ ਨਹੀਂ ਦਿੰਦਾ ।'' ਸੁਖਦੇਵ ਦੇ ਇਹ ਕਥਨ ਉਸ ਦੇ ਪਰਪੱਕ ਇਰਾਦੇ ਨੂੰ ਦਰਸਾਉਂਦੇ ਹਨ। 
   ਲਾਹੌਰ ਸਾਜ਼ਿਸ਼ ਦਾ ਮੁਕੱਦਮਾਂ 16 ਕ੍ਰਾਂਤੀਕਾਰੀਆਂ 'ਤੇ ਚਲਾਇਆ ਗਿਆ ਸੀ। ਉਨ•ਾਂ ਦੇ ਨਾਮ ਇਸ ਪ੍ਰਕਾਰ ਸਨ,1 ਸੁਖਦੇਵ 2.ਪੰਡਿਤ ਕਿਸ਼ੋਰੀ ਲਾਲ 3.ਸ਼ਿਵ ਵਰਮਾਂ 4.ਗਿਆ ਪ੍ਰਸਾਦ 5.ਯਤਿੰਦਰ ਨਾਥ ਦਾਸ 6. ਜੈਦੇਵ ਕਪੂਰ 7.ਭਗਤ ਸਿੰਘ 8.ਬੁਟਕੇਸ਼ਵਰ ਦੱਤ 9. ਕਮਲਾ ਨਾਥ ਤਿਵਾੜੀ 10.ਜਤਿੰਦਰ ਨਾਥ ਸਨਿਆਲ 11.ਆਸ਼ਾ ਰਾਮ 12.ਦੇਸ ਰਾਜ 13.ਪ੍ਰੇਮ ਦੱਤ 14. ਮਹਾਂਵੀਰ ਸਿੰਘ 15. ਸੁਰਿੰਦਰ ਪਾਂਡੇ 16.ਅਜੈ ਘੋਸ਼। ਬੁਟਕੇਸ਼ਵਰ ਦੱਤ ਨੂੰ ਬਾਅਦ ਵਿੱਚ ਮੁਕੱਦਮੇ ਵਿੱਚੋ ਕੱਢ ਦਿੱਤਾ ਗਿਆ ਤੇ ਵਿਜੇ ਕੁਮਾਰ ਤੇ ਕੁੰਦਨ ਨੂੰ ਇਸ ਵਿਚ ਸ਼ਾਮਲ ਕਰ ਲਿਆ ਗਿਆ।
    8 ਅਕਤੂਬਰ 1930 ਟ੍ਰਿਬਿਊਨਲ ਦਾ ਫੈਸਲਾ ਇਕ ਸੰਦੇਸ਼ ਵਾਹਕ ਰਾਹੀ ਸੁਣਾਇਆ ਗਿਆ ਜੋ ਇਸ ਪ੍ਰਕਾਰ ਸੀ, ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ ਨੂੰ ਫਾਂਸੀ, ਕਿਸ਼ੋਰੀ ਲਾਲ, ਮਹਾਂਵੀਰ ਸਿੰਘ, ਵਿਜੇ ਕੁਮਾਰ ਸਿਨਹਾ, ਗਿਆ ਪ੍ਰਸ਼ਾਦ, ਸ਼ਿਵ ਵਰਮਾਂ, ਕਮਲ ਨਾਥ ਤਿਵਾੜੀ, ਅਤੇ ਜੈ ਦੇਵ ਕਪੂਰ ਨੂੰ ਉਮਰ ਭਰ ਲਈ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਇਨ•ਾਂ ਤੋਂ ਬਿਨ•ਾਂ ਕੁੰਦਨ ਲਾਲ ਨੂੰ 8 ਸਾਲ ਤੇ ਪ੍ਰੇਮ ਦੱਤ ਨੂੰ 5 ਸਾਲ ਬਾਮੁਸ਼ੱਕਤ ਕੈਦ ਹੋਈ ਕੁਝ ਨੂੰ ਰਿਹਾਅ ਕਰ ਦਿੱਤਾ ਗਿਆ।
  ਸੁਖਦੇਵ ਮੌਤ ਦੀ ਸਜ਼ਾ ਮਿਲਣ 'ਤੇ ਵੀ ਅਡੋਲ ਰਿਹਾ। ਉਸ ਨੇ ਮਹਾਤਮਾਂ ਗਾਂਧੀ ਨੂੰ ਪੱਤਰ ਲਿਖਿਆ ਜਿਸ ਵਿਚ ਉਸ ਨੇ ਸਪੱਸ਼ਟ ਲਿਖਿਆ ਹੈ ' ਲਾਹੌਰ ਸਾਜਿਸ਼ ਕੇਸ ਦੇ ਤਿੰਨ ਸਜ਼ਾ ਯਾਫਤਾ ਕੈਦੀਆਂ ਨੂੰ ਫਾਂਸੀ ਦਾ ਹੁਕਮ ਹੋਇਆ ਹੈ ਅਤੇ ਜਿਨ•ਾਂ ਨੇ ਦੇਸ਼ ਭਰ ਵਿਚ ਪ੍ਰਸਿਧੀ ਹਾਸਲ ਕਰ ਲਈ ਸੀ, ਇਹ ਹੀ ਕ੍ਰਾਂਤੀ ਦਲ ਦੇ ਸਭ ਕੁਝ ਨਹੀਂ ਹਨ। ਜਥੇਬੰਦੀ ਸਾਹਮਣੇ ਸਿਰਫ ਇਨ•ਾਂ ਦਾ ਸਵਾਲ ਹੀ ਨਹੀਂ। ਅਸਲੀਅਤ ਵਿਚ ਇਨ•ਾਂ ਦੀਆਂ ਸਜ਼ਾਂਵਾਂ ਬਦਲ ਦੇਣ ਨਾਲ ਦੇਸ਼ ਦਾ ਓਨਾ ਕਲਿਆਣ ਨਹੀਂ ਹੋਵੇਗਾ, ਜਿਨ•ਾਂ ਕੇ ਫਾਂਸੀ ਚੜ•ਾ ਦੇਣ ਨਾਲ '' । ਸੁਖਦੇਵ ਨੇ ਇਹ ਗੱਲਾਂ ਉਸ ਅਫਵਾਹ ਦੇ ਜਬਾਬ ਵਿਚ ਮਹਾਤਮਾਂ ਗਾਂਧੀ ਨੂੰ ਲਿਖੀਆਂ ਜਿਸ ਦੇ ਅਨੁਸਾਰ ਜਦੋਂ ਸਾਰਾ ਦੇਸ਼ ਇਨ•ਾਂ ਤਿੰਨਾਂ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ ਦੇ ਸਮੂਹਕ ਯਤਨ ਕਰ ਹਿਰਾ ਸੀ ਤੇ ਜਿਸ ਦਾ ਨਾਟਕੀ ਪ੍ਰਗਟਾਵਾ ਮਹਾਤਮਾਂ ਗਾਂਧੀ ਵੀ ਕਰ ਰਹੇ ਸਨ ਪਰ ਅਸਲੀਅਤ ਵਿਚ ਮਹਾਤਮਾਂ ਗਾਂਧੀ ਨੇ ਕਦੀ ਵੀ ਵਾਇਸਰਾਏ ਨਾਲ ਗੱਲ ਤੱਕ ਵੀ ਨਹੀਂ ਸੀ ਕੀਤੀ। ਜਿਸ ਮੀਟਿੰਗ ਬਾਰੇ ਲੋਕਾਂ ਦੇ ਮਨ•ਾਂ ਵਿਚ ਬੜੇ ਭਰਮ ਸਨ ਕਿ ਮਹਾਤਮਾਂ ਗਾਂਧੀ ਵਾਇਸਰਾਏ ਨਾਲ ਗੱਲ ਕਰਕੇ ਫਾਂਸੀ ਨੂੰ ਟਾਲ ਸਕਦੇ ਹਨ ਉਸ ਮੀਟਿੰਗ ਬਾਰੇ ਵਾਇਸਰਾਏ ਨੇ ਆਪਣੀ ਸਵੈ ਜੀਵਨੀ ਵਿਚ ਖੁੱਦ ਲਿਖਿਆ ਹੈ ਕਿ ਮਹਾਤਮਾਂ ਗਾਂਧੀ ਨੇ ਤਾਂ ਉਸ ਮੀਟਿੰਗ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਰਿਹਾਈ ਦੀ ਗੱਲ ਤੱਕ ਵੀ ਨਹੀਂ ਸੀ ਕੀਤੀ। ਸੁਖਦੇਵ ਦੇ ਇਸ ਇਤਿਹਾਸਕ ਪੱਤਰ ਤੋਂ ਜਾਪਦਾ ਹੈ ਕਿ ਸੁਖਦੇਵ ਬਾਕੀ ਸਾਥੀਆਂ ਵਾਂਗ ਆਪਣੀ ਸ਼ਹਾਦਤ ਬਾਰੇ ਤੇ ਲੋਕਾਂ ਦੇ ਉਤਸ਼ਾਹ ਬਾਰੇ ਭਾਵੁਕ ਸੀ। ਮਹਾਤਮਾਂ ਗਾਂਧੀ ਬਾਰੇ ਉਹ ਕਾਰਜ ( ਦੇਸ਼ ਦੀ ਆਜ਼ਾਦੀ ) ਦੀ ਸਾਂਝ ਕਰਕੇ ਸਾਂਝ ਨੂੰ ਵੱਧ ਮਹੱਤਵ ਦਿੰਦਾ ਹੈ ਤੇ ਵਖਰੇਵੇ ਨੂੰ ਘੱਟ। ਜਦਕਿ ਮਹਾਤਮਾਂ ਗਾਂਧੀ ਆਪਣੇ ਜਮਾਤੀ ਖਾਸੇ ਦੇ ਅਨੁਸਾਰ ਹੀ ਸੋਚਦਾ ਤੇ ਹਰ ਕੰਮ ਕਰਦਾ ਸੀ। ਉਸ ਦਾ ਹਰ ਫੈਸਲਾ ਜਮਾਤੀ ਖਾਸੇ ਦਾ ਹੀ ਲਿਖਾਈਕ ਹੁੰਦਾ ਸੀ। ਉਹ ਕਦੇ ਨਹੀਂ ਸੀ ਚਾਹੁੰਦਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਇਨਕਲਾਬ ਦੀ ਲੜਾਈ ਵਿਚ ਤਬਦੀਲ ਹੋਵੇ। ਇਸ ਕਰਕੇ ਲੋਕਾਂ ਦੇ ਜੋਸ਼ ਨੂੰ ਤੇ ਤਿੰਨਾਂ ਕੌਮੀ ਸਖਸ਼ੀਅਤਾਂ ਦੇ ਸਤਿਕਾਰ ਵਿਚ ਉੱਭਰੇ ਲੋਕ ਰੋਹ ਨੂੰ ਉਹ ਆਪਣੇ ਹੱਕ ਵਿਚ ਭੁਗਤਣਾ ਚਾਹੰਦਾ ਸੀ। ਜਿਸ ਵਿਚ ਉਹ ਕਾਫੀ ਹੱਦ ਤੱਕ ਕਾਮਝਾਬ ਵੀ ਹੋਇਆ। ਇਸੇ ਲਈ ਇਕ ਅਫਵਾਹ ਅਜਿਹੀ ਪੈਦਾ ਕਰ ਲਈ ਗਈ ਸੀ ਕਿ ਤਿੰਨਾ ਦੀ ਫਾਂਸੀ ਨੂੰ ਮੁਆਫ ਕਰਵਾਉਣ ਲਈ ਮਹਾਤਮਾਂ ਗਾਂਧੀ ਵਾਇਸਰਾਏ ਨਾਲ ਗੱਲ ਕਰ ਰਹੇ ਹਨ। ਜਦਕਿ ਅਸਲੀਅਤ ਤਾਂ ਇਸ ਤੋਂ ਕੋਹਾਂ ਦੂਰ ਸੀ। ਮਹਾਤਮਾਂ ਗਾਂਧੀ ਨੇ ਤਾਂ ਜੇਲ•ਾਂ ਵਿਚ ਬੇਕੂਸ ਕੈਦ ਗ਼ਦਰੀ ਬਾਬਿਆਂ ਬਾਰੇ ਵੀ ਗੱਲ ਤੱਕ ਨਹੀਂ ਸੀ ਕੀਤੀ। ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਹੋ ਲੈਣ ਤੋਂ ਬਾਅਦ ਵੀ ਬੁੱਢੇ ਬਾਰੇ ਬੈਠੇ ਆਪਣੇ ਹੱਡ ਜੇਲ•ਾਂ ਵਿਚ ਗਾਲ• ਰਹੇ ਸਨ। ਸੁਖਦੇਵ ਦੁਆਰਾ ਲਿਖੇ ਗਏ ਇਸ ਇਤਿਹਾਸਕ ਪੱਤਰ ਤੋਂ ਕ੍ਰਾਂਤੀਕਾਰੀਆਂ ਦੇ ਦੇਸ਼ ਆਜ਼ਾਦ ਕਰਵਾਉਣ ਦੇ ਮਨੋਰਥਾਂ ਤੇ ਆਪਣੀ ਕੁਰਬਾਨੀ ਤੱਕ ਦੇ ਦੇਣ ਦੀ ਗੱਲ ਦਾ ਪ੍ਰਮਾਣ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀ ਜਾਮ ਪੀਣਾ ਜਿਆਦਾ ਲਾਹੇਬੰਦ ਸਮਝਦੇ ਸਨ। ਤੇ ਦੂਸਰੇ ਪਾਸੇ ਮਹਾਤਮਾਂ ਗਾਂਧੀ ਦਾ ਬੁਰਜੂਵਾ ਖਾਸਾ ਜਿਸ ਵਿਚ ਉਸੇ ਕਾਜ ਲਈ ਲੜ•ਦਾ ਕੋਈ ਜੋਧਾ ਭਰਾ ਨਾਲੋ ਸ਼ਰੀਕ ਵੱਧ ਲਗਦਾ ਹੈ। ਅਸਲ ਵਿਚ ਸੁਖਦੇਵ ਦੁਆਰਾ ਲਿਖਿਆ ਗਿਆ ਇਹ ਪੱਤਰ ਇਕ ਅਜਿਹਾ ਦਸਤਾਵੇਜ਼ ਹੈ ਜਿਸ ਤੋਂ ਕਾਂਗਰਸ ਪਾਰਟੀ ਤੇ ਕ੍ਰਾਂਤੀਕਾਰੀ ਦਲ ਦੇ ਬੁਨਿਆਦੀ ਖਾਸੇ ਨੂੰ ਸਮਝ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਨੂੰ ਸਮਝਿਆ ਜਾ ਸਕਦਾ ਹੈ। ਜਦ ਕਦੀ ਵੀ ਖੋਜੀ ਇਸ ਵੱਡੇ ਕਰਾਜ ਨੂੰ ਹੱਥ ਪਾਉਣਗੇ ਯਕੀਨਨ ਹੀ ਸੁਖਦੇਵ ਦੁਆਰਾ ਮਹਾਤਮਾਂ ਗਾਂਧੀ ਨੂੰ ਲਿਖਿਆ ਇਹ ਇਤਿਹਾਸਕ ਪੱਤਰ ਬਾਰ ਬਾਰ ਵਿਚਾਰਿਆ ਜਾਵੇਗਾ। ਜਿਸ ਤੋਂ ਕ੍ਰਾਂਤੀਕਾਰੀਆਂ ਦੇ ਇਰਾਦਿਆਂ ਦੀ ਪ੍ਰਪੱਕਤਾ ਤੇ ਕਾਂਗਰਸ ਪਾਰਟੀ ਦੇ ਵਿਚਾਰਧਾਰਕ ਖਾਸੇ ਦੇ ਬੁਨਿਆਦੀ ਅੰਤਰ ਦੀ ਸਮਝ ਵੀ ਲੋਕਾਂ ਦੇ ਸਾਹਮਣੇ ਆਵੇਗੀ। ਯਕੀਨਨ ਹੀ ਉਹ ਸ,ਮਾਂ ਵੀ ਆਵੇਗਾ ਜਦੋਂ ਸੁਖਦੇਵ ਦੀ ਕੁਰਬਾਨੀ ਤੇ ਵੱਖਰੀ ਪਹੁੰਚ ਬਾਰੇ ਵੀ ਵਿਦਵਾਨ ਖੋਜ ਕਾਰਜ ਵਿਚ ਜੁੱਟ ਜਾਣਗੇ।

Wednesday, 6 March 2013

੧੨ ਸਾਲਾਂ ਤੋਂ ਮਰਨਵਰਤ ਤੇ ਬੈਠੀ ਮਨੀਪੁਰ ਦੀ ਧੀ

ਭਾਰਤ ਦਰਸ਼ਣ
       
                                                                  ( ਡਾ. ਤੇਜਿੰਦਰ ਵਿਰਲੀ 9464797400 )



ਸੰਸਾਰ ਵਿਚ ਜਦੋਂ ਤੋਂ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ ਉਦੋਂ ਤੋਂ ਹੀ ਭਾਰਤ ਵਿਚ ਗਰੀਬ ਅਮੀਰ ਦਾ ਪਾੜਾ ਹੈਰਾਨੀ ਜਨਕ ਹੱਦ ਤੱਕ ਵੱਧ ਗਿਆ ਹੈ। ਗਰੀਬ ਦਾ ਜੀਉਣਾ ਲਗ ਭਗ ਨਰਕ ਹੀ ਬਣ ਗਿਆ ਹੈ। ਅਜਿਹੀਆਂ ਪਰਸਿਥਤੀਆਂ ਵਿਚ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ । ਇਸ ਸਮੇਂ ਹਾਕਮ ਧਿਰਾਂ ਪੂਰੀ ਤਰਾਂ ਨਾਲ ਸੁਚੇਤ ਹੁੰਦੀਆਂ ਹਨ ਕਿ ਆਖਰ ਲੋਕ ਅੰਦੋਲਨ ਕਰ ਸਕਦੇ ਹਨ ਇਸ ਬਾਰੇ ਉਨ•ਾਂ ਨੂੰ ਕੋਈ ਵੀ ਭਰਮ ਨਹੀਂ ਹੁੰਦਾ ਸਗੋਂ ਕੋਈ ਨਾ ਕੋਈ ਅੰਦੋਲਨ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ, ਇਸ ਕਰਕੇ ਹਾਕਮ ਧਿਰਾਂ ਲਗਾਤਾਰ ਇਸ ਸੰਭਾਵੀ ਵਿਧਰੋਹ ਨੂੰ ਰੋਕਣ ਦੀਆਂ ਤਿਆਰੀਆਂ ਵੀ ਪਹਿਲਾਂ ਹੀ ਕਰ ਲੈਂਦੀਆਂ ਹਨ। ਉਹ ਹਰ ਹੀਲਾ ਵਰਤ ਲੈਂਦੀਆਂ ਹਨ ਜਿਸ ਨਾਲ ਸਰਮਾਏਦਾਰ ਧਿਰਾਂ ਦਾ ਕੋਈ ਵਾਲ ਵੀ ਵਿੰਗਾ ਨਾ ਕਰ ਸਕੇ। ਇਸ ਲਈ ਸਟੇਟ ਵੱਲੋਂ ਲੋੜੀਂਦੇ ਕਾਨੂੰਨੀ ਹਥਿਆਰ ਪਹਿਲਾਂ ਹੀ ਤਿੱਖੇ ਕੀਤੇ ਜਾਂਦੇ ਰਹੇ ਹਨ। ਅੱਜ ਕਿਤੇ ਤਾਂ ਲੋਕ ਲਹਿਰਾਂ ਨੂੰ ਕੁਚਲਣ ਵਾਸਤੇ ਪੁਲਿਸ ਕਾਨੂੰਨ ਸੋਧੇ ਜਾ ਰਹੇ ਹਨ। ਕਿਤੇ ਨਸ਼ਿਆਂ ਦੇ ਦਰਿਆ ਵਗਾਏ ਜਾਂਦੇ ਹਨ। ਕਿਤੇ ਸੁਖਾਵਨੇ ਭਵਿੱਖ ਦੇ ਸੁਨਿਹਰੀ ਸੁਪਨੇ ਦਿਖਾਏ ਜਾਂਦੇ ਹਨ। ਕਿਉਂਕਿ ਅੱਜ ਵਿਸ਼ਵੀਕਰਨ ਦੇ ਨਾਮ 'ਤੇ ਸਰਮਾਏਦਾਰੀ ਦੁਨੀਆਂ ਭਰ ਵਿਚ ਇਕੋ ਜਿਹਾ ਚਹਿਰਾ ਤੇ ਇਕੋ ਜਿਹਾ ਪ੍ਰੋਗਰਾਮ ਲੈਕੇ ਆ ਰਹੀ ਹੈ ਇਸ ਲਈ ਸੰਸਾਰ ਪੱਧਰ 'ਤੇ ਅੱਤਵਾਦ ਦੇ ਨਾਮ ਤੇ ਵੱਡਾ ਰੌਲਾ ਪਾਇਆ ਜਾ ਰਿਹਾ ਹੈ। ਪੇਸ਼ ਇਹ ਕੀਤਾ ਜਾ ਰਿਹਾ ਕਿ ਅੱਜ ਦੁਨੀਆਂ ਨੂੰ ਸਭ ਤੋਂ ਵੱਡਾ ਖਤਰਾ ਅੱਤਵਾਦ ਤੋਂ ਹੈ ਇਸ ਲਈ ਅੱਤਵਾਦ ਨੂੰ ਕੁਚਲਣ ਦੇ ਨਾਮ 'ਤੇ ਨਵੇਂ ਨਵੇਂ ਕਾਨੂੰਨੀ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ। ਸਾਮਰਾਜੀ ਪ੍ਰਭੂਆਂ ਦੀ ਆਗਿਆਕਾਰੀ ਹਾਕਮ ਧਿਰ ਹਰ ਹਰਬਾ ਵਰਤ ਕੇ ਉਹ ਹੀ ਕਰਨ ਜਾ ਰਹੀ ਹੈ ਜੋ ਸੰਸਾਰ ਪੱਧਰ 'ਤੇ ਅਮਰੀਕਾ ਤੇ ਉਸ ਦੀ ਜੁੰਡਲੀ ਦੇ ਦੇਸ਼ ਤੀਸਰੀ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਕਰਨ ਲਈ ਆਖਦੀ ਹੈ। ਅੱਜ ਹਰ ਰਾਜ ਅੱਤਵਾਦ ਨੂੰ ਕੁਚਲਣ ਦੇ ਨਾਮ ਤੇ ਨਵੇਂ ਨਵੇਂ ਕਾਨੂੰਨ ਬਣਾ ਰਿਹਾ ਹੈ। ਪਰ ਦੂਸਰੇ ਪਾਸੇ ਭ੍ਰਿਸ਼ਟਾਚਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਉਸ ਬਾਰੇ ਕੋਈ ਗੱਲ ਕਰਨ ਨੂੰ ਵੀ ਤਿਆਰ ਨਹੀਂ, ਕਾਨੂੰਨ ਤਾਂ ਕੀ ਬਣਾਉਣਾ ਹੈ।
 
        ਸਰਮਾਏਦਾਰੀ ਨੇ ਆਪਣਾ ਇਕ ਸਥਾਪਿਤ ਮੀਡੀਆ ਤੰਤਰ ਸਿਰਜ ਰੱਖਿਆ ਹੈ ਜਿਹੜਾ ਹਰ ਹੀਲੇ ਵਿਚ ਆਪਣੇ ਹਿੱਤਾਂ ਦੀ ਰਾਖੀ 'ਤੇ ਹੀ ਪਹਿਰਾ ਦਿੰਦਾ ਹੈ। ਉਹ ਉਸੇ ਖ਼ਬਰ ਨੂੰ ਹੀ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦਾ ਹੈ ਜਿਹੜੀ ਉਸ ਦੇ ਹਿੱਤਾਂ ਦੇ ਅਨੁਸਾਰੀ ਹੁੰਦੀ ਹੈ ਜਾਂ ਜਿਸ ਦੇ ਵਿਕਣ ਦੀ ਉਸ ਨੂੰ ਪੂਰੀ ਉਮੀਦ ਹੁੰਦੀ ਹੈ ਜਿਸ ਤੋਂ ਉਹ ਧਨ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਉਹ ਹਰ ਖ਼ਬਰ ਨੂੰ ਆਪਣੀ ਵਿਸ਼ੇਸ਼ ਕਿਸਮ ਦੀ ਪਰਖ ਦੀ ਘਸਵੱਟੀ ਤੇ ਲਾ ਕੇ ਦੇਖਦਾ ਹੈ ਜੇ ਉਹ ਖ਼ਬਰ ਉਸ ਲਈ ਕੋਈ ਲਾਭਕਾਰੀ ਸਿੱਟੇ ਕੱਢ ਸਕਦੀ ਹੈ ਤਾਂ ਉਸ ਲਈ ਉਨਾਂ ਕੋਲ ਥਾਂ ਹੁੰਦੀ ਹੈ ਜੇ ਉਹ ਉਨਾਂ ਦੇ ਹਿੱਤਾਂ ਦੇ ਅਨੁਸਾਰੀ ਨਹੀਂ ਹੁੰਦੀ ਤਾਂ ਉਸ ਲਈ ਉਨਾਂ• ਕੋਲ ਨਾ ਥਾਂ ਹੁੰਦੀ ਹੈ ਨਾ ਹੀ ਉਸ ਵਾਸਤੇ ਵਕਤ ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਪੁਨਰ ਜਨਮ ਵਰਗੀਆਂ ਗੈਰਵਿਗਿਆਨਕ ਖ਼ਬਰਾਂ ਲਈ ਉਹ ਕਈ ਕਈ ਦਿਨ ਲੱਗੇ ਰਹਿੰਦੇ ਹਨ ਪਰ ਵੱਡੀ ਤੋਂ ਵੱਡੀ ਖ਼ਬਰ ਜਿਹੜੀ ਵਿਕਦੀ ਨਹੀਂ ਉਸ ਨੂੰ ਹਾਸ਼ੀਏ 'ਤੇ ਸੁੱਟ ਦਿੱਤਾ ਜਾਂਦਾ ਹੈ।
  ਦਸ ਸਾਲਾਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮਨੀਪੁਰ ਦੀ ਧੀ ਇਰੋਮ ਚਾਨੂੰ ਸ਼ਰਮੀਲਾ ਦਾ ਦਰਦ ਨਾ ਤਾਂ ਹਾਕਮ ਧਿਰਾਂ ਦੇ ਪੱਥਰ ਦਿਲਾਂ ਤੇ ਕੋਈ ਅਸਰ ਕਰ ਸਕਿਆ ਤੇ ਨਾ ਹੀ ਉਸ ਦਾ ਸੰਘਰਸ਼ ਨਿੱਕੀਆਂ ਘਟਨਾਵਾਂ ਨੂੰ ਬੇਲੋੜਾ ਥਾਂ ਦੇਣ ਵਾਲੇ ਮੀਡੀਏ ਨੂੰ ਖਿੱਚ ਪਾ ਸਕਿਆ। ਜਿਵੇਂ ਹਰਿਆਣੇ ਦੀ ਧੀ ਰੁਚੀਕਾ ਦੀਆਂ ਚੀਕਾਂ ਵੀ 17 ਸਾਲ ਭਾਰਤੀ ਪੁਲਿਸ ਦੇ ਭਾਰੇ ਬੂਟਾਂ ਹੇਠ ਹੀ ਦੱਬੀਆਂ ਰਹੀਂਆਂ ਤੇ ਉਦੋਂ ਬਾਹਰ ਆਈਆਂ ਜਦੋਂ ਸੰਘਰਸ਼ਸ਼ੀਲ ਧਿਰਾਂ ਅੰਤਿਮ ਸਾਹ ਤੱਕ ਲੜਨ ਦੇ ਅਹਿਦ ਨਾਲ ਨਾ ਤਾਂ ਮੈਦਾਨ ਵਿੱਚੋਂ ਹਟੀਆਂ ਤੇ ਨਾ ਹੀ ਡਰੀਆਂ।
  ਮਨੀਪੁਰ ਦੀਆਂ ਵਿਗੜਦੀਆਂ ਪਰਸਥਿਤੀਆਂ ਨੂੰ ਦੇਖਦਿਆਂ ਸਰਕਾਰ ਨੇ ਉਨ•ਾਂ ਲਈ ਅਜਿਹਾ ਕਾਲਾ ਕਾਨੂੰਨ ਬਣਾਇਆ ਹੈ ਜਿਸ ਨੇ ਮਨੀਪੁਰ ਦੀਆਂ ਸਥਿਤੀਆਂ ਨੂੰ ਬਦ ਤੋਂ ਬਦਤਰ ਬਣਾ ਦਿੱਤਾ ਹੈ। ''ਅਫਸਪਾ '' ( ਸੁਸ਼ਤਰ ਬਲ ਵਿਸ਼ੇਸ ਅਧਿਕਾਰ ਕਾਨੂੰਨ 1958) ਜਿਸ ਦੇ ਤਹਿਤ ਸੁਰੱਖਿਆ ਦਸਤਿਆਂ ਨੂੰ ਕਈ ਕਿਸਮ ਦੇ ਵਿਸ਼ਸ਼ ਅਧਿਕਾਰ ਦਿੱਤੇ ਗਏ ਹਨ। ਇਸ ਐਕਟ ਤਹਿਤ ਉਹ ਕਿਸੇ ਨੂੰ ਬਿਨਾਂ ਸ਼ਕਾਇਤ ਗ੍ਰਿਫਤਾਰ ਕਰ ਸਕਦੇ ਹਨ, ਉਹ ਕਿਸੇ ਨੂੰ ਗੋਲੀ ਵੀ ਮਾਰ ਸਕਦੇ ਹਨ। ਇਹ ਕਾਨੂੰਨ ਜਿੱਥੇ ਫੌਜੀ ਦਸਤਿਆਂ ਨੂੰ ਏਥੋਂ ਤੱਕ ਦੀਆਂ ਖੁੱਲਾਂ ਪ੍ਰਦਾਨ ਕਰਦਾ ਹੈ ਉੱਥੇ ਸਧਾਰਨ ਨਾਗਰਿਕਾਂ ਨੂੰ ਫੌਜੀ ਵਧੀਕੀਆਂ ਦੇ ਖਿਲਾਫ ਮੂੰਹ ਬੰਦ ਰੱਖਣ ਵਾਲੇ ਕਾਲੇ ਕਾਨੂੰਨ ਦਿੰਦਾ ਹੈ। ਕਿਸੇ ਵੀ ਸੁਰੱਖਿਆ ਦਸਤੇ ਦੇ ਵਿਰੁਧ ਕਿਸੇ ਕਿਸਮ ਦੀ ਨਿਆਂਇਕ ਇਨਸਾਫ ਦੀ ਵੀ ਪ੍ਰਵਾਨਗੀ ਨਹੀਂ ਦਿੰਦਾ, ਜਦੋਂ ਤੱਕ ਕੇਂਦਰ ਸਰਕਾਰ ਪਾਸੋਂ ਇਸ ਦੀ ਪ੍ਰਵਾਨਗੀ ਨਹੀਂ ਲੈ ਲਈ ਜਾਂਦੀ। ਸੁਰੱਖਿਆ ਦਸਤਿਆਂ ਦੀਆਂ ਵਧੀਕੀਆਂ ਦੇ ਖਿਲਾਫ ਕਾਨੂੰਨ ਦਾ ਦਰਵਾਜ਼ਾ ਖੜ ਖੜਾਉਣ ਲਈ ਹੁਣ ਤੱਕ ਕਿੰਨਿਆਂ ਨੇ ਦਾਦ ਫਰਿਆਦ ਕੀਤੀ ਤੇ ਕਿੰਨਿਆਂ ਦੀ ਸੁਣੀ ਗਈ ਇਸ ਦਾ ਅਨੁਮਾਨ ਤਾਂ ਇਰੋਮ ਚਾਨੂੰ ਸ਼ਰਮੀਲਾ ਦੇ ਉਸ ਦਸ ਸਾਲਾਂ ਦੇ ਸੰਘਰਸ਼ ਤੋਂ ਹੀ ਲਾਇਆ ਜਾ ਸਕਦਾ ਹੈ
  ਮਨੀਪੁਰ ਦੇ ਹਜ਼ਾਰਾਂ ਲੋਕ ਮਾਰੇ ਗਏ, ਹਜ਼ਾਰਾਂ ਔਰਤਾਂ ਦੀ ਇੱਜ਼ਤ ਸ਼ਰੇਬਿਜ਼ਾਰ ਲੁੱਟੀ ਗਈ। ਮਨੀਪੁਰ ਦੀ ਜਵਾਨੀ ਦਾ ਜੀਉਣਾ ਸਰਕਾਰੀ ਤੇ ਗੈਰਸਰਕਾਰੀ ਅੱਤਵਾਦ ਨੇ ਦੁੱਬਰ ਕਰ ਦਿੱਤਾ। ਅਜਿਹੀਆਂ ਸਥਿਤੀਆਂ ਵਿਚ ਮਨੀਪੁਰ ਦੇ ਲੋਕ ਕਿਵੇ ਜ਼ਿੰਦਗੀ ਜੀ ਰਹੇ ਹਨ ਇਸ ਦਾ ਅਨੁਮਾਨ ਇਰੋਮ ਚਾਨੂੰ ਸ਼ਰਮੀਲਾ ਦੇ ਸੰਘਰਸ਼ ਨੂੰ ਸਮਝ ਕੇ ਹੀ ਲਾਇਆ ਜਾ ਸਕਦਾ ਹੈ। ਵਿਧਰੋਹੀ ਸੰਗਠਨਾ 'ਤੇ ਰੋਕ ਲਗਾਉਣ ਦੇ ਮਨੋਰਥ ਨਾਲ ਬਣਾਏ ਕਾਨੂੰਨ '' ਅਫਸਪਾ '' ਨੇ ਵਿਧਰੋਹੀ ਸੰਗਠਨਾ ਨੂੰ ਤਾਂ ਠੱਲ ਨਹੀਂ ਪਾਈ ਪਰ ਉੱਥੇ ਦੇ ਆਮ ਲੋਕਾਂ ਦਾ ਜੀਉਣਾ ਹੋਰ ਵੀ ਦੁੱਬਰ ਕਰ ਦਿੱਤਾ । ਭਾਵੇ ਸੈਂਕੜੇ ਟੀਵੀ ਚਂੈਨਲਾ ਨੇ ਉਸ ਦਰਦ ਨੂੰ ਬਣਦੀ ਥਾਂ ਨਹੀਂ ਦਿੱਤੀ ਪਰ '' ਤਹਿਲਕਾ '' ਡਾਟ ਕਾਮ ਨੇ ਇਰੋਮ ਚਾਨੂੰ ਸ਼ਰਮੀਲਾ ਦੇ ਸ਼ੰਘਰਸ਼ ਮਈ ਜੀਵਨ ਦੀ ਰਂੌਗਟੇ ਖੜੇ ਕਰ ਦੇਣ ਵਾਲੀ ਕਹਾਣੀ ਪ੍ਰਕਾਸ਼ਤ ਕਰ ਕੇ ਜਿੱਥੇ ਉਸ ਦੇ ਸੰਘਰਸ਼ ਨੂੰ ਘਰ ਘਰ ਤੱਕ ਲੈਕੇ ਜਾਣ ਦਾ ਉਪਰਾਲਾ ਕੀਤਾ ਹੈ ਉੱਥੇ ਮਨੀਪੁਰ ਵਿਚ ਵਾਪਰਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨਾਲ ਵੀ ਪਾਠਕਾਂ ਨੂੰ ਵਾਵਸਤਾ ਕੀਤਾ ਹੈ। ਸੋਮਾਂ ਚੋਧਰੀ ਦੀ ਇਸ ਵਿਸ਼ੇਸ਼ ਰਿਪੋਟ  ਮੁਤਾਬਕ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 2009 ਵਿਚ 265 ਵਿਅਕਤੀ ਪੁਲਿਸ ਦੀਆਂ ਵਧੀਕੀਆਂ ਦਾ ਸ਼ਿਕਾਰ ਬਣੇ ਹਨ। ਜਦ ਕਿ ਮਾਨਵ ਅਧਿਕਾਰ ਕਾਰਜਕਰਤਾ ਦੇ ਅਨੁਸਾਰ 300 ਤੋਂ ਵੱਧ ਮੌਤਾਂ ਹੋਈਆਂ ਹਨ। ਇਕ ਮੋਟੇ ਅਨੁਮਾਨ ਦੇ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਹਰ ਰੋਜ ਇਕ ਸ਼ਖਸ ਇਸ ਕਾਲੇ ਕਾਨੂੰਨ ਦੀ ਭੇਟਾ ਚੜਿਆ ਹੈ। ਜਦ ਕਿ ਵਿਦਰੋਹੀ ਸੰਗਠਨਾ ਦੀਆਂ ਗਤੀਵਿਧੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ। ਜਿਨ•ਾਂ ਨੂੰ ਰੋਕਣ ਦੇ ਮਨੋਰਥ ਨਾਲ ਇਹ ਕਾਨੂੰਨ ਬਣਾਇਆ ਗਿਆ ਸੀ। 1980 ਵਿਚ ਜਦੋਂ ਇਹ ਕਾਨੂੰਨ ਮਨੀਪੁਰ ਤੇ ਲਾਗੂ ਕੀਤਾ ਗਿਆ ਸੀ ਉਸ ਸਮੇਂ ਕੇਵਲ ਚਾਰ ਵਿਦਰੋਹੀ ਗਰੁੱਪ ਹੀ ਮਨੀਪੁਰ ਵਿਚ ਸਰਗਰਮ ਸਨ ਜਦ ਕਿ ਅੱਜ ਚਾਲੀ ਤੋਂ ਵੀ ਵੱਧ ਵਿਧਰੋਹੀ ਗਰੁੱਪ ਉੱਥੇ ਸਰਗਰਮ ਹਨ। ਸਰਕਾਰੀ ਤੇ ਗੈਰਸਰਕਾਰੀ ਦਹਿਸ਼ਤਗਰਦੀ ਦੇ ਚਲਦਿਆਂ ਮਨੀਪੁਰ ਦੇ ਲੋਕਾਂ ਦਾ ਜੀਵਨ ਪੂਰੀ ਤਰ•ਾਂ ਨਾਲ ਨਰਕ ਬਣ ਗਿਆ ਹੈ ਜੇ ਇਹ ਕਹਿ ਦਿੱਤਾ ਜਾਵੇ ਕਿ ਮਨੀਪੁਰ ਅੱਜ ਮੌਤ ਦੀ ਘਾਟੀ ਵਿਚ ਤਬਦੀਲ ਹੋ ਚੁੱਕਾ ਹੈ ਤਾਂ ਵੀ ਇਹ ਗਲਤ ਨਹੀਂ ਹੋਵੇਗਾ।
         ਹੁਣ ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਉੱਥੇ ਦੀਆਂ ਸਥਿਤੀਆਂ ਕੀ ਲਾਅ ਐਂਡ ਆਡਰ ਦੀ ਢਿੱਲ ਕਰਕੇ ਹੀ ਬਦਤਰ ਹੋਈਆਂ ਹਨ ? ਜਾਂ ਇਸ ਦੇ ਕੁਝ ਰਾਜਨੀਤਿਕ ਤੇ ਸਮਾਜਕ ਕਾਰਨ ਸਨ ਜਿਨਾਂ ਕਰਕੇ ਇਹ ਵਿਦਰੋਹੀ ਗਰੁੱਪ ਸਰਗਰਮ ਹੋਏ। ਕੇਂਦਰੀ ਤੇ ਸਥਾਨਿਕ  ਹਾਕਮ ਉਨ•ਾਂ ਸਥਿਤੀਆਂ ਨੂੰ ਕੇਵਲ ਲਾਅ ਐਂਡ ਆਡਰ ਦੀ ਪੱਧਰ 'ਤੇ ਸੁਧਾਰ ਲੈਣ ਦਾ ਫੈਸਲਾ ਕਰੀ ਬੈਠੀਆਂ ਹਨ ਜਦ ਕਿ ਇਸ ਦੀਆਂ ਜੜਾਂ ਉੱਥੇ ਦੇ ਭ੍ਰਿਸ਼ਟ ਤੰਤਰ ਵਿਚ ਪਈਆਂ ਹਨ ਜਿਸ ਨਾਲ ਅਮੀਰ ਗਰੀਬ ਦਾ ਪਾੜਾ ਹੈਰਾਨੀ ਜਨਕ ਹੱਦ ਤੱਕ ਵੱਧ ਗਿਆ ਹੈ। ਗਰੀਬ ਆਦੀਵਾਸੀਆਂ ਦਾ ਜੀਵਨ ਨਰਕ ਤੋਂ ਵੀ ਬਦਤਰ ਹੋ ਗਿਆ ਹੈ। ਉਨ•ਾਂ ਦੀ ਨਸਲ ਬਦਲੀ ਕੀਤੀ ਜਾ ਰਹੀ ਹੈ। ਉਨ•ਾਂ ਦੇ ਰੋਹ ਨੂੰ ਵਿਧਰੋਹ ਦੀ ਲਾਟ 'ਚ ਬਲਣ ਲਈ ਛੱਡ ਦਿੱਤਾ ਜਾਂਦਾ ਹੈ ਜਿਸ ਦੀ ਜਿੰਦਾ ਉਦਾਹਰਣ ਹੈ ਇਰੋਮ ਚਾਨੂੰ ਸ਼ਰਮੀਲਾ ਦਾ ਦਸ ਸਾਲਾਂ ਤੋਂ ਰੱਖਿਆ ਮਰਨ ਵਰਤ। ਉਹ ਪਿਛਲੇ ਦਸ ਸਾਲਾਂ ਤੋਂ ਹਰ ਪਲ ਹਰ ਘੜੀ ਮਰਨ ਲਈ ਸੰਘਰਸ਼ ਕਰ ਰਹੀ ਹੈ ਤੇ ਜਿਸ ਨੂੰ 'ਆਤਮ ਹੱਤਿਆ ਵਿਰੋਧੀ ਐਕਟ' ਦੇ ਤਹਿਤ ਜਬਰਦਸਤੀ ਨੱਕ ਰਾਹੀ ਖੁਰਾਕ ਦਿੱਤੀ ਜਾਂਦੀ ਹੈ। ਹਸਪਤਾਲ ਦੇ ਇਕ ਕਮਰੇ ਵਿਚ ਕੈਦ ਉਹ ਜਿੰਦਗੀ ਮੌਤ ਦਾ ਘੋਲ ਉਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਲੜ ਰਹੀ ਹੈ ਤਾਂ ਕਿ ਮਨੀਪੁਰ ਦੇ ਲੋਕਾਂ ਦਾ ਜੀਵਨ ਨਰਕ ਦੀ ਵਿਗੜੀ ਹੋਈ ਤਸਵੀਰ ਹੀ ਨਾ ਬਣ ਕੇ ਰਹਿ ਜਾਵੇ। ਜਿਸ ਲਈ ਉਸ ਨੇ ਆਪਣੀ ਜ਼ਿੰਦਗੀ ਨਰਕ ਬਣਾ ਲਈ। ਪਰ ਉਹ ਲੜ ਰਹੀਂ ਹੈ।
                     ਦਰਜਾ ਚਾਰ ਕਰਮਚਾਰੀ ਦੇ ਘਰ 14 ਮਾਰਚ 1972 ਨੂੰ ਜਨਮੀ ਇਰੋਮ ਚਾਨੂੰ ਸ਼ਰਮੀਲਾ ਆਪਣੇ ਮਾਂ ਬਾਪ ਦੀ ਨੌਵੀ ਔਲਾਦ ਹੈ। ਆਰਥਿਕ ਤੰਗੀਆਂ 'ਚ ਗੁਜ਼ਰਦੇ ਇਸ ਪਰਿਵਾਰ ਵਿਚ ਜਦੋਂ ਇਰੋਮ ਚਾਨੂੰ ਦਾ ਜਨਮ ਹੋਇਆ ਤਾਂ 44 ਸਾਲਾਂ ਦੀ ਮਾਂ ਇਰੋਮ ਸਖੀ ਦੀਆਂ ਛਾਤੀਆਂ ਸੁੱਕ ਚੁੱਕੀਆਂ ਸਨ ਤੇ ਉਹ ਆਪਣੀ ਨੌਵੀ ਔਲਾਦ ਨੂੰ ਰੱਜਵਾਂ ਦੁੱਧ ਪਿਲਾ ਸਕਣ ਤੋਂ ਅਸਮਰੱਥ ਸੀ। ਸਿੱਟੇ ਵਜੋਂ  ਇਰੋਮ ਚਾਨੂੰ ਸ਼ਰਮੀਲਾ ਭੁੱਖੀ ਰੋਂਦੀ ਰਹਿੰਦੀ ਤੇ ਹੋਰ ਮਾਂਵਾ ਉਸ ਤੇ ਤਰਸ ਖਾ ਕੇ ਉਸ ਨੂੰ ਆਪਣਾ ਦੁੱਧ ਪਿਲਾ ਦਿੰਦੀਆਂ। ਇਸ ਰਿਸ਼ਤੇ ਤੋਂ ਉਹ ਸਾਰੀਆਂ ਮਾਂਵਾਂ ਦੇ ਦੁੱਧ ਦਾ ਕਰਜ਼ ਉਤਾਰ ਰਹੀ ਹੈ। ਜਿਹੜਾ ਉਸ ਬਾਲੜੀ ਦੇ ਸਿਰ ਉਸ ਮਨੀਪੁਰ ਦੀਆਂ ਮਾਂਵਾਂ ਨੇ ਬਚਪਨ ਵਿਚ ਚਾੜਿਆ ਹੈ। ਕਈ ਮਾਂਵਾਂ ਤੋਂ ਜੀਵਨ ਸ਼ਕਤੀ ਲੈਕੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਵਾਲੀ ਇਰੋਮ ਚਾਨੂੰ ਸ਼ਰਮੀਲਾ ਏਨੇ ਬੁਲੰਦ ਇਰਾਦਿਆਂ ਦੀ ਹੈ ਕਿ ਨਾ ਤਾਂ ਉਸ ਨੂੰ ਧਮਕੀਆਂ ਹੀ ਡਰਾ ਸਕੀਆਂ ਹਨ ਨਾ ਹੀ ਉਸ ਨੂੰ ਕੋਈ ਲਾਲਚ ਹੀ ਮੋਹ ਸਕਿਆ ਹੈ। ਉਸ ਦਾ ਬੁਲੰਦ ਇਰਾਦਾ ਬਸ ਇਕੋ ਹੀ ਮੰਗ ਕਰਦਾ ਹੈ ਕਿ ਜਾਂ ਤਾਂ ਇਹ ਕਾਲਾ ਕਾਨੂੰਨ ਮਨੀਪੁਰ ਦੀ ਧਰਤੀ ਤੋਂ ਖਤਮ ਕੀਤਾ ਜਾਵੇ ਜਾਂ ਉਸ ਨੂੰ ਮਰਨ ਦਿੱਤਾ ਜਾਵੇ। ਉਹ ਹਰ ਰੋਜ ਤਿਲ ਤਿਲ ਕਰਕੇ ਮਰ ਰਹੀ ਹੈ। ਜਬਰਦਸਤੀ ਉਸ ਦੇ ਮੂੰਹ ਵਿਚ ਕੁਝ ਨਾ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਿਛਲੇ ਨੌ ਸਾਲਾਂ ਤੋਂ ਉਸ ਨੇ ਮੂੰਹ ਰਾਹੀਂ ਕੁਝ ਨਹੀਂ ਖਾਦਾ। ਪਰ ਉਸ 'ਤੇ ਜਬਰ ਜਾਰੀ ਹੈ। ਉਸ ਦੀ ਜੇ ਮੌਤ ਹੁੰਦੀ ਹੈ ਤਾਂ ਸੰਸਾਰ ਮੀਡੀਏ ਵਿਚ ਹਾਕਮ ਧਿਰਾਂ ਦਾ ਕੁਹਜ ਨੰਗਾ ਹੋ ਜਾਣਾ ਹੈ। ਇਸ ਕਰਕੇ ਉਸ ਨੂੰ ਮਰਨ ਵੀ ਨਹੀਂ ਦਿੱਤਾ ਜਾਂਦਾ। ਉਸ ਦੇ ਨੱਕ ਵਿਚ ਜਬਰੀ ਨਾਲੀ ਠੋਸ ਦਿੱਤੀ ਜਾਂਦੀ ਹੈ। ਉਸ ਦੇ ਹੱਥ ਪੈਰ ਬੰਨ ਦਿੰਤੇ ਜਾਂਦੇ ਹਨ ਕਿ ਉਹ ਮਰ ਨਾ ਜਾਵੇ ਤੇ ਹਾਕਮ ਧਿਰਾਂ ਦੇ ਅਖੌਤੀ ਮਾਨਵ ਵਾਦੀ ਚਿਹਰੇ ਉਪਰੋਂ ਮਖੌਟੇ ਨਾ ਉਤਾਰ ਦੇਵੇ। ਉਸ ਦੇ ਨੱਕ 'ਚ ਲੱਗੀ ਨਾਲੀ ਰਾਹੀਂ ਹੀ ਉਸ ਨੂੰ ਖੁਰਾਕ ਦਿੱਤੀ ਜਾਂਦੀ ਹੈ। ਜਿਸ ਦੇ ਸਹਾਰੇ ਉਹ ਜਿੰਦਾ ਹੈ। ਜਦ ਕਦੇ ਵੀ ਉਸ ਦਾ ਜੋਰ ਪੈਂਦਾ ਹੈ ਉਹ ਨੱਕ ਦੀ ਨਾਲੀ ਉਤਾਰ ਸੁਟਦੀ ਹੈ। ਨਾਲੀ ਉਤਾਰਨ ਤੇ ਨਾਲੀ ਲਗਾਉਣ ਦਾ ਸੰਘਰਸ਼ ਪਿਛਲੇ ਲੰਮੇਂ ਸਮੇਂ  ਤੋਂ ਚਲ ਰਿਹਾ ਹੈ । ਇਸ ਤਰ•ਾਂ ਨਾਲ ਜ਼ਿੰਦਗੀ ਮੌਤ ਦਾ ਇਹ ਨਾਟਕ 4 ਨਵੰਬਰ 2000 ਤੋਂ ਚੱਲ ਰਿਹਾ ਹੈ ਜਿਸ ਦਿਨ ਉਸ ਨੇ ਇਹ ਅਹਿਦ ਕੀਤਾ ਸੀ। ਜਦਂੋ ਉਹ ਕੇਵਲ 28 ਸਾਲਾਂ ਦੀ ਭਰ ਜੁਆਨ ਮੁਟਿਆਰ ਸੀ।
               ਨਵੰਬਰ 2000 ਵਿਚ ਵਾਪਰੀਆਂ ਘਟਨਾਵਾਂ ਨੇ ਉਹ ਫੌਰੀ ਕਾਰਜ ਕੀਤਾ ਜਦੋਂ ਉਸ ਨੇ ਬਿਨ•ਾਂ ਕਿਸੇ ਨਾਲ ਵੀ ਸਲਾਹ ਮਸ਼ਵਰਾ ਕੀਤਿਆਂ ਮਰਨ ਵਰਤ ਰੱਖ ਦਿੱਤਾ। ਪਹਿਲੀ ਨਵੰਬਰ ਨੂੰ ਇਕ ਵਿਦਰੋਹੀ ਸੰਘਠਨ ਨੇ ਸੁਰੱਖਿਆ ਦਸਤਿਆਂ ਤੇ ਇਕ ਬੰਬ ਸਿੱਟ ਦਿੱਤਾ ਜਿਸ ਦੇ ਗੁੱਸੇ ਵਿਚ ਸੁਰੱਖਿਆ ਦਸਤਿਆਂ ਨੇ ਮਾਲੋਮ ਬੱਸ ਸਟੇਂਡ ਤੇ ਬੱਸ ਦੀ ਉਡੀਕ ਕਰ ਰਹੇ ਦਸ ਬੇ ਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਰਨ ਵਾਲਿਆਂ ਦੀਆਂ ਤਸਵੀਰਾਂ ਦੂਸਰੇ ਦਿਨ ਦੀ ਅਖਬਾਰ ਵਿਚ ਪ੍ਰਕਾਸ਼ਤ ਹੋਈਆਂ, ਜਿਨ•ਾਂ ਵਿਚ 62 ਸਾਲਾਂ ਦੀ ਔਰਤ ਲਿਸੇਂਗਬਮ ਇਬੇਤੋਮੀ ਤੇ18 ਸਾਲਾਂ ਦੀ ਸਿਨਮ ਚੰਦਰਮਣੀ ਸੀ ਜਿਸ ਨੂੰ 1988 ਵਿਚ ਰਾਸ਼ਟਰਪਤੀ ਵੱਲੋਂ ਵੀਰਤਾ ਪੁਰਸਕਾਰ ਮਿਲ ਚੁੱਕਿਆ ਸੀ।  ਇਰੋਮ ਚਾਨੂੰ ਸ਼ਰਮੀਲਾ ਆਪਣੀ ਕੰਬਦੀ ਆਵਾਜ਼ ਵਿਚ ਆਖਦੀ ਹੈ ਕਿ ਜਦੋਂ ਉਸਨੇ ਅਖਬਾਰ ਦੇ ਪੰਨੇ ਤੇ ਬੇਕਸੂਰ ਲੋਕਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਉਹ ਦੰਗ ਰਹਿ ਗਈ ਇਸ ਦਿਲ ਦਿਹਲਾ ਦੇਣ ਵਾਲੇ ਕਾਰਨਾਮੇ ਨੇ ਉਸ ਨੂੰ ਬੇਚੈਨ ਕਰ ਦਿੱਤਾ। ਪਹਿਲਾਂ ਉਸ ਨੇ ਫੈਸਲਾ ਕੀਤਾ ਕਿ ਉਹ ਇਨਾਂ ਨਿਰਦੋਸ਼ ਸ਼ਹੀਦਾਂ ਦੇ ਲਈ ਕੱਢੀ ਜਾ ਰਹੀ ਸ਼ਾਂਤ ਰੈਲੀ ਵਿਚ ਹਿੱਸਾ ਲੈਣ ਜਾਵੇ ਪਰ ਫੇਰ ਉਸ ਨੂੰ ਜਾਪਿਆ ਕਿ ਇਸ ਤਰ•ਾਂ ਦੀਆਂ ਸ਼ਾਂਤ ਰੈਲੀਆਂ ਤਾਂ ਹਰ ਰੋਜ ਦਾ ਵਰਤਾਰਾ ਬਣ ਚੁੱਕਾ ਹੈ। ਉਸ ਨੂੰ ਕੁਝ ਐਸਾ ਕਰਨਾ ਚਾਹੀਦਾ ਹੈ ਜਿਸ ਨਾਲ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਜਾਵੇ ਤੇ ਉਹ ਮਰਨ ਵਰਤ ਤੇ ਬੈਠ ਗਈ ਕਿ ਜਦੋਂ ਤੱਕ ਉਸ ਦੇ ਰਾਜ ਵਿੱਚੋਂ ਸੁਰੱਖਿਆ ਦਸਤਿਆਂ ਨੂੰ ਮਾਨਵ ਜਾਤੀ ਦੇ ਨਾਲ ਹਰ ਤਰਾਂ ਦਾ ਕੁਕਰਮ ਕਰਨ ਦਾ ਕਾਲਾ ਕਾਨੂੰਨ ਵਾਪਸ ਨਹੀਂ ਹੋ ਜਾਂਦਾ ਉਦੋਂ ਤਕ ਉਹ ਮਰਨ ਵਰਤ ਤੇ ਬੈਠੇਗੀ। ਉਹ ਇਸ ਕਾਲੇ ਕਾਨੂੰਨ ਦੇ ਖਿਲਾਫ ਭੁੱਖੀ ਰਹਿ ਕੇ ਮਰ ਤਾਂ ਸਕਦੀ ਹੈ ਪਰ ਇਸ ਕਾਲੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਉਸ ਦਾ ਸੰਘਰਸ਼ ਅੱਜ ਦਸਵੇ ਸਾਲ ਵਿਚ ਸ਼ਾਮਿਲ ਹੋ ਚੁੱਕਾ ਹੈ। ਭਾਵੇਂ ਹਾਕਮ ਧਿਰਾਂ ਦੇ ਕੰਨ ਤੇ ਅਜੇ  ਜੂੰ ਤੱਕ ਨਹੀਂ ਸਰਕੀ ਪਰ ਉਸ ਦੇ ਬੁਲੰਦ ਇਰਾਦਿਆਂ ਵਿਚ ਵੀ ਕੋਈ ਕਮੀ ਨਹੀਂ ਆਈ। ਭਾਂਵੇ ਸਰੀਰਕ ਤੌਰ ਤੇ ਉਹ ਪੂਰੀ ਤਰਾਂ ਨਾਲ ਟੁੱਟ ਚੁੱਕੀ ਹੈ। ਉਸ ਦਾ ਭਾਰ ਪਹਿਲੇ ਦਿੰਨ ਤੋਂ ਲਗ ਭਗ ਅੱਧਾ ਰਹਿ ਗਿਆ ਹੈ। ਪੁਲਿਸ ਹਿਰਾਸਤ ਵਿਚ ਕੈਦ ਹਸਪਤਾਲ ਦੇ ਬਿਸਤਰੇ ਤੇ ਪਈ ਉਹ ਇਕ ਹੱਡੀਆਂ ਦੀ ਮੁੱਠ ਰਹਿ ਗਈ ਹੈ। 38 ਸਾਲਾਂ ਦੀ ਉਮਰ ਵਿਚ ਉਸ ਦਾ ਮਾਸਕ ਧਰਮ ਬੰਦ ਹੋ ਚੁੱਕਾ ਹੈ। ਉਸ ਨੂੰ ਦੇਖ ਕੇ ਉਸ ਵਿਚ ਜੀਉਂਦੇ ਇਨਸਾਨ ਦੀਆਂ ਭਾਵੇਂ ਕੋਈ ਬਹੁਤੀਆਂ ਨਿਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ ਪਰ ਉਹ ਜ਼ਿੰਦਾ ਹੈ। ਪੂਰੀ ਤਰਾਂ ਨਾਲ ਜ਼ਿੰਦਾ ਹੈ। ਉਸ ਦੀ ਇਸ ਜ਼ਿੰਦਾ ਦਿਲੀ ਕਰਕੇ ਹੀ ਜਿੱਥੇ ਉਸ ਨੂੰ ਪਹਿਲਾਂ ਇਕ ' ਨਿੱਕੀ ਗੋਰੀ ਕੁੜੀ ' ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਉੱਥੇ ਹੁਣ ਉਸ ਨੂੰ ' ਆਇਰਨ ਗਰਲ ' ਦੇ ਨਾਮ ਨਾਲ ਸਮੁੱਚੇ ਸੰਸਾਰ ਵਿਚ ਜਾਣਿਆਂ ਜਾਂਦਾ ਹੈ। ਅੱਜ ਉਹ ਕੁੜੀ ਨੱਕ ਦੀ ਨਾਲੀ ਰਾਹੀ ਮਿਲਦੀ ਖੁਰਾਕ ਦੇ ਸਿਰ 'ਤੇ ਨਹੀਂ ਜੀਉਂਦੀ ਸਗੋਂ ਜ਼ਿੰਦਾ ਰਹਿਣ ਦੇ ਬੁਲੰਦ ਇਰਾਦਿਆਂ ਦੀ ਬਦੌਲਤ ਹੀ ਜੀਅ ਰਹੀ ਹੈ ਤੇ ਜੀਅ ਵੀ ਆਪਣੀਆਂ ਸ਼ਰਤਾਂ 'ਤੇ ਰਹੀ ਹੈ। ਉਸ ਦੀਆਂ ਸ਼ਰਤਾਂ ਮਨੁੱਖਤਾ ਦੇ ਵੱਡੇ ਕਾਰਜ ਨਾਲ ਜੁੜੀਆਂ ਹੋਈਆਂ ਹਨ। ਜਿਹੜਾ ਕਾਰਜ ਹਾਕਮ ਧਿਰਾਂ ਦੀ ਮਨ ਮਰਜੀ ਦੇ ਕਾਨੂੰਨ ਦੇ ਵਿਰੁਧ ਹੈ। ਜਿਸ ਲਈ ਉਹ ਮਰ ਸਕਦੀ ਹੈ ਪਰ ਸਮਝੌਤਾ ਨਹੀਂ ਕਰ ਸਕਦੀ ਕਿ ਉਹ ਉਸ ਸਮਾਜ ਵਿਚ ਜੀਉਂਦੀ ਰਹੇ ਜਿੱਥੇ ਇਨਸਾਨ ਨੂੰ ਇਨਸਾਨ ਵੀ ਨਹੀਂ ਸਮਝਿਆ ਜਾਂਦਾ। ਜਿੱਥੇ ਸੁਰੱਖਿਆ ਦਸਤਿਆਂ ਤੋਂ ਇਨਸਾਫ ਲਈ ਕਾਨੂੰਨ ਦਾ ਦਰਵਾਜਾ ਖੜਕਾਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਤੋਂ ਪਰਵਾਨਗੀ ਲੈਣੀ ਪਵੇ। ਜਿੱਥੇ ਮਨੁੱਖ ਦੀ ਕਦਰ ਕੁੱਤੇ ਜਿੰਨੀ ਵੀ ਨਾ ਰਹੇ। ਇਰੋਮ ਚਾਨੂੰ ਸ਼ਰਮੀਲਾ ਮਨੁੱਖ ਹੈ ਤੇ ਉਹ ਮਨੁੱਖ ਵਾਂਗ ਸ਼ਾਨ ਨਾਲ ਜੀਉਣਾ ਚਾਹੁੰਦੀ ਹੈ ਜੇ ਇਹ ਸ਼ਾਨ ਉਸ ਦੇ ਸੂਬੇ ਦੇ ਲੋਕਾਂ ਨੂੰ ਨਹੀਂ ਮਿਲਦੀ ਤਾਂ ਇਸ ਤਰਾਂ ਦੇ ਜੀਉਣ ਨਾਲੋਂ ਉਹ ਮਰਨ ਨੂੰ ਤਰਜੀਹ ਦਿੰਦੀ ਹੈ। ਪਰ ਹਾਕਮ ਧਿਰਾਂ ਇਨ•ਾਂ ਦੋਹਾਂ ਵਿੱਚੋਂ ਇਕ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਹਨ ਤੇ ਇਸੇ ਕਰਕੇ ਉਹ ਸੰਘਰਸ਼ਾਂ ਦੇ ਰਾਹ ਪਈ ਹੈ। ਉਸ ਨੂੰ ਵਿਸ਼ਵਾਸ ਹੈ ਕਿ ਜਿੱਤ ਅਖੀਰ ਨੂੰ ਉਸ ਦੀ ਹੀ ਹੋਵੇਗੀ। ਲੋਕਾਂ ਦਾ ਇਕ ਵੱਡਾ ਕਾਫਲਾ ਉਸ ਦੇ ਰਾਹ 'ਤੇ ਇਕ ਨਾ ਇਕ ਦਿਨ ਜਰੂਰ ਆਏਗਾ। ਮਨੀਪੁਰ ਵਿਚ ਜ਼ਿੰਦਗੀ ਮੁੜ ਪਟੜੀ 'ਤੇ ਆਏਗੀ ਤੇ ਉੱਥੇ ਦੇ ਲੋਕ ਸੁਖ ਦਾ ਸਾਹ ਲੈਣਗੇ। ਬਸ ਇਸੇ ਵਿਸ਼ਵਾਸ ਨਾਲ ਉਹ ਸੰਘਰਸ਼ ਕਰ ਰਹੀਂ ਹੈ। 
          ਭਾਰਤ ਦੇ ਇਤਿਹਾਸ ਵਿਚ ਉਸ ਦਾ ਵਿਧਰੋਹ ਆਪਣੇ ਆਪ ਵਿਚ ਅਨੋਖੀ ਘਟਨਾ ਹੈ। ਉਸ ਨੂੰ ਪੂਰਬਲੇ ਕਿਸੇ ਵੀ ਵਿਦਰੋਹ ਨਾਲ ਤੁਲਨਾਇਆ ਨਹੀਂ ਜਾ ਸਕਦਾ। ਸੰਸਾਰ ਦੇ ਇਤਿਹਾਸ ਵਿਚ ਉਸ ਵਰਗੀਆਂ ਕਿੰਨੀਆਂ ਕੁ ਉਦਾਹਣਾ ਹੋਰ ਹਨ ਇਸ ਬਾਰੇ ਆਉਣ ਵਾਲੇ ਸਾਲਾਂ ਵਿਚ ਫੈਸਲਾ ਹੋ ਜਾਵੇਗਾ। ਪਰ ਉਸ ਦਾ ਸੰਘਰਸ਼ ਕੋਈ ਨਿੱਕੀ ਮੋਟੀ ਘਟਨਾ ਨਹੀਂ ਜਿਸ ਨੂੰ ਦੇਖ ਕੇ ਅਣਡਿੱਠ ਕੀਤਾ ਜਾ ਸਕੇ। ਭਾਵੇ ਹਾਕਮ ਧਿਰਾ ਅਜੇ ਤੱਕ ਟੱਸ ਤੋਂ ਮੱਸ ਨਹੀਂ ਹੋਈਆਂ। ਭਾਵੇਂ ਸੈਂਕੜੇ ਟੀਵੀ ਚੈਨਲਾਂ ਨੇ ਅਜੇ ਆਪਣੇ ਕੈਮਰੇ ਦਾ ਮੂੰਹ ਉਸ ਵੱਲ ਨਹੀਂ ਕੀਤਾ। ਪਰ ਉਹ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਮ ਸੁਨਿਹਰੀ ਅੱਖਰਾਂ ਨਾਲ ਅੰਕਤ ਕਰ ਚੁੱਕੀ ਹੈ।
       4 ਨਵੰਬਰ 2000 ਨੂੰ ਜਿਸ ਦਿਨ ਉਸ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਉਸ ਦਿਨ ਉਸ ਦੀ ਮਾਂ ਨੇ ਉਸ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਸੀ, '' ਤੂੰ ਆਪਣੀ ਮੰਜਲ ਪਾਏਂਗੀ '' ਤੇ ਫੇਰ ਉਸ ਨੂੰ ਆਤਮ ਹੱਤਿਆ ਕਰਨ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੀ ਸਰੀਰਕ ਹਾਲਤ ਦੇਖਦਿਆਂ ਉਸ ਨੂੰ ਹਸਪਤਾਲ ਦੇ ਇਕ ਕਮਰੇ ਵਿਚ ਕੈਦ ਕਰ ਦਿੱਤਾ ਗਿਆ। ਉੱਦੋਂ ਤੋਂ ਹੀ ਹਸਪਤਾਲ ਦੇ ਬਿਸਤਰ ਤੇ ਉਹ ਸ਼ਾਂਤ ਮਈ ਅੰਦੋਲਨ ਕਰ ਰਹੀਂ ਹੈ। ਭਾਂਵੇ ਉਹ ਆਪਣੇ ਘਰ ਤੋਂ ਪੈਦਲ ਦੂਰੀ ਤੇ ਹਸਪਤਾਲ ਅੰਦਰ ਜਿੰਦਗੀ ਮੌਤ ਦੀ ਅੰਤਮ ਲੜਾਈ ਹੱਕ ਸੱਚ ਇਨਸਾਫ ਲਈ ਲੜ ਰਹੀ ਹੈ ਤੇ ਘਰਦਿਆਂ ਨੂੰ ਮੁਲਾਕਾਤ ਕਰਨ ਦੀ ਖੁੱਲ ਹੈ ਪਰ ਉਸ ਦੀ ਮਾਂ ਕਦੇ ਵੀ ਉਸ ਨੂੰ ਮਿਲਣ ਨਹੀਂ ਗਈ। ਇਕ ਇੰਟਰਵੀਊ ਵਿਚ ਉਸ ਦੀ ਮਾਂ ਨੇ ਬੜੇ ਹੀ ਸੰਖੇਪ ਤੇ ਸਪਸ਼ਟ ਸ਼ਬਦਾਂ ਵਿਚ ਕਿਹਾ '' ਮੈਂ ਬਹੁਤ ਹੀ ਕਮਜ਼ੋਰ ਦਿਲ ਦੀ ਹਾਂ ਮੈਨੂੰ ਪਤਾ ਹੈ ਕਿ ਮੈ ਆਪਣੀ ਧੀ ਨੂੰ ਇਸ ਹਾਲ ਵਿਚ ਦੇਖ ਕੇ ਰੋ ਪਵਾਂਗੀ ਤੇ ਮੈਂ ਇਹ ਕਦੇ ਵੀ ਨਹੀਂ ਚਾਹੁੰਦੀ ਕਿ ਮੈਨੂੰ ਅੰਤਾਂ ਦਾ ਪਿਆਰ ਕਰਨ ਵਾਲੀ ਮੇਰੀ ਧੀ ਮੈਨੂੰ ਰੋਂਦਿਆਂ ਦੇਖਕੇ ਕਮਜੋਰ ਹੋਵੇ ਤੇ ਉਸ ਨੂੰ ਆਪਣੇ ਫੈਸਲੇ ਬਾਰੇ ਮੁੜਕੇ ਸੋਚਣਾ ਪਵੇ। ਮੈਂ ਤਾਂ ਇਹ ਚਾਹੁੰਦੀ ਹਾਂ ਮੇਰੀ ਧੀ ਇਸ ਘੋਲ ਵਿੱਚੋਂ ਜਿਤ ਕੇ ਬਾਹਰ ਆਏਗੀ ਮੈ ਉਸ ਦੀ ਜਿਤ ਲਈ ਆਸਵੰਦ ਹਾਂ ਤੇ ਉਸ ਨੂੰ ਜ਼ਰਾ ਜਿੰਨਾਂ ਵੀ ਕਮਜੋਰ ਨਹੀਂ ਕਰਨਾ ਚਾਹੁੰਦੀ। ਉਹ ਰੋਂਦੀ ਹੋਈ ਆਖਦੀ ਹੈ ਕਿ ਜਦੋਂ  ਸਾਨੂੰ ਰਾਤ ਦਾ ਇਕ ਡੰਗ ਖਾਣਾ ਨਹੀਂ ਮਿਲਦਾ ਤਾਂ ਅਸੀਂ ਸਾਰੀ ਰਾਤ ਸੌ ਨਹੀਂ ਸਕਦੇ। ਸਾਡੀਆਂ ਆਂਦਰਾਂ ਨੂੰ ਧੂਹ ਪੈਂਦੀ ਹੈ, ਸਾਰੀ ਰਾਤ ਅਸੀਂ ਕਰਵਟਾਂ ਹੀ ਬਦਲਦੇ ਰਹਿੰਦੇ ਹਾਂ ਮੇਰੀ ਧੀ ਨੇ ਪਿਛਲੇ ਦਸ ਸਾਲਾਂ ਤੋਂ ਕੁਝ ਨਹੀਂ ਖਾਦਾ ਉਸ ਦਾ ਕੀ ਹਾਲ ਹੋਵੇਗਾ? ਉਹ ਕਿਸ ਤਰਾਂ ਦਿਨ ਰਾਤ ਬਿਤਉਂਦੀ ਹੋਵੇਗੀ . . . . ਉਹ ਸਰਕਾਰ ਨੂੰ ਅਪੀਲ ਕਰਦੀ ਹੋਈ ਕਹਿੰਦੀ ਹੈ ਕਿ ਅਗਰ ਪੰਜ ਦਿਨਾਂ ਲਈ ਵੀ ਇਹ ਕਾਨੂੰਨ ਹਟਾ ਦਿੱਤਾ ਜਾਵੇ ਤਾਂ ਮੈਂ ਆਪਣੀ ਧੀ ਨੂੰ ਇਕ ਇਕ ਚੌਲਾਂ ਦਾ ਦਾਣਾ ਆਪਣੇ ਹੱਥੀਂ ਖਿਲਾਵਾਂਗੀ ਉਸ ਤੋਂ ਬਾਅਦ ਮੇਰੀ ਧੀ ਭਾਵੇਂ ਮਰ ਵੀ ਜਾਵੇ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ ਕਿ ਮੇਰੀ ਧੀ ਆਪਣੇ ਮਕਸਦ ਵਿਚ ਕਾਮਯਾਬ ਰਹੀ ਹੈ। ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਹਾਲਤ ਵਿਚ ਆਪਣੀ ਧੀ ਨੂੰ ਨਹੀਂ ਮਿਲਾਂਗੀ'' ਮਾਂ ਦਾ ਵੀ ਆਪਣੇ ਆਪ ਵਿਚ ਇਕ ਅੰਦੋਲਨ ਹੀ ਹੈ ਉਹ ਮਰ ਚੁੱਕੀ ਧੀ ਦੀ ਲਾਸ਼ ਤਾਂ ਲੈ ਸਕਦੀ ਹੈ ਪਰ ਆਪਣੀ ਧੀ ਨੂੰ ਭਾਵੁਕ ਤੇ ਕਮਜੋਰ ਕਰਨ ਲਈ ਇਕ ਹੰਝੂ ਤੱਕ ਉਸ ਦੇ ਸਾਹਮਣੇ ਕੇਰਨ ਨੂੰ ਤਿਆਰ ਨਹੀਂ। ਇਰੋਮ ਚਾਨੂੰ ਸ਼ਰਮੀਲਾ ਇਸ 'ਤੇ ਆਪਣਾ ਪ੍ਰਤੀਕਰਮ ਬੜੀ ਹੀ ਸਹਿਜਤਾ ਨਾਲ ਦਿੰਦੀ ਹੋਈ ਆਖਦੀ ਹੈ '' ਅਸੀਂ ਸਭ ਆਪੋ ਆਪਣਾ ਫਰਜ਼ ਪੂਰਾ ਕਰ ਰਹੇ ਹਾਂ। ਮੇਰੀ ਮਾਂ ਮੇਰੇ ਲਈ ਰੱਬ ਹੈ ਜਿਸ ਤੋਂ ਮੈਨੂੰ ਸ਼ਕਤੀ ਮਿਲਦੀ ਹੈ ਤੇ ਜਿਸ ਸ਼ਕਤੀ ਨਾਲ ਮੈਂ ਇਹ ਅੰਦੋਲਨ ਕਰ ਰਹੀਂ ਹਾਂ। ਮੇਰੀ ਮਾਂ ਮੇਰੇ ਕੰਮ ਤੋਂ ਖੁਸ਼ ਹੈ ਮੇਰੇ ਲਈ ਇਹ ਕਾਫੀ ਹੈ।''
           ਇਰੋਮ ਚਾਨੂੰ ਸ਼ਰਮੀਲਾ ਨੇ ਆਪਣੇ ਸਰੀਰ ਤੇ ਆਪਣੇ ਮਨ ਨੂੰ ਕਾਬੂ ਵਿਚ ਰੱਖਿਆ ਹੋਇਆ ਹੈ। ਉਹ ਪਾਣੀ ਤੱਕ ਨਹੀਂ ਪੀਂਦੀ ਆਪਣੇ ਦੰਦਾਂ ਨੂੰ ਰੂੰ ਨਾਲ ਸਾਫ ਕਰ ਲੈਂਦੀ ਹੈ। ਉਸ ਨੇ ਆਪਣੇ ਲੰਮੇ ਕਾਲੇ ਵਾਲਾ ਨੂੰ ਕੰਗਾ ਕਰਨਾ ਤੱਕ ਛੱਡ ਦਿੱਤਾ ਹੈ। ਸੁੱਕੀ ਰੂੰ ਨੂੰ ਸਪਿਰਿਟ ਦੇ ਤੂੰਬੇ ਨਾਲ ਉਹ ਆਪਣੇ ਹੋਂਠ ਸਾਫ ਕਰਦੀ ਹੈ ਤਾਂ ਕਿ ਉਸ ਦੀ ਭੁੱਖ ਹੜਤਾਲ ਨਾ ਟੁੱਟੇ। ਪੂਰੀ ਤਰਾਂ ਨਾਲ ਸ਼ਾਂਤ ਪਈ ਉਹ ਆਪਣਾ ਅੰਦੋਲਨ ਕਰ ਰਹੀਂ ਹੈ। ਡਾਕਟਰਾਂ ਤੇ ਹਮਦਰਦਾਂ ਨੂੰ ਪੁੱਛਣ ਤੇ ਬਸ ਇੱਕੋ ਹੀ ਵਾਕ ਬੋਲਦੀ ਹੈ '' ਮੈਂ ਠੀਕ ਹਾਂ , ਮੈ ਆਪਣੇ ਉੱਪਰ ਕੋਈ ਅਤਿਆਚਾਰ ਨਹੀਂ ਕਰ ਰਹੀ ਇਹ ਕੋਈ ਸਜ਼ਾ ਨਹੀਂ ਇਹ ਮੇਰਾ ਫਰਜ਼ ਹੈ ਜੋ ਮੈਂ ਪੂਰਾ ਕਰ ਰਹੀਂ ਹਾਂ '' 
  ਉਹ ਭਾਂਵੇ ਇਹ ਹੀ ਆਖਦੀ ਹੈ ਕਿ ਉਸ 'ਤੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਪਰ ਹਰ ਪਲ ਹਰ ਘੜੀ ਉਸ 'ਤੇ ਕੋਈ ਨਾ ਕੋਈ ਅਤਿਆਚਾਰ ਹੋ ਹੀ ਰਿਹਾ ਹੁੰਦਾ ਹੈ। ਹਰ ਵਕਤ ਪੁਲਿਸ ਤੇ ਨੀਮ ਫੌਜੀ ਦਸਤਿਆਂ ਦੀਆਂ ਖੂੰਖਾਰ ਬੰਦੂਕਾਂ ਦਾ ਪਹਿਰਾ ਉਸ ਤੇ ਲੱਗਿਆ ਹੀ ਰਹਿੰਦਾ ਹੈ। ਕਦੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਉਸ ਨੂੰ ਨਿਆਂਇਕ ਹਿਰਾਸਤ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ। ਕਦੀ ਸੰਗੀਨਾਂ ਦਾ ਪਹਿਰਾ ਰੋਹ ਵੀ ਸਖਤ ਹੋ ਜਾਂਦਾ ਹੈ। ਕਦੇ ਉਸ ਦੇ ਪਰਿਵਾਰ ਦੇ ਇਕ ਦੋ ਮੈਂਬਰਾਂ ਤੋਂ ਬਿਨ•ਾਂ ਕਿਸੇ ਹੋਰ ਨੂੰ ਉਸ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ। ਕਦੇ ਪਰਿਵਾਰਕ ਮੈਂਬਰਾਂ ਵਿੱਚੋਂ ਵੀ ਕੇਵਲ ਉਸ ਦੇ ਇਕ ਭਰਾ ਨੂੰ ਹੀ ਉਸ ਕੋਲ ਜਾਣ ਦਿੱਤਾ ਜਾਂਦਾ ਹੈ। ਕਦੀ ਉਹ ਮਹਾਤਮਾਂ ਗਾਂਧੀ ਤੇ ਨੈਲਸਨ ਮੰਡੇਲਾ ਦੀਆਂ ਜੀਵਨੀਆਂ ਪੜ•ਨ ਨੂੰ ਤਰਸਦੀ ਹੈ ਤੇ ਇਹ ਉਸ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ ਜਾਂਦੀਆਂ। ਕਦੀ ਭਾਰਤ ਦੀ ਮਹਾਨ ਲੇਖਕਾ ਮਹਾਂ ਸ਼ਵੇਤਾ ਦੇਵੀ ਉਸ ਨੂੰ ਮਿਲਣ ਲਈ ਜਾਂਦੀ ਹੈ ਪਰ ਉਸ ਨੂੰ ਕਿਸੇ ਵੀ ਕੀਮਤ 'ਤੇ ਉਸ ਨਾਲ ਮਿਲਣ ਹੀ ਨਹੀਂ ਦਿੱਤਾ ਜਾਂਦਾ। ਇੰਫਾਲ ਦਾ ਜੇ. ਐਨ. ਹਸਪਤਾਲ ਜਿੱਥੇ ਉਸ ਨੂੰ ਜ਼ਿੰਦਾ ਰੱਖਣ ਲਈ ਰੱਖਿਆ ਗਿਆ ਹੈ ਉਹ ਇਕ ਤਰਾਂ ਨਾਲ ਜੇਲ• ਦਾ ਹੀ ਇਕ ਰੂਪ ਧਾਰ ਚੁੱਕਾ ਹੈ। ਜਿੱਥੇ ਮੱਖੀ ਵੀ ਸੁਰੱਖਿਆ ਦਸਤਿਆਂ ਦੇ ਹੁਕਮ ਤੋਂ ਬਿਨਾਂ ਪਰ ਨਹੀਂ ਮਾਰ ਸਕਦੀ।
        ਉਸ ਸੁਹਜ ਭਰਪੂਰ ਭਾਰਤ ਦੀ ਧੀ ਕਵਿਤਾ ਲਿਖਦੀ ਹੈ। ਇਰੋਮ ਚਾਨੂੰ ਸ਼ਰਮੀਲਾ ਨੂੰ ਪਹਿਲਾ ਮਲੀਯਾਮਾਂ ਫਾਉਂਡੇਸ਼ਨ ਐਵਾਰਡ ਦਿੱਤਾ ਗਿਆ।। ਜਿਸ ਦਾ ਐਲਾਨ ਮਹਾਂ ਸ਼ਵੇਤਾ ਦੇਵੀ ਵੱਲੋਂ ਕੀਤਾ ਗਿਆ। ਇਸ ਐਵਾਰਡ ਦਾ ਐਲਾਨ ਸਮੇਂ ' ਹੱਕ ਸੱਚ ਇਨਸਾਫ ਨਿਆਂ ਤੇ ਸ਼ਾਂਤੀ ' ਨਾਮ ਦੇ ਮਹਾਂ ਉਤਸਵ ਵਿਚ ਕੀਤਾ ਗਿਆ ਸੀ ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਇਹ ਐਵਾਰਡ ਲੈਣ ਲਈ ਇਰੋਮ ਚਾਨੂੰ ਸ਼ਰਮੀਲਾ ਨੂੰ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਨਿਆਇਕ ਹਿਰਾਸਤ ਵਿੱਚੋਂ ਕਾਨੂੰਨੀ ਪ੍ਰਵਾਨਗੀ ਲੈਣੀ ਉਸ ਲਈ ਜਰੂਰੀ ਸੀ ਜੋ ਉਸ ਨੂੰ ਨਹੀਂ ਦਿੱਤੀ ਗਈ। ਇਸ ਦਰਿਸ਼ਟੀ ਤੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਬਿਨ•ਾਂ ਕਿਸੇ ਵੀ ਅਪਰਾਧ ਦੇ ਕੈਦ ਕੱਟ ਰਹੀ ਹੈ।
          ਜੇ ਪਿਛਲੇ ਦਸ ਸਾਲਾਂ ਦੇ ਰਾਜਸੀ ਇਤਿਹਾਸ ਉਪਰ ਉਡਦੀ ਉਡਦੀ ਝਾਤ ਵੀ ਮਾਰੀ ਜਾਵੇ ਤਾਂ ਜਿਹੜੇ ਸਿੱਟੇ ਸਾਹਮਣੇ ਆਉਂਦੇ ਹਨ ਉਹ ਬਹੁਤ ਹੀ ਸ਼ਰਮਨਾਕ ਹਨ। ਇਨ•ਾਂ ਦਸ ਸਾਲਾਂ ਵਿਚ ਜਦੋਂ ਤੋਂ ਅਣਮਨੁੱਖੀ ਕਾਨੂੰਨ ਦੇ ਵਿਰੁੱਧ ਭਾਰਤ ਦੀ '' ਆਇਰਨ ਗਰਲ '' ਮਰਨ ਵਰਤ ਤੇ ਬੈਠੀ ਹੈ ਉਸ ਸਮੇਂ ਭਾਰਤ ਅੰਦਰ ਕਾਰਜਸ਼ੀਲ ਸਾਰੀਆਂ ਹੀ ਛੋਟੀਆਂ ਵੱਡੀਆਂ ਰਾਜਸੀ ਪਾਰਟੀਆਂ ਸਿੱਧੀਆਂ ਅਸਿੱਧੀਆਂ ਕੇਦਰ ਵਿਚ ਰਾਜ ਕਰਦੀਆਂ ਰਹੀਆਂ ਹਨ। ਜਿਨ•ਾਂ ਵਿੱਚੋਂ ਬਹੁਤਾ ਸਮਾਂ ਕਾਂਗਰਸ ਦੇ ਹਿੱਸੇ ਆਉਂਦਾ ਹੈ। ਬੀ.ਜੇ ਪੀ. ਦੀ ਆਗਵਾਈ ਵਾਲਾ ਫਰੰਟ ਵੀ ਇਸ ਸਮਂੇ ਕੇਂਦਰੀ ਸਤਾ ਤੇ ਚਾਰ ਸਾਲ ਕਾਬਜ ਰਿਹਾ। ਪਰ ਇਸ ਕਾਲੇ ਕਾਨੂੰਨ ਬਾਰੇ ਨਾ ਤਾਂ ਕਿਸੇ ਨੇ ਸੰਜੀਦਗੀ ਨਾਲ ਵਿਚਾਰ ਕੀਤਾ, ਨਾ ਹੀ ਕਿਸੇ ਨੇ ਇਹ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ  ਕੋਈ ਫਾਇਦਾ ਹੋਇਆ ਜਾਂ ਉਲਟਾ ਇਸ ਨਾਲ ਨੁਕਸਾਨ ਹੋਇਆ? Ñਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਬਜਾਏ ਸਟੇਟ ਨੇ ਉਨ•ਾਂ ਨੂੰ ਸਰਕਾਰੀ ਜਬਰ ਨਾਲ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਜਿਸ ਦੇ ਸਿੱਟੇ ਵਜੋਂ ਸ਼ਾਂਤ ਮਈ ਅੰਦੋਲਨ ਕਰ ਰਹੀ ਇਰੋਮ ਚਾਨੂੰ ਸ਼ਰਮੀਲਾ ਦਾ ਵੱਡਾ ਭਰਾ ਸਿੰਘਜੀਤ ਜਿਹੜਾ ਸਾਰਾ ਸਮਾਂ ਉਸ ਦੇ ਨਾਲ ਹੀ ਰਹਿੰਦਾ ਹੈ ਭਾਰਤ ਸਰਕਾਰ ਦੀ ਬੇਰੁਖੀ ਬਾਰੇ ਤੇ ਆਪਣੀ ਭੈਣ ਬਾਰੇ ਆਖਦਾ ਹੈ ਕਿ '' ਜੇ ਇਰੋਮ ਚਾਨੂੰ ਮੇਰੀ ਸਲਾਹ ਲੈਂਦੀ ਤਾਂ ਮੈ ਇਹ ਕਠਿਨ ਫੈਸਲਾ ਉਸ ਨੂੰ ਹਰਗਿਜ਼ ਨਾ ਲੈਣ ਦਿੰਦਾ ਕਿਉਕਿ ਮੈਂ ਸਟੇਟ ਦੇ ਖਾਸੇ ਨੂੰ ਹੁਣ ਸਮਝਦਾ ਹਾਂ ਉਸ ਅਨੁਸਾਰ ਇਹ ਅੰਦੋਲਨ ਇੰਫਾਲ ਦੀ ਇਕ ਨਿੱਕੀ ਜਿਹੀ ਝੋਂਪੜੀ ਤੋਂ ਸ਼ੁਰੂ ਹੋਇਆ ਸੀ ਜਿਸ ਦਾ ਮਕਸਦ ਲੋਕਾਂ ਦੇ ਦਰਦ ਨੂੰ ਕੇਂਦਰ ਤੱਕ ਸ਼ਾਂਤਮਈ ਤਰੀਕੇ ਨਾਲ ਲੈਕੇ ਜਾਣਾ ਸੀ ਪਰ ਸਟੇਟ ਦੀ ਸਾਰੀ ਮਸ਼ੀਨਰੀ ਉਸ ਦੇ ਵਿਰੁੱਧ ਲਾਮਬੰਦ ਹੋ ਗਈ। '' ਇਸ ਭਰਾ ਨੇ ਭੈਣ ਦੇ ਨਾਲ ਰਹਿ ਕੇ ਉਸ ਦਾ ਹਰ ਪੱਧਰ 'ਤੇ ਸਾਥ ਦੇਣ ਲਈ ਨੌਕਰੀ ਤੱਕ ਛੱਡ ਦਿੱਤੀ। ਪਰਿਵਾਰ ਦਾ ਸਾਰਾ ਖਰਚਾ ਉਸ ਦੀ ਪਤਨੀ ਦਿਹਾੜੀ ਕਰਕੇ ਹੀ ਕਰਦੀ ਹੈ। ਭਰਾ ਦਾ ਸਾਰਾ ਪਰਿਵਾਰ ਪੂਰੀ ਤਰਾਂ ਨਾਲ ਆਪਣੀ ਭੈਣ ਦੇ ਇਸ ਸ਼ਾਂਤ ਮਈ ਅੰਦੋਲਨ ਵਿਚ ਉਸ ਦੇ ਨਾਲ ਹੈ। ਭਾਵੇਂ ਉਹ ਅੰਦਰੋਂ ਪੂਰੀ ਤਰ•ਾਂ ਨਾਲ ਟੁੱਟ ਚੁੱਕਾ ਹੈ। ਕਿਉਂਕਿ ਇਸ ਅੰਦੋਲਨ ਤੋਂ ਬਾਅਦ ਵੀ ਸਥਿਤੀਆਂ ਜਿਉਂ ਦੀਆਂ ਤਿÀੁਂ ਹੀ ਹਨ। ਸਿੰਘਜੀਤ ਭਰੇ ਮਨ ਨਾਲ ਦਸਦਾ ਹੈ '' 32 ਸਾਲ ਦੀ ਮਨੋਰਮਾਂ ਦੇਵੀ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਬੰਧ ਰੱਖਣ ਦੇ ਅਰੋਪ ਵਿਚ ਆਸਾਮ ਰਾਈਫਲਜ਼ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਫਿਰ  ਚਾਰ ਦਿਨ ਬਾਅਦ ਮਨੋਰਮਾਂ ਦੀ ਲਾਸ਼ ਮਿਲੀ ਜਿਸ ਦੇ ਸਰੀਰ ਤੋਂ ਪਤਾ ਚਲਦਾ ਸੀ ਕਿ ਉਸ ਨਾਲ ਬਲਾਤਕਾਰ ਤੋਂ ਇਲਾਵਾ ਹੋਰ ਭਿਆਨਕ ਤਸ਼ੱਦਦ ਕੀਤੇ ਗਏ ਸਨ। ਉਦੋਂ ਇਰੋਮ ਚਾਨੂੰ ਨੂੰ ਮਰਨ ਵਰਤ ਤੇ ਬੈਠਿਆਂ ਚਾਰ ਸਾਲ ਹੋ ਚੁੱਕੇ ਸਨ। ਇਸ ਧੱਕੇਸ਼ਾਹੀ ਦੇ ਖਿਲਾਫ ਤੀਹ ਔਰਤਾਂ ਨੇ ਅਲਫ ਨੰਗਿਆਂ ਹੋਕੇ ਆਸਾਮ ਰਾਈਫਲਜ਼ ਦੇ ਮੁਖ ਦਫਤਰ ਕਾਂਗਲਾ ਫੋਰਟ ਦੇ ਬਾਹਰ ਰੋਸ ਪ੍ਰਦਰਸ਼ਣ ਕੀਤਾ। ਉਹ ਨਾਹਰੇ ਲਗਾ ਰਹੀਂਆਂ ਸਨ ' ਭਾਰਤੀ ਸੈਨਾ ਸਾਡਾ ਬਲਾਤਕਾਰ ਕਰੋ ' ' ਮਨੀਪੁਰ ਦੀਆਂ ਮਾਂਵਾਂ ਨਾਲ ਬਲਾਤਕਾਰ ਕਰੋ ' ਜਿਸ ਪ੍ਰਦਰਸ਼ਣ ਦੇ ਵਿਰੁੱਧ ਉਨਾਂ ਔਰਤਾਂ ਨੂੰ ਤਿੰਨ ਤਿੰਨ ਮਹੀਨੇ ਦੀ ਸਖਤ ਕੈਦ ਦੀ ਸਜ਼ਾ ਦਿੱਤੀ ਗਈ। ਇਸ ਅੰਦੋਲਨ ਤੋਂ ਬਾਅਦ ਸਰਕਾਰ ਨੇ ਮਨੋਰਮਾਂ ਕਤਲ ਕਾਂਡ ਦੀ ਜਾਂਚ ਦੇ ਆਦੇਸ਼ ਦੇ ਕੇ ਲੋਕਾਂ ਦੇ ਵਿਧਰੋਹ ਨੂੰ ਸ਼ਾਂਤ ਤਾਂ ਕਰ ਦਿੱਤਾ ਪਰ ਜਸਟਿਸ ਓਪੇਂਦਰ ਆਯੋਗ ਦੀ ਇਸ ਰੀਪੋਟ ਨੂੰ ਸਾਰਵਜਨਕ ਹੀ ਨਹੀਂ ਹੋਣ ਦਿੱਤਾ। ਨਵੰਬਰ 2004 ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ' ਅਫਸਪਾ ' ਦੀ ਸਮੀਖਿਆ ਲਈ ਜਸਟਿਸ ਜੀਵਨ ਰੈਡੀ ਦੀ ਅਗਵਾਈ ਹੇਠ ਇਕ ਕਮੇਟੀ ਗਠਤ ਕੀਤੀ । ਉਸ ਕਮੇਟੀ ਨੇ ਅਫਸਪਾ ਨੂੰ ਖਤਮ ਕਰਨ ਦੀ ਸਿਫਾਰਸ਼ ਕੀਤੀ ਤੇ ਨਾਲ ਹੀ ਉਸ ਦੀਆਂ ਸਾਰੀਅ ਕਰੂਰ ਸ਼ਕਤੀਆਂ ਨੂੰ ਗੈਰਕਾਨੂੰਨੀ ਐਲਾਨਿਆ। ਪਰ ਉਸ ਕਮੇਟੀ ਦੇ ਫੈਸਲਿਆਂ ਨੂੰ ਉਸ ਸਮੇ ਦੇ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਅਸ਼ਾਂਤ ਇਲਾਕਿਆਂ ਵਿਚ ਐਸੀਆਂ ਕਾਨੂੰਨੀ ਸ਼ਕਤੀਆਂ ਤੋਂ ਬਿਨ•ਾਂ ਸੈਨਾ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ।
   2006 ਵਿਚ ਵਿਸ਼ਵ ਸ਼ਾਂਤੀ ਲਈ ਨੋਬਲ ਪੁਰਸਕਾਰ ਵਿਜੇਤਾ ਇਰਾਨ ਦੀ ਸ਼ਿਰੀਨ ਏਬਾਦੀ ਨੇ ਭਾਰਤ ਵਿਚ ਆਕੇ ਇਰੋਮ ਚਾਨੂੰ ਸ਼ਰਮੀਲਾ ਬਾਰੇ ਆਪਣੀ ਤਕਰੀਰ ਵਿਚ ਕਿਹਾ ਕਿ '' ਜੇ ਉਹ ਮਰਦੀ ਹੈ ਤਾਂ ਸੰਸਦ ਇਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜੇ ਉਹ ਮਰਦੀ ਹੈ ਤਾਂ ਕਾਰਜਪਾਲਕਾ, ਨਿਆਪਾਲਕਾ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਜ਼ਿੰਮੇਵਾਰ ਹੋਣਗੇ ਕਿÀੁਂਕਿ ਉਨ•ਾਂ ਨੇ ਕੁਝ ਨਹੀਂ ਕੀਤਾ। ਅਗਰ ਉਹ ਮਰਦੀ ਹੈ ਤਾਂ ਪੱਤਰਕਾਰ ਵੀ ਜ਼ਿੰਮੇਵਾਰ ਹੋਣਗੇ ਜਿਨ•ਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ। ਕੁਝ ਇਲਾਕਿਆਂ ਵਿੱਚੋਂ ਨਾ ਮਾਤਰ ਲਈ ਇਹ ਬਦਨਾਮ ਕਾਨੂੰਨ ਹਟਾਇਆ ਗਿਆ ਪਰ ਬਾਕੀ ਸਾਰੇ ਮੁਨੀਪੁਰ ਦੀ ਹਾਲਤ ਉਹ ਹੀ ਹੈ।
      ਆਪਣੀ ਆਵਾਜ਼ ਨੂੰ ਦਿੱਲੀ ਦੀ ਸਰਕਾਰ ਤੱਕ ਪਹੁੰਚਾਣ ਲਈ ਇਕ ਦਿਨ ( 3ਅਕਤੂਬਰ 2006 ਨੂੰ ) ਭਰਾ ਸਿੰਘਜੀਤ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਇਰੋਮ ਸ਼ਰਮੀਲਾ ਨੂੰ ਸਰੱਖਿਆ ਦਸਤਿਆਂ ਤੋਂ ਚੋਰੀ ਕਿਸੇ ਤਰੀਕੇ ਨਾਲ ਇੰਫਾਲ ਦੇ ਹਸਪਤਾਲ 'ਚ ਬਾਹਰ ਲੈ ਆਇਆ ਤੇ ਸੰਸਾਰ ਦੇ ਸਭ ਤੋਂ ਵੱਡੇ ਲੋਕ ਤੰਤੰਰ ਦੇ ਮੰਦਰ ਦੇ ਬਾਹਰ ਯੰਤਰ ਮੰਤਰ ਰੋਡ ਤੇ ਡੇਰਾ ਲਾ ਕੇ ਬੈਠ ਗਿਆ। ਇੱਥੇ ਵੀ ਮੀਡੀਆ ਨੇ ਕੋਈ ਵਿਸ਼ੇਸ ਰੁਚੀ ਉਸ ਵਿਚ ਨਾ ਦਿਖਾਈ ਤੇ ਪੁਲਿਸ ਨੇ ਉਸ ਨੂੰ ਆਤਮ ਹੱਤਿਆ ਕਰਨ ਦੇ ਜੁਰਮ ਹੇਠ ਗ੍ਰਿਫਤਰ ਕਰਕੇ ਦਿੱਲੀ ਦੇ ਏਮਜ਼ ਹਸਪਤਾਲ ਦੇ ਕਮਰੇ ਵਿਚ ਕੈਦ ਕਰ ਦਿੱਤਾ। ਇਸ ਨਾਲ ਵੀ ਕੁਝ ਨਾ ਬਦਲਿਆ। ਬਸ ਕਮਰਾ ਤੇ ਕਮਰੇ ਦੇ ਬਾਹਰ ਖੜੇ ਪਹਿਰੇਦਾਰ ਬਦਲੇ ਜਾਂ ਅੰਦਰ ਦੀਆਂ ਨਰਸਾਂ ਬਦਲੀਆਂ। ਉਸ ਨੇ ਇੱਥੇ ਆਕੇ ਪ੍ਰਧਾਨ ਮੰਤਰੀ, ਰਾਸਟਰਪਤੀ ਤੇ ਗ੍ਿਰਹ ਮੰਤਰੀ ਨੂੰ ਚਿੱਠੀਆਂ ਲਿਖੀਆਂ ਪਰ ਕਿਸੇ ਦਾ ਵੀ ਉਸ ਨੂੰ ਜਵਾਬ ਨਹੀਂ ਮਿਲਿਆ। ਗ੍ਰਹਿ ਮੰਤਰੀ ਸ੍ਰੀ ਪੀ ਚਿਤੰਬਰਮ ਨੇ ਉਪਰੋਕਤ ਕਾਨੂੰਨ ਵਿਚ ਕੁਝ ਇਕ ਸੁਧਾਰ ਕਰਨ ਲਈ ਕਿਹਾ ਹੈ ਪਰ ਅਜੇ ਤੱਕ ਕੈਬਨਿਟ ਦੀ ਮਨਜੂਰੀ ਨਹੀਂ ਮਿਲੀ।
     ਮਹਾਤਮਾਂ ਗਾਂਧੀ ਦੇ ਦੇਸ਼ ਵਿਚ ਜਿੱਥੇ ਲੰਮਾਂ ਸਮਾਂ ਮਹਾਤਮਾਂ ਗਾਂਧੀ ਦੇ ਪੈਰੋਕਾਰਾਂ ਨੇ ਹੀ ਰਾਜ ਕੀਤਾ ਜਿੱਥੇ ਅਹਿੰਸਾ ਦਾ ਪਾਠ ਵਿਸ਼ਵ ਨੂੰ ਪੜਾਇਆ ਜਾਂਦਾ ਹੈ ਉੱਥੇ ਅਹਿੰਸਾ ਦੇ ਹਥਿਆਰ ਰਾਹੀਂ ਆਪਣੇ ਦਿਲ ਦੀ ਪੀੜਾ ਕਹਿ ਰਹੀ ਭਾਰਤ ਦੀ ਧੀ ਦੀ ਪੁਕਾਰ ਕਿਸੇ ਦੇ ਕੰਨੀ ਕਿਉਂ ਨਹੀਂ ਪਈ? ਮਨੀਪੁਰ ਦੇ ਲੋਕਾਂ ਤੇ ਅਮਨ ਕਾਇਮ ਕਰਨ ਦੇ ਨਾਮ 'ਤੇ ਹੋ ਰਹੀਂ ਸਰਕਾਰੀ ਦਹਿਸ਼ਤਗਰਦੀ ਕੇਂਦਰ ਨੂੰ ਤੇ ਸੂਬੇ  ਦੇ ਸਰਕਾਰ ਨੂੰ ਅਜੇ ਤੱਕ ਕਿਉਂ ਨਹੀਂ ਦਿਸੀ? ਅਲਫ ਨਗਨ ਹੋ ਕੇ ਮਨੀਪੁਰ ਦੀਆਂ ਮਾਂਵਾਂ ਨੂੰ ਕਿਉਂ ਪ੍ਰਦਰਸ਼ਨ ਕਰਨਾ ਪਿਆ? ਕਿੰਨੇ ਸਵਾਲ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ ਜਿਨ•ਾਂ ਦੇ ਲਈ ਮਨੀਪੁਰ ਦੀ ' ਆਇਰਨ ਗਰਲ ' ਜਿੰਦਗੀ ਮੌਤ ਦੀ ਲੜਾਈ ਲੜ ਰਹੀਂ ਹੈ। ਉਹ ਮਰ ਤਾਂ ਸਕਦੀ ਹੈ ਪਰ ਉਸ ਨਰਕ ਵਰਗੀ ਜਿੰਦਗੀ ਨੂੰ ਜੀਣ ਲਈ ਹਰਗਿਜ਼ ਤਿਆਰ ਨਹੀਂ ਜੋ ਉਸ ਨੂੰ ਜੀਉਣ ਲਈ ਦਿੱਤੀ ਜਾ ਰਹੀਂ ਹੈ। ਉਹ ਭਾਵੇਂ ਕੋਈ ਲੋਕ ਉਭਾਰ ਪੈਦਾ ਨਹੀਂ ਕਰ ਰਹੀਂ। ਉਹ ਭਾਵੇਂ ਕਿਸੇ ਰਾਜਸੀ ਮਨੋਰਥ ਲਈ ਲੋਕਾਂ ਨੂੰ ਨਹੀਂ ਭੜਕਾ ਰਹੀਂ। ਉਹ ਭਾਵੇਂ ਚੁਪ ਚਾਪ ਹੈ। ਪਰ ਉਹ ਜੋ ਕੁਝ ਕਰ ਰਹੀਂ ਹੈ ਜਿਸ ਰਾਹੀਂ ਉਹ ਪੀੜੀਆਂ ਤੱਕ ਅਮਰ ਹੋ ਜਾਵੇਗੀ ਤੇ ਮਨੀਪੁਰ ਦੇ ਲੋਕਾਂ ਲਈ ਹੀ ਨਹੀਂ ਸਮੁੱਚੀ ਮਾਨਵ ਜਾਤੀ ਲਈ ਹੀ ਅੰਦੋਲਨ ਦੀਆਂ ਨਵੀਆਂ ਲੀਹਾਂ ਪਾਕੇ ਜਾਵੇਗੀ। ਜਿਸ 'ਤੇ ਆਉਣ ਵਾਲੀਆਂ  ਪੀੜੀਆਂ ਵੀ ਮਾਣ ਕਰਿਆ ਕਰਨ ਗੀਆਂ।
  

ਗ਼ਦਰ ਤੋਂ ਇਨਕਲਾਬ ਤੱਕ ਦੇ ਸੰਘਰਸ਼ ਦਾ ਮਹਾ ਨਾਇਕ ਸ਼ਹੀਦੇ ਆਜ਼ਮ ਭਗਤ ਸਿੰਘ


                                                                             ਡਾ. ਤੇਜਿੰਦਰ ਵਿਰਲੀ (9464797400)
ਜਦੋਂ ਵੀ ਅਸੀਂ ਭਾਰਤ ਦੇ ਇਨਕਲਾਬੀ ਇਤਿਹਾਸ ਵੱਲ ਨਜਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਦੋ ਸਖਸ਼ੀਅਤਾਂ ਉੱਤਰੀ ਭਾਰਤ ਦੇ ਵਸਨੀਕਾਂ ਨੂੰ ਸਦਾ ਹੀ ਹਲੂਣਦੀਆਂ ਰਹੀਆਂ ਹਨ। ਪਹਿਲੀ ਹੈ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ ਤੇ ਦੂਸਰੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ। ਦੋਹਾਂ ਵਿਚ ਇਕ ਸਾਂਝ ਹੈ ਕਿ ਦੋਹਾਂ ਨੇ ਕੇਵਲ ਆਪਣਾ ਜੀਵਨ ਹੀ ਲੋਕਾਂ ਦੇ ਲੇਖੇ ਨਹੀਂ ਲਾਇਆ, ਸਗੋਂ ਪੂਰਾ ਪਰਿਵਾਰ ਹੀ ਲੋਕ ਘੋਲ ਦੀ ਆਹੂਤੀ ਵਿਚ ਪਾਇਆ ਹੈ। ਇਨ•ਾਂ ਵਿਚ ਇਕ ਹੋਰ ਸਮਾਨਤਾ ਹੈ ਇਹ ਦੋਵੇਂ ਮਹਾਨ ਯੋਧੇ ਵਿਅਕਤੀ ਨਹੀਂ ਸਗੋਂ ਇਕ ਫ਼ਲਸਫਾ ਬਣਕੇ ਪ੍ਰਵਾਨ ਚੜੇ ਹਨ। ਫਲਸਫਾ ਵੀ ਉਹ ਜਿਹੜਾ ਆਪਣੇ ਸਮਿਆਂ ਦੇ ਲੁੱਟੇ ਜਾਂਦਿਆਂ ਦੇ ਹੱਕ ਵਿਚ ਖੜ•ਦਾ ਹੈ। ਇਹੋ ਹੀ ਕਾਰਨ ਹੈ ਕਿ ਸਮਾਂ ਬੀਤਣ ਦੇ ਬਾਦ ਵੀ ਇਨਾਂ ਦੀ ਕੁਰਬਾਨੀ ਤੇ ਫਲਸਫਾ ਦੋਵੇ ਹੀ ਅੱਜ ਵੀ ਲੋਕਾਂ ਨੂੰ ਤੇ ਖਾਸ ਕਰਕੇ ਨੌਜਵਾਨਾਂ ਨੂੰ ਖਿੱਚ ਪਾਉਂਦੇ ਹਨ। ਇਸ ਗੱਲ ਦੀ ਭਵਿੱਖਬਾਣੀ ਵੀ ਬੜੀ ਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਕਿ ਇਸ ਕਿਸਮ ਦਾ ਪ੍ਰਭਾਵ ਸਮੇਂ ਦੇ ਨਾਲ ਵਧਦਾ ਹੈ ਘਟਨਾ ਨਹੀਂ।
ਮੈਂ ਆਪਣੀ ਗੱਲ ਨੂੰ ਸ਼ਹੀਦ ਭਗਤ ਸਿੰਘ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਹਾਂ, ਜਿਹੜਾ ਅੱਜ ਇਕ ਵਿਅਕਤੀ ਨਹੀਂ ਇਕ ਸੋਚ ਹੈ, ਇਕ ਫਲਸਫਾ ਹੈ ਇਕ ਸਿਧਾਂਤ ਹੈ। ਇਸ ਤੋਂ ਵੀ ਵਧਕੇ ਜਿਹੜਾ ਇਕ ਚਿੰਨ• ਬਣ ਗਿਆ ਹੈ ਇਨਕਲਾਬ ਦਾ ਚਿੰਨ•। ਪਰ ਸਾਡੀਆਂ  ਸਰਕਾਰਾਂ ਭਗਤ ਸਿੰਘ  ਨੂੰ ਇਕ ਵਿਅਕਤੀ ਤਕ ਸੀਮਤ ਕਰ ਕੇ ਰੱਖਣਾ ਚਾਹੁੰਦੀਆਂ ਹਨ। ਵਿਅਕਤੀ ਵੀ ਉਹ ਜੋ ਹੁਣ ਬੀਤ ਚੁੱਕਾ ਹੈ। ਜਿਸ ਦਾ ਵਰਤਮਾਨ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ। ਇਸੇ ਕਰਕੇ ਬੜੀ ਅਜੀਬ ਕਿਸਮ ਦੀ ਬਿਹਸ ਉਸ ਬਾਰੇ ਅੱਜ ਹੁੰਦੀ ਹੈ ' ਪਗੜੀ ਵਾਲਾ ਭਗਤ ਸਿੰਘ ਜਾਂ ਹੈਟ ਵਾਲਾ ਭਗਤ ਸਿੰਘ'। ਇਸ ਗੱਲ ਦੇ ਸੁਚੇਤ ਯਤਨ ਹੋ ਰਹੇ ਹਨ ਕਿ ਉਸ ਦੀ ਸੋਚ ਦੀ ਥਾਂ ਗੱਲ ਪਗੜੀ ਜਾਂ ਹੈਟ ਤੱਕ ਸੀਮਤ ਹੋ ਰਹਿ ਜਾਵੇ। ਜਦਕਿ ਲੋਕਾਂ ਨੂੰ ਤਾਂ ਟੁੱਟੀ ਮੰਝੀ ਉਪਰ ਬੈਠੇ ਢਿਲਕੇ ਜੂੜੇ ਵਾਲੇ ਭਗਤ ਸਿੰਘ ਦੀ ਲੋੜ ਹੈ। ਜਿਸ ਨੂੰ ਹੱਥਕੜੀ ਲੱਗੀ ਹੋਣ ਦੇ ਬਾਵਜੂਦ ਵੀ ਬੜਾ ਬੇਖੌਫ ਹੋਕੇ ਸਰਕਾਰੀ ਅਫਸਰ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਗੱਲ ਕਰ ਰਿਹਾ ਹੈ। ਜਿਸ ਨੂੰ ਹਥਕੜੀ ਤੇ ਬੇੜੀਆਂ ਸਿਰ ਕਰਕੇ ਲੱਗੀਆਂ ਹਨ। ਇਕ ਖਾਸ ਕਿਸਮ ਦਾ ਸਿਰ। ਜਿਹੜਾ ਸਿਰ ਵੱਖਰੀ ਤਰ•ਾਂ ਸੋਚਦਾ ਹੈ ਜਿਸ ਸਿਰ ਉਪਰ ਟੋਪ ਵੀ ਹੋ ਸਕਦਾ ਹੈ ਤੇ ਦਸਤਾਰ ਵੀ। ਜਿਹੜਾ ਸਿਰ ਗੁਰੂ ਗੋਬਿੰਦ ਸਿੰਘ ਜੀ ਦੀ ਬੰਦ ਬੰਦ ਕਟਵਾਉਣ ਦੀ ਰੀਤ ਦਾ ਕਾਇਲ ਹੈ। ਜਿਸ ਲਈ ਕਲਕੱਤਾ, ਕਾਨਪੁਰ ਤੇ ਲਾਹੌਰ ਇਕੋਂ ਜਿੰਨੇ ਪਿਆਰੇ ਹਨ। ਜਿਸ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਹਿੰਦੀ, ਅੰਗਰੇਜ਼ੀ ਤੇ ਉਰਦੂ ਜ਼ੁਬਾਨਾਂ ਦੀ ਮੁਹਾਰਤ ਹਾਂਸਲ ਹੈ। ਜਿਹੜਾ ਬਚਪਨ ਵਿਚ 'ਬੰਨਦੂਖਾਂ' ਦੀ ਖੇਤੀ ਕਰਦਾ ਹੈ। ਤੇ ਨੌਵੀ ਜਮਾਤ ਵਿਚ ਪੜ•ਦਾ ਬੰਬ ਬਣਾਉਣ ਦੇ ਨੁਕਸੇ ਇਨਸਾਈਕਲੋਪੀਡੀਆ ਵਿੱਚੋਂ ਸਿੱਖਦਾ ਹੈ। ਜਿਸ ਨੂੰ ਭਾਰਤ ਦੇ ਹੀ ਨਹੀਂ ਦੁਨੀਆਂ ਭਰ ਦੇ ਕ੍ਰਾਂਤੀਕਾਰੀ ਖਿੱਚ ਪਾਉਂਦੇ ਹਨ। ਜਿਹੜਾ ਗਿਆਨ ਪ੍ਰਾਪਤੀ ਲਈ ਕਿਤਾਬਾਂ ਨੂੰ ਖਾ ਜਾਣ ਵਾਂਗ ਪੜ•ਦਾ ਹੈ। ਜਿਸ ਦੀ ਜੇਲ• ਦੇ ਅੰਦਰ ਵੀ ਤੇ ਬਾਹਰ ਵੀ ਕਿਤਾਬਾਂ ਹੀ ਕਮਜੋਰੀ ਸਨ। ਜਿਸ ਬਾਰੇ ਸਾਡੇ ਹਾਕਮਾਂ ਨੇ ਇਹ ਚਲਾਕੀ ਕੀਤੀ ਹੈ ਕਿ ਉਸ ਨੂੰ ਰੀਵਾਲਵਰ ਤੇ ਬੰਬ ਵਾਲਾ ਭਗਤ ਸਿੰਘ ਬਣਾਕੇ ਰੱਖ ਦਿੱਤਾ ਹੈ ਇਕ ਦਹਿਸ਼ਤਗਰਦ ਵਰਗਾ ਭਗਤ ਸਿੰਘ ਜਿਹੜਾ ਆਪ ਲਿਖ ਕੇ ਗਿਆ ਹੈ ਕਿ ਮੈਂ ਕਦੀ ਵੀ ਦਹਿਸ਼ਤਗ਼ਰਦ ਜਾਂ ਅੱਤਵਾਦੀ ਨਹੀਂ ਰਿਹਾ। ਮੈਂ ਇਨਕਲਾਬੀ ਹਾਂ ਤੇ ਸਦਾ ਹੀ ਇਕ ਇਨਕਲਾਬੀ ਵਾਂਗ ਹੀ ਜੀਵਿਆ ਹਾਂ ਤੇ ਇਨਕਲਾਬੀ ਵਾਂਗ ਹੀ ਮਰਨਾ ਪਾਸੰਦ ਕਰਾਂਗਾ। ਉਸ ਇਨਕਲਾਬੀ ਦੇ ਜੀਵਨ ਨੂੰ ਵਗਾੜਨ ਦੀਆਂ ਸੁਚੇਤ ਕੋਸ਼ਿਸਾਂ ਉਸ ਦੇ ਜੀਉਂਦੇ ਜੀਅ ਵੀ ਹੋਈਆਂ ਤੇ ਉਸ ਦੀ ਸ਼ਹਾਦਤ ਤੋਂ ਬਾਦ ਅੱਜ ਤੱਕ ਜਾਰੀ ਹਨ। ਇਹ ਕੋਸ਼ਿਸ਼ਾਂ ਇਸ ਕਰਕੇ ਹੋ ਰਹੀਆਂ ਹਨ ਕਿ ਲੋਕਾਂ ਤੋਂ ਉਨ•ਾਂ ਦਾ ਨਾਇਕ ਖੋਹ ਲਿਆ ਜਾਵੇ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਕਦੇ ਵੀ ਕਿਸੇ ਸਰਕਾਰ ਨੂੰ ਲੋੜ ਪਈ ਤਾਂ ਉਸ ਨੇ ਭਗਤ ਸਿੰਘ ਨੂੰ ਚੁੱਕ ਲਿਆ। ਐਮਰਜੇਨਸੀ ਵੇਲੇ ਜਦੋਂ ਹਰ ਨੌਜਵਾਨ ਨੂੰ ਆਪਣੇ ਵਿੱਚੋਂ ਭਗਤ ਸਿੰਘ ਦਿਸਣ ਲੱਗ ਪਿਆ ਤਾਂ ਸਰਕਾਰ ਨੇ ਭਗਤ ਸਿੰਘ ਦੀ ਮਾਤਾ ਨੂੰ ਰਾਜ ਮਾਤਾ ਦਾ ਦਰਜਾ ਦੇ ਭਗਤ ਸਿੰਘ ਦੇ ਵਾਰਸ ਬਣਨ ਦਾ ਭੁਲੇਖਾ ਸਿਰਜਿਆ ਤਾਂ ਕਿ ਨੌਜਵਾਨਾ ਨੂੰ ਜਾਪੇ ਭਗਤ ਸਿੰਘ ਦਾ ਫਿਕਰ ਕਾਂਗਰਸ ਸਰਕਾਰ ਤੋਂ ਵੱਧ ਤਾਂ ਹੋਰ ਕਿਸੇ ਨੂੰ ਹੋ ਹੀ ਨਹੀਂ ਸਕਦਾ? ਅੱਜ ਪੰਜਾਬ ਦੇ ਹਰ ਸ਼ਹਿਰ ਵਿਚ ਭਗਤ ਸਿੰਘ ਦੇ ਨਾਮ ਦਾ ਬੁੱਤ ਹੈ, ਚੌਕ ਹੈ, ਮਹੱਲਾ ਹੈ, ਸਕੂਲ ਹੈ, ਹਸਪਤਾਲ ਹੈ ਤੇ ਹੋਰ ਪਤਾ ਨਹੀਂ ਕੀ ਕੀ ਹੈ। ਸਰਕਾਰ ਲਈ ਭਗਤ ਸਿੰਘ ਇਕ ਵਿਅਕਤੀ ਸੀ ਜੋ 23 ਮਾਰਚ1931ਨੂੰ ਫ਼ਾਂਸੀ 'ਤੇ ਚੜਕੇ ਦੇਸ਼ ਲਈ ਸ਼ਹੀਦ ਹੋ ਗਿਆ। ਵਿਅਕਤੀ ਜੋ ਸ਼ਹੀਦ ਹੋ ਗਿਆ ਉਸ ਬਾਰੇ ਦੋ ਮਿੰਟ ਦਾ ਮੋਨ ਵਰਤ ਰੱਖਿਆ ਜਾ ਸਕਦਾ ਹੈ। ਉਸ ਨੂੰ ਸ਼ਰਧਾਜ਼ਲੀ ਦਿੱਤੀ ਜਾ ਸਕਦੀ ਹੈ ਤੇ ਉਸ ਦੇ ਬੁੱਤ ਉਪਰ ਫੁੱਲਾਂ ਦੇ ਹਾਰ ਚੜਾਏ ਜਾ ਸਕਦੇ ਹਨ। ਸਕੂਲਾਂ ਵਿਚ ਛੁੱਟੀ ਹੋ ਸਕਦੀ ਹੈ। ਪਰ ਜਿਹੜਾ ਵਿਅਕਤੀ ਇਕ ਵਿਅਕਤੀ ਨਹੀਂ ਸੀ ਇਕ ਸਿਧਾਂਤ ਬਣ ਗਿਆ। ਜਿਸ ਦੀ ਫਾਂਸੀ ਉਸ ਸਿਧਾਂਤ ਨੂੰ ਖਤਮ ਕਰਨ ਲਈ ਦਿੱਤੀ ਗਈ ਜਿਸ ਸਿਧਾਂਤ ਦਾ ਮਹਾਤਮਾਂ ਗਾਂਧੀ ਦੇ ਸਿਧਾਂਤ ਨਾਲ ਸਿਧਾਂਤਕ ਮੱਤਭੇਦ ਸੀ। ਜਿਸ ਕਰਕੇ ਸ਼ਹਾਦਤ ਤੋਂ ਸੱਤ ਦਿਨਾਂ ਬਾਦ ਕਾਂਨਪੁਰ ਦੇ ਕਾਂਗਰਸੀ ਅਜਲਾਸ ਵਿਚ ਤਿੰਨਾਂ ਦੇਸ਼ ਭਗਤਾਂ ਦੀ ਸ਼ਹਾਦਤ ਦੇ ਸ਼ੋਕ ਮਤੇ ਵਿਚ ਹੀ ਉਨ•ਾਂ ਨੂੰ ਦਹਿਸ਼ਤਗਰਦ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਉਸ ਸਿਧਾਂਤ ਨੂੰ ਪੂਜਾ ਦੀ ਜਰੂਰਤ ਨਹੀਂ। ਉਸ ਸਿਧਾਂਤ ਨੂੰ ਸ਼ਰਧਾਂਜਲੀ ਦਾ ਮਤਲਬ ਹੈ ਕਿ ਉਹ ਸਿਧਾਂਤ ਮਰ ਚੱਕਾ ਹੈ। ਉਸ ਸਿਧਾਂਤ ਦੀ ਮੌਤ ਦਾ ਮਤਲਬ ਹੈ ਕਿ ਉਹ ਜਿਸ ਕਿਸਮ ਦੀ ਆਜ਼ਾਦੀ ਭਗਤ ਸਿੰਘ ਚਾਹੁੰਦਾ ਸੀ ਹੁਣ ਉਸ ਕਿਸਮ ਦੀ ਆਜ਼ਾਦੀ ਦੀ ਗੱਲ ਨਹੀਂ ਕੀਤੀ ਜਾ ਸਕਦੀ। ਉਸ ਕਿਸਮ ਦੀ ਆਜ਼ਾਦੀ ਦੀ ਆਸ ਕਰਨਾ ਗਲਤ ਹੈ? ਜਿਸ ਆਜ਼ਾਦੀ ਦੀ ਪ੍ਰਾਪਤੀ ਦੇ ਪ੍ਰਸੰਗ ਵਿਚ ਭਗਤ ਸਿੰਘ ਨੇ ਆਪ ਹੀ ਲਿਖਿਆ ਸੀ ਕਿ ' ਕੁਰਬਾਨੀਆਂ ਦੀ ਲੜੀ ਵਿਚ ਮੇਰੀ ਕੁਰਬਾਨੀ ਵੀ ਇਕ ਕੜੀ ਹੈ' ਜਿਹੜੀ ਲੜੀ ਅੱਜ ਵੀ ਵੱਖ ਵੱਖ ਕੜੀਆਂ ਦੇ ਜੁੜਨ ਨਾਲ ਜਾਰੀ ਹੈ ਤੇ ਇਹ ਯਕੀਨਨ ਹੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸ ਕਿਸਮ ਦਾ ਸਮਾਜ ਸਿਰਜ ਨਹੀਂ ਲਿਆ ਜਾਂਦਾ ਜਿਸ ਕਿਸਮ ਦਾ ਸਮਾਜ ਸਿਰਜਣ ਦਾ ਸੁਪਨਾ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਿਆ ਸੀ।
ਕਿਸੇ ਵੀ ਯੁੱਗ ਦਾ ਮਹਾਂ ਨਾਇਕ ਬਰਸਾਤੀ ਖੁੰਬ ਵਾਂਗ ਰਾਤੋਂ ਰਾਤ ਪੈਦਾ ਨਹੀਂ ਹੁੰਦਾ, ਸਗੋਂ ਵਿਸ਼ੇਸ ਇਤਿਹਾਸਕ ਤੇ ਸਮਾਜਕ ਪ੍ਰਸਥਿਤੀਆਂ ਦਾ ਲਿਖਾਇਕ ਹੁੰਦਾ ਹੈ ਜਿਹੜੀਆਂ ਉਸ ਨੂੰ ਘੜਦੀਆਂ ਹਨ। ਸਾਡੀ ਸਦੀ ਦੇ ਬਰਤਾਂਤ ਦਾ ਇਹ ਮਹਾਂ ਨਾਇਕ ਜਿਹੜਾ ਇਸ ਸੰਸਾਰ ਉਪਰ ਕੇਵਲ 23 ਸਾਲ ਪੰਜ ਮਹੀਨੇ ਪੱਚੀ ਦਿਨ ਹੀ ਜੀਵਿਆ ਪਰ ਉਸ ਦੇ ਸਿਧਾਂਤਕ ਫਲਸਫੇ ਦੀ ਉਮਰ ਉਸ ਦੇ ਪੁਰਖਿਆਂ ਦੇ ਜੀਵਨ ਤੋਂ ਵੀ ਵੱਧ ਲੰਮੀ ਹੈ। ਉਸ ਵਿਅਕਤੀ ਨੂੰ ਫਲਸਫਾ ਬਣਨ ਲਈ ਇਤਿਹਾਸ ਦੇ ਵਿੱਚੋਂ ਦੀ ਬਰੀਕ ਨੀਝ ਨਾਲ ਹਰ ਪਲ ਹਰ ਮੋੜ ਉਪਰ ਸੰਘਰਸ਼ ਮਈ ਪੈਂਤੜਾ ਤਹਿ ਕਰਨ ਤੋਂ ਬਾਦ ਲੰਘਣਾ ਪਿਆ। ਜਿਸ ਵਿਚ ਗ਼ਦਰ ਦਾ ਇਕ ਅਹਿਮ ਮੁਕਾਮ ਹੈ। 1857 ਦੇ ਅਸਫਲ ਗ਼ਦਰ ਦੀ ਪੀੜ ਨੂੰ ਜਦੋਂ ਲੱਖਾਂ ਨੌਜਵਾਨ ਭਾਰਤੀਆਂ ਵਾਂਗ ਬਿਦੇਸ਼ਾਂ ਵਿਚ ਪੜਦੇ ਤੇ ਰੁਜ਼ਗਾਰ ਲਈ ਗਏ ਭਾਰਤ ਦੇ ਕਿਰਤੀਆਂ ਨੇ ਮਹਿਸੂਸ ਕੀਤਾ ਤਾਂ ਇਹ ਦਰਦ ਤਾਜ਼ਾ ਹੋ ਕੇ ਜਾਗ ਪਿਆ। 
ਅਮਰੀਕਾ ਦੀ ਆਜ਼ਾਦੀ ਦੇ ਅਹਿਸਾਸ ਨੇ ਤੇ ਭਾਰਤ ਦੀ ਗੁਲਾਮੀ ਦੇ ਦਰਦ ਨੇ ਇਸ ਪੀੜ ਨੂੰ ਹੋਰ ਵੀ ਅਸਹਿ ਕਰ ਦਿੱਤਾ। ਜਵਾਲਾ ਸਿੰਘ ਦੇ ਅੰਦਰੋ ਦੇਸ਼ ਭਗਤੀ ਦੀ ਜਵਾਲਾ ਐਸੀ ਜਾਗੀ ਕਿ ਉਹ ਦੇਸ਼ ਦਾ ਹੋਕੇ ਹੀ ਰਹਿ ਗਿਆ। ਇਸ ਅਸਹਿ ਪੀੜਾ ਵਿੱਚੋਂ ਹੀ ਗ਼ਦਰ ਦੀ ਨਵੀ ਵਿਉਂਤਬੰਦੀ ਜਵਾਲਾ ਸਿੰਘ ਦੇ ਆਲੂਆਂ ਦੇ ਖੇਤਾਂ ਵਿਚ ਹੋਣ ਲੱਗੀ। ਸ਼ਹੀਦ ਕੂਕਿਆਂ ਦੀਆਂ ਅਮਰ ਕੂਕਾਂ ਨੇ ਸੋਹਣ ਸਿੰਘ ਭਰਨਾਂ ਨੂੰ ਸੰਘਰਸ਼ ਦਾ ਪਾਠ ਪੜਾਇਆ ਕਿ ਉਹ ਆਪਣੇ ਸੁੱਖਾਂ ਨੂੰ ਛੱਡਕੇ ਲੋਕਾਂ ਦੇ ਦੁੱਖਾਂ ਨੂੰ ਵੰਡਾਉਣ ਲਈ ਕਾਮਾਗਾਟਾਮਾਰੂ ਦੇ ਮੁਸਾਫਰਾਂ ਵੱਲ ਦੌੜ ਪਿਆ। ਬਰਕਲੇ ਯੂਨੀਵਰਸਿਟੀ 'ਚ ਪੜ•ਦਾ ਕਰਤਾਰ ਸਰਾਭਾ ਭਾਰਤੀਆਂ ਦੇ ਚਹਿਰਿਆਂ 'ਤੇ ਲਿਖੀ ਸਦੀਵੀ ਚਿੰਤਾਂ ਨੂੰ ਪੜ•ਨ ਲੱਗ ਪਿਆ। ਸੰਤੋਖ ਸਿੰਘ ਕਿਰਤੀ ਲਹਿਰ ਬਾਰੇ ਸੋਚਣ ਲੱਗ ਪਿਆ। ਲਾਲਾ ਹਰਦਿਆਲ ਵੀ ਦੇਸ਼ ਵਾਸੀਆਂ ਦੇ ਮਸਲਿਆਂ ਨੂੰ ਕਲਮ ਦੀ ਨੋਕ ਉਪਰ ਚਾੜਨ ਲੱਗਾ। ਪੰਡਤ ਕਾਂਸ਼ੀ ਰਾਮ ਹੁਰਾਂ ਦੇ ਯਤਨਾਂ ਨਾਲ ਗ਼ਦਰ ਦਾ ਹੋਕਾਂ ਦੇਸ਼ ਦੇਸ਼ ਵਿਚ ਫਿਰਨ ਲੱਗਾ। ਅਪ੍ਰੈਲ 1913 ਨੂੰ ਅਮਰੀਕਾ ਕੈਨੇਡਾ ਦੀਆਂ ਆਰਾ ਮਿੱਲਾਂ, ਰੇਲ ਦੀਆਂ ਪਟੜੀਆਂ ਤੇ ਆਲੂਆਂ ਦੇ ਖੇਤਾਂ ਵਿਚ ਲਏ ਦੇਸ਼ ਨੂੰ ਆਜ਼ਾਦ ਕਰਵਾਉਣ ਵਰਗੇ ਵੱਡੇ ਸੁਪਨੇ ਹਕੀਕਤ ਦਾ ਜਾਮਾਂ ਪਾਉਣ ਲੱਗੇ। ਇਹ ਸੁਪਨੇ ਲੈਣ ਵਾਲੇ ਸਨ ਭਾਰਤ ਦੇ ਉਹ ਮੁੱਠੀ ਭਰ ਕਿਰਤੀ ਲੋਕ ਜਿਨ•ਾਂ ਨੇ ਰੁਜ਼ਗਾਰ ਲਈ ਸੰਸਾਰ ਦੇ ਕੋਨੇ ਕੋਨੇ ਨੂੰ ਛਾਣ ਮਾਰਿਆ ਸੀ ਤੇ ਅੰਤ ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਸੀ। ਜਿੱਥੇ ਉਨ•ਾਂ ਨੂੰ ਆਪਣੀ  ਕਿਰਤ ਦਾ ਵਾਜਵ ਮੁੱਲ ਮਿਲਿਆ ਸੀ। ਆਜ਼ਾਦ ਦੇਸ਼ ਦੇ ਸਵਰਗ ਨੂੰ ਮਾਨਣ ਲਈ ਹੀ ਉਨ•ਾਂ ਨੇ ਇਸ ਧਰਤੀ ਨੂੰ ਰਹਿਣ ਲਈ ਚੁੱਣਿਆਂ ਸੀ। ਜਦੋਂ ਉਨ•ਾਂ ਵਿੱਚੋਂ ਬਹੁਤਿਆਂ ਨੂੰ ਫੌਜ ਵਿੱਚੋਂ ਮਿਲੇ ਬਹਾਦਰੀ ਦੇ ਤਗਮੇ ਵੀ ਥਾਂ ਥਾਂ ਹੁੰਦੇ ਅਪਮਾਨ ਲਈ ਕੁਝ ਢਾਰਸ ਨਾ ਬੰਨਦੇ ਤਾਂ ਉਨ•ਾਂ ਨੂੰ ਅਹਿਸਾਸ ਹੋਇਆ ਕਿ ਹੁਣ ਤੱਕ ਉਨ•ਾਂ ਨੇ ਬਰਤਾਨਵੀ ਫੌਜ ਲਈ ਬਸਤੀਵਾਦੀਆਂ ਦੀਆਂ ਹੱਦਾਂ ਚੋੜੀਆਂ ਕਰਨ ਦੀ ਗਲਤ ਲੜਾਈ ਹੀ ਲੜੀ ਹੈ। ਜਿੱਥੇ ਉਨ•ਾਂ ਨੂੰ ਆਪਣੀ ਭ੍ਰੁੱਲ ਦਾ ਅਹਿਸਾਸ ਹੋਇਆ ਉੱਥੇ ਦੇਸ਼ ਲਈ ਅਸਲ ਲੜਾਈ ਲੜਨ ਦੀ ਅੰਦਰੂਨੀ ਪ੍ਰੇਰਨਾ ਵੀ ਉਨ•ਾਂ ਨੂੰ ਆਪਣੇ ਮਨ ਅੰਦਰੋ ਹੀ ਮਿਲਣ ਲੱਗ ਪਈ। 1913 ਦਾ ਵਰ•ਾ ਉਹ ਵਰ•ਾ ਸੀ ਜਦੇਂ ਦੇਸ਼ ਲਈ ਮਰਨ ਮਿਟਣ ਦੀਆਂ ਕਸਮਾਂ ਖਾਦੀਆਂ ਗਈਆਂ ਤੇ ਦੇਸ਼ ਨੂੰ ਆਜ਼ਾਦ ਕਰਵਾ ਲੈਣ ਤੋਂ ਬਾਦ ਇਸ ਦੀ ਰੂਪ ਰੇਖਾ ਵੀ ਤਿਆਰ ਹੋਣ ਲੱਗੀ। ਇਸ ਵਿੱਚੋਂ ਹੀ ' ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ ' ਨਾਮ ਦੀ ਜਥੇਬੰਦੀ ਨੇ ਆਪਣੀ ਹੋਂਦ ਗਹਿਣ ਕੀਤੀ। ਇਸ ਐਸੋਸੀਏਸਨ ਦੇ ਯਤਨਾ ਨਾਲ 'ਗ਼ਦਰ' ਅਖ਼ਬਾਰ ਕੱਢਿਆ ਗਿਆ ਇਹ ਅਖਬਾਰ ਏਨਾ ਪ੍ਰਚਲਤ ਹੋਇਆ ਕਿ ਪਾਰਟੀ ਦਾ ਨਾਮ ਵੀ ਅਖਬਾਰ ਦੇ ਨਾਮ ਤੋਂ 'ਗ਼ਦਰ ਪਾਰਟੀ' ਹੀ ਪ੍ਰਚਲਤ ਹੋ ਗਿਆ। ਜਿੱਥੇ ਵੀ ਇਹ ਅਖਬਾਰ ਜਾਂਦਾ ਲੋਕ ਇਸ ਨੂੰ ਪੜ•ਦੇ ਤੇ ਗ਼ਦਰ ਪਾਰਟੀ ਨਾਲ ਜੁੜਨ ਲੱਗੇ। ਸਰਕਾਰ ਵੀ ਗ਼ਦਰ ਅਖਬਾਰ ਤੋਂ ਡਰਨ ਲੱਗੀ। ਭਾਰਤ ਵਿਚ ਇਸ ਅਖ਼ਬਾਰ ਦੇ ਦਾਖਲੇ ਉਪਰ ਪਾਬੰਦੀ ਲਾ ਦਿੱਤੀ ਗਈ। ਗ਼ਦਰੀ ਆਗੂਆਂ ਦੇ ਇਸ ਵੱਡੇ ਸੁਪਨੇ ਨੇ ਜਿੱਥੇ ਬਰਤਾਨਵੀ ਹਕੂਮਤ ਨੂੰ ਸੋਚਾਂ ਵਿਚ ਪਾ ਦਿੱਤਾ ਉੱਥੇ ਗ਼ਦਰੀ ਆਗੂਆਂ ਦੀ ਰਾਤਾਂ ਦੀ ਨੀਂਦ ਵੀ ਉਡਾਰੀਆਂ ਮਾਰ ਗਈ। ਸੁਪਨਾ ਹਕੀਕਤ ਦਾ ਜਾਮਾਂ ਕਿਵੇ ਪਾਵੇ ? ਅਜਿਹੀਆਂ ਵਿਚਾਰਾਂ ਹਰ ਵਕਤ ਤੇ ਹਰ ਥਾਂ ਹੋਣ ਲੱਗੀਆਂ। ਇਕ ਸੁਪਨਾ ਹਕੀਕਤ ਬਣਨ ਲਈ ਉੱਸਲ ਵੱਟੇ ਲੈਣ ਲੱਗਾ। ਵੱਡੇ ਸੁਪਨੇ ਨੇ ਸਭ ਤੋਂ ਪਹਿਲਾ ਜਿਹੜਾ ਵੱਡਾ ਕੰਮ ਕੀਤਾ ਉਹ ਇਹ ਸੀ ਕਿ ਇਸ ਪਾਰਟੀ ਦੇ ਮੈਂਬਰ ਜਾਤ, ਧਰਮ,ਨਸਲ, ਤੇ ਭਾਸ਼ਾ ਦੇ ਵਿਤਕਰੇ ਤੋਂ ਉਪਰ ਉਠ ਕੇ ਕੇਵਲ ਹਿੰਦੋਸਤਾਨੀ ਬਣ ਕੇ ਰਣ ਤੱਤੇ ਵਿਚ ਨਿੱਤਰੇ।
ਮੰਗਲ ਪਾਂਡੇ ਵਾਂਗ ਫੌਜਾਂ ਵਿਚ ਬਗਾਵਤ ਕਰਵਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਚੜ•ਦੀ ਉਮਰ ਦੇ ਨੌਜਵਾਨਾਂ ਨੂੰ ਆਉਣ ਲੱਗੇ। ਬਾਬਾ ਭਕਨਾ ਤੇ ਜਵਾਲਾ ਸਿੰਘ  ਲਈ 1857 ਦਾ ਗ਼ਦਰ ਪ੍ਰੇਰਣਾ ਦਾ ਸਰੋਤ ਸੀ ਇਸ ਲਈ ਇਸ ਗ਼ਦਰ ਨੇ ਵੀ ਫੌਜਾਂ ਵਿਚ ਬਗਾਵਤ ਕਰਵਾÀਣ ਨੂੰ ਹੀ ਅਹਿਮ ਜੁਗਤ ਵਜੋਂ ਪ੍ਰਵਾਨ ਕੀਤਾ। ਉਸ ਸਮੇਂ ਬਗਾਵਤਾਂ ਫੌਜਾਂ ਹੀ ਕਰਿਆ ਕਰਦੀਆਂ ਸਨ। ਪਰ ਇਹ ਵੱਡਾ ਸੁਪਨਾ 21 ਫਰਬਰੀ 1914 ਨੂੰ ਹੋਈਆਂ ਨਿੱਕੀਆਂ ਨਿੱਕੀਆਂ ਗ਼ਲਤੀਆਂ ਕਰਕੇ ਪੂਰਾ ਨਹੀਂ ਹੋਇਆ। ਜਿਸ ਦੇ ਸਿੱਟੇ ਵਜੋਂ ਕਰਤਾਰ ਸਰਾਭਾ ਆਪਣੇ ਪੰਜ ਹੋਰ ਸਾਥੀਆਂ ਦੇ ਨਾਲ ਛੋਟੀ ਉਮਰੇ ਹੀ ਹੱਸਦਾ ਹੱਸਦਾ ਸ਼ਹੀਦ ਹੋ ਗਿਆ। ਜਿਸ ਖ਼ਬਰ ਨੇ ਭਗਤ ਸਿੰਘ ਦੇ ਬਾਲ ਮਨ ਉਪਰ ਏਨ•ਾਂ ਅਸਰ ਕੀਤਾ ਕਿ ਉਹ ਉਸ ਅਖਬਾਰ ਦੀ ਫੋਟੋ ਨੂੰ ਆਪਣੀ ਜੇਬ ਵਿਚ ਸਾਂਭ ਕੇ ਰੱਖਣ ਲੱਗਾ। ਜਿਹੜੀ ਫੋਟੇ ਭਗਤ ਸਿੰਘ ਨੇ ਆਖਰੀ ਮਿਲਣੀ 'ਤੇ ਆਪਣੀ ਜੇਬ ਵਿੱਚੋਂ ਕੱਢ ਕੇ ਆਪਣੀ ਮਾਂ ਨੂੰ ਦਿਖਾਈ ਸੀ ਤੇ ਕਿਹਾ ਸੀ ਕਿ ਉਸ ਦੇ ਗੁਰੂ ਸਰਾਭੇ ਦੀ ਉਮਰ ਤਾਂ ਉਸ ਤੋਂ ਵੀ ਬਹੁਤ ਛੋਟੀ ਸੀ ਜੇ ਉਹ ਨਹੀਂ ਸੀ ਡੋਲਿਆ ਤਾਂ ਮਾਂ ਤੇਰਾ ਭਗਤ ਕਿਵੇਂ ਡੋਲ ਜਾਵੇਗਾ। ਗ਼ਦਰੀਆਂ ਦੀ ਕੁਰਬਾਨੀ ਨੇ ਇਕ ਦੀਵੇ ਤੋਂ ਅਨੇਕਾ ਦੀਵੇ ਹੋਰ ਜਗਾ ਦਿੱਤੇ ਸਨ ਜਿਨ•ਾਂ ਦੀਵਿਆਂ ਅੰਦਰ ਸਿਧਾਂਤਕ ਫਲਸਫਾ ਹੋਰ ਵੀ ਪ੍ਰਪੱਕ ਹੋ ਕੇ ਕੁਲ ਦੁਨੀਆਂ ਦੇ ਕਿਰਤੀਆਂ ਲਈ ਰੋਸ਼ਨੀ ਵੰਡਣ ਦੇ ਵੱਡੇ ਕਾਰਜ ਨਾਲ ਜੁੜ ਚੁੱਕਾ ਸੀ।
ਗ਼ਦਰੀਆਂ ਨੇ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਦ ਵੀ ਹੌਸਲੇ ਨਾ ਹਾਰੇ। ਅਸਫਲਤਾਂ ਵਿਚੋਂ ਆਸ ਦੀ ਕਿਰਨ ਦਾ ਦੀਵਾ ਆਪਣੀ ਰੱਤ ਦੇ ਨਾਲ ਕੇਵਲ ਬਲਦਾ ਹੀ ਨਹੀਂ ਰੱਖਿਆ ਸਗੋਂ 1917 ਦੇ ਸਫਲ ਰੂਸੀ ਇਨਕਲਾਬ ਦੀ ਬਦੌਲਤ ਇਹ ਸੁਪਨਾ ਵਰਗ ਰਹਿਤ ਸਮਾਜ ਦੀ ਸਿਰਜਣਾ ਵਰਗੇ ਸਮਾਜਵਾਦੀ ਸੰਕਲਪ ਲਈ ਹੋਰ ਵੀ ਦਰਿੜ ਹੋ ਕੇ ਉਭਰਿਆ। ਸੁਰਿੰਦਰ ਕਾਰ, ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਰਾਏਪੁਰ ਡੱਬਾ ਵਰਗਿਆਂ ਸੈਕੜੇ ਜੋਧਿਆਂ ਦੇ ਯਤਨਾ ਨਾਲ ਰੂਸ ਦੀ ਮਦਦ ਨਾਲ ਅਫਗਾਨਿਸਥਾਨ ਰਾਹੀ ਭਾਰਤ ਵਿਚ ਇਨਕਲਾਬ ਕਰਨ ਦੀਆਂ ਤਰਕੀਬਾਂ ਸੋਚੀਆਂ ਜਾਣ ਲੱਗੀਆਂ। ਫੌਜੀ ਬਗਾਵਤਾਂ ਦੀ ਥਾਂ ਲੋਕ ਲਾਮਬੰਦੀ ਤੇ ਜਨ ਅੰਦੋਲਨਾ ਨੇ ਲੈ ਲਈ। ਹਥਿਆਰਾਂ ਦੀ ਥਾਂ ਇਨਕਲਾਬੀ ਸਾਹਿਤ ਸਰਹੱਦਾਂ ਪਾਰ ਕਰਕੇ ਭਾਰਤ ਵਿਚ ਆਉਣ ਲੱਗਾ। ਗ਼ਦਰੀਆਂ ਦੇ ਮੱਕੇ ਵਜੋਂ ਜਾਣੇ ਜਾਂਦੇ ਯੁਗਾਂਤਰ ਆਸ਼ਰਮ ਵਿਚ ਚੁੱਲਾ ਤਾਂ ਭਾਂਵੇ ਠੰਡਾ ਹੋ ਗਿਆ ਪਰ ਸੀਨਿਆਂ ਵਿਚ ਮਘਦੀ ਜਵਾਲਾ ਭੋਰਾ ਭਰ ਵੀ ਠੰਢੀ ਨਾ ਹੋਈ। ਦੇਸ਼ਾਂ ਦੀਆਂ ਸਰਹੱਦਾਂ ਚੀਰ ਤੇਜਾ ਸਿੰਘ ਸੁੰਤਤਰ ਵਰਗੇ ਜੋਧੇ ਕਾਮਿਆਂ ਦੀ ਯੁਨੀਵਰਸਿਟੀ ਵਿਚ ਦਾਖਲਾ ਲੈਣ ਲਈ ਮਾਸਕੋ ਜਾਣ ਲੱਗੇ। ਅੰਗਰੇਜ਼ੀ ਹਕੂਮਤ ਦੀਆਂ ਜੇਲ•ਾਂ ਦੀਆਂ ਕਾਲ ਕੋਠੜੀਆਂ ਤੇ ਕਾਲੇ ਪਾਣੀ ਦਾ ਤਸ਼ੱਦਦ ਵੀ ਉਧਮ ਸਿੰਘ ਕਸੇਲ ਵਰਗਿਆਂ ਦੇ ਜੋਸ਼ ਨੂੰ ਠੰਡਾ ਨਾ ਕਰ ਸਕਿਆ। ਗ਼ਦਰ ਕਦੀ ਅਕਾਲੀ ਅੰਦੋਲਨ ਬਣ ਗੂਜਿਆ ਕਦੇ ਕਿਰਤੀ ਪਾਰਟੀ ਬਣ ਕੇ ਜੁਲਮ ਦੀਆਂ ਜੜ•ਾਂ ਵੱਡਦਾ ਰਿਹਾ। ਕਦੀ ਲਾਲ ਪਾਰਟੀ ਬਣਿਆ। ਗ਼ਦਰ ਦਾ ਆਖਰੀ ਚਰਾਗ ਬਣ ਬਾਬਾ ਬਿਲਗਾ ਇਕ ਸਦੀ ਤੋਂ ਵਧ ਲਟ ਲਟ ਬਲ਼ਦਾ ਰਿਹਾ। ਕਦੀ ਕਿਸੇ ਰੂਪ ਵਿਚ ਤੇ ਕਦੀ ਕਿਸੇ ਰੂਪ ਵਿਚ ਸੰਘਰਸ਼ ਚਲਦਾ ਰਿਹਾ ਤੇ ਸੰਸਾਰ ਭਰ ਵਿਚ ਚਲਦੀਆਂ ਇਨਕਲਾਬੀ ਲਹਿਰਾਂ ਤੇ ਸਮਾਜਵਾਦੀ ਸੋਚ ਨੇ ਆਮ ਜਨ ਮਾਨਸ ਦੀ ਸੋਚ ਨੂੰ ਵੀ ਬਦਲ ਦਿੱਤਾ, ਜਿਸ ਦੇ ਸਿੱਟੇ ਵਜੋਂ ਬਸਤੀਵਾਦੀ ਦੌਰ ਦਾ ਅੰਤ ਹੋਣਾ ਆਰੰਭ ਹੋ ਗਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੂਜੀ ਸੰਸਾਰ ਜੰਗ ਵਿਚ ਸਮਾਜਵਾਦੀ ਰੂਸ ਦੀ ਜਿੱਤ ਤੇ ਹਰ ਤਰ•ਾਂ ਦੇ ਬਸਤੀਵਾਦੀਆਂ ਦੀ ਹਾਰ ਨੇ ਬਸਤੀਵਾਦ ਦੇ ਕਾਲੇ ਦੌਰ ਦਾ ਅੰਤ ਕੀਤਾ ਹੈ। ਇਸੇ ਲੜੀ ਵਿਚ ਹੀ ਭਾਰਤ ਨੂੰ ਵੀ ਬਸਤੀਵਾਦ ਜੂਲੇ ਤੋਂ ਮੁਕਤੀ ਮਿਲੀ ਭਾਰਤ ਤੋਂ ਬਿਨ•ਾਂ ਇਕੱਲੇ ਏਸ਼ੀਆ ਵਿਚ ਹੀ 1946 ਤੋਂ 1948 ਤੱਕ 16 ਦੇਸ਼ ਬਸਤੀਵਾਦ ਦੇ ਸਕੰਜੇ ਵਿੱਚੋਂ ਬਾਹਰ ਨਿਕਲੇ। ਇਹ ਭਗਤ ਸਿੰਘ ਦੇ ਸਿਧਾਂਤਕ ਫਲਸਫੇ ਦੀ ਹੀ ਕ੍ਰਿਪਾ ਸੀ ਕਿ ਉਸ ਯੁੱਗ ਦਾ ਅੰਤ ਹੋ ਗਿਆ ਜਿਸ ਦਾ ਅੰਤ ਕਰਨ ਲਈ ਗ਼ਦਰੀਆਂ ਨੇ ਆਪਣੇ ਆਸ਼ਰਮ ਦਾ ਨਾਮ ਹੀ ਯੁਗਾਂਤਰ ਆਸ਼ਰਮ ਰੱਖਿਆ ਸੀ।
ਆਜ਼ਾਦੀ ਤੋਂ ਬਾਦ ਆਰਮ ਦੀ ਜਿੰਦਗੀ ਜੀਉਣ ਦੀ ਕਾਮਨਾ ਕਰਨ ਵਾਲੇ ਗ਼ਦਰੀਆਂ ਨੂੰ ਆਜ਼ਾਦ ਦੇਸ਼ ਦੇ ਹਾਕਮਾਂ ਦੇ ਖਿਲਾਫ ਲੜਨਾ ਪਿਆ। ਜਿਹੜੇ ਚੜਦੀ ਉਮਰੇ ਜੇਲ•ਾਂ ਵਿਚ ਗਏ ਸਨ ਤੇ ਚਿੱਟੀਆਂ ਦਾੜੀਆਂ ਵਾਲੇ  ਬਾਬੇ ਬਣ ਕੇ ਬਾਹਰ ਆਏ ਸਨ। ਉਨ•ਾਂ ਨੂੰ ਇਹ ਆਜ਼ਾਦੀ ਇਕ ਧੋਖਾ ਲੱਗੀ ਜਿਹੜਾ ਥੋਖਾ ਦੇਸ਼ ਦੇ ਹਾਕਮਾਂ ਨੇ ਲੋਕਾਂ ਦੇ ਨਾਲ ਕੀਤਾ  ਉਸ ਦੇ ਖਿਲਾਫ ਵੀ ਉਹ ਬਾਬੇ ਲਾਮਬੰਦ ਹੋਣ ਲੱਗੇ। ਬਾਬਾ ਸੋਹਣ ਸਿੰਘ ਭਕਨਾ ਨੂੰ ਬਰਤਾਨਵੀ ਹਾਕਮਾਂ ਦੀਆਂ ਜੇਲ•ਾਂ ਭਾਂਵੇਂ ਕੁਝ ਨਾ ਕਰ ਸਕੀਆਂ ਪਰ ਆਜ਼ਾਦ ਭਾਰਤ ਦੇ ਦੇਸੀ ਹਾਕਮਾਂ ਦੀਆਂ ਜੇਲ•ਾਂ ਦੇ ਤਸ਼ੱਦਦ ਨੇ ਉਸ ਮਹਾਨ ਦੇਸ਼ ਭਗਤ ਦੀ ਕੰਡ ਕੁੱਬੀ ਕਰ ਦਿੱਤੀ। ਇਹੋ ਹੀ ਕਾਰਨ ਹੈ ਕਿ ਅੱਜ ਆਜ਼ਾਦੀ ਦੇ 65 ਸਾਲ ਬੀਤ ਜਾਣ ਦੇ ਬਾਦ ਵੀ ਇਹ ਹੀ ਜਾਪਦਾ ਹੈ ਕਿ 1947 ਵਿਚ ਦੇਸ਼ ਆਜ਼ਾਦ ਨਹੀਂ ਸੀ  ਹੋਇਆ ਕੇਵਲ ਸਤਾ ਦਾ ਤਬਾਦਲਾ ਹੀ ਹੋਇਆ ਸੀ। ਦੇਸ਼ ਦੀ ਆਜ਼ਾਦੀ ਦਾ ਭਰਮ ਹੁਣ ਜਿੱਥੇ ਟੁੱਟਦਾ ਜਾ ਰਿਹਾ ਹੈ। ਉੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੀ ਆਖਰੀ ਪੀੜੀ ਅਜੇ ਜੀਉਂਦੀ ਹੈ ਕਿ ਦੇਸ਼ ਦੀ ਆਜ਼ਾਦੀ ਦਮ ਤੋੜਨ ਲੱਗ ਪਈ ਹੈ। ਦੇਸ਼ ਦੇ ਹਾਕਮ ਨਿੱਜੀ ਲਾਭ ਲਈ ਦੇਸ਼ ਨੂੰ ਗਿਰਵੀ ਰੱਖ ਰਹੇ ਹਨ। ਜਿਨ•ਾਂ ਕੁਦਰਤੀ ਸਾਧਨਾਂ ਨੂੰ ਅੰਗਰੇਜ ਬਸਤੀਵਾਦੀਆਂ ਨੇ ਆਪਣੇ ਢਾਈ ਸੋ ਸਾਲਾਂ ਦੇ ਰਾਜ ਪ੍ਰਬੰਧ ਵਿਚ ਨਹੀਂ ਸੀ ਛੇੜਿਆ ਭਾਰਤ ਦੇ ਦੇਸੀ ਹਾਕਮ ਉਨ•ਾਂ ਕੁਦਰਤੀ ਸਾਧਨਾ ਨੂੰ ਨਿੱਜੀ ਹਿੱਤਾਂ ਦੀ ਖਾਤਰ ਕੌਡੀਆਂ ਦੇ ਭਾਅ ਬੁਹ ਰਾਸ਼ਟਰੀ ਕੰਪਣੀਆਂ ਨੂੰ ਵੇਚ ਰਹੇ ਹਨ। ਉਨ•ਾਂ ਜੰਗਲਾਂ ਵਿਚ ਰਹਿੰਦੇ ਆਦੀ ਵਾਸੀਆਂ ਨੂੰ ਜਬਰਦਸਤੀ ਉਜਾੜਿਆ ਜਾ ਰਿਹਾ ਹੈ। ਉਨਾਂ ਦੇ ਮੁੜ ਵਸੇਵੇ ਦੀ ਥਾਂ ਉਨ•ਾਂ ਨੂੰ ਫੌਜੀ ਬੂਟਾਂ ਹੇਠ ਕੁਚਲਿਆ ਜਾ ਰਿਹਾ ਹੈ। ਵਰਦੀਧਾਰੀ ਲੋਕਾਂ ਵੱਲੋਂ ਕਾਨੂੰਨ ਦੀ ਆੜ ਹੇਠ ਆਦੀਵਾਸੀਆਂ ਦੀਆਂ ਨਬਾਲਕ ਕੰਜਕਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ ਤਾਂ ਕਿ ਉਹ ਲੋਕ ਕੁਦਰਤੀ ਖਿਜਾਨਿਆਂ ਨਾਲ ਭਰਭੂਰ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ। ਪਰ ਲੋਕ ਲੜ ਰਹੇ ਹਨ। ਲੋਕ ਮਰ ਰਹੇ ਹਨ। ਸੰਘਰਸ਼ ਦਰ ਸੰਘਰਸ਼ ਚਲ ਰਿਹਾ ਹੈ। ਬਸਤੀਵਾਦ ਤੋਂ ਚਲ ਕੇ ਸਾਮਰਾਜੀ ਨਵ ਬਸਤੀਵਾਦ ਤੱਕ ਪਹੁੰਚ ਗਏ ਹਨ ਤੇ ਸੰਘਰਸ਼ ਵੀ ਨਵ ਬਸਤੀਵਾਦ ਦੇ ਖਿਲਾਫ ਆਰੰਭ ਹੋ ਗਿਆ ਹੈ।
1991 ਵਿਚ ਦੇਸ਼ ਦੀਆਂ ਸਰਹੱਦਾਂ ਵਿਸ਼ਵੀਕਰਨ ਦੇ ਮਾਰੂ ਸਾਹਨ ਦੇ ਚਰਨ ਲਈ ਖੋਲੀਆਂ ਜਾ ਚੁੱਕੀਆਂ  ਹਨ। ਪੱਕੀਆਂ ਨੌਕਰੀਆਂ ਦਾ ਭੋਗ ਪਾਕੇ ਠੇਕੇ ਉਪਰ ਭਰਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਬੁਹ ਰਾਸ਼ਟਰੀ ਧਾੜਵੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਪੋਟਾ ਪੋਟਾ ਕਰਜ਼ੇ ਨਾਲ ਵਿੰਨੇ ਦੇਸ਼ ਦੀਆਂ ਨੀਤੀਆਂ ਉਸ ਪਾਰਲੀਮੈਂਟ ਵਿਚ ਨਹੀਂ ਘੜੀਆਂ ਜਾ ਰਹੀਆਂ ਜਿਸ ਪਾਰਲੀਮੈਂਟ ਵਿਚ ਬੈਠੇ ਬੋਲ਼ਿਆਂ ਨੂੰ ਸੁਣਾਉਣ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਬੰਬ ਸੁੱਟਿਆ ਸੀ। ਸਗੋਂ ਅਮਰੀਕਾ ਵਿਚ ਬੈਠੇ ਨਵ ਸਾਮਰਾਜੀਆਂ ਵੱਲੋਂ ਥੋਪੀਆਂ ਜਾ ਰਹੀਆਂ ਹਨ। ਇਸੇ ਨੀਤੀ ਦੇ ਤਹਿਤ ਪ੍ਰਚੂਨ ਦੇ ਵਿਉਪਾਰੀਆਂ ਦਾ ਰੁਜ਼ਗਾਰ ਖੋਹ ਕੇ ਸਿੱਧੇ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤਾ ਜਾ ਰਿਹਾ ਹੈ। ਐਫ. ਡੀ. ਆਈ ਉੱਪਰ ਵੱਖ ਵੱਖ ਰਾਜਸੀ ਪਾਰਟੀਆਂ ਦੀ ਪੈਤੜੇ ਬਾਜੀ ਨੇ ਇਹ ਤਾਂ ਦੱਸ ਹੀ ਦਿੱਤਾ ਹੈ ਕਿ ਇਕੋ ਹੀ ਪਾਰਟੀ ਰਾਜ ਸਭਾ ਵਿਚ ਹੋਰ ਸਟੈਂਡ ਲੈਂਦੀ ਹੈ ਤੇ ਲੋਕ ਸਭਾ ਵਿਚ ਹੋਰ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਣ ਵਾਲੇ ਸਰਾਭੇ ਵਰਗਿਆਂ ਨੇ ਕਦੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਦੇਸ਼ ਦੇ ਹਾਕਮ ਇਸ ਕਦਰ ਆਪਣਾ ਇਮਾਨ ਵੇਚ ਦੇਣਗੇ ਤੇ ਦੇਸ਼ ਦੀ ਨੌਜਵਾਨ ਪੀੜੀ ਕ੍ਰਿਕਟ ਦਾ ਮੈਚ ਜਿੱਤਣ ਹਾਰਨ ਦੇ ਸੱਟੇ ਲਗਾਉਂਦੀ ਰਹੇਗੀ। ਦੇਸ਼ ਦੀ ਜਵਾਨੀ ਇਸ ਲਈ ਨਸ਼ਿਆਂ ਵਿਚ ਗਰਕ ਕੀਤੀ ਜਾਂਦੀ ਹੈ ਕਿ ਉਹ ਉਧਮ ਸਿੰਘ ਤੇ ਮਦਨ ਲਾਲਾ ਢੀਂਗਰਾਂ ਨੂੰ ਆਪਣਾ ਨਾਇਕ ਨਾ ਬਣਾ ਲੈਣ। ਉਹ ਭਗਤ ਸਿੰਘ ਦੇ ਰਾਹ ਨਾ ਤੁਰ ਪੈਣ।
ਦੂਸਰੇ ਗ਼ਦਰ ਨੂੰ ਆਰੰਭ ਹੋਇਆ ਵੀ ਇਕ ਸ਼ਤਾਬਦੀ ਬੀਤ ਗਈ ਹੈ। ਦੇਸ਼ ਦੇ ਹਾਕਮ ਬਦਲ ਗਏ ਹਨ। ਪਰ ਗ਼ਦਰ ਜੋ ਅੱਜ ਵੀ ਜਾਰੀ ਹੈ। ਅੱਜ ਉਸ ਗ਼ਰਦ ਦੀ ਸ਼ਤਾਬਦੀ ਹੈ ਜਿਸ ਦਾ ਕੇਵਲ ਡਾਕ ਟਿਕਟ ਜਾਰੀ ਹੋ ਜਾਣ ਨਾਲ ਕੁਝ ਨਹੀਂ ਸਰਨਾ। ਇਹ ਗ਼ਦਰ ਲੋਕਾਂ ਲਈ ਬਰਾਬਤਾਂ ਦੀ ਮੰਗ ਕਰਦਾ ਸੀ। ਇਹ ਗ਼ਦਰ ਅੱਜ ਵੀ ਉਹ ਹੀ ਮੰਗ ਕਰ ਰਿਹਾ ਹੈ ਜੋ ਅੱਜ ਤੋਂ ਸੌ ਸਾਲ ਪਹਿਲਾਂ ਕਰ ਰਿਹਾ ਸੀ। ਅੱਜ ਵੀ ਮਨੱਖ ਦੀਆਂ ਜਮਹੂਰੀ ਆਜ਼ਾਦੀਆਂ ਖਤਰੇ ਵਿਚ ਹਨ। ਅੱਜ ਵੀ ਪੇਟ ਦੀ ਖਾਤਰ ਜਿਸਮ ਵਿਕਦਾ ਹੈ। ਅੱਜ ਵੀ ਇਨਸਾਫ ਦੀ ਬੋਲੀ ਲਗਦੀ ਹੈ। ਗ਼ਦਰੀ ਦੇਸ਼ ਭਗਤਾਂ ਦੇ ਖਿਲਾਫ ਇਕ ਸਦੀ ਪਹਿਲਾਂ ਜਿਨ•ਾਂ ਨੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੇ ਧਾਰਮਿਕ ਫਤਵੇ ਜਾਰੀ ਕੀਤੇ ਸਨ ਤੇ ਜ਼ਲਿ•ਆਂ ਵਾਲੇ ਵਾਗ ਦੇ ਕਾਤਲਾਂ ਨੂੰ ਸਰੋਪੇ ਦੇ ਕੇ ਸਨਮਾਨਤ ਕੀਤਾ ਸੀ ਅੱਜ ਉਨ•ਾਂ ਦੇਸ਼ ਧਰੋਹੀ ਲੋਕਾਂ ਦੇ ਵਾਰਸ ਭਾਰਤ ਦੇ ਉਨ•ਾਂ ਮਹਾਨ ਗ਼ਦਰੀਆਂ ਦੇ ਇਸ ਇਨਕਲਾਬ ਨੂੰ ਸਿੱਖ ਇਨਕਲਾਬ ਆਖ ਕੇ ਛੁਟਿਆ ਰਹੇ ਹਨ ਤੇ ਭਗਤ ਸਿੰਘ ਨੂੰ ਨਾਸਤਕ ਹੋਣ ਦੇ ਮਹਿਣੇ ਮਾਰ ਰਹੇ ਹਨ। ਉਨ•ਾਂ ਦੀ ਅੱਜ ਵੀ ਇਹ ਹੀ ਕੋਸ਼ਿਸ ਹੈ ਕਿ ਸਾਮਰਾਜ ਦੇ ਨਵ ਬਸਤੀਵਾਦੀ ਦੌਰ ਵਿਚ ਇਨ•ਾਂ ਕੌਮੀ ਹੀਰਿਆਂ ਦੇ ਗੌਰਵ ਮਈ ਇਤਿਹਾਸ ਵਿਚ ਖੋਟ ਪਾਈ ਜਾਵੇ ਇਸੇ ਲਈ ਹੀ ਅੱਜ ਫਰੇਮ ਵਿਚ ਕੈਦ ਬਾਬਾ ਸੋਹਣ ਸਿੰਘ ਭਕਨਾ ਦੀ ਕੁੱਬੀ ਕੰਡ ਵਾਲੀ ਫੋਟੋ ਹਜ਼ਾਰਾਂ ਉਤਸ਼ਾਹੀ ਨੌਜਵਾਨਾਂ ਨੂੰ ਵੰਗਾਰ ਰਹੀ ਹੈ। ਉੱਠੋ ਦੇਸ਼ ਦੇ ਅਸਲੀ ਵਾਰਸੋ! ਉੱਠੋ!! ਉੱਠੋ!!! ਗ਼ਦਰ ਅੱਜ ਵੀ ਜਾਰੀ ਹੈ। ਗ਼ਦਰ ਜਾਰੀ ਹੈ।
ਆਜ਼ਾਦੀ ਦੇ 65 ਸਾਲਾਂ ਬਾਦ ਨਾ ਤਾਂ ਭਗਤ ਸਿੰਘ ਦੀ ਰੂਹ ਹੀ ਸ਼ਾਂਤ ਹੋਈ ਹੈ ਤੇ ਨਾ ਹੀ ਉਸ ਦੇ ਵਿਚਾਰਧਾਰਕ ਵਾਰਸ। ਇਨ•ਾਂ 65 ਸਾਲਾਂ ਵਿਚ ਸਾਰੀਆਂ ਹੀ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਕਈ ਵਾਰ ਸ਼ਾਂਤੀ ਪਾਠ ਕਰਵਾਏ ਹਨ ਤੇ ਕਈ ਵਾਰ ਅਰਦਾਸਾਂ ਕੀਤੀਆਂ ਹਨ ਕਿ ਭਗਤ ਸਿੰਘ ਦੀ ਰੂਹ ਨੂੰ ਸ਼ਾਂਤੀ ਮਿਲ ਜਾਵੇ ਪਰ ਉਹ ਨਾਸਤਕ ਰੂਹ ਸ਼ਾਂਤ ਹੀ ਨਹੀਂ ਹੋ ਰਹੀ। ਜਿਸ ਨੇ ਆਪਣੀ ਸ਼ਹਾਦਤ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਦੇ ਗਵਰਨ ਨੂੰ ਪੱਤਰ ਲਿਖਕੇ ਮੰਗ ਕੀਤੀ ਸੀ '' ਅਸੀਂ ਜੰਗੀ ਕੈਦੀ ਹਾਂ ਤੇ ਇਸ ਕਰਕੇ ਮੰਗ ਕਰਦੇ ਹਾਂ  ਕੇ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਹੀ ਸਲੂਕ ਹੋਵੇ। ਯਾਨੀ ਫਾਂਸੀ ਤੇ ਲਟਕਾਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਸਾਨੂੰ ਗੋਲੀ ਨਾਲ ਉਡਾਉਣ ਲਈ ਫ਼ੋਜੀ ਟੋਲੀ ਭੇਜ ਦੇਵੋ''। ਭਗਤ ਸਿੰਘ ਨੇ ਇਸ ਘੋਲ ਦੇ ਲੰਮੇਂ ਹੋਣ ਦੀ ਭਵਿੱਖ ਬਾਣੀ ਕਰਦਿਆਂ ਹੋਇਆ ਕਿਹਾ ਸੀ '' ਅਸੀ ਤਾਂ ਭਾਰਤ ਦੀ ਆਜ਼ਾਦੀ ਦੇ ਨੀਂਹ ਦੇ ਪੱਥਰ ਹਾਂ ਉਪਰਲੀ ਇਮਾਰਤ ਤਾਂ ਬਾਅਦ ਵਾਲੇ ਲੋਕ ਬਣਾਉਣਗੇ। ਇਸ ਦਾ ਫਿਕਰ ਕਰਨਾ ਸਾਡਾ ਕੰਮ ਨਹੀਂ '' ਇਹ ਫਿਕਰ ਕਰਨਾ ਅੱਜ ਦੀ ਨੌਜਵਾਨ  ਪੀੜੀ ਦਾ ਕੰਮ ਹੈ। ਸ਼ਹੀਦ ਭਗਤ ਸਿੰਘ ਨੇ ਬੜੇ ਹੀ ਸਪਸ਼ਟ ਸਬਦਾਂ ਵਿਚ  ਸ਼ਹਾਦਤ ਤੋਂ ਦੋ ਦਿਨ ਪਹਿਲਾਂ ਕਿਹਾ ਸੀ '' ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਦੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲ਼ੜੀ ਦੀ ਇਕ ਕੜੀ ਹੈ। . . . .ਅਸੀਂ ਇਹ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤੱਦ ਤੱਕ ਚਲਦਾ ਰਹੇਗਾ,ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ•ਾਂ ਦੀ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਂਵੇ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੇ ਰਲਵੇਂ। '' ਭਗਤ ਸਿੰਘ ਦੀ ਸਮਝ ਇਤਿਹਾਸ ਨੇ ਸਹੀਂ ਸਾਬਤ ਕਰ ਦਿੱਤੀ ਹੈ। ਅੱਜ ਦੇਸੀ ਹਾਕਮਾਂ ਦੀ ਸਹਿ ਤੇ ਫਿਰ ਵਿਦੇਸ਼ੀ ਹਾਕਮ ਭਾਰਤ ਦੀਆਂ ਹਰਿਆਲੀਆਂ ਨੂੰ ਚੁਗਣ ਲਈ ਆ ਗਏ ਹਨ ਤੇ ਅੱਜ ਯੁੱਧ ਦੇਸੀ ਤੇ ਵਿਦੇਸ਼ੀ ਹਾਕਮਾਂ ਦੇ ਵਿਰੁੱਧ ਸਾਂਝੇ ਤੌਰ ਤੇ ਲੜਿ•ਆ ਜਾਣਾ ਹੈ। ਜਿਸ ਨੂੰ ਭਾਰਤ ਦੀਆਂ ਹਾਕਮ ਧਿਰਾਂ ਵਿਸ਼ਵੀਕਰਨ ਦਾ ਨਾਂ ਦੇ ਰਹੀਆਂ ਹਨ ਜਿਹੜਾ ਸਾਡੇ ਦੇਸ਼ ਦੇ ਲੋਕਾਂ ਲਈ ਕਈ ਕਿਸਮ ਦੇ ਲਾਰੇ ਤੇ ਨਾਹਰੇ ਲੈ ਕੇ ਆਇਆ ਹੈ। ਜਿਸ ਨੂੰ ਭਗਤ ਸਿੰਘ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਨਵਬਸਤੀਵਾਦ ਕਿਹਾ ਜਾਂਦਾ ਹੈ। ਜਿਸ ਦੇ ਖਿਲਾਫ ਲ਼ੜਨਾ ਅੱਜ ਦੇ ਨੌਜਵਾਲ ਦੀ ਅਹਿਮ ਡੀਊਟੀ ਹੈ ਤੇ ਜਿਸ ਉਪਰ ਚਲਦਿਆਂ ਅਨੇਕਾ ਨੌਜਵਾਨ ਉਸ ਦੀ ਸੋਚ ਉਪਰ  ਪਹਿਰਾ ਦੇ ਵੀ ਰਹੇ ਹਨ। ਜਿਸ ਦਾ ਫਿਕਰ ਦੇਸ਼ ਦੇ ਹਾਕਮਾਂ ਨੂੰ ਤੇ ਬਦੇਸ਼ੀ ਗਿਰਝਾਂ ਨੂੰ ਵੱਡ ਵੱਡ ਖਾ ਰਿਹਾ ਹੈ ਕਿ ਭਗਤ ਸਿੰਘ ਦੇ ਵਾਰਸ ਕਰਤਾਰ ਸਰਾਭੇ ਦੀ ਵਿਚਾਰਧਾਰਾ ਨਾਲ ਲੈਸ ਹੋਕੇ ਉਨ•ਾਂ ਨੂੰ ਭਾਰਤ ਦੀਆਂ ਹਰਿਆਲੀਆਂ ਨਹੀਂ ਚੁਗਣ ਦੇਣਗੇ। ਇਸੇ ਲਈ ਮੈਂ ਆਪਣੀ ਗੱਲ ਨੂੰ ਮੱਖਣ ਕੁਹਾੜ ਦੇ ਸ਼ੈਅਰ ਨਾਲ ਖਤਮ ਕਰ ਰਿਹਾ ਹਾਂ,
ਹਨੇਰੀ ਰਾਤ ਹੈ ਤਾਂ ਕੀ,ਬੜੇ ਚੰਨ ਦਿਸਣ ਲੱਗ ਪਏ ਨੇ।
ਇਹ ਕੈਸੇ ਲੋਕ ਨੇ ਸੂਰਜ ਨੂੰ ਮਰਿਆ ਮਿਥਣ ਲੱਗ ਪਏ ਨੇ।
ਅਸੀਂ ਤਾਂ ਕੇਤਕੀ ਫੁੱਲਾਂ ਦਾ ਸੂਹਾ ਬਾਗ ਲਾਇਆ ਸੀ,
ਉਦ•ੇ ਫੁੱਲ 'ਲਾਲ ਜੰਗਲ' ਵਾਂਗਰਾਂ ਹੁਣ ਦਿਸਣ ਲਗ ਪਏ ਨੇ।     

we love you and we will miss you red salute to comrade Hugo Chávez dies at 58

Hugo Chávez dies at 58 - The Hindu

Monday, 4 March 2013

ਪੰਜਾਬ 'ਚ ਕੈਂਸਰ ਦਾ ਕਹਿਰ ਅਤੇ ਸਰਕਾਰੀ ਸਰਵੇਖਣ


ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਕੈਂਸਰ ਦਾ ਘਰੋਂ-ਘਰੀ ਸਰਵੇਖਣ ਕਰਵਾਕੇ ਜਿੱਥੇ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਹੈ ਉੱਥੇ ਉਸ ਜਟਿਲ ਕੰਮ ਨੂੰ ਹੱਥ ਪਾਇਆ ਹੈ, ਜਿਸ ਨੂੰ ਅੱਜ ਤੋਂ ਵੀਹ ਸਾਲ ਪਹਿਲਾਂ ਹੀ ਹੱਥ ਪਾ ਲਿਆ ਜਾਣਾ ਚਾਹੀਦਾ ਸੀ। ਦੇਰ ਆਏ ਦਰੁਸਤ ਆਏ ਵਾਂਗ ਹੁਣ ਵੀ ਸਰਕਾਰ ਦੇ ਇਸ ਕਾਰਜ ਨੂੰ ਜੀ ਆਇਆ ਆਖਣਾ ਬਣਦਾ ਹੈ। ਪੰਜਾਬ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਇਨ੍ਹਾਂ ਸਰਵਿਆਂ 'ਤੇ ਸੁੰਤੁਸ਼ਟੀ ਜਾਹਰ ਕਰਦਿਆਂ ਕਿਹਾ ਹੈ ਕਿ ਰਾਸ਼ਟਰੀ ਔਸਤ ਇਕ ਲੱਖ ਅਬਾਦੀ ਪਿੱਛੇ 80 ਮਰੀਜ਼ਾਂ ਦੀ ਹੈ ਅਤੇ ਪੰਜਾਬ 'ਚ ਇਹ ਔਸਤ 90 ਮਰੀਜ਼ਾਂ ਦੀ ਹੈ, ਇਹ ਕੋਈ ਬਹੁਤੀ ਫਿਕਰ ਕਰਨ ਵਾਲੀ ਗੱਲ ਨਹੀਂ। ਇਹ ਬਿਆਨ ਵੀ ਹੈਰਾਨੀ ਪ੍ਰਗਟਾਉਂਦਾ ਹੈ। ਇਕ ਹੋਰ ਹਿਸਾਬ ਮੁਤਬਿਕ ਪੰਜਾਬ 'ਚ ਹਰ ਰੋਜ਼ 18 ਵਿਅਕਤੀ ਕੈਂਸਰ ਦੇ ਨਾਲ ਮਰ ਰਹੇ ਹਨ।
ਪੰਜਾਬ ਅੱਜ ਪੂਰੀ ਤਰ੍ਹਾਂ ਨਾਲ ਬਿਮਾਰੀਆਂ ਦੀ ਗਫ੍ਰਿਤ 'ਚ ਹੈ। ਬਿਮਾਰੀ ਦਾ ਇਲਾਜ ਨਾ ਕਰਵਾ ਸਕਣ ਦੀ ਮਜਬੂਰੀ 'ਚ ਲੋਕ ਸਾਧਾਂ ਦੇ ਡੇਰਿਆਂ ਵੱਲ ਧੱਕੇ ਖਾ ਰਹੇ ਹਨ। ਭਾਰਤ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਇਲਾਜ  ਕਰਵਾਉਣ ਦੇ ਯਤਨਾਂ 'ਚ ਹਰ ਸਾਲ 2.5 ਫ਼ੀਸਦੀ ਲੋਕ ਗਰੀਬੀ ਦੀ ਰੇਖਾ ਤੋ ਹੇਠਾਂ ਡਿੱਗ ਰਹੇ ਹਨ। ਮਾਲਵੇ ਦੀ ਉਹ ਬੈਲਟ ਜਿੱਥੇ ਕਪਾਹ ਦੀ ਖੇਤੀ ਹੁੰਦੀ ਹੈ, ਕੈਂਸਰ ਬੈਲਟ ਵਜੋਂ ਮਸ਼ਹੂਰ ਹੋ ਗਈ ਹੈ। ਉਕਤ ਸਰਵੇਖਣ ਨੂੰ ਮੁੜ ਤੋਂ ਕਰਵਾਉਣ ਦੀ ਮੰਗ ਵੀ ਸਾਹਮਣੇ ਆ ਰਹੀਂ ਹੈ, ਜਿੱਥੇ ਕੈਂਸਰ ਵਰਗੇ ਲੱਛਣਾਂ ਵਾਲੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਕੈਂਸਰ ਦੇ ਮਰੀਜ਼ ਹੀ ਨਹੀਂ ਮੰਨਿਆਂ ਗਿਆ।
ਪੰਜਾਬ ਜਿਸ ਦੀ ਪਹਿਚਾਣ ਹੀ ਪੰਜ ਪਾਣੀਆਂ ਕਰਕੇ ਹੈ। ਅੱਜ ਪਾਣੀ ਹੀ ਜ਼ਹਿਰ ਬਣ ਗਿਆ ਹੈ ਜਿਸ ਪਾਣੀ ਨੂੰ ਅਮ੍ਰਿੰਤ ਵਰਗਾ ਹੋਣ ਦਾ ਮਾਣ ਪ੍ਰਾਪਤ ਸੀ। ਅੱਜ ਪੰਜਾਬ ਦਾ ਪਾਣੀ ਏਨਾਂ ਪ੍ਰਦੂਸ਼ਤ ਹੋਇਆ ਹੈ ਕਿ ਨਦੀਆਂ ਵੀ ਸ਼ਰਮਸ਼ਾਰ ਹਨ, ਜਿਸ ਕਰਕੇ ਕੈਂਸਰ ਦੀ ਬਿਮਾਰੀ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਾਲਤੂ ਜਾਨਵਰਾਂ ਨੂੰ ਵੀ ਲੱਗ ਰਹੀ ਹੈ।
ਬਠਿੰਡੇ ਤੋਂ ਬੀਕਾਨੇਰ ਨੂੰ ਜਾਣ ਵਾਲੀ ਰੇਲ ਗੱਡੀ 'ਚ ਪੰਜਾਬ ਦੇ ਕੈਂਸਰ ਪੀੜਤ ਲੋਕ ਹੀ ਸਫਰ ਕਰਦੇ ਹਨ। ਪੰਜਾਬ ਸਰਕਾਰ ਨੂੰ ਇਸ ਗੱਲ ਦਾ ਫਿਕਰ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਮਰੀਜ਼ਾਂ ਨੂੰ ਪੰਜਾਬ ਦੇ ਗਵਾਂਢੀ ਸੂਬਿਆਂ 'ਚ ਇਲਾਜ ਕਰਵਾਉਣ ਲਈ ਜਾਣਾ ਪੈ ਰਿਹਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲ ਤਾਂ ਆਪ ਨਿਗਮੀਕਰਨ ਦੇ ਕੈਂਸਰ ਤੋਂ ਪੀੜਤਹਨ।
ਸਾਉਥ ਅਫਰੀਕਾ ਤੋਂ ਆਈ ਇੱਕ ਡਾਕਟਰ ਕੈਰਨ ਸਮਿਥ ਦੀ ਟੀਮ ਨੇ 2008 'ਚ ਆਪਣੇ 14 ਮਹੀਨੇ ਦੇ ਠੋਸ ਅਧਿਐਨ ਤੋਂ ਬਾਅਦ ਜਿਹੜੇ ਸਿੱਟੇ ਕੱਢੇ ਸਨ, ਉਨ੍ਹਾਂ ਸਿੱਟਿਆਂ ਨੇ ਪੂਰੀ ਦੁਨੀਆਂ ਦਾ ਧਿਆਨ ਪੰਜਾਬ ਦੀ ਇਸ ਧਰਤੀ ਵੱਲ ਖਿੱਚਿਆ ਸੀ। ਉਸ ਦਾ ਅਧਿਐਨ ਕੇਂਦਰ ਮਾਲਵੇ ਦਾ ਖਿੱਤਾ ਸੀ। ਉਸ ਦੇ ਹੈਰਾਨੀਜਨਕ ਸਿੱਟੇ ਇਹ ਦਸਦੇ ਹਨ ਕਿ ਪੰਜਾਬ ਦੇ ਪਾਣੀਆਂ 'ਚ ਯੂਰੇਨੀਅਮ ਨਾਮ ਦੀ ਧਾਂਤ ਦਾ ਮਿਸ਼ਰਣ ਲੋੜੀਂਦੀ ਮਾਤਰਾ ਤੋਂ ਬਹੁਤ ਜ਼ਿਆਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਕਈ ਪਿੰਡਾਂ 'ਚ ਇਹ ਲੋੜੀਂਦੀ ਮਾਤਰਾ ਤੋਂ 60 ਗੁਣਾ ਤੋਂ ਵੀ ਵੱਧ ਹੈ। ਡਾ. ਕੈਰਨ ਸਮਿਥ ਨੇ ਪੰਜਾਬ ਤੇ ਭਾਰਤ ਦੀਆਂ ਸਰਕਾਰਾਂ ਨੂੰ ਖੁੱਲੇ ਖਤ ਲਿਖੇ ਸਨ। ਐਪਰ ਅਜੋਕੇ ਸਰਵੇ ਨੇ ਇਹ ਚਿੰਤਾ ਦਾ ਘੇਰਾ ਵਿਸ਼ਾਲ ਕਰ ਦਿੱਤਾ ਹੈ ਕਿ ਕੇਵਲ ਮਾਲਵਾ ਹੀ ਕੈਂਸਰ ਦੀ ਲਪੇਟ 'ਚ ਨਹੀਂ ਸਗੋਂ ਸਾਰਾ ਪੰਜਾਬ ਹੀ ਕੈਂਸਰ ਦੀ ਲਪੇਟ 'ਚ ਹੈ।
ਬਾਬਾ ਫਰੀਦ ਸੈਂਟਰ ਦੇ ਅਧਿਐਨ ਨੇ ਵੀ ਇਹ ਹੀ ਰਿਪੋਰਟ ਦਿੱਤੀ ਸੀ ਕਿ ਮਾਲਵੇ ਦੇ ਇਸ ਖਿੱਤੇ 'ਚ ਸਭ ਤੋਂ ਵਧੇਰੇ ਮਾਰੂ ਪ੍ਰਭਾਵ ਬੱਚਿਆਂ ਦੀ ਸਿਹਤ ਉਪਰ ਪੈ ਰਿਹਾ ਹੈ। ਬਾਬਾ ਫਰੀਦ ਅਧਿਐਨ ਸੈਂਟਰ ਨੇ ਇਹ ਸ਼ੰਕਾ ਪ੍ਰਗਟ ਕੀਤੀ ਸੀ ਕਿ ਇੱਥੇ ਦੇ ਦੋ ਵੱਡੇ ਬਿਜਲੀ ਪਲਾਂਟ ਇਸ ਦਾ ਕਾਰਨ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਇਨ੍ਹਾਂ ਵੱਡੇ ਬਿਜਲੀ ਪਲਾਂਟਾਂ ਦਾ ਬਾਲਣ ਕੋਲਾ ਸੜਕੇ ਸਵਾਹ ਦੇ ਰੂਪ 'ਚ ਜਦੋਂ ਧੂੜ 'ਚ ਰਲਦਾ ਹੈ ਤਾਂ ਇਹ ਧੂੜ ਮਾਲਵੇ ਦੇ ਜਿਸ-ਜਿਸ ਹਿੱਸੇ ਤੱਕ ਪਹੁੰਚਦੀ ਹੈ, ਉੱਥੇ-ਉੱਥੇ ਦਾ ਜਲਵਾਯੂ ਖਰਾਬ ਹੋ ਰਿਹਾ ਹੈ। ਇਸ ਤਾਜਾ ਸਰਵੇਖਣ ਨੇ ਹੋਰ ਵੀ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿ ਮਾਲਵੇ ਦੇ ਲੋਕਾਂ ਨੂੰ ਬਿਜਲੀ ਦੀ ਕਿੰਨੀ ਵੱਡੀ ਕੀਮਤ ਦੇਣੀ ਪੈ ਰਹੀ ਹੈ। ਜੇ ਇਹ ਸ਼ੰਕੇ ਠੀਕ ਹਨ ਕਿ ਕੋਇਲੇ ਦੇ ਜਲੇ ਹੋਏ ਕਣ ਹੀ ਵੱਡੀ ਸਮੱਸਿਆ ਬਣ ਰਹੇ ਹਨ ਤਾਂ ਨਿਉਕੂਲੀਅਰ ਬਿਜਲੀ ਘਰਾਂ ਦੀ ਕੀਮਤ ਕਿੰਨੀ ਵੱਡੀ ਦੇਣੀ ਪਵੇਗੀ? ਇਸ ਦਾ ਅਨੁਮਾਨ ਤਾਂ ਅਸਾਨੀ ਦੇ ਨਾਲ ਹੀ ਲਾਇਆ ਜਾ ਸਕਦਾ ਹੈ। ਤਾਜਾ ਸਰਵੇਖਣ ਨੇ ਇਹ ਚਿੰਤਾ ਹੋਰ ਪੱਕੀ ਕਰ ਦਿੱਤੀ ਹੈ ਕਿ ਪੰਜਾਬ ਤਬਾਹੀ ਦੇ ਵੱਲ ਵਧ ਰਿਹਾ ਹੈ ਤੇ ਸਾਡੀਆਂ ਸਰਕਾਰਾਂ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਬਾਰੇ ਅਮਰੀਕੀ ਮਾਹਰਾਂ ਦੀ ਸਲਾਹ ਲੈ ਰਹੀਆਂ ਹਨ।
ਪਿੰਡਾਂ ਦੇ ਸਧਾਰਨ ਲੋਕਾਂ ਨੂੰ ਇਹ ਜਾਪ ਰਿਹਾ ਹੈ ਕਿ ਹਰਾ ਇਨਕਲਾਬ ਹੀ ਉਨ੍ਹਾਂ ਲਈ ਤਬਾਹੀ ਲੈ ਕੇ ਆਇਆ ਹੈ। ਬਿਮਾਰੀਆਂ ਨੇ ਵੀ ਉਦੋਂ ਹੀ ਜੋਰ ਫੜਿਆਂ ਹੈ ਜਦੋਂ ਤੋਂ ਹਰਾ ਇਨਕਲਾਬ ਆਪਣੇ ਸਿਖਰ ਉਪਰ ਜਾ ਕੇ ਖੜ ਗਿਆ ਹੈ। ਜਿੰਮੀਦਾਰ ਆਪਣੀ ਉਪਜ ਨੂੰ ਵਧਾਉਣ ਲਈ ਜ਼ਹਿਰਾਂ ਦੀ ਵਰਤੋਂ ਹੋਰ ਵੀ ਵਧੇਰੇ ਕਰਨ ਵੱਲ ਰੁਝ ਗਿਆ ਹੈ। ਲੱਗ ਰਿਹਾ ਹੈ ਕਿ ਹਰਾ ਇਨਕਲਾਬ ਹੀ ਸਮਾਜ ਦੇ ਵੱਡੇ ਵਰਗ ਲਈ ਮੁਸੀਬਤਾਂ ਲੈ ਕੇ ਆਇਆ ਹੈ। 2009 'ਚ ਹੀ ਗਰੀਨ ਪੀਸ ਰਿਸਰਚ ਲੈਬੋਰਟਰੀ ਇਨਵੈਸਟੀਗੇਸ਼ਨ ਦੇ ਡਾ. ਰੀਅਸ ਤਰਾਦੋ, ਇੰਗਲੈਂਡ ਤੋਂ ਮੁਕਤਸਰ ਅਤੇ ਬਠਿੰਡਾ ਦੇ ਪਿੰਡਾਂ ਦਾ ਅਧਿਐਨ ਕਰਨ ਲਈ ਪੰਜਾਬ ਆਏ ਸਨ ਨੇ ਆਪਣੀ ਜਾਂਚ ਪੜਤਾਲ 'ਚ ਪਾਇਆ ਕਿ ਨਮੂਨੇ ਦੇ 20 ਫੀਸਦ 'ਚ ਨਾਈਟਰੇਟ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਯੂ. ਐਚ. ਓ.) ਵੱਲੋਂ ਨਿਰਧਾਰਤ ਮਾਤਰਾ ਨਾਲੋਂ ਜਿਆਦਾ ਹੈ। ਇਸ ਅਧਿਐਨ ਨੇ ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਨੂੰ ਇਸ ਲਈ ਜਿੰਮੇਵਾਰ ਮੰਨਿਆ ਹੈ। ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਦੀ ਜੜ ਹਰੇ ਇਨਕਲਾਬ 'ਚ ਜਾ ਪਹੁੰਚਦੀ ਹੈ। ਅੱਜ ਹਰੇ ਇਨਕਲਾਬ ਦੇ ਹਾਮੀ ਬੁੱਧੀਜੀਵੀ ਵੀ ਇਹ ਮੰਨਣ ਲੱਗ ਪਏ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ 1995 'ਚ ਹੀ ਅਜਿਹਾ ਖੋਜ ਕਾਰਜ ਪ੍ਰਕਾਸ਼ਿਤ ਕੀਤਾ ਸੀ, ਜਿਸ ਨੇ ਇਹ ਚਿੰਤਾਂ ਦਾ ਪ੍ਰਗਟਾਵਾ ਕੀਤਾ ਸੀ ਕਿ ਪੰਜਾਬ ਦੇ ਪਾਣੀਆਂ 'ਚ ਧਾਤਾਂ ਦਾ ਮਿਸ਼ਰਣ ਚਿੰਤਾਜਨਕ ਹੱਦ ਤੱਕ ਵਧ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਖੋਜ ਕਾਰਜ ਨੇ ਇਸ ਸੰਬੰਧੀ ਹੋਰ ਖੋਜ ਕਾਰਜ ਦੀ ਲੋੜ ਉਪਰ ਜੋਰ ਦਿੱਤਾ ਸੀ ਪਰ ਸਾਡੀਆਂ ਸਰਕਾਰਾਂ ਨੇ ਇਸ ਕਿਸਮ ਦੀ ਖੋਜ ਕਾਰਜ ਦੀ ਸ਼ਾਇਦ ਕੋਈ ਲੋੜ ਹੀ ਨਹੀਂ ਸੀ ਸਮਝੀ। ਇਹ ਖੋਜ ਕਾਰਜ ਲਾਇਬਰੇਰੀਆਂ ਦੀ ਵਸਤ ਬਣਕੇ ਹੀ ਰਹਿ ਗਿਆ ਹੈ। ਜੇ ਉਦੋਂ ਇਹ ਕਾਰਜ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਪੰਜਾਬ ਦੀਆਂ ਕੀਮਤੀ ਜਾਨਾਂ ਕੈਂਸਰ ਦੀ ਭੇਂਟ ਨਾ ਚੜ੍ਹਦੀਆਂ।
ਜਿਵੇਂ ਭਾਰਤ 'ਚ ਅਕਸਰ ਹੀ ਹੁੰਦਾ ਹੈ ਕਿ ਜਦੋਂ ਹਰ ਪਾਸਿਓ ਤੋਏ ਤੋਏ ਹੋਣ ਲੱਗ ਪੈਂਦੀ ਹੈ ਤਾਂ ਸਰਕਾਰਾਂ ਜਾਗਦੀਆਂ ਹਨ।ਪੰਜਾਬ 'ਚ ਵੀ ਅਜਿਹਾ ਹੀ ਹੋਇਆ ਹੈ। ਅਪ੍ਰੈਲ 2009 'ਚ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਭਾਬਾ ਅਟੌਮਕ ਰਿਸਰਚ ਸੈਂਟਰ, ਟਰੋਂਬੇ ਨੂੰ ਇਸ ਸੰਬੰਧੀ ਜਾਂਚ ਪੜਤਾਲ ਕਰਨ ਲਈ ਕਿਹਾ ਸੀ।
ਪੰਜਾਬ 'ਚ ਲੋਕਾਂ ਦੀ ਵਿਗੜ ਰਹੀ ਸਿਹਤ ਲਈ ਇੱਥੋਂ ਦਾ ਜਲਵਾਯੂ ਮੁੱਖ ਰੂਪ 'ਚ ਜਿੰਮੇਵਾਰ ਹੈ। ਵਾਯੂਮੰਡਲ ਨੂੰ ਖਰਾਬ ਕਰਨ ਵਾਲੀਆਂ ਧਿਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ। ਇਸੇ ਲਈ ਵਾਤਾਵਰਨ ਲਈ ਕੰਮ ਕਰਨ ਵਾਲੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਕੇਵਲ ਪੇਪਰਾਂ 'ਚ ਹੀ ਕੰਮ ਕਰਦਾ ਹੈ। ਉਨਾਂ ਨੇ ਸਰਕਾਰ ਨੂੰ ਬਹੁਤ ਹੀ ਸਖ਼ਤ ਸ਼ਬਦਾਂ 'ਚ ਕਿਹਾ ਹੈ ਕਿ ਪੰਜਾਬ ਦੀਆਂ ਫੈਕਟਰੀਆਂ ਦਾ ਪਾਣੀ ਜਿਸ 'ਚ ਸਾਇਆਨਾਈਡ ਵਰਗੇ ਖਤਰਨਾਕ ਕੈਮੀਕਲ ਵੀ ਹਨ ਨਾਲਿਆਂ ਰਾਹੀਂ ਪੰਜਾਬ ਦੇ ਪਾਣੀਆਂ 'ਚ ਰਲ ਰਹੇ ਹਨ ਤੇ ਇਹ ਖਤਰਨਾਕ ਕੈਮੀਕਲ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰ ਰਹੇ ਹਨ।
ਪੰਜਾਬ ਦੇ ਹਰ ਰੋਜ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅਜੇ ਤੱਕ ਕੋਈ ਲਾਮਬੰਦੀ ਤਾਂ ਦੂਰ ਰਹੀ ਅਜੇ ਚਰਚਾ ਵੀ ਨਹੀਂ ਚਲ ਰਹੀ। ਸ. ਬਲਜਿੰਦਰ ਸਿੰਘ ਲੂਵਾਂ ਦੁਆਰਾ ਪੰਜਾਬ ਦੀ ਹਾਈਕੋਰਟ 'ਚ ਪਬਲਿਕ ਇਨਟਰੈਸਟ ਲਿਟੀਕੇਸ਼ਨ ਪਾਈ ਗਈ ਸੀ ਜਿਸ ਤਹਿਤ ਚੀਫ ਜਸਟਿਸ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਦੱਸੇ ਕਿ ਹੁਣ ਤੱਕ ਪਾਣੀਆਂ 'ਚ ਯੁਰੇਨੀਅਮ ਦੀ ਵਧ ਰਹੀ ਮਾਤਰਾ ਬਾਰੇ ਸਰਕਾਰ ਨੇ ਕੀ ਕੀ ਕੰਮ ਕੀਤਾ ਹੈ? ਭਾਬਾ ਅਟੋਂਮਿਕ ਰਿਸਰਚ ਸੈਂਟਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਹਾਈ ਕੋਰਟ ਨੂੰ ਦੱਸਿਆ ਹੈ ਕਿ ਹਰ ਦੇਸ਼ ਦੇ ਪੌਣ-ਪਾਣੀ ਦੇ ਮੁਤਾਬਕ ਉੱਥੋਂ ਦੇ ਪਾਣੀਆਂ 'ਚ ਵੱਖ ਵੱਖ ਧਾਤਾਂ ਹੁੰਦੀਆਂ ਹਨ। ਭਾਬਾ ਰਿਸਰਚ ਸੈਂਟਰ ਨੇ ਇਸ ਸੰਬੰਧੀ ਹਾਈ ਕੋਰਟ ਨੂੰ ਇਕ ਐਫੀਡੇਵਿਟ ਵੀ ਦਿੱਤਾ ਹੈ ਕਿ ਮਾਲਵਾ ਖੇਤਰ 'ਚ ਵਧ ਰਹੀਆਂ ਘਾਤਕ ਬਿਮਾਰੀਆਂ ਦਾ ਕਾਰਨ ਪਾਣੀ 'ਚ ਯੁਰੇਨੀਅਮ ਦੀ ਵਧ ਮਾਤਰਾ ਦਾ ਹੋਣਾ ਨਹੀਂ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਰ. ਓ. ਸਿਸਟਮ ਰਾਹੀਂ ਪਾਣੀ 'ਚੋਂ ਯੁਰੇਨੀਅਮ ਨੂੰ 99% ਘੱਟ ਵੀ ਕੀਤਾ ਜਾ ਸਕਦਾ ਹੈ। ਪੰਜਾਬ 'ਚ ਇਕ ਪਾਸੇ ਲੋਕ ਨਾਮੁਰਾਦ ਬਿਮਾਰੀਆਂ ਨਾਲ ਮਰ ਰਹੇ ਹਨ ਦੂਸਰੇ ਪਾਸੇ ਕੁਝ ਡਾਕਟਰ ਵੱਡੀਆਂ ਰਕਮਾਂ ਇਨ੍ਹਾਂ ਬਿਮਾਰਾਂ ਦੇ ਸਿਰ ਤੋਂ ਕਮਾ ਰਹੇ ਹਨ। ਜਿਨ੍ਹਾਂ ਕੰਪਨੀਆਂ ਦਾ ਪਾਣੀ ਉਦੋਂ ਹੀ ਵਿਕਣਾ ਸੀ ਜਦੋਂ ਪੰਜਾਬ ਦਾ ਪਾਣੀ ਪ੍ਰਦੂਸ਼ਤ ਹੁੰਦਾ ਤਾਂ ਇਹ ਗੱਲ ਸਮਝ ਆਉਣ 'ਚ ਦੇਰ ਨਹੀਂ ਲੱਗਣੀ ਚਾਹੀਦੀ ਕਿ ਪੰਜਾਬ ਦੀ ਇਸ ਤਬਾਹੀ 'ਚੋਂ ਹੀ ਕੁੱਝ ਲੋਕ ਕੰਗਾਲ ਹੋ ਰਹੇ ਹਨ ਅਤੇ ਕੁੱਝ ਮਾਲੋ ਮਾਲ ਹੋ ਰਹੇ ਹਨ।
-ਡਾ. ਤੇਜਿੰਦਰ ਵਿਰਲੀ
            94647-97400      

(ਲੇਖਕ ਚਲੰਤ ਮਾਮਲਿਆਂ ਦੇ ਮਾਹਿਰ ਹਨ)

ਵਿਦੇਸ਼ਾਂ ਵਿਚ ਭਾਰਤੀ ਇਨਕਲਾਬ ਦਾ ਮੋਢੀ ਤਾਰਕ ਨਾਥ ਦਾਸ


                                                                        ਡਾ.ਤੇਜਿੰਦਰ ਵਿਰਲੀ (919464797400)

ਭਾਰਤ ਅੱਜ ਜਿਸ ਗ਼ਦਰ ਦੀ ਸ਼ਤਾਬਦੀ ਮਨਾਂ ਹੈ ਅਗਰ ਇਸ ਗ਼ਦਰ ਇਸ ਗ਼ਦਰ ਦੇ ਸਭ ਤੋਂ ਮਹਾਨ ਤੇ ਮੁਢਲੇ ਵਿਅਕਤੀ ਨੂੰ ਯਾਦ ਨਾ ਕੀਤਾ ਤਾਂ ਇਹ ਜਸ਼ਨ ਅਧੂਰੇ ਹੀ ਸਮਝੇ ਜਾਣਗੇ ਉਹ ਇਕ •ਿਅਕਤੀ ਹੀ ਨਹੀਂ ਸੀ ਸਗੋਂ ਆਪਣੇ ਆਪ ਵਿਚ ਇਕ ਪੂਰਾ ਇਤਿਹਾਸ ਜੀ ਜਿਸ ਨੂੰ ਸਮਝੇ ੀਬਨ•ਾਂ ਗ਼ਦਰ ਦੀ ਏਨੀ ਵੱਡੀ ਮੂਵਮੈਂਟ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਪੰਜਾਬ ਦੇ ਕੁਝ ਅਖੌਤੀ ਚਿੰਤਕ ਪੰਜਾਬ ਦੇ ਮਹਾਨ ਆਗੂਆਂ ਨੂੰ ਫਿਰਕਾ ਪ੍ਰਸਤੀ ਦੀ ਅੱਖ ਨਾਲ ਦੇਖਦੇ ਹੋਏ ਉਨ•ਾਂ ਨੂੰ ਕੇਵਲ ਤੇ ਕੇਵਲ ਸਿੱਖ ਸਿੱਧ ਕਰਨ ਵੱਲ ਰੁਚਿੱਤ ਹੋ ਰਹੇ ਹਨ ਤੇ ਇਹ ਸਿੱਧ ਕਰਨ ਦੇ ਆਹਰ ਵਿਚ ਹਨ ਕਿ ਉਹ ਗ਼ਦਰ ਇਕ ਰਾਸ਼ਟਰੀ ਇਨਕਲਾਬ ਨਹੀਂ ਸੀ ਸਗੋਂ ਸਿੱਖ ਇਨਕਲਾਬ ਸੀ ਜਦਕਿ ਮਹਾਨ ਗ਼ਦਰੀ ਦੇਸ਼ ਦੇ ਸੱਟੇ ਇਨਕਲਾਬੀ ਸਨ ਜਿਨ•ੰ ਦਾ ਪ੍ਰੇਰਨਾ ਸਰੋਤ ਸੰਸਾਰ ਦਾ ਇਨਕਲਾਬੀ ਵਿਰਸਾ ਸੀ ਜਿਨ•ਾਂ ਲਈ ਧਰਮ ਜਾਤ ਤੇ ਰੰਗ ਕੇਵਲ ਵਿਅਕਤੀਗਤ ਮਸਲਾ ਹੀ ਸੀ। ਭਾਰਤ ਦੇ ਇਹ ਮਹਾਨ ਗ਼ਦਰੀ ਬੰਗਾਲੀ ਪ੍ਰੋਫੈਸਰ ਤਾਰਕਨਾਥ ਦਾਸ਼ ਦੀ ਅਗਵਾਈ ਵਿਚ ਮਹਾਨ ਗ਼ਦਰ ਵੱਲ ਵਧੇ ਸਨ ਜਿਨ•ੰ ਦੀਆਂ ਵੱਡੀਆਂ ਕੁਰਬਾਨੀਆਂ ਨੇ ਉਸ ਮਹਾਨ ਬੰਗਾਲੀ ਨੂੰ ਫੋਕਸ ਵਿਚ ਹੀ ਨਹੀਂ ਆਉਣ ਦਿੱਤਾ। ਇਹ ਭਾਰਤੀਆਂ ਦਾ ਇਕ ਸੁਭਆ ਵੀ ਹੈ ਕਿ ਇਨ•ਾਂ ਲਈ ਸ਼ਹੀਦੀ ਦਾ ਜਾਮ ਪੀਣ ਵਾਲਾ ਵੱਡਾ ਹੈ ਜਦ ਕਿ ਸਾਰੀ ਉਮਰ ਜੇਲ•ਾਂ ਦੀਆਂ ਕਾਲ ਕੋਠੜੀਆਂ ਵਿਚ ਨਰਕ ਵਾਲੀ ਜਿੰਦਗੀ ਬਤੀਤ ਕਰਨ ਵਾਲਾ ਬਹੁਤਾ ਅਰਥ ਨਹੀਂ ਰੱਖਦਾ। ਸਾਡੇ ਇਤਿਹਾਸਕਾਰਾ ਨੇ ਹੀ ਹਾਕਮਾਂ ਦੇ ਇਸ਼ਾਰੇ ਉਪਰ ਸਾਡੇ ਇਤਿਹਾਸ ਨੂੰ ਵਗਾੜਕੇ ਹੀ ਪੇਸ਼ ਕੀਤਾ ਹੈ। ਆਓ ਪੰਜਾਬ ਦੇ ਮਹਾਨ ਗ਼ਦਰੀਆਂ ਦੇ ਮੋਢੀ ਆਗੂ ਨੂੰ ਯਾਦ ਕਰੀਏ।
ਤਾਰਕ ਨਾਥ ਦਾਸ ਦਾ ਨਾਮ ਵਿਦੇਸ਼ਾਂ ਵਿਚ ਭਾਰਤ ਦੀ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਵਾਲਿਆਂ ਵਜੋਂ ਲਿਆ ਜਾਂਦਾ ਹੈ। ਜਦ ਕਦੇ ਵੀ ਭਾਰਤੀ ਆਜ਼ਾਦੀ ਦੇ ਘੋਲ ਦੀ ਗੱਲ ਚੱਲੇਗੀ ਤਾਂ ਤਾਰਕ ਨਾਥ ਦਾਸ ਦੁਆਰਾ ਸਿਰਜਿਆ ਸ਼ਾਂਨਾਮੱਤਾ ਇਤਿਹਾਸ ਉਭਰਵੇਂ ਰੂਪ ਵਿਚ ਸਾਹਮਣੇ ਆਵੇਗਾ। ਇਹ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਇਨਕਲਾਬੀ ਪੱਛਮੀ ਬੰਗਾਲ ਦੇ ਇਕ ਨਿੱਕੇ ਜਿਹੇ ਪਿੰਡ ਮਜੂਪਰਾ (ਨੇੜੇ ਕੰਚਰਪਰਾ) ਜਿਲ•ਾਂ 24 ਪਰਗਾਨਾਂ ਵਿਚ 15 ਜੂਨ 1884 ਨੂੰ ਨਿਮਨ ਮੱਧ ਵਰਗੀ ਪਰਿਵਾਰ ਵਿਚ ਪਿਤਾ ਸ਼੍ਰੀ ਕਾਲੀ ਮੋਹਨ ਦੇ ਘਰ ਪੈਦਾ ਹੋਇਆ। ਸ਼੍ਰੀ ਕਾਲੀ ਮੋਹਨ ਕਲਕੱਤਾ ਵਿੱਖੇ ਕੇਂਦਰੀ ਟੈਲੀਗ੍ਰਾਫ ਮਹਿਕਮੇਂ ਵਿਚ ਕਲਰਕ ਸਨ। ਤਾਰਕ ਨਾਥ ਦਾਸ ਸਕੂਲ ਦੇ ਮੁਢਲੇ ਦਿਨਾਂ ਵਿਚ ਹੀ ਇਕ ਲਾਇਕ ਵਿਦਿਆਰਥੀ ਵਜੋਂ ਆਪਣੇ ਅਧਿਆਪਕਾਂ ਦਾ ਕੇਂਦਰ ਬਿੰਦੂ ਬਣ ਗਿਆ ਸੀ। ਦੇਸ਼ ਭਗਤੀ ਬਾਰੇ ਮੁੱਢਲਾ ਗਿਆਨ ਉਦੋਂ ਹੋਇਆ ਜਦੋਂ ਤਾਰਕਨਾਥ ਦਾਸ ਦੇ ਹੈਡਮਾਸਟਰ ਨੇ ਇਕ ਲੇਖ ਲਿਖਣ ਮੁਕਾਬਲੇ ਲਈ ਤਾਰਕ ਨਾਥ  ਨੂੰ ਪ੍ਰੇਰਿਤ ਕੀਤਾ। ਇਹ ਮੁਕਾਬਲਾ ਦੇਸ਼ ਭਗਤੀ ਨਾਲ ਸੰਬੰਧਿਤ ਵਿਸ਼ੇ ਬਾਰੇ ਲੇਖ ਲਿਖਣ ਦਾ ਸੀ। ਇਸ ਮੁਕਾਬਲੇ ਲਈ ਲਿਖੇ ਲੇਖ ਨੂੰ ਪੜਕੇ ਇਕ ਨਿਰਨਾਇਕ ਹੱਕਾ ਬੱਕਾ ਰਹਿ ਗਿਆ। 16 ਸਾਲਾਂ ਦੇ ਵਿਦਿਆਰਥੀ ਦੀ ਇਸ ਅਹਿਮ ਰਚਨਾ ਨੇ ਜਿੱਥੇ ਤਾਰਕ ਨਾਥ ਦਾਸ ਨੂੰ ਪਹਿਲਾ ਸਥਾਨ ਪ੍ਰਦਾਨ ਕਰਵਾਇਆ ਉੱਥੇ ਉਸ ਦੀ ਵਿਲੱਖਣ ਲਿਖਣ ਸ਼ੈਲੀ ਤੇ ਤਿੱਖੀ ਸਮਝਦਾਰੀ ਨੇ ਸਹਿਪਾਠੀਆਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਇਸੇ ਲੇਖ ਨੂੰ ਪੜ•ਕੇ ''ਅਨੁਸ਼ੀਲਨ ਸਮਿਤੀ'' ਦੇ ਬਾਨੀ ਪੀ. ਮਿੱਤਰ ਏਨੇ ਪ੍ਰਭਾਵਿਤ ਹੋਏ ਕਿ ਉਨ•ਾਂ ਨੇ ਆਪਣੇ  ਸਹਿਯੋਗੀ ਸ਼ਤੀਸ਼ ਚੰਦਰ ਬਾਸੂ ਨੂੰ ਕਿਹਾ ਕਿ ਇਸ ਹੋਣਹਾਰ ਵਿਦਿਆਰਥੀ ਨੂੰ ਸਮਿਤੀ ਦਾ ਮੈਂਬਰ ਬਣਾ ਲਿਆ ਜਾਵੇ। ਸੋ ਤਾਰਕ ਨਾਥ ਦਾਸ ਛੋਟੀ ਉਮਰ ਵਿਚ ਹੀ ਅਨੁਸ਼ੀਲਨ ਸਮਿਤੀ ਦੇ ਮੈਂਬਰ ਬਣ ਗਏ ਸਨ। ਸਮਿਤੀ ਦੇ ਆਗੂਆਂ ਦੀਆਂ ਉਮੀਦਾਂ ਉਸ ਹੋਣਹਾਰ ਵਿਦਿਆਰਥੀ 'ਤੇ ਸ਼ੁਰੂ ਵਿਚ ਹੀ ਲੱਗ ਗਈਆਂ ਸਨ।
1901 ਵਿਚ ਉਹ ਉਚ ਵਿਦਿਆ ਪ੍ਰਾਪਤ ਕਰਨ ਲਈ ਕਲਕੱਤੇ ਚਲਾ ਗਿਆ। ਉਸ ਦੀਆਂ ਦੇਸ਼ ਭਗਤੀ ਦੀਆਂ ਰੁਚੀਆਂ ਨੂੰ ਪ੍ਰਫੁਲਤ ਕਰਨ ਵਿਚ ਉਸ ਦੀ ਵੱਡੀ ਭੈਣ ਗਿਰੀਜਾ ਦਾ ਅਹਿਮ ਰੋਲ ਸੀ। ਉਹ ਆਪਣੇ ਭਰਾ ਦੀਆਂ ਦੇਸ਼ ਭਗਤੀ ਦੀਆਂ ਰੁਚੀਆਂ ਨੂੰ ਬੜਾਵਾ ਦੇਣ ਲਈ ਉਸ ਦਾ ਵਿਸ਼ੇਸ ਸਹਿਯੋਗ ਦਿੰਦੀ ਸੀ। ਨਵੰਬਰ 1905 ਵਿਚ ਜਦੋਂ ਪੀ. ਮਿੱਤਰ ਅਨੁਸ਼ੀਲਨ ਸਮਿਤੀ ਦੀਆਂ ਸਿਖਾਂਵਾਂ ਦੇ ਵਿਸਥਾਰ ਲਈ ਢਾਕਾ ਗਏ ਉਸ ਸਮੇਂ ਉਨ•ਾਂ ਦੇ ਨਾਲ ਨੌਜਵਾਨ ਵਿਦਿਆਰਥੀ ਆਗੂ ਵਜੋਂ ਤਾਰਕ ਨਾਥ ਦਾਸ ਵੀ ਨਾਲ ਸਨ। ਇਹ ਉਹ ਸਮਾਂ ਸੀ ਜਦੋਂ ਸ਼੍ਰੀ ਅਰਬਿੰਦੋ ਨੌਜਵਾਨਾਂ ਲਈ ਪ੍ਰੇਰਨਾਂ ਦਾ ਸਰੋਤ ਬਣੇ ਹੋਏ ਸਨ। ਤਾਰਕ ਨਾਥ ਦਾਸ ਅਤੇ ਉਨ•ਾਂ ਦੇ ਦੋਸਤ ਗੁਰੂ 'ਦੱਤ ਕੁਮਾਰ' ਪੂਰੀ ਤਰ•ਾਂ ਨਾਲ ਅਨੁਸ਼ੀਲਨ ਸਮਿਤੀ ਦੀ ਲਹਿਰ ਵਿਚ ਸਰਗਰਮ ਹੋ ਗਏ ਸਨ ।
ਛੇਤੀ ਮਗਰੋਂ ਉਹ ਤਾਰਕ ਬ੍ਰਹਮਚਾਰੀ ਦੇ ਨਾਮ ਹੇਠ ਮਦਰਾਸ (ਚੈਨਈ) ਦੇ ਲੈਕਚਰ ਟੂਰ ਲਈ ਚੱਲ ਪਿਆ। ਵਿਵੇਕਾਨੰਦ ਤੇ ਬਿਪਨਚੰਦਰਾ ਪਾਲ ਤੋਂ ਬਾਅਦ ਉਹ ਪਹਿਲਾ ਅਜਿਹਾ ਵਿਅਕਤੀ ਸੀ ਜਿਸ ਨੇ ਆਪਣੀਆਂ ਦੇਸ਼ ਭਗਤੀ ਦੀਆਂ ਤਕਰੀਰਾਂ ਨਾਲ ਲੋਕਾਂ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ। ਇਸੇ ਟੂਰ ਵਿਚ ਉਸ ਨੇ ਨਿਲਾਕਾਂਨਥਾ ਬ੍ਰਹਮਾਂਚਾਰੀ, ਸੁਬਰਾਮਨੀਆਂ ਸ਼ਿਵਾ ਅਤੇ ਚਿਦੰਬਰਮ ਪਿਲਾਈ ਵਰਗਿਆਂ ਨੂੰ ਵੀ ਪ੍ਰਭਾਵਿਤ ਕੀਤਾ। 
16 ਜੁਲਾਈ 1907 ਨੂੰ ਤਾਰਕਨਾਥ ਦਾਸ ਜਪਾਨ ਰਾਹੀਂ ਸਿਆਟਲ ( ਅਮਰੀਕਾ ) ਪਹੁੰਚ ਗਿਆ। ਇੱਥੇ ਪੁੰਹਚ ਕੇ ਉਸ ਨੇ ਖੇਤ ਮਜਦੂਰੀ ਕੀਤੀ ਤਾਂ ਕਿ ਜਿੰਦਗੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਉਪਰੰਤ ਉਸ ਨੂੰ ਬਰਕਲੇ ਯੁਨੀਵਰਸਿਟੀ ਦੀ ਲੈਬੋਟਰੀ ਵਿਚ ਨੌਕਰੀ ਮਿਲ ਗਈ। ਇਸ ਦੇ ਨਾਲ ਨਾਲ ਉਸ ਨੇ ਪੜਨਾਂ ਵੀ ਸ਼ੁਰੂ ਕਰ ਦਿੱਤਾ ਅਤੇ ਛੇਤੀ ਹੀ ਉਸ ਨੇ ਅਨੁਵਾਦਕ ਅਤੇ ਦੋ ਭਾਸ਼ੀਏ ਦੇ ਇਮਿਤਹਾਨ ਚੰਗੇ ਨੰਬਰਾਂ ਵਿਚ ਪਾਸ  ਕਰ ਲਏ। ਇਸੇ ਵਿਸ਼ੇਸ਼ ਯੋਗਤਾ ਕਰਕੇ ਤਾਰਕ ਨਾਥ ਨੂੰ ਜਨਵਰੀ 1908 ਵਿਚ ਵੈਂਕੂਵਰ (ਕੈਨੇਡਾ) ਵਿਖੇ ਇੰਮੀਗ੍ਰੇਸ਼ਨ  ਵਿਭਾਗ ਵਿਚ ਨੌਕਰੀ ਮਿਲ ਗਈ। ਉੱਥੇ ਉਸ ਨੇ ਪਹਿਲੀ ਵਾਰ ਦੇਖਿਆ ਕਿ ਕਲਕੱਤਾ ਪੁਲਿਸ ਦਾ ਬਦਨਾਮ ਸੂਹੀਆ ਅਫਸਰ ਵਿਲੀਅਮ ਸੀ. ਹੋਪਕਿਨਸਨ ਇਮੀਗ੍ਰੇਸ਼ਨ ਵਿਭਾਗ ਵਿਚ ਇੰਨਸਪੈਕਟਰ ਦੇ ਤੌਰ 'ਤੇ ਨਿਯੁਕਤ ਕਰ ਦਿੱਤਾ ਗਿਆ ਹੈ ਜਿਹੜਾ ਹਿੰਦੀਆਂ ਦੀ ਸੂਹ ਰੱਖ ਰਿਹਾ ਸੀ। ਵਿਦੇਸ਼ਾਂ ਵਿਚ ਭਾਰਤੀਆਂ ਦੀ ਸੂਹ ਰੱਖਣ ਵਾਲੇ ਹੋਪਕਿਨਸਨ ਦੇ ਖਤਰਨਾਕ ਇਰਾਦਿਆਂ ਦੀ ਸੂਹ ਸਭ ਤੋਂ ਪਹਿਲਾਂ ਤਾਰਕ ਨਾਥ ਨੂੰ ਹੀ ਲੱਗੀ ਸੀ। ਬਰਤਾਨਵੀ ਸਰਕਾਰ ਦੀਆਂ ਭਾਰਤ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਨ ਕਰਕੇ ਤਾਰਕ ਨਾਥ ਦਾਸ ਨੂੰ ਕੈਨੇਡਾ ਦੀ ਸਰਕਾਰ ਨੇ ਅਪ੍ਰੈਲ 1908 ਵਿਚ ਨੌਕਰੀ ਤੋਂ ਕੱਢ ਦਿੱਤਾ।
ਤਾਰਕ ਨਾਥ ਦਾਸ ਅਤੇ ਪੀ. ਖਾਨਖੋਜੇ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਯੋਜਨਾਬੱਧ ਲਹਿਰ ਖੜੀ ਕਰਨ ਦਾ ਨਿਰਨਾ ਲਿਆ। ਇਸੇ ਸਮੇਂ ਕਲਕੱਤਾ ਤੋਂ ਬੰਗਾਲੀ ਦੇਸ਼ ਭਗਤ ਅਧਰ ਲਸ਼ਕਰ ਕੈਨੇਡਾ ਪਹੁੰਚਿਆ । ਉਸ ਨੇ ਤਾਰਕ ਨਾਥ ਦਾਸ ਨੂੰ ਜਤਿਨ ਮੁਕਰਜੀ ਦੁਆਰਾ ਭੇਜੇ ਪੈਸੇ ਦਿੰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਵਿੱਚੋਂ '' ਫਰੀ ਹਿੰਦੋਸਤਾਨ '' ਨਾਮ ਦਾ ਪਰਚਾ ਪ੍ਰਕਾਸ਼ਿਤ ਕੀਤਾ ਜਾਵੇ ਜਿਹੜਾ ਦੇਸ਼ ਭਗਤੀ ਦੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਸੰਸਾਰ ਦੇ ਕੋਨੇ ਕੋਨੇ 'ਤੇ ਭੇਜਿਆ ਜਾਵੇ। ਉਨ•ਾਂ ਨੇ ਇਹ ਵੀ ਕਿਹਾ ਕਿ ਇਹ ਪਰਚਾ ਗੁਰਮੁਖੀ ਵਿਚ ਵੀ ਪ੍ਰਕਾਸ਼ਿਤ ਕੀਤਾ ਜਾਵੇ। ਤਾਰਕ ਨਾਥ੍ਰ ਦਾਸ ਦੁਆਰਾ ਕੱਢਿਆ '' ਫਰੀ ਹਿੰਦੋਸਤਾਨ'' ਕੈਨੇਡਾ ਅਤੇ ਉੱਤਰੀ ਅਮਰੀਕਾ ਵਿਚ ਪ੍ਰਕਾਸ਼ਿਤ ਹੋਣ ਵਾਲਾ ਪਹਿਲਾ ਪਰਚਾ ਸੀ ਜਿਸ ਨੇ ਲੋਕਾਂ ਨੂੰ ਬਰਤਾਨਵੀ ਸਾਮਰਾਜ ਦੇ ਖਿਲਾਫ ਲਾਮਬੰਦ ਕੀਤਾ ਸੀ। ਇਸ ਪਰਚੇ ਦੇ ਪਹਿਲੇ ਸਫੇ ਉਪਰ ਹਰਬਰਟ ਸਪੈਂਸਰ ਦਾ ਮਸਹੂਰ ਵਾਕ ਛਾਪਿਆ ਜਾਂਦਾ ''ਜ਼ੁਲਮ ਦਾ ਮੁਕਾਬਲਾ ਕਰਨਾ ਪਰਮਾਤਮਾਂ ਦੇ ਹੁਕਮ ਦੀ ਪਾਲਣਾ ਕਰਨਾ ਹੈ '' ਇਸ ਵਾਕ ਤੋਂ ਇਸ ਪਰਚੇ ਦੀ ਵਿਚਾਰਧਾਰਕ ਸਮਝ ਦੀ ਟੋਹ ਬੜੀ ਅਸਾਨੀ ਨਾਲ ਲਾਈ ਜਾ ਸਕਦੀ ਹੈ। ਜਿਸ ਨੇ ਆਪਣੀ ਮਿਹਨਤ ਨਾਲ ਪਾਠਕਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਸੀ। ਤਾਰਕ ਨਾਥ ਦਾਸ ਨੇ ਭਾਰਤੀਆਂ ਦੀ ਆਵਾਜ ਬਣਨ ਵਾਲਾ ਕੇਵਲ ਇਹ ਪਰਚਾ ਹੀ ਪ੍ਰਕਾਸ਼ਿਤ ਨਹੀਂ ਕੀਤਾ ਸਗੋਂ 1907 ਵਿਚ ਹਿੰਦੋਸਾਨੀ ਐਸੋਸੀਏਸ਼ਨ ਵੈਨਕੂਵਰ ਵੀ ਸਥਾਪਿਤ ਕਰ ਦਿੱਤੀ ਸੀ। ਤਾਰਕ ਨਾਥ ਦਾਸ ਨੇ ਉੱਥੇ ਵਸਦੇ ਭਾਰਤੀਆਂ ਨੂੰ ਪੜਾਉਣ ਲਈ ਉਨ•ਾਂ ਦੀਆਂ ਕਲਾਸਾਂ ਲਈਆਂ ਜਿਸ ਵਿਚ ਉਨ•ਾਂ ਨੂੰ ਅੰਗਰੇਜੀ ਹਿੰਦੀ ਦੇ ਨਾਲ ਨਾਲ ਹਿਸਾਬ ਵੀ ਪੜ•ਾਇਆ ਜਾਂਦਾ ਸੀ, ਤਾਂ ਕਿ ਵਿਦੇਸ਼ਾਂ ਵਿਚ ਗਏ ਭਾਰਤੀਆਂ ਨੂੰ  ਆਉਂਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾ ਸਕਣ। ਇਨ•ਾਂ ਕਲਾਸਾਂ ਵਿਚ ਭਾਰਤੀਆਂ ਨੂੰ ਇਹ ਵੀ ਪੜ•ਾਇਆ ਜਾਂਦਾ ਸੀ ਕਿ ਉਨ•ਾਂ ਦੇ ਕਰਤਵ ਕੀ ਹਨ? ਕਰਤਵਾਂ ਦੇ ਨਾਲ ਨਾਲ ਉਨ•ਾਂ ਦੇ ਅਧਿਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਸੀ। ਇੱਥੇ ਹੀ ਭਾਰਤੀਆਂ ਨੂੰ ਇਹ ਦੱਸਿਆ ਗਿਆ ਕਿ ਆਪਣੇ ਦੇਸ਼ ਬਾਰੇ ਉਨ•ਾਂ ਦਾ ਕੀ ਫਰਜ ਬਣਦਾ ਹੈ? ਕੈਨੇਡਾ, ਅਮਰੀਕਾ ਵਿਚ ਵਸਦੇ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਕਰਕੇ ਤਾਰਕ ਨਾਥ ਦਾਸ ਛੇਤੀ ਹੀ ਇਨ•ਾਂ ਦਾ ਕੇਂਦਰੀ ਧੁਰਾ ਬਣ ਗਿਆ ਸੀ। ਉਹ ਭਾਰਤੀਆਂ ਦੇ ਚਿੱਠੀ ਪੱਤਰ ਉਨ•ਾਂ ਦੇ ਪਰਿਵਾਰਾਂ ਨੂੰ ਲਿਖਦਾ ਇਸ ਕਰਕੇ ਉਹ ਭਾਰਤੀਆਂ ਦੇ ਖਾਸ ਸਤਿਕਾਰ ਦਾ ਕੇਂਦਰ ਬਣ ਗਿਆ । ਕੈਨੇਡਾ ਵਿਚ ਵਸਦੇ ਭਾਰਤੀ ਉਸ ਨੂੰ ਆਪਣੇ ਪਰਿਵਾਰਕ ਭੇਤਾਂ ਦਾ ਜਾਣੂ ਹੋਣ ਕਰਕੇ ਹੋਰ ਵੀ ਸਤਿਕਾਰ ਦਿੰਦੇ ਸਨ। ਉਸ ਸਮੇਂ ਦੋ ਹਜਾਰ ਤੋਂ ਵੱਧ ਸਿੱਖ ਭਾਰਤੀ ਕੈਨੇਡਾ ਤੇ ਅਮਰੀਕਾ ਦੇ ਉਸ ਭੂਗੋਲਿਕ ਖਿੱਤੇ ਵਿਚ ਰਹਿ ਰਹੇ ਸਨ ਜਿਨ•ਾਂ ਦਾ ਸੰਪਰਕ ਤਾਰਕ ਨਾਥ ਦਾਸ ਨਾਲ ਬਣਿਆ ਹੋਇਆ ਸੀ। ਤਾਰਕ ਨਾਥ ਦੀ ਮਦਦ ਨਾਲ ਇਹ ਅਨਪੜ• ਸਿੱਖ ਆਪਣੀਆਂ ਰੋਜ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕੇ ਸਨ। ਉਹ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਬੌਧਿਕ ਅਗਵਾਈ ਦੇ ਰਿਹਾ ਸੀ। ਪੰਜਾਬ ਤੋਂ ਗਏ ਸਿੱਖਾਂ ਦੀ ਵਿਸ਼ੇਸ਼ ਤੌਰ 'ਤੇ ਰੁਚੀ ਤਾਰਕ ਨਾਥ ਵਿਚ ਬਣ ਗਈ ਸੀ। ਇਸੇ ਦਾ ਪ੍ਰਮਾਣ ਸੀ ' ਸਵਦੇਸ਼ ਸੇਵਕ ' ਜਿਸ ਨੂੰ ਗੁਰੂ ਦਤ ਕੁਮਾਰ ਨੇ ਤਾਰਕ ਨਾਥ ਦੀ ਸਲਾਹ ਨਾਲ 31 ਅਕਤੂਬਰ 1907 ਵਿਚ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ।
ਉਨ•ਾਂ ਦਿਨਾਂ ਵਿਚ ਕੈਨੇਡਾ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਇੱਥੇ ਭਾਰਤ ਤੋਂ ਆਏ ਕਿਰਤੀ ਕਾਮਿਆਂ ਨੂੰ ਦੋ ਨੰਬਰ ਦੇ ਸ਼ਹਿਰੀ ਵੀ ਨਹੀਂ ਸੀ ਸਮਝਿਆ ਜਾਂਦਾ। ਇਸ ਜ਼ੁਲਮ ਦਾ ਇਕੋ ਇਕ ਕਾਰਨ ਸੀ ਕਿ ਉਸ ਸਮੇਂ ਕੈਨੇਡਾ ਵੀ ਅੰਗਰੇਜ਼ਾਂ ਦੀ ਹੀ ਇਕ ਬਸਤੀ ਸੀ। ਰੋਜ਼ੀ ਰੋਟੀ ਦੀ ਭਾਲ ਵਿਚ ਗਏ ਇਨ•ਾਂ ਭਾਰਤੀਆਂ ਨੂੰ ਇਸ ਨਰਕ ਵਿੱਚੋਂ ਦੀ ਲੰਘਣਾ ਪਵੇਗਾ ਇਸ ਦਾ ਕਦੇ ਉਨ•ਾਂ ਨੇ ਸੁਪਨਾ ਵੀ ਨਹੀਂ ਸੀ ਲਿਆ। ਜਦੋਂ ਕੈਨੇਡਾ ਦੀ ਸਰਕਾਰ ਭਾਰਤੀਆਂ ਨੂੰ ਹਿੰਡੂਰਸ ਦੇ ਨਰਕ ਵਿਚ ਧੱਕਣ ਲਈ ਯਤਨਸ਼ੀਲ ਸੀ ਉਸ ਵਕਤ ਤਾਰਕ ਨਾਥ ਦਾਸ ਨੇ ਭਾਰਤੀ ਪ੍ਰਵਾਸੀਆਂ ਦੀ ਆਵਾਜ਼ ਨੂੰ ਆਪਣੇ ਪਰਚੇ ਵਿਚ ਬੁਲੰਦ ਕੀਤਾ ਸੀ। ਜਿਸ ਦੇ ਸਿੱਟੇ ਵਜੋਂ ਬਾਰਤੀ ਉਸ ਨਰਕ ਵਿਚ ਜਾਣ ਤੋਂ ਬਚ ਗਏ ਸਨ ਜਿੱਥੇ 1857 ਦੇ ਗ਼ਦਰ ਤੋਂ ਬਾਅਦ ਯੂ ਪੀ ਤੇ ਬਿਹਾਰ ਦੇ ਭਾਰਤੀਆਂ ਨੂੰ ਲਿਆ ਕੇ ਸਿੱੱਟਆ ਗਿਆ ਸੀ। ਕੈਨੇਡਾ ਵਿਚ ਭਾਰਤੀਆਂ ਦੀ ਹੁੰਦੀ ਦੁਰਦਸ਼ਾ 'ਤੇ ਤਾਰਕ ਨਾਥ ਦਾਸ ਨੇ ਕੇਵਲ ਅੱਥਰੂ ਹੀ ਨਹੀਂ ਸਨ ਕੇਰੇ ਸਗੋਂ ਉਨ•ਾਂ ਨੂੰ ਯੁੱਧ ਲਈ ਲਾਮਬੰਦ ਵੀ ਕੀਤਾ ਸੀ। ਜਦੋਂ  ਕੈਨੇਡਾ ਦੀ ਸਰਕਾਰ ਭਾਰਤੀਆਂ ਨੂੰ ਹਰ ਹੀਲੇ ਕੈਨੇਡਾ ਵਿੱਚੋਂ ਬਾਹਰ ਕੱਢਣ ਲਈ ਬੇਜਿਦ ਸੀ ਉਸ ਵਕਤ 'ਫਰੀ ਹਿੰਦੋਸਤਾਨ' ਨੇ ਲਿਖਿਆ '' ਕਿ ਸਾਡਾ ਕੌਮੀ ਜੀਵਨ ਖ਼ਤਰੇ ਵਿਚ ਹੈ ਜੇ ਬਰਤਾਨਵੀ ਸਰਕਾਰ ਭਾਰਤੀਆਂ ਨੂੰ ਬਰਤਾਨਵੀ ਬਸਤੀਆਂ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਦਿੰਦੀ ਤਾਂ ਜਲਦੀ ਹੀ ਬਰਤਾਨਵੀ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿੱਚੋਂ ਬਾਹਰ ਕੱਢਣ ਲਈ ਅੰਦੋਲਨ ਕਰਨਾ ਪਵੇਗਾ।'' ਇਸ ਮਕਸਦ ਲਈ ਉਨ•ਾਂ ਨੇ ਪਰਚੇ ਦੇ ਇਕ ਅੰਕ ਵਿਚ ਇਹ ਵੀ ਲਿਖਿਆ ਸੀ ਕਿ ਬਰਤਾਨੀਆਂ ਤੋਂ ਮੁਕਤੀ ਪਾਉਣ ਲਈ ਸਿੱਖ ਸਿਪਾਹੀਆਂ ਵਿਚ ਰਾਜਸੀ ਕੰਮ ਕੀਤਾ ਜਾਵੇ। ਕਿਉਂਕਿ ਉਸ ਵਕਤ ਵੱਡੀ ਗਿਣਤੀ ਵਿਚ ਸਿੱਖ ਬਰਤਾਨਵੀ ਸਾਮਰਾਜ ਲਈ ਵੱਖ ਵੱਖ ਦੇਸ਼ਾਂ ਵਿਚ ਲੜ• ਮਰ ਰਹੇ ਸਨ। ਪੰਜਾਬੀ ਪਾਠਕਾਂ ਤੇ ਵਿਸ਼ੇਸ਼ ਤੌਰ 'ਤੇ ਭਾੜੇ ਦੇ ਸਿੱਖ ਸਿਪਾਹੀਆਂ ਦੀ ਰਾਜਸੀ ਚੇਤਨਾਂ ਲਈ ਉਹ ਕਦੇ ਕਦਾਈਂ ਹਿੰਦੀ, ਪੰਜਾਬੀ, ਉਰਦੂ ਅਤੇ ਮਰਾਠੀ ਵਿਚ ਇਨਕਲਾਬੀ ਸਰਕੂਲਰ ਵੀ ਕੱਢਿਆ ਕਰਦੇ ਸਨ। ਇਹ ਸਰਕੂਲਰ ਅਮਰੀਕਾ, ਕੈਨੇਡਾ ਦੇ ਹਿੰਦੋਸਤਾਨੀਆਂ ਵਿੱਚ ਵੰਡੇ ਜਾਂਦੇ ਸਨ। ਇਹ ਸਰਕੂਲਰ ਭਾਰਤ ਨੂੰ ਵੀ ਭੇਜੇ ਜਾਂਦੇ ਸਨ। ਇਸ ਕਰਕੇ ਅਮਰੀਕਾ ਤੇ ਕੈਨੇਡਾ ਦੀ ਧਰਤੀ 'ਤੇ ਵਸਦੇ ਹਿੰਦੋਸਤਾਨੀਆਂ ਦਾ ਇਕ ਵਰਗ ਉਨ•ਾਂ ਦੇ ਵਿਚਾਰਾਂ ਦਾ ਹਮਦਰਦ ਸੀ ਜਿਹੜੇ ਵਿਚਾਰ ਤਾਰਕ ਨਾਥ ਦਾਸ ਪ੍ਰਚਾਰਨੇ ਚਾਹੁੰਦਾ ਸੀ। ਤਾਰਕ ਨਾਥ ਦਾਸ ਨੇ ਆਪਣੀ ਰਿਹਾਇਸ਼ ਦਾ ਨਾਂ 'ਯੁਗਾਂਤਰ ਆਸ਼ਰਮ' ਰੱਖਿਆ । ਉਹ ਬੰਗਾਲ ਵਿਚ ਸਰਗਰਮ ਯੁਗਾਂਤਰ ਪਾਰਟੀ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਸੀ। ਯੁਗਾਂਤਰ ਬੰਗਾਲੀ ਭਾਸ਼ਾਂ ਦਾ ਸਬਦ ਹੈ ਜਿਸ ਦਾ ਅਰਥ ਹੈ ਯੁਗ ਦਾ ਅੰਤ। ਉਹ ਬਰਤਾਨਵੀ ਸਾਮਰਾਜ ਦੇ ਬਸਤੀਵਾਦੀ ਯੁਗ ਦਾ ਅੰਤ ਕਰਨਾਂ ਚਾਹੰਦਾ ਸੀ। ਤਾਰਕ ਨਾਥ ਦਾਸ  ਬੰਗਾਲ ਦੀਆਂ ਕ੍ਰਾਂਤੀਕਾਰੀ ਲਹਿਰਾਂ ਤੋਂ ਜਿੱਥੇ ਆਪ ਪ੍ਰਭਾਵਿਤ ਸੀ ਉੱਥੇ ਉਹ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੂੰ ਵੀ ਇਨ•ਾਂ ਲਹਿਰਾਂ ਬਾਰੇ ਗਿਆਨ ਦਿੰਦਾ ਰਹਿੰਦਾ ਸੀ। ਉਹ ਸਮਾਜਕ ਮਸਲਿਆਂ ਨੂੰ ਤਰਕ ਨਾਲ ਸਮਝਣ ਤੇ ਸਮਝਾਉਣ ਦੇ ਸਮਰੱਥ ਸੀ। ਆਰਕਾਈਵਜ਼ ਦੇ ਰਿਕਾਰਡ ਦੇ ਮੁਤਾਬਕ ਸਿਆਟਲ ਵਿਖੇ 1906 ਵਿੱਚ ਹੀ ਹਿੰਦੋਸਤਾਨ ਐਸੋਸੀਏਸ਼ਨ ਬਣ ਗਈ ਸੀ। ਜਿਸ ਐਸੋਸੀਏਸ਼ਨ ਦੇ ਮੈਂਬਰ ਅਮਰੀਕਾ ਤੇ ਕੈਨੇਡਾ ਦੋਹਾਂ ਦੇਸ਼ਾਂ ਵਿੱਚ ਹੀ ਸਨ।  ਤਾਰਕ ਨਾਥ ਦਾਸ ਨੇ ਇਸ ਐਸੋਸੀਏਸ਼ਨ ਨੂੰ ਕੇਵਲ ਸਰਗਰਮ ਹੀ ਨਹੀਂ ਸੀ ਕੀਤਾ ਸਗੋਂ ਵਿਗਿਆਨਕ ਲੀਹਾਂ ਵੀ ਪ੍ਰਦਾਨ ਕੀਤੀਆਂ ਸਨ। 
1857 ਦੇ ਅਸਫਲ ਗ਼ਦਰ ਦੀ ਕਸਕ ਤਾਰਕ ਨਾਥ ਦਾਸ ਨੂੰ ਹਮੇਸ਼ਾਂ ਹੀ ਬੇਚੈਨ ਕਰਦੀ ਸੀ। ਉਹ ਆਪਣੀਆਂ ਲਿਖਤਾਂ ਰਾਹੀਂ ਸਦਾ ਹੀ ਇਸ ਕੋਸ਼ਿਸ਼ ਵਿਚ ਲੱਗਾ ਰਹਿੰਦਾ ਕਿ ਗ਼ਦਰ ਅੱਜ ਵੀ ਜਾਰੀ ਹੈ।  ਉਹ ਅਧੂਰੇ ਗ਼ਦਰ ਦਾ ਜੁਝਾਰੂ ਜੋਧਾ ਸੀ। ' ਫਰੀ ਹਿੰਦੋਸਤਾਨ' ਵਿੱਚ ਛਪੀ ਹਿੰਦੋਸਤਾਨੀ ਫੌਜੀਆਂ ਦੇ ਨਾਮ ਅਪੀਲ ਗੁਜਰਾਂਵਾਲਾ ਤੋਂ ਛਪਦੇ ਅਖ਼ਬਾਰ 'ਇੰਡੀਆ' ਨੇ ਪੁਨਰ ਪ੍ਰਕਾਸ਼ਤ ਕਰ ਦਿੱਤੀ ਸੀ। ਸਰਕਾਰ ਨੇ 30 ਜੁਲਾਈ 1907 ਨੂੰ ਇਸ ਅਖ਼ਬਾਰ ਦੇ ਪ੍ਰਬੰਧਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਸਨ। ''ਪਿੰਡੀ ਦਾਸ ਅਤੇ ਦੀਨਾ ਨਾਥ ਨੂੰ ਪੰਜ ਪੰਜ ਸਾਲ ਦੀ ਸਖ਼ਤ ਸਜ਼ਾ ਅਤੇ ਸੂਫੀ ਅੰਬਾ ਪ੍ਰਸ਼ਾਦ ਨੂੰ ਮਫ਼ਰੂਰ ਕਰਾਰ ਦੇ ਦਿੱਤਾ ਗਿਆ।''ਭਾਰਤ ਦੀ ਬਰਤਾਨਵੀ ਸਰਕਾਰ 'ਫਰੀ ਹਿੰਦੋਸਤਾਨ' ਦੀਆਂ ਲਿਖਤਾਂ ਤੋਂ ਬਹੁਤ ਹੀ ਪ੍ਰੇਸ਼ਾਨ ਸੀ। ਸਰਕਾਰ 'ਫ਼ਰੀ ਹਿੰਦੋਸਤਾਨ' ਨੂੰ ਬੰਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ। ਬਰਤਾਨਵੀ ਅੰਗਰੇਜ਼ਾਂ ਨੇ ਅਮਰੀਕਾ ਦੀ ਸਰਕਾਰ 'ਤੇ ਬਹੁਤ ਦਬਾਅ ਪਾਇਆ ਪਰ ਅਮਰੀਕਾ ਦੀ ਸਰਕਾਰ ਦੇ ਕਾਨੂੰਨੀ ਸਲਾਹਕਾਰਾਂ ਨੇ ਇਸ ਸੰਬੰਧੀ ਕੋਈ ਐਕਸ਼ਨ ਨਾ ਕਰਨ ਦੀ ਹੀ ਸਲਾਹ ਦਿੱਤੀ। ਇਕ ਪਾਸੇ ਸਰਕਾਰ ਇਸ ਨੂੰ ਬੰਦ ਕਰਵਾਉਣਾ ਚਾਹੁੰਦੀ ਸੀ ਪਰ ਦੂਸਰੇ ਪਾਸੇ ਤਾਰਕ ਨਾਥ ਦਾਸ ਦੀ ਕੋਸ਼ਿਸ਼ ਸੀ ਕਿ ਉਹ ਇਸ ਦਾ ਘੇਰਾ ਹੋਰ ਵਿਸ਼ਾਲ ਕਰੇ। ਤਾਰਕ ਨਾਥ ਦਾਸ ਨੇ ਸਖ਼ਤ ਮਿਹਨਤ ਨਾਲ ਇਸ ਅਖ਼ਬਾਰ ਨੂੰ ਬਰਤਾਨਵੀ ਹਾਕਮਾਂ ਦੇ ਘਰ ਇੰਗਲੈਂਡ ਤੱਕ ਪਹੁੰਚਦਾ ਕਰ ਦਿੱਤਾ। ਜਦੋਂ 'ਫ਼ਰੀ ਹਿੰਦੋਸਤਾਨ' ਇੰਗਲੈਂਡ ਜਾਣ ਲੱਗਾ ਤਾਂ ਉਥੇ ਪੜ•ਦੇ ਹਿੰਦੋਸਤਾਨੀ ਵਿਦਿਆਰਥੀਆਂ 'ਤੇ ਇਸ ਦਾ ਗਹਿਰਾ ਅਸਰ ਪਿਆ। ਉਹ ਸਾਰੇ ਇਸ ਪਰਚੇ ਵੱਲ ਖਿੱਚੇ ਗਏ। ਇਸੇ ਅਖ਼ਬਾਰ ਦਾ ਪ੍ਰਭਾਵ ਹੀ ਸੀ ਕਿ ਸਾਵਰਕਰ, ਹਰਨਾਮ ਸਿੰਘ ਤੇ ਹਮੀਦ ਖਾਨ ਆਦਿ ਨੇ ਲਿਨਕੋਲਿਨ ਬਾਰ ਵਿੱਚ ਹਿੰਦੋਸਤਾਨ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਕਾਇਮ ਕਰ ਲਈ।  ਸਿਆਟਲ ਦੇ ਇਨਕਲਾਬੀ ਕੇਂਦਰ ਦੀ ਸਾਂਝ ਲੰਡਨ ਤੇ ਪੈਰਿਸ ਦੇ ਇਨਕਲਾਬੀ ਕੇਂਦਰਾਂ ਨਾਲ ਪਾਉਂਣ ਵਾਲੀ ਅਖ਼ਬਾਰ 'ਫਰੀ ਹਿੰਦੋਸਤਾਨ' ਹੀ ਸੀ। ਸ਼ਿਆਮ ਜੀ ਕ੍ਰਿਸ਼ਨ ਵਰਮਾਂ ਅਤੇ ਮੈਡਮ ਕਾਮਾਂ ਛੇਤੀ ਹੀ ਸਿਆਟਲ ਦੇ ਇਨਕਲਾਬੀ ਕੇਂਦਰ ਨਾਲ ਜੁੜ ਗਏ ਸਨ। ਵੱਖ ਵੱਖ ਦੇਸ਼ਾਂ ਵਿਚ ਕੰਮ ਕਰ ਰਹੇ  ਭਾਰਤੀ ਇਨਕਲਾਬੀਆਂ ਨੂੰ ਸ਼ੁਰੂ ਸ਼ੁਰੂ ਵਿਚ ਇਕ ਕੇਂਦਰ ਨਾਲ ਜੋੜਨ ਦਾ ਕੰਮ ਤਾਰਕ ਨਾਥ ਦੀ ਅਖ਼ਬਾਰ ਨੇ ਹੀ ਕੀਤਾ ਸੀ।
ਛੇਤੀ ਹੀ ਸਿਆਟਲ ਤੇ ਇੰਗਲੈਂਡ ਵਿੱਚ ਕੰਮ ਕਰਦੇ ਦੇਸ਼ ਭਗਤ ਕ੍ਰਾਂਤੀਕਾਰੀਆਂ ਦੀ ਆਪਸ ਵਿੱਚ ਸਾਂਝ ਪੈ ਗਈ। ਭਾਰਤ ਦੀ ਬਰਤਾਨਵੀ ਸਰਕਾਰ 1907 ਈ. ਵਿਚ ਸਰਦਾਰ ਅਜੀਤ ਸਿੰਘ ਦੁਆਰਾ ਭਾਰਤ ਵਿਚ ਸ਼ੁਰੂ ਕੀਤੀ 'ਪਗੜੀ ਸੰਭਾਲ ਜੱਟਾ' ਲਹਿਰ ਨੂੰ ਸਿਆਟਲ ਦੇ ਇਨਕਲਾਬੀ ਕੇਂਦਰ ਨਾਲ ਜੋੜਦੀ ਸੀ। ''ਮਾਸਟਰ ਚਤਰ ਸਿੰਘ ਸਾਂਗਲਾ ਹਿਲ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨ ਤੋਂ ਪਤਾ ਲਗਦਾ ਹੈ ਕਿ 'ਫ਼ਰੀ ਹਿੰਦੋਸਤਾਨ' ਹਰਚੰਦ ਸਿੰਘ ਲਾਇਲਪੁਰੀ ਕੋਲ ਪਹੁੰਚਦਾ ਸੀ।'' ਗ਼ਦਰ ਲਹਿਰ ਤੋਂ ਪਹਿਲਾਂ ਜਿਹੜਾ ਬੌਧਿਕ ਮਹੌਲ ਦੇਸ਼ ਭਗਤੀ ਦਾ ਪੈਦਾ ਹੋਇਆ ਉਸ ਵਿਚ ਇਸ ਅਖ਼ਬਾਰ ਦਾ ਆਗੂ ਰੋਲ ਸੀ ਜਿਸ ਕਰਕੇ ਬਰਤਾਨਵੀ ਹਾਕਮ ਭਾਰਤ ਵਿਚ ਇਸ ਦੇ ਦਾਖਲੇ ਤੋਂ ਚਿੜਦੇ ਸਨ ਤੇ ਹਰ ਸੰਭਵ ਕੋਸ਼ਿਸ਼ ਕਰਰਹੇ ਸਨ ਕਿ ਇਹ ਅਖ਼ਬਾਰ ਭਾਰਤ ਵਿਚ ਨਾ ਆਵੇ।
''3 ਅਕਤੂਬਰ 1908 ਨੂੰ ਭਾਰਤ ਦੀ ਬਰਤਾਨਵੀ ਸਰਕਾਰ ਨੇ 'ਫ਼ਰੀ ਹਿੰਦੋਸਤਾਨ' ਦੀ ਭਾਰਤ ਵਿਚ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ।'' (ਫਾਇਲ ਨੰਬਰ 1908 ਪੋਲੀਟੀਕਲ-1-No-੧੭-੧੮ 39N1)No.9665) ਪਰ ਇਸ ਨੂੰ ਪੜਨ ਲਈ ਭਾਈ ਸੰਤੋਖ ਸਿੰਘ ਵਰਗੀਆਂ ਸ਼ਖਸੀਅਤਾਂ ਭਾਰਤ ਤੋਂ ਅਮਰੀਕਾ ਨੂੰ ਚੱਲ ਪਈਆਂ ਸਨ।
ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਲੱਕੜ ਦੀ ਮਿਲ ਤੇ ਕੰਮ ਕਰਦਿਆਂ ਜਿੱਥੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਗਿਆਨ ਹੋਇਆ ਉਥੇ ਆਜ਼ਾਦੀ ਲਈ ਸੰਘਰਸ ਕਰਦੇ ਲੋਕਾਂ ਨਾਲ ਵਾਹ ਵੀ ਪੈਣ ਲੱਗਾ। ਉਸ ਸਮੇਂ ਕੈਨੇਡਾ ਦੇ ਲੋਕ ਭਾਰਤੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ। ਇਸ ਅਪਮਾਨ ਦਾ ਅਸਲ ਕਾਰਨ ਭਾਰਤ ਦਾ ਗੁਲਾਮ ਹੋਣਾ ਸੀ। ਇਨ•ਾਂ ਮੁਸ਼ਕਲਾਂ ਤੋ ਨਜਾਤ ਪਾਉਣ ਲਈ 'ਫਰੀ ਹਿੰਦੋਸਤਾਨ ' ਜਥੇਬੰਦਕ ਲਾਮਬੰਦੀ ਦਾ ਹੋਕਾ ਦੇ ਰਿਹਾ ਸੀ
ਗ਼ਦਰ ਪਾਰਟੀ ਦੀ ਬੁਨਿਆਦ ਵਿਚ ਤਾਰਕ ਨਾਥ ਦਾਸ ਦਾ ਬਾਨੀਆਂ ਵਾਲਾ ਸਥਾਨ ਹੈ ਉਸ ਨੇ ਅਕਤੂਬਰ 1909 ਦੇ  ਪਰਚੇ '' ਫਰੀ ਹਿੰਦੋਸਤਾਨ '' ਵਿਚ ਸਿੱਖਾਂ ਨੂੰ ਸਿੱਧੀ ਅਪੀਲ ਪ੍ਰਕਾਸ਼ਿਤ ਕੀਤੀ ਜਿਸ ਅਪੀਲ ਨੂੰ ਬਾਅਦ ਵਿਚ 'ਸਵਦੇਸ਼ ਸੇਵਕ' ਨੇ ਗੁਰਮੁਖੀ ਜੁਬਾਨ ਵਿਚ ਪ੍ਰਕਾਸ਼ਿਤ ਕੀਤਾ। ਇਸ ਅਪੀਲ ਦਾ ਕੈਨੇਡਾ ਅਮਰੀਕਾ ਵਿਚ ਵਸਦੇ ਭਾਰਤੀਆਂ 'ਤੇ ਗਹਿਰਾ ਅਸਰ ਪਿਆ। ਇਸੇ ਲੇਖ ਨਾਲ ਸਿੱਖਾਂ ਦੀ ਕੈਨੇਡਾ ਵਿਚ ਲੰਮਬੰਦੀ ਦਾ ਸ਼੍ਰੀ ਗਨੇਸ਼ ਹੁੰਦਾ ਹੈ। 
ਸਿਆਟਲ ਪਹੁੰਚਣ ਤੇ ਤਾਰਕ ਨਾਥ ਦਾਸ ਨੇ 1910 ਵਿਚ 'ਯੂਨਾਈਟਿਡ ਇੰਡੀਆ ਹਾਊਸ ' ਕਾਇਮ ਕੀਤਾ ਜਿਸ ਦਾ ਸਕੱਤਰ ਉਹ ਆਪ ਬਣਿਆ। ਇਸ ਵਿਚ ਵੱਡੀ ਗਿਣਤੀ 'ਚ ਪ੍ਰਵਾਸੀ ਭਾਰਤੀ ਆਉਂਦੇ ਤਾਰਕ ਨਾਥ ਦਾਸ ਤੇ ਹੋਰ ਬੁੱਧੀਜੀਵੀ ਉਨ•ਾਂ ਨੂੰ ਰਾਜਸੀ ਗਿਆਨ ਦੇਣ ਲਈ ਲੈਕਚਰ ਦਿੰਦੇ।
ਮਾਰਚ 1912 ਵਿਚ ਤਾਰਕ ਨਾਥ ਦਾਸ ਨੇ ਇਕ ਪੱਤਰ ਪੰਜਾਬੀ ਵਿਚ ਪ੍ਰਕਾਸ਼ਿਤ ਕੀਤਾ ਜਿਸ ਵਿਚ ਸਿੱਖਾਂ ਨੂੰ ਦੇਸ਼ ਲਈ ਜਥੇਬੰਦ ਹੋਣ ਦੀ ਅਪੀਲ ਕੀਤੀ ਗਈ ਸੀ। ਇਹ ਪੱਤਰ ਹੀ ਪੰਜਾਬੀਆਂ ਨੂੰ ਅਮਰੀਕਾ ਕੈਨੇਡਾ ਵਿਚ ਲਾਮਬੰਦ ਕਰਨ ਵਿਚ ਕਾਮਯਾਬ ਹੋਇਆ। ਜਿਸ ਮੀਟਿੰਗ ਨਾਲ ਗ਼ਦਰ ਪਾਰਟੀ ਦੀ ਬੁਨਿਆਦ ਰੱਖੀ ਗਈ ਸੀ ਉਹ ਮੀਟਿੰਗ ਇਸੇ ਪੱਤਰ ਦੇ ਸਿੱਟੇ ਵਜੋਂ ਹੀ ਹੋਂਦ ਵਿਚ ਆਈ ਸੀ। ਜਦੋਂ ਬਾਬਾ ਜਵਾਲਾ ਸਿੰਘ ਨੇ ਅਮਰੀਕਾ ਵਿਖੇ ਪੜ•ਨ ਗਏ ਵਿਦਿਆਰਥੀਆਂ ਲਈ ਵਜ਼ੀਫੇ ਦੇਣੇ ਸ਼ੁਰੂ ਕੀਤੇ ਉਸ ਵਕਤ ਤਾਰਕ ਨਾਥ ਦਾਸ ਵੀ ਉਸ ਕਮੇਟੀ ਦਾ ਮੈਂਬਰ ਸੀ ਜਿਹੜੀ ਵਿਦਿਆਰਥੀਆਂ ਦੀ ਚੋਣ ਕਰਦੀ ਸੀ। ਇਸ ਕਮੇਟੀ ਨੇ ਸੰਤੋਖ ਸਿੰਘ ਤੇ ਕਰਤਾਰ ਸਰਾਭੇ ਵਰਗਿਆਂ ਨੂੰ ਆਪ ਪੜ•ਾਇਆ ਸੀ। 
1914 ਵਿਚ ਤਾਰਕਨਾਥ ਦਾਸ ਵੱਲੋਂ ਐਮ.ਏ. ਕਰਨ ਤੋਂ ਬਾਅਦ ਪੀਐਚਡੀ ਦਾ ਖੋਜ ਕਾਰਜ ਆਰੰਭ ਕਰ ਦਿੱਤਾ। ਉਸ ਦੀ ਖੋਜ ਦਾ ਵਿਸ਼ਾ ਸੀ ' ਅੰਤਰਰਾਸ਼ਟਰੀ ਸਬੰਧ ਅਤੇ ਅੰਤਰਰਾਸ਼ਟਰੀ ਨਿਯਮ'। ਇਸ ਸਮੇਂ ਉਸ ਨੂੰ ਬਰਕਲੇ ਯੁਨੀਵਰਸਿਟੀ ਵਿਚ ਪ੍ਰੋਫੈਸਰ ਦੀ ਨੌਕਰੀ ਮਿਲ ਗਈ। ਇਸੇ ਸਾਲ ਉਹ ਅਮਰੀਕਣ ਨਾਗਰਿਕਤਾ ਲੈਣ ਵਿਚ ਵੀ ਕਾਮਯਾਬ ਹੋ ਗਿਆ । ਹੁਣ ਉਸ ਲਈ ਭਾਰਤ ਦੀ ਆਜ਼ਾਦੀ ਲਈ ਖੁੱਲ ਕੇ ਕੰਮ ਕਰਨ ਦਾ ਵਕਤ ਸੀ। ਜਿਸ ਸਮੇਂ ਪਹਿਲੀ ਸੰਸਾਰ ਜੰਗ ਦੇ ਬੱਦਲ ਵਿਸ਼ਵ ਉਪਰ ਮੰਡਰਾ ਰਹੇ ਸਨ ਉਹ ਆਪਣੀ ਤੀਖਣ ਬੁੱਧੀ ਦੇ ਨਾਲ ਇਸ ਸਾਮਰਾਜੀ ਜੰਗ ਦੇ ਦਵੰਦ ਵਿੱਚੋਂ ਭਾਰਤ ਦੀ ਆਜ਼ਾਦੀ ਲਈ ਸੋਚਣ ਲੱਗ ਪਿਆ ਸੀ।
ਵਿਦੇਸ਼ਾਂ ਵਿੱਚ ਵਸਦੇ ਜਿਹੜੇ ਭਾਰਤੀ 'ਫਰੀ ਹਿੰਦੋਸਤਾਨ' ਪੜ•ਦੇ ਸਨ ਉਹ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੀ ਲੈਣ ਲੱਗ ਪਏ ਸਨ। ਜਿਹੜਾ ਗ਼ਦਰ 1914 –15 ਵਿਚ ਹੋਇਆ ਉਸ ਦਾ ਸਿੱਧਾ ਸੰਬੰਧ ਤਾਰਕ ਨਾਥ ਦਾਸ ਨਾਲ ਵੀ ਸੀ। ਤਾਰਕ ਨਾਥ ਦਾਸ ਨੇ ਗ਼ਦਰ ਲਹਿਰ ਲਈ ਵੀ ਕੰਮ ਕੀਤਾ। ਉਸ ਨੇ ਭਾਈ ਸੰਤੋਖ ਸਿੰਘ ਹੁਰਾਂ ਨਾਲ 22 ਮਹੀਨੇ ਸਾਨਫਰਾਂਸਿਸਕੋ ਸਾਜਿਸ਼ ਕੇਸ ਵਿੱਚ ਕੈਦ ਕੱਟੀ।  ਕੌਮਿਟਰਨ ਦੀ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਅਗਸਤ 1922 ਨੂੰ ਤਾਰਕ ਨਾਥ ਦਾਸ ਨੂੰ ਮਿਲਣ ਨਿਊਯਾਰਕ ਗਏ। ਦੋ ਮਹਾਨ ਇਨਕਲਾਬੀਆਂ ਦੀ ਇਹ ਆਖਰੀ ਮੁਲਾਕਾਤ ਸੀ।
ਜਦੋਂ ਸੰਸਾਰ ਪੱਧਰ 'ਤੇ ਭਾਰਤ ਦੀ ਆਜ਼ਾਦੀ ਲਈ ਕੰਮ ਕਰਦੀਆਂ ਧਿਰਾਂ ਨੂੰ ਲਾਮਬੰਦ ਕਰਨ ਦਾ ਵਕਤ ਆਇਆ ਤਾਂ ਉਸ ਵਕਤ ਤਾਰਕ ਨਾਥ ਦਾਸ 18 ਮਹੀਨਿਆਂ ਦੇ ਯੂਰਪ ਦੇ ਟੂਰ 'ਤੇ ਗਏ ਤਾਂ ਕਿ ਪਹਿਲੀ ਸੰਸਾਰ ਜੰਗ ਦੇ ਮੌਕੇ ਨੂੰ ਕਿਸੇ ਵੀ ਕੀਮਤ ਭਾਰਤ ਦੀ ਅਜ਼ਾਦੀ ਲਈ ਵਰਤਿਆ ਜਾ ਸਕੇ। ਇਸ ਸਮੇਂ ਦੌਰਾਨ ਉਨ•ਾਂ ਨੇ ਜਰਮਨੀ, ਹਾਲੈਂਡ, ਸਵਿਟਜ਼ਰਲੈਂਡ, ਸਵੀਡਨ, ਰੁਮਾਨੀਆਂ, ਤੁਰਕੀ ਆਦ ਦੇਸ਼ਾਂ ਦਾ ਦੌਰਾ ਕੀਤਾ ਇਨ•ਾਂ ਤੋਂ ਬਿਨਾਂ ਉਹ ਏਸ਼ੀਆ ਦੇ ਦੇਸ਼ਾਂ ਦਾ ਦੌਰਾ ਕਰਨ ਵੀ ਗਏ। ਤਾਰਕ ਨਾਥ ਦਾ ਕਾਬੁਲ ਦੋਰਾ ਸਭ ਤੋਂ ਵੱਧ ਮਹੱਤਤਾ ਦਾ ਲਖਾਇਕ ਹੈ। ਤਾਰਕ ਨਾਥ ਦਾਸ ਨੇ ਕੇਵਲ ਜਥੇਬੰਦਕ ਕੰਮਾਂ ਤੱਕ ਆਪਣੇ ਆਪ ਨੂੰ ਸੀਮਤ ਨਹੀਂ ਰੱਖਿਆ ਸਗੋਂ ਉਨ•ਾਂ ਨੇ ਇਕ ਖੁਫੀਆ ਦਸਤਾ ਵੀ ਕਾਇਮ ਕੀਤਾ ਜਿਹੜਾ ਬੰਬ ਬਣਾਉਣ ਤੇ ਬੰਬ ਚਲਾਉਣ ਦਾ ਮਾਹਰ ਸੀ। ਬੰਬ ਬਣਾਉਣ ਤੇ ਚਲਾਉਣ ਦਾ ਜਿਹੜਾ ਫਾਰਮੂਲਾ ਜਿਹੜਾ ਰੂਸ ਦੇ ਇਨਕਲਾਬੀ ਵਰਤੇ ਸਨ ਉਹ ਫਾਰਮੂਲਾ ਬੜੀ ਮਿਹਨਤ ਦੇ ਨਾਲ ਤਾਰਕ ਨਾਥ ਦਾਸ ਨੇ ਪ੍ਰਾਪਤ ਕੀਤਾ। 
1924 ਵਿਚ ਤਾਰਕ ਨਾਥ ਦਾਸ ਨੇ ਮੇਰੀ ਕੀਟਿੰਗ ਨਾਲ ਵਿਆਹ ਕਰਵਾ ਲਿਆ ਤੇ ਯੂਰਪ ਦੇ ਟੂਰ ਤੇ ਚਲਾ ਗਿਆ ਉੱਥੇ ਉਸ ਨੇ ਇਹ ਨਿਰਨਾ ਕੀਤਾ ਕਿ ਭਾਰਤੀ ਵਿਦਿਆਰਥੀਆਂ ਨੂੰ ਰਾਜਸੀ ਗਿਆਨ ਦੇਣ ਲਈ ਵਿਦੇਸ਼ਾਂ ਵਿਚ ਵਜ਼ੀਫੇ ਦੇਣੇ ਜਰੂਰੀ ਹਨ। ਵਾਪਸ ਆਕੇ ਉਹ ਕੋਲੰਬੀਆ ਦੀ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਲੱਗ ਗਿਆ। ਉਸ ਨੇ ਆਪਣੀ ਪਤਨੀ ਮੇਰੀ ਨਾਲ ਰਲਕੇ ਤਾਰਕ ਨਾਥ ਦਾਸ ਫਾਊਂਡੇਸ਼ਨ ਦਾ ਨਿਰਮਾਣ ਕੀਤਾ ਤਾਂ ਕਿ ਭਾਰਤ ਤੋਂ ਅਮਰੀਕਾ ਨੂੰ ਪੜਨ ਆਏ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇ। ਵੱਖ ਵੱਖ ਦੇਸ਼ਾਂ ਵਿਚ ਪੜ•ਦੇ ਵਿਦਿਆਰਥੀਆਂ ਨੂੰ ਅੱਜ ਵੀ ਇਹ ਸੰਸਥਾ ਮਦਦ ਦਿੰਦੀ ਹੈ।
 ਤਾਰਕ ਨਾਥ ਦਾਸ ਨੂੰ 1947 ਦੀ ਦੁਖਦਾਈ ਵੰਡ ਨੇ ਝੰਜੋੜ ਕੇ ਰੱਖ ਦਿੱਤਾ। 1952 ਵਿਚ 46 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਤਾਰਕ ਨਾਥ ਦਾਸ ਵਿਜ਼ੀਟਿੰਗ ਪ੍ਰੋਫੈਸਰ ਦੀ ਹੈਸੀਅਤ ਵਿਚ ਆਪਣੀ ਦੋ ਟੁਕੜਿਆਂ ਵਿਚ ਵੰਡੀ ਧਰਤੀ ਮਾਂ ਨੂੰ ਦੇਖਣ ਵਾਪਸ ਆਇਆ ਸੀ। ਜਿਸ ਨੂੰ ਆਜ਼ਾਦ ਕਰਵਾਉਣ ਲਈ ਉਸ ਨੇ ਲੰਮਾਂ ਸਮਾਂ ਸੰਘਰਸ਼ ਹੀ ਨਹੀਂ ਸੀ ਕੀਤਾ ਸਗੋਂ ਆਪਣੀ ਪੂਰੀ ਜ਼ਿੰਦਗੀ ਹੀ ਉਸ ਮਹਾਨ ਆਦਰਸ਼ ਦੀ ਪ੍ਰਾਪਤੀ ਦੇ ਲੇਖੇ ਲਾ ਦਿਤੀ ਸੀ। ਬੰਗਾਲ ਭੰਗ ਦੇ ਦੌਰਾਨ ਆਜ਼ਾਦੀ ਦੀ ਲਹਿਰ ਵਿਚ ਕੁੱਦਿਆ ਤਾਰਕ ਅੱਜ ਦੇਸ਼ ਨੂੰ ਦੋ ਟੁਕੜਿਆਂ ਵਿਚ ਵੰਡਿਆ ਦੇਖਕੇ ਧਾਂਹੀਂ ਰੋ ਉੱਠਿਆ ਸੀ ਉਸ ਦੇ ਸੁਪਨਿਆਂ ਦੀ ਧਰਤੀ ਲਾਰੋ ਲੀਰ ਹੋ ਚੁੱਕੀ ਸੀ।  ਉਸ ਨੇ ਉਸ ਵਕਤ ਉਨ•ਾਂ ਲੀਟਰਾਂ ਦੀ ਛੋਟੀ ਸੋਚ 'ਤੇ ਖੂਨ ਦੇ ਅੱਥਰੂ ਕੇਰਦਿਆਂ ਕਿਹਾ ਸੀ ਸਤਾ ਦੀ ਤਬਦੀਲੀ ਸ਼ਾਇਦ ਲੋਕਾਂ ਦਾ ਕੁਝ ਸਵਾਰ ਨਾ ਸਕੇ। ਉਸ ਦੇ ਫਿਕਰ ਅੱਜ ਅੱਖਰ ਅੱਖਰ ਠੀਕ ਸਿੱਧ ਹੋ ਰਹੇ ਹਨ। ਇਸ ਤੋਂ ਅਸੀਂ ਇਹ ਤਾਂ ਅਨੁਮਾਨ ਲਾ ਹੀ ਸਕਦੇ ਹਾਂ ਕਿ ਉਹ ਕਿਨਾਂ ਦੂਰ ਦ੍ਰਿਸ਼ਟੀ ਵਾਲਾ ਸੀ। ਇਸੇ ਫੈਰੀ ਦੌਰਾਨ ਉਸ ਨੇ 'ਵਿਵੇਕਾ ਨੰਦ ਸੋਸਾਇਟੀ' ਦੀ ਸਥਾਪਨਾ ਕੀਤੀ। 9 ਸਤੰਬਰ 1952 ਨੂੰ ਆਪਣੇ ਆਗੂ ਭਾਗ ਜਤਿਨ ਦੀ 37 ਵੀ ਬਰਸੀ ਲੋਕਾਂ ਦੇ ਵੱਡੇ ਇਕੱਠ ਵਿਚ ਮਨਾਈ ਜਿਸ ਨੇ ਉਸ ਨੂੰ ਫਰੀ ਹਿੰਦੋਸਤਾਨ ਵਰਗਾ ਪਰਚਾ ਕੱਢਣ ਦੀ ਸਲਾਹ ਦਿੱਤਾ ਸੀ ਇਸੇ ਸਮੇਂ ਉਸ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਹਾਨ ਦੇਸ਼ ਭਗਤਾਂ ਦੇ ਜੀਵਨ ਆਦਰਸ਼ਾਂ ਉਪਰ ਪਹਿਰਾ ਦੇਣ। ਉਹ ਭਾਰਤੀ ਨੌਜਵਾਨਾਂ ਪਾਸੋ ਵੱਡੀਆਂ ਆਸਾਂ ਲੈਕੇ ਵਾਪਸ ਅਮਰੀਕਾ ਚਲਾ ਗਿਆ ਜਿੱਥੇ 22 ਦਸੰਬਰ 1958 ਵਿਚ ਉਸ ਦੀ ਮੌਤ ਹੋ ਗਈ। ਅੱਜ ਨੌਜਵਾਨਾਂ ਨੇ ਸੋਚਣਾ ਹੈ ਕਿ ਆਪਣੇ ਉਸ ਮਹਾਨ ਨਾਇਕ ਦੇ ਫਿਕਰਾਂ ਦੀ ਪੈੜ 'ਤੇ ਤਲਦਿਆਂ ਕੁਝ ਕਰਨਾਂ ਹੈ ਜਾਂ ਨਵ ਬਸਤੀਵਾਦੀ ਦੌਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਭਾਰਤੀ ਹਾਕਮਾਂ ਵਾਂਗ ਚੁਪ ਕਰਕੇ ਦੇਖਦੇ ਰਹਿਣਾ ਹੈ।